ਅਜਿਹੀ ਕਵਰੇਜ ਜੋ ਤੁਹਾਡੀ ਪਰਵਾਹ ਕਰਦੀ ਹੈ

ਭਾਵੇਂ ਤੁਹਾਡੇ ਕੋਲ Kaiser ਦਾ ਪਲਾਨ ਹੈ ਜਾਂ Aetna ਦਾ, ਇਹ ਤੁਹਾਡੇ ਲਈ ਲੋੜ ਵੇਲੇ ਦੇਖਭਾਲ ਪ੍ਰਾਪਤ ਕਰਨੀ ਅਸਾਨ ਬਣਾਉਂਦਾ ਹੈ। ਬਿਮਾਰ ਹੋਣ 'ਤੇ ਜਾਂਚਾਂ ਅਤੇ ਇਲਾਜ ਦੇ ਨਾਲ-ਨਾਲ, ਤੁਹਾਡੇ ਕੋਲ ਮਾਨਸਿਕ ਸਿਹਤ ਦੇਖਭਾਲ, ਵੈਲਨੈੱਸ ਕੋਚਿੰਗ ਅਤੇ ਤਣਾਅ ਦਾ ਪ੍ਰਬੰਧਨ ਕਰਨ ਅਤੇ ਸਿਹਤਮੰਦ ਆਦਤਾਂ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਵਾਲੇ ਸਾਧਨ ਉਪਲਬਧ ਹੁੰਦੇ ਹਨ। Coverage for Kids (ਬੱਚਿਆਂ ਲਈ ਕਵਰੇਜ) ਦੇ ਨਾਲ, ਤੁਹਾਡੇ ਬੱਚਿਆਂ ਨੂੰ ਵੀ ਇਹ ਲਾਭ ਮਿਲਦੇ ਹਨ।

ਸਾਰੇ ਖਰਚੇ ਸਿਰਫ਼ ਹਵਾਲਾ ਦੇਣ ਲਈ ਹਨ। ਕਿਸੇ ਵੀ ਮਤਭੇਦ ਦੀ ਸਥਿਤੀ ਵਿੱਚ, ਪਲਾਨ ਦੇ ਅਧਿਕਾਰਤ ਦਸਤਾਵੇਜ਼ ਹੀ ਪ੍ਰਭਾਵੀ ਮੰਨੇ ਜਾਣਗੇ।

ਸੰਗਠਿਤ ਹੋਵੋ

ਤੁਹਾਡੇ ਲਾਭਾਂ ਤੱਕ ਪਹੁੰਚ ਇੱਥੋਂ ਸ਼ੁਰੂ ਹੁੰਦੀ ਹੈ।

 

  • ਆਪਣਾ ਬੀਮਾ ਕਾਰਡ ਆਪਣੇ ਬਟੂਏ ਵਿੱਚ ਰੱਖੋ।
  • ਆਪਣੇ ਮੈਡੀਕਲ ਪਲਾਨ ਲਈ ਇੱਕ ਔਨਲਾਈਨ ਮੈਂਬਰ ਖਾਤਾ ਬਣਾਓ।
  • ਜੇਕਰ ਤੁਹਾਡੇ ਕੋਲ ਅਜੇ ਕੋਈ ਨਹੀਂ ਹੈ ਤਾਂ ਇੱਕ ਮੁੱਢਲਾ ਦੇਖਭਾਲ ਪ੍ਰਦਾਤਾ (Primary Care Provider, PCP) ਚੁਣੋ।
  • ਆਪਣੀਆਂ ਸਾਰੀਆਂ ਦਵਾਈਆਂ ਦੀ ਸੂਚੀ ਬਣਾਓ।

 

ਆਪਣੀ ਮੈਡੀਕਲ ਕਵਰੇਜ ਦੀ ਵਰਤੋਂ ਕਰੋ

ਆਪਣੇ ਆਪ ਨੂੰ ਸਭ ਤੋਂ ਵਧੀਆ ਮਹਿਸੂਸ ਕਰਦੇ ਰਹਿਣ ਲਈ ਰੁਟੀਨ ਦੇਖਭਾਲ।

 

  • ਆਪਣੇ PCP ਨਾਲ ਸਾਲਾਨਾ ਜਾਂਚ ਦਾ ਸਮਾਂ ਨਿਯਤ ਕਰੋ।
  • ਰੋਕਥਾਮ ਸਕ੍ਰੀਨਿੰਗਾਂ ਜਿਵੇਂ ਕਿ ਮੈਮੋਗ੍ਰਾਮ ਅਤੇ ਕੋਲੋਨੋਸਕੋਪੀਜ਼ ਦਾ ਸਮਾਂ ਨਿਯਤ ਕਰੋ।
  • ਟੀਕਿਆਂ ਜਿਵੇਂ ਕਿ ਫਲੂ, ਸ਼ਿੰਗਲਜ਼ ਅਤੇ ਕੋਵਿਡ-19 ਬਾਰੇ ਅੱਪਡੇਟ ਰਹੋ।
  • ਪੈਸੇ ਬਚਾਉਣ ਲਈ ਆਪਣੀਆਂ ਨੁਸਖ਼ੇ ਵਾਲੀਆਂ ਦਵਾਈਆਂ ਨੂੰ ਡਾਕ ਰਾਹੀਂ ਆਰਡਰ ਵਜੋਂ ਬਦਲੋ।

 

ਨਜ਼ਰ, ਸੁਣਨ ਸੰਬੰਧੀ ਅਤੇ ਦੰਦਾਂ ਦੀ ਦੇਖਭਾਲ ਜਾਰੀ ਰੱਖੋ

ਤੁਹਾਨੂੰ ਦੇਖਣ, ਸੁਣਨ ਅਤੇ ਮੁਸਕਰਾਉਣ ਲਈ ਜ਼ਰੂਰੀ ਦੇਖਭਾਲ।

 

  • ਹਰ 6 ਮਹੀਨਿਆਂ ਬਾਅਦ ਦੰਦਾਂ ਦੀ ਸਫ਼ਾਈ ਅਤੇ ਜਾਂਚ ਕਰਵਾਓ।
  • ਅੱਖਾਂ ਦੀ ਜਾਂਚ ਦਾ ਸਮਾਂ ਨਿਯਤ ਕਰੋ ਅਤੇ ਐਨਕਾਂ ਜਾਂ ਕਾਂਟੈਕਟ ਅਪਡੇਟ ਕਰੋ।
  • EPIC Hearing ਰਾਹੀਂ ਸੁਣਨ ਸੰਬੰਧੀ ਸਕ੍ਰੀਨਿੰਗ ਬੁੱਕ ਕਰੋ।

 

ਇਹਨਾਂ ਲਾਭਾਂ ਨਾਲ ਤੰਦਰੁਸਤ ਰਹੋ

ਸਿਹਤਮੰਦ ਆਦਤਾਂ ਬਣਾਉਣ, ਤਣਾਅ ਘਟਾਉਣ ਅਤੇ ਊਰਜਾ ਵਧਾਉਣ ਲਈ ਸੇਵਾਵਾਂ।

 

  • ਵੈਲਨੈੱਸ ਕੋਚਿੰਗ ਲਈ ਸਾਈਨ ਅੱਪ ਕਰੋ।
  • ਆਪਣੇ ਪਲਾਨ ਰਾਹੀਂ ਫਿਟਨੈਸ ਅਤੇ ਜੀਵਨ ਸ਼ੈਲੀ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਵੋ।
  • ਤਣਾਅ ਦਾ ਪ੍ਰਬੰਧਨ ਕਰਨ ਲਈ ਆਪਣੇ ਮਾਨਸਿਕ ਸਿਹਤ ਲਾਭਾਂ ਦੀ ਵਰਤੋਂ ਕਰੋ।
  • ਮਾਲਿਸ਼, ਐਕਿਉਪੰਕਚਰ ਜਾਂ ਕਾਇਰੋਪ੍ਰੈਕਟਿਕ ਅਪੌਇੰਟਮੈਂਟ ਦਾ ਸਮਾਂ ਨਿਯਤ ਕਰੋ।

ਮੈਡੀਕਲ ਕਵਰੇਜ

ਇੱਕ ਵਾਰ ਜਦੋਂ ਤੁਹਾਡੇ ਪ੍ਰਦਾਤਾ ਦੁਆਰਾ ਤੁਹਾਡਾ ਮੈਂਬਰ ID ਕਾਰਡ ਡਾਕ ਰਾਹੀਂ ਭੇਜ ਦਿੱਤਾ ਜਾਵੇਗਾ, ਤਾਂ ਤੁਸੀਂ ਇਸਦੀ ਵਰਤੋਂ ਕਰਕੇ ਆਪਣਾ ਔਨਲਾਈਨ ਮੈਂਬਰ ਖਾਤਾ ਬਣਾ ਸਕੋਗੇ। ਉੱਥੋਂ, ਤੁਸੀਂ ਪ੍ਰਦਾਤਾ ਲੱਭ ਸਕਦੇ ਹੋ, ਮੁਲਾਕਾਤਾਂ ਤੈਅ ਕਰ ਸਕਦੇ ਹੋ, ਆਪਣੀ ਦੇਖਭਾਲ ਟੀਮ ਨੂੰ ਸੁਨੇਹਾ ਭੇਜ ਸਕਦੇ ਹੋ, ਟੈਸਟ ਦੇ ਨਤੀਜੇ ਵੇਖ ਸਕਦੇ ਹੋ, ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੁਬਾਰਾ ਭਰਵਾ (ਰੀਫ਼ਿਲ ਕਰਵਾ) ਸਕਦੇ ਹੋ।

ਜੇਕਰ ਤੁਹਾਨੂੰ ਆਪਣੀ ਨਵੀਂ ਮੈਂਬਰ ਜਾਣਕਾਰੀ ਅਤੇ ID ਕਾਰਡ ਪ੍ਰਾਪਤ ਨਹੀਂ ਹੋਇਆ ਹੈ, ਤਾਂ MagnaCare ਨੂੰ 1-877-606-6705 'ਤੇ ਕਾਲ ਕਰੋ।

ਆਪਣਾ ਔਨਲਾਈਨ ਮੈਂਬਰ ਖਾਤਾ ਬਣਾਉਣ ਲਈ ਹੇਠਾਂ ਆਪਣਾ ਪਲਾਨ ਚੁਣੋ।
ਜੇ ਤੁਹਾਨੂੰ ਔਨਲਾਈਨ ਮੈਂਬਰ ਖਾਤਾ ਬਣਾਉਣ ਵਿੱਚ ਮਦਦ ਚਾਹੀਦੀ ਹੈ ਤਾਂ ਆਪਣੇ ਪਲਾਨ ਦੇ ਮੈਂਬਰ ਸੇਵਾਵਾਂ ਨੰਬਰ 'ਤੇ ਕਾਲ ਕਰੋ ਜੋ ਤੁਹਾਡੇ ਮੈਂਬਰ ID ਕਾਰਡ ਉੱਪਰ ਲਿਖਿਆ ਹੁੰਦਾ ਹੈ। ਸਹਾਇਤਾ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਕਰਾਈ ਜਾਂਦੀ ਹੈ।

ਡੈਂਟਲ ਕਵਰੇਜ

ਦੰਦਾਂ ਦੀ ਦੇਖਭਾਲ ਸਿਰਫ਼ ਤੁਹਾਡੇ ਦੰਦਾਂ ਦੀ ਰੱਖਿਆ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਦੀ ਹੈ। ਸਫ਼ਾਈ ਅਤੇ ਜਾਂਚ ਦੰਦਾਂ ਦੀ ਖੋੜ, ਮਸੂੜਿਆਂ ਦੀ ਬਿਮਾਰੀ ਅਤੇ ਹੋਰ ਤਕਲੀਫਾਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ। ਇੱਕ ਸਿਹਤਮੰਦ ਮੁਸਕਰਾਹਟ ਤੁਹਾਡੇ ਆਰਾਮ, ਆਤਮ-ਵਿਸ਼ਵਾਸ ਅਤੇ ਲੰਬੇ ਸਮੇਂ ਦੀ ਸਿਹਤ ਵਿੱਚ ਸੁਧਾਰ ਕਰ ਸਕਦੀ ਹੈ। ਭਾਵੇਂ ਤੁਹਾਡੇ ਕੋਲ Delta Dental ਹੈ ਜਾਂ Willamette Dental ਹੈ, ਇਨ੍ਹਾਂ ਦੋਵੇਂ ਪਲਾਨ ਵਿੱਚ ਸ਼ਾਮਲ ਹਨ:

  • ਬਿਨਾਂ ਕਿਸੇ ਵਾਧੂ ਲਾਗਤ ਦੇ ਰੁਟੀਨ ਜਾਂਚਾਂ ਅਤੇ ਸਫ਼ਾਈ।
  • ਐਕਸ-ਰੇ, ਸੀਲੈਂਟ ਅਤੇ ਫਲੋਰਾਈਡ ਇਲਾਜ।
  • ਆੱਰਥੋਡੌਂਸ਼ੀਆ ਲਾਭ।
  • ਵੱਡੇ ਪ੍ਰਦਾਤਾ ਨੈੱਟਵਰਕਾਂ ਤੱਕ ਪਹੁੰਚ।

ਆਪਣਾ ਡੈਂਟਲ ਪਲਾਨ ਚੁਣੋ ਅਤੇ ਜਾਣੋ ਕਿ ਸ਼ੁਰੂਆਤ ਕਿਵੇਂ ਕਰਨੀ ਹੈ।

Delta-Dental.png

ਸ਼ੁਰੂਆਤ ਕਰਨ ਲਈ, DeltaDentalWA.com 'ਤੇ ਜਾਓ ਅਤੇ Delta Dental PPO ਦੀ ਚੋਣ ਕਰੋ। ਉੱਥੇ ਤੁਸੀਂ ਇੱਕ ਇਨ-ਨੈੱਟਵਰਕ ਦੰਦਾਂ ਦਾ ਡਾਕਟਰ ਲੱਭ ਸਕਦੇ ਹੋ ਅਤੇ ਆਪਣੇ ID ਕਾਰਡ, ਲਾਗਤ ਅਨੁਮਾਨਾਂ ਅਤੇ ਪਲਾਨ ਦੀ ਜਾਣਕਾਰੀ ਤੱਕ ਪਹੁੰਚ ਕਰਨ ਲਈ ਇੱਕ MySmile® ਖਾਤਾ ਬਣਾ ਸਕਦੇ ਹੋ। ਕਿਸੇ ਵੀ ਤਰ੍ਹਾਂ ਦੇ ਸਵਾਲਾਂ ਲਈ, 800-554-1907 'ਤੇ ਕਾਲ ਕਰੋ।

Willamette-Dental-Group

ਤੁਸੀਂ WillametteDental.com 'ਤੇ ਆਪਣੇ ਨੇੜਲੇ ਡੈਂਟਿਸਟਾਂ ਨੂੰ ਲੱਭ ਸਕਦੇ ਹੋ ਅਤੇ ਉਨ੍ਹਾਂ ਬਾਰੇ ਸਮੀਖਿਆਵਾਂ ਪੜ੍ਹ ਸਕਦੇ ਹੋ। ਅਪੌਇੰਟਮੈਂਟਾਂ ਦਾ ਸਮਾਂ ਤੈਅ ਕਰਨ ਲਈ, Willamette Dental Group ਦੇ ਅਪੌਇੰਟਮੈਂਟ ਸੈਂਟਰ ਨੂੰ 855-433-6825 'ਤੇ ਕਾਲ ਕਰੋ।

ਕਵਰੇਜ ਨੂੰ ਬਣਾਈ ਰੱਖਣਾ

ਕਵਰੇਜ ਨੂੰ ਕਿਵੇਂ ਬਣਾਈ ਰੱਖਣਾ ਹੈ

ਆਪਣੇ ਜ਼ਰੂਰੀ ਕੰਮ ਦੇ ਘੰਟੇ ਪੂਰੇ ਕਰੋ
ਵਿਅਕਤੀਗਤ ਕਵਰੇਜ ਨੂੰ ਬਰਕਰਾਰ ਰੱਖਣ ਲਈ ਪ੍ਰਤੀ ਮਹੀਨਾ 80+ ਭੁਗਤਾਨਸ਼ੁਦਾ ਘੰਟਿਆਂ ਲਈ ਕੰਮ ਕਰੋ। Coverage for Kids (ਬੱਚਿਆਂ ਲਈ ਕਵਰੇਜ) ਨੂੰ ਬਰਕਰਾਰ ਰੱਖਣ ਲਈ ਪ੍ਰਤੀ ਮਹੀਨਾ 120+ ਭੁਗਤਾਨਸ਼ੁਦਾ ਘੰਟਿਆਂ ਲਈ ਕੰਮ ਕਰੋ।

ਆਪਣੇ ਘੰਟਿਆਂ ਦੀ ਰਿਪੋਰਟ ਸਮੇਂ ਸਿਰ ਦਿਓ
ਇਹ ਜ਼ਰੂਰੀ ਹੈ ਕਿ ਤੁਸੀਂ ਹਰ ਮਹੀਨੇ ਆਪਣੇ ਕੰਮ ਦੇ ਘੰਟਿਆਂ ਦੀ ਰਿਪੋਰਟ ਦਿਓ। ਦੇਰੀ ਨਾਲ ਜਾਂ ਵਿਵਸਥਿਤ ਕੀਤੇ ਗਏ ਘੰਟੇ ਕੰਮ ਕੀਤੇ ਮਹੀਨੇ ਦੇ 60 ਦਿਨਾਂ ਦੇ ਅੰਦਰ ਤੁਹਾਡੇ ਮਾਲਕ ਨੂੰ ਸਪੁਰਦ ਕਰਾਉਣੇ ਚਾਹੀਦੇ ਹਨ।

ਆਪਣੇ ਮਹੀਨੇਵਾਰ ਸਹਿ-ਪ੍ਰੀਮੀਅਮ ਦਾ ਭੁਗਤਾਨ ਕਰੋ
ਤੁਹਾਡਾ ਸਹਿ-ਪ੍ਰੀਮੀਅਮ ਤੁਹਾਡਾ ਮਹੀਨੇਵਾਰ ਭੁਗਤਾਨ ਹੈ ($25 ਜਾਂ Coverage for Kids (ਬੱਚਿਆਂ ਲਈ ਕਵਰੇਜ) ਨਾਲ $125)। ਇਹ ਆਮ ਤੌਰ 'ਤੇ ਤੁਹਾਡੀ ਤਨਖਾਹ ਵਿੱਚੋਂ ਕੱਟਿਆ ਜਾਂਦਾ ਹੈ, ਪਰ ਜੇਕਰ ਇੰਝ ਨਹੀਂ ਹੋ ਸਕਦਾ, ਤਾਂ ਤੁਹਾਨੂੰ ਸਵੈ-ਭੁਗਤਾਨ ਨਿਰਦੇਸ਼ਾਂ ਦੇ ਨਾਲ ਇੱਕ ਪੱਤਰ ਅਤੇ ਈਮੇਲ ਪ੍ਰਾਪਤ ਹੋਵੇਗੀ।

ਤੁਹਾਡੀ ਕਵਰੇਜ ਦੀ ਸਥਿਤੀ ਤੁਹਾਡੇ ਦੁਆਰਾ 2 ਮਹੀਨੇ ਪਹਿਲਾਂ ਕੀਤੇ ਗਏ ਕੰਮ ਦੇ ਘੰਟਿਆਂ 'ਤੇ ਅਧਾਰਤ ਹੁੰਦੀ ਹੈ। ਉਦਾਹਰਨ ਲਈ, ਜਨਵਰੀ ਵਿੱਚ ਤੁਹਾਡੇ ਦੁਆਰਾ ਕੀਤੇ ਗਏ ਕੰਮ ਦੇ ਘੰਟੇ ਮਾਰਚ ਵਿੱਚ ਤੁਹਾਡੀ ਕਵਰੇਜ ਨੂੰ ਨਿਰਧਾਰਤ ਕਰਦੇ ਹਨ।

ਇਹ ਦੇਖਣ ਲਈ ਕਿ ਤੁਹਾਡੇ ਕੰਮ ਦਾ ਮਹੀਨਾ ਕਵਰੇਜ ਲਾਗੂ ਹੋਣ ਵਾਲੇ ਮਹੀਨੇ ਨਾਲ ਕਿਵੇਂ ਜੁੜਦਾ ਹੈ, ਇਸ ਚਾਰਟ ਦੀ ਵਰਤੋਂ ਕਰੋ।

ਕੰਮ ਦਾ ਮਹੀਨਾ
ਕਵਰੇਜ ਮਹੀਨਾ
ਜਨਵਰੀ
ਮਾਰਚ
ਫ਼ਰਵਰੀ
ਅਪ੍ਰੈਲ
ਮਾਰਚ
ਮਈ
ਅਪ੍ਰੈਲ
ਜੂਨ
ਮਈ
ਜੁਲਾਈ
ਜੂਨ
ਅਗਸਤ
ਜੁਲਾਈ
ਸਤੰਬਰ
ਅਗਸਤ
ਅਕਤੂਬਰ
ਸਤੰਬਰ
ਨਵੰਬਰ
ਅਕਤੂਬਰ
ਦਸੰਬਰ
ਨਵੰਬਰ
ਜਨਵਰੀ
ਦਸੰਬਰ
ਫ਼ਰਵਰੀ

ਗ੍ਰੇਸ ਮਹੀਨੇ

ਅਨਿਯਮਿਤ ਜਾਂ ਬੇਤਰਤੀਬੇ ਸ਼ਡਿਊਲਾਂ ਨਾਲ ਕੰਮ ਦੇ ਲੋੜੀਂਦੇ ਘੰਟਿਆਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਸਕਦਾ ਹੈ। ਗ੍ਰੇਸ ਮਹੀਨਿਆਂ ਦਾ ਬੈਨਿਫ਼ਿਟ ਨਿਰੰਤਰ ਹੈਲਥਕੇਅਰ ਕਵਰੇਜ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ, ਉਦੋਂ ਵੀ ਜਦੋਂ ਤੁਸੀਂ ਯੋਜਨਾ ਅਨੁਸਾਰ ਕੰਮ ਕਰਨ ਦੇ ਯੋਗ ਨਾ ਹੋਵੋ।

ਹਰੇਕ ਕਵਰੇਜ ਸਾਲ (ਅਗਸਤ-ਜੁਲਾਈ) ਦੌਰਾਨ, ਤੁਹਾਨੂੰ 2 ਗ੍ਰੇਸ ਮਹੀਨੇ ਮਿਲਦੇ ਹਨ
ਜੋ ਤੁਹਾਡੇ ਕੰਮ ਦੇ ਘੰਟੇ ਲੋੜ ਤੋਂ ਘੱਟ ਹੋਣ 'ਤੇ ਤੁਹਾਡੇ ਹੈਲਥਕੇਅਰ ਕਵਰੇਜ ਨੂੰ ਆਪਣੇ ਆਪ 1 ਮਹੀਨੇ ਲਈ ਵਧਾ ਦਿੰਦੇ ਹਨ।

ਜੇ ਤੁਹਾਡੇ ਕੋਲ Coverage for Kids (ਬੱਚਿਆਂ ਲਈ ਕਵਰੇਜ) ਹੈ,
ਤਾਂ ਇਹ ਸੁਰੱਖਿਆ ਤੁਹਾਡੇ 'ਤੇ ਨਿਰਭਰ ਪਰਿਵਾਰਕ ਜੀਆਂ 'ਤੇ ਵੀ ਲਾਗੂ ਹੁੰਦੀ ਹੈ। ਜੇਕਰ ਤੁਸੀਂ ਆਪਣੀ ਨਿੱਜੀ ਕਵਰੇਜ ਲਈ ਘੰਟੇ ਪੂਰੇ ਕਰਦੇ ਹੋ ਪਰ Coverage for Kids (ਬੱਚਿਆਂ ਲਈ ਕਵਰੇਜ) ਲਈ ਇਹ ਘੰਟੇ ਘੱਟ ਰਹਿ ਜਾਂਦੇ ਹਨ, ਤਾਂ ਉਸ ਮਹੀਨੇ ਬੱਚਿਆਂ ਦੀ ਕਵਰੇਜ ਵਧਾਉਣ ਲਈ ਇੱਕ ਗ੍ਰੇਸ ਮਹੀਨੇ ਦੀ ਵਰਤੋਂ ਕੀਤੀ ਜਾਵੇਗੀ।

  • ਤੁਹਾਨੂੰ ਪ੍ਰਤੀ ਕਵਰੇਜ ਸਾਲ 2 ਗ੍ਰੇਸ ਮਹੀਨੇ ਮਿਲਦੇ ਹਨ (ਅਗਸਤ–ਜੁਲਾਈ)।
  • ਜੇ ਤੁਸੀਂ ਕੰਮ ਦੇ ਲੋੜੀਂਦੇ ਘੰਟਿਆਂ ਨੂੰ ਪੂਰਾ ਨਹੀਂ ਕਰਦੇ ਹੋ ਤਾਂ ਹਰ ਗ੍ਰੇਸ ਮਹੀਨਾ 1 ਮਹੀਨੇ ਲਈ ਕਵਰੇਜ ਨੂੰ ਵਧਾ ਦਿੰਦਾ ਹੈ। ਇੱਕ ਗ੍ਰੇਸ ਮਹੀਨਾ ਤੁਹਾਡੀ ਅਤੇ ਤੁਹਾਡੇ ਨਿਰਭਰ ਵਿਅਕਤੀਆਂ, ਦੋਵਾਂ ਦੀ ਕਵਰੇਜ ਨੂੰ ਕਵਰ ਕਰਦਾ ਹੈ।
  • ਗ੍ਰੇਸ ਮਹੀਨੇ ਆਪਣੇ ਆਪ ਲਾਗੂ ਹੋ ਜਾਂਦੇ ਹਨ—ਕਿਸੇ ਕਾਰਵਾਈ ਦੀ ਲੋੜ ਨਹੀਂ ਹੁੰਦੀ।
  • ਤੁਸੀਂ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਵਿੱਚ ਲੌਗਇਨ ਕਰਕੇ ਕਿਸੇ ਵੀ ਸਮੇਂ ਆਪਣੇ ਉਪਲਬਧ ਗ੍ਰੇਸ ਮਹੀਨਿਆਂ ਨੂੰ ਚੈੱਕ ਕਰ ਸਕਦੇ ਹੋ।

ਮੇਰੇ ਗ੍ਰੇਸ ਮਹੀਨੇ ਕਦੋਂ ਰੀਸੈੱਟ (ਨਵੇਂ ਸਿਰੇ ਤੋਂ ਸ਼ੁਰੂ) ਹੁੰਦੇ ਹਨ?
ਇਹ ਹਰ ਸਾਲ 1 ਅਗਸਤ ਨੂੰ ਰੀਸੈੱਟ ਹੁੰਦੇ ਹਨ ਅਤੇ ਤੁਹਾਡੇ ਨਾਮਾਂਕਣ ਕਰਵਾਉਂਦੇ ਹੀ ਉਪਲਬਧ ਹੋ ਜਾਂਦੇ ਹਨ।

ਕੀ ਅਣਵਰਤੇ ਗ੍ਰੇਸ ਮਹੀਨੇ ਅਗਲੇ ਸਾਲ ਵਿੱਚ ਲਿਜਾਏ ਜਾਂਦੇ ਹਨ?
ਜੀ ਨਹੀਂ। ਹਰ ਸਾਲ 1 ਅਗਸਤ ਨੂੰ, ਤੁਹਾਨੂੰ 2 ਗ੍ਰੇਸ ਮਹੀਨੇ ਮਿਲਦੇ ਹਨ। ਨਾ ਵਰਤੇ ਗਏ ਗ੍ਰੇਸ ਮਹੀਨੇ ਅੱਗੇ ਨਹੀਂ ਲਿਜਾਏ ਜਾਂਦੇ।

ਕੀ ਮੈਂ ਆਪਣੇ ਗ੍ਰੇਸ ਮਹੀਨਿਆਂ ਦੀ ਵਰਤੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਮਹੀਨੇ ਵਿੱਚ ਕਰ ਸਕਦਾ/ਸਕਦੀ ਹਾਂ?
ਜੀ ਨਹੀਂ, ਤੁਸੀਂ ਲਗਾਤਾਰ 2 ਮਹੀਨਿਆਂ ਤੱਕ ਗ੍ਰੇਸ ਮਹੀਨਿਆਂ ਦੀ ਵਰਤੋਂ ਨਹੀਂ ਕਰ ਸਕਦੇ ਹੋ।

ਜੇ ਮੈਂ ਵਿਅਕਤੀਗਤ ਕਵਰੇਜ ਲਈ ਲੋੜੀਂਦੇ ਘੰਟਿਆਂ ਲਈ ਕੰਮ ਕਰਾਂ, ਪਰ Coverage for Kids (ਬੱਚਿਆਂ ਲਈ ਕਵਰੇਜ) ਲਈ ਲੋੜੀਂਦਾ ਕੰਮ ਨਾ ਕਰਾਂ ਤਾਂ ਕੀ ਹੋਵੇਗਾ?
ਇਸ ਸਥਿਤੀ ਵਿੱਚ, ਉਸ ਮਹੀਨੇ ਲਈ ਤੁਹਾਡੇ ਬੱਚਿਆਂ ਦੀ ਕਵਰੇਜ ਵਧਾਉਣ ਵਾਸਤੇ 1 ਗ੍ਰੇਸ ਮਹੀਨਾ ਲਾਗੂ ਕੀਤਾ ਜਾਵੇਗਾ।

ਜੇ ਮੈਂ ਕ੍ਰੈਡਿਟ ਦੀ ਵਰਤੋਂ ਕਰਦਾ/ਕਰਦੀ ਹਾਂ, ਤਾਂ ਕੀ ਮੈਨੂੰ ਅਜੇ ਵੀ ਆਪਣੇ ਮਹੀਨੇਵਾਰ ਸਹਿ-ਪ੍ਰੀਮੀਅਮ ਦਾ ਭੁਗਤਾਨ ਕਰਨਾ ਪਵੇਗਾ?
ਜੀ ਹਾਂ, ਤੁਸੀਂ ਅਜੇ ਵੀ ਉਸ ਮਹੀਨੇ ਲਈ ਆਪਣੇ ਸਹਿ-ਪ੍ਰੀਮੀਅਮ ਵਾਸਤੇ ਜ਼ਿੰਮੇਵਾਰ ਹੁੰਦੇ ਹੋ। 

ਸਹਾਇਤਾ ਸੰਪਰਕ

ਹੇਠਾਂ ਦਿੱਤੇ ਸਹਾਇਤਾ ਸੰਪਰਕ, ਲੋੜ ਪੈਣ 'ਤੇ ਤੁਹਾਨੂੰ ਮਦਦ ਨਾਲ ਜੋੜਦੇ ਹਨ। ਤੁਹਾਡੇ ਪਲਾਨ ਦੀ ਨਰਸ ਹੈਲਪ ਲਾਈਨ (Nurse Help Line) ਰਜਿਸਟਰਡ ਨਰਸਾਂ ਤੋਂ ਫ਼ੋਨ ਰਾਹੀਂ ਸਹਾਇਤਾ ਪ੍ਰਦਾਨ ਕਰਦੀ ਹੈ ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ ਅਤੇ ਅਗਲੇ ਕਦਮ ਤੈਅ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

Create Portal

ਕਵਰੇਜ, ਯੋਗਤਾ, ਅਪਲਾਈ ਕਰਨ ਬਾਰੇ ਸਵਾਲਾਂ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
ਗਾਹਕ ਸੇਵਾ ਸੋਮਵਾਰ-ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲਬਧ ਹੁੰਦੀ ਹੈ।

1-877-606-6705
ਭਾਸ਼ਾ ਵਿੱਚ ਸਹਿਯੋਗ ਉਪਲਬਧ ਹੈ।

ਲਾਈਵ ਚੈਟ ਸਹਿਯੋਗ
ਚੈਟ ਰਾਹੀਂ ਸਹਾਇਤਾ ਲਈ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਵਿੱਚ ਲੌਗ ਇਨ ਕਰੋ।

SEIU775BG-caregiver@magnacare.com
ਕਾਰੋਬਾਰੀ ਘੰਟਿਆਂ ਦੌਰਾਨ ਗਾਹਕ ਸੇਵਾ ਨਾਲ ਸੰਪਰਕ ਨਹੀਂ ਕਰ ਪਾ ਰਹੇ ਹੋ?
ਈਮੇਲ ਕਰੋ ਅਤੇ 2 ਕਾਰੋਬਾਰੀ ਦਿਨਾਂ ਦੇ ਅੰਦਰ ਜਵਾਬ ਪ੍ਰਾਪਤ ਕਰੋ।

logo-kaiser-01a.png

ਬੈਨਿਫ਼ਿਟਸ ਸਪੌਟਲਾਈਟ ਪੇਜ

ਨਵੇਂ ਮੈਬਰਾਂ ਲਈ ਸੇਵਾਵਾਂ: 
1-888-844-4607
myseiu.be/kp-new-member

ਮੈਂਬਰ ਸੇਵਾਵਾਂ:
1-888-901-4636
myseiu.be/kp-member

ਮਾਨਸਿਕ ਸਿਹਤ ਸੇਵਾਵਾਂ
1-888-287-2680
myseiu.be/kaiser-bh

ਨਰਸ ਹੈਲਪਲਾਈਨ
1-800-297-6877
myseiu.be/kp-nurse

ਮੈਂਬਰਾਂ ਲਈ ਭਾਸ਼ਾ ਸਹਾਇਤਾ
1-888-901-4636
myseiu.be/kp-language

logo-kaiser-01a.png

ਬੈਨਿਫ਼ਿਟਸ ਸਪੌਟਲਾਈਟ ਪੇਜ

ਨਵੇਂ ਮੈਬਰਾਂ ਲਈ ਸੇਵਾਵਾਂ: 
1-888-491-1124
myseiu.be/kp-new-member

ਮੈਂਬਰ ਸੇਵਾਵਾਂ:
1-888-813-2000
myseiu.be/kp-member

ਮਾਨਸਿਕ ਸਿਹਤ ਸੇਵਾਵਾਂ
1-855-632-8280
myseiu.be/kpnw-bh

ਨਰਸ ਹੈਲਪਲਾਈਨ
1-800-324-8010
myseiu.be/kp-nurse

ਮੈਂਬਰਾਂ ਲਈ ਭਾਸ਼ਾ ਸਹਾਇਤਾ
1-888-813-2000
myseiu.be/kp-language

logo-aetna-01a.png

ਬੈਨਿਫ਼ਿਟਸ ਸਪੌਟਲਾਈਟ ਪੇਜ

ਮੈਂਬਰ ਸੇਵਾਵਾਂ:
1-855-736-9469

ਮਾਨਸਿਕ ਸਿਹਤ ਸੇਵਾਵਾਂ
1-800-424-4047

24 ਘੰਟੇ ਨਰਸ ਲਾਈਨ
1-800-556-1555

ਸਹੀ PCP ਲੱਭੋ
1-888-982-3862

Sav-RX
1-800-228-3108
savrx.com

ਮੈਂਬਰਾਂ ਲਈ ਭਾਸ਼ਾ ਸਹਾਇਤਾ
1-855-736-9469
myseiu.be/aetna-language

EPIC-logo.png
Progyny-logo-1.png

Progyny (ਪਰਿਵਾਰ-ਨਿਰਮਾਣ)
1-877-363-5638
myseiu.be/progyny

ਹੈਲਥ ਕਵਰੇਜ ਨਾਲ ਸਬੰਧਤ ਟੈਕਸ ਦੇ ਮਹੱਤਵਪੂਰਨ ਦਸਤਾਵੇਜ਼

ਫ਼ਾਰਮ 1095-B ਇੱਕ IRS ਟੈਕਸ ਫ਼ਾਰਮ ਹੈ ਜੋ ਇਹ ਦੱਸਦਾ ਹੈ ਕਿ ਤੁਹਾਡੇ ਅਤੇ ਤੁਹਾਡੇ ‘ਤੇ ਨਿਰਭਰ ਜੀਆਂ ਕੋਲ ਪਿਛਲੇ ਸਾਲ ਦੇ ਦੌਰਾਨ ਘੱਟੋ-ਘੱਟ ਜ਼ਰੂਰੀ ਹੈਲਥ ਕਵਰੇਜ ਸੀ ਜਾਂ ਨਹੀਂ। ਸਾਲ 2024 ਤੋਂ ਲਾਗੂ ਹੋਏ, ਕਾਗਜ਼ੀ ਕਾਰਵਾਈ ਨੂੰ ਘਟਾਉਣ ਸਬੰਧੀ ਕਨੂੰਨ (Paperwork Burden Reduction Act) ਅਨੁਸਾਰ ਕਵਰ ਕੀਤੇ ਹਰ ਵਿਅਕਤੀ ਨੂੰ ਫ਼ਾਰਮ 1095 ਭੇਜਣ ਦੀ ਲੋੜ ਵਿੱਚ ਢਿੱਲ ਦਿੱਤੀ ਗਈ ਹੈ।

ਇਸਦਾ ਮਤਲਬ ਹੈ ਕਿ ਤੁਸੀਂ ਫ਼ਾਰਮ 1095-B ਦੀ ਆਪਣੀ ਕਾਪੀ BenefitScape ਵੈੱਬ ਪੋਰਟਲ ਰਾਹੀਂ ਆਨਲਾਈਨ ਪ੍ਰਾਪਤ ਕਰ ਸਕਦੇ ਹੋ।

  1. eDelivery ਲਈ ਰਜਿਸਟਰ ਕਰਨ ਵਾਸਤੇ https://eeportal.bencorpaca.com/ 'ਤੇ ਜਾਓ।
  2. ਹੇਠਾਂ ਦਿੱਤੀ ਜਾਣਕਾਰੀ ਦਰਜ ਕਰੋ:
    • CompanyCode (ਕੰਪਨੀ ਕੋਡ): BG1234
    • ਤੁਹਾਡੀ ਜਨਮ ਮਿਤੀ
    • ਤੁਹਾਡੇ ਘਰ ਦਾ ਜ਼ਿਪ ਕੋਡ
  3. ਨਾਮਾਂਕਣ ਕਰਨ ਤੋਂ ਬਾਅਦ ਤੁਹਾਨੂੰ ਇੱਕ ਈਮੇਲ ਆਏਗੀ ਜਿਸ ਵਿੱਚ ਤੁਹਾਨੂੰ ਲੌਗਇਨ ਕ੍ਰੇਡੈਂਸ਼ੀਅਲ ਭਾਵ ਆਈਡੀ ਅਤੇ ਪਾਸਵਰਡ ਬਣਾਉਣ ਬਾਰੇ ਦੱਸਿਆ ਹੋਵੇਗਾ।
  4. ਰਜਿਸਟਰ ਹੋਣ ਮਗਰੋਂ, ਤੁਹਾਨੂੰ ਇੱਕ ਪੁਸ਼ਟੀਕਰਨ ਈਮੇਲ ਆਏਗੀ, ਜਿਸਤੋਂ ਤੁਸੀਂ ਆਪਣੇ ਰਿਕਾਰਡ ਲਈ ਲੋੜ ਅਨੁਸਾਰ ਆਪਣਾ ਫ਼ਾਰਮ ਡਾਊਨਲੋਡ ਕਰਕੇ ਪ੍ਰਿੰਟ ਕਰ ਸਕਦੇ ਹੋ। ਜੇ ਤੁਸੀਂ ਡਾਕ ਰਾਹੀਂ ਕਾਪੀ ਮੰਗਵਾਉਣੀ ਚਾਹੁੰਦੇ ਹੋ, ਤਾਂ BenefitScape ਤੁਹਾਨੂੰ 30 ਦਿਨਾਂ ਦੇ ਅੰਦਰ ਇਸਦੀ ਇੱਕ ਕਾਪੀ ਭੇਜ ਦੇਵੇਗਾ।

ਜੇ ਤੁਹਾਡੇ ਕੋਈ ਸਵਾਲ ਹਨ ਜਾਂ ਤੁਹਾਨੂੰ ਰਜਿਸਟਰ ਕਰਨ ਵਿੱਚ ਮਦਦ ਚਾਹੀਦੀ ਹੈ, ਤਾਂ ਕਿਰਪਾ ਕਰਕੇ ਗਾਹਕ ਸੇਵਾ ਟੀਮ ਨਾਲ 1-877-606-6705 'ਤੇ ਸੰਪਰਕ ਕਰੋ।

ਕਟੌਤੀਯੋਗ ਜਾਂ ਸਹਿ-ਭੁਗਤਾਨ ਵਰਗੇ ਬੀਮੇ ਸਬੰਧੀ ਸ਼ਬਦਾਂ ਵਿੱਚ ਉਲਝ ਗਏ ਹੋ?
ਆਪਣੀ ਕਵਰੇਜ ਅਤੇ ਖਰਚਿਆਂ ਨੂੰ ਜ਼ਿਆਦਾ ਵਧੀਆ ਢੰਗ ਨਾਲ ਸਮਝਣ ਲਈ ਹੈਲਥਕੇਅਰ ਨਾਲ ਜੁੜੇ ਆਮ ਸ਼ਬਦਾਂ ਦੇ ਸਰਲ ਅਰਥ ਜਾਣੋ।

ਹੈਲਥ ਬੈਨਿਫ਼ਿਟਸ ਖਾਤਾ

MagnaCare ਦੁਆਰਾ ਪ੍ਰਬੰਧਿਤ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਵਿੱਚ ਲੋਗਇਨ ਕਰੋ ਜਾਂ ਨਵਾਂ ਖਾਤਾ ਬਣਾਓ ਤਾਂ ਜੋ ਤੁਸੀਂ ਆਪਣੇ ਕੰਮ ਦੇ ਘੰਟੇ ਅਤੇ ਗ੍ਰੇਸ ਮਹੀਨਿਆਂ ਦਾ ਬਕਾਇਆ ਦੇਖ ਸਕੋ, ਸਹਿ-ਪ੍ਰੀਮੀਅਮਾਂ ਦਾ ਭੁਗਤਾਨ ਕਰ ਸਕੋ, ਲਾਈਵ ਚੈਟ ਸਹਿਯੋਗ ਪ੍ਰਾਪਤ ਕਰ ਸਕੋ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕੋ।

Add Your Heading Text Here

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.

Member Resource Center (MRC) will be closed from December 24 – January 1.

If you have questions about enrolling or completing your training, contact the MRC before they are closed. The MRC will reopen on January 2. 

Note: Contact your employer for questions about your training requirement, pay or deadline.

Get help online:

Caregiver Learning Center System Access 

The Caregiver Learning Center cannot be accessed at caregiverlearning.org. Please use seiu775bg.docebosaas.com to access your training.

ਤੁਹਾਡੇ ਸਮੇਂ ਅਤੇ ਮੁੱਲਵਾਨ ਸੂਝਬੂਝ ਲਈ ਧੰਨਵਾਦ!

ਤੁਹਾਡੇ ਸਿੱਖਣ ਦੇ ਲਾਭਾਂ ਦਾ ਵੱਧ ਤੋਂ ਵੱਧ ਲਾਭ ਲਓ। ਇਸ ਸਾਲ ਦੇ Continuing Education (ਨਿਰੰਤਰ ਸਿੱਖਿਆ) ਦੇ new online courses (ਨਵੇਂ ਔਨਲਾਈਨ ਕੋਰਸਾਂ) ਬਾਰੇ ਪੜ੍ਹੋ ਜਾਂ ਆਪਣੇ learning support (ਸਿਖਲਾਈ ਸਹਾਇਤਾ) ਵਿਕਲਪਾਂ ਦੀ ਪੜਚੋਲ ਕਰੋ।

Caregiver Learning Center System Maintenance

June 6 (Thursday) – June 10 (Monday)

You can log in, enroll and take your training in the Caregiver Learning Center during this time. 

If you complete training during the System Maintenance, it will be sent to your employer after June 10. 

Please contact your employer if you have questions about your training requirement, deadline or payment.