KPNW ਹੈਲਥ ਪਲਾਨ ਦੀਆਂ ਮੁੱਖ ਗੱਲਾਂ

ਵਿਸ਼ੇਸ਼ ਪਲਾਨ ਬਾਰੇ ਹੇਠਾਂ ਜਾਣਕਾਰੀ ਲਓ ਜਾਂ ਸਾਡੀ ਹੈਲਥ ਬੈਨਿਫ਼ਿਟਸ ਗਾਈਡ ਨੂੰ ਡਾਊਨਲੋਡ ਕਰੋ।

ਮੁਫ਼ਤ ਮੁਢਲੀ ਦੇਖਭਾਲ ਮੁਲਾਕਾਤਾਂ*

Kaiser Permanente ਦੇ ਨਾਲ, ਜਦੋਂ ਤੁਸੀਂ ਆਪਣੇ ਮੁਢਲੀ ਦੇਖਭਾਲ ਡਾਕਟਰ (ਜਿਸਨੂੰ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਜਾਂ PCP ਵੀ ਕਿਹਾ ਜਾਂਦਾ ਹੈ) ਨੂੰ ਮਿਲਦੇ ਹੋ ਤਾਂ ਕੋਈ ਸਹਿ-ਭੁਗਤਾਨ ਨਹੀਂ ਦੇਣਾ ਪੈਂਦਾ ਹੈ। ਤੁਸੀਂ ਤੰਦਰੁਸਤੀ ਸਬੰਧੀ ਜਾਂਚਾਂ ਲਈ ਜਾਂ ਬਿਮਾਰ ਹੋਣ 'ਤੇ ਆਪਣੇ PCP ਨੂੰ ਮਿਲ ਸਕਦੇ ਹੋ। Kaiser Permanente ਕਈ ਕੇਸਾਂ ਵਿੱਚ ਵਰਚੁਅਲ ਦੇਖਭਾਲ ਦੇ ਵਿਕਲਪ ਵੀ ਦਿੰਦੀ ਹੈ ਤਾਂ ਜੋ ਤੁਸੀਂ ਘਰ ਬੈਠੇ ਹੀ ਦੇਖਭਾਲ ਪ੍ਰਾਪਤ ਕਰ ਸਕੋ।

ਜ਼ਰੂਰੀ ਅਤੇ ਐਮਰਜੈਂਸੀ ਦੇਖਭਾਲ
ਜੇ ਤੁਸੀਂ ਆਪਣੇ ਡਾਕਟਰ ਨਾਲ ਉਸੇ ਦਿਨ ਦੀ ਅਪੌਇੰਟਮੈਂਟ ਨਹੀਂ ਲੈ ਪਾਉਂਦੇ ਹੋ ਜਾਂ ਤੁਹਾਨੂੰ ਸਿਹਤ ਸਬੰਧੀ ਕੋਈ ਫ਼ੌਰੀ ਲੋੜ ਹੈ, ਤਾਂ ਤੁਹਾਡਾ ਸਭ ਤੋਂ ਨੇੜਲਾ Kaiser Permanente ਜ਼ਰੂਰੀ ਦੇਖਭਾਲ ਕੇਂਦਰ ਇੱਕ ਕਿਫ਼ਾਇਤੀ ਉਪਾਅ ਹੈ।

ਪ੍ਰਾਇਮਰੀ ਕੇਅਰ ਪ੍ਰੋਵਾਈਡਰ/ਆਨਲਾਈਨ ਮੁਲਾਕਾਤਾਂ: $0 ਸਹਿ-ਭੁਗਤਾਨ
ਜ਼ਰੂਰੀ ਦੇਖਭਾਲ ਮੁਲਾਕਾਤਾਂ: $0 ਸਹਿ-ਭੁਗਤਾਨ
ਐਮਰਜੈਂਸੀ ਰੂਮ ਮੁਲਾਕਾਤਾਂ: $200 ਸਹਿ-ਭੁਗਤਾਨ

*ਆਪਣੇ PCP ਨਾਲ ਕੀਤੀਆਂ ਮੁਲਾਕਾਤਾਂ ਲਈ ਕੋਈ ਸਹਿ-ਭੁਗਤਾਨ ਨਹੀਂ ਹੁੰਦਾ ਹੈ, ਪਰ ਜੇ ਤੁਹਾਡਾ ਡਾਕਟਰ ਟੈਸਟਾਂ ਜਾਂ ਲੈਬ ਜਾਂਚਾਂ ਕਰਾਉਣ ਲਈ ਕਹਿੰਦਾ ਹੈ, ਤਾਂ ਹੋ ਸਕਦਾ ਹੈ ਤੁਹਾਨੂੰ ਉਨ੍ਹਾਂ ਸੇਵਾਵਾਂ ਲਈ ਸਹਿ-ਭੁਗਤਾਨ ਕਰਨਾ ਪਵੇ।

ਮਾਨਸਿਕ ਸਿਹਤ ਅਤੇ ਤੰਦਰੁਸਤੀ ਸਬੰਧੀ ਬੈਨਿਫ਼ਿਟ

ਤੁਹਾਡੀ ਭਾਵਨਾਤਮਕ ਸਿਹਤ ਵੀ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਤੁਹਾਡੀ ਸਰੀਰਕ ਸਿਹਤ। Kaiser Permanente ਕਵਰੇਜ ਵਿੱਚ ਪੇਸ਼ੇਵਰ ਸਹਿਯੋਗ, ਦਵਾਈਆਂ, ਗਰੁੱਪ ਥੈਰੇਪੀ ਅਤੇ ਵਿਕਲਪਕ ਦੇਖਭਾਲ ਦੇ ਨਾਲ-ਨਾਲ ਇਹ ਵੀ ਸ਼ਾਮਲ ਹੈ:

  • ਮੁਫ਼ਤ ਭਾਵਨਾਤਮਕ ਸਿਹਤ ਅਤੇ ਸਵੈ-ਦੇਖਭਾਲ ਐਪਾਂ ਜਿਵੇਂ ਕਿ ਜਾਗਰੂਕ ਚੇਤੰਨਤਾ ਲਈ Calm, ਅਤੇ ਆਹਮੋ-ਸਾਹਮਣੇ ਭਾਵਨਾਤਮਕ ਕੋਚਿੰਗ ਲਈ Headspace Care।

  • ਭਾਵੇਂ ਤੁਹਾਨੂੰ ਫੌਰੀ ਮਦਦ ਦੀ ਤਲਾਸ਼ ਹੋਵੇ, ਵਿਸ਼ੇਸ਼ ਮਾਨਸਿਕ ਸਿਹਤ ਦੇਖਭਾਲ, ਜਾਂ ਫਿਰ ਨਸ਼ਾ ਮੁਕਤੀ ਦੀ ਲੋੜ ਹੋਵੇ, ਮਦਦ ਸਿਰਫ਼ ਇੱਕ ਫ਼ੋਨ ਕਾਲ 'ਤੇ ਉਪਲਬਧ ਹੈ।

ਪ੍ਰਿਸਕ੍ਰਿਪਸ਼ਨ (ਡਾਕਟਰ ਦੁਆਰਾ ਲਿਖੀ ਦਵਾਈ) ਸਬੰਧੀ ਬੈਨਿਫ਼ਿਟ

ਪ੍ਰਿਸਕ੍ਰਿਪਸ਼ਨ (ਡਾਕਟਰ ਵੱਲੋਂ ਲਿਖੀ) ਦਵਾਈ (Rx) ਸਬੰਧੀ ਬੈਨਿਫ਼ਿਟ ਤੁਹਾਡੀ ਕਵਰੇਜ ਵਿੱਚ ਸ਼ਾਮਲ ਹਨ ਅਤੇ ਤੁਹਾਡੀਆਂ ਪ੍ਰਿਸਕ੍ਰਿਪਸ਼ਨਾਂ ਨੂੰ ਟ੍ਰਾਂਸਫ਼ਰ ਕਰਨਾ ਸੌਖਾ ਹੈ! ਬਸ ਆਪਣੇ Kaiser Permanente ਆਨਲਾਈਨ ਖਾਤੇ ਵਿੱਚ ਸਾਈਨ ਇਨ ਕਰੋ ਜਾਂ ਮੈਂਬਰ ਸੇਵਾਵਾਂ ਨੂੰ ਕਾਲ ਕਰੋ।

ਆਪਣੀਆਂ ਪ੍ਰਿਸਕ੍ਰਿਪਸ਼ਨਾਂ ਨੂੰ ਪ੍ਰਾਪਤ ਕਰਨ ਲਈ ਮੇਲ (ਡਾਕ ਰਾਹੀਂ) ਆਰਡਰ ਕਰਨਾ ਸਭ ਤੋਂ ਕਿਫ਼ਾਇਤੀ ਚੋਣ ਹੈ। ਆਪਣੀਆਂ ਪ੍ਰਿਸਕ੍ਰਿਪਸ਼ਨਾਂ ਨੂੰ ਆਨਲਾਈਨ, ਫ਼ੋਨ ਰਾਹੀਂ ਜਾਂ Kaiser Permanente ਐਪ ਨਾਲ ਭਰੋ।

Rx ਸਹਿ-ਭੁਗਤਾਨ
ਫ਼ਾਰਮੇਸੀ:
30-ਦਿਨਾਂ ਦੀ ਸਪਲਾਈ
ਮੇਲ ਆਰਡਰ:
90-ਦਿਨਾਂ ਦੀ ਸਪਲਾਈ
ਜੈਨਰਿਕ ਗਰਭ ਨਿਰੋਧਕ*
$0
$0
ਪਸੰਦੀਦਾ ਜੈਨਰਿਕ
$5
$10
ਪਸੰਦੀਦਾ ਬ੍ਰਾਂਡ
$25
$50
ਗੈਰ-ਪਸੰਦੀਦਾ
$50
$100
*ਜੇ ਤੁਸੀਂ ਕਿਸੇ ਧਰਮ-ਅਧਾਰਤ ਸੰਸਥਾ ਲਈ ਕੰਮ ਕਰਦੇ ਹੋ, ਤਾਂ ਤੁਹਾਡੇ ਹੈਲਥ ਪਲਾਨ ਵਿੱਚ ਅਫ਼ੋਰਡੇਬਲ ਕੇਅਰ ਐਕਟ (Affordable Care Act) ਦੀ ਧਾਰਮਿਕ ਛੋਟ ਅਧੀਨ ਮਿਲੀ ਆਗਿਆ ਅਨੁਸਾਰ, ਗਰਭਨਿਰੋਧਕ ਕਵਰੇਜ ਸ਼ਾਮਲ ਨਹੀਂ ਹੁੰਦੀ ਹੈ। ਹਾਲਾਂਕਿ, ਜਦੋਂ ਤੱਕ ਤੁਸੀਂ ਕਿਸੇ ਹੈਲਥ ਪਲਾਨ ਵਿੱਚ ਦਾਖਲ ਰਹਿੰਦੇ ਹੋ ਉਦੋਂ ਤੱਕ ਤੁਸੀਂ ਇਨ੍ਹਾਂ ਨੂੰ Kaiser Permanente ਕੋਲੋਂ ਬਿਨਾਂ ਕਿਸੇ ਲਾਗਤ ਦੇ (ਅਤੇ ਬਿਨਾਂ ਕੋਈ ਵਾਧੂ ਕਾਰਵਾਈ ਕੀਤੇ) ਪ੍ਰਾਪਤ ਕਰੋਗੇ। **ਮੁੱਲ-ਅਧਾਰਤ ਦਵਾਈਆਂ ਕਈ ਵੱਖ-ਵੱਖ ਸਿਹਤ ਸਥਿਤੀਆਂ ਦਾ ਇਲਾਜ ਕਰਨ ਵਾਲੀਆਂ ਜੈਨਰਿਕ ਦਵਾਈਆਂ ਹੁੰਦੀਆਂ ਹਨ।

ਨਜ਼ਰ ਸਬੰਧੀ ਬੈਨਿਫ਼ਿਟ

Kaiser Permanente ਅੱਖਾਂ ਦੀ ਵਿਆਪਕ ਦੇਖਭਾਲ ਪ੍ਰਦਾਨ ਕਰਦੀ ਹੈ। ਇਸ ਵਿੱਚ ਹਰ 12 ਮਹੀਨਿਆਂ ਵਿੱਚ ਅੱਖਾਂ ਦੀ 1 ਮੁਫ਼ਤ ਜਾਂਚ, ਅਤੇ ਹਰ 12 ਮਹੀਨਿਆਂ ਵਿੱਚ $600 ਨਾਲ ਨਜ਼ਰ ਸਬੰਧੀ ਹਾਰਡਵੇਅਰ (ਜਿਵੇਂ ਕਿ ਲੈਂਸ, ਫ਼੍ਰੇਮ ਅਤੇ ਕੰਟੈਕਟ ਲੈਂਸ) ਸ਼ਾਮਲ ਹੈ। ਤੁਸੀਂ ਬਹੁਤ ਵਧੀਆ ਕੁਆਲਿਟੀ ਵਾਲੀਆਂ ਬੇਸ਼ੁਮਾਰ ਐਨਕਾਂ ਵਿੱਚੋਂ ਕੋਈ ਐਨਕ ਚੁਣ ਸਕਦੇ ਹੋ ਜੋ ਤੁਹਾਡੇ ਸਟਾਈਲ ਅਤੇ ਬਜਟ ਮੁਤਾਬਕ ਢੁਕਵੀਂ ਹੋਵੇ। ਅਡਜਸਟਮੈਂਟ ਅਤੇ ਮੁਰੰਮਤ ਹਮੇਸ਼ਾ ਮੁਫ਼ਤ (ਕੰਪਲੀਮੈਂਟਰੀ) ਹੁੰਦੀ ਹੈ।

ਪੁਰਾਣੀਆਂ ਸਿਹਤ ਸਥਿਤੀਆਂ ਨਾਲ ਨਜਿੱਠੋ

ਡਾਇਬੀਟੀਜ਼, ਪੁਰਾਣੇ ਦਰਦ ਜਾਂ ਹਾਈਪਰਟੈਨਸ਼ਨ ਵਰਗੀਆਂ ਪੁਰਾਣੀਆਂ ਸਿਹਤ ਸਮੱਸਿਆਵਾਂ ਤੁਹਾਡੇ ਜੀਵਨ ਦੀ ਕੁਆਲਿਟੀ ਨੂੰ ਪ੍ਰਭਾਵਤ ਕਰ ਸਕਦੀਆਂ ਹਨ ਅਤੇ ਇਨ੍ਹਾਂ ਲਈ ਖਾਸ ਇਲਾਜ ਦੀ ਲੋੜ ਹੁੰਦੀ ਹੈ। ਖੁਸ਼ਕਿਸਮਤੀ ਨਾਲ, ਇਹਨਾਂ ਦਾ ਇਲਾਜ ਰਹਿਣ-ਸਹਿਣ ਦੇ ਸਿਹਤਮੰਦ ਢੰਗ, ਇਹਤਿਆਤੀ ਦੇਖਭਾਲ ਅਤੇ ਨਿਰੰਤਰ ਪ੍ਰਬੰਧਨ ਦੁਆਰਾ ਅਸਰਦਾਰ ਢੰਗ ਨਾਲ ਕੀਤਾ ਜਾ ਸਕਦਾ ਹੈ। ਆਮ ਦੇਖਭਾਲ ਅਤੇ ਮਾਹਰ ਰੈਫ਼ਰਲਾਂ ਲਈ ਮੁਢਲੀ ਦੇਖਭਾਲ ਦੀਆਂ ਮੁਲਾਕਾਤਾਂ ਤੋਂ ਇਲਾਵਾ, ਤੁਹਾਡਾ ਪਲਾਨ ਇਹ ਵੀ ਪ੍ਰਦਾਨ ਕਰਦਾ ਹੈ:

  • ਵੈੱਲਨੈੱਸ (ਤੰਦਰੁਸਤੀ ਲਈ) ਕੋਚਿੰਗ ਵਿਅਕਤੀਗਤ ਮਾਰਗਦਰਸ਼ਨ ਅਤੇ ਸਿਹਤਮੰਦ ਰਹਿਣ ਲਈ।
  • ਪ੍ਰੋਗਰਾਮ ਅਤੇ ਮਾਰਗਦਰਸ਼ਨ ਇੱਕ ਵਿਅਕਤੀਗਤ ਦੇਖਭਾਲ ਟੀਮ ਵੱਲੋਂ ਤੁਹਾਡੀ ਸਥਿਤੀ ਨਾਲ ਨਜਿੱਠਣ ਵਿੱਚ ਮਦਦ ਲਈ।
  • ਸਮਾਰਟਫ਼ੋਨ ਐਪਾਂ ਕਸਟਮ (ਵਿਸ਼ੇਸ਼ ਤੁਹਾਡੇ ਲਈ) ਸਟ੍ਰੈੱਚਿੰਗ ਪ੍ਰੋਗਰਾਮ, ਮੈਡੀਟੇਸ਼ਨ, ਕਾਉਂਸਲਿੰਗ ਅਤੇ ਹੋਰ ਬਹੁਤ ਕੁਝ ਲਈ।

ਵਾਧੂ ਬੈਨਿਫ਼ਿਟ

ਡੈਂਟਲ, ਸੁਣਨ ਸਬੰਧੀ ਅਤੇ ਜਣਨ ਸ਼ਕਤੀ (ਫ਼ਰਟੀਲਿਟੀ) ਅਤੇ ਪਰਿਵਾਰ ਬਣਾਉਣ ਸਬੰਧੀ ਬੈਨਿਫ਼ਿਟਾਂ, ਜੋ ਤੁਹਾਡੇ $25 ਪ੍ਰਤੀ ਮਹੀਨਾ ਸਹਿ-ਪ੍ਰੀਮੀਅਮ ਵਿੱਚ ਸ਼ਾਮਲ ਹਨ, ਬਾਰੇ ਹੋਰ ਜਾਣਕਾਰੀ ਲਓ।

Dental Coverage Options
Progyny Logo
EPIC Hearing

ਇੱਕ ਆਨਲਾਈਨ ਖਾਤੇ ਦੇ ਨਾਲ ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧਨ ਕਰੋ

  • ਹੈਲਥ ਬੈਨਿਫ਼ਿਟਾਂ ਲਈ ਘੰਟੇ ਅਤੇ ਯੋਗਤਾ ਦੇਖੋ।
  • ਹੈਲਥਕੇਅਰ ਕਵਰੇਜ ਲਈ ਅਪਲਾਈ ਕਰੋ ਜਾਂ ਇਸ ਵਿੱਚ ਤਬਦੀਲੀਆਂ ਕਰੋ।
  • ਪਲਾਨ ਦੇ ਦਸਤਾਵੇਜ਼ਾਂ ਅਤੇ ਫ਼ਾਰਮਾਂ ਤਕ ਪਹੁੰਚੋ।
  • ਆਪਣੀ ਕਵਰੇਜ ਬਾਰੇ ਈਮੇਲ ਸੰਪਰਕ ਲਈ ਸਾਈਨ ਅੱਪ ਕਰੋ।

ਸ੍ਰੋਤ ਅਤੇ ਸਹਿਯੋਗ

ਅਪਲਾਈ ਕਰਨ, ਕਵਰੇਜ, COBRA ਬਾਰੇ ਸਵਾਲਾਂ ਵਿੱਚ ਮਦਦ ਅਤੇ ਹੋਰ ਬਹੁਤ ਕੁਝ ਪ੍ਰਾਪਤ ਕਰੋ।

ਗਾਹਕ ਸੇਵਾ ਨੂੰ 1-877-606-6705 'ਤੇ ਕਾਲ ਕਰੋ ਜਾਂ ਇੱਥੇ ਈਮੇਲ ਕਰੋ SEIU775BG-caregiver@magnacare.com.

ਮੈਂਬਰ ਸਰਵਿਸਿਜ਼:
1-888-813-2000
myseiu.be/kp-member

ਨਵੀਆਂ ਮੈਬਰ ਸਰਵਿਸਿਜ਼: 
1-888-491-1124
myseiu.be/kp-new-member

ਮਾਨਸਿਕ ਸਿਹਤ ਸੈਵਾਵਾਂ
1-888-813-2000
myseiu.be/kpnw-bh

ਨਰਸ ਹੈਲਪਲਾਈਨ
1-800-324-8010
myseiu.be/kp-nurse

ਮੈਂਬਰਾਂ ਲਈ ਭਾਸ਼ਾ ਸਹਾਇਤਾ
1-888-813-2000
myseiu.be/kp-language

EPIC Hearing
1-866-956-5400
myseiu.be/epic

Progyny (ਜਣਨ-ਸ਼ਕਤੀ ਅਤੇ ਪਰਿਵਾਰ ਬਣਾਉਣਾ)
1-833-233-0517
myseiu.be/progyny

ਆਪਣੀ ਭਾਸ਼ਾ ਵਿੱਚ ਸਹਿਯੋਗ ਪ੍ਰਾਪਤ ਕਰੋ

ਗਾਹਕ ਸੇਵਾ ਨੂੰ 1-877-606-6705 'ਤੇ ਕਾਲ ਕਰੋ ਜਾਂ ਇੱਥੇ ਈਮੇਲ ਕਰੋ SEIU775BG-caregiver@magnacare.com.

ਤੁਹਾਨੂੰ ਕਿਸੇ ਅਜਿਹੇ ਨੁਮਾਇੰਦੇ ਨਾਲ ਮਿਲਾਇਆ ਜਾਵੇਗਾ ਜੋ ਤੁਹਾਡੀ ਭਾਸ਼ਾ ਬੋਲਦਾ ਹੋਵੇ ਅਤੇ ਬੈਨਿਫ਼ਿਟਾਂ ਲਈ ਅਪਲਾਈ ਕਰਨ ਸਬੰਧੀ ਸਵਾਲਾਂ ਅਤੇ ਬੈਨਿਫ਼ਿਟਾਂ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੋਵੇ।

ਜਦੋਂ ਕਿਸੇ ਹੈਲਥਕੇਅਰ ਕਵਰੇਜ ਵਿੱਚ ਤੁਹਾਡਾ ਦਾਖਲਾ ਹੋ ਜਾਵੇਗਾ, ਤਾਂ ਤੁਹਾਡੇ ਹੈਲਥ ਪਲਾਨ ਦੇ ਜ਼ਰੀਏ ਭਾਸ਼ਾ ਵਿੱਚ ਸਹਿਯੋਗ ਉਪਲਬਧ ਹੋਵੇਗਾ।

Add Your Heading Text Here

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.

Caregiver Learning Center System Maintenance

June 6 (Thursday) – June 10 (Monday)

You can log in, enroll and take your training in the Caregiver Learning Center during this time. 

If you complete training during the System Maintenance, it will be sent to your employer after June 10. 

Please contact your employer if you have questions about your training requirement, deadline or payment.