ਹੈਲਥ
ਬੈਨਿਫ਼ਿਟਸ
ਦੇਖਭਾਲ ਕਰਨ ਵਾਲਿਆਂ ਦੇ ਜੀਵਨ ਦੇ ਮਿਆਰ ਨੂੰ ਸਹਾਰਾ ਦੇਣਾ।
ਬਹੁਤ ਵਧੀਆ ਕੁਆਲਿਟੀ ਦੀ ਹੈਲਥਕੇਅਰ ਕਵਰੇਜ ਵਿੱਚ ਨਾਮ ਦਰਜ ਕਰਵਾ ਕੇ ਅਤੇ ਆਪਣੇ ਦੂਜੇ ਮੁਫ਼ਤ ਅਤੇ ਘੱਟ ਖਰਚੇ ਵਾਲੇ ਲਾਭਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਸਿਹਤਮੰਦ ਰਹੋ।
ਹੈਲਥਕੇਅਰ ਕਵਰੇਜ ਪ੍ਰਾਪਤ ਕਰੋ
ਜਦੋਂ ਤੁਸੀਂ ਬੀਮਾ ਕਰਾਇਆ ਹੋਵੇ ਤਾਂ ਆਪਣੀ ਦੇਖਭਾਲ ਕਰਨਾ ਅਸਾਨ ਹੁੰਦਾ ਹੈ। ਆਪਣੇ ਬੈਨਿਫ਼ਿਟਾਂ, ਯੋਗਤਾ ਅਤੇ ਕਵਰੇਜ ਲਈ ਅਪਲਾਈ ਕਰਨ ਦੇ ਤਰੀਕੇ ਬਾਰੇ ਜਾਣੋ।
ਆਪਣੀ ਕਵਰੇਜ ਦੀ ਵਰਤੋਂ ਕਰੋ
ਆਪਣੇ ਹੈਲਥ ਬੈਨਿਫ਼ਿਟਾਂ ਦਾ ਵੱਧ ਤੋਂ ਵੱਧ ਲਾਭ ਉਠਾਓ। ਇਹ ਜਾਣੋ ਕਿ ਤੁਸੀਂ ਆਪਣੇ ਪਲਾਨ ਦਾ ਇਸਤੇਮਾਲ ਖੁਦ ਨੂੰ ਸਿਹਤਮੰਦ ਰੱਖਣ ਅਤੇ ਪੈਸੇ ਬਚਾਉਣ ਲਈ ਕਿਵੇਂ ਕਰ ਸਕਦੇ ਹੋ।
ਤੰਦਰੁਸਤੀ ਅਤੇ ਸਵੈ-ਸੰਭਾਲ
ਅਜਿਹੇ ਵੈਲਨੈੱਸ ਬੈਨਿਫ਼ਿਟਾਂ ਦਾ ਲਾਭ ਲਓ ਜੋ ਹੈਲਥ ਕਵਰੇਜ ਦੇ ਨਾਲ-ਨਾਲ, ਸਿਹਤਮੰਦ ਰਹਿਣ, ਤਣਾਅ ਘਟਾਉਣ ਅਤੇ ਤੁਹਾਡੀ ਤੰਦਰੁਸਤੀ ਨੂੰ ਬਣਾਈ ਰੱਖਣ ਵਿੱਚ ਤੁਹਾਡੀ ਮਦਦ ਕਰਦੇ ਹਨ।
ਮੈਂ ਮੈਡੀਕਲ, ਡੈਂਟਲ ਅਤੇ ਨਜ਼ਰ ਸਬੰਧੀ ਬੈਨਿਫ਼ਿਟਾਂ ਨੂੰ ਵਰਤਿਆ ਹੈ...ਅਤੇ ਜੇ ਇਹ ਬੀਮਾ ਅਤੇ ਬੈਨਿਫ਼ਿਟ ਐਨੇ ਕਿਫ਼ਾਇਤੀ ਨਾ ਹੁੰਦੇ ਤਾਂ ਮੈਂ ਸ਼ਾਇਦ ਆਪਣੇ ਆਪ ਲਈ ਅਜਿਹਾ ਕਰਨ ਦੇ ਯੋਗ ਨਹੀਂ ਹੋਣਾ ਸੀ।
ਮੇਰਾ ਸਿਹਤ ਬੀਮਾ ਮੇਰੇ ਲਈ ਸਭ ਕੁਝ ਹੈ ਕਿਉਂਕਿ ਤੁਹਾਨੂੰ ਨਾ ਸਿਰਫ਼ ਆਪਣਾ ਧਿਆਨ ਰੱਖਣ ਲਈ, ਬਲਕਿ ਆਪਣੇ ਗਾਹਕ ਦਾ ਧਿਆਨ ਰੱਖਣ ਲਈ ਵੀ ਸਿਹਤਮੰਦ ਰਹਿਣਾ ਪੈਂਦਾ ਹੈ।
ਹੈਲਥ ਇੰਸ਼ੋਰੈਂਸ ਹੋਣ ਨਾਲ ਮੈਂ ਬੜੀ ਸੁਰੱਖਿਅਤ ਮਹਿਸੂਸ ਕਰਦੀ ਹਾਂ।
ਇੱਕ ਆਨਲਾਈਨ ਖਾਤੇ ਦੇ ਨਾਲ ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧਨ ਕਰੋ
- ਹੈਲਥ ਬੈਨਿਫ਼ਿਟਾਂ ਲਈ ਘੰਟੇ ਅਤੇ ਯੋਗਤਾ ਦੇਖੋ।
- ਹੈਲਥਕੇਅਰ ਕਵਰੇਜ ਲਈ ਅਪਲਾਈ ਕਰੋ ਜਾਂ ਇਸ ਵਿੱਚ ਤਬਦੀਲੀਆਂ ਕਰੋ।
- ਪਲਾਨ ਦੇ ਦਸਤਾਵੇਜ਼ਾਂ ਅਤੇ ਫ਼ਾਰਮਾਂ ਤਕ ਪਹੁੰਚੋ।
- ਆਪਣੀ ਕਵਰੇਜ ਬਾਰੇ ਈਮੇਲ ਸੰਪਰਕ ਲਈ ਸਾਈਨ ਅੱਪ ਕਰੋ।


