ਆਪਣੀ ਕਵਰੇਜ ਦਾ
ਵੱਧ ਤੋਂ ਵੱਧ
ਲਾਭ ਉਠਾਓ
SEIU 775 Benefits Group ਦੀ ਹੈਲਥਕੇਅਰ ਕਵਰੇਜ
ਇਹ ਸਿੱਖੋ ਕਿ ਆਪਣੀ ਕਵਰੇਜ ਦਾ ਵੱਧ ਤੋਂ ਵੱਧ ਲਾਭ ਕਿਵੇਂ ਲੈਣਾ ਹੈ, ਦੇਖਭਾਲ ਸੇਵਾ ਕਿਵੇਂ ਪ੍ਰਾਪਤ ਕਰਨੀ ਹੈ ਅਤੇ ਆਪਣੀ ਸਿਹਤ ਅਤੇ ਭਲਾਈ ਲਈ ਸਹਾਇਤਾ ਕਿਵੇਂ ਲੈਣੀ ਹੈ।

ਅਜਿਹੀ ਕਵਰੇਜ ਜੋ ਤੁਹਾਡੀ ਪਰਵਾਹ ਕਰਦੀ ਹੈ
ਭਾਵੇਂ ਤੁਹਾਡੇ ਕੋਲ Kaiser ਦਾ ਪਲਾਨ ਹੈ ਜਾਂ Aetna ਦਾ, ਇਹ ਤੁਹਾਡੇ ਲਈ ਲੋੜ ਵੇਲੇ ਦੇਖਭਾਲ ਪ੍ਰਾਪਤ ਕਰਨੀ ਅਸਾਨ ਬਣਾਉਂਦਾ ਹੈ। ਬਿਮਾਰ ਹੋਣ 'ਤੇ ਜਾਂਚਾਂ ਅਤੇ ਇਲਾਜ ਦੇ ਨਾਲ-ਨਾਲ, ਤੁਹਾਡੇ ਕੋਲ ਮਾਨਸਿਕ ਸਿਹਤ ਦੇਖਭਾਲ, ਵੈਲਨੈੱਸ ਕੋਚਿੰਗ ਅਤੇ ਤਣਾਅ ਦਾ ਪ੍ਰਬੰਧਨ ਕਰਨ ਅਤੇ ਸਿਹਤਮੰਦ ਆਦਤਾਂ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਵਾਲੇ ਸਾਧਨ ਉਪਲਬਧ ਹੁੰਦੇ ਹਨ। Coverage for Kids (ਬੱਚਿਆਂ ਲਈ ਕਵਰੇਜ) ਦੇ ਨਾਲ, ਤੁਹਾਡੇ ਬੱਚਿਆਂ ਨੂੰ ਵੀ ਇਹ ਲਾਭ ਮਿਲਦੇ ਹਨ।
ਸਾਰੇ ਖਰਚੇ ਸਿਰਫ਼ ਹਵਾਲਾ ਦੇਣ ਲਈ ਹਨ। ਕਿਸੇ ਵੀ ਮਤਭੇਦ ਦੀ ਸਥਿਤੀ ਵਿੱਚ, ਪਲਾਨ ਦੇ ਅਧਿਕਾਰਤ ਦਸਤਾਵੇਜ਼ ਹੀ ਪ੍ਰਭਾਵੀ ਮੰਨੇ ਜਾਣਗੇ।
ਆਪਣੀ ਕਵਰੇਜ ਚੈੱਕਲਿਸਟ ਦੀ ਵਰਤੋਂ ਕਰੋ
ਸੰਗਠਿਤ ਹੋਵੋ
ਤੁਹਾਡੇ ਲਾਭਾਂ ਤੱਕ ਪਹੁੰਚ ਇੱਥੋਂ ਸ਼ੁਰੂ ਹੁੰਦੀ ਹੈ।
- ਆਪਣਾ ਬੀਮਾ ਕਾਰਡ ਆਪਣੇ ਬਟੂਏ ਵਿੱਚ ਰੱਖੋ।
- ਆਪਣੇ ਮੈਡੀਕਲ ਪਲਾਨ ਲਈ ਇੱਕ ਔਨਲਾਈਨ ਮੈਂਬਰ ਖਾਤਾ ਬਣਾਓ।
- ਜੇਕਰ ਤੁਹਾਡੇ ਕੋਲ ਅਜੇ ਕੋਈ ਨਹੀਂ ਹੈ ਤਾਂ ਇੱਕ ਮੁੱਢਲਾ ਦੇਖਭਾਲ ਪ੍ਰਦਾਤਾ (Primary Care Provider, PCP) ਚੁਣੋ।
- ਆਪਣੀਆਂ ਸਾਰੀਆਂ ਦਵਾਈਆਂ ਦੀ ਸੂਚੀ ਬਣਾਓ।
ਆਪਣੀ ਮੈਡੀਕਲ ਕਵਰੇਜ ਦੀ ਵਰਤੋਂ ਕਰੋ
ਆਪਣੇ ਆਪ ਨੂੰ ਸਭ ਤੋਂ ਵਧੀਆ ਮਹਿਸੂਸ ਕਰਦੇ ਰਹਿਣ ਲਈ ਰੁਟੀਨ ਦੇਖਭਾਲ।
- ਆਪਣੇ PCP ਨਾਲ ਸਾਲਾਨਾ ਜਾਂਚ ਦਾ ਸਮਾਂ ਨਿਯਤ ਕਰੋ।
- ਰੋਕਥਾਮ ਸਕ੍ਰੀਨਿੰਗਾਂ ਜਿਵੇਂ ਕਿ ਮੈਮੋਗ੍ਰਾਮ ਅਤੇ ਕੋਲੋਨੋਸਕੋਪੀਜ਼ ਦਾ ਸਮਾਂ ਨਿਯਤ ਕਰੋ।
- ਟੀਕਿਆਂ ਜਿਵੇਂ ਕਿ ਫਲੂ, ਸ਼ਿੰਗਲਜ਼ ਅਤੇ ਕੋਵਿਡ-19 ਬਾਰੇ ਅੱਪਡੇਟ ਰਹੋ।
- ਪੈਸੇ ਬਚਾਉਣ ਲਈ ਆਪਣੀਆਂ ਨੁਸਖ਼ੇ ਵਾਲੀਆਂ ਦਵਾਈਆਂ ਨੂੰ ਡਾਕ ਰਾਹੀਂ ਆਰਡਰ ਵਜੋਂ ਬਦਲੋ।
ਨਜ਼ਰ, ਸੁਣਨ ਸੰਬੰਧੀ ਅਤੇ ਦੰਦਾਂ ਦੀ ਦੇਖਭਾਲ ਜਾਰੀ ਰੱਖੋ
ਤੁਹਾਨੂੰ ਦੇਖਣ, ਸੁਣਨ ਅਤੇ ਮੁਸਕਰਾਉਣ ਲਈ ਜ਼ਰੂਰੀ ਦੇਖਭਾਲ।
- ਹਰ 6 ਮਹੀਨਿਆਂ ਬਾਅਦ ਦੰਦਾਂ ਦੀ ਸਫ਼ਾਈ ਅਤੇ ਜਾਂਚ ਕਰਵਾਓ।
- ਅੱਖਾਂ ਦੀ ਜਾਂਚ ਦਾ ਸਮਾਂ ਨਿਯਤ ਕਰੋ ਅਤੇ ਐਨਕਾਂ ਜਾਂ ਕਾਂਟੈਕਟ ਅਪਡੇਟ ਕਰੋ।
- EPIC Hearing ਰਾਹੀਂ ਸੁਣਨ ਸੰਬੰਧੀ ਸਕ੍ਰੀਨਿੰਗ ਬੁੱਕ ਕਰੋ।
ਇਹਨਾਂ ਲਾਭਾਂ ਨਾਲ ਤੰਦਰੁਸਤ ਰਹੋ
ਸਿਹਤਮੰਦ ਆਦਤਾਂ ਬਣਾਉਣ, ਤਣਾਅ ਘਟਾਉਣ ਅਤੇ ਊਰਜਾ ਵਧਾਉਣ ਲਈ ਸੇਵਾਵਾਂ।
- ਵੈਲਨੈੱਸ ਕੋਚਿੰਗ ਲਈ ਸਾਈਨ ਅੱਪ ਕਰੋ।
- ਆਪਣੇ ਪਲਾਨ ਰਾਹੀਂ ਫਿਟਨੈਸ ਅਤੇ ਜੀਵਨ ਸ਼ੈਲੀ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਵੋ।
- ਤਣਾਅ ਦਾ ਪ੍ਰਬੰਧਨ ਕਰਨ ਲਈ ਆਪਣੇ ਮਾਨਸਿਕ ਸਿਹਤ ਲਾਭਾਂ ਦੀ ਵਰਤੋਂ ਕਰੋ।
- ਮਾਲਿਸ਼, ਐਕਿਉਪੰਕਚਰ ਜਾਂ ਕਾਇਰੋਪ੍ਰੈਕਟਿਕ ਅਪੌਇੰਟਮੈਂਟ ਦਾ ਸਮਾਂ ਨਿਯਤ ਕਰੋ।
ਮੈਡੀਕਲ ਕਵਰੇਜ
ਇੱਕ ਵਾਰ ਜਦੋਂ ਤੁਹਾਡੇ ਪ੍ਰਦਾਤਾ ਦੁਆਰਾ ਤੁਹਾਡਾ ਮੈਂਬਰ ID ਕਾਰਡ ਡਾਕ ਰਾਹੀਂ ਭੇਜ ਦਿੱਤਾ ਜਾਵੇਗਾ, ਤਾਂ ਤੁਸੀਂ ਇਸਦੀ ਵਰਤੋਂ ਕਰਕੇ ਆਪਣਾ ਔਨਲਾਈਨ ਮੈਂਬਰ ਖਾਤਾ ਬਣਾ ਸਕੋਗੇ। ਉੱਥੋਂ, ਤੁਸੀਂ ਪ੍ਰਦਾਤਾ ਲੱਭ ਸਕਦੇ ਹੋ, ਮੁਲਾਕਾਤਾਂ ਤੈਅ ਕਰ ਸਕਦੇ ਹੋ, ਆਪਣੀ ਦੇਖਭਾਲ ਟੀਮ ਨੂੰ ਸੁਨੇਹਾ ਭੇਜ ਸਕਦੇ ਹੋ, ਟੈਸਟ ਦੇ ਨਤੀਜੇ ਵੇਖ ਸਕਦੇ ਹੋ, ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੁਬਾਰਾ ਭਰਵਾ (ਰੀਫ਼ਿਲ ਕਰਵਾ) ਸਕਦੇ ਹੋ।
ਜੇਕਰ ਤੁਹਾਨੂੰ ਆਪਣੀ ਨਵੀਂ ਮੈਂਬਰ ਜਾਣਕਾਰੀ ਅਤੇ ID ਕਾਰਡ ਪ੍ਰਾਪਤ ਨਹੀਂ ਹੋਇਆ ਹੈ, ਤਾਂ MagnaCare ਨੂੰ 1-877-606-6705 'ਤੇ ਕਾਲ ਕਰੋ।
ਆਪਣਾ ਔਨਲਾਈਨ ਮੈਂਬਰ ਖਾਤਾ ਬਣਾਉਣ ਲਈ ਹੇਠਾਂ ਆਪਣਾ ਪਲਾਨ ਚੁਣੋ।
ਜੇ ਤੁਹਾਨੂੰ ਔਨਲਾਈਨ ਮੈਂਬਰ ਖਾਤਾ ਬਣਾਉਣ ਵਿੱਚ ਮਦਦ ਚਾਹੀਦੀ ਹੈ ਤਾਂ ਆਪਣੇ ਪਲਾਨ ਦੇ ਮੈਂਬਰ ਸੇਵਾਵਾਂ ਨੰਬਰ 'ਤੇ ਕਾਲ ਕਰੋ ਜੋ ਤੁਹਾਡੇ ਮੈਂਬਰ ID ਕਾਰਡ ਉੱਪਰ ਲਿਖਿਆ ਹੁੰਦਾ ਹੈ। ਸਹਾਇਤਾ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਕਰਾਈ ਜਾਂਦੀ ਹੈ।
ਡੈਂਟਲ ਕਵਰੇਜ
ਦੰਦਾਂ ਦੀ ਦੇਖਭਾਲ ਸਿਰਫ਼ ਤੁਹਾਡੇ ਦੰਦਾਂ ਦੀ ਰੱਖਿਆ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਦੀ ਹੈ। ਸਫ਼ਾਈ ਅਤੇ ਜਾਂਚ ਦੰਦਾਂ ਦੀ ਖੋੜ, ਮਸੂੜਿਆਂ ਦੀ ਬਿਮਾਰੀ ਅਤੇ ਹੋਰ ਤਕਲੀਫਾਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ। ਇੱਕ ਸਿਹਤਮੰਦ ਮੁਸਕਰਾਹਟ ਤੁਹਾਡੇ ਆਰਾਮ, ਆਤਮ-ਵਿਸ਼ਵਾਸ ਅਤੇ ਲੰਬੇ ਸਮੇਂ ਦੀ ਸਿਹਤ ਵਿੱਚ ਸੁਧਾਰ ਕਰ ਸਕਦੀ ਹੈ। ਭਾਵੇਂ ਤੁਹਾਡੇ ਕੋਲ Delta Dental ਹੈ ਜਾਂ Willamette Dental ਹੈ, ਇਨ੍ਹਾਂ ਦੋਵੇਂ ਪਲਾਨ ਵਿੱਚ ਸ਼ਾਮਲ ਹਨ:
- ਬਿਨਾਂ ਕਿਸੇ ਵਾਧੂ ਲਾਗਤ ਦੇ ਰੁਟੀਨ ਜਾਂਚਾਂ ਅਤੇ ਸਫ਼ਾਈ।
- ਐਕਸ-ਰੇ, ਸੀਲੈਂਟ ਅਤੇ ਫਲੋਰਾਈਡ ਇਲਾਜ।
- ਆੱਰਥੋਡੌਂਸ਼ੀਆ ਲਾਭ।
- ਵੱਡੇ ਪ੍ਰਦਾਤਾ ਨੈੱਟਵਰਕਾਂ ਤੱਕ ਪਹੁੰਚ।
ਆਪਣਾ ਡੈਂਟਲ ਪਲਾਨ ਚੁਣੋ ਅਤੇ ਜਾਣੋ ਕਿ ਸ਼ੁਰੂਆਤ ਕਿਵੇਂ ਕਰਨੀ ਹੈ।
Delta Dental
ਸ਼ੁਰੂਆਤ ਕਰਨ ਲਈ, DeltaDentalWA.com 'ਤੇ ਜਾਓ ਅਤੇ Delta Dental PPO ਦੀ ਚੋਣ ਕਰੋ। ਉੱਥੇ ਤੁਸੀਂ ਇੱਕ ਇਨ-ਨੈੱਟਵਰਕ ਦੰਦਾਂ ਦਾ ਡਾਕਟਰ ਲੱਭ ਸਕਦੇ ਹੋ ਅਤੇ ਆਪਣੇ ID ਕਾਰਡ, ਲਾਗਤ ਅਨੁਮਾਨਾਂ ਅਤੇ ਪਲਾਨ ਦੀ ਜਾਣਕਾਰੀ ਤੱਕ ਪਹੁੰਚ ਕਰਨ ਲਈ ਇੱਕ MySmile® ਖਾਤਾ ਬਣਾ ਸਕਦੇ ਹੋ। ਕਿਸੇ ਵੀ ਤਰ੍ਹਾਂ ਦੇ ਸਵਾਲਾਂ ਲਈ, 800-554-1907 'ਤੇ ਕਾਲ ਕਰੋ।
Willamette Dental
ਤੁਸੀਂ WillametteDental.com 'ਤੇ ਆਪਣੇ ਨੇੜਲੇ ਡੈਂਟਿਸਟਾਂ ਨੂੰ ਲੱਭ ਸਕਦੇ ਹੋ ਅਤੇ ਉਨ੍ਹਾਂ ਬਾਰੇ ਸਮੀਖਿਆਵਾਂ ਪੜ੍ਹ ਸਕਦੇ ਹੋ। ਅਪੌਇੰਟਮੈਂਟਾਂ ਦਾ ਸਮਾਂ ਤੈਅ ਕਰਨ ਲਈ, Willamette Dental Group ਦੇ ਅਪੌਇੰਟਮੈਂਟ ਸੈਂਟਰ ਨੂੰ 855-433-6825 'ਤੇ ਕਾਲ ਕਰੋ।
ਮੁਫ਼ਤ ਪ੍ਰਾਇਮਰੀ ਕੇਅਰ ਮੁਲਾਕਾਤਾਂ
ਤੁਹਾਡਾ ਪ੍ਰਾਇਮਰੀ ਕੇਅਰ ਪ੍ਰਦਾਤਾ (Primary Care Provider, PCP) ਤੁਹਾਡਾ ਮੁੱਖ ਡਾਕਟਰ ਅਤੇ ਜ਼ਿਆਦਾਤਰ ਸਿਹਤ ਲੋੜਾਂ ਲਈ ਪਹਿਲਾ ਸੰਪਰਕ ਹੁੰਦਾ ਹੈ। PCP ਦੀਆਂ ਮੁਲਾਕਾਤਾਂ ਵਿੱਚ ਸਲਾਨਾ ਚੈੱਕਅੱਪ, ਸਿਹਤ ਨਾਲ ਜੁੜੇ ਸਵਾਲਾਂ ਵਿੱਚ ਮਦਦ ਅਤੇ ਬਿਮਾਰ ਹੋਣ 'ਤੇ ਦੇਖਭਾਲ ਸ਼ਾਮਲ ਹੈ। ਲੋੜ ਪੈਣ 'ਤੇ, ਤੁਹਾਡਾ PCP ਤੁਹਾਨੂੰ ਕਿਸੇ ਸਪੈਸ਼ਲਿਸਟ (ਮਾਹਰ) ਡਾਕਟਰ ਕੋਲ ਵੀ ਰੈਫ਼ਰ ਕਰ ਸਕਦਾ ਹੈ।
Kaiser Permanente
ਆਪਣੇ ਪ੍ਰਾਇਮਰੀ ਕੇਅਰ ਪ੍ਰੋਵਾਈਡਰ (PCP) ਨੂੰ ਆਹਮੋ-ਸਾਹਮਣੇ ਜਾਂ ਵਰਚੁਅਲ ਤਰੀਕੇ ਨਾਲ ਮਿਲਣ ਦਾ ਕੋਈ ਖਰਚਾ ਨਹੀਂ ਹੁੰਦਾ। ਧਿਆਨ ਦਿਓ ਕਿ ਕੁਝ ਟੈਸਟਾਂ ਜਾਂ ਲੈਬ ਨਾਲ ਸਬੰਧਤ ਸੇਵਾਵਾਂ ਲਈ ਤੁਹਾਨੂੰ ਵੱਖਰੇ ਤੌਰ 'ਤੇ ਸਹਿ-ਭੁਗਤਾਨ ਦੇਣਾ ਪੈ ਸਕਦਾ ਹੈ।
Kaiser Permanente of Washington
ਤੁਸੀਂ KPWA ਦੀ ਮੈਂਬਰ ਵੈੱਬਸਾਈਟ 'ਤੇ ਡਾਕਟਰ ਲੱਭ ਸਕਦੇ ਹੋ। ਲੌਗਇਨ ਕਰਨ ਤੋਂ ਬਾਅਦ, ਪ੍ਰਦਾਤਾ ਡਾਇਰੈਕਟਰੀ ਦੀ ਵਰਤੋਂ ਕਰਕੇ ਨੈੱਟਵਰਕ ਦੇ ਅੰਦਰ (ਇਨ-ਨੈੱਟਵਰਕ) ਪ੍ਰਦਾਤਾ ਲੱਭੋ ਅਤੇ ਚੁਣੋ।
Kaiser Permanente Northwest
ਤੁਸੀਂ KPWA ਦੀ ਮੈਂਬਰ ਵੈੱਬਸਾਈਟ 'ਤੇ ਡਾਕਟਰ ਲੱਭ ਸਕਦੇ ਹੋ। ਲੌਗਇਨ ਕਰਨ ਤੋਂ ਬਾਅਦ, ਪ੍ਰਦਾਤਾ ਡਾਇਰੈਕਟਰੀ ਦੀ ਵਰਤੋਂ ਕਰਕੇ ਨੈੱਟਵਰਕ ਦੇ ਅੰਦਰ (ਇਨ-ਨੈੱਟਵਰਕ) ਪ੍ਰਦਾਤਾ ਲੱਭੋ ਅਤੇ ਚੁਣੋ।
Aetna
ਆਪਣੇ ਪ੍ਰਾਇਮਰੀ ਕੇਅਰ ਪ੍ਰੋਵਾਈਡਰ (PCP) ਨੂੰ ਆਹਮੋ-ਸਾਹਮਣੇ ਜਾਂ ਵਰਚੁਅਲ ਤਰੀਕੇ ਨਾਲ ਮਿਲਣ ਦਾ ਕੋਈ ਖਰਚਾ ਨਹੀਂ ਹੁੰਦਾ। ਧਿਆਨ ਦਿਓ ਕਿ ਕੁਝ ਟੈਸਟਾਂ ਜਾਂ ਲੈਬ ਨਾਲ ਸਬੰਧਤ ਸੇਵਾਵਾਂ ਲਈ ਤੁਹਾਨੂੰ ਵੱਖਰੇ ਤੌਰ 'ਤੇ ਸਹਿ-ਭੁਗਤਾਨ ਦੇਣਾ ਪੈ ਸਕਦਾ ਹੈ।
ਤੁਸੀਂ Aetna ਦੀ ਮੈਂਬਰ ਵੈੱਬਸਾਈਟ 'ਤੇ ਡਾਕਟਰ ਲੱਭ ਸਕਦੇ ਹੋ। ਲੌਗਇਨ ਕਰਨ ਤੋਂ ਬਾਅਦ, ਆਪਣੇ ਨੇੜਲੇ ਪ੍ਰਦਾਤਾਵਾਂ, ਕਲਿਨਿਕਾਂ ਅਤੇ ਹਸਪਤਾਲਾਂ ਨੂੰ ਲੱਭਣ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਲਈ “Find Care” (ਦੇਖਭਾਲ ਲੱਭੋ) 'ਤੇ ਜਾਓ। ਤੁਸੀਂ ਡਾਕਟਰ ਲੱਭਣ ਲਈ 1-888-982-3862 ‘ਤੇ ਵੀ ਕਾਲ ਕਰ ਸਕਦੇ ਹੋ।
ਡਾਕਟਰ ਚੁਣਨ ਤੋਂ ਬਾਅਦ, ਤੁਸੀਂ ਔਨਲਾਈਨ ਅਪੌਇੰਟਮੈਂਟ ਦਾ ਸਮਾਂ ਤੈਅ ਕਰ ਸਕਦੇ ਹੋ ਜਾਂ ਸਿੱਧਾ ਡਾਕਟਰ ਦੇ ਦਫ਼ਤਰ ਨੂੰ ਕਾਲ ਕਰ ਸਕਦੇ ਹੋ।
ਤਤਕਾਲ ਅਤੇ ਐਮਰਜੈਂਸੀ ਦੇਖਭਾਲ
ਜਦੋਂ ਤੁਹਾਡਾ PCP ਉਪਲਬਧ ਨਾ ਹੋਵੇ ਤਾਂ ਤਤਕਾਲ ਦੇਖਭਾਲ ਫਲੂ ਦੇ ਲੱਛਣਾਂ, ਮਾਮੂਲੀ ਸੱਟਾਂ ਜਾਂ ਇਨਫ਼ੈਕਸ਼ਨਾਂ ਵਰਗੀਆਂ ਗੈਰ-ਐਮਰਜੈਂਸੀ ਸਥਿਤੀਆਂ ਲਈ ਘੱਟ-ਖਰਚੇ ਵਾਲੀ ਦੇਖਭਾਲ ਹੁੰਦੀ ਹੈ। ਐਮਰਜੈਂਸੀ ਦੇਖਭਾਲ ਗੰਭੀਰ ਜਾਂ ਜਾਨਲੇਵਾ ਸਮੱਸਿਆਵਾਂ ਲਈ ਹੁੰਦੀ ਹੈ ਜਿਵੇਂ ਛਾਤੀ ਵਿੱਚ ਦਰਦ ਜਾਂ ਗੰਭੀਰ ਸੱਟਾਂ। ਐਮਰਜੈਂਸੀ ਰੂਮ ਦੀਆਂ ਮੁਲਾਕਾਤਾਂ ਲਈ $200 ਦਾ ਸਹਿ-ਭੁਗਤਾਨ ਹੁੰਦਾ ਹੈ।
Kaiser Permanente
Kaiser Permanente of Washington (KPWA) ਅਤੇ Kaiser Permanente Northwest (KPWA) ਲਈ ਡਾਕਟਰ ਨਾਲ ਮੁਲਾਕਾਤ ਵਾਸਤੇ ਸਟੈਂਡਰਡ ਸਹਿ-ਭੁਗਤਾਨ ਦੇਖੋ।
ਧਿਆਨ ਦਿਓ ਕਿ ਕੁਝ ਟੈਸਟਾਂ ਜਾਂ ਲੈਬ ਨਾਲ ਸਬੰਧਤ ਸੇਵਾਵਾਂ ਲਈ ਤੁਹਾਨੂੰ ਵੱਖਰੇ ਤੌਰ 'ਤੇ ਸਹਿ-ਭੁਗਤਾਨ ਦੇਣਾ ਪੈ ਸਕਦਾ ਹੈ।
KPWA ਡਾਕਟਰੀ ਮੁਲਾਕਾਤ ਦੇ ਸਹਿ-ਭੁਗਤਾਨ (ਇਨ-ਨੈੱਟਵਰਕ) | |
|---|---|
ਪ੍ਰਾਇਮਰੀ ਕੇਅਰ ਪ੍ਰੋਵਾਈਡਰ / ਔਨਲਾਈਨ ਮੁਲਾਕਾਤਾਂ | $0 |
ਜ਼ਰੂਰੀ ਦੇਖਭਾਲ ਮੁਲਾਕਾਤਾਂ | $0 |
ਐਮਰਜੈਂਸੀ ਰੂਮ ਵਿਜ਼ਿਟ | $200 |
ਮਾਹਰ ਡਾਕਟਰ ਨਾਲ ਮੁਲਾਕਾਤਾਂ | $15 |
KPNW ਡਾਕਟਰੀ ਮੁਲਾਕਾਤ ਦੇ ਸਹਿ-ਭੁਗਤਾਨ (ਇਨ-ਨੈੱਟਵਰਕ) | |
|---|---|
ਪ੍ਰਾਇਮਰੀ ਕੇਅਰ ਪ੍ਰੋਵਾਈਡਰ / ਔਨਲਾਈਨ ਮੁਲਾਕਾਤਾਂ | $0 |
ਜ਼ਰੂਰੀ ਦੇਖਭਾਲ ਮੁਲਾਕਾਤਾਂ | $30 |
ਐਮਰਜੈਂਸੀ ਰੂਮ ਵਿਜ਼ਿਟ | $200 |
ਮਾਹਰ ਡਾਕਟਰ ਨਾਲ ਮੁਲਾਕਾਤਾਂ | $15 |
Aetna
ਧਿਆਨ ਦਿਓ ਕਿ ਕੁਝ ਟੈਸਟਾਂ ਜਾਂ ਲੈਬ ਨਾਲ ਸਬੰਧਤ ਸੇਵਾਵਾਂ ਲਈ ਤੁਹਾਨੂੰ ਵੱਖਰੇ ਤੌਰ 'ਤੇ ਸਹਿ-ਭੁਗਤਾਨ ਦੇਣਾ ਪੈ ਸਕਦਾ ਹੈ।
ਡਾਕਟਰੀ ਮੁਲਾਕਾਤ ਦੇ ਸਹਿ-ਭੁਗਤਾਨ (ਇਨ-ਨੈੱਟਵਰਕ) | |
|---|---|
ਪ੍ਰਾਇਮਰੀ ਕੇਅਰ ਪ੍ਰੋਵਾਈਡਰ / ਔਨਲਾਈਨ ਮੁਲਾਕਾਤਾਂ | $0 ਸਹਿ-ਭੁਗਤਾਨ |
ਜ਼ਰੂਰੀ ਦੇਖਭਾਲ ਮੁਲਾਕਾਤਾਂ | $15 ਸਹਿ-ਭੁਗਤਾਨ |
ਐਮਰਜੈਂਸੀ ਰੂਮ ਵਿਜ਼ਿਟ | $200 ਸਹਿ-ਭੁਗਤਾਨ |
ਮਾਹਰ ਡਾਕਟਰ ਨਾਲ ਮੁਲਾਕਾਤਾਂ | $15 ਸਹਿ-ਭੁਗਤਾਨ |
ਪ੍ਰਿਸਕ੍ਰਿਪਸ਼ਨ (ਡਾਕਟਰ ਦੁਆਰਾ ਲਿਖੀ ਦਵਾਈ) ਸਬੰਧੀ ਬੈਨਿਫ਼ਿਟ
ਆਪਣੇ ਮੈਡੀਕਲ ਪਲਾਨ ਰਾਹੀਂ ਘੱਟ ਜਾਂ ਬਿਨਾਂ ਕਿਸੇ ਖਰਚੇ ਦੇ ਲੋੜੀਂਦੀਆਂ ਦਵਾਈਆਂ ਪ੍ਰਾਪਤ ਕਰੋ। ਔਨਲਾਈਨ, ਫ਼ੋਨ ਦੁਆਰਾ ਜਾਂ ਤੁਹਾਡੀ ਮੈਂਬਰ ਐਪ ਰਾਹੀਂ ਦੁਬਾਰਾ ਦਵਾਈਆਂ ਮੰਗਵਾਉਣਾ ਅਸਾਨ ਹੈ। ਲੰਬੇ ਸਮੇਂ ਤੱਕ ਚੱਲਣ ਵਾਲੀਆਂ ਕਈ ਪ੍ਰਿਸਕ੍ਰਿਪਸ਼ਨਾਂ ਮੇਲ-ਆਰਡਰ ਡਿਲਿਵਰੀ ਰਾਹੀਂ ਵੀ ਉਪਲਬਧ ਹਨ।
Kaiser Permanente
ਤੁਹਾਡੇ Kaiser Permanente ਖਾਤੇ ਰਾਹੀਂ ਜਾਂ ਮੈਂਬਰ ਸੇਵਾਵਾਂ ਨੂੰ ਕਾਲ ਕਰਕੇ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਨੂੰ ਟ੍ਰਾਂਸਫ਼ਰ ਕਰਨਾ ਅਸਾਨ ਹੈ। ਮੇਲ ਆਰਡਰ ਨਾਲ ਸਭ ਤੋਂ ਘੱਟ ਖਰਚਾ ਪੈਂਦਾ ਹੈ ਅਤੇ ਇਹ ਔਨਲਾਈਨ, ਫ਼ੋਨ ਦੁਆਰਾ, ਜਾਂ ਐਪ ਵਿੱਚ ਉਪਲਬਧ ਹੈ।
Rx ਸਹਿ-ਭੁਗਤਾਨ (30-ਦਿਨਾਂ ਦੀ ਸਪਲਾਈ) | ਫ਼ਾਰਮੇਸੀ | ਮੇਲ ਆਰਡਰ |
|---|---|---|
ਜੈਨਰਿਕ ਗਰਭ ਨਿਰੋਧਕ* | $0 | $0 |
ਮੁੱਲ-ਆਧਾਰਿਤ ਦਵਾਈਆਂ** | $4 | $0 |
ਪਸੰਦੀਦਾ ਜੈਨਰਿਕ | $8 | $3 |
ਪਸੰਦੀਦਾ ਬ੍ਰਾਂਡ | $25 | $20 |
Rx ਸਹਿ-ਭੁਗਤਾਨ | ਫ਼ਾਰਮੇਸੀ 30-ਦਿਨਾਂ ਦੀ ਸਪਲਾਈ | ਮੇਲ ਆਰਡਰ 90-ਦਿਨਾਂ ਦੀ ਸਪਲਾਈ |
|---|---|---|
ਜੈਨਰਿਕ ਗਰਭ ਨਿਰੋਧਕ* | $0 | $0 |
ਮੁੱਲ-ਆਧਾਰਿਤ ਦਵਾਈਆਂ** | $5 | $10 |
ਪਸੰਦੀਦਾ ਬ੍ਰਾਂਡ | $25 | $50 |
ਗੈਰ-ਪਸੰਦੀਦਾ | $50 | $100 |
*ਧਰਮ-ਅਧਾਰਤ ਸੰਗਠਨਾਂ ਦੇ ਕਰਮਚਾਰੀਆਂ ਨੂੰ ACA ਦੇ ਤਹਿਤ ਗਰਭ-ਨਿਰੋਧਕ ਕਵਰੇਜ ਤੋਂ ਛੋਟ ਹੁੰਦੀ ਹੈ। Kaiser Permanente ਵਿੱਚ ਨਾਮਾਂਕਣ ਕਰਾਉਣ ਵਾਲੇ ਮੈਂਬਰਾਂ ਨੂੰ ਅਜੇ ਵੀ ਮੁਫ਼ਤ ਵਿੱਚ ਗਰਭ-ਨਿਰੋਧਕ ਮਿਲਦੇ ਹਨ। **ਮੁੱਲ-ਅਧਾਰਤ ਦਵਾਈਆਂ ਜੈਨਰਿਕ ਦਵਾਈਆਂ ਹੁੰਦੀਆਂ ਹਨ।
Aetna
Aetna ਪ੍ਰਿਸਕ੍ਰਿਪਸ਼ਨ ਦਵਾਈਆਂ ਦੇ ਬੈਨਿਫ਼ਿਟਾਂ ਲਈ Sav-Rx Pharmacy Network ਨਾਲ ਭਾਈਵਾਲੀ ਕਰਦਾ ਹੈ। ਉਹਨਾਂ ਦੀਆਂ 75,000 ਇਨ-ਨੈੱਟਵਰਕ ਫਾਰਮੇਸੀਆਂ ਵਿੱਚੋਂ ਕਿਸੇ ਵੀ ਥਾਂ 'ਤੇ ਦਵਾਈਆਂ ਭਰਵਾਉਂਦੇ ਸਮੇਂ ਆਪਣਾ Aetna ID ਕਾਰਡ ਵਰਤੋ। ਰੀਫ਼ਿਲ ਦਾ ਇੰਤਜ਼ਾਮ ਕਰਨ ਜਾਂ ਮੇਲ-ਆਰਡਰ ਡਿਲਿਵਰੀ ਦੀ ਵਰਤੋਂ ਕਰਨ ਵਾਸਤੇ, savrx.com 'ਤੇ ਖਾਤਾ ਬਣਾਓ ਜਾਂ ਸਹਾਇਤਾ ਲਈ 1-800-228-3108 'ਤੇ ਕਾਲ ਕਰੋ।
Rx ਸਹਿ-ਭੁਗਤਾਨ | ਫ਼ਾਰਮੇਸੀ 30-ਦਿਨਾਂ ਦੀ ਸਪਲਾਈ | ਮੇਲ ਆਰਡਰ 90-ਦਿਨਾਂ ਦੀ ਸਪਲਾਈ |
|---|---|---|
ਜੈਨਰਿਕ ਗਰਭ ਨਿਰੋਧਕ* | $0 | $0 |
ਮੁੱਲ-ਆਧਾਰਿਤ ਦਵਾਈਆਂ** | $4 | $8 |
ਪਸੰਦੀਦਾ ਜੈਨਰਿਕ | $8 | $16 |
ਪਸੰਦੀਦਾ ਬ੍ਰਾਂਡ | $25 | $50 |
ਗੈਰ-ਪਸੰਦੀਦਾ | $50 | $100 |
*ਧਰਮ-ਅਧਾਰਤ ਸੰਗਠਨਾਂ ਦੇ ਕਰਮਚਾਰੀਆਂ ਨੂੰ ACA ਦੇ ਤਹਿਤ ਗਰਭ-ਨਿਰੋਧਕ ਕਵਰੇਜ ਤੋਂ ਛੋਟ ਹੁੰਦੀ ਹੈ। Aetna ਵਿੱਚ ਨਾਮਾਂਕਣ ਕਰਾਉਣ ਵਾਲੇ ਮੈਂਬਰਾਂ ਨੂੰ ਅਜੇ ਵੀ ਮੁਫ਼ਤ ਵਿੱਚ ਗਰਭ-ਨਿਰੋਧਕ ਮਿਲਦੇ ਹਨ। **ਮੁੱਲ-ਅਧਾਰਤ ਦਵਾਈਆਂ ਜੈਨਰਿਕ ਦਵਾਈਆਂ ਹੁੰਦੀਆਂ ਹਨ।
ਨਜ਼ਰ ਸਬੰਧੀ ਬੈਨਿਫ਼ਿਟ
ਨਿਯਮਤ ਦੇਖਭਾਲ ਨਾਲ ਤੁਹਾਨੂੰ ਤਬਦੀਲੀਆਂ ਨੂੰ ਛੇਤੀ ਪਛਾਣਨ ਅਤੇ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਮਿਲ ਸਕਦੀ ਹੈ। ਤੁਹਾਡੇ ਪਲਾਨ ਵਿੱਚ ਹਰ 12 ਮਹੀਨਿਆਂ ਵਿੱਚ ਅੱਖਾਂ ਦੀ ਇੱਕ ਜਾਂਚ ਅਤੇ $600 ਤੱਕ ਦਾ ਨਜ਼ਰ ਸਬੰਧੀ ਹਾਰਡਵੇਅਰ (ਜਿਵੇਂ ਕਿ ਲੈਂਸ, ਫ਼੍ਰੇਮ ਅਤੇ ਕੌਂਟੈਕਟ ਲੈਂਸ) ਸ਼ਾਮਲ ਹੁੰਦਾ ਹੈ। ਤੁਸੀਂ ਵਧੀਆ ਕੁਆਲਿਟੀ ਵਾਲੀਆਂ ਐਨਕਾਂ ਦੀ ਵੱਡੀ ਰੇਂਜ ਵਿੱਚੋਂ ਚੋਣ ਕਰ ਸਕਦੇ ਹੋ ਅਤੇ ਕਿਸੇ ਵੀ ਸਮੇਂ ਮੁਫ਼ਤ ਅਡਜਸਟਮੈਂਟ ਅਤੇ ਮੁਰੰਮਤ ਕਰਵਾ ਸਕਦੇ ਹੋ।
Kaiser Permanente
Kaiser Permanente of Washington
ਵੱਡਿਆਂ ਅਤੇ ਬੱਚਿਆਂ ਲਈ $0 ਸਹਿ-ਭੁਗਤਾਨ ਦੇ ਨਾਲ ਹਰ 12 ਮਹੀਨੇ ਵਿੱਚ ਅੱਖਾਂ ਦੀ ਇੱਕ ਰੁਟੀਨ ਜਾਂਚ ਨੂੰ ਕਵਰ ਕਰਦਾ ਹੈ। ਕਵਰੇਜ ਵਿੱਚ ਹਰ 12 ਮਹੀਨਿਆਂ ਵਿੱਚ $600 ਤੱਕ ਦੇ ਫ਼੍ਰੇਮ, ਲੈਂਸ ਜਾਂ ਕੌਂਟੈਕਟ ਲੈਂਸ ਸ਼ਾਮਲ ਹੁੰਦੇ ਹਨ। ਬੱਚਿਆਂ ਨੂੰ ਹਰ ਸਾਲ ਇੱਕ ਜੋੜੀ ਐਨਕਾਂ ਪੂਰੀ ਤਰ੍ਹਾਂ ਮੁਫ਼ਤ ਮਿਲ ਸਕਦੀਆਂ ਹਨ, ਜਾਂ ਉਹ 50% ਖਰਚ ਸਾਂਝੇ ਕਰਕੇ ਕੌਂਟੈਕਟ ਲੈਂਸ ਲੈ ਸਕਦੇ ਹਨ।
Kaiser Permanente Northwest
ਵਿੱਚ ਵੱਡਿਆਂ ਅਤੇ ਬੱਚਿਆਂ ਲਈ $0 ਸਹਿ-ਭੁਗਤਾਨ ਦੇ ਨਾਲ ਹਰ 12 ਮਹੀਨੇ ਵਿੱਚ ਅੱਖਾਂ ਦੀ ਇੱਕ ਰੁਟੀਨ ਜਾਂਚ ਸ਼ਾਮਲ ਹੁੰਦੀ ਹੈ। ਮੈਂਬਰਾਂ ਕੋਲ ਹਰ 12 ਮਹੀਨਿਆਂ ਵਿੱਚ $600 ਤੱਕ ਦੇ ਫ਼੍ਰੇਮ, ਲੈਂਸਾਂ ਜਾਂ ਕੌਂਟੈਕਟ ਲੈਂਸਾਂ ਲਈ ਕਵਰੇਜ ਸ਼ਾਮਲ ਹੁੰਦੀ ਹੈ। ਬੱਚਿਆਂ ਨੂੰ ਹਰ ਸਾਲ ਇੱਕ ਜੋੜੀ ਫ਼੍ਰੇਮ ਅਤੇ ਲੈਂਸ ਜਾਂ ਕੌਂਟੈਕਟ ਲੈਂਸ ਮਿਲ ਸਕਦੇ ਹਨ।
Aetna
Aetna ਵੱਡਿਆਂ ਅਤੇ ਬੱਚਿਆਂ ਲਈ $15 ਸਹਿ-ਭੁਗਤਾਨ ਦੇ ਨਾਲ ਹਰ 12 ਮਹੀਨੇ ਵਿੱਚ ਅੱਖਾਂ ਦੀ ਇੱਕ ਰੁਟੀਨ ਜਾਂਚ ਨੂੰ ਕਵਰ ਕਰਦਾ ਹੈ। ਕਵਰੇਜ ਵਿੱਚ ਹਰ 12 ਮਹੀਨਿਆਂ ਵਿੱਚ $600 ਤੱਕ ਦੇ ਫ਼੍ਰੇਮ, ਲੈਂਸ ਜਾਂ ਕੌਂਟੈਕਟ ਲੈਂਸ ਸ਼ਾਮਲ ਹੁੰਦੇ ਹਨ। ਬੱਚਿਆਂ ਨੂੰ ਹਰ ਸਾਲ $600 ਤੱਕ ਦੀ ਕਵਰੇਜ ਨਾਲ ਫ਼੍ਰੇਮ ਅਤੇ ਲੈਂਸ ਜਾਂ ਕੌਂਟੈਕਟ ਲੈਂਸ ਮਿਲ ਸਕਦੇ ਹਨ।
ਮਾਨਸਿਕ ਸਿਹਤ
ਤੁਹਾਡੇ ਕਵਰੇਜ ਵਿੱਚ ਮੁਫ਼ਤ ਵਿੱਚ ਜਾਂ ਘੱਟ ਲਾਗਤ ਵਾਲੀ ਥੈਰੇਪੀ, ਸਲਾਹ-ਮਸ਼ਵਰਾ (ਕਾਉਂਸਲਿੰਗ) ਅਤੇ ਮਾਨਸਿਕ ਸਿਹਤ ਸੇਵਾਵਾਂ ਸ਼ਾਮਲ ਹੁੰਦੀਆਂ ਹਨ। ਸਹਾਇਤਾ ਤੁਹਾਡੇ ਸ਼ਡਿਊਲ ਅਨੁਸਾਰ ਆਹਮੋ-ਸਾਹਮਣੇ ਮੁਲਾਕਾਤ, ਔਨਲਾਈਨ ਜਾਂ ਫ਼ੋਨ ਦੁਆਰਾ ਉਪਲਬਧ ਹੈ। ਭਾਵੇਂ ਤੁਸੀਂ ਤਣਾਅ, ਸੋਗ ਜਾਂ ਨਿਰੰਤਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋ, ਲੋੜ ਪੈਣ 'ਤੇ ਮਦਦ ਉਪਲਬਧ ਹੈ।
ਸਮੁੱਚੀ ਸਿਹਤ
ਵਿਅਕਤੀਗਤ ਰੂਪ ਵਿੱਚ ਵੈੱਲਨੈੱਸ ਕੋਚਿੰਗ ਤੋਂ ਲੈ ਕੇ ਨੈਚੁਰੋਪੈਥਿਕ ਇਲਾਜ ਅਤੇ ਰਹਿਣ-ਸਹਿਣ ਦੇ ਸਿਹਤਮੰਦ ਤਰੀਕਿਆਂ ਤੱਕ, ਇਹ ਬੈਨਿਫ਼ਿਟ ਡਾਕਟਰ ਨਾਲ ਮੁਲਾਕਾਤਾਂ ਤੋਂ ਕਿਤੇ ਵੱਧ ਕੇ ਤੁਹਾਡੀ ਸਿਹਤ ਦਾ ਖਿਆਲ ਰੱਖਣ ਵਿੱਚ ਮਦਦ ਕਰਦੇ ਹਨ। ਇਹ ਤੁਹਾਨੂੰ ਤਣਾਅ ਨਾਲ ਨਜਿੱਠਣ, ਸਿਹਤਮੰਦ ਆਦਤਾਂ ਅਪਣਾਉਣ ਅਤੇ ਤੁਹਾਡੀ ਰੋਜ਼ਮਰ੍ਹਾ ਦੀ ਸਮੁੱਚੀ ਤੰਦਰੁਸਤੀ ਵਿੱਚ ਮਦਦ ਲਈ ਤਿਆਰ ਕੀਤੇ ਗਏ ਹਨ।
ਦਰਦ ਤੋਂ ਰਾਹਤ ਅਤੇ ਰਿਕਵਰੀ
ਫ਼ਿਜ਼ਿਕਲ ਥੈਰੇਪੀ, ਕਾਇਰੋਪ੍ਰੈਕਟਿਕ ਦੇਖਭਾਲ, ਮਸਾਜ (ਮਾਲਸ਼) ਅਤੇ ਐਕਿਊਪੰਕਚਰ ਦਾ ਲਾਭ ਉਠਾਓ ਜੋ ਦਰਦ ਤੋਂ ਰਾਹਤ ਪਹੁੰਚਾਉਣ ਵਿੱਚ ਮਦਦ ਕਰਦੀਆਂ ਹਨ। ਇਹ ਸੇਵਾਵਾਂ ਸੱਟਾਂ, ਖਿਚਾਅ ਜਾਂ ਦੇਖਭਾਲ ਕਰਨ ਵਿੱਚ ਸਰੀਰਕ ਚੁਣੌਤੀਆਂ ਤੋਂ ਰਿਕਵਰੀ ਵਿੱਚ ਮਦਦ ਕਰਦੀਆਂ ਹਨ। ਤੁਹਾਡਾ ਪਲਾਨ ਅਜਿਹੀ ਦੇਖਭਾਲ ਪ੍ਰਾਪਤ ਕਰਨੀ ਅਸਾਨ ਬਣਾਉਂਦਾ ਹੈ ਜਿਸ ਨਾਲ ਤੁਹਾਡੇ ਸਰੀਰ ਦੀ ਹਿਲਜੁਲ ਅਰਾਮ ਨਾਲ ਹੁੰਦੀ ਰਹੇ।
ਚਿਰਕਾਲੀ ਸਥਿਤੀਆਂ
ਜੇ ਤੁਸੀਂ ਡਾਇਬਟੀਜ਼, ਲੰਬੇ ਸਮੇਂ ਤੋਂ ਚੱਲ ਰਹੇ ਦਰਦ ਜਾਂ ਹਾਈ ਬਲੱਡ ਪ੍ਰੈਸ਼ਰ ਵਰਗੀ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਹਾਡੀ ਦੇਖਭਾਲ ਟੀਮ ਮਦਦ ਕਰ ਸਕਦੀ ਹੈ। ਨਿਯਮਿਤ ਜਾਂਚਾਂ ਅਤੇ ਇਲਾਜ ਦੀਆਂ ਯੋਜਨਾਵਾਂ ਨਾਲ ਸਿਹਤਮੰਦ ਰਹਿਣਾ ਅਤੇ ਮੁਸ਼ਕਲ ਸਥਿਤੀਆਂ ਨੂੰ ਰੋਕਣਾ ਵਧੇਰੇ ਅਸਾਨ ਹੋ ਜਾਂਦਾ ਹੈ। ਨਿਰੰਤਰ ਮਦਦ ਅਤੇ ਨਿਗਰਾਨੀ ਪ੍ਰਾਪਤ ਕਰਨ ਲਈ ਆਪਣੇ ਬੈਨਿਫ਼ਿਟਾਂ ਦੀ ਵਰਤੋਂ ਕਰੋ।
ਸੁਣਨ ਸ਼ਕਤੀ ਸਬੰਧੀ ਬੈਨਿਫ਼ਿਟ
EPIC Hearing ਟੈਸਟਾਂ ਅਤੇ ਕਿਫ਼ਾਇਤੀ, ਵਧੀਆ ਕੁਆਲਿਟੀ ਦੀਆਂ ਸੁਣਨ ਵਾਲੀਆਂ ਮਸ਼ੀਨਾਂ ਉਪਲਬਧ ਕਰਵਾ ਕੇ ਤੁਹਾਡੀ ਸੁਣਨ-ਸ਼ਕਤੀ ਦੀ ਸਿਹਤ ਵਿੱਚ ਮਦਦ ਕਰਦਾ ਹੈ। ਤੁਸੀਂ EPIC ਪ੍ਰਦਾਤਾਵਾਂ ਰਾਹੀਂ ਸੁਣਨ-ਸ਼ਕਤੀ ਦੇ ਮੁਫ਼ਤ ਟੈਸਟ ਕਰਵਾ ਸਕਦੇ ਹੋ ਅਤੇ ਰਿਆਇਤੀ ਦਰਾਂ 'ਤੇ ਨਾਮੀ ਬ੍ਰਾਂਡਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ ਲੈ ਸਕਦੇ ਹੋ। EPIC ਤੁਹਾਨੂੰ ਮਾਹਿਰਾਂ ਦੇ ਇੱਕ ਵਿਸ਼ਾਲ ਨੈੱਟਵਰਕ ਨਾਲ ਜੋੜਦਾ ਹੈ ਤਾਂ ਜੋ ਤੁਹਾਨੂੰ ਆਪਣੀ ਲੋੜ ਅਨੁਸਾਰ ਸਹੀ ਦੇਖਭਾਲ ਮਿਲ ਸਕੇ।
ਪਰਿਵਾਰ-ਨਿਰਮਾਣ ਸਬੰਧੀ ਬੈਨਿਫ਼ਿਟ
Progyny ਤੁਹਾਨੂੰ ਫ਼ਰਟੀਲਿਟੀ (ਸੰਤਾਨ ਪੈਦਾ ਕਰਨ) ਸਬੰਧੀ ਦੇਖਭਾਲ, ਵਿਸ਼ੇਸ਼ ਨਿੱਜੀ ਦੇਖਭਾਲ ਯੋਜਨਾਵਾਂ ਅਤੇ ਬੱਚਾ ਗੋਦ ਲੈਣ ਵਿੱਚ ਮਦਦ ਦਿੰਦਾ ਹੈ, ਜਿਸ ਵਿੱਚ ਗੋਦ ਲੈਣ ਦੇ ਜ਼ਰੂਰੀ ਖਰਚਿਆਂ ਲਈ ਇੱਕ ਵਾਰ ਮਿਲਣ ਵਾਲੀ ਵਿੱਤੀ ਸਹਾਇਤਾ ਵੀ ਸ਼ਾਮਲ ਹੈ। ਤੁਸੀਂ ਮਾਹਿਰ ਡਾਕਟਰਾਂ ਦੇ ਨੈੱਟਵਰਕ ਨਾਲ ਜੁੜੇ ਹੁੰਦੇ ਹੋ ਅਤੇ ਕਿਸੇ ਸਮਰਪਿਤ 'ਪੇਸ਼ੈਂਟ ਕੇਅਰ ਐਡਵੋਕੇਟ' ਤੋਂ ਸਿੱਧੀ ਸਲਾਹ ਲੈ ਸਕਦੇ ਹੋ, ਜੋ ਪਰਿਵਾਰ ਸ਼ੁਰੂ ਕਰਨ ਦੇ ਇਸ ਪੂਰੇ ਸਫ਼ਰ ਵਿੱਚ ਹਰ ਕਦਮ 'ਤੇ ਤੁਹਾਡੀ ਸਹਾਇਤਾ ਕਰੇਗਾ।
ਕਵਰੇਜ ਨੂੰ ਬਣਾਈ ਰੱਖਣਾ
ਕਵਰੇਜ ਨੂੰ ਕਿਵੇਂ ਬਣਾਈ ਰੱਖਣਾ ਹੈ
ਆਪਣੇ ਜ਼ਰੂਰੀ ਕੰਮ ਦੇ ਘੰਟੇ ਪੂਰੇ ਕਰੋ
ਵਿਅਕਤੀਗਤ ਕਵਰੇਜ ਨੂੰ ਬਰਕਰਾਰ ਰੱਖਣ ਲਈ ਪ੍ਰਤੀ ਮਹੀਨਾ 80+ ਭੁਗਤਾਨਸ਼ੁਦਾ ਘੰਟਿਆਂ ਲਈ ਕੰਮ ਕਰੋ। Coverage for Kids (ਬੱਚਿਆਂ ਲਈ ਕਵਰੇਜ) ਨੂੰ ਬਰਕਰਾਰ ਰੱਖਣ ਲਈ ਪ੍ਰਤੀ ਮਹੀਨਾ 120+ ਭੁਗਤਾਨਸ਼ੁਦਾ ਘੰਟਿਆਂ ਲਈ ਕੰਮ ਕਰੋ।
ਆਪਣੇ ਘੰਟਿਆਂ ਦੀ ਰਿਪੋਰਟ ਸਮੇਂ ਸਿਰ ਦਿਓ
ਇਹ ਜ਼ਰੂਰੀ ਹੈ ਕਿ ਤੁਸੀਂ ਹਰ ਮਹੀਨੇ ਆਪਣੇ ਕੰਮ ਦੇ ਘੰਟਿਆਂ ਦੀ ਰਿਪੋਰਟ ਦਿਓ। ਦੇਰੀ ਨਾਲ ਜਾਂ ਵਿਵਸਥਿਤ ਕੀਤੇ ਗਏ ਘੰਟੇ ਕੰਮ ਕੀਤੇ ਮਹੀਨੇ ਦੇ 60 ਦਿਨਾਂ ਦੇ ਅੰਦਰ ਤੁਹਾਡੇ ਮਾਲਕ ਨੂੰ ਸਪੁਰਦ ਕਰਾਉਣੇ ਚਾਹੀਦੇ ਹਨ।
ਆਪਣੇ ਮਹੀਨੇਵਾਰ ਸਹਿ-ਪ੍ਰੀਮੀਅਮ ਦਾ ਭੁਗਤਾਨ ਕਰੋ
ਤੁਹਾਡਾ ਸਹਿ-ਪ੍ਰੀਮੀਅਮ ਤੁਹਾਡਾ ਮਹੀਨੇਵਾਰ ਭੁਗਤਾਨ ਹੈ ($25 ਜਾਂ Coverage for Kids (ਬੱਚਿਆਂ ਲਈ ਕਵਰੇਜ) ਨਾਲ $125)। ਇਹ ਆਮ ਤੌਰ 'ਤੇ ਤੁਹਾਡੀ ਤਨਖਾਹ ਵਿੱਚੋਂ ਕੱਟਿਆ ਜਾਂਦਾ ਹੈ, ਪਰ ਜੇਕਰ ਇੰਝ ਨਹੀਂ ਹੋ ਸਕਦਾ, ਤਾਂ ਤੁਹਾਨੂੰ ਸਵੈ-ਭੁਗਤਾਨ ਨਿਰਦੇਸ਼ਾਂ ਦੇ ਨਾਲ ਇੱਕ ਪੱਤਰ ਅਤੇ ਈਮੇਲ ਪ੍ਰਾਪਤ ਹੋਵੇਗੀ।
ਕੰਮ ਦੇ ਘੰਟੇ ਕਵਰੇਜ ਨੂੰ ਕਿਵੇਂ ਨਿਰਧਾਰਤ ਕਰਦੇ ਹਨ
ਤੁਹਾਡੀ ਕਵਰੇਜ ਦੀ ਸਥਿਤੀ ਤੁਹਾਡੇ ਦੁਆਰਾ 2 ਮਹੀਨੇ ਪਹਿਲਾਂ ਕੀਤੇ ਗਏ ਕੰਮ ਦੇ ਘੰਟਿਆਂ 'ਤੇ ਅਧਾਰਤ ਹੁੰਦੀ ਹੈ। ਉਦਾਹਰਨ ਲਈ, ਜਨਵਰੀ ਵਿੱਚ ਤੁਹਾਡੇ ਦੁਆਰਾ ਕੀਤੇ ਗਏ ਕੰਮ ਦੇ ਘੰਟੇ ਮਾਰਚ ਵਿੱਚ ਤੁਹਾਡੀ ਕਵਰੇਜ ਨੂੰ ਨਿਰਧਾਰਤ ਕਰਦੇ ਹਨ।
ਇਹ ਦੇਖਣ ਲਈ ਕਿ ਤੁਹਾਡੇ ਕੰਮ ਦਾ ਮਹੀਨਾ ਕਵਰੇਜ ਲਾਗੂ ਹੋਣ ਵਾਲੇ ਮਹੀਨੇ ਨਾਲ ਕਿਵੇਂ ਜੁੜਦਾ ਹੈ, ਇਸ ਚਾਰਟ ਦੀ ਵਰਤੋਂ ਕਰੋ।
ਕੰਮ ਦਾ ਮਹੀਨਾ | ਕਵਰੇਜ ਮਹੀਨਾ | |
|---|---|---|
ਜਨਵਰੀ | ਮਾਰਚ | |
ਫ਼ਰਵਰੀ | ਅਪ੍ਰੈਲ | |
ਮਾਰਚ | ਮਈ | |
ਅਪ੍ਰੈਲ | ਜੂਨ | |
ਮਈ | ਜੁਲਾਈ | |
ਜੂਨ | ਅਗਸਤ | |
ਜੁਲਾਈ | ਸਤੰਬਰ | |
ਅਗਸਤ | ਅਕਤੂਬਰ | |
ਸਤੰਬਰ | ਨਵੰਬਰ | |
ਅਕਤੂਬਰ | ਦਸੰਬਰ | |
ਨਵੰਬਰ | ਜਨਵਰੀ | |
ਦਸੰਬਰ | ਫ਼ਰਵਰੀ |
ਗ੍ਰੇਸ ਮਹੀਨੇ
ਅਨਿਯਮਿਤ ਜਾਂ ਬੇਤਰਤੀਬੇ ਸ਼ਡਿਊਲਾਂ ਨਾਲ ਕੰਮ ਦੇ ਲੋੜੀਂਦੇ ਘੰਟਿਆਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਸਕਦਾ ਹੈ। ਗ੍ਰੇਸ ਮਹੀਨਿਆਂ ਦਾ ਬੈਨਿਫ਼ਿਟ ਨਿਰੰਤਰ ਹੈਲਥਕੇਅਰ ਕਵਰੇਜ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ, ਉਦੋਂ ਵੀ ਜਦੋਂ ਤੁਸੀਂ ਯੋਜਨਾ ਅਨੁਸਾਰ ਕੰਮ ਕਰਨ ਦੇ ਯੋਗ ਨਾ ਹੋਵੋ।
ਹਰੇਕ ਕਵਰੇਜ ਸਾਲ (ਅਗਸਤ-ਜੁਲਾਈ) ਦੌਰਾਨ, ਤੁਹਾਨੂੰ 2 ਗ੍ਰੇਸ ਮਹੀਨੇ ਮਿਲਦੇ ਹਨ
ਜੋ ਤੁਹਾਡੇ ਕੰਮ ਦੇ ਘੰਟੇ ਲੋੜ ਤੋਂ ਘੱਟ ਹੋਣ 'ਤੇ ਤੁਹਾਡੇ ਹੈਲਥਕੇਅਰ ਕਵਰੇਜ ਨੂੰ ਆਪਣੇ ਆਪ 1 ਮਹੀਨੇ ਲਈ ਵਧਾ ਦਿੰਦੇ ਹਨ।
ਜੇ ਤੁਹਾਡੇ ਕੋਲ Coverage for Kids (ਬੱਚਿਆਂ ਲਈ ਕਵਰੇਜ) ਹੈ,
ਤਾਂ ਇਹ ਸੁਰੱਖਿਆ ਤੁਹਾਡੇ 'ਤੇ ਨਿਰਭਰ ਪਰਿਵਾਰਕ ਜੀਆਂ 'ਤੇ ਵੀ ਲਾਗੂ ਹੁੰਦੀ ਹੈ। ਜੇਕਰ ਤੁਸੀਂ ਆਪਣੀ ਨਿੱਜੀ ਕਵਰੇਜ ਲਈ ਘੰਟੇ ਪੂਰੇ ਕਰਦੇ ਹੋ ਪਰ Coverage for Kids (ਬੱਚਿਆਂ ਲਈ ਕਵਰੇਜ) ਲਈ ਇਹ ਘੰਟੇ ਘੱਟ ਰਹਿ ਜਾਂਦੇ ਹਨ, ਤਾਂ ਉਸ ਮਹੀਨੇ ਬੱਚਿਆਂ ਦੀ ਕਵਰੇਜ ਵਧਾਉਣ ਲਈ ਇੱਕ ਗ੍ਰੇਸ ਮਹੀਨੇ ਦੀ ਵਰਤੋਂ ਕੀਤੀ ਜਾਵੇਗੀ।
ਗ੍ਰੇਸ ਮਹੀਨੇ ਕਿਵੇਂ ਕੰਮ ਕਰਦੇ ਹਨ
- ਤੁਹਾਨੂੰ ਪ੍ਰਤੀ ਕਵਰੇਜ ਸਾਲ 2 ਗ੍ਰੇਸ ਮਹੀਨੇ ਮਿਲਦੇ ਹਨ (ਅਗਸਤ–ਜੁਲਾਈ)।
- ਜੇ ਤੁਸੀਂ ਕੰਮ ਦੇ ਲੋੜੀਂਦੇ ਘੰਟਿਆਂ ਨੂੰ ਪੂਰਾ ਨਹੀਂ ਕਰਦੇ ਹੋ ਤਾਂ ਹਰ ਗ੍ਰੇਸ ਮਹੀਨਾ 1 ਮਹੀਨੇ ਲਈ ਕਵਰੇਜ ਨੂੰ ਵਧਾ ਦਿੰਦਾ ਹੈ। ਇੱਕ ਗ੍ਰੇਸ ਮਹੀਨਾ ਤੁਹਾਡੀ ਅਤੇ ਤੁਹਾਡੇ ਨਿਰਭਰ ਵਿਅਕਤੀਆਂ, ਦੋਵਾਂ ਦੀ ਕਵਰੇਜ ਨੂੰ ਕਵਰ ਕਰਦਾ ਹੈ।
- ਗ੍ਰੇਸ ਮਹੀਨੇ ਆਪਣੇ ਆਪ ਲਾਗੂ ਹੋ ਜਾਂਦੇ ਹਨ—ਕਿਸੇ ਕਾਰਵਾਈ ਦੀ ਲੋੜ ਨਹੀਂ ਹੁੰਦੀ।
- ਤੁਸੀਂ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਵਿੱਚ ਲੌਗਇਨ ਕਰਕੇ ਕਿਸੇ ਵੀ ਸਮੇਂ ਆਪਣੇ ਉਪਲਬਧ ਗ੍ਰੇਸ ਮਹੀਨਿਆਂ ਨੂੰ ਚੈੱਕ ਕਰ ਸਕਦੇ ਹੋ।
ਮੇਰੇ ਗ੍ਰੇਸ ਮਹੀਨੇ ਕਦੋਂ ਰੀਸੈੱਟ (ਨਵੇਂ ਸਿਰੇ ਤੋਂ ਸ਼ੁਰੂ) ਹੁੰਦੇ ਹਨ?
ਇਹ ਹਰ ਸਾਲ 1 ਅਗਸਤ ਨੂੰ ਰੀਸੈੱਟ ਹੁੰਦੇ ਹਨ ਅਤੇ ਤੁਹਾਡੇ ਨਾਮਾਂਕਣ ਕਰਵਾਉਂਦੇ ਹੀ ਉਪਲਬਧ ਹੋ ਜਾਂਦੇ ਹਨ।
ਕੀ ਅਣਵਰਤੇ ਗ੍ਰੇਸ ਮਹੀਨੇ ਅਗਲੇ ਸਾਲ ਵਿੱਚ ਲਿਜਾਏ ਜਾਂਦੇ ਹਨ?
ਜੀ ਨਹੀਂ। ਹਰ ਸਾਲ 1 ਅਗਸਤ ਨੂੰ, ਤੁਹਾਨੂੰ 2 ਗ੍ਰੇਸ ਮਹੀਨੇ ਮਿਲਦੇ ਹਨ। ਨਾ ਵਰਤੇ ਗਏ ਗ੍ਰੇਸ ਮਹੀਨੇ ਅੱਗੇ ਨਹੀਂ ਲਿਜਾਏ ਜਾਂਦੇ।
ਕੀ ਮੈਂ ਆਪਣੇ ਗ੍ਰੇਸ ਮਹੀਨਿਆਂ ਦੀ ਵਰਤੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਮਹੀਨੇ ਵਿੱਚ ਕਰ ਸਕਦਾ/ਸਕਦੀ ਹਾਂ?
ਜੀ ਨਹੀਂ, ਤੁਸੀਂ ਲਗਾਤਾਰ 2 ਮਹੀਨਿਆਂ ਤੱਕ ਗ੍ਰੇਸ ਮਹੀਨਿਆਂ ਦੀ ਵਰਤੋਂ ਨਹੀਂ ਕਰ ਸਕਦੇ ਹੋ।
ਜੇ ਮੈਂ ਵਿਅਕਤੀਗਤ ਕਵਰੇਜ ਲਈ ਲੋੜੀਂਦੇ ਘੰਟਿਆਂ ਲਈ ਕੰਮ ਕਰਾਂ, ਪਰ Coverage for Kids (ਬੱਚਿਆਂ ਲਈ ਕਵਰੇਜ) ਲਈ ਲੋੜੀਂਦਾ ਕੰਮ ਨਾ ਕਰਾਂ ਤਾਂ ਕੀ ਹੋਵੇਗਾ?
ਇਸ ਸਥਿਤੀ ਵਿੱਚ, ਉਸ ਮਹੀਨੇ ਲਈ ਤੁਹਾਡੇ ਬੱਚਿਆਂ ਦੀ ਕਵਰੇਜ ਵਧਾਉਣ ਵਾਸਤੇ 1 ਗ੍ਰੇਸ ਮਹੀਨਾ ਲਾਗੂ ਕੀਤਾ ਜਾਵੇਗਾ।
ਜੇ ਮੈਂ ਕ੍ਰੈਡਿਟ ਦੀ ਵਰਤੋਂ ਕਰਦਾ/ਕਰਦੀ ਹਾਂ, ਤਾਂ ਕੀ ਮੈਨੂੰ ਅਜੇ ਵੀ ਆਪਣੇ ਮਹੀਨੇਵਾਰ ਸਹਿ-ਪ੍ਰੀਮੀਅਮ ਦਾ ਭੁਗਤਾਨ ਕਰਨਾ ਪਵੇਗਾ?
ਜੀ ਹਾਂ, ਤੁਸੀਂ ਅਜੇ ਵੀ ਉਸ ਮਹੀਨੇ ਲਈ ਆਪਣੇ ਸਹਿ-ਪ੍ਰੀਮੀਅਮ ਵਾਸਤੇ ਜ਼ਿੰਮੇਵਾਰ ਹੁੰਦੇ ਹੋ।
ਸਹਾਇਤਾ ਸੰਪਰਕ
ਹੇਠਾਂ ਦਿੱਤੇ ਸਹਾਇਤਾ ਸੰਪਰਕ, ਲੋੜ ਪੈਣ 'ਤੇ ਤੁਹਾਨੂੰ ਮਦਦ ਨਾਲ ਜੋੜਦੇ ਹਨ। ਤੁਹਾਡੇ ਪਲਾਨ ਦੀ ਨਰਸ ਹੈਲਪ ਲਾਈਨ (Nurse Help Line) ਰਜਿਸਟਰਡ ਨਰਸਾਂ ਤੋਂ ਫ਼ੋਨ ਰਾਹੀਂ ਸਹਾਇਤਾ ਪ੍ਰਦਾਨ ਕਰਦੀ ਹੈ ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ ਅਤੇ ਅਗਲੇ ਕਦਮ ਤੈਅ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਹੈਲਥ ਬੈਨਿਫ਼ਿਟਸ ਸਹਾਇਤਾ ਗਾਹਕ ਸੇਵਾ
ਕਵਰੇਜ, ਯੋਗਤਾ, ਅਪਲਾਈ ਕਰਨ ਬਾਰੇ ਸਵਾਲਾਂ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
ਗਾਹਕ ਸੇਵਾ ਸੋਮਵਾਰ-ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲਬਧ ਹੁੰਦੀ ਹੈ।
1-877-606-6705
ਭਾਸ਼ਾ ਵਿੱਚ ਸਹਿਯੋਗ ਉਪਲਬਧ ਹੈ।
ਲਾਈਵ ਚੈਟ ਸਹਿਯੋਗ
ਚੈਟ ਰਾਹੀਂ ਸਹਾਇਤਾ ਲਈ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਵਿੱਚ ਲੌਗ ਇਨ ਕਰੋ।
SEIU775BG-caregiver@magnacare.com
ਕਾਰੋਬਾਰੀ ਘੰਟਿਆਂ ਦੌਰਾਨ ਗਾਹਕ ਸੇਵਾ ਨਾਲ ਸੰਪਰਕ ਨਹੀਂ ਕਰ ਪਾ ਰਹੇ ਹੋ?
ਈਮੇਲ ਕਰੋ ਅਤੇ 2 ਕਾਰੋਬਾਰੀ ਦਿਨਾਂ ਦੇ ਅੰਦਰ ਜਵਾਬ ਪ੍ਰਾਪਤ ਕਰੋ।
Kaiser Permanente of Washington
ਨਵੇਂ ਮੈਬਰਾਂ ਲਈ ਸੇਵਾਵਾਂ:
1-888-844-4607
myseiu.be/kp-new-member
ਮੈਂਬਰ ਸੇਵਾਵਾਂ:
1-888-901-4636
myseiu.be/kp-member
ਮਾਨਸਿਕ ਸਿਹਤ ਸੇਵਾਵਾਂ
1-888-287-2680
myseiu.be/kaiser-bh
ਨਰਸ ਹੈਲਪਲਾਈਨ
1-800-297-6877
myseiu.be/kp-nurse
ਮੈਂਬਰਾਂ ਲਈ ਭਾਸ਼ਾ ਸਹਾਇਤਾ
1-888-901-4636
myseiu.be/kp-language
Kaiser Permanente Northwest
ਨਵੇਂ ਮੈਬਰਾਂ ਲਈ ਸੇਵਾਵਾਂ:
1-888-491-1124
myseiu.be/kp-new-member
ਮੈਂਬਰ ਸੇਵਾਵਾਂ:
1-888-813-2000
myseiu.be/kp-member
ਮਾਨਸਿਕ ਸਿਹਤ ਸੇਵਾਵਾਂ
1-855-632-8280
myseiu.be/kpnw-bh
ਨਰਸ ਹੈਲਪਲਾਈਨ
1-800-324-8010
myseiu.be/kp-nurse
ਮੈਂਬਰਾਂ ਲਈ ਭਾਸ਼ਾ ਸਹਾਇਤਾ
1-888-813-2000
myseiu.be/kp-language
Aetna
ਮੈਂਬਰ ਸੇਵਾਵਾਂ:
1-855-736-9469
ਮਾਨਸਿਕ ਸਿਹਤ ਸੇਵਾਵਾਂ
1-800-424-4047
24 ਘੰਟੇ ਨਰਸ ਲਾਈਨ
1-800-556-1555
ਸਹੀ PCP ਲੱਭੋ
1-888-982-3862
Sav-RX
1-800-228-3108
savrx.com
ਮੈਂਬਰਾਂ ਲਈ ਭਾਸ਼ਾ ਸਹਾਇਤਾ
1-855-736-9469
myseiu.be/aetna-language
ਡੈਂਟਲ
EPIC ਅਤੇ Progyny
ਹੈਲਥ ਕਵਰੇਜ ਨਾਲ ਸਬੰਧਤ ਟੈਕਸ ਦੇ ਦਸਤਾਵੇਜ਼
ਹੈਲਥ ਕਵਰੇਜ ਨਾਲ ਸਬੰਧਤ ਟੈਕਸ ਦੇ ਮਹੱਤਵਪੂਰਨ ਦਸਤਾਵੇਜ਼
ਫ਼ਾਰਮ 1095-B ਇੱਕ IRS ਟੈਕਸ ਫ਼ਾਰਮ ਹੈ ਜੋ ਇਹ ਦੱਸਦਾ ਹੈ ਕਿ ਤੁਹਾਡੇ ਅਤੇ ਤੁਹਾਡੇ ‘ਤੇ ਨਿਰਭਰ ਜੀਆਂ ਕੋਲ ਪਿਛਲੇ ਸਾਲ ਦੇ ਦੌਰਾਨ ਘੱਟੋ-ਘੱਟ ਜ਼ਰੂਰੀ ਹੈਲਥ ਕਵਰੇਜ ਸੀ ਜਾਂ ਨਹੀਂ। ਸਾਲ 2024 ਤੋਂ ਲਾਗੂ ਹੋਏ, ਕਾਗਜ਼ੀ ਕਾਰਵਾਈ ਨੂੰ ਘਟਾਉਣ ਸਬੰਧੀ ਕਨੂੰਨ (Paperwork Burden Reduction Act) ਅਨੁਸਾਰ ਕਵਰ ਕੀਤੇ ਹਰ ਵਿਅਕਤੀ ਨੂੰ ਫ਼ਾਰਮ 1095 ਭੇਜਣ ਦੀ ਲੋੜ ਵਿੱਚ ਢਿੱਲ ਦਿੱਤੀ ਗਈ ਹੈ।
ਇਸਦਾ ਮਤਲਬ ਹੈ ਕਿ ਤੁਸੀਂ ਫ਼ਾਰਮ 1095-B ਦੀ ਆਪਣੀ ਕਾਪੀ BenefitScape ਵੈੱਬ ਪੋਰਟਲ ਰਾਹੀਂ ਆਨਲਾਈਨ ਪ੍ਰਾਪਤ ਕਰ ਸਕਦੇ ਹੋ।
- eDelivery ਲਈ ਰਜਿਸਟਰ ਕਰਨ ਵਾਸਤੇ https://eeportal.bencorpaca.com/ 'ਤੇ ਜਾਓ।
- ਹੇਠਾਂ ਦਿੱਤੀ ਜਾਣਕਾਰੀ ਦਰਜ ਕਰੋ:
• CompanyCode (ਕੰਪਨੀ ਕੋਡ): BG1234
• ਤੁਹਾਡੀ ਜਨਮ ਮਿਤੀ
• ਤੁਹਾਡੇ ਘਰ ਦਾ ਜ਼ਿਪ ਕੋਡ - ਨਾਮਾਂਕਣ ਕਰਨ ਤੋਂ ਬਾਅਦ ਤੁਹਾਨੂੰ ਇੱਕ ਈਮੇਲ ਆਏਗੀ ਜਿਸ ਵਿੱਚ ਤੁਹਾਨੂੰ ਲੌਗਇਨ ਕ੍ਰੇਡੈਂਸ਼ੀਅਲ ਭਾਵ ਆਈਡੀ ਅਤੇ ਪਾਸਵਰਡ ਬਣਾਉਣ ਬਾਰੇ ਦੱਸਿਆ ਹੋਵੇਗਾ।
- ਰਜਿਸਟਰ ਹੋਣ ਮਗਰੋਂ, ਤੁਹਾਨੂੰ ਇੱਕ ਪੁਸ਼ਟੀਕਰਨ ਈਮੇਲ ਆਏਗੀ, ਜਿਸਤੋਂ ਤੁਸੀਂ ਆਪਣੇ ਰਿਕਾਰਡ ਲਈ ਲੋੜ ਅਨੁਸਾਰ ਆਪਣਾ ਫ਼ਾਰਮ ਡਾਊਨਲੋਡ ਕਰਕੇ ਪ੍ਰਿੰਟ ਕਰ ਸਕਦੇ ਹੋ। ਜੇ ਤੁਸੀਂ ਡਾਕ ਰਾਹੀਂ ਕਾਪੀ ਮੰਗਵਾਉਣੀ ਚਾਹੁੰਦੇ ਹੋ, ਤਾਂ BenefitScape ਤੁਹਾਨੂੰ 30 ਦਿਨਾਂ ਦੇ ਅੰਦਰ ਇਸਦੀ ਇੱਕ ਕਾਪੀ ਭੇਜ ਦੇਵੇਗਾ।
ਜੇ ਤੁਹਾਡੇ ਕੋਈ ਸਵਾਲ ਹਨ ਜਾਂ ਤੁਹਾਨੂੰ ਰਜਿਸਟਰ ਕਰਨ ਵਿੱਚ ਮਦਦ ਚਾਹੀਦੀ ਹੈ, ਤਾਂ ਕਿਰਪਾ ਕਰਕੇ ਗਾਹਕ ਸੇਵਾ ਟੀਮ ਨਾਲ 1-877-606-6705 'ਤੇ ਸੰਪਰਕ ਕਰੋ।
ਕਟੌਤੀਯੋਗ ਜਾਂ ਸਹਿ-ਭੁਗਤਾਨ ਵਰਗੇ ਬੀਮੇ ਸਬੰਧੀ ਸ਼ਬਦਾਂ ਵਿੱਚ ਉਲਝ ਗਏ ਹੋ?
ਆਪਣੀ ਕਵਰੇਜ ਅਤੇ ਖਰਚਿਆਂ ਨੂੰ ਜ਼ਿਆਦਾ ਵਧੀਆ ਢੰਗ ਨਾਲ ਸਮਝਣ ਲਈ ਹੈਲਥਕੇਅਰ ਨਾਲ ਜੁੜੇ ਆਮ ਸ਼ਬਦਾਂ ਦੇ ਸਰਲ ਅਰਥ ਜਾਣੋ।

ਹੈਲਥ ਬੈਨਿਫ਼ਿਟਸ ਖਾਤਾ
MagnaCare ਦੁਆਰਾ ਪ੍ਰਬੰਧਿਤ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਵਿੱਚ ਲੋਗਇਨ ਕਰੋ ਜਾਂ ਨਵਾਂ ਖਾਤਾ ਬਣਾਓ ਤਾਂ ਜੋ ਤੁਸੀਂ ਆਪਣੇ ਕੰਮ ਦੇ ਘੰਟੇ ਅਤੇ ਗ੍ਰੇਸ ਮਹੀਨਿਆਂ ਦਾ ਬਕਾਇਆ ਦੇਖ ਸਕੋ, ਸਹਿ-ਪ੍ਰੀਮੀਅਮਾਂ ਦਾ ਭੁਗਤਾਨ ਕਰ ਸਕੋ, ਲਾਈਵ ਚੈਟ ਸਹਿਯੋਗ ਪ੍ਰਾਪਤ ਕਰ ਸਕੋ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕੋ।


