ਆਪਣੀ ਸਿਹਤ ਦੀ ਜ਼ਿੰਮੇਵਾਰੀ ਸੰਭਾਲੋ
ਕੈਂਸਰ ਦੀ ਰੋਕਥਾਮ ਵਾਲੀਆਂ ਜਾਂਚਾਂ ਨਾਲ ਅੱਪ-ਟੂ-ਡੇਟ ਰਹੋ
ਜਦੋਂ ਗੱਲ ਕੈਂਸਰ ਦੀ ਹੋਵੇ, ਤਾਂ ਇਸਦੀ ਛੇਤੀ ਪਛਾਣ ਨਾਲ ਬੜਾ ਫਰਕ ਪੈ ਸਕਦਾ ਹੈ। ਬਹੁਤ ਸਾਰੇ ਕੈਂਸਰ ਸ਼ੁਰੂਆਤੀ ਸਟੇਜਾਂ ਵਿੱਚ ਬਿਨਾਂ ਕਿਸੇ ਲੱਛਣ ਦੇ ਵਧਦੇ ਹਨ, ਇਸੇ ਲਈ ਰੋਕਥਾਮ ਵਾਲੀਆਂ ਜਾਂਚਾਂ ਬਹੁਤ ਜ਼ਰੂਰੀ ਹੁੰਦੀਆਂ ਹਨ—ਇਹ ਸ਼ੁਰੂਆਤ ਵਿੱਚ ਹੀ ਕੈਂਸਰ ਦਾ ਪਤਾ ਲਗਾ ਸਕਦੀਆਂ ਹਨ ਜਾਂ ਇੱਥੋਂ ਤੱਕ ਕਿ ਕੈਂਸਰ ਤੋਂ ਪਹਿਲਾਂ ਦੀਆਂ ਤਬਦੀਲੀਆਂ ਦੀ ਪਛਾਣ ਕਰ ਸਕਦੀਆਂ ਹਨ, ਇਸ ਤੋਂ ਪਹਿਲਾਂ ਕਿ ਉਹ ਵਧੇਰੇ ਗੰਭੀਰ ਰੂਪ ਧਾਰਨ ਕਰ ਲੈਣ। SEIU 775 Benefits Group ਰਾਹੀਂ ਤੁਹਾਡੀ ਹੈਲਥਕੇਅਰ ਕਵਰੇਜ ਵਿੱਚ ਕੈਂਸਰ ਤੋਂ ਅੱਗੇ ਰਹਿਣ ਵਿੱਚ ਤੁਹਾਡੀ ਮਦਦ ਲਈ ਬਿਮਾਰੀਆਂ ਤੋਂ ਰੋਕਥਾਮ ਵਾਲੀ ਦੇਖਭਾਲ ਅਤੇ ਸਿਫ਼ਾਰਸ਼ ਕੀਤੀਆਂ ਜਾਂਦੀਆਂ ਜਾਂਚਾਂ ਸ਼ਾਮਲ ਹਨ।
ਕੈਂਸਰ ਜਾਂਚਾਂ ਕਿਉਂ ਮਾਇਨੇ ਰੱਖਦੀਆਂ ਹਨ
ਤੁਹਾਡੀ ਉਮਰ, ਨਿੱਜੀ ਸਿਹਤ ਸਬੰਧੀ ਪਿਛਲੀ ਜਾਣਕਾਰੀ ਅਤੇ ਪਰਿਵਾਰਕ ਸਿਹਤ ਸਬੰਧੀ ਪਿਛਲੀ ਜਾਣਕਾਰੀ ਵਰਗੀਆਂ ਚੀਜ਼ਾਂ ਦੇ ਆਧਾਰ 'ਤੇ ਜਾਂਚਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਤੁਹਾਡਾ ਹੈਲਥਕੇਅਰ ਪ੍ਰੋਵਾਈਡਰ ਇਹ ਫ਼ੈਸਲਾ ਲੈਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਕਿ ਕਿਹੜੀਆਂ ਜਾਂਚਾਂ ਤੁਹਾਡੇ ਲਈ ਸਹੀ ਹਨ ਅਤੇ ਤੁਹਾਨੂੰ ਇਹ ਕਦੋਂ ਕਰਾਉਣੀਆਂ ਚਾਹੀਦੀਆਂ ਹਨ।
ਦੇਖਭਾਲਕਰਤਾ Melissah W. ਤੋਂ ਸੁਣੋ ਕਿ ਛਾਤੀ ਦੇ ਕੈਂਸਰ ਦੀ ਜਾਂਚ ਨੇ ਉਸਦੀ ਜਾਨ ਕਿਵੇਂ ਬਚਾਈ।
ਆਮ ਰੋਕਥਾਮ ਵਾਲੀਆਂ ਜਾਂਚਾਂ ਵਿੱਚ ਸ਼ਾਮਲ ਹਨ:
- ਸਾਲਾਨਾ ਵੈੱਲਨੈੱਸ ਮੁਲਾਕਾਤਾਂ: ਤੁਹਾਡਾ ਸਾਲਾਨਾ ਚੈੱਕਅੱਪ ਤੁਹਾਡੀ ਸਿਹਤ ਬਾਰੇ ਚਰਚਾ ਕਰਨ, ਤੁਹਾਡੇ ਸਿਹਤ ਸਬੰਧੀ ਖਤਰਿਆਂ ਦੀ ਸਮੀਖਿਆ ਕਰਨ ਅਤੇ ਸਿਫ਼ਾਰਸ਼ ਕੀਤੀ ਗਈ ਰੋਕਥਾਮ ਦੇਖਭਾਲ ਬਾਰੇ ਅੱਪ-ਟੂ-ਡੇਟ ਰਹਿਣ ਦਾ ਇੱਕ ਮੌਕਾ ਹੁੰਦਾ ਹੈ।
- ਕੈਂਸਰ ਜਾਂਚ: ਕੈਂਸਰ ਜਾਂਚ ਦੇ ਵੱਖ-ਵੱਖ ਤਰੀਕੇ, ਜਿਵੇਂ ਕਿ ਕੋਲੋਨੋਸਕੋਪੀ, ਮੈਮੋਗ੍ਰਾਮ, HPV ਟੈਸਟ ਅਤੇ ਪੈਪ ਸਮੀਅਰ, ਕੈਂਸਰ ਦਾ ਸ਼ੁਰੂ ਵਿੱਚ ਹੀ ਪਤਾ ਲਗਾਉਣ ਵਿੱਚ ਮਦਦ ਕਰ ਸਕਦੇ ਹਨ, ਜਦੋਂ ਇਲਾਜ ਸਭ ਤੋਂ ਵੱਧ ਅਸਰਦਾਰ ਹੋ ਸਕਦਾ ਹੈ।
- ਬਿਮਾਰੀ ਤੋਂ ਰੋਕਥਾਮ ਲਈ ਟੈਸਟ ਅਤੇ ਲੈਬ ਦਾ ਕੰਮ: ਤੁਹਾਡਾ ਪ੍ਰੋਵਾਈਡਰ ਤੁਹਾਡੀ ਨਿੱਜੀ ਸਿਹਤ ਦੇ ਹਿਸਾਬ ਨਾਲ ਕੁਝ ਹੋਰ ਟੈਸਟ ਕਰਾਉਣ ਦੀ ਸਲਾਹ ਵੀ ਦੇ ਸਕਦਾ ਹੈ।
ਹਰ ਕਦਮ 'ਤੇ ਤੁਹਾਡਾ ਸਾਥ
ਤੁਹਾਡੇ ਬੈਨਿਫ਼ਿਟ ਤੁਹਾਡੀ ਸਿਹਤ ਦੇ ਹਰ ਮੋੜ 'ਤੇ ਵਧੀਆ ਦੇਖਭਾਲ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ—ਬਿਮਾਰੀ ਦੀ ਰੋਕਥਾਮ ਅਤੇ ਜਾਂਚ ਤੋਂ ਲੈ ਕੇ ਬਿਮਾਰੀ ਦੀ ਪਛਾਣ, ਇਲਾਜ ਅਤੇ ਰਿਕਵਰੀ ਤੱਕ। ਤੁਹਾਡੀ ਕਵਰੇਜ ਵਿੱਚ ਸ਼ਾਮਲ ਹਨ:
ਇਨ-ਨੈੱਟਵਰਕ ਡਾਕਟਰਾਂ ਕੋਲ ਬਹੁਤ ਘੱਟ ਜਾਂ ਬਿਨਾਂ ਕਿਸੇ ਖਰਚੇ ਦੇ ਪ੍ਰਾਇਮਰੀ ਅਤੇ ਸਪੈਸ਼ਲਟੀ ਦੇਖਭਾਲ।
- KPWA: ਪ੍ਰਾਇਮਰੀ ਕੇਅਰ ਲਈ $0 ਸਹਿ-ਭੁਗਤਾਨ | ਸਪੈਸ਼ਲਟੀ ਕੇਅਰ ਲਈ $15 ਸਹਿ-ਭੁਗਤਾਨ।
- KPNW: ਪ੍ਰਾਇਮਰੀ ਕੇਅਰ ਲਈ $0 ਸਹਿ-ਭੁਗਤਾਨ | ਸਪੈਸ਼ਲਟੀ ਕੇਅਰ ਲਈ $15 ਸਹਿ-ਭੁਗਤਾਨ।
- Aetna: ਪ੍ਰਾਇਮਰੀ ਕੇਅਰ ਲਈ $0 ਸਹਿ-ਭੁਗਤਾਨ (ਜੇ ਪੈਨਲ ਵਾਲੇ PCP ਡਾਕਟਰ ਨੂੰ ਦਿਖਾਓਗੇ, ਨਹੀਂ ਤਾਂ $15 ਸਹਿ-ਭੁਗਤਾਨ) | ਸਪੈਸ਼ਲਟੀ ਕੇਅਰ ਲਈ $15 ਸਹਿ-ਭੁਗਤਾਨ
ਡਾਕਟਰੀ ਪੱਖੋਂ ਜ਼ਰੂਰੀ ਹੋਣ 'ਤੇ ਡਾਇਗਨੌਸਟਿਕ ਟੈਸਟ ਅਤੇ ਐਕਸ-ਰੇ/ਸਕੈਨ ਵਗੈਰਾ।
- KPWA: MRI/CT/PET ਸਕੈਨਾਂ ਲਈ $50 ਸਹਿ-ਭੁਗਤਾਨ, ਬਾਕੀ ਪੂਰਾ ਖਰਚਾ ਕਵਰ ਕੀਤਾ ਜਾਂਦਾ ਹੈ।
- KPNW: MRI/CT/PET ਸਕੈਨ $50 ਸਹਿ-ਭੁਗਤਾਨ, ਬਾਕੀ ਪੂਰਾ ਖਰਚਾ ਕਵਰ ਕੀਤਾ ਜਾਂਦਾ ਹੈ।
- Aetna: ਪੂਰਾ ਖਰਚਾ ਕਵਰ ਕੀਤਾ ਜਾਂਦਾ ਹੈ।
ਹਸਪਤਾਲ ਦੀ ਦੇਖਭਾਲ ਅਤੇ ਇਲਾਜ ਸੇਵਾਵਾਂ।
ਆਊਟਪੇਸ਼ੈਂਟ:
- KPWA: ਪ੍ਰਾਇਮਰੀ ਕੇਅਰ ਲਈ $0 ਸਹਿ-ਭੁਗਤਾਨ | ਸਪੈਸ਼ਲਟੀ ਕੇਅਰ ਲਈ $15 ਸਹਿ-ਭੁਗਤਾਨ।
- KPNW: ਪ੍ਰਾਇਮਰੀ ਕੇਅਰ ਲਈ $0 ਸਹਿ-ਭੁਗਤਾਨ | ਸਪੈਸ਼ਲਟੀ ਕੇਅਰ ਲਈ $15 ਸਹਿ-ਭੁਗਤਾਨ।
- Aetna: $0 ਸਹਿ-ਭੁਗਤਾਨ (ਜੇ ਪੈਨਲ ਵਾਲੇ PCP ਡਾਕਟਰ ਨੂੰ ਦਿਖਾਓਗੇ, ਨਹੀਂ ਤਾਂ $15 ਸਹਿ-ਭੁਗਤਾਨ) | ਸਪੈਸ਼ਲਟੀ ਕੇਅਰ ਲਈ $15 ਸਹਿ-ਭੁਗਤਾਨ
ਇਨਪੇਸ਼ੈਂਟ:
- KPWA: $100 ਸਹਿ-ਭੁਗਤਾਨ, ਪ੍ਰਤੀ ਦਿਨ 5 ਦਿਨਾਂ ਤੱਕ ਪ੍ਰਤੀ ਦਾਖਲੇ ਲਈ।
- KPNW: $100 ਸਹਿ-ਭੁਗਤਾਨ ਪ੍ਰਤੀ ਦਾਖਲੇ ਲਈ।
- Aetna: $100 ਸਹਿ-ਭੁਗਤਾਨ, ਪ੍ਰਤੀ ਦਿਨ 5 ਦਿਨਾਂ ਤੱਕ ਪ੍ਰਤੀ ਦਾਖਲੇ ਲਈ।
ਜੇ ਤੁਹਾਨੂੰ ਕੈਂਸਰ ਹੋਣ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਤੁਹਾਡੀ ਕਵਰੇਜ ਇਲਾਜ ਅਤੇ ਠੀਕ ਹੋਣ ਤੱਕ ਤੁਹਾਡੇ ਨਾਲ ਰਹਿੰਦੀ ਹੈ। ਤੁਹਾਡੀਆਂ ਦੇਖਭਾਲ ਦੀਆਂ ਲੋੜਾਂ ਅਨੁਸਾਰ, ਵਾਧੂ ਸੇਵਾਵਾਂ ਵਿੱਚ ਇਹ ਸ਼ਾਮਲ ਹੋ ਸਕਦੀਆਂ ਹਨ:
- ਘਰ ਵਿੱਚ ਸਿਹਤ ਸੰਭਾਲ।
- ਮੁੜ-ਸਿਹਤਮੰਦ ਹੋਣ ਦੀਆਂ ਸੇਵਾਵਾਂ।
- ਹੌਸਪਿਸ ਸੇਵਾਵਾਂ।
ਆਪਣੇ ਪ੍ਰੋਵਾਈਡਰ ਨਾਲ ਗੱਲ ਕਰੋ
ਕੈਂਸਰ ਦੀ ਜਾਂਚ ਕਰਾਉਣ ਦਾ ਸਭ ਤੋਂ ਵਧੀਆ ਸਮਾਂ ਉਦੋਂ ਹੁੰਦਾ ਹੈ ਜਦੋਂ ਤੁਹਾਨੂੰ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ। ਆਪਣੇ ਹੈਲਥਕੇਅਰ ਪ੍ਰੋਵਾਈਡਰ ਨਾਲ ਗੱਲ ਕਰਕੇ ਪੁੱਛੋ ਕਿ ਤੁਹਾਡੇ ਲਈ ਕਿਹੜੀਆਂ ਜਾਂਚਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਆਪਣੇ ਬੈਨਿਫ਼ਿਟਾਂ ਨੂੰ ਸਮਝਣਾ ਅਤੇ ਬਿਮਾਰੀ ਤੋਂ ਰੋਕਥਾਮ ਵਾਲੀ ਦੇਖਭਾਲ ਅਤੇ ਜਾਂਚਾਂ ਨੂੰ ਆਪਣੀ ਸਿਹਤ-ਸੰਭਾਲ ਦੀ ਰੁਟੀਨ ਦਾ ਹਿੱਸਾ ਬਣਾਉਣਾ ਤੁਹਾਡੇ ਭਵਿੱਖ ਲਈ ਸਭ ਤੋਂ ਜ਼ਰੂਰੀ ਕੰਮਾਂ ਵਿੱਚੋਂ ਇੱਕ ਹੈ।


