ਹੈਲਥਕੇਅਰ ਕਵਰੇਜ
$25 ਪ੍ਰਤੀ ਮਹੀਨਾ ਤੋਂ ਸ਼ੁਰੂ ਹੋਣ ਵਾਲੀ ਬਹੁਤ ਵਧੀਆ ਕੁਆਲਿਟੀ ਦੀ ਕਵਰੇਜ ਪ੍ਰਾਪਤ ਕਰੋ!
ਆਪਣੀ ਤੰਦਰੁਸਤੀ ਦਾ ਖਿਆਲ ਰੱਖਣਾ ਵੀ ਉੱਨਾ ਹੀ ਜ਼ਰੂਰੀ ਹੈ ਜਿੰਨਾ ਕਿ ਦੂਜਿਆਂ ਦੀ ਦੇਖਭਾਲ ਕਰਨਾ—ਹੈਲਥਕੇਅਰ ਕਵਰੇਜ ਲੈ ਕੇ ਸਿਹਤਮੰਦ ਬਣੇ ਰਹੋ।
ਵਿਅਕਤੀਗਤ ਕਵਰੇਜ ਲਈ ਯੋਗ ਬਣਨ ਵਾਸਤੇ ਤੁਹਾਨੂੰ ਲਗਾਤਾਰ 2 ਮਹੀਨਿਆਂ ਲਈ, ਇੱਕ ਮਹੀਨੇ ਵਿੱਚ 80 ਜਾਂ ਇਸਤੋਂ ਵੱਧ ਤਨਖਾਹ ਘੰਟਿਆਂ ਲਈ ਕੰਮ ਕਰਨਾ ਪਵੇਗਾ।
ਇੱਥੇ ਜਾਓ
ਕਵਰੇਜ ਪਲਾਨ ਸਬੰਧੀ ਵਿਕਲਪ
ਸਿਰਫ਼ ਆਪਣੇ ਆਪ ਨੂੰ ਕਵਰ ਕਰਨ ਦੀ ਚੋਣ ਕਰੋ ਜਾਂ ਆਪਣੇ ਨਿਰਭਰ ਬੱਚਿਆਂ ਲਈ Coverage for Kids (ਬੱਚਿਆਂ ਲਈ ਕਵਰੇਜ) ਜੋੜੋ।
ਕਵਰੇਜ ਲਈ ਯੋਗਤਾ, ਅਤੇ ਇਸ ਬਾਰੇ ਜਾਣੋ ਕਿ ਇਸ ਲਈ ਕਦੋਂ ਅਤੇ ਕਿਵੇਂ ਅਪਲਾਈ ਕਰਨਾ ਹੈ।
ਵਿਅਕਤੀਗਤ ਕਵਰੇਜ
ਮੈਡੀਕਲ ਅਤੇ ਡੈਂਟਲ
$25/ਮਹੀਨਾ
ਮਹੀਨੇਵਾਰ ਸਹਿ-ਪ੍ਰੀਮੀਅਮ
ਪ੍ਰਤੀ ਮਹੀਨੇ ਸਿਰਫ਼ $25 ਵਿੱਚ ਆਪਣੇ ਲਈ ਵਧੀਆ ਕੁਆਲਿਟੀ ਦੀ ਮੈਡੀਕਲ ਅਤੇ ਡੈਂਟਲ ਕਵਰੇਜ ਪ੍ਰਾਪਤ ਕਰੋ।
ਵਿਅਕਤੀਗਤ ਕਵਰੇਜ
+ Coverage for Kids (ਬੱਚਿਆਂ ਲਈ ਕਵਰੇਜ)
ਮੈਡੀਕਲ ਅਤੇ ਡੈਂਟਲ
$125/ਮਹੀਨਾ
ਮਹੀਨੇਵਾਰ ਸਹਿ-ਪ੍ਰੀਮੀਅਮ
ਪ੍ਰਤੀ ਮਹੀਨੇ ਸਿਰਫ਼ $125 ਵਿੱਚ ਆਪਣੇ ਲਈ, ਅਤੇ ਨਾਲ ਹੀ ਆਪਣੇ ਬੱਚਿਆਂ ਲਈ ਵੀ ਮੈਡੀਕਲ ਅਤੇ ਡੈਂਟਲ ਕਵਰੇਜ ਪ੍ਰਾਪਤ ਕਰੋ।
ਭਾਵੇਂ ਤੁਸੀਂ 1 ਬੱਚੇ ਨੂੰ ਕਵਰ ਕਰ ਰਹੇ ਹੋ ਜਾਂ 4 ਬੱਚਿਆਂ ਨੂੰ, ਲਾਗਤ ਉਹੀ ਹੈ!
ਵਿਅਕਤੀਗਤ ਕਵਰੇਜ
+ Coverage for Kids (ਬੱਚਿਆਂ ਲਈ ਕਵਰੇਜ)
ਸਿਰਫ਼ ਡੈਂਟਲ
$35/ਮਹੀਨਾ
ਮਹੀਨੇਵਾਰ ਸਹਿ-ਪ੍ਰੀਮੀਅਮ
ਪ੍ਰਤੀ ਮਹੀਨੇ ਸਿਰਫ਼ $35 ਵਿੱਚ ਆਪਣੇ ਲਈ ਮੈਡੀਕਲ ਅਤੇ ਡੈਂਟਲ ਕਵਰੇਜ ਪ੍ਰਾਪਤ ਕਰੋ, ਅਤੇ ਨਾਲ ਹੀ ਆਪਣੇ ਬੱਚਿਆਂ ਲਈ ਵੀ ਡੈਂਟਲ ਕਵਰੇਜ ਪ੍ਰਾਪਤ ਕਰੋ।
ਭਾਵੇਂ ਤੁਸੀਂ 1 ਬੱਚੇ ਨੂੰ ਕਵਰ ਕਰ ਰਹੇ ਹੋ ਜਾਂ 4 ਬੱਚਿਆਂ ਨੂੰ, ਲਾਗਤ ਉਹੀ ਹੈ!
ਹੈਲਥਕੇਅਰ ਕਵਰੇਜ ਵਿੱਚ ਸ਼ਾਮਲ ਹਨ:
- ਮੈਡੀਕਲ ਅਤੇ ਰੋਕਥਾਮ ਦੇਖਭਾਲ
- ਡੈਂਟਲ ਅਤੇ ਆੱਰਥੋਡੌਂਸ਼ੀਆ
- ਪ੍ਰਿਸਕ੍ਰਿਪਸ਼ਨ (ਡਾਕਟਰ ਵੱਲੋਂ ਲਿਖੀ) ਦਵਾਈ
- ਮਾਨਸਿਕ ਸਿਹਤ
- ਨਜ਼ਰ ਅਤੇ ਸੁਣਨ-ਸਬੰਧੀ
- ਪਰਿਵਾਰ-ਨਿਰਮਾਣ ਅਤੇ ਪ੍ਰਜਣਨ ਸਿਹਤ
- ਵੈਲਨੈਸ ਕੋਚਿੰਗ ਅਤੇ ਪ੍ਰੋਗਰਾਮ
ਮਸਾਜ ਅਤੇ ਕਾਇਰੋਪ੍ਰੈਕਟਿਕ
- ਫ਼ਿਜ਼ਿਕਲ ਥੈਰੇਪੀ
ਨਵੇਂ ਅਤੇ ਬਿਹਤਰ ਬੈਨਿਫ਼ਿਟ
ਗ੍ਰੇਸ ਮਹੀਨੇ
ਦੇਖਭਾਲ ਕਰਨ ਵਾਲਿਆਂ ਨੂੰ ਹੁਣ ਪ੍ਰਤੀ ਸਾਲ 2 ਗ੍ਰੇਸ ਮਹੀਨੇ ਦੇ ਕ੍ਰੈਡਿਟ ਮਿਲਦੇ ਹਨ। ਜੇ ਤੁਸੀਂ ਕੰਮ ਦੇ ਲੋੜੀਂਦੇ ਘੰਟਿਆਂ ਨੂੰ ਪੂਰਾ ਨਹੀਂ ਕਰਦੇ ਹੋ ਤਾਂ ਹਰ ਕ੍ਰੈਡਿਟ—ਤੁਹਾਡੇ ਅਤੇ ਤੁਹਾਡੇ ਨਿਰਭਰ ਵਿਅਕਤੀਆਂ ਲਈ ਨਿਰੰਤਰ ਕਵਰੇਜ ਮੁਹੱਈਆ ਕਰਦੇ ਹੋਏ ਹੈਲਥਕੇਅਰ ਕਵਰੇਜ ਨੂੰ 1 ਮਹੀਨੇ ਲਈ ਵਧਾ ਦਿੰਦਾ ਹੈ।
Progyny ਗੋਦ ਲੈਣ ਸਬੰਧੀ ਬੈਨਿਫ਼ਿਟ
ਗੋਦ ਲੈਣ ਨਾਲ ਸਬੰਧਤ ਖਰਚਿਆਂ ਵਾਸਤੇ $15,000 ਤੱਕ ਪ੍ਰਾਪਤ ਕਰੋ (ਲਾਈਫ਼ਟਾਈਮ ਬੈਨਿਫ਼ਿਟ)।
ਪ੍ਰਿਸਕ੍ਰਿਪਸ਼ਨ ਦੇ ਖਰਚੇ ਵਿੱਚ ਕਮੀ
ਗੈਰ-ਪਸੰਦੀਦਾ ਬ੍ਰਾਂਡ ਦੇ ਇਨਹੇਲਰਾਂ, EpiPens ਅਤੇ HIV ਨਾਲ ਸੰਪਰਕ ਵਿੱਚ ਆਉਣ ਤੋਂ ਬਾਅਦ ਲਈ ਦਵਾਈਆਂ ਅਤੇ ਥੈਰੇਪੀਆਂ ਲਈ ਘਟੇ ਹੋਏ ਖਰਚੇ।
ਲਿੰਗ ਪੁਸ਼ਟੀ ਦੇਖਭਾਲ ਬੈਨਿਫ਼ਿਟ
ਸਾਰੇ ਪਲਾਨ ਹੁਣ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਅਤੇ ਥੈਰੇਪੀਆਂ ਨੂੰ ਕਵਰ ਕਰਦੇ ਹਨ।
ਹੋਰ ਜ਼ਿਆਦਾ ਕਵਰੇਜ ਵੇਰਵਿਆਂ ਲਈ ਪਲਾਨ ਚੁਣੋ।
ਪੱਕਾ ਨਹੀਂ ਪਤਾ ਕਿ ਤੁਹਾਡਾ ਪਲਾਨ ਕਿਹੜਾ ਹੈ?
ਤੁਹਾਡਾ ਪਲਾਨ ਜ਼ਿਪ ਕੋਡ ਅਨੁਸਾਰ ਨਿਰਧਾਰਤ ਕੀਤਾ ਜਾਂਦਾ ਹੈ। ਆਪਣਾ ਪਲਾਨ ਲੱਭਣ ਲਈ ਹੇਠਾਂ ਆਪਣਾ ਜ਼ਿਪ ਕੋਡ ਦਰਜ ਕਰੋ।
ਤੁਹਾਡੇ ਜ਼ਿਪ ਕੋਡ ਲਈ ਉਪਲਬਧ ਪਲਾਨ Aetna ਹੈ।
ਤੁਹਾਡੇ ਜ਼ਿਪ ਕੋਡ ਲਈ ਉਪਲਬਧ ਪਲਾਨ Kaiser Permanente of the Northwest (KPNW) ਹੈ। ਪਲਾਨ ਦੀਆਂ ਵਿਸ਼ੇਸ਼ ਗੱਲਾਂ ਦੇਖੋ।
ਤੁਹਾਡੇ ਜ਼ਿਪ ਕੋਡ ਲਈ ਉਪਲਬਧ ਪਲਾਨ Kaiser Permanente of Washington (KPWA) ਹੈ।
ਜ਼ਿਪ ਕੋਡ ਨਹੀਂ ਮਿਲਿਆ।
ਅਕਸਰ ਪੁੱਛੇ ਜਾਣ ਵਾਲੇ ਸਵਾਲ
ਮੈਂ ਕਵਰੇਜ ਲਈ ਯੋਗ ਕਿਵੇਂ ਬਣ ਸਕਦਾ/ਦੀ ਹਾਂ?
ਵਿਅਕਤੀਗਤ ਕਵਰੇਜ:
ਵਿਅਕਤੀਗਤ ਕਵਰੇਜ ਲਈ ਯੋਗ ਬਣਨ ਵਾਸਤੇ ਤੁਹਾਨੂੰ ਲਗਾਤਾਰ 2 ਮਹੀਨਿਆਂ ਲਈ, ਇੱਕ ਮਹੀਨੇ ਵਿੱਚ 80 ਜਾਂ ਇਸਤੋਂ ਵੱਧ ਤਨਖਾਹ ਘੰਟਿਆਂ ਲਈ ਕੰਮ ਕਰਨਾ ਪਵੇਗਾ।
Coverage for Kids (ਬੱਚਿਆਂ ਲਈ ਕਵਰੇਜ):
Coverage for Kids (ਬੱਚਿਆਂ ਲਈ ਕਵਰੇਜ) ਲਈ ਯੋਗ ਬਣਨ ਵਾਸਤੇ ਤੁਹਾਨੂੰ ਇੱਕ ਮਹੀਨੇ ਵਿੱਚ 120 ਜਾਂ ਇਸਤੋਂ ਵੱਧ ਤਨਖਾਹ ਘੰਟਿਆਂ ਲਈ ਕੰਮ ਕਰਨਾ ਪਵੇਗਾ।
ਮੈਂ ਕਦੋਂ ਅਪਲਾਈ ਕਰ ਸਕਦਾ/ਸਕਦੀ ਹਾਂ?
ਅਜਿਹੇ 3 ਮੌਕੇ ਹੁੰਦੇ ਹਨ ਜਦੋਂ ਤੁਸੀਂ ਕਵਰੇਜ ਲਈ ਅਪਲਾਈ ਕਰ ਸਕਦੇ ਹੋ:
1. ਸ਼ੁਰੂਆਤੀ ਯੋਗਤਾ: ਤੁਹਾਡੀ ਨਵੀਂ ਯੋਗ ਨਾਮਾਂਕਣ ਸਬੰਧੀ ਸਮੱਗਰੀ 'ਤੇ ਲਿਖੀ ਤਰੀਕ ਤੋਂ 60 ਦਿਨਾਂ ਦੇ ਅੰਦਰ। ਸ਼ੁਰੂਆਤੀ ਯੋਗਤਾ ਉਹ ਹੁੰਦੀ ਹੈ ਜਦੋਂ ਤੁਸੀਂ ਪਹਿਲੀ ਵਾਰ ਯੋਗਤਾ ਪੂਰੀ ਕਰਦੇ ਹੋ।
2. Open Enrollment (ਖੁੱਲ੍ਹਾ ਨਾਮਾਂਕਣ): ਹਰ ਸਾਲ 1-20 ਜੁਲਾਈ।
ਜੇ ਤੁਸੀਂ ਪਹਿਲਾਂ ਹੀ ਨਾਮਾਂਕਣ ਕਰਾ ਚੁਕੇ ਹੋ ਤਾਂ ਤੁਹਾਡੀ ਕਵਰੇਜ ਆਪਣੇ ਆਪ ਰੀਨਿਊ ਹੋ ਜਾਂਦੀ ਹੈ, ਜਦ ਤੱਕ ਤੁਸੀਂ ਇਸ ਵਿੱਚ ਕੋਈ ਤਬਦੀਲੀਆਂ ਨਾ ਕਰਨਾ ਚਾਹੁੰਦੇ ਹੋਵੋ, ਉਦੋਂ ਤੱਕ ਕਿਸੇ ਹੋਰ ਕਾਰਵਾਈ ਦੀ ਲੋੜ ਨਹੀਂ ਹੁੰਦੀ।
3. ਯੋਗ ਜੀਵਨ ਘਟਨਾ (Qualifying Life Event, QLE): ਕਿਸੇ ਅਜਿਹੀ QLE ਦੇ 30 ਦਿਨਾਂ ਦੇ ਅੰਦਰ ਜੋ ਤੁਹਾਡੀਆਂ ਸਿਹਤ ਬੀਮੇ ਦੀਆਂ ਲੋੜਾਂ ਨੂੰ ਬਦਲ ਦਿੰਦੀ ਹੈ। QLEs ਦੀਆਂ ਉਦਾਹਰਨਾਂ ਵਿੱਚ ਬੱਚੇ ਨੂੰ ਗੋਦ ਲੈਣਾ, ਕਿਸੇ ਹੋਰ ਹੈਲਥਕੇਅਰ ਕਵਰੇਜ ਨੂੰ ਗੁਆ ਬੈਠਣਾ ਜਾਂ ਤਲਾਕ ਲੈਣਾ ਸ਼ਾਮਲ ਹਨ।
ਮੈਂ ਕਿਵੇਂ ਅਪਲਾਈ ਕਰਾਂ?
ਅਪਲਾਈ ਕਰਨ ਜਾਂ ਤਬਦੀਲੀਆਂ ਕਰਨ ਦਾ ਸਭ ਤੋਂ ਅਸਾਨ ਤਰੀਕਾ ਔਨਲਾਈਨ ਹੈ।
ਇਹ ਸਿੱਖੋ ਕਿ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਨੂੰ ਕਿਵੇਂ ਐਕਸੈਸ ਕਰਨਾ ਹੈ।
ਜੇ ਤੁਹਾਨੂੰ ਹੈਲਥ ਬੈਨਿਫ਼ਿਟਸ ਲਈ ਐਪਲੀਕੇਸ਼ਨ ਮਿਲਦੀ ਹੈ ਤਾਂ ਤੁਸੀਂ ਪੂਰੀ ਕੀਤੀ ਐਪਲੀਕੇਸ਼ਨ ਨੂੰ ਇਸ ਉੱਪਰ ਦਿੱਤੇ ਗਏ ਪਤੇ 'ਤੇ ਡਾਕ ਰਾਹੀ ਭੇਜ ਸਕਦੇ ਹੋ ਜਾਂ ਇਸ ਉੱਪਰ ਦਿੱਤੇ ਫ਼ੈਕਸ ਨੰਬਰ 'ਤੇ ਫ਼ੈਕਸ ਕਰ ਸਕਦੇ ਹੋ। ਅਮਰੀਕੀ ਡਾਕ-ਟਿਕਟ ਜ਼ਰੂਰੀ ਹੈ।
ਤੁਹਾਨੂੰ 1 ਦਿਨ ਦੇ ਅੰਦਰ ਈਮੇਲ ਦੁਆਰਾ ਜਾਂ ਤੁਹਾਡੇ ਹੈਲਥ ਬੈਨਿਫ਼ਿਟਸ ਖਾਤੇ ਰਾਹੀਂ ਐਪਲੀਕੇਸ਼ਨ ਦੀ ਰਸੀਦ ਅਤੇ 30 ਦਿਨਾਂ ਦੇ ਅੰਦਰ ਚਿੱਠੀ ਜਾਂ ਈਮੇਲ ਦੁਆਰਾ ਕਵਰੇਜ ਦਾ ਫ਼ੈਸਲਾ ਮਿਲ ਜਾਵੇਗਾ। ਜੇ ਨਹੀਂ ਮਿਲਦਾ ਹੈ, ਤਾਂ 1-877-606-6705 'ਤੇ ਕਾਲ ਕਰੋ।
ਮੇਰੀ ਕਵਰੇਜ ਕਦੋਂ ਸ਼ੁਰੂ ਹੋਵੇਗੀ?
Open Enrollment (ਖੁੱਲ੍ਹਾ ਨਾਮਾਂਕਣ):
1 ਅਗਸਤ ਤੋਂ ਸ਼ੁਰੂ ਹੋਣ ਵਾਲੀ ਕਵਰੇਜ ਲਈ 20 ਜੁਲਾਈ ਤੱਕ ਐਪਲੀਕੇਸ਼ਨਾਂ ਜਾਂ ਤਬਦੀਲੀਆਂ ਜਮ੍ਹਾਂ ਕਰਾਓ।
ਸ਼ੁਰੂਆਤੀ ਯੋਗਤਾ ਅਤੇ ਯੋਗ ਜੀਵਨ ਘਟਨਾਵਾਂ:
ਤੁਹਾਡੀ ਐਪਲੀਕੇਸ਼ਨ ਮਿਲਣ ਅਤੇ ਉਸ 'ਤੇ ਕਾਰਵਾਈ ਕੀਤੇ ਜਾਣ, ਜਿਸ ਵਿੱਚ ਤਕਰੀਬਨ 2 ਕੁ ਹਫ਼ਤੇ ਲੱਗਦੇ ਹਨ, ਤੋਂ ਬਾਅਦ ਮਹੀਨੇ ਦੀ ਪਹਿਲੀ ਤਰੀਕ ਤੋਂ ਕਵਰੇਜ ਸ਼ੁਰੂ ਹੋ ਜਾਂਦੀ ਹੈ। ਉਦਾਹਰਨ ਲਈ, ਜੇ ਤੁਹਾਡੀ ਪੂਰੀ ਕੀਤੀ ਹੋਈ ਐਪਲੀਕੇਸ਼ਨ:
- 15 ਮਾਰਚ ਤੱਕ ਮਿਲ ਜਾਂਦੀ ਹੈ, ਤਾਂ ਕਵਰੇਜ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ।
- 16 – 31 ਮਾਰਚ ਤੱਕ ਮਿਲਦੀ ਹੈ, ਤਾਂ ਕਵਰੇਜ 1 ਮਈ ਤੋਂ ਸ਼ੁਰੂ ਹੋਵੇਗੀ।
Coverage for Kids (ਬੱਚਿਆਂ ਲਈ ਕਵਰੇਜ) ਉਦੋਂ ਤੱਕ ਸ਼ੁਰੂ ਨਹੀਂ ਹੋ ਸਕਦੀ ਜਦੋਂ ਤੱਕ ਤੁਹਾਡੇ ਨਿਰਭਰ ਵਿਅਕਤੀ ਦੀ ਤਸਦੀਕ ਪ੍ਰਾਪਤ ਨਹੀਂ ਹੋ ਜਾਂਦੀ ਅਤੇ ਉਸ 'ਤੇ ਕਾਰਵਾਈ ਨਹੀਂ ਹੋ ਜਾਂਦੀ।
ਮੈਂ ਆਪਣੇ ਮਹੀਨੇਵਾਰ ਸਹਿ-ਪ੍ਰੀਮੀਅਮ ਦਾ ਭੁਗਤਾਨ ਕਿਵੇਂ ਕਰਾਂ?
ਤੁਹਾਡਾ ਐਂਪਲੌਇਅਰ ਤੁਹਾਡੀ ਤਨਖਾਹ ਵਿੱਚੋਂ ਤੁਹਾਡਾ ਮਹੀਨੇਵਾਰ ਸਹਿ-ਪ੍ਰੀਮੀਅਮ (ਉਹ ਰਕਮ ਜਿਸਦਾ ਭੁਗਤਾਨ ਤੁਸੀਂ ਹਰ ਮਹੀਨੇ ਕਰਦੇ ਹੋ) ਆਪਣੇ ਆਪ ਹੀ ਕੱਟ ਲਵੇਗਾ। ਜੇ ਤੁਹਾਡਾ ਐਂਪਲੌਇਅਰ ਕਟੌਤੀ ਕਰਨ ਦੇ ਯੋਗ ਨਹੀਂ ਹੈ, ਤਾਂ ਤੁਹਾਨੂੰ ਡਾਕ ਵਿੱਚ ਇੱਕ ਸਵੈ-ਭੁਗਤਾਨ ਚਿੱਠੀ ਮਿਲੇਗੀ ਅਤੇ ਤੁਹਾਨੂੰ ਈਮੇਲ ਰਾਹੀਂ ਆਪਣੇ ਸਹਿ-ਪ੍ਰੀਮੀਅਮ ਦਾ ਭੁਗਤਾਨ ਕਰਨ ਲਈ ਨਿਰਦੇਸ਼ ਦਿੱਤਾ ਜਾਵੇਗਾ। ਤੁਸੀਂ ਚੈੱਕ ਦੁਆਰਾ, ਜਾਂ ਆਪਣੇ ਔਨਲਾਈਨ ਹੈਲਥ ਬੈਨਿਫ਼ਿਟਸ ਖਾਤੇ ਦੀ ਵਰਤੋਂ ਕਰਕੇ ਭੁਗਤਾਨ ਕਰ ਸਕਦੇ ਹੋ।
ਜੇ ਤੁਸੀਂ CDWA ਨਾਲ ਇੱਕ ਵਿਅਕਤੀਗਤ ਪ੍ਰਦਾਤਾ (Individual Provider, IP) ਹੋ, ਤਾਂ ਤੁਹਾਡਾ ਪਹਿਲਾ ਮਹੀਨੇਵਾਰ ਭੁਗਤਾਨ ਇੱਕ ਸਵੈ-ਭੁਗਤਾਨ ਹੋਵੇਗਾ।
ਜੇ ਮੈਂ ਪਹਿਲਾਂ ਤੋਂ ਹੀ ਨਾਮਾਂਕਣ ਕੀਤਾ ਹੋਇਆ ਹੈ ਤਾਂ ਕੀ ਹੋਵੇਗਾ?
ਜੇ ਤੁਸੀਂ ਆਪਣੇ ਮੌਜੂਦਾ ਪਲਾਨ ਨੂੰ ਹੀ ਜਾਰੀ ਰੱਖ ਰਹੇ ਹੋ ਅਤੇ ਕੋਈ ਹੋਰ ਕਵਰੇਜ ਨਹੀਂ ਸ਼ਾਮਲ ਕਰ ਰਹੇ ਹੋ, ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਹੈ।
ਤੁਸੀਂ ਹਰ ਸਾਲ Open Enrollment (ਖੁੱਲ੍ਹੇ ਨਾਮਾਂਕਣ) (1-20 ਜੁਲਾਈ) ਦੇ ਦੌਰਾਨ ਆਪਣੇ ਡੈਂਟਲ ਪਲਾਨ ਵਿੱਚ ਬਦਲਾਅ ਕਰ ਸਕਦੇ ਹੋ ਜਾਂ Coverage for Kids (ਬੱਚਿਆਂ ਲਈ ਕਵਰੇਜ) ਨੂੰ ਜੋੜ ਸਕਦੇ ਹੋ।
ਬਦਲਾਅ ਸਿਰਫ਼ Open Enrollment (ਖੁੱਲ੍ਹੇ ਨਾਮਾਂਕਣ) ਦੇ ਦੌਰਾਨ ਜਾਂ ਕਿਸੇ Qualifying Life Event (ਯੋਗ ਜੀਵਨ ਘਟਨਾ) ਨਾਲ ਹੀ ਕੀਤੇ ਜਾ ਸਕਦੇ ਹਨ।
ਮੈਂ ਆਪਣੀ ਕਵਰੇਜ ਨੂੰ ਕਿਵੇਂ ਕਾਇਮ ਰੱਖਾਂ?
ਜਦੋਂ ਤੁਹਾਨੂੰ ਕਵਰੇਜ ਮਿਲ ਜਾਵੇਗੀ, ਤਾਂ ਤੁਹਾਨੂੰ ਹੈਲਥਕੇਅਰ ਕਵਰੇਜ ਨੂੰ ਨਿਰੰਤਰ ਕਾਇਮ ਰੱਖਣ ਲਈ ਇਹ ਕੰਮ ਕਰਨੇ ਪੈਣਗੇ।
1. ਆਪਣੇ ਲੋੜੀਂਦੇ ਘੰਟਿਆਂ ਲਈ ਕੰਮ ਕਰੋ।
- ਆਪਣੀ ਵਿਅਕਤੀਗਤ ਕਵਰੇਜ ਨੂੰ ਕਾਇਮ ਰੱਖਣ ਲਈ ਤੁਹਾਨੂੰ ਇੱਕ ਮਹੀਨੇ ਵਿੱਚ 80 ਜਾਂ ਇਸਤੋਂ ਵੱਧ ਤਨਖਾਹ ਘੰਟਿਆਂ ਲਈ ਕੰਮ ਕਰਨਾ ਪਵੇਗਾ।
- Coverage for Kids (ਬੱਚਿਆਂ ਲਈ ਕਵਰੇਜ) (ਨਿਰਭਰ ਵਿਅਕਤੀਆਂ ਦੀ ਕਵਰੇਜ) ਨੂੰ ਕਾਇਮ ਰੱਖਣ ਲਈ ਤੁਹਾਨੂੰ ਇੱਕ ਮਹੀਨੇ ਵਿੱਚ 120 ਜਾਂ ਇਸਤੋਂ ਵੱਧ ਤਨਖਾਹਘੰਟਿਆਂ ਲਈ ਕੰਮ ਕਰਨਾ ਪਵੇਗਾ।
- ਜੇ ਤੁਹਾਡੇ ਘੰਟੇ 120 ਤੋਂ ਘੱਟ ਜਾਂਦੇ ਹਨ, ਪਰ 80 ਤੋਂ ਉੱਪਰ ਰਹਿੰਦੇ ਹਨ, ਤਾਂ ਤੁਸੀਂ Coverage for Kids (ਬੱਚਿਆਂ ਲਈ ਕਵਰੇਜ) ਗੁਆ ਬੈਠੋਗੇ ਪਰ ਤੁਹਾਡੀ ਆਪਣੀ ਕਵਰੇਜ ਜਾਰੀ ਰਹੇਗੀ।
2. ਆਪਣੇ ਘੰਟਿਆਂ ਦੀ ਸਮੇਂ ਸਿਰ ਰਿਪੋਰਟ ਕਰੋ।
- ਜੇ ਤੁਸੀਂ ਸਮੇਂ ਸਿਰ ਆਪਣੇ ਕੰਮ ਦੇ ਘੰਟਿਆਂ ਦੀ ਰਿਪੋਰਟ ਨਹੀਂ ਕਰਦੇ ਹੋ ਤਾਂ ਤੁਸੀਂ ਆਪਣਾ ਕਵਰੇਜ ਗੁਆ ਬੈਠੋਗੇ।
- ਤੁਹਾਨੂੰ ਦੇਰ ਤੱਕ ਕੰਮ ਕੀਤੇ ਘੰਟਿਆਂ ਜਾਂ ਅਡਜਸਟਮੈਂਟ ਨੂੰ, ਕੰਮ ਕੀਤੇ ਮਹੀਨੇ ਦੇ 60 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਾਉਣਾ ਪਵੇਗਾ।
3. ਆਪਣੇ ਪੂਰੇ ਮਹੀਨੇਵਾਰ ਸਹਿ-ਪ੍ਰੀਮੀਅਮ ਦਾ ਭੁਗਤਾਨ ਕਰੋ।
ਤੁਹਾਡੇ ਦੁਆਰਾ ਕੀਤੇ ਕੰਮ ਦੇ ਘੰਟੇ ਤੁਹਾਡੀ ਕਵਰੇਜ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ।
ਜਦੋਂ ਕਵਰੇਜ ਵਿੱਚ ਤੁਹਾਡਾ ਨਾਮਾਂਕਣ ਹੋ ਜਾਂਦਾ ਹੈ, ਤਾਂ ਤੁਹਾਡੇ ਦੁਆਰਾ ਇੱਕ ਮਹੀਨੇ ਵਿੱਚ ਕੰਮ ਕੀਤੇ ਗਏ ਘੰਟੇ 2 ਮਹੀਨਿਆਂ ਬਾਅਦ ਤੁਹਾਡੀ ਕਵਰੇਜ ਦੀ ਸਥਿਤੀ ਨੂੰ ਨਿਰਧਾਰਤ ਕਰਦੇ ਹਨ।
ਉਦਾਹਰਨ: ਜਨਵਰੀ ਦੇ ਘੰਟੇ ਮਾਰਚ ਵਿੱਚ ਕਵਰੇਜ ਨਿਰਧਾਰਤ ਕਰਦੇ ਹਨ।
ਕੰਮ ਦਾ ਮਹੀਨਾ | ਕਵਰੇਜ ਦਾ ਮਹੀਨਾ |
|---|---|
ਇਸ ਮਹੀਨੇ ਤੁਹਾਡੇ ਕੰਮ ਦੇ ਤਨਖਾਹ ਘੰਟੇ: | ਇਸ ਮਹੀਨੇ ਕਵਰੇਜ ਸਥਿਤੀ ਨੂੰ ਨਿਰਧਾਰਤ ਕਰਦੇ ਹਨ: |
ਜਨਵਰੀ | ਮਾਰਚ |
ਫ਼ਰਵਰੀ | ਅਪ੍ਰੈਲ |
ਮਾਰਚ | ਮਈ |
ਅਪ੍ਰੈਲ | ਜੂਨ |
ਮਈ | ਜੁਲਾਈ |
ਜੂਨ | ਅਗਸਤ |
ਜੁਲਾਈ | ਸਤੰਬਰ |
ਅਗਸਤ | ਅਕਤੂਬਰ |
ਸਤੰਬਰ | ਨਵੰਬਰ |
ਅਕਤੂਬਰ | ਦਸੰਬਰ |
ਨਵੰਬਰ | ਫ਼ਰਵਰੀ |
ਦਸੰਬਰ | ਫ਼ਰਵਰੀ |
ਗ੍ਰੇਸ ਮਹੀਨੇ ਕਿਵੇਂ ਕੰਮ ਕਰਦੇ ਹਨ?
ਅਨਿਯਮਿਤ ਜਾਂ ਬੇਤਰਤੀਬੇ ਸ਼ਡਿਊਲਾਂ ਨਾਲ ਕੰਮ ਦੇ ਲੋੜੀਂਦੇ ਘੰਟਿਆਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਸਕਦਾ ਹੈ। ਗ੍ਰੇਸ ਮਹੀਨਿਆਂ ਦਾ ਬੈਨਿਫ਼ਿਟ ਨਿਰੰਤਰ ਹੈਲਥਕੇਅਰ ਕਵਰੇਜ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ, ਉਦੋਂ ਵੀ ਜਦੋਂ ਤੁਸੀਂ ਯੋਜਨਾ ਅਨੁਸਾਰ ਕੰਮ ਕਰਨ ਦੇ ਯੋਗ ਨਾ ਹੋਵੋ।
ਗ੍ਰੇਸ ਮਹੀਨੇ ਕਿਵੇਂ ਕੰਮ ਕਰਦੇ ਹਨ:
- ਤੁਹਾਨੂੰ ਪ੍ਰਤੀ ਕਵਰੇਜ ਸਾਲ 2 ਗ੍ਰੇਸ ਮਹੀਨੇ ਮਿਲਦੇ ਹਨ (ਅਗਸਤ–ਜੁਲਾਈ)।
- ਜੇ ਤੁਸੀਂ ਕੰਮ ਦੇ ਲੋੜੀਂਦੇ ਘੰਟਿਆਂ ਨੂੰ ਪੂਰਾ ਨਹੀਂ ਕਰਦੇ ਹੋ ਤਾਂ ਹਰ ਗ੍ਰੇਸ ਮਹੀਨਾ 1 ਮਹੀਨੇ ਲਈ ਕਵਰੇਜ ਨੂੰ ਵਧਾ ਦਿੰਦਾ ਹੈ। ਇੱਕ ਗ੍ਰੇਸ ਮਹੀਨਾ ਤੁਹਾਡੀ ਅਤੇ ਤੁਹਾਡੇ ਨਿਰਭਰ ਵਿਅਕਤੀਆਂ, ਦੋਵਾਂ ਦੀ ਕਵਰੇਜ ਨੂੰ ਕਵਰ ਕਰਦਾ ਹੈ।
- ਗ੍ਰੇਸ ਮਹੀਨੇ ਆਪਣੇ ਆਪ ਲਾਗੂ ਹੋ ਜਾਂਦੇ ਹਨ—ਕਿਸੇ ਕਾਰਵਾਈ ਦੀ ਲੋੜ ਨਹੀਂ ਹੁੰਦੀ।
- ਤੁਸੀਂ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਵਿੱਚ ਲੌਗਇਨ ਕਰਕੇ ਕਿਸੇ ਵੀ ਸਮੇਂ ਆਪਣੇ ਉਪਲਬਧ ਗ੍ਰੇਸ ਮਹੀਨਿਆਂ ਨੂੰ ਚੈੱਕ ਕਰ ਸਕਦੇ ਹੋ।
ਮੇਰੇ ਗ੍ਰੇਸ ਮਹੀਨੇ ਕਦੋਂ ਰੀਸੈੱਟ (ਨਵੇਂ ਸਿਰੇ ਤੋਂ ਸ਼ੁਰੂ) ਹੁੰਦੇ ਹਨ?
ਇਹ ਹਰ ਸਾਲ 1 ਅਗਸਤ ਨੂੰ ਰੀਸੈੱਟ ਹੁੰਦੇ ਹਨ ਅਤੇ ਤੁਹਾਡੇ ਨਾਮਾਂਕਣ ਕਰਵਾਉਂਦੇ ਹੀ ਉਪਲਬਧ ਹੋ ਜਾਂਦੇ ਹਨ।
ਕੀ ਅਣਵਰਤੇ ਗ੍ਰੇਸ ਮਹੀਨੇ ਅਗਲੇ ਸਾਲ ਵਿੱਚ ਲਿਜਾਏ ਜਾਂਦੇ ਹਨ?
ਜੀ ਨਹੀਂ। ਹਰ ਸਾਲ 1 ਅਗਸਤ ਨੂੰ, ਤੁਹਾਨੂੰ 2 ਗ੍ਰੇਸ ਮਹੀਨੇ ਮਿਲਦੇ ਹਨ। ਨਾ ਵਰਤੇ ਗਏ ਗ੍ਰੇਸ ਮਹੀਨੇ ਅੱਗੇ ਨਹੀਂ ਲਿਜਾਏ ਜਾਂਦੇ।
ਕੀ ਮੈਂ ਆਪਣੇ ਗ੍ਰੇਸ ਮਹੀਨਿਆਂ ਦੀ ਵਰਤੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਮਹੀਨੇ ਵਿੱਚ ਕਰ ਸਕਦਾ/ਸਕਦੀ ਹਾਂ?
ਜੀ ਨਹੀਂ, ਤੁਸੀਂ ਲਗਾਤਾਰ 2 ਮਹੀਨਿਆਂ ਤੱਕ ਗ੍ਰੇਸ ਮਹੀਨਿਆਂ ਦੀ ਵਰਤੋਂ ਨਹੀਂ ਕਰ ਸਕਦੇ ਹੋ।
ਜੇ ਮੈਂ ਵਿਅਕਤੀਗਤ ਕਵਰੇਜ ਲਈ ਲੋੜੀਂਦੇ ਘੰਟਿਆਂ ਲਈ ਕੰਮ ਕਰਾਂ, ਪਰ Coverage for Kids (ਬੱਚਿਆਂ ਲਈ ਕਵਰੇਜ) ਲਈ ਲੋੜੀਂਦਾ ਕੰਮ ਨਾ ਕਰਾਂ ਤਾਂ ਕੀ ਹੋਵੇਗਾ?
ਇਸ ਸਥਿਤੀ ਵਿੱਚ, ਉਸ ਮਹੀਨੇ ਲਈ ਤੁਹਾਡੇ ਬੱਚਿਆਂ ਦੀ ਕਵਰੇਜ ਵਧਾਉਣ ਵਾਸਤੇ 1 ਗ੍ਰੇਸ ਮਹੀਨਾ ਲਾਗੂ ਕੀਤਾ ਜਾਵੇਗਾ।
ਜੇ ਮੈਂ ਕ੍ਰੈਡਿਟ ਦੀ ਵਰਤੋਂ ਕਰਦਾ/ਕਰਦੀ ਹਾਂ, ਤਾਂ ਕੀ ਮੈਨੂੰ ਅਜੇ ਵੀ ਆਪਣੇ ਮਹੀਨੇਵਾਰ ਸਹਿ-ਪ੍ਰੀਮੀਅਮ ਦਾ ਭੁਗਤਾਨ ਕਰਨਾ ਪਵੇਗਾ?
ਜੀ ਹਾਂ, ਤੁਸੀਂ ਅਜੇ ਵੀ ਉਸ ਮਹੀਨੇ ਲਈ ਆਪਣੇ ਸਹਿ-ਪ੍ਰੀਮੀਅਮ ਵਾਸਤੇ ਜ਼ਿੰਮੇਵਾਰ ਹੁੰਦੇ ਹੋ।
ਜੇ ਮੈਂ ਕਵਰੇਜ ਨੂੰ ਸਮਾਪਤ ਕਰਨਾ ਚਾਹਵਾਂ ਤਾਂ ਕੀ ਹੋਵੇਗਾ?
ਆਪਣੇ ਲਈ ਜਾਂ ਆਪਣੇ ਬੱਚਿਆਂ ਲਈ ਕਵਰੇਜ ਨੂੰ ਖਤਮ ਕਰਨ ਵਾਸਤੇ, Waive Coverage (ਕਵਰੇਜ ਤੋਂ ਛੋਟ) ਫ਼ਾਰਮ ਦੀ ਬੇਨਤੀ ਕਰਨ ਲਈ 1-877-606-6705 'ਤੇ ਕਾਲ ਕਰੋ।
ਜੇ ਛੋਟ:
- 15 ਤਰੀਕ ਤੱਕ ਪ੍ਰਾਪਤ ਹੁੰਦੀ ਹੈ ਤਾਂ ਕਵਰੇਜ ਅਗਲੇ ਮਹੀਨੇ ਦੀ 1 ਤਰੀਕ ਨੂੰ ਖਤਮ ਹੋ ਜਾਂਦੀ ਹੈ।
- 15 ਤਰੀਕ ਤੋਂ ਬਾਅਦ ਪ੍ਰਾਪਤ ਹੁੰਦੀ ਹੈ ਤਾਂ ਕਵਰੇਜ ਅਗਲੇ ਮਹੀਨੇ ਦੀ 1 ਤਰੀਕ ਨੂੰ ਖਤਮ ਹੋ ਜਾਂਦੀ ਹੈ।
ਮਹੱਤਵਪੂਰਨ: ਤੁਸੀਂ ਸਿਰਫ਼ Open Enrollment (ਖੁੱਲ੍ਹੇ ਨਾਮਾਂਕਣ) ਦੌਰਾਨ ਜਾਂ ਕਿਸੇ ਯੋਗਤਾ ਪੂਰੀ ਕਰਨ ਵਾਲੀ ਜੀਵਨ ਘਟਨਾ ਤੋਂ ਬਾਅਦ ਦੁਬਾਰਾ ਨਾਮਾਂਕਣ ਕਰਵਾ ਸਕਦੇ ਹੋ। ਵਰਤਮਾਨ ਸਾਲ ਦੀ 1 ਜੁਲਾਈ ਤੋਂ ਪਹਿਲਾਂ ਪ੍ਰਾਪਤ ਹੋਈਆਂ ਛੋਟਾਂ Open Enrollment (ਖੁੱਲ੍ਹੇ ਨਾਮਾਂਕਣ) ਦੌਰਾਨ ਰੀਸੈੱਟ ਕੀਤੀਆਂ ਜਾਂਦੀਆਂ ਹਨ। ਜੇ ਤੁਹਾਡੇ ਕੋਲ ਪਿਛਲੇ 12 ਮਹੀਨਿਆਂ ਵਿੱਚ ਕਵਰੇਜ ਸੀ, ਤਾਂ ਤੁਹਾਡਾ ਆਪਣੇ ਆਪ ਹੀ ਦੁਬਾਰਾ ਨਾਮਾਂਕਣ ਹੋ ਜਾਵੇਗਾ ਬਸ਼ਰਤੇ ਤੁਸੀਂ ਇੱਕ ਨਵਾਂ Waive Coverage (ਕਵਰੇਜ ਤੋਂ ਛੋਟ) ਫ਼ਾਰਮ ਜਮ੍ਹਾਂ ਕਰਾਇਆ ਹੋਵੇ।
ਜੇ ਮੈਂ ਕਵਰੇਜ ਗੁਆ ਬੈਠਦਾ/ਦੀ ਹਾਂ ਤਾਂ ਕੀ ਹੋਵੇਗਾ?
ਤੁਹਾਨੂੰ Ameriflex (1-877-606-6705) ਦੁਆਰਾ ਪ੍ਰਬੰਧਿਤ ਕੀਤੇ ਜਾਂਦੇ COBRA (Consolidated Omnibus Budget Reconciliation Act) ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ। COBRA ਨਾਲ ਦੇਖਭਾਲ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮਹੀਨੇਵਾਰ ਭੁਗਤਾਨ ਵਾਸਤੇ ਕਵਰੇਜ ਬਰਕਰਾਰ ਰੱਖਣ ਦੀ ਸਹੂਲਤ ਮਿਲਦੀ ਹੈ।
ਜੇ ਤੁਸੀਂ ਦੇਖਭਾਲ ਕਰਨੀ ਬੰਦ ਕਰ ਦਿੰਦੇ ਹੋ ਅਤੇ ਤੁਹਾਨੂੰ ਲੰਬੇ ਸਮੇਂ ਦੀ ਕਵਰੇਜ ਦੀ ਲੋੜ ਹੈ, ਤਾਂ ਮੁਫ਼ਤ Washington Apple Health ਵਾਸਤੇ ਯੋਗਤਾ ਚੈੱਕ ਕਰੋ ਜਾਂ wahealthplanfinder.org 'ਤੇ ਦੂਜੇ ਵਿਕਲਪਾਂ ਦਾ ਪਤਾ ਲਗਾਓ।
Deborah ਨੂੰ ਹਾਲ ਹੀ ਵਿੱਚ ਸਰਜਰੀ ਕਰਵਾਉਣ ਦੀ
ਲੋੜ ਸੀ ਜਿਸ ਵਿੱਚ ਕਵਰੇਜ ਦੇ ਬਗੈਰ ਉਸਦੇ ਲੱਖਾਂ ਡਾਲਰ ਖਰਚ ਹੋ ਜਾਣੇ ਸਨ। ਖਰਚਿਆਂ ਬਾਰੇ ਘੱਟ ਚਿੰਤਾ ਕਰਦੇ ਹੋਏ, ਉਸਦਾ ਕਹਿਣਾ ਹੈ ਕਿ
"ਮੈਂ ਖੁਦ 'ਤੇ ਅਤੇ ਆਪਣੇ ਇਲਾਜ 'ਤੇ ਧਿਆਨ ਦੇ ਸਕੀ"।
ਆਪਣੇ ਦੂਜੇ ਬੱਚੇ ਤੋਂ ਬਾਅਦ, Dani ਨੇ ਦੋਵਾਂ ਬੱਚਿਆਂ ਦਾ ਨਾਮਾਂਕਣ Coverage for Kids (ਬੱਚਿਆਂ ਲਈ ਕਵਰੇਜ) ਵਿੱਚ ਕਰਵਾਇਆ, ਉਹ ਉਨ੍ਹਾਂ "ਸ਼ਾਨਦਾਰ ਰੇਟਾਂ" ਦੀ ਪ੍ਰਸ਼ੰਸਾ ਕਰਦੀ ਹੈ ਜਿਨ੍ਹਾਂ ਨਾਲ ਉਸਦੇ ਪਰਿਵਾਰ ਨੂੰ ਮਹੀਨੇਵਾਰ ਬਚਤ ਕਰਨ ਵਿੱਚ ਮਦਦ ਮਿਲਦੀ ਹੈ।
ਇੱਕ ਵਾਰ, ਮੈਂ ਸੱਚੀਂ ਬਹੁਤ ਬਿਮਾਰ ਸੀ ਅਤੇ 45 ਦਿਨਾਂ ਤੱਕ ਹਸਪਤਾਲ ਵਿੱਚ ਰਹੀ। ਕਿਉਂਕਿ ਮੇਰੇ ਕੋਲ ਹੈਲਥ ਕਵਰੇਜ ਹੈ, ਇਸ ਕਰਕੇ ਮੈਨੂੰ ਬਸ ਥੋੜ੍ਹਾ ਜਿਹਾ ਭੁਗਤਾਨ ਕਰਨਾ ਪਿਆ ਅਤੇ ਇਸਦਾ ਜ਼ਿਆਦਾਤਰ ਭੁਗਤਾਨ ਬੀਮੇ ਨੇ ਕੀਤਾ। ਇਸੇ ਕਰਕੇ ਕਵਰੇਜ ਦਾ ਹੋਣਾ ਵਾਕਈ ਬਹੁਤ ਜ਼ਰੂਰੀ ਹੁੰਦਾ ਹੈ।
ਹੈਲਥ ਬੈਨਿਫ਼ਿਟਸ ਖਾਤਾ
- ਆਪਣੇ ਹੈਲਥ ਬੈਨਿਫ਼ਿਟਸ ਲਈ ਆਪਣੀ ਯੋਗਤਾ ਚੈੱਕ ਕਰੋ।
- ਹੈਲਥਕੇਅਰ ਕਵਰੇਜ ਲਈ ਅਪਲਾਈ ਕਰੋ ਜਾਂ ਇਸਦਾ ਪ੍ਰਬੰਧਨ ਕਰੋ।
- ਲਾਈਵ ਚੈਟ ਸਹਿਯੋਗ ਪ੍ਰਾਪਤ ਕਰੋ।
- ਪਲਾਨ ਦੇ ਦਸਤਾਵੇਜ਼ਾਂ ਅਤੇ ਫ਼ਾਰਮਾਂ ਤਕ ਐਕਸੈਸ ਪ੍ਰਾਪਤ ਕਰੋ।
ਹੈਲਥ ਬੈਨਿਫ਼ਿਟਸ ਸਪੋਰਟ
ਸਪੋਰਟ ਪੇਜ 'ਤੇ ਜਾ ਕੇ ਜਾਂ 1-877-606-6705 'ਤੇ ਗਾਹਕ ਸੇਵਾ ਨੂੰ ਕਾਲ ਕਰਕੇ ਕਵਰੇਜ, ਯੋਗਤਾ, ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
Coverage for Kids (ਬੱਚਿਆਂ ਲਈ ਕਵਰੇਜ)
ਜੇ ਤੁਸੀਂ ਹਰ ਮਹੀਨੇ 120 ਜਾਂ ਇਸਤੋਂ ਵੱਧ ਘੰਟਿਆਂ ਲਈ ਕੰਮ ਕਰਦੇ ਹੋ, ਤਾਂ ਤੁਹਾਡੇ ਬੱਚਿਆਂ ਨੂੰ ਵੀ ਉਹੀ ਸਾਰੇ ਸ਼ਾਨਦਾਰ ਲਾਭ ਮਿਲਦੇ ਹਨ ਜੋ ਤੁਹਾਨੂੰ ਮਿਲਦੇ ਹਨ, ਜਿਸ ਵਿੱਚ ਭਾਵਨਾਤਮਕ ਤੰਦਰੁਸਤੀ, ਆੱਰਥੋਡੋਂਸ਼ੀਆ, ਤੰਦਰੁਸਤੀ ਸਬੰਧੀ ਮੁਲਾਕਾਤਾਂ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ।
ਹੈਲਥਕੇਅਰ ਕਵਰੇਜ ਦੀ ਆਮ ਸ਼ਬਦਾਵਲੀ
ਆਪਣੇ ਬੀਮਾ ਪਲਾਨ ਨੂੰ ਜ਼ਿਆਦਾ ਵਧੀਆ ਢੰਗ ਨਾਲ ਸਮਝਣ ਲਈ ਬੀਮੇ ਨਾਲ ਜੁੜੇ ਆਮ ਸ਼ਬਦਾਂ ਦੇ ਅਰਥਾਂ ਅਤੇ ਉਹਨਾਂ ਦੀਆਂ ਪਰਿਭਾਸ਼ਾਵਾਂ ਬਾਰੇ ਜਾਣੋ।
ਹੈਲਥਕੇਅਰ ਕਵਰੇਜ ਲਈ ਅਪੀਲ ਦਾਇਰ ਕਰੋ
ਜੇ ਤੁਹਾਡੀ ਹੈਲਥ ਕਵਰੇਜ ਦੀ ਯੋਗਤਾ ਜਾਂ ਦਾਖਲੇ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਤਾਂ ਇਹ ਜਾਣੋ ਕਿ ਅਪੀਲ ਕਿਵੇਂ ਦਾਇਰ ਕਰਨੀ ਹੈ।