ਸਿੱਖਿਆ ਸਬੰਧੀ ਸਹਿਯੋਗ
ਸਿੱਖਿਆ ਦੇ ਸਰੋਤ ਅਤੇ ਕੇਅਰਗਿਵਰ ਸਪੋਰਟ
ਹੇਠਾਂ Member Resource Center (ਮੈਂਬਰ ਰਿਸੋਰਸ ਸੈਂਟਰ) ਦੇ ਕੁਝ ਸਭ ਤੋਂ ਵੱਧ ਆਮ ਸਵਾਲ ਦਿੱਤੇ ਗਏ ਹਨ। ਤੁਹਾਨੂੰ ਜਿਸ ਜਵਾਬ ਦੀ ਤਲਾਸ਼ ਹੈ, ਜੇ ਤੁਹਾਨੂੰ ਉਹ ਨਹੀਂ ਮਿਲਿਆ ਹੈ ਤਾਂ MRC ਨਾਲ ਬੇਝਿਜਕ ਹੋ ਕੇ ਸੰਪਰਕ ਕਰੋ।
Member Resource Center (ਮੈਂਬਰ ਰਿਸੋਰਸ ਸੈਂਟਰ)
1-866-371-3200
ਸਰਟੀਫ਼ਿਕੇਸ਼ਨ ਬਾਰੇ ਸਵਾਲ ਹਨ ਜਾਂ ਟ੍ਰੇਨਿੰਗ ਵਿੱਚ ਸਹਿਯੋਗ ਦੀ ਲੋੜ ਹੈ?
ਤੁਸੀਂ ਫ਼ੋਨ ਜਾਂ ਈਮੇਲ ਦੁਆਰਾ Member Resource Center (ਮੈਂਬਰ ਰਿਸੋਰਸ ਸੈਂਟਰ) (MRC) ਨਾਲ ਇੱਥੇ mrc@myseiubenefits.org ਸੰਪਰਕ ਕਰ ਸਕਦੇ ਹੋ।
ਸੋਮਵਾਰ ਤੋਂ ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ ਤੋਂ ਸ਼ਾਮ 4:30 ਵਜੇ ਤੱਕ। ਛੁੱਟੀਆਂ ਵਿੱਚ ਬੰਦ
ਤੁਸੀਂ ਅੰਗ੍ਰੇਜ਼ੀ, ਰੂਸੀ, ਸਪੈਨਿਸ਼, ਕੈਂਟੋਨੀਜ਼, ਵੀਅਤਨਾਮੀ ਅਤੇ ਕੋਰੀਅਨ ਵਿੱਚ ਮਦਦ ਪ੍ਰਾਪਤ ਕਰ ਸਕਦੇ ਹੋ, ਇਸਤੋਂ ਇਲਾਵਾ ਵਾਧੂ ਭਾਸ਼ਾਵਾਂ ਵਿੱਚ ਵੀ ਹੋਰ ਸਹਿਯੋਗ ਉਪਲਬਧ ਹੈ।
Peer Mentors (ਪੀਅਰ ਮੈਂਟੌਰਜ਼)
ਜੇ ਤੁਸੀਂ ਇੱਕ ਦੇਖਭਾਲ ਕਰਨ ਵਾਲੇ ਹੋ ਜੋ Basic Training (ਮੁੱਢਲੀ ਟ੍ਰੇਨਿੰਗ) ਲੈ ਰਹੇ ਹੋ ਅਤੇ ਇੱਕ ਪ੍ਰਮਾਣਿਤ ਘਰੇਲੂ ਦੇਖਭਾਲ ਸਹਾਇਕ (Home Care Aide, HCA) ਬਣਨ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ Peer Mentors (ਪੀਅਰ ਮੈਂਟੌਰਜ਼) ਤੋਂ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਾਪਤ ਕਰ ਸਕਦੇ ਹੋ।
ਭਾਸ਼ਾ ਸੰਬੰਧੀ ਸਹਿਯੋਗ
ਕਲਾਸਾਂ ਅਤੇ ਕੋਰਸਾਂ ਦੀ ਸਮੱਗਰੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ। ਭਾਵੇਂ ਤੁਸੀਂ ਬਗੈਰ ਅਟਕੇ ਵਧੀਆ ਅੰਗ੍ਰੇਜ਼ੀ ਬੋਲ ਲੈਂਦੇ ਹੋਵੋ, ਫੇਰ ਵੀ ਤੁਹਾਡੀ ਮੁਢਲੀ ਭਾਸ਼ਾ ਵਿੱਚ ਕੋਰਸ ਤੁਹਾਨੂੰ ਬਿਹਤਰ ਤਰੀਕੇ ਨਾਲ ਸਫ਼ਲਤਾ ਲਈ ਤਿਆਰ ਕਰ ਸਕਦਾ ਹੈ।
ਅਪਾਹਜਤਾਵਾਂ ਵਾਲੇ ਵਿਦਿਆਰਥੀਆਂ ਲਈ ਸਹਿਯੋਗ
ਅਪਾਹਜਤਾ ਵਾਲੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਪਾਰਟਨਰਸ਼ਿਪ (Training Partnership) ਦੇ ਸਾਰੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨੂੰ ਪ੍ਰਾਪਤ ਕਰਨ ਵਾਸਤੇ ਮੁਨਾਸਬ ਵਿਸ਼ੇਸ਼ ਪ੍ਰਬੰਧਾਂ ਲਈ ਬੇਨਤੀ ਕਰਨ ਅਤੇ ਪ੍ਰਾਪਤ ਕਰਨ ਦਾ ਅਧਿਕਾਰ ਹੁੰਦਾ ਹੈ।
ਸਿੱਖਣ ਸਬੰਧੀ ਨੀਤੀਆਂ
ਤੁਹਾਡਾ ਕਲਾਸ ਦਾ ਸਮਾਂ ਕੀਮਤੀ ਹੈ। ਹੇਠਾਂ ਦਿੱਤੀਆਂ ਇਹ ਨੀਤੀਆਂ ਸਿੱਖਿਆ ਦੇ ਇੱਕ ਅਜਿਹੇ ਉਸਾਰੂ ਮਾਹੌਲ ਨੂੰ ਯਕੀਨੀ ਬਣਾਉਂਦੀਆਂ ਹਨ ਜਿਸ ਵਿੱਚ ਤੁਹਾਨੂੰ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਸਫ਼ਲ ਹੋਣ ਦਾ ਮੌਕਾ ਮਿਲਦਾ ਹੈ।
ਆਮ ਸਵਾਲ
ਹੇਠਾਂ ਸਾਡੇ Member Resource Center (ਮੈਂਬਰ ਰਿਸੋਰਸ ਸੈਂਟਰ) ਦੇ ਕੁਝ ਸਭ ਤੋਂ ਵੱਧ ਆਮ ਸਵਾਲ ਦਿੱਤੇ ਗਏ ਹਨ।
ਟ੍ਰੇਨਿੰਗ
ਤੁਹਾਡੇ ਲਈ ਪ੍ਰਦਾਤਾ ਕਿਸਮ ਅਨੁਸਾਰ ਜ਼ਰੂਰੀ ਟ੍ਰੇਨਿੰਗ ਬਾਰੇ ਹੋਰ ਜਾਣੋ।
ਵਿਅਕਤੀਗਤ ਪ੍ਰਦਾਤਾ: ਇਹ ਪੱਕਾ ਕਰਨ ਲਈ ਕਿ ਤੁਹਾਡੇ ਕੋਲ ਸਹੀ ਤਰੀਕ ਹੈ, ਕਿਰਪਾ ਕਰਕੇ Consumer Direct Care Network Washington, CDWA ਨਾਲ ਸੰਪਰਕ ਕਰੋ।
ਏਜੰਸੀ ਪ੍ਰਦਾਤਾ: ਕਿਰਪਾ ਕਰਕੇ ਆਪਣੇ ਐਂਪਲੌਇਅਰ ਨਾਲ ਸੰਪਰਕ ਕਰੋ।
ਤੁਹਾਡਾ ਐਂਪਲੌਇਅਰ ਟ੍ਰੇਨਿੰਗ ਦੇ ਸਮੇਂ ਵਾਸਤੇ ਭੁਗਤਾਨ ਪ੍ਰਾਪਤ ਕਰਨ ਬਾਰੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ। SEIU 775 Benefits Group ਭੁਗਤਾਨ ਸਬੰਧੀ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਹੈ।
ਤੁਸੀਂ My Benefits (ਮੇਰੇ ਬੈਨਿਫ਼ਿਟ) 'ਤੇ ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center) ਵਿੱਚ My Training Activity (ਮੇਰੀ ਟ੍ਰੇਨਿੰਗ ਗਤੀਵਿਧੀ) ਵਿੱਚ ਜਾ ਕੇ ਤੁਹਾਡੇ ਦੁਆਰਾ ਪੂਰੇ ਕੀਤੇ ਕੋਰਸ ਦੇਖ ਸਕਦੇ ਹੋ। ਤੁਸੀਂ ਆਪਣੇ ਨਿੱਜੀ ਰਿਕਾਰਡ ਲਈ ਆਪਣਾ ਅਧਿਕਾਰਕ ਕੋਰਸ ਸਰਟੀਫ਼ਿਕੇਟ ਵੀ ਇੱਥੋਂ ਡਾਊਨਲੋਡ ਕਰ ਸਕਦੇ ਹੋ।
ਤੁਹਾਨੂੰ ਆਪਣੀ ਟ੍ਰੇਨਿੰਗ ਲਈ ਕ੍ਰੈਡਿਟ ਪ੍ਰਾਪਤ ਕਰਨ ਵਾਸਤੇ ਆਪਣੇ ਐਂਪਲੌਇਅਰ ਨੂੰ ਕੋਰਸ ਪੂਰਾ ਕਰਨ ਦਾ ਸਰਟੀਫ਼ਿਕੇਟ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੈ। ਤੁਹਾਡੇ ਐਂਪਲੌਇਅਰ ਨੂੰ 5 ਕਾਰੋਬਾਰੀ ਦਿਨਾਂ ਦੇ ਅੰਦਰ ਤੁਹਾਡੇ ਕੋਰਸ ਪੂਰਾ ਹੋਣ ਬਾਰੇ ਅੱਪਡੇਟ ਕੀਤੇ ਰਿਕਾਰਡ ਮਿਲ ਜਾਣਗੇ।
ਜੇ ਤੁਹਾਡੇ ਤੋਂ ਕੋਈ ਕਲਾਸ ਛੁੱਟ ਗਈ ਹੈ, ਤਾਂ My Benefits (ਮੇਰੇ ਬੈਨਿਫ਼ਿਟ) ਵਿੱਚ ਲੌਗ ਇਨ ਕਰੋ ਅਤੇ ਛੁੱਟ ਚੁਕੀ ਕਲਾਸ ਨੂੰ ਦੁਬਾਰਾ ਲਗਾਉਣ ਦੇ ਆਗਾਮੀ ਵਿਕਲਪਾਂ ਵਿੱਚੋਂ ਚੋਣ ਕਰਨ ਲਈ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) 'ਤੇ ਜਾਓ।
ਹੋਰ ਜਾਣਕਾਰੀ ਲਈ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਗਾਈਡ 'ਤੇ ਜਾਓ।
ਇੱਕ ਅਧਿਕਾਰਕ ਟ੍ਰਾਂਸਕ੍ਰਿਪਟ ਵਿੱਚ ਤੁਹਾਡੀ ਸਰਟੀਫ਼ਿਕੇਸ਼ਨ ਲਈ ਤੁਹਾਡੀ ਯੋਗਤਾਪੂਰਨ ਟ੍ਰੇਨਿੰਗ ਦੇ ਰਿਕਾਰਡ ਸ਼ਾਮਲ ਹੁੰਦੇ ਹਨ। ਇਹ ਕਾਲਜ ਟ੍ਰਾਂਸਕ੍ਰਿਪਟ ਵਾਂਗ ਹੀ ਇੱਕ ਅਧਿਕਾਰਕ ਰਿਕਾਰਡ ਹੁੰਦਾ ਹੈ।
ਵਿਅਕਤੀਗਤ ਪ੍ਰਦਾਤਾ (IP): ਈਮੇਲ transcripts@myseiubenefits.org.
ਏਜੰਸੀ ਪ੍ਰਦਾਤਾ (AP): ਅਧਿਕਾਰਕ ਟ੍ਰਾਂਸਕ੍ਰਿਪਟ ਲਈ ਬੇਨਤੀ ਕਰਨ ਵਾਸਤੇ ਆਪਣੇ ਐਂਪਲੌਇਅਰ ਨਾਲ ਸੰਪਰਕ ਕਰੋ।
Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ)
ਲੌਗਿਨ ਕਰਨ, ਟ੍ਰੇਨਿੰਗ ਵਿੱਚ ਦਾਖਲਾ ਲੈਣ ਅਤੇ ਕੋਰਸਾਂ ਨੂੰ ਆਨਲਾਈਨ ਪੂਰਾ ਕਰਨ ਬਾਰੇ ਸਵਾਲਾਂ ਲਈ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਗਾਈਡ 'ਤੇ ਜਾਓ।
ਹੋਮ ਕੇਅਰ ਏਡ (Home Care Aide, HCA) ਸਰਟੀਫ਼ਿਕੇਸ਼ਨ
ਇੱਕ HCA ਬਣਨ ਅਤੇ Prometrics (ਪ੍ਰੋਮੀਟ੍ਰਿਕਸ) ਇਮਤਿਹਾਨ ਬਾਰੇ ਹੋਰ ਜਾਣਕਾਰੀ ਲਓ।
ਐਪਲੀਕੇਸ਼ਨ ਅਤੇ ਸਰਟੀਫ਼ਿਕੇਸ਼ਨ
Department of Health (ਸਿਹਤ ਵਿਭਾਗ): hmccreview@doh.wa.gov | 360-236-2700
ਹੋਮ ਕੇਅਰ ਏਡ ਪ੍ਰੀਖਿਆ
Prometric (ਪ੍ਰੋਮੀਟ੍ਰਿਕ): wahca@prometric.com | 1-800-324-4689
ਇੱਕ ਵੇਤਨਕ ਅਤੇ ਸਰਟੀਫ਼ਾਈਡ HCA ਬਣਨਾ
Department of Social and Health Services (ਡਿਪਾਰਟਮੈਂਟ ਆਫ਼ ਸੋਸ਼ਲ ਐਂਡ ਹੈਲਥ ਸਰਵਿਸਿਜ਼) (DSHS) ਦੇ ਲੰਬੇ ਸਮੇਂ ਦੀ ਦੇਖਭਾਲ ਦੇ ਵਰਕਫ਼ੋਰਸ Navigators (ਨੈਵੀਗੇਟਰਸ) ਇੱਕ ਵੇਤਨਕ ਅਤੇ ਸਰਟੀਫ਼ਾਈਡ HCA ਬਣਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
Member Resource Center (ਮੈਂਬਰ ਰਿਸੋਰਸ ਸੈਂਟਰ) ਇਹਨਾਂ ਛੁੱਟੀਆਂ ਵਾਲੇ ਦਿਨਾਂ 'ਤੇ ਬੰਦ ਹੁੰਦਾ ਹੈ:
ਨਵੇਂ ਸਾਲ ਦਾ ਦਿਨ
ਮਾਰਟਿਨ ਲੂਥਰ ਕਿੰਗ ਜੂਨੀਅਰ ਡੇ
ਮੈਮੋਰੀਅਲ ਡੇ
ਜੂਨਟੀਨਥ
ਸੁਤੰਤਰਤਾ ਦਿਵਸ
ਮਜ਼ਦੂਰ ਦਿਵਸ
ਵੈਟਰਨਜ਼ ਡੇ
ਥੈਂਕਸਗਿਵਿੰਗ
ਕ੍ਰਿਸਮਸ 12/25 – 12/29