EPIC Hearing ਬੈਨਿਫ਼ਿਟ
SEIU 775 Benefits Group ਰਾਹੀਂ ਹੈਲਥਕੇਅਰ ਕਵਰੇਜ ਵਿੱਚ ਨਾਮਾਂਕਿਤ ਹੋਏ ਦੇਖਭਾਲ ਕਰਨ ਵਾਲਿਆਂ ਲਈ ਕਿਫ਼ਾਇਤੀ ਸੁਣਨ ਵਾਲੀਆਂ ਮਸ਼ੀਨਾਂ।
![]()
ਤੁਸੀਂ ਅਤੇ ਤੁਹਾਡੇ ਬੱਚੇ ਸੁਣਨ ਸ਼ਕਤੀ ਦੀ ਸਲਾਨਾ ਜਾਂਚ ਅਤੇ ਸਲਾਹ-ਮਸ਼ਵਰਾ ਮੁਫ਼ਤ ਵਿੱਚ ਪ੍ਰਾਪਤ ਕਰ ਸਕਦੇ ਹੋ, ਅਤੇ ਨਾਲ ਹੀ ਹਰ 36 ਮਹੀਨਿਆਂ ਵਿੱਚ ਪ੍ਰਤੀ ਕੰਨ $3,000 ਤੱਕ ਦਾ ਸੁਣਨ ਸਬੰਧੀ ਹਾਰਡਵੇਅਰ ਵੀ।
ਵਾਧੂ EPIC ਬੈਨਿਫ਼ਿਟ
60-ਦਿਨਾਂ ਦਾ ਟ੍ਰਾਇਲ ਪ੍ਰਿਸਕ੍ਰਿਪਸ਼ਨ (ਤਜਵੀਜ਼ ਕੀਤੀਆਂ) ਸੁਣਨ ਵਾਲੀ ਮਸ਼ੀਨਾਂ 'ਤੇ।
3-ਸਾਲ ਦੀ ਵਾਰੰਟੀ* ਪ੍ਰਿਸਕ੍ਰਿਪਸ਼ਨ (ਤਜਵੀਜ਼ ਕੀਤੀਆਂ) ਸੁਣਨ ਵਾਲੀ ਮਸ਼ੀਨਾਂ 'ਤੇ, ਗੁੰਮ ਹੋ ਜਾਣ ਜਾਂ ਨੁਕਸਾਨ ਲਈ ਇੱਕ-ਵਾਰ ਰਿਪਲੇਸਮੈਂਟ।
50% ਤੱਕ ਦੀ ਛੋਟ ਪ੍ਰਿਸਕ੍ਰਿਪਸ਼ਨ (ਤਜਵੀਜ਼ ਕੀਤੀਆਂ) ਸੁਣਨ ਵਾਲੀ ਮਸ਼ੀਨਾਂ 'ਤੇ।
*ਇੱਕ ਵਾਰ ਦੀ ਪੇਸ਼ੇਵਰ ਫੀਸ ਲਾਗੂ ਹੋ ਸਕਦੀ ਹੈ।
ਪੜਾਅ 1:
ਆਪਣੇ ਬੈਨਿਫ਼ਿਟਾਂ ਨੂੰ ਐਕਟਿਵੇਟ ਕਰੋ
ਆਪਣੀ ਯੋਗਤਾ ਦੀ ਪੁਸ਼ਟੀ ਕਰਨ ਅਤੇ ਆਪਣੇ ਬੈਨਿਫ਼ਿਟ ਨੂੰ ਐਕਟਿਵੇਟ ਕਰਨ ਲਈ EPIC ਨੂੰ 1-877-363-5638 'ਤੇ ਕਾਲ ਕਰੋ ਜਾਂ ਸਾਈਨ ਕਰੋ। (ਰੈਫ਼ਰੈਂਸ ਹੀਅਰਿੰਗ ਪਲਾਨ ਦਾ ਨਾਮ: SEIU 775 Benefits Group)
ਪੜਾਅ 2:
ਅਪੌਇੰਟਮੈਂਟ ਲਓ
EPIC ਦੇ ਮਾਨਤਾ ਪ੍ਰਾਪਤ ਕੰਨਾਂ ਦੇ ਮਾਹਰ ਡਾਕਟਰਾਂ ਦੇ ਨੈੱਟਵਰਕ ਦੇ ਅੰਦਰ ਇੱਕ ਪ੍ਰਦਾਤਾ ਲੱਭੋ ਤਾਂ ਜੋ ਤੁਸੀਂ ਆਪਣੀ ਸੁਣਨ-ਸ਼ਕਤੀ ਦੀ ਜਾਂਚ ਅਤੇ ਸਲਾਹ-ਮਸ਼ਵਰੇ ਲਈ ਸਮਾਂ ਤੈਅ ਕਰ ਸਕੋ ਅਤੇ ਸੁਣਨ ਵਾਲੀਆਂ ਮਸ਼ੀਨਾਂ ਦੇ ਵਿਕਲਪਾਂ ਅਤੇ ਲੋੜਾਂ ਬਾਰੇ ਵਿਚਾਰ-ਚਰਚਾ ਕਰ ਸਕੋ।
ਪੜਾਅ 3:
ਆਪਣੀਆਂ ਸੁਣਨ ਵਾਲੀਆਂ ਮਸ਼ੀਨਾਂ ਪ੍ਰਾਪਤ ਕਰੋ
ਤੁਹਾਨੂੰ ਢੁਕਵੀਂ ਬੈਠਦੀ ਅਪੌਇੰਟਮੈਂਟ 'ਤੇ, ਤੁਹਾਨੂੰ ਆਪਣੀ ਨਵੀਂ ਸੁਣਨ ਵਾਲੀ ਮਸ਼ੀਨ ਪ੍ਰਾਪਤ ਹੋਵੇਗੀ ਅਤੇ ਤੁਸੀਂ ਲੋੜ ਅਨੁਸਾਰ ਪਹਿਲੇ ਸਾਲ ਦੌਰਾਨ 3 ਫ਼ਾਲੋ-ਅੱਪ ਅਪੌਇੰਟਮੈਂਟਾਂ* ਤੈਅ ਕਰ ਸਕੋਗੇ।
*ਸਿਲਵਰ ਤਕਨਾਲੋਜੀ ਸੁਣਨ ਵਾਲੀਆਂ ਮਸ਼ੀਨਾਂ ਪਹਿਲੇ ਸਾਲ ਵਿੱਚ ਸਿਰਫ਼ 1 ਫ਼ਾਲੋ-ਅੱਪ ਮੁਲਾਕਾਤ ਤੱਕ ਸੀਮਤ ਹੁੰਦੀਆਂ ਹਨ।
ਆਪਣੀ ਸੁਣਨ-ਸ਼ਕਤੀ ਦੀ ਜਾਂਚ ਕਰੋ
5 ਮਿੰਟ ਦਾ ਸਮਾਂ ਕੱਢੋ ਅਤੇ ਆਪਣੀ ਸੁਣਨ-ਸ਼ਕਤੀ ਦੀ ਜਾਂਚ ਕਰੋ। ਇਸ ਮੁਲਾਂਕਣ ਤੋਂ ਤੁਹਾਨੂੰ ਇੱਕ ਆਮ ਜਿਹਾ ਅੰਦਾਜ਼ਾ ਮਿਲੇਗਾ ਕਿ ਤੁਸੀਂ ਕਿੰਨੀ ਚੰਗੀ ਤਰ੍ਹਾਂ ਸੁਣ ਰਹੇ ਹੋ ਅਤੇ ਤੁਹਾਨੂੰ ਇਹ ਫ਼ੈਸਲਾ ਕਰਨ ਵਿੱਚ ਮਦਦ ਮਿਲੇਗੀ ਕਿ ਤੁਹਾਨੂੰ ਸੁਣਨ ਵਾਲੀ ਮਸ਼ੀਨ ਤੋਂ ਫ਼ਾਇਦਾ ਹੋ ਸਕਦਾ ਹੈ ਜਾਂ ਨਹੀਂ।
ਸੁਣਨ-ਸ਼ਕਤੀ ਸਬੰਧੀ ਪ੍ਰਸ਼ਨਾਵਲੀ
ਕੀ ਤੁਹਾਨੂੰ ਜਾਂ ਤੁਹਾਡੇ ਕਿਸੇ ਕਰੀਬੀ ਨੂੰ ਸੁਣਨ ਵਾਲੀ ਮਸ਼ੀਨ ਦੀ ਲੋੜ ਹੈ? ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਕਰੀਬੀ ਨੂੰ ਸੁਣਨ-ਸ਼ਕਤੀ ਵਿੱਚ ਕਮੀ ਮਹਿਸੂਸ ਹੋ ਰਹੀ ਹੈ, ਤਾਂ ਵਧੇਰੇ ਜਾਣਕਾਰੀ ਲਈ ਅਤੇ ਕੰਨਾਂ ਸਬੰਧੀ ਪੇਸ਼ੇਵਰ ਦੇਖਭਾਲ ਵਿੱਚ ਪਹਿਲਾ ਕਦਮ ਚੁੱਕਣ ਲਈ ਇਨ੍ਹਾਂ 4 ਸਵਾਲਾਂ ਦੇ ਜਵਾਬ ਦਿਓ।
ਕੰਨਾਂ ਦੀ ਸਿਹਤ ਸਬੰਧੀ ਸਰੋਤ
ਸੁਣਨ-ਸ਼ਕਤੀ ਵਿੱਚ ਨੁਕਸਾਨ ਦਾ ਇਲਾਜ ਕਰਨਾ ਸਰੀਰਕ ਅਤੇ ਮਾਨਸਿਕ ਲਈ ਚੰਗਾ ਹੋ ਸਕਦਾ ਹੈ। ਵਧੇਰੇ ਸੁਰੱਖਿਅਤ — ਅਤੇ ਵਧੇਰੇ ਸਿਹਤਮੰਦ ਰਹਿਣ ਵਿੱਚ ਮਦਦ ਲਈ ਸੁਣਨ-ਸ਼ਕਤੀ ਸਬੰਧੀ ਸਮੱਸਿਆਵਾਂ ਨਾਲ ਨਜਿੱਠਣ ਦਾ ਤਰੀਕਾ ਸਿੱਖੋ। EPIC ਦੇ Hearing Health Connection ਲੇਖ ਦੇਖੋ।
EPIC Hearing ਹੈਲਥਕੇਅਰ ਗਾਹਕ ਸੇਵਾ
1-877-363-5638
ਭਾਸ਼ਾ ਵਿੱਚ ਸਹਾਇਤਾ ਉਪਲਬਧ।
ਹੈਲਥਕੇਅਰ ਕਵਰੇਜ ਪ੍ਰਾਪਤ ਕਰੋ
$25 ਪ੍ਰਤੀ ਮਹੀਨਾ ਤੋਂ ਸ਼ੁਰੂ ਹੋਣ ਵਾਲੀ ਵਧੀਆ ਕੁਆਲਿਟੀ ਦੀ ਕਵਰੇਜ ਨਾਲ ਸਿਹਤਮੰਦ ਰਹੋ! ਕਵਰੇਜ ਵਿੱਚ ਮੈਡੀਕਲ, ਡੈਂਟਲ, ਨਜ਼ਰ ਸਬੰਧੀ ਬੈਨਿਫ਼ਿਟਾਂ ਦੇ ਨਾਲ-ਨਾਲ ਵੈੱਲਨੈੱਸ (ਤੰਦਰੁਸਤੀ ਲਈ) ਕੋਚਿੰਗ, ਵਿਅਕਤੀਗਤ ਪ੍ਰੋਗਰਾਮ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਹੈਲਥ ਬੈਨਿਫ਼ਿਟਸ ਸਪੋਰਟ
ਸਪੋਰਟ ਪੇਜ 'ਤੇ ਜਾ ਕੇ ਜਾਂ 1-877-606-6705 'ਤੇ ਗਾਹਕ ਸੇਵਾ ਨੂੰ ਕਾਲ ਕਰਕੇ ਕਵਰੇਜ, ਯੋਗਤਾ, ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
ਹੈਲਥ ਬੈਨਿਫ਼ਿਟਸ ਖਾਤਾ
ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧ ਅਸਾਨੀ ਨਾਲ ਆਨਲਾਈਨ ਕਰੋ। ਬੈਨਿਫ਼ਿਟਾਂ ਲਈ ਆਪਣੀ ਯੋਗਤਾ ਚੈੱਕ ਕਰਨ, ਹੈਲਥਕੇਅਰ ਕਵਰੇਜ ਲਈ ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਇੱਕ ਖਾਤਾ ਬਣਾਓ।
ਆਪਣੀ ਹੈਲਥਕੇਅਰ ਕਵਰੇਜ ਦਾ ਇਸਤੇਮਾਲ ਕਰੋ
ਇਹ ਜਾਣਨਾ ਤੁਹਾਡੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ ਕਿ ਆਪਣੀ ਹੈਲਥ ਕਵਰੇਜ ਦੀ ਵਰਤੋਂ ਕਿਵੇਂ ਕਰਨੀ ਹੈ। ਇਹ ਜਾਣੋ ਕਿ ਆਪਣੇ ਬੈਨਿਫ਼ਿਟਾਂ ਦਾ ਵੱਧ ਤੋਂ ਵੱਧ ਲਾਭ ਕਿਵੇਂ ਲੈਣਾ ਹੈ।