ਦੇਖਭਾਲ ਕਰਨ ਵਾਲਿਆਂ ਲਈ ਸਵੈ-ਸੰਭਾਲ
ਤੁਹਾਡੀ ਭਾਵਨਾਤਮਕ ਸਿਹਤ ਵੀ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਤੁਹਾਡੀ ਸਰੀਰਕ ਸਿਹਤ।
ਹਾਲਾਂਕਿ ਦੇਖਭਾਲ ਕਰਨ ਵਾਲੇ ਅਕਸਰ ਆਪਣੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦਿੰਦੇ ਹਨ, ਪਰ ਆਪਣੇ ਆਪ ਦੀ ਦੇਖਭਾਲ ਕਰਨਾ ਵੀ ਮਹੱਤਵਪੂਰਨ ਹੈ। ਦੇਖਭਾਲ ਕਰਨ ਵਾਲਿਆਂ ਲਈ ਬਹੁਤ ਸਾਰੇ ਮੁਫ਼ਤ ਅਤੇ ਘੱਟ ਲਾਗਤ ਵਾਲੇ ਬੈਨਿਫ਼ਿਟ ਹਨ ਜੋ ਚਿੰਤਾ ਅਤੇ ਡਿਪ੍ਰੈਸ਼ਨ ਨਾਲ ਨਜਿੱਠਣ ਵਿੱਚ ਮਦਦ ਕਰ ਸਕਦੇ ਹਨ।
ਇੱਥੇ ਜਾਓ:
Headspace Care
ਭਾਵਨਾਤਮਕ ਸਿਹਤ ਕੋਚਿੰਗ ਐਪ
ਸੁਰੱਖਿਅਤ ਟੈਕਸਟ ਮੈਸੇਜਿੰਗ ਰਾਹੀਂ, ਤਣਾਅ ਨੂੰ ਘਟਾਉਣਾ, ਜੀਵਨ ਅਤੇ ਤੰਦਰੁਸਤੀ ਦੇ ਟੀਚਿਆਂ ਨੂੰ ਟਰੈਕ ਕਰਨ, ਅਤੇ ਪ੍ਰੇਰਿਤ ਹੋਣ 'ਤੇ ਮਾਰਗਦਰਸ਼ਨ ਅਤੇ ਸੁਝਾਵਾਂ ਲਈ Headspace Care ਐਪ ਰਾਹੀਂ ਇੱਕ ਮਾਹਰ ਕੋਚ ਨਾਲ ਜੁੜੋ।
ਤੁਹਾਡੇ ਨਿਰਭਰ ਬੱਚੇ ਵੀ ਮੁਫ਼ਤ ਵਿੱਚ Headspace Care ਪ੍ਰਾਪਤ ਕਰ ਸਕਦੇ ਹਨ।
ਸ਼ਾਂਤ ਰਹਿਣ ਲਈ ਟੂਲਜ਼ (Tools for Calm)
Continuing Education (ਨਿਰੰਤਰ ਸਿੱਖਿਆ) ਕੋਰਸ।
ਹੋਰ ਦੇਖਭਾਲ ਕਰਨ ਵਾਲਿਆਂ ਦੇ ਨਾਲ ਮਿਲ ਕੇ, ਤਣਾਅ ਅਤੇ ਹੋਰ ਚੁਣੌਤੀਆਂ ਨੂੰ ਦੂਰ ਕਰਨ ਦੇ ਤਰੀਕੇ ਲੱਭੋ। 6 ਹਫ਼ਤਿਆਂ ਲਈ, ਹਫ਼ਤੇ ਵਿੱਚ ਸਿਰਫ਼ 1 ਘੰਟੇ ਵਿੱਚ, ਇੰਸਟ੍ਰਕਟਰ ਦੀ ਅਗਵਾਈ ਵਾਲੇ ਲਾਈਵ ਵੀਡੀਓ ਸੈਸ਼ਨ ਤੱਕ ਪਹੁੰਚ ਪ੍ਰਾਪਤ ਕਰੋ ਅਤੇ ਜਾਗਰੂਕ ਚੇਤੰਨਤਾ (mindfulness) ਦੀਆਂ ਤਕਨੀਕਾਂ ਰਾਹੀਂ ਆਪਣੀ ਤੰਦਰੁਸਤੀ ਵਿੱਚ ਸੁਧਾਰ ਲਿਆਉਣ ਲਈ ਕਦਮ ਚੁੱਕੋ।
Calm
ਜਾਗਰੂਕ ਚੇਤੰਨਤਾ (Mindfulness), ਮੈਡੀਟੇਸ਼ਨ ਅਤੇ ਸਲੀਪ ਐਪ।
ਧਿਆਨ ਅਤੇ ਧਿਆਨ ਲਈ Calm ਐਪ ਤੁਹਾਨੂੰ ਗਾਈਡਡ ਮੈਡੀਟੇਸ਼ਨਾਂ, ਗਰਾਉਂਡਿੰਗ ਅਭਿਆਸਾਂ, ਨੀਂਦ ਦੀਆਂ ਕਹਾਣੀਆਂ ਅਤੇ ਹੋਰ ਸਾਧਨਾਂ ਨਾਲ ਜੋੜਦਾ ਹੈ ਜੋ ਤੁਹਾਨੂੰ ਆਰਾਮ ਕਰਨ ਅਤੇ ਠੀਕ ਹੋਣ ਵਿੱਚ ਮਦਦ ਕਰਨ 'ਤੇ ਕੇਂਦ੍ਰਿਤ ਹੈ। ਭਾਵੇਂ ਤੁਸੀਂ ਬਿਹਤਰ ਨੀਂਦ ਲੈਣਾ ਚਾਹੁੰਦੇ ਹੋ, ਵਧੇਰੇ ਆਰਾਮ ਮਹਿਸੂਸ ਕਰਨਾ ਚਾਹੁੰਦੇ ਹੋ ਜਾਂ ਆਪਣੇ ਫੋਕਸ ਅਤੇ ਉਤਪਾਦਕਤਾ ਵਿੱਚ ਸੁਧਾਰ ਕਰਨਾ ਚਾਹੁੰਦੇ ਹੋ, Calm ਕੋਲ ਤੁਹਾਡੇ ਲਈ ਕੁਝ ਉਪਲਬਧ ਹੈ।
Kaiser Permanente ਕਵਰੇਜ ਦੇ ਵਾਲੇ ਦੇਖਭਾਲ ਕਰਨ ਵਾਲਿਆਂ ਲਈ Calm ਮੁਫ਼ਤ ਹੈ।
ਰਿਸੋਰਸ ਫ਼ਾਈਂਡਰ (Resource Finder)
ਜੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੇ ਜੀਆਂ ਨੂੰ ਮਦਦ ਦੀ ਲੋੜ ਹੈ, ਜਿਵੇਂ ਕਿ ਬੁਨਿਆਦੀ ਲੋੜਾਂ ਵਿੱਚ ਮਦਦ, ਭਾਵਨਾਤਮਕ ਸਿਹਤ ਸਰੋਤਾਂ ਜਾਂ ਕਨੂੰਨੀ ਮਦਦ ਤੱਕ ਪਹੁੰਚ ਵਗੈਰਾ, ਤਾਂ ਤੁਹਾਡੇ ਲਈ ਕਈ ਮੁਫ਼ਤ ਅਤੇ ਘੱਟ ਖਰਚੇ ਵਾਲੇ ਵਿਕਲਪ ਉਪਲਬਧ ਹਨ।
ਪੇਸ਼ੇਵਰ ਸਹਾਇਤਾ
ਤੁਹਾਡੇ ਕੋਲ ਤੁਹਾਡੇ ਹੇਲ੍ਥ੍ਕੇਰ ਕਵਰੇਜ ਦੁਆਰਾ ਤਵਣੁ ਬਹੁਤ ਸਾਰੇ ਵਧੀਆ ਵਿਕਲਪ ਉਪਲਬਧ ਹਨ, ਜਿਸ ਵਿੱਚ ਔਨਲਾਈਨ ਸਰੋਤ, ਦਵਾਈ ਪ੍ਰਬੰਧਨ, ਅਤੇ ਵਿਅਕਤੀਗਤ ਅਤੇ ਵਰਚੁਅਲ ਕਾਉਂਸਲਿੰਗ ਸ਼ਾਮਲ ਹਨ।
ਵੇਰਵਿਆਂ ਲਈ ਆਪਣੀ ਪਲਾਨ ਦੇ ਸਮਰੀ ਦੀ ਸਮੀਖਿਆ ਕਰੋ।
Kaiser Permanente ਕਵਰੇਜ ਦੇ ਨਾਲ, ਤੁਸੀਂ ਪ੍ਰਾਪਤ ਕਰਦੇ ਹੋ:
- ਭਾਵਨਾਤਮਕ ਸਿਹਤ ਅਤੇ ਸਵੈ-ਸੰਭਾਲ ਐਪਾਂ: ਬਿਹਤਰ ਨੀਂਦ ਅਤੇ ਧਿਆਨ ਲਈ Calm ਤੱਕ ਐਕ੍ਸੇਸ ਪ੍ਰਾਪਤ ਕਰੋ, ਅਤੇ ਵਿਅਕਤੀਗਤ ਭਾਵਨਾਤਮਕ ਸਿਹਤ ਸਹਾਇਤਾ ਲਈ MyStrength।
- ਵੈਲਨੈੱਸ ਕੋਚਿੰਗ: ਇੱਕ ਫਿਟਨੈਸ ਕੋਚ ਨਾਲ ਜੁੜੋ ਜੋ ਤਣਾਅ ਘਟਾਉਣ, ਸਿਹਤ ਟੀਚਿਆਂ ਨੂੰ ਸੈੱਟ ਕਰਨ ਅਤੇ ਨਤੀਜੇ ਦੇਖਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
- ਫ਼ੋਨ ਸਹਾਇਤਾ: ਭਾਵੇਂ ਤੁਹਾਨੂੰ ਫੌਰੀ ਮਦਦ ਦੀ ਤਲਾਸ਼ ਹੋਵੇ, ਵਿਸ਼ੇਸ਼ ਮਾਨਸਿਕ ਸਿਹਤ ਦੇਖਭਾਲ, ਜਾਂ ਫਿਰ ਨਸ਼ਾ ਮੁਕਤੀ ਦੀ ਲੋੜ ਹੋਵੇ, ਮਦਦ ਸਿਰਫ਼ ਇੱਕ ਫ਼ੋਨ ਕਾਲ 'ਤੇ ਉਪਲਬਧ ਹੈ।
ਆਪਣੇ Kaiser Permanente ਬੈਨਿਫ਼ਿਟਾਂ ਬਾਰੇ ਹੋਰ ਜਾਣੋ:
Kaiser Permanente of Washington (KPWA)
Kaiser Permanente Northwest (KPNW)
Aetna ਕਵਰੇਜ ਦੇ ਨਾਲ, ਤੁਸੀਂ ਪ੍ਰਾਪਤ ਕਰਦੇ ਹੋ:
- Alma: ਸਿਖਲਾਈ ਪ੍ਰਾਪਤ ਥੈਰੇਪਿਸਟਾਂ ਤੋਂ ਵਿਅਕਤੀਗਤ ਤੌਰ 'ਤੇ ਜਾਂ ਵਰਚੁਅਲ ਤੌਰ 'ਤੇ ਕਾਉਨ੍ਸ੍ਲਿਂਗ ਪ੍ਰਾਪਤ ਕਰੋ। ਤੁਸੀਂ Alma ਦ੍ਵਾਰਾ ਇੱਕ ਪ੍ਰਦਾਤਾ ਨੂੰ ਆਸਾਨੀ ਨਾਲ ਲੱਭ ਸਕਦੇ ਹੋ ਜੋ ਤੁਹਾਡੀਆਂ ਲੋੜਾਂ, ਪਛਾਣ ਅਤੇ ਭਾਸ਼ਾ ਨਾਲ ਮੇਲ ਖਾਂਦਾ ਹੈ।
- Headway: ਇੱਕ ਪ੍ਰਦਾਤਾ ਦਾ ਪਤਾ ਲਗਾਓ ਜੋ ਚਿੰਤਾ ਤੋਂ ਲੈ ਕੇ ਪ੍ਰੇਰਣਾ ਦੀ ਅਣਹੋਂਦ ਤੱਕ ਪਰਿਵਾਰਕ ਚੁਣੌਤੀਆਂ ਦੇ ਨਾਲ-ਨਾਲ ਭਾਸ਼ਾ ਅਤੇ ਪਛਾਣ ਦੀਆਂ ਤਰਜੀਹਾਂ ਦੇ ਵਿਸ਼ਿਆਂ 'ਤੇ ਸਹਾਇਤਾ ਦੀ ਪੇਸ਼ਕਸ਼ ਕਰ ਸਕਦਾ ਹੈ
- AbleTo: ਤੁਹਾਡੀ ਕੇਯਰ ਟੀਮ ਦੁਆਰਾ ਚਲਾਏ ਗਏ ਇੱਕ ਅਨੁਕੂਲਿਤ 8-ਹਫ਼ਤੇ ਦੇ ਪ੍ਰੋਗਰਾਮ ਨਾਲ, ਤੁਸੀਂ ਚਿੰਤਾ, ਤਣਾਅ ਅਤੇ ਉਦਾਸੀ ਨੂੰ ਘਟਾਉਣ ਲਈ ਤੰਦਰੁਸਤੀ ਕੋਚਿੰਗ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ।
ਆਪਣੇ Aetna ਬੈਨਿਫ਼ਿਟਸ ਬਾਰੇ ਹੋਰ ਜਾਣੋ।
ਮੈਂ ਮਾਨਸਿਕ ਸਿਹਤ ਐਪ ਨੂੰ ਵਰਤਣ ਦੇ ਯੋਗ ਸੀ। ਇਸ ਨਾਲ ਵਾਕਈ ਮੈਨੂੰ ਮਦਦ ਮਿਲੀ ਅਤੇ ਮੈਂ ਜਿਸ ਦੁੱਖ ਅਤੇ ਡਿਪ੍ਰੈਸ਼ਨ ਤੋਂ ਲੰਘ ਰਹੀ ਸੀ, ਉਸ ਤੇ ਕਾਬੂ ਪਾਉਣ ਵਿੱਚ ਮੈਨੂੰ ਮਦਦ ਮਿਲੀ। ਇਹ ਮੇਰੇ ਲਈ ਇੱਕ ਵੱਡੀ ਮਦਦ ਸੀ।


