EPIC Hearing ਬੈਨਿਫ਼ਿਟ
SEIU 775 Benefits Group ਰਾਹੀਂ ਹੈਲਥਕੇਅਰ ਕਵਰੇਜ ਵਿੱਚ ਸ਼ਾਮਲ ਦੇਖਭਾਲਕਰਤਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਸਸਤੀਆਂ ਸੁਣਨ ਵਾਲੀਆਂ ਮਸ਼ੀਨਾਂ।
ਪਲਾਨ ਦੇ ਵੇਰਵੇ ਲਾਗੂ ਹੋਣ ਦੀ ਮਿਤੀ: 01 ਅਗਸਤ 2026.
![]()
ਤੁਹਾਨੂੰ ਹਰ ਸਾਲ ਇੱਕ ਮੁਫ਼ਤ ਜਾਂਚ ਅਤੇ ਸਲਾਹ-ਮਸ਼ਵਰਾ ਮਿਲੇਗਾ।
ਇਸ ਤੋਂ ਇਲਾਵਾ, ਹਰ 36 ਮਹੀਨਿਆਂ ਵਿੱਚ ਪ੍ਰਤੀ ਕੰਨ ਸੁਣਨ ਵਾਲੀ ਮਸ਼ੀਨ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਜਾਂਦਾ ਹੈ।
EPIC ਹੀਅਰਿੰਗ ਏਡ ਬੈਨਿਫ਼ਿਟ
60-ਦਿਨਾਂ ਦਾ ਟ੍ਰਾਇਲ ਪ੍ਰਿਸਕ੍ਰਿਪਸ਼ਨ (ਤਜਵੀਜ਼ ਕੀਤੀਆਂ) ਸੁਣਨ ਵਾਲੀ ਮਸ਼ੀਨਾਂ 'ਤੇ।
3-ਸਾਲ ਦੀ ਵਾਰੰਟੀ* ਪ੍ਰਿਸਕ੍ਰਿਪਸ਼ਨ (ਤਜਵੀਜ਼ ਕੀਤੀਆਂ) ਸੁਣਨ ਵਾਲੀ ਮਸ਼ੀਨਾਂ 'ਤੇ, ਗੁੰਮ ਹੋ ਜਾਣ ਜਾਂ ਨੁਕਸਾਨ ਲਈ ਇੱਕ-ਵਾਰ ਰਿਪਲੇਸਮੈਂਟ।
50% ਤੱਕ ਦੀ ਛੋਟ ਪ੍ਰਿਸਕ੍ਰਿਪਸ਼ਨ (ਤਜਵੀਜ਼ ਕੀਤੀਆਂ) ਸੁਣਨ ਵਾਲੀ ਮਸ਼ੀਨਾਂ 'ਤੇ।
*ਇੱਕ ਵਾਰ ਦੀ ਪੇਸ਼ੇਵਰ ਫੀਸ ਲਾਗੂ ਹੋ ਸਕਦੀ ਹੈ।
ਪੜਾਅ 1:
ਆਪਣੇ ਬੈਨਿਫ਼ਿਟਾਂ ਨੂੰ ਐਕਟਿਵੇਟ ਕਰੋ
ਆਪਣੀ ਯੋਗਤਾ ਦੀ ਪੁਸ਼ਟੀ ਕਰਨ ਅਤੇ ਆਪਣੇ ਬੈਨਿਫ਼ਿਟ ਨੂੰ ਐਕਟਿਵੇਟ ਕਰਨ ਲਈ EPIC ਨੂੰ 1-877-363-5638 'ਤੇ ਕਾਲ ਕਰੋ ਜਾਂ ਸਾਈਨ ਕਰੋ। (ਰੈਫ਼ਰੈਂਸ ਹੀਅਰਿੰਗ ਪਲਾਨ ਦਾ ਨਾਮ: SEIU 775 Benefits Group)
ਪੜਾਅ 2:
ਅਪੌਇੰਟਮੈਂਟ ਲਓ
EPIC ਦੇ ਮਾਨਤਾ ਪ੍ਰਾਪਤ ਕੰਨਾਂ ਦੇ ਮਾਹਰ ਡਾਕਟਰਾਂ ਦੇ ਨੈੱਟਵਰਕ ਦੇ ਵਿੱਚੋਂ ਇੱਕ ਪ੍ਰਦਾਤਾ ਲੱਭੋ। ਫਿਰ ਆਪਣੀ ਸੁਣਨ-ਸ਼ਕਤੀ ਦੀ ਜਾਂਚ ਅਤੇ ਸਲਾਹ-ਮਸ਼ਵਰੇ ਲਈ ਸਮਾਂ ਤੈਅ ਕਰੋ ਤਾਂ ਜੋ ਤੁਸੀਂ ਸੁਣਨ ਵਾਲੀਆਂ ਮਸ਼ੀਨਾਂ ਦੇ ਵੱਖ-ਵੱਖ ਵਿਕਲਪਾਂ ਅਤੇ ਲੋੜਾਂ ਬਾਰੇ ਵਿਚਾਰ-ਵਟਾਂਦਰਾ ਕਰ ਸਕੋ।
ਪੜਾਅ 3:
ਆਪਣੀਆਂ ਸੁਣਨ ਵਾਲੀਆਂ ਮਸ਼ੀਨਾਂ ਪ੍ਰਾਪਤ ਕਰੋ
ਤੁਹਾਨੂੰ ਢੁਕਵੀਂ ਬੈਠਦੀ ਅਪੌਇੰਟਮੈਂਟ 'ਤੇ, ਤੁਹਾਨੂੰ ਆਪਣੀ ਨਵੀਂ ਸੁਣਨ ਵਾਲੀ ਮਸ਼ੀਨ ਪ੍ਰਾਪਤ ਹੋਵੇਗੀ ਅਤੇ ਤੁਸੀਂ ਲੋੜ ਅਨੁਸਾਰ ਪਹਿਲੇ ਸਾਲ ਦੌਰਾਨ 3 ਫ਼ਾਲੋ-ਅੱਪ ਅਪੌਇੰਟਮੈਂਟਾਂ* ਤੈਅ ਕਰ ਸਕੋਗੇ।
*ਸਿਲਵਰ ਤਕਨਾਲੋਜੀ ਸੁਣਨ ਵਾਲੀਆਂ ਮਸ਼ੀਨਾਂ ਪਹਿਲੇ ਸਾਲ ਵਿੱਚ ਸਿਰਫ਼ 1 ਫ਼ਾਲੋ-ਅੱਪ ਮੁਲਾਕਾਤ ਤੱਕ ਸੀਮਤ ਹੁੰਦੀਆਂ ਹਨ।
ਆਪਣੀ ਸੁਣਨ-ਸ਼ਕਤੀ ਦੀ ਜਾਂਚ ਕਰੋ
5 ਮਿੰਟ ਦਾ ਸਮਾਂ ਕੱਢੋ ਅਤੇ ਆਪਣੀ ਸੁਣਨ-ਸ਼ਕਤੀ ਦੀ ਜਾਂਚ ਕਰੋ। ਇਸ ਮੁਲਾਂਕਣ ਤੋਂ ਤੁਹਾਨੂੰ ਇੱਕ ਆਮ ਜਿਹਾ ਅੰਦਾਜ਼ਾ ਮਿਲੇਗਾ ਕਿ ਤੁਸੀਂ ਕਿੰਨੀ ਚੰਗੀ ਤਰ੍ਹਾਂ ਸੁਣ ਰਹੇ ਹੋ ਅਤੇ ਤੁਹਾਨੂੰ ਇਹ ਫ਼ੈਸਲਾ ਕਰਨ ਵਿੱਚ ਮਦਦ ਮਿਲੇਗੀ ਕਿ ਤੁਹਾਨੂੰ ਸੁਣਨ ਵਾਲੀ ਮਸ਼ੀਨ ਤੋਂ ਫ਼ਾਇਦਾ ਹੋ ਸਕਦਾ ਹੈ ਜਾਂ ਨਹੀਂ।
ਸੁਣਨ-ਸ਼ਕਤੀ ਸਬੰਧੀ ਪ੍ਰਸ਼ਨਾਵਲੀ
ਕੀ ਤੁਹਾਨੂੰ ਜਾਂ ਤੁਹਾਡੇ ਕਿਸੇ ਕਰੀਬੀ ਨੂੰ ਸੁਣਨ ਵਾਲੀ ਮਸ਼ੀਨ ਦੀ ਲੋੜ ਹੈ? ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਕਰੀਬੀ ਨੂੰ ਸੁਣਨ-ਸ਼ਕਤੀ ਵਿੱਚ ਕਮੀ ਮਹਿਸੂਸ ਹੋ ਰਹੀ ਹੈ, ਤਾਂ ਵਧੇਰੇ ਜਾਣਕਾਰੀ ਲਈ ਅਤੇ ਕੰਨਾਂ ਸਬੰਧੀ ਪੇਸ਼ੇਵਰ ਦੇਖਭਾਲ ਵਿੱਚ ਪਹਿਲਾ ਕਦਮ ਚੁੱਕਣ ਲਈ ਇਨ੍ਹਾਂ 4 ਸਵਾਲਾਂ ਦੇ ਜਵਾਬ ਦਿਓ।
ਕੰਨਾਂ ਦੀ ਸਿਹਤ ਸਬੰਧੀ ਸਰੋਤ
ਸੁਣਨ-ਸ਼ਕਤੀ ਵਿੱਚ ਨੁਕਸਾਨ ਦਾ ਇਲਾਜ ਕਰਨਾ ਸਰੀਰਕ ਅਤੇ ਮਾਨਸਿਕ ਲਈ ਚੰਗਾ ਹੋ ਸਕਦਾ ਹੈ। ਵਧੇਰੇ ਸੁਰੱਖਿਅਤ ਅਤੇ ਵਧੇਰੇ ਸਿਹਤਮੰਦ ਰਹਿਣ ਵਿੱਚ ਮਦਦ ਲਈ ਸੁਣਨ-ਸ਼ਕਤੀ ਸਬੰਧੀ ਸਮੱਸਿਆਵਾਂ ਨਾਲ ਨਜਿੱਠਣ ਦਾ ਤਰੀਕਾ ਸਿੱਖੋ। EPIC ਦੇ Hearing Health Connection ਲੇਖ ਦੇਖੋ।
EPIC Hearing ਹੈਲਥਕੇਅਰ ਕਸਟਮਰ ਸਰਵਿਸ
1-877-363-5638
ਤੁਹਾਡੀ ਭਾਸ਼ਾ ਵਿੱਚ ਸਹਾਇਤਾ ਉਪਲਬਧ ਹੈ।
ਹੈਲਥਕੇਅਰ ਕਵਰੇਜ ਪ੍ਰਾਪਤ ਕਰੋ
ਸਿਰਫ਼ $25 ਪ੍ਰਤੀ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਵਧੀਆ ਕੁਆਲਿਟੀ ਦੀ ਹੈਲਥਕੇਅਰ ਕਵਰੇਜ ਨਾਲ ਤੰਦਰੁਸਤ ਰਹੋ, ਜਿਸ ਵਿੱਚ ਡਾਕਟਰੀ ਇਲਾਜ, ਦੰਦਾਂ ਅਤੇ ਅੱਖਾਂ ਦੀ ਦੇਖਭਾਲ, ਵੈਲਨੈੱਸ ਕੋਚਿੰਗ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਹੈਲਥ ਬੈਨਿਫ਼ਿਟਸ ਸਪੋਰਟ
ਸਪੋਰਟ ਪੇਜ 'ਤੇ ਜਾ ਕੇ ਜਾਂ 1-877-606-6705 'ਤੇ ਕਾਲ ਕਰਕੇ ਕਵਰੇਜ, ਯੋਗਤਾ, ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
ਹੈਲਥ ਬੈਨਿਫ਼ਿਟਸ ਖਾਤਾ
ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧ ਅਸਾਨੀ ਨਾਲ ਆਨਲਾਈਨ ਕਰੋ। ਬੈਨਿਫ਼ਿਟਾਂ ਲਈ ਆਪਣੀ ਯੋਗਤਾ ਚੈੱਕ ਕਰਨ, ਹੈਲਥਕੇਅਰ ਕਵਰੇਜ ਲਈ ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਇੱਕ ਖਾਤਾ ਬਣਾਓ।
ਆਪਣੀ ਹੈਲਥਕੇਅਰ ਕਵਰੇਜ ਦਾ ਇਸਤੇਮਾਲ ਕਰੋ
ਇਹ ਜਾਣਨਾ ਤੁਹਾਡੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ ਕਿ ਆਪਣੀ ਹੈਲਥ ਕਵਰੇਜ ਦੀ ਵਰਤੋਂ ਕਿਵੇਂ ਕਰਨੀ ਹੈ। ਇਹ ਜਾਣੋ ਕਿ ਆਪਣੇ ਬੈਨਿਫ਼ਿਟਾਂ ਦਾ ਵੱਧ ਤੋਂ ਵੱਧ ਲਾਭ ਕਿਵੇਂ ਲੈਣਾ ਹੈ।