Aetna
ਹੈਲਥ
ਪਲਾਨ
ਭਾਵੇਂ ਤੁਸੀਂ ਇਸਦੇ ਲਈ ਯੋਗ ਹੋ ਜਾਂ ਪਹਿਲਾਂ ਹੀ ਨਾਮਾਂਕਣ ਕਰਵਾ ਚੁਕੇ ਹੋ, ਆਪਣੇ ਬੈਨਿਫ਼ਿਟਾਂ ਬਾਰੇ ਜਾਣਕਾਰੀ ਲੈਣ ਲਈ ਥੋੜ੍ਹਾ ਸਮਾਂ ਜ਼ਰੂਰ ਕੱਢੋ ਅਤੇ ਤੁਹਾਡੇ ਲਈ ਉਪਲਬਧ ਕਿਫ਼ਾਇਤੀ, ਵਧੀਆ ਕੁਆਲਿਟੀ ਵਾਲੀ ਹੈਲਥਕੇਅਰ ਕਵਰੇਜ ਨੂੰ ਚੰਗੀ ਤਰ੍ਹਾਂ ਸਮਝੋ।
Aetna ਹੈਲਥ ਪਲਾਨ ਦੀਆਂ ਮੁੱਖ ਗੱਲਾਂ
ਰੋਕਥਾਮ ਦੇਖਭਾਲ ਤੋਂ ਇਲਾਵਾ, ਤੁਹਾਡੀ ਕਵਰੇਜ ਵਿੱਚ ਦੇਖਭਾਲ ਅਤੇ ਸਹਿਯੋਗ ਪ੍ਰਾਪਤ ਕਰਨ ਦੇ ਬਹੁਤ ਸਾਰੇ ਤਰੀਕੇ ਸ਼ਾਮਲ ਹਨ, ਜਿਵੇਂ ਵੈੱਲਨੈੱਸ (ਤੰਦਰੁਸਤੀ ਲਈ) ਕੋਚਿੰਗ ਅਤੇ ਪੁਰਾਣੀਆਂ ਸਿਹਤ ਸਮੱਸਿਆਵਾਂ ਲਈ ਵਿਅਕਤੀਗਤ ਪ੍ਰਬੰਧਨ ਪ੍ਰੋਗਰਾਮ।
ਆਪਣੇ ਪਲਾਨ ਦੇ ਮੁੱਖ ਫ਼ਾਇਦਿਆਂ ਬਾਰੇ ਜਾਣੋ ਅਤੇ ਆਪਣੇ Aetna ਪਲਾਨ ਦੇ ਵੇਰਵੇ ਡਾਊਨਲੋਡ ਕਰੋ।
ਪਲਾਨ ਦੇ ਵੇਰਵੇ 1 ਅਗਸਤ 2026 ਤੋਂ ਲਾਗੂ ਹਨ।
ਮੈਡੀਕਲ ਅਤੇ ਰੋਕਥਾਮ ਦੇਖਭਾਲ
ਮੁਫ਼ਤ ਪ੍ਰਾਇਮਰੀ ਕੇਅਰ ਮੁਲਾਕਾਤਾਂ
ਆਪਣੇ ਪ੍ਰਾਇਮਰੀ ਕੇਅਰ ਪ੍ਰੋਵਾਈਡਰ (PCP) ਨੂੰ ਮਿਲਣ ਲਈ ਕੋਈ ਖਰਚਾ ਨਹੀਂ* ਹੁੰਦਾ। ਤੰਦਰੁਸਤੀ ਜਾਂਚਾਂ ਲਈ ਅਤੇ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਤੁਸੀਂ ਆਪਣੇ PCP ਨੂੰ ਮਿਲ ਸਕਦੇ ਹੋ। ਤੁਹਾਡੀ ਕਵਰੇਜ ਵਿੱਚ ਵਰਚੁਅਲ ਦੇਖਭਾਲ ਦੇ ਵਿਕਲਪ ਵੀ ਸ਼ਾਮਲ ਹੁੰਦੇ ਹਨ, ਤਾਂ ਜੋ ਤੁਸੀਂ ਘਰ ਬੈਠਿਆਂ ਹੀ ਦੇਖਭਾਲ ਪ੍ਰਾਪਤ ਕਰ ਸਕੋ।
*ਆਪਣੇ PCP ਨਾਲ ਕੀਤੀਆਂ ਮੁਲਾਕਾਤਾਂ ਲਈ ਕੋਈ ਸਹਿ-ਭੁਗਤਾਨ ਨਹੀਂ ਹੁੰਦਾ ਹੈ, ਪਰ ਜੇ ਤੁਹਾਡਾ ਡਾਕਟਰ ਟੈਸਟਾਂ ਜਾਂ ਲੈਬ ਜਾਂਚਾਂ ਕਰਾਉਣ ਲਈ ਕਹਿੰਦਾ ਹੈ, ਤਾਂ ਹੋ ਸਕਦਾ ਹੈ ਤੁਹਾਨੂੰ ਉਨ੍ਹਾਂ ਸੇਵਾਵਾਂ ਲਈ ਸਹਿ-ਭੁਗਤਾਨ ਕਰਨਾ ਪਵੇ।
ਘੱਟ-ਖਰਚ ਵਾਲੀ ਤਤਕਾਲ ਅਤੇ ਐਮਰਜੈਂਸੀ ਦੇਖਭਾਲ
ਤਤਕਾਲ ਦੇਖਭਾਲ ਛੋਟੀ-ਮੋਟੀ ਸੱਟ ਲੱਗਣ ਜਾਂ ਫ਼ਲੂ ਦੇ ਲੱਛਣਾਂ ਵਰਗੀਆਂ ਗੈਰ-ਐਮਰਜੈਂਸੀ ਸਮੱਸਿਆਵਾਂ ਲਈ, ਤੁਹਾਡੇ ਡਾਕਟਰ ਦੇ ਉਪਲਬਧ ਨਾ ਹੋਣ 'ਤੇ ਇੱਕ ਘੱਟ-ਖਰਚੇ ਵਾਲਾ ਵਿਕਲਪ ਹੁੰਦਾ ਹੈ। ਜੇ ਤੁਸੀਂ ਆਪਣੇ ਡਾਕਟਰ ਨਾਲ ਉਸੇ ਦਿਨ ਦੀ ਅਪੌਇੰਟਮੈਂਟ ਨਹੀਂ ਲੈ ਪਾਉਂਦੇ ਹੋ ਜਾਂ ਤੁਹਾਨੂੰ ਸਿਹਤ ਸਬੰਧੀ ਕੋਈ ਫ਼ੌਰੀ ਲੋੜ ਹੈ, ਤਾਂ ਤੁਹਾਡਾ ਸਭ ਤੋਂ ਨੇੜਲਾ Aetna ਜ਼ਰੂਰੀ ਦੇਖਭਾਲ ਕੇਂਦਰ ਇੱਕ ਕਿਫ਼ਾਇਤੀ ਉਪਾਅ ਹੈ।
CVS Health®
ਤੁਹਾਡੀ ਯੋਜਨਾ ਵਿੱਚ CVS Health® ਦੇ ਜ਼ਰੀਏ ਦੇਖਭਾਲ ਵੀ ਸ਼ਾਮਲ ਹੈ, ਜਿਸ ਨਾਲ ਤੁਸੀਂ ਵਿਅਕਤੀਗਤ ਤੌਰ 'ਤੇ ਤੁਹਾਨੂੰ ਦੇਖੇ ਜਾਣ ਦੀ ਚੋਣ ਦੇ ਨਾਲ, ਜਦੋਂ ਵੀ ਲੋੜ ਹੋਵੇ ਉਦੋਂ, ਮਾਨਸਿਕ ਸਿਹਤ ਅਤੇ ਪ੍ਰਾਇਮਰੀ ਕੇਅਰ ਤੱਕ ਪਹੁੰਚ ਹਾਸਲ ਕਰ ਸਕਦੇ ਹੋ।
ਐਮਰਜੈਂਸੀ ਰੂਮ ਦੇ ਦੌਰਿਆਂ ਨੂੰ ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਮੁਸ਼ਕਲ ਜਾਂ ਗੰਭੀਰ ਸੱਟਾਂ ਵਰਗੀਆਂ ਗੰਭੀਰ ਸਥਿਤੀਆਂ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ।
ਇੱਕ ਕਟੌਤੀਯੋਗ ਜਾਂ ਸਹਿ-ਭੁਗਤਾਨ ਲਾਗੂ ਹੋ ਸਕਦਾ ਹੈ।
ਡਾਕਟਰੀ ਮੁਲਾਕਾਤ ਦੇ ਸਹਿ-ਭੁਗਤਾਨ (ਇਨ-ਨੈੱਟਵਰਕ) | |
|---|---|
ਪ੍ਰਾਇਮਰੀ ਕੇਅਰ ਪ੍ਰੋਵਾਈਡਰ / ਔਨਲਾਈਨ ਮੁਲਾਕਾਤਾਂ | $0 ਸਹਿ-ਭੁਗਤਾਨ |
ਜ਼ਰੂਰੀ ਦੇਖਭਾਲ ਮੁਲਾਕਾਤਾਂ | $15 ਸਹਿ-ਭੁਗਤਾਨ |
ਐਮਰਜੈਂਸੀ ਰੂਮ ਵਿਜ਼ਿਟ | $200 ਸਹਿ-ਭੁਗਤਾਨ |
ਮਾਹਰ ਡਾਕਟਰ ਨਾਲ ਮੁਲਾਕਾਤਾਂ | $15 ਸਹਿ-ਭੁਗਤਾਨ |
ਪ੍ਰਿਸਕ੍ਰਿਪਸ਼ਨ (ਡਾਕਟਰ ਦੁਆਰਾ ਲਿਖੀ ਦਵਾਈ) ਸਬੰਧੀ ਬੈਨਿਫ਼ਿਟ
ਪ੍ਰਿਸਕ੍ਰਿਪਸ਼ਨ (ਡਾਕਟਰ ਵੱਲੋਂ ਲਿਖੀ) ਦਵਾਈ (Rx)
ਫ਼ਾਰਮੇਸੀ ਬੈਨਿਫ਼ਿਟ Sav-Rx ਰਾਹੀਂ ਉਪਲਬਧ ਕਰਾਏ ਜਾਂਦੇ ਹਨ, ਜਿਸ ਵਿੱਚ ਦੇਸ਼ ਭਰ ਦੀਆਂ 75,000 ਫ਼ਾਰਮੇਸੀਆਂ ਸ਼ਾਮਲ ਹਨ। ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣਾ Sav-Rx ID ਕਾਰਡ ਆਪਣੀ ਫ਼ਾਰਮੇਸੀ ਵਿੱਚ ਦਿਖਾਓ।
ਜਦੋਂ ਤੁਹਾਡੇ ਕੋਲ ਆਪਣਾ Sav-Rx ਕਾਰਡ ਆ ਜਾਂਦਾ ਹੈ, ਤਾਂ ਇੱਕ ਖਾਤੇ ਲਈ ਰਜਿਸਟਰ ਕਰਨ ਵਾਸਤੇ savrx.com 'ਤੇ ਜਾਓ ਅਤੇ ਆਪਣੇ ਪ੍ਰਿਸਕ੍ਰਿਪਸ਼ਨ ਬੈਨਿਫ਼ਿਟਾਂ ਤੱਕ ਐਕਸੈਸ ਪ੍ਰਾਪਤ ਕਰੋ। ਸਵਾਲਾਂ ਲਈ, Sav-Rx ਨਾਲ 1-800-228-3108 'ਤੇ ਸੰਪਰਕ ਕਰੋ।
ਇਨਸੁਲਿਨ: ਤਰਜੀਹੀ ਜੈਨਰਿਕ (ਟੀਅਰ 1)/ਤਰਜੀਹੀ ਬ੍ਰਾਂਡ (ਟੀਅਰ 2)/ਗੈਰ-ਤਰਜੀਹੀ (ਟੀਅਰ 3) $0/$0/$25 ਸਹਿ-ਭੁਗਤਾਨ ਇਨਹੇਲਰ ਅਤੇ
EPI ਪੈੱਨ: ਤਰਜੀਹੀ ਜੈਨਰਿਕ (ਟੀਅਰ 1)/ਤਰਜੀਹੀ ਬ੍ਰਾਂਡ (ਟੀਅਰ 2)/ਗੈਰ-ਤਰਜੀਹੀ (ਟੀਅਰ 3) $8/$25/$35 ਸਹਿ-ਭੁਗਤਾਨ
ਹਾਰਮੋਨ ਥੈਰੇਪੀ ਜਾਂ ਗਰਭ ਨਿਰੋਧਕ ਦਵਾਈਆਂ: ਤੁਸੀਂ 12 ਮਹੀਨਿਆਂ ਤੱਕ ਦੀ ਸਪਲਾਈ ਇੱਕੋ ਵਾਰ ਵਿੱਚ ਹੀ ਲੈ ਸਕਦੇ ਹੋ, ਜਿਸ ਨਾਲ ਤੁਹਾਨੂੰ ਵਾਰ-ਵਾਰ ਫ਼ਾਰਮੇਸੀ ਦੇ ਚੱਕਰ ਨਹੀਂ ਲਾਉਣੇ ਪੈਣਗੇ ਅਤੇ ਤੁਹਾਡੇ ਇਲਾਜ ਨੂੰ ਲਗਾਤਾਰ ਜਾਰੀ ਰੱਖਣਾ ਵਧੇਰੇ ਅਸਾਨ ਹੋ ਜਾਵੇਗਾ।
Rx ਸਹਿ-ਭੁਗਤਾਨ | ਫ਼ਾਰਮੇਸੀ – 30-ਦਿਨਾਂ ਦੀ ਸਪਲਾਈ | ਡਾਕ ਆਰਡਰ – 90-ਦਿਨਾਂ ਦੀ ਸਪਲਾਈ |
|---|---|---|
ਜੈਨਰਿਕ ਗਰਭ ਨਿਰੋਧਕ* | $0 | $0 |
ਮੁੱਲ-ਆਧਾਰਿਤ ਦਵਾਈਆਂ** | $4 | $8 |
ਪਸੰਦੀਦਾ ਜੈਨਰਿਕ | $8 | $16 |
ਪਸੰਦੀਦਾ ਬ੍ਰਾਂਡ | $25 | $50 |
ਗੈਰ-ਪਸੰਦੀਦਾ | $50 | $100 |
*ਜੇ ਤੁਸੀਂ ਕਿਸੇ ਧਰਮ-ਅਧਾਰਤ ਸੰਸਥਾ ਲਈ ਕੰਮ ਕਰਦੇ ਹੋ, ਤਾਂ ਤੁਹਾਡੇ ਹੈਲਥ ਪਲਾਨ ਵਿੱਚ Affordable Care Act (ਅਫ਼ੋਰਡੇਬਲ ਕੇਅਰ ਐਕਟ) ਦੀ ਧਾਰਮਿਕ ਛੋਟ ਅਧੀਨ ਮਿਲੀ ਆਗਿਆ ਅਨੁਸਾਰ, ਗਰਭਨਿਰੋਧਕ ਕਵਰੇਜ ਸ਼ਾਮਲ ਨਹੀਂ ਹੁੰਦੀ ਹੈ। ਹਾਲਾਂਕਿ, ਜਦੋਂ ਤੱਕ ਤੁਸੀਂ ਕਿਸੇ ਹੈਲਥ ਪਲਾਨ ਵਿੱਚ ਨਾਮਾਂਕਿਤ ਰਹਿੰਦੇ ਹੋ ਉਦੋਂ ਤੱਕ ਤੁਸੀਂ ਇਨ੍ਹਾਂ ਨੂੰ Aetna ਕੋਲੋਂ ਬਿਨਾਂ ਕਿਸੇ ਲਾਗਤ ਦੇ (ਅਤੇ ਬਿਨਾਂ ਕੋਈ ਵਾਧੂ ਕਾਰਵਾਈ ਕੀਤੇ) ਪ੍ਰਾਪਤ ਕਰੋਗੇ। **ਮੁੱਲ-ਅਧਾਰਤ ਦਵਾਈਆਂ ਕਈ ਵੱਖ-ਵੱਖ ਸਿਹਤ ਸਥਿਤੀਆਂ ਦਾ ਇਲਾਜ ਕਰਨ ਵਾਲੀਆਂ ਜੈਨਰਿਕ ਦਵਾਈਆਂ ਹੁੰਦੀਆਂ ਹਨ।
Aetna ਦੇ ਵਾਧੂ ਬੈਨਿਫ਼ਿਟ
ਮਾਨਸਿਕ ਸਿਹਤ
ਜੀਵਨ ਦੀਆਂ ਵੱਡੀਆਂ ਘਟਨਾਵਾਂ ਨਾਲ ਨਿਪਟਣ ਜਾਂ ਤਣਾਅ ਜਾਂ ਡਿਪ੍ਰੈਸ਼ਨ ਵਰਗੇ ਮਸਲਿਆਂ ਨਾਲ ਨਜਿੱਠਣ ਵਿੱਚ ਮਦਦ ਪ੍ਰਾਪਤ ਕਰੋ। Aetna ਵਿਆਪਕ ਸਹਾਇਤਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:
ਪੇਸ਼ੇਵਰ ਦੇਖਭਾਲ, ਦਵਾਈਆਂ, ਗਰੁੱਪ ਥੈਰੇਪੀ ਅਤੇ ਹੋਰ ਬਹੁਤ ਕੁਝ।
ਸਵੈ-ਦੇਖਭਾਲ ਐਪਾਂ ਜਿਵੇਂ ਕਿ AbleTo ਅਤੇ Headspace Care (ਆਹਮੋ-ਸਾਹਮਣੇ ਕੋਚਿੰਗ ਲਈ)।
- ਤੁਹਾਡੇ ਲੱਛਣਾਂ ਦੀ ਸਮੀਖਿਆ ਕਰਨ ਅਤੇ ਤੁਹਾਡੇ ਵਾਸਤੇ ਸਹੀ ਵਿਕਲਪ ਪ੍ਰਾਪਤ ਕਰਨ ਲਈ ਵਰਚੁਅਲ ਮੁਲਾਂਕਣ ਅਤੇ ਈ-ਮੁਲਾਕਾਤਾਂ।
ਉੱਪਰ ਦਿੱਤੇ ਲਿੰਕ ਵਿੱਚ ਸਰੋਤਾਂ ਬਾਰੇ ਜਾਣਕਾਰੀ ਹਾਸਲ ਕਰੋ ਜਾਂ Alma ਨਾਲ ਸ਼ੁਰੂਆਤ ਕਰਕੇ ਆਪਣੀਆਂ ਲੋੜਾਂ, ਪਛਾਣ ਅਤੇ ਭਾਸ਼ਾ ਨਾਲ ਮੇਲ ਖਾਂਦਾ ਇੱਕ ਵਿਅਕਤੀਗਤ ਜਾਂ ਵਰਚੁਅਲ ਪ੍ਰਦਾਤਾ ਲੱਭੋ।
ਮਾਨਸਿਕ ਸਿਹਤ ਮੁਲਾਕਾਤਾਂ
ਬਾਹਰੀ ਮਰੀਜ਼: $0 ਸਹਿ-ਭੁਗਤਾਨ
ਦਾਖਲ ਮਰੀਜ਼: $0 ਸਹਿ-ਭੁਗਤਾਨ, ਪ੍ਰਤੀ ਦਿਨ 5 ਦਿਨਾਂ ਤੱਕ ਪ੍ਰਤੀ ਦਾਖਲੇ ਲਈ। ਪੂਰਵ-ਅਧਿਕਾਰ ਦੀ ਲੋੜ ਹੈ ਨਹੀਂ ਤਾਂ ਕਵਰ ਨਹੀਂ ਕੀਤਾ ਜਾਵੇਗਾ।
ਵੈਲਨੈਸ ਕੋਚਿੰਗ ਅਤੇ ਪ੍ਰੋਗਰਾਮ
ਵੈਲਨੈਸ ਕੋਚਿੰਗ ਮੁਫ਼ਤ ਵਿੱਚ ਉਪਲਬਧ ਹੈ ਅਤੇ ਇਸਦੇ ਲਈ ਕਿਸੇ ਰੈਫ਼ਰਲ ਦੀ ਲੋੜ ਨਹੀਂ ਹੁੰਦੀ। ਸਿਹਤਮੰਦ ਭੋਜਨ ਖਾਣ, ਤਣਾਅ ਘਟਾਉਣ, ਚੁਸਤ-ਫੁਰਤ ਰਹਿਣ, ਆਪਣੇ ਭਾਰ ਦਾ ਪ੍ਰਬੰਧਨ ਕਰਨ, ਤਮਾਕੂਨੋਸ਼ੀ ਛੱਡਣ ਅਤੇ ਹੋਰ ਬਹੁਤ ਕੁਝ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਵੈਲਨੈਸ ਕੋਚ ਤੋਂ ਵਿਅਕਤੀਗਤ ਰੂਪ ਵਿੱਚ ਸਹਿਯੋਗ ਪ੍ਰਾਪਤ ਕਰੋ।
ਜੇ ਤੁਸੀਂ ਡਾਇਬੀਟੀਜ਼ (ਸ਼ੂਗਰ) ਜਾਂ ਹਾਈ ਬਲੱਡ ਪ੍ਰੈਸ਼ਰ ਵਰਗੀ ਕਿਸੇ ਪੁਰਾਣੀ ਸਿਹਤ ਸਮੱਸਿਆ ਦਾ ਪ੍ਰਬੰਧਨ ਕਰ ਰਹੇ ਹੋ, ਤਾਂ ਤੁਹਾਡੇ ਪਲਾਨ ਵਿੱਚ ਵਿਅਕਤੀਗਤ ਦੇਖਭਾਲ ਟੀਮ ਤੋਂ ਸਹਿਯੋਗ (ਰੈਫ਼ਰਲ ਜ਼ਰੂਰੀ) ਅਤੇ ਵਰਤਣ ਵਿੱਚ ਅਸਾਨ ਐਪਾਂ ਅਤੇ ਪ੍ਰੋਗਰਾਮ ਵੀ ਸ਼ਾਮਲ ਹਨ।
ਵਧੇਰੇ ਸਿਹਤਮੰਦ ਜੀਵਨ ਵੱਲ ਸਰਲ ਕਦਮ (Simple Steps to A Healthier Life) ਹਰ ਉਮਰ ਦੇ ਵਿਅਕਤੀ ਲਈ ਇੱਕ ਔਨਲਾਈਨ ਸਿਹਤ ਕੋਚਿੰਗ ਪ੍ਰੋਗਰਾਮ ਹੈ। ਤੁਸੀਂ ਭਾਰ ਪ੍ਰਬੰਧਨ, ਸਿਹਤਮੰਦ ਭੋਜਨ ਖਾਣ ਅਤੇ ਤਣਾਅ ਨੂੰ ਘਟਾਉਣ ਸਮੇਤ ਸਿਹਤ ਦੇ ਉਸ ਖੇਤਰ ਨੂੰ ਚੁਣ ਸਕਦੇ ਹੋ ਜਿਸ 'ਤੇ ਤੁਸੀਂ ਫ਼ੋਕਸ ਕਰਨਾ ਚਾਹੁੰਦੇ ਹੋ।
ਸ਼ੁਰੂ ਕਰਨ ਵਾਸਤੇ, Aetna ਮੈਂਬਰ ਵੈੱਬਸਾਈਟ 'ਤੇ ਲੌਗਇਨ ਕਰਕੇ ਸਿਹਤ ਮੁਲਾਂਕਣ ਨੂੰ ਪੂਰਾ ਕਰੋ।
ਮਸਾਜ, ਕਾਇਰੋਪ੍ਰੈਕਟਿਕ ਅਤੇ ਐਕਿਊਪੰਕਚਰ
ਕਾਇਰੋਪ੍ਰੈਕਟਿਕ ਅਤੇ ਐਕਿਊਪੰਕਚਰ ਥੈਰੇਪੀ $0 ਸਹਿ-ਭੁਗਤਾਨ ਨਾਲ ਉਪਲਬਧ ਹਨ। ਮੁਲਾਕਾਤ ਸੀਮਾਵਾਂ ਲਾਗੂ ਹੁੰਦੀਆਂ ਹਨ। ਪਲਾਨ ਦੇ ਵੇਰਵੇ ਵੇਖੋ।
ਮਸਾਜ ਥੈਰੇਪੀ $15 ਦੇ ਸਹਿ-ਭੁਗਤਾਨ ਨਾਲ ਉਪਲਬਧ ਹੈ, ਪ੍ਰਤੀ ਸਾਲ 20 ਤਕ ਸੈਲਫ਼-ਰੈਫ਼ਰਲ ਵਾਲੀਆਂ ਮੁਲਾਕਾਤਾਂ ਲਈ। ਪਲਾਨ ਦੇ ਵੇਰਵੇ ਵੇਖੋ।
ਇਹ ਸੇਵਾਵਾਂ ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਦੇ ਇਲਾਜ ਅਤੇ ਰੋਕਥਾਮ ਵਿੱਚ ਮਦਦ ਕਰ ਸਕਦੀਆਂ ਹਨ। ਪ੍ਰੋਗਰਾਮ ਬਣਾਉਂਦੇ ਸਮੇਂ ਇਹ ਜ਼ਰੂਰ ਪੱਕਾ ਕਰ ਲਓ ਕਿ ਤੁਹਾਡਾ ਪ੍ਰਦਾਤਾ ਤੁਹਾਡੇ ਇੰਸ਼ੋਰੈਂਸ ਨੂੰ ਸਵੀਕਾਰ ਕਰਦਾ ਹੈ।
ਨੈਚੁਰੋਪੈਥੀ
ਨੈਚੁਰੋਪੈਥੀ ਮੁਲਾਕਾਤਾਂ: $0 ਸਹਿ-ਭੁਗਤਾਨ।
ਨੈਚੁਰੋਪੈਥੀ ਤੁਹਾਡੀ ਸਿਹਤ ਵਿੱਚ ਸਹਾਇਤਾ ਲਈ ਪੋਸ਼ਣ ਅਤੇ ਰਹਿਣ-ਸਹਿਣ ਦੇ ਢੰਗ ਵਿੱਚ ਤਬਦੀਲੀਆਂ ਵਰਗੇ ਕੁਦਰਤੀ ਉਪਚਾਰਾਂ ਦੀ ਵਰਤੋਂ ਕਰਦੀ ਹੈ।
ਫ਼ਿਜ਼ਿਕਲ ਥੈਰੇਪੀ
ਫ਼ਿਜ਼ਿਕਲ ਥੈਰੇਪੀ ਪ੍ਰਤੀ ਮੁਲਾਕਾਤ $15 ਸਹਿ-ਭੁਗਤਾਨ ਲਈ ਉਪਲਬਧ ਹੈ।
ਮੁਲਾਕਾਤ ਦੀਆਂ ਸੀਮਾਵਾਂ ਲਾਗੂ ਹੁੰਦੀਆਂ ਹਨ ਅਤੇ ਰੈਫ਼ਰਲ ਦੀ ਲੋੜ ਹੁੰਦੀ ਹੈ। ਪਲਾਨ ਦੇ ਵੇਰਵੇ ਵੇਖੋ।
ਫ਼ਿਜ਼ਿਕਲ ਥੈਰੇਪੀ ਸੱਟ ਤੋਂ ਰਿਕਵਰ ਕਰਨ, ਦਰਦ ਨਾਲ ਨਿਪਟਣ ਅਤੇ ਗਤੀਸ਼ੀਲਤਾ ਨੂੰ ਬਿਹਤਰ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਇੱਕ ਫ਼ਿਜ਼ਿਕਲ ਥੈਰੇਪਿਸਟ ਲੱਭਣ ਲਈ, 1-855-736-9469 'ਤੇ ਕਾਲ ਕਰੋ ਜਾਂ ਆਪਣੇ Aetna ਮੈਂਬਰ ਪੋਰਟਲ 'ਤੇ ਲੌਗਇਨ ਕਰਕੇ ਆਪਣੇ ਪ੍ਰਾਇਮਰੀ ਕੇਅਰ ਡਾਕਟਰ ਤੋਂ ਰੈਫ਼ਰਲ ਦੀ ਬੇਨਤੀ ਕਰੋ ਅਤੇ ਇੱਕ ਇਨ-ਨੈੱਟਵਰਕ ਫ਼ਿਜ਼ਿਕਲ ਥੈਰੇਪਿਸਟ ਲੱਭੋ।
ਤੁਸੀਂ Hinge Health ਲਈ ਵੀ ਐਕਸੈਸ ਪ੍ਰਾਪਤ ਕਰਦੇ ਹੋ, ਜੋ ਇੱਕ ਫ਼ਿਜ਼ਿਕਲ ਥੈਰੇਪੀ ਐਪ ਹੈ ਅਤੇ ਤੁਹਾਡੇ ਲਈ ਮੁਫ਼ਤ ਵਿੱਚ ਉਪਲਬਧ ਹੈ। ਇਹ ਪ੍ਰੋਗਰਾਮ ਤੁਹਾਨੂੰ ਘਰ ਬੈਠੇ ਹੀ ਦਰਦ ਤੋਂ ਰਾਹਤ ਪਾਉਣ ਲਈ ਲੋੜੀਂਦੇ ਸਾਰੇ ਸਾਧਨ ਮੁਹੱਈਆ ਕਰਾਉਂਦਾ ਹੈ। ਅੱਜ ਹੀ ਸਾਈਨ ਅੱਪ ਕਰੋ ਤਾਂ ਜੋ ਇੱਕ ਦੇਖਭਾਲ ਟੀਮ ਅਤੇ ਇੱਕ ਅਜਿਹੇ ਕਸਰਤ ਅਤੇ ਸਟ੍ਰੈੱਚਿੰਗ ਪ੍ਰੋਗਰਾਮ ਤੱਕ ਪਹੁੰਚ ਹਾਸਲ ਕਰ ਸਕੋ ਜੋ ਤੁਹਾਡੇ ਲਈ ਵਿਅਕਤੀਗਤ ਰੂਪ ਵਿੱਚ ਬਣਾਇਆ ਗਿਆ ਹੈ।
Hinge Health ਲਈ ਕਿਸੇ ਰੈਫ਼ਰਲ ਦੀ ਲੋੜ ਨਹੀਂ ਹੈ।
ਔਰਤਾਂ ਦੀ ਪ੍ਰਜਣਨ ਸਿਹਤ
ਪ੍ਰਜਣਨ ਸਿਹਤ ਮੁਲਾਕਾਤਾਂ ਪ੍ਰਤੀ ਮੁਲਾਕਾਤ $0-$15 ਸਹਿ-ਭੁਗਤਾਨ ਨਾਲ ਹੁੰਦੀਆਂ ਹਨ।
ਰੋਕਥਾਮ ਮੁਲਾਕਾਤਾਂ $0 ਸਹਿ-ਭੁਗਤਾਨ 'ਤੇ ਉਪਲਬਧ ਹਨ। ਹੋਰ ਸਹਿ-ਭੁਗਤਾਨਾਂ ਦੀ ਰਕਮ ਡਾਇਗਨੋਸਿਸ (ਰੋਗ ਪਛਾਣ) ਦੀ ਕੋਡਿੰਗ 'ਤੇ ਨਿਰਭਰ ਕਰਦੀ ਹੈ।
ਗਰਭ ਨਿਰੋਧਕ $0 ਸਹਿ-ਭੁਗਤਾਨ* ਲਈ ਉਪਲਬਧ ਹਨ।
FDA-ਪ੍ਰਵਾਨਤ ਪ੍ਰਿਸਕ੍ਰਿਪਸ਼ਨ (ਡਾਕਟਰ ਦੁਆਰਾ ਲਿਖੀ ਦਵਾਈ) ਅਤੇ ਓਵਰ-ਦ-ਕਾਊਂਟਰ ਗਰਭ ਨਿਰੋਧਕ ਦਵਾਈਆਂ, ਡਿਵਾਈਸਾਂ ਅਤੇ ਉਤਪਾਦਾਂ ਲਈ $0 ਸਹਿ-ਭੁਗਤਾਨ।
ਨੈੱਟਵਰਕ ਦੇ ਅੰਦਰ ਅਤੇ ਬਾਹਰ ਦੋਵਾਂ ਲਈ ਗਰਭਪਾਤ ਸੇਵਾਵਾਂ*** ਵਾਸਤੇ $0 ਲਾਗਤ ਹਿੱਸੇਦਾਰੀ ਹੈ,
ਭਾਵੇਂ ਇਹ ਇਨਪੇਸ਼ੈਂਟ ਹੋਣ ਜਾਂ ਆਊਟਪੇਸ਼ੈਂਟ ਸੈਟਿੰਗਾਂ ਵਿੱਚ ਅਤੇ ਇਸ ਵਿੱਚ ਦਵਾਈਆਂ ਦਾ ਖਰਚਾ ਵੀ ਸ਼ਾਮਲ ਹੈ।
Hey Jane
ਇੱਕ ਟੈਲੀਹੈਲਥ ਕਲਿਨਿਕ ਹੈ ਜੋ ਸੁਰੱਖਿਅਤ, ਕਿਫ਼ਾਇਤੀ ਅਤੇ ਸੁਵਿਧਾਜਨਕ ਪ੍ਰਜਣਨ ਅਤੇ ਜਿਨਸੀ ਸਿਹਤ ਸੰਭਾਲ ਪ੍ਰਦਾਨ ਕਰਦਾ ਹੈ। ਤੁਸੀਂ ਡਾਕ ਰਾਹੀਂ ਗਰਭਪਾਤ ਦੀਆਂ ਗੋਲੀਆਂ, ਯੋਨੀ ਵਿੱਚ ਇਨਫ਼ੈਕਸ਼ਨ ਦੇ ਇਲਾਜ ਅਤੇ ਸੰਤਾਨ ਸੰਜਮ ਦਵਾਈਆਂ ਮੰਗਵਾ ਸਕਦੇ ਹੋ।
***Aetna ਦੇ ਜਿਨ੍ਹਾਂ ਮੈਂਬਰਾਂ ਨੂੰ ਗਰਭਪਾਤ ਜਾਂ ਬਾਂਝਪਣ ਲਈ ਦੇਖਭਾਲ ਦੀ ਲੋੜ ਹੈ ਅਤੇ ਉਹ ਕਿਸੇ ਅਜਿਹੇ ਰਾਜ ਵਿੱਚ ਰਹਿੰਦੇ ਹਨ ਜਿੱਥੇ ਅਜਿਹੀਆਂ ਸੇਵਾਵਾਂ ਨੂੰ ਸਮਰਥਨ ਪ੍ਰਾਪਤ ਨਹੀਂ ਹੈ, ਉਹ ਕਿਸੇ ਹੋਰ ਸਥਾਨ ਤੇ ਜਾ ਸਕਦੇ ਹਨ ਜਿੱਥੇ ਇਹ ਸੇਵਾਵਾਂ ਕਨੂੰਨੀ ਹਨ ਅਤੇ ਉਪਲਬਧ ਹਨ। ਇਨ੍ਹਾਂ ਸੇਵਾਵਾਂ ਨੂੰ ਲੈਣਾ ਚਾਹੁਣ ਵਾਲੇ ਵਿਅਕਤੀਆਂ ਦੀ ਸਹਾਇਤਾ ਲਈ ਸਫ਼ਰ ਕਰਨ ਅਤੇ ਰਹਿਣ ਸਬੰਧੀ ਬੈਨਿਫ਼ਿਟਾਂ ਦਾ ਵਿਸਤਾਰ ਕੀਤਾ ਜਾਵੇਗਾ। ਟੈਲੀਮੈਡੀਸਿਨ ਮੈਡੀਕਲ ਗਰਭਪਾਤ ਲਈ ਕਵਰੇਜ ਪ੍ਰਾਪਤ ਕਰਨ ਵਾਸਤੇ, ਇਹ ਜ਼ਰੂਰੀ ਹੈ ਕਿ ਮੈਂਬਰ ਨੇ ਪਲਾਨ ਵਿੱਚ ਨਾਮਾਂਕਣ ਕੀਤਾ ਹੋਵੇ ਅਤੇ ਇਹ Aetna ਦੀ ਮੈਡੀਕਲ ਪਾਲਿਸੀ ਦੇ ਅਨੁਸਾਰ ਹੋਵੇ, ਮੈਂਬਰ ਸਿਰਫ਼ 10 ਹਫ਼ਤਿਆਂ ਦੇ ਗਰਭਕਾਲ ਤੱਕ ਦਵਾਈਆਂ ਨਾਲ ਗਰਭਪਾਤ ਕਰਵਾ ਸਕਦਾ ਹੈ।
ਲਿੰਗ ਪੁਸ਼ਟੀ ਦੇਖਭਾਲ
Aetna ਇੱਕ ਸੁਰੱਖਿਅਤ, ਸਹਾਇਕ ਮਾਹੌਲ ਵਿੱਚ ਸਮਾਵੇਸ਼ੀ, ਲਿੰਗ-ਪੁਸ਼ਟੀ ਦੇਖਭਾਲ ਦੀ ਪੇਸ਼ਕਸ਼ ਕਰਦਾ ਹੈ। ਸੇਵਾਵਾਂ ਵਿੱਚ ਹਾਰਮੋਨ ਥੈਰੇਪੀ, ਮਾਨਸਿਕ ਸਿਹਤ ਸਹਿਯੋਗ, ਸਰਜਰੀ ਸਬੰਧੀ ਪ੍ਰਕਿਰਿਆਵਾਂ ਅਤੇ ਹੋਰ ਬਹੁਤ ਕੁਝ ਸ਼ਾਮਲ ਹਨ।
ਵਿਸਤ੍ਰਿਤ ਕਵਰੇਜ
Aetna ਤੁਹਾਡਾ ਮੁਢਲਾ ਮੈਡੀਕਲ ਪਲਾਨ ਹੈ, ਪਰ ਤੁਹਾਡੀ ਹੈਲਥਕੇਅਰ ਕਵਰੇਜ ਵਿੱਚ ਨਿਮਨਲਿਖਤ ਵਾਧੂ ਲਾਭ ਵੀ ਸ਼ਾਮਲ ਹਨ:
ਡੈਂਟਲ ਕਵਰੇਜ ਲਈ ਚੋਣ
ਤੁਸੀਂ ਉਹ ਡੈਂਟਲ ਪਲਾਨ ਚੁਣ ਸਕਦੇ ਹੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੈ। ਦੋਵਾਂ ਪਲਾਨਾਂ ਵਿੱਚ ਰੁਟੀਨ ਦੇ ਮੁਆਇਨੇ, ਆਰਥੋਡੋਂਸ਼ੀਆ ਬੈਨਿਫ਼ਿਟ ਅਤੇ ਵਿਆਪਕ ਪ੍ਰਦਾਤਾ ਨੈੱਟਵਰਕ ਸ਼ਾਮਲ ਹਨ।
ਪਲਾਨ ਬਾਰੇ ਵੇਰਵਿਆਂ ਵਿੱਚ, ਪਲਾਨਾਂ ਦੀ ਤੁਲਨਾ ਕਰਨ ਅਤੇ ਆਮ ਸੇਵਾਵਾਂ ਵਾਸਤੇ ਸੰਭਾਵੀ ਤੌਰ 'ਤੇ ਤੁਹਾਡੀ ਜੇਬ੍ਹ ਤੋਂ ਹੋਣ ਵਾਲੇ ਖਰਚਿਆਂ ਦੀ ਸਮੀਖਿਆ ਕਰਨ ਵਾਸਤੇ ਚਾਰਟ ਦੀ ਵਰਤੋਂ ਕਰੋ।
ਸਲਾਨਾ ਵੱਧੋ-ਵੱਧ ਬੈਨਿਫ਼ਿਟ | $5,000 | ਕਦੇ ਵੀ ਨਹੀਂ |
ਕਟੌਤੀਯੋਗ | $0 | $0 |
ਨਿਯਮਿਤ ਜਾਂਚਾਂ | ਪੂਰੀ ਤਰ੍ਹਾਂ ਕਵਰ ਕੀਤਾ ਗਿਆ | ਪੂਰੀ ਤਰ੍ਹਾਂ ਕਵਰ ਕੀਤਾ ਗਿਆ |
ਆੱਰਥੋਡੌਂਸ਼ੀਆ ਲਾਭ | ਹਾਂ | ਹਾਂ |
ਪ੍ਰਦਾਤਾ ਨੈੱਟਵਰਕ | Delta Dental ਕੋਲ ਪ੍ਰਦਾਤਾਵਾਂ ਦਾ ਇੱਕ ਬਹੁਤ ਵੱਡਾ ਨੈੱਟਵਰਕ ਹੈ, ਜਿਸ ਵਿੱਚ ਪੇਂਡੂ ਇਲਾਕੇ ਵੀ ਸ਼ਾਮਲ ਹਨ। ਆਪਣੇ ਲਾਭ ਨੂੰ ਸਭ ਤੋਂ ਵੱਧ ਰੱਖਣ ਲਈ ਤੁਸੀਂ ਇੱਕ Delta Dental PPO ਡੈਂਟਿਸਟ ਲੱਭਣਾ ਚਾਹੋਗੇ। | ਪੱਛਮੀ ਵਾਸ਼ਿੰਗਟਨ ਵਿੱਚ Willamette Dental ਦੇ ਬਹੁਤ ਸਾਰੇ ਸੁਵਿਧਾਜਨਕ ਟਿਕਾਣੇ ਹਨ, ਜਿਸ ਨਾਲ, ਜੇ ਤੁਸੀਂ I-5 ਕੋਰੀਡੋਰ ਦੇ ਨਾਲ ਰਹਿੰਦੇ ਹੋ ਤਾਂ ਤੁਹਾਡੇ ਲਈ ਕੋਈ Willamette ਡੈਂਟਿਸਟ ਲੱਭਣਾ ਅਸਾਨ ਹੋ ਜਾਂਦਾ ਹੈ। |
ਆਪਣੇ ਨੇੜੇ ਕਿਸੇ ਡੈਂਟਿਸਟ ਨੂੰ ਲੱਭੋ | 1-800-554-1907 DeltaDentalWA.com | 1-855-433-6825 willamettedental.com |
EPIC Hearing ਬੈਨਿਫ਼ਿਟ
EPIC Hearing ਰਾਹੀਂ, ਤੁਸੀਂ ਅਤੇ ਤੁਹਾਡੇ ਬੱਚੇ ਨੈੱਟਵਰਕ ਵਿਚਲੇ ਕਿਸੇ ਪ੍ਰੋਵਾਈਡਰ ਤੋਂ ਸੁਣਨ ਸ਼ਕਤੀ ਦੀ ਸਲਾਨਾ ਜਾਂਚ ਅਤੇ ਸਲਾਹ-ਮਸ਼ਵਰਾ ਮੁਫ਼ਤ ਵਿੱਚ ਪ੍ਰਾਪਤ ਕਰ ਸਕਦੇ ਹੋ ਅਤੇ ਹਰ 36 ਮਹੀਨਿਆਂ ਵਿੱਚ ਵਧੀ ਹੋਈ ਵਾਰੰਟੀ ਦੇ ਨਾਲ ਸੁਣਨ ਸਬੰਧੀ ਹਾਰਡਵੇਅਰ ਵੀ ਪ੍ਰਾਪਤ ਕਰ ਸਕਦੇ ਹੋ।
Progyny ਪਰਿਵਾਰ ਨਿਰਮਾਣ ਅਤੇ ਪ੍ਰਜਣਨ ਦੇਖਭਾਲ
ਜਣਨ-ਸ਼ਕਤੀ ਅਤੇ ਪਰਿਵਾਰ-ਨਿਰਮਾਣ ਤੋਂ ਲੈ ਕੇ ਗਰਭ ਅਵਸਥਾ, ਪੋਸਟਪਾਰਟਮ ਅਤੇ ਮੇਨੋਪੌਜ਼ ਤੱਕ, ਜੀਵਨ ਦੇ ਹਰ ਪੜਾਅ ਲਈ ਬੈਨਿਫ਼ਿਟ ਪ੍ਰਾਪਤ ਕਰੋ। ਬਿਲਕੁਲ ਨਵੇਂ ਇਲਾਜਾਂ, ਸਮਰਪਿਤ ਮਰੀਜ਼ ਦੇਖਭਾਲ ਹਮਾਇਤੀਆਂ (Patient Care Advocates, PCAs) ਤੋਂ ਤੁਹਾਡੇ ਲਈ ਵਿਸ਼ੇਸ਼ ਸਹਿਯੋਗ ਅਤੇ ਵਿਅਕਤੀਗਤ ਰੂਪ ਵਿੱਚ ਜਾਂ ਵਰਚੁਅਲ ਦੇਖਭਾਲ ਵਾਸਤੇ ਕਵਰੇਜ ਪ੍ਰਾਪਤ ਕਰੋ। ਅਤੇ ਹੁਣ ਤੁਸੀਂ ਗੋਦ ਲੈਣ ਨਾਲ ਸਬੰਧਤ ਖਰਚਿਆਂ ਵਾਸਤੇ $15,000 ਤੱਕ ਪ੍ਰਾਪਤ ਕਰ ਸਕਦੇ ਹੋ (ਲਾਈਫ਼ਟਾਈਮ ਬੈਨਿਫ਼ਿਟ)।
VSP Vision Care
VSP Vision Care ਦੇ ਪ੍ਰੋਵਾਈਡਰਾਂ ਦੇ ਇੱਕ ਵਿਸ਼ਾਲ ਨੈੱਟਵਰਕ ਕਰਕੇ, ਹੁਣ ਤੁਸੀਂ ਆਪਣੇ ਨਜ਼ਦੀਕ ਹੀ ਆਸਾਨੀ ਨਾਲ ਸੁਵਿਧਾਜਨਕ ਇਲਾਜ ਲੱਭ ਸਕਦੇ ਹੋ। ਬੈਨਿਫ਼ਿਟਾਂ ਵਿੱਚ ਅੱਖਾਂ ਦਾ ਸਾਲਾਨਾ ਮੁਆਇਨਾ, ਅਤੇ ਇਸਦੇ ਨਾਲ ਹਰ 12 ਮਹੀਨਿਆਂ ਵਿੱਚ ਐਨਕਾਂ ਲਈ $270 ਤੱਕ ਜਾਂ ਲੈਂਜ਼ਾਂ ਲਈ $600 ਤੱਕ ਦੀ ਮਦਦ ਸ਼ਾਮਲ ਹੈ।
Aetna ਪਲਾਨ ਦੇ ਵੇਰਵੇ ਵੇਖੋ
ਆਪਣੇ ਮੈਡੀਕਲ ਅਤੇ ਡੈਂਟਲ ਪਲਾਨਾਂ ਦਾ ਪੂਰਾ ਵੇਰਵਾ ਦੇਖੋ, ਜਿਸ ਵਿੱਚ ਤੁਹਾਡੀ ਜੇਬ੍ਹ ਤੋਂ ਹੋਣ ਵਾਲੇ ਖਰਚੇ, ਅਤੇ ਪ੍ਰਿਸਕ੍ਰਿਪਸ਼ਨਾਂ, ਮੁਲਾਕਾਤਾਂ ਅਤੇ ਇਲਾਜ ਲਈ ਕਵਰੇਜ ਸ਼ਾਮਲ ਹਨ।
ਐਪਲੀਕੇਸ਼ਨ ਚੈੱਕਲਿਸਟ
ਇੱਕ ਨਿਰਵਿਘਨ ਐਪਲੀਕੇਸ਼ਨ ਪ੍ਰਕਿਰਿਆ ਲਈ ਤੁਹਾਡੀ ਭਰੋਸੇਯੋਗ ਗਾਈਡ। ਇਹ ਤੁਹਾਨੂੰ ਹਰ ਕਦਮ 'ਤੇ ਰਾਹ ਦਿਖਾਉਂਦੀ ਹੈ—ਆਪਣੇ ਬੈਨਿਫ਼ਿਟਾਂ ਬਾਰੇ ਜਾਣਨ ਤੋਂ ਲੈ ਕੇ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਾਉਣ ਤੱਕ ਅਤੇ ਹੋਰ ਵੀ ਬਹੁਤ ਕੁਝ।
ਚੈੱਕਲਿਸਟ ਡਾਊਨਲੋਡ ਕਰੋ
ਆਮ ਸ਼ਬਦ
ਆਪਣੇ ਪਲਾਨ ਦੇ ਲਾਭਾਂ ਨੂੰ ਜ਼ਿਆਦਾ ਵਧੀਆ ਢੰਗ ਨਾਲ ਸਮਝਣ ਵਿੱਚ ਮਦਦ ਲਈ ਬੀਮੇ ਨਾਲ ਸਬੰਧਤ ਆਮ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਬਾਰੇ ਜਾਣੋ।
ਸ੍ਰੋਤ ਅਤੇ ਸਹਿਯੋਗ
ਭਾਸ਼ਾ ਵਿੱਚ ਸਹਿਯੋਗ
ਹੈਲਥ ਬੈਨਿਫ਼ਿਟਸ ਕਸਟਮਰ ਸਰਵਿਸ ਨਾਲ ਸੰਪਰਕ ਕਰੋ ਅਤੇ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਨਾਲ ਜੋੜਿਆ ਜਾਵੇਗਾ ਜੋ ਤੁਹਾਡੀ ਭਾਸ਼ਾ ਬੋਲਦਾ ਹੈ ਅਤੇ ਬੈਨਿਫ਼ਿਟਾਂ ਲਈ ਅਪਲਾਈ ਕਰਨ ਅਤੇ ਉਨ੍ਹਾਂ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਨਾਮਾਂਕਣ ਤੋਂ ਬਾਅਦ, Aetna ਮੈਂਬਰ ਸੇਵਾਵਾਂ ਰਾਹੀਂ ਭਾਸ਼ਾ ਵਿੱਚ ਸਹਿਯੋਗ ਉਪਲਬਧ ਹੈ।
ਹੈਲਥ ਬੈਨਿਫ਼ਿਟਸ ਕਸਟਮਰ ਸਰਵਿਸ
ਕਵਰੇਜ, ਯੋਗਤਾ, ਅਪਲਾਈ ਕਰਨ ਬਾਰੇ ਸਵਾਲਾਂ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
ਕਸਟਮਰ ਸਰਵਿਸ ਸੋਮਵਾਰ-ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲਬਧ ਹੁੰਦੀ ਹੈ।
1-877-606-6705
ਭਾਸ਼ਾ ਵਿੱਚ ਸਹਿਯੋਗ ਉਪਲਬਧ ਹੈ।
ਲਾਈਵ ਚੈਟ ਸਹਿਯੋਗ
ਚੈਟ ਰਾਹੀਂ ਸਹਾਇਤਾ ਲਈ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਵਿੱਚ ਲੌਗ ਇਨ ਕਰੋ।
SEIU775BG-caregiver@magnacare.com
ਕਾਰੋਬਾਰੀ ਘੰਟਿਆਂ ਦੌਰਾਨ ਕਸਟਮਰ ਸਰਵਿਸ ਨਾਲ ਸੰਪਰਕ ਨਹੀਂ ਕਰ ਪਾ ਰਹੇ ਹੋ?
ਈਮੇਲ ਕਰੋ ਅਤੇ 2 ਕਾਰੋਬਾਰੀ ਦਿਨਾਂ ਦੇ ਅੰਦਰ ਜਵਾਬ ਪ੍ਰਾਪਤ ਕਰੋ।
Aetna
ਮੈਂਬਰ ਸੇਵਾਵਾਂ:
1-855-736-9469
ਮਾਨਸਿਕ ਸਿਹਤ ਸੇਵਾਵਾਂ
1-800-424-4047
24 ਘੰਟੇ ਨਰਸ ਲਾਈਨ
1-800-556-1555
ਸਹੀ PCP ਲੱਭੋ
1-888-982-3862
ਮੈਂਬਰਾਂ ਲਈ ਭਾਸ਼ਾ ਸਹਾਇਤਾ
1-855-736-9469
myseiu.be/aetna-language
ਡੈਂਟਲ
Delta Dental
1-800-554-1907
deltadentalwa.com
Willamette Dental
1-855-433-6825
myseiu.be/willamette
ਹੋਰ ਬੈਨਿਫ਼ਿਟ
EPIC Hearing
1-866-956-5400
myseiu.be/epic
Progyny (ਜਣਨ-ਸ਼ਕਤੀ ਅਤੇ ਪਰਿਵਾਰ-ਨਿਰਮਾਣ)
1-877-363-5638
myseiu.be/progyny
VSP Vision Care
1-800-785-0699
myseiu.be/vsp
ਹੈਲਥ ਬੈਨਿਫ਼ਿਟਸ ਖਾਤਾ
- ਆਪਣੇ ਹੈਲਥ ਬੈਨਿਫ਼ਿਟਸ ਲਈ ਆਪਣੀ ਯੋਗਤਾ ਚੈੱਕ ਕਰੋ।
- ਹੈਲਥਕੇਅਰ ਕਵਰੇਜ ਲਈ ਅਪਲਾਈ ਕਰੋ ਜਾਂ ਇਸਦਾ ਪ੍ਰਬੰਧਨ ਕਰੋ।
- ਲਾਈਵ ਚੈਟ ਸਹਿਯੋਗ ਪ੍ਰਾਪਤ ਕਰੋ।
- ਪਲਾਨ ਦੇ ਦਸਤਾਵੇਜ਼ਾਂ ਅਤੇ ਫ਼ਾਰਮਾਂ ਤਕ ਐਕਸੈਸ ਪ੍ਰਾਪਤ ਕਰੋ।
ਹੈਲਥ ਬੈਨਿਫ਼ਿਟਸ ਸਪੋਰਟ
ਸਪੋਰਟ ਪੇਜ 'ਤੇ ਜਾ ਕੇ ਜਾਂ 1-877-606-6705 'ਤੇ ਕਾਲ ਕਰਕੇ ਕਵਰੇਜ, ਯੋਗਤਾ, ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
Coverage for Kids (ਬੱਚਿਆਂ ਲਈ ਕਵਰੇਜ)
ਜੇ ਤੁਸੀਂ ਹਰ ਮਹੀਨੇ 120 ਜਾਂ ਇਸਤੋਂ ਵੱਧ ਘੰਟਿਆਂ ਲਈ ਕੰਮ ਕਰਦੇ ਹੋ, ਤਾਂ ਤੁਹਾਡੇ ਬੱਚਿਆਂ ਨੂੰ ਵੀ ਉਹੀ ਸਾਰੇ ਸ਼ਾਨਦਾਰ ਲਾਭ ਮਿਲਦੇ ਹਨ ਜੋ ਤੁਹਾਨੂੰ ਮਿਲਦੇ ਹਨ, ਜਿਹਨਾਂ ਵਿੱਚ ਮਾਨਸਿਕ ਸਿਹਤ, ਆਰਥੋਡੋਂਸ਼ੀਆ, ਤੰਦਰੁਸਤੀ ਸਬੰਧੀ ਮੁਲਾਕਾਤਾਂ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ।
ਹੈਲਥਕੇਅਰ ਕਵਰੇਜ ਲਈ ਯੋਗਤਾ
ਇਹ ਸਿੱਖੋ ਕਿ ਤੁਹਾਡੇ ਲਈ ਜਾਂ ਤੁਹਾਡੇ ਬੱਚਿਆਂ ਲਈ ਹੈਲਥਕੇਅਰ ਕਵਰੇਜ ਵਾਸਤੇ ਯੋਗਤਾ ਕਿਵੇਂ ਪੂਰੀ ਕਰਨੀ ਹੈ ਅਤੇ ਤੁਹਾਡੇ ਦੁਆਰਾ ਕੀਤੇ ਕੰਮ ਦੇ ਘੰਟੇ ਤੁਹਾਡੀ ਕਵਰੇਜ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ।
ਹੈਲਥਕੇਅਰ ਕਵਰੇਜ ਦੀ ਆਮ ਸ਼ਬਦਾਵਲੀ
ਆਪਣੇ ਬੀਮਾ ਪਲਾਨ ਨੂੰ ਜ਼ਿਆਦਾ ਵਧੀਆ ਢੰਗ ਨਾਲ ਸਮਝਣ ਲਈ ਬੀਮੇ ਨਾਲ ਜੁੜੇ ਆਮ ਸ਼ਬਦਾਂ ਦੇ ਅਰਥਾਂ ਅਤੇ ਉਹਨਾਂ ਦੀਆਂ ਪਰਿਭਾਸ਼ਾਵਾਂ ਬਾਰੇ ਜਾਣੋ।