VSP
Vision Care
SEIU 775 Benefits Group ਰਾਹੀਂ ਹੈਲਥਕੇਅਰ ਕਵਰੇਜ ਵਿੱਚ ਸ਼ਾਮਲ ਹੋਏ ਦੇਖਭਾਲਕਰਤਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਅੱਖਾਂ ਦੀ ਕਿਫ਼ਾਇਤੀ ਦੇਖਭਾਲ ਅਤੇ ਐਨਕਾਂ ਜਾਂ ਲੈਂਜ਼ ਅਤੇ ਹੋਰ ਸਮੱਗਰੀ ਵਗੈਰਾ।
ਪਲਾਨ ਦੇ ਵੇਰਵੇ ਲਾਗੂ ਹੋਣ ਦੀ ਮਿਤੀ: 01 ਅਗਸਤ 2026.

VSP ਨਾਲ ਅੱਖਾਂ ਦੀ ਨਿਯਮਤ ਦੇਖਭਾਲ, ਐਨਕਾਂ ਅਤੇ ਲੈਂਜ਼ਾਂ ਵਗੈਰਾਂ ਦੀ ਕਵਰੇਜ ਅਤੇ ਵਿਸ਼ੇਸ਼ ਬਚਤਾਂ ਪ੍ਰਾਪਤ ਕਰੋ।
ਉਨ੍ਹਾਂ ਦੇ ਪ੍ਰੋਵਾਈਡਰਾਂ ਦੇ ਵਿਸ਼ਾਲ ਨੈੱਟਵਰਕ ਕਰਕੇ ਹੁਣ ਤੁਸੀਂ ਆਪਣੇ ਨਜ਼ਦੀਕ ਹੀ ਆਸਾਨੀ ਨਾਲ ਸੁਵਿਧਾਜਨਕ ਇਲਾਜ ਲੱਭ ਸਕਦੇ ਹੋ। ਬੈਨਿਫ਼ਿਟਾਂ ਵਿੱਚ ਅੱਖਾਂ ਦਾ ਸਾਲਾਨਾ ਮੁਆਇਨਾ, ਅਤੇ ਇਸਦੇ ਨਾਲ ਹਰ 12 ਮਹੀਨਿਆਂ ਵਿੱਚ ਫ਼ਰੇਮਾਂ ਲਈ $270 ਤੱਕ ਜਾਂ ਕੰਟੈਕਟ ਲੈਂਜ਼ਾਂ ਲਈ $600 ਤੱਕ ਦੀ ਮਦਦ ਸ਼ਾਮਲ ਹੈ।
VSP Vision Care ਦੇ ਇਨ-ਨੈੱਟਵਰਕ ਬੈਨਿਫ਼ਿਟ
ਹਰ 12 ਮਹੀਨਿਆਂ ਬਾਅਦ, ਤੁਹਾਨੂੰ ਇਹ ਲਾਭ ਮਿਲਦੇ ਹਨ:
$0 ਵਿੱਚ ਅੱਖਾਂ ਦੀ ਨਿਯਮਤ ਜਾਂਚ ਅਤੇ ਰੈਟਿਨਾ ਦੀ ਸਕ੍ਰੀਨਿੰਗ
- ਲੋੜ ਪੈਣ 'ਤੇ, ਅੱਖਾਂ ਦੀ ਤੁਰੰਤ ਦੇਖਭਾਲ ਲਈ ਵਾਧੂ ਜਾਂਚਾਂ ਅਤੇ ਸੇਵਾਵਾਂ, ਹਰ ਜਾਂਚ $20 ਵਿੱਚ।
ਪ੍ਰਿਸਕ੍ਰਿਪਸ਼ਨ ਐਨਕਾਂ
- ਫ਼ਰੇਮਾਂ ਲਈ $250 ਦਾ ਅਲਾਓਂਸ ਜਾਂ ਵਿਸ਼ੇਸ਼ ਬ੍ਰਾਂਡਾਂ ਲਈ $270 ਤੱਕ ਦੀ ਮਦਦ।
- $0 ਵਿੱਚ ਸਟੈਂਡਰਡ ਪ੍ਰਿਸਕ੍ਰਿਪਸ਼ਨ ਲੈਂਜ਼।
- $0 ਵਿੱਚ ਲੈਂਜ਼ ਦੀ ਕੁਆਲਿਟੀ ਵਧਾਉਣ ਵਾਲੇ ਸੁਧਾਰ ਜਿਨ੍ਹਾਂ ਵਿੱਚ ਸਕ੍ਰੈਚ-ਰਿਸਿਸਟੈਂਟ ਕੋਟਿੰਗ, UV ਸੁਰੱਖਿਆ ਵਗੈਰਾ ਸ਼ਾਮਲ ਹਨ।
- $55 ਸਹਿ-ਭੁਗਤਾਨ ਨਾਲ ਪ੍ਰੀਮੀਅਮ ਅਤੇ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੇ ਗਏ ਪ੍ਰੋਗਰੈਸਿਵ ਲੈਂਜ਼।
ਜਾਂ ਐਨਕਾਂ ਦੀ ਬਜਾਏ ਕੰਟੈਂਕਟ ਲੈਂਜ਼ ਚੁਣੋ
- $600 ਅਲਾਓਂਸ, ਕੰਟੈਕਟ ਲੈਂਜ਼ਾਂ ਲਈ।
- $0 ਵਿੱਚ ਕੰਟੈਕਟ ਲੈਂਜ਼ਾਂ ਦੀ ਜਾਂਚ, ਜਿਸ ਵਿੱਚ ਫਿਟਿੰਗ ਅਤੇ ਜਾਂਚ ਸ਼ਾਮਲ ਹਨ।
ਆਪਣੇ ਬੈਨਿਫ਼ਿਟਾਂ ਨੂੰ ਚਾਲੂ ਕਰੋ
ਆਪਣੀਆਂ ਅੱਖਾਂ ਦੀ ਦੇਖਭਾਲ ਦੇ ਬੈਨਿਫ਼ਿਟ ਪ੍ਰਾਪਤ ਕਰਨ, ਆਪਣਾ ਮੈਂਬਰ ID ਕਾਰਡ ਦੇਖਣ, ਅੱਖਾਂ ਦਾ ਡਾਕਟਰ ਲੱਭਣ ਅਤੇ ਆਪਣੇ ਖਾਤਾ ਮੈਨੇਜ ਕਰਨ ਲਈ ਇੱਕ VSP ਖਾਤਾ ਬਣਾਓ।
ਸ਼ੁਰੂਆਤ ਕਰਨ ਲਈ, ਆਪਣੇ ਸੋਸ਼ਲ ਸਿਕਿਓਰਿਟੀ ਨੰਬਰ ਦੇ ਆਖਰੀ 4 ਨੰਬਰ ਅਤੇ ਆਪਣੀ ਜਾਣਕਾਰੀ ਦਰਜ ਕਰੋ, ਅਤੇ ਇੱਕ ਯੂਜ਼ਰਨੇਮ ਅਤੇ ਪਾਸਵਰਡ ਬਣਾਓ।
ਇੱਕ ਅਪੌਇੰਟਮੈਂਟ ਲਓ
ਕੋਈ ਇਨ-ਨੈੱਟਵਰਕ VSP ਪ੍ਰੋਵਾਈਡਰ ਲੱਭੋ ਅਤੇ ਆਪਣੀ ਅੱਖਾਂ ਦੀ ਜਾਂਚ ਲਈ ਸਮਾਂ ਤੈਅ ਕਰੋ। ਆਪਣੀ ਅਪੌਇੰਟਮੈਂਟ ਲੈਂਦੇ ਸਮੇਂ, ਪ੍ਰੋਵਾਈਡਰ ਨੂੰ ਦੱਸੋ ਕਿ ਤੁਸੀਂ ਇੱਕ VSP ਮੈਂਬਰ ਹੋ।
ਜੇ ਤੁਹਾਡੀ ਮੈਂਬਰ ID ਮੰਗੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਆਪਣੇ ਸੋਸ਼ਲ ਸਿਕਿਓਰਿਟੀ ਨੰਬਰ ਦੇ ਆਖਰੀ 4 ਨੰਬਰ ਦੱਸੋ।
ਅੱਖਾਂ ਦੀ ਦੇਖਭਾਲ 'ਤੇ ਬਚਤ ਕਰੋ
ਬਹੁਤਾ ਜ਼ਿਆਦਾ ਖਰਚ ਕੀਤੇ ਬਿਨਾਂ ਆਪਣੀ ਨਜ਼ਰ ਅਤੇ ਦਿੱਖ ਨੂੰ ਬਿਹਤਰੀਨ ਬਣਾਓ। ਮਸ਼ਹੂਰ ਫ਼ਰੇਮ ਬ੍ਰਾਂਡਾਂ, ਕੰਟੈਕਟ ਲੈਂਜ਼ਾਂ ਅਤੇ ਹੋਰ ਕਈ ਚੀਜ਼ਾਂ 'ਤੇ ਖਾਸ ਛੋਟਾਂ ਪ੍ਰਾਪਤ ਕਰੋ।
Premier Edge
VSP ਮੈਂਬਰ Premier Edge ਦੇ ਪ੍ਰੋਵਾਈਡਰਾਂ ਵਿਖੇ ਆਪਣੇ ਬੈਨਿਫ਼ਿਟਾਂ ਤੋਂ ਵਧੇਰੇ ਲਾਭ ਲੈ ਸਕਦੇ ਹਨ। ਤੁਸੀਂ ਮਸ਼ਹੂਰ ਫ਼ਰੇਮ ਬ੍ਰਾਂਡਾਂ, ਲੈਂਸ ਅੱਪਗ੍ਰੇਡਾਂ, ਅਤੇ ਹੋਰ ਕਈ ਚੀਜ਼ਾਂ 'ਤੇ ਵਾਧੂ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ।
ਮੈਂਬਰਾਂ ਲਈ ਵਾਧੂ ਸਹੂਲਤਾਂ
ਅੱਖਾਂ ਦੀ ਦੇਖਭਾਲ ਅਤੇ ਐਨਕਾਂ ਜਾਂ ਲੈਂਜ਼ਾਂ ਵਗੈਰਾ 'ਤੇ ਵਾਧੂ ਬਚਤਾਂ ਪ੍ਰਾਪਤ ਕਰੋ, ਜਿਨ੍ਹਾਂ ਵਿੱਚ VSP ਮੈਂਬਰਾਂ ਲਈ ਉਪਲਬਧ ਫ਼ਰੇਮਾਂ, ਕੰਟੈਕਟ ਲੈਂਜ਼ਾਂ ਅਤੇ ਤੰਦਰੁਸਤੀ ਦੀਆਂ ਹੋਰ ਸੇਵਾਵਾਂ 'ਤੇ ਵਿਸ਼ੇਸ਼ ਆਫ਼ਰਾਂ ਸ਼ਾਮਲ ਹਨ।
ਅੱਖਾਂ ਦੀ ਸਿਹਤ ਅਤੇ ਤੰਦਰੁਸਤੀ
ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀਆਂ ਅੱਖਾਂ ਦੀ ਹਰ ਸਾਲ ਹੋਣ ਵਾਲੀ ਜਾਂਚ ਤੁਹਾਡੀ ਨਜ਼ਰ ਚੈੱਕ ਕਰਨ ਤੋਂ ਕਿਤੇ ਵੱਧ ਕੰਮ ਕਰਦੀ ਹੈ? ਇਹ ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ, ਅਤੇ ਅਜਿਹੀਆਂ ਕਈ ਗੰਭੀਰ ਸਿਹਤ ਸਥਿਤੀਆਂ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦੀ ਹੈ।
VSP Vision Care ਕਸਟਮਰ ਸਰਵਿਸ
800-877-7195
ਹੈਲਥਕੇਅਰ ਕਵਰੇਜ ਪ੍ਰਾਪਤ ਕਰੋ
ਸਿਰਫ਼ $25 ਪ੍ਰਤੀ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਵਧੀਆ ਕੁਆਲਿਟੀ ਦੀ ਹੈਲਥਕੇਅਰ ਕਵਰੇਜ ਨਾਲ ਤੰਦਰੁਸਤ ਰਹੋ, ਜਿਸ ਵਿੱਚ ਡਾਕਟਰੀ ਇਲਾਜ, ਦੰਦਾਂ ਅਤੇ ਅੱਖਾਂ ਦੀ ਦੇਖਭਾਲ, ਵੈਲਨੈੱਸ ਕੋਚਿੰਗ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਹੈਲਥ ਬੈਨਿਫ਼ਿਟਸ ਸਪੋਰਟ
ਸਪੋਰਟ ਪੇਜ 'ਤੇ ਜਾ ਕੇ ਜਾਂ 1-877-606-6705 'ਤੇ ਕਾਲ ਕਰਕੇ ਕਵਰੇਜ, ਯੋਗਤਾ, ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
ਹੈਲਥ ਬੈਨਿਫ਼ਿਟਸ ਖਾਤਾ
ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧ ਅਸਾਨੀ ਨਾਲ ਆਨਲਾਈਨ ਕਰੋ। ਬੈਨਿਫ਼ਿਟਾਂ ਲਈ ਆਪਣੀ ਯੋਗਤਾ ਚੈੱਕ ਕਰਨ, ਹੈਲਥਕੇਅਰ ਕਵਰੇਜ ਲਈ ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਇੱਕ ਖਾਤਾ ਬਣਾਓ।
ਆਪਣੀ ਹੈਲਥਕੇਅਰ ਕਵਰੇਜ ਦਾ ਇਸਤੇਮਾਲ ਕਰੋ
ਇਹ ਜਾਣਨਾ ਤੁਹਾਡੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ ਕਿ ਆਪਣੀ ਹੈਲਥ ਕਵਰੇਜ ਦੀ ਵਰਤੋਂ ਕਿਵੇਂ ਕਰਨੀ ਹੈ। ਇਹ ਜਾਣੋ ਕਿ ਆਪਣੇ ਬੈਨਿਫ਼ਿਟਾਂ ਦਾ ਵੱਧ ਤੋਂ ਵੱਧ ਲਾਭ ਕਿਵੇਂ ਲੈਣਾ ਹੈ।