24/7 ਫ਼ੋਨ ਲਾਈਨਾਂ

ਹੇਠਾਂ ਦਿੱਤੀਆਂ ਸਾਰੀਆਂ ਫ਼ੋਨ ਲਾਈਨਾਂ ਅੰਗ੍ਰੇਜ਼ੀ ਅਤੇ ਸਪੈਨਿਸ਼ ਵਿੱਚ ਉਪਲਬਧ ਹਨ ਅਤੇ 150 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਭਾਸ਼ਾ ਸਹਿਯੋਗ ਉਪਲਬਧ ਹੈ। ਤੁਸੀਂ ਹਫ਼ਤੇ ਦੇ ਕਿਸੇ ਵੀ ਦਿਨ, ਦਿਨ ਦੇ 24 ਘੰਟੇ, ਇਹਨਾਂ ਸੇਵਾਵਾਂ ਨੂੰ ਮੁਫ਼ਤ ਵਿੱਚ ਕਾਲ ਕਰ ਸਕਦੇ ਹੋ।

ਐਮਰਜੈਂਸੀ ਸਥਿਤੀਆਂ ਲਈ 911 'ਤੇ ਕਾਲ ਕਰੋ।

988 Suicide & Crisis Lifeline (ਸੁਸਾਈਡ ਐਂਡ ਕ੍ਰਾਈਸਿਸ ਲਾਈਫ਼ਲਾਈਨ) ਲਈ 988 'ਤੇ ਕਾਲ ਕਰੋ, ਜਿਸਨੂੰ ਪਹਿਲਾਂ ਨੈਸ਼ਨਲ ਸੁਸਾਈਡ ਪ੍ਰੀਵੈਨਸ਼ਨ ਲਾਈਫ਼ਲਾਈਨ (National Suicide Prevention Lifeline) ਵਜੋਂ ਜਾਣਿਆ ਜਾਂਦਾ ਸੀ।
ਇਹ ਫ਼ੋਨ ਲਾਈਨ ਭਾਵਨਾਤਮਕ ਪਰੇਸ਼ਾਨੀ ਤੋਂ ਪੀੜਤ ਲੋਕਾਂ ਲਈ ਟ੍ਰੇਨਿੰਗ ਪ੍ਰਾਪਤ ਕਾਉਂਸਲਰਾਂ ਤੋਂ ਮੁਫ਼ਤ ਅਤੇ ਗੁਪਤ ਸਹਿਯੋਗ, ਅਤੇ ਇਸਦੇ ਨਾਲ ਹੀ ਤੁਹਾਡੇ ਜੀਵਨ ਵਿੱਚ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ ਜੋ ਕਿਸੇ ਪਰੇਸ਼ਾਨੀ ਵਿੱਚ ਹਨ।

ਨਿੱਜੀ ਜੀਵਨ ਸਬੰਧੀ ਗੰਭੀਰ ਮਦਦ ਜਿਵੇਂ ਭੋਜਨ, ਰਿਹਾਇਸ਼, ਵਿੱਤੀ ਸਲਾਹ ਜਾਂ ਮਾਰਗਦਰਸ਼ਨ, ਨਸ਼ਾਖੋਰੀ, ਘਰੇਲੂ ਹਿੰਸਾ, ਸਿੱਖਿਆ ਜਾਂ ਰੁਜ਼ਗਾਰ, ਭਾਵਨਾਤਮਕ ਤੰਦਰੁਸਤੀ ਵਰਗੀਆਂ ਸੇਵਾਵਾਂ ਅਤੇ ਹੋਰ ਬਹੁਤ ਕੁਝ ਲਈ 211 'ਤੇ ਕਾਲ ਕਰੋ ਜਾਂ 211.org 'ਤੇ ਜਾਓ।

Washington Recovery Help Line (ਵਾਸ਼ਿੰਗਟਨ ਰਿਕਵਰੀ ਹੈਲਪ ਲਾਈਨ): 1-866-789-1511.
ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿੱਚ ਮਦਦ ਲਈ ਕਾਲ ਕਰੋ।

National Domestic Violence Hotline (ਕੌਮੀ ਘਰੇਲੂ ਹਿੰਸਾ ਹੌਟਲਾਈਨ): 1-800-799-7233.
ਜੇ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਵਿਅਕਤੀ ਨੇ ਘਰੇਲੂ ਹਿੰਸਾ ਦਾ ਅਨੁਭਵ ਕੀਤਾ ਹੈ ਤਾਂ ਕਾਲ ਕਰੋ। ਤੁਸੀਂ 88788 'ਤੇ "start" ਟੈਕਸਟ ਵੀ ਭੇਜ ਸਕਦੇ ਹੋ।

ਸਵੈ-ਸੰਭਾਲ ਅਤੇ ਭਾਵਨਾਤਮਕ ਸਿਹਤ ਬਾਰੇ ਸਰੋਤ

ਹਾਲਾਂਕਿ ਦੇਖਭਾਲ ਕਰਨ ਵਾਲੇ ਅਕਸਰ ਆਪਣੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦਿੰਦੇ ਹਨ, ਪਰ ਆਪਣੇ ਆਪ ਦੀ ਦੇਖਭਾਲ ਕਰਨਾ ਵੀ ਮਹੱਤਵਪੂਰਨ ਹੈ। ਦੇਖਭਾਲ ਕਰਨ ਵਾਲਿਆਂ ਲਈ ਬਹੁਤ ਸਾਰੇ ਬੈਨਿਫ਼ਿਟ ਹਨ ਜੋ ਤਣਾਅ, ਚਿੰਤਾ ਅਤੇ ਡਿਪ੍ਰੈਸ਼ਨ ਨਾਲ ਨਜਿੱਠਣ ਵਿੱਚ ਮਦਦ ਕਰ ਸਕਦੇ ਹਨ। ਸਾਰੇ ਦੇਖਭਾਲ ਕਰਨ ਵਾਲਿਆਂ ਕੋਲ ਇਹਨਾਂ ਤੱਕ ਪਹੁੰਚ ਹੁੰਦੀ ਹੈ:

  • Headspace Care*: ਇੱਕ ਅਜਿਹੀ ਐਪ ਜੋ ਭਾਵਨਾਤਮਕ ਸਿਹਤ ਲਈ ਕੋਚਿੰਗ, ਥੈਰੇਪੀ, ਗਾਈਡਿਡ ਮੈਡੀਟੇਸ਼ਨਾਂ, ਜਾਗਰੂਕ ਚੇਤੰਨਤਾ (mindfulness) ਲਈ ਕਸਰਤਾਂ ਅਤੇ ਕੰਮ/ਜੀਵਨ ਦੇ ਸਰੋਤਾਂ ਤੱਕ ਫ਼ੌਰਨ ਉਸੇ ਸਮੇਂ ਪਹੁੰਚ ਪ੍ਰਦਾਨ ਕਰਦੀ ਹੈ।
  • Tools for Calm: 6-ਕ੍ਰੈਡਿਟ ਦਾ ਇੱਕ ਨਿਰੰਤਰ ਸਿੱਖਿਆ (continuing education) ਕੋਰਸ ਜੋ ਤੁਹਾਡੇ ਜੀਵਨ ਵਿੱਚ ਜਾਗਰੂਕ ਚੇਤੰਨਤਾ (mindfulness) ਨੂੰ ਸ਼ਾਮਲ ਕਰਨ ਦੇ ਵਿਹਾਰਕ ਤਰੀਕੇ ਸਿਖਾਉਂਦਾ ਹੈ।

SEIU 775 Benefits Group ਦੇ ਹੈਲਥ ਪਲਾਨ ਵਿੱਚ ਦਾਖਲ ਹੋਏ ਦੇਖਭਾਲਕਰਤਾਵਾਂ ਲਈ, ਤੁਹਾਡੀ ਹੈਲਥਕੇਅਰ ਕਵਰੇਜ ਵਿੱਚ ਵਿਅਕਤੀਗਤ ਅਤੇ ਵਰਚੁਅਲ ਕਾਉਂਸਲਿੰਗ, ਦਵਾਈਆਂ ਦਾ ਪ੍ਰਬੰਧਨ ਅਤੇ ਆਨਲਾਈਨ ਸਰੋਤ ਸ਼ਾਮਲ ਹੁੰਦੇ ਹਨ।

ਆਨਲਾਈਨ ਸਰੋਤ

ਜੇ ਤੁਸੀਂ King County (ਕਿੰਗ ਕਾਉਂਟੀ) ਵਿੱਚ ਰਹਿੰਦੇ ਹੋ, ਤਾਂ ਇੱਕ ਰੈਫ਼ਰਲ ਪ੍ਰਾਪਤ ਕਰੋ (ਹੋ ਸਕਦਾ ਹੈ ਕਿ ਦੁਭਾਸ਼ੀਆ ਸੇਵਾਵਾਂ ਉਪਲਬਧ ਹੋਣ):

 


 

ਮੁਫ਼ਤ ਰਾਜ-ਵਿਆਪੀ ਕਨੂੰਨੀ ਸਰੋਤ:

Therapy for Black Girls: The Impact of Racial Trauma (ਥੈਰੇਪੀ ਫ਼ਾਰ ਬਲੈਕ ਗਰਲਜ਼: ਨਸਲੀ ਸਦਮੇ ਦਾ ਪ੍ਰਭਾਵ)। (ਅੰਗ੍ਰੇਜ਼ੀ): ਲਸੰਸਸ਼ੁਦਾ ਮਨੋਵਿਗਿਆਨੀ ਡਾ. ਕੈਂਡਿਸ ਨਿਕੋਲ ਹਾਰਗਨਸ (Candice Nicole Hargons) ਉਹਨਾਂ ਕੰਮਾਂ ਦੀ ਚਰਚਾ ਕਰਦੇ ਹਨ ਜੋ ਉਹਨਾਂ ਨੇ ਨਸਲੀ ਸਦਮੇ ਨਾਲ ਨਿਪਟਣ ਲਈ ਕਾਲੇ ਲੋਕਾਂ ਨੂੰ ਸਰੋਤਾਂ ਨਾਲ ਲੈਸ ਕਰਨ ਲਈ ਕੀਤੇ ਹਨ ਅਤੇ ਅਜੇ ਵੀ ਕਰ ਰਹੇ ਹਨ।

Project Lotus (ਪ੍ਰੋਜੈਕਟ ਲੋਟਸ) (ਅੰਗ੍ਰੇਜ਼ੀ): ਇੱਕ ਆਨਲਾਈਨ ਭਾਈਚਾਰਾ ਜੋ ਏਸ਼ੀਆਈ ਅਮਰੀਕੀ ਲੋਕਾਂ ਨੂੰ ਬਗੈਰ ਕਿਸੇ ਬਦਨਾਮੀ ਦੇ ਆਪਣੀ ਭਾਵਨਾਤਮਕ ਤੰਦਰੁਸਤੀ ਦੀ ਦੇਖਭਾਲ ਕਰਨ ਅਤੇ ਉਸ ਬਾਰੇ ਗੱਲ ਕਰਨ ਲਈ ਸਮਰੱਥ ਬਣਾਉਂਦਾ ਹੈ।

Black Emotional and Mental Health Collective (ਬਲੈਕ ਇਮੋਸ਼ਨਲ ਐਂਡ ਮੈਂਟਲ ਹੈਲਥ ਕਲੈਕਟਿਵ) (ਅੰਗ੍ਰੇਜ਼ੀ): ਇੱਕ ਕੌਮੀ ਸੰਗਠਨ ਜੋ ਟ੍ਰੇਨਿੰਗ ਅਤੇ ਸਿੱਖਿਆ ਪ੍ਰੋਗਰਾਮਾਂ ਦੇ ਜ਼ਰੀਏ ਭਾਵਨਾਤਮਕ ਸਿਹਤ ਸੰਭਾਲ ਵਿੱਚ ਨਸਲੀ ਰੁਕਾਵਟਾਂ ਨਾਲ ਲੜਦਾ ਹੈ।

ਵਾਸ਼ਿੰਗਟਨ ਰਾਜ ਦਾ ਸਮਾਜਕ ਅਤੇ ਸਿਹਤ ਸੇਵਾਵਾਂ ਵਿਭਾਗ (Washington State Department of Social and Health Services, DSHS): ਫ਼ੂਡ ਸਟੈਂਪਾਂ, ਰਿਹਾਇਸ਼ ਅਤੇ ਚਾਈਲਡ ਸਪੋਰਟ, ਭਾਵਨਾਤਮਕ ਸਿਹਤ, ਅਤੇ ਨਸ਼ਾ ਮੁਕਤੀ ਸੇਵਾਵਾਂ ਅਤੇ ਹੋਰ ਬਹੁਤ ਕੁਝ ਤੱਕ ਪਹੁੰਚ ਪ੍ਰਾਪਤ ਕਰੋ।

Feeding America (ਫ਼ੀਡਿੰਗ ਅਮੈਰਿਕਾ): ਆਪਣੇ ਸਥਾਨਕ ਇਲਾਕੇ ਵਿੱਚ ਮੁਫ਼ਤ ਭੋਜਨ ਅਤੇ ਕਰਿਆਨੇ ਦਾ ਸਮਾਨ ਲੱਭੋ। ਫ਼ੂਡ ਬੈਂਕ ਲੱਭਣ ਲਈ Feeding America (ਫ਼ੀਡਿੰਗ ਅਮੈਰਿਕਾ) ਦੀ ਵੈੱਬਸਾਈਟ 'ਤੇ ਜਾਓ। 

Find Your Words (ਫ਼ਾਈਂਡ ਯੌਰ ਵਰਡਜ਼) (ਅੰਗ੍ਰੇਜ਼ੀ ਅਤੇ Español): ਤੁਹਾਨੂੰ ਆਪਣੀ ਖੁਦ ਦੀ ਦੇਖਭਾਲ ਜ਼ਿਆਦਾ ਵਧੀਆ ਤਰੀਕੇ ਨਾਲ ਕਰਨ, ਮੁਸ਼ਕਲ ਸਥਿਤੀਆਂ ਵਿੱਚ ਦੂਜਿਆਂ ਦੀ ਮਦਦ ਕਰਨ, ਮਦਦ ਮੰਗਣ ਅਤੇ ਆਪਣੇ ਬੱਚਿਆਂ ਨਾਲ ਉਨ੍ਹਾਂ ਦੀ ਭਾਵਨਾਤਮਕ ਤੰਦਰੁਸਤੀ ਬਾਰੇ ਗੱਲ ਕਰਨ ਵਿੱਚ ਤੁਹਾਡੀ ਮਦਦ ਲਈ ਆਨਲਾਈਨ ਸਰੋਤ।

Emotional Support Human (ਭਾਵਨਾਤਮਕ ਸਹਿਯੋਗ ਮਨੁੱਖੀ): ਸਹਿਯੋਗ ਲੱਭਣ ਅਤੇ ਭਾਵਨਾਤਮਕ ਤੰਦਰੁਸਤੀ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋਰਨਾਂ ਲੋਕਾਂ ਦੀ ਸਹਾਇਤਾ ਕਰਨ ਲਈ ਸਰੋਤ।

ਭਾਵਨਾਤਮਕ ਸਹਾਇਤਾ ਅਤੇ ਸੋਗ ਸਬੰਧੀ ਸਲਾਹ-ਮਸ਼ਵਰੇ ਲਈ ਅਮਰੀਕੀ ਰੈੱਡ ਕਰਾਸ ਸਰੋਤ (American Red Cross Resources for Emotional Support and Grief Counseling) (ਅੰਗ੍ਰੇਜ਼ੀ ਅਤੇ Español): ਤੁਹਾਡੇ ਨੇੜੇ-ਤੇੜੇ ਦੇ ਸਰੋਤ ਅਤੇ ਸਪੋਰਟ ਗਰੁੱਪ ਜੋ ਸੋਗ ਅਤੇ ਕਿਸੇ ਨੂੰ ਗੁਆ ਬੈਠਣ ਸਬੰਧੀ ਭਾਵਨਾਤਮਕ ਸਹਿਯੋਗ ਅਤੇ ਸਲਾਹ ਪ੍ਰਦਾਨ ਕਰਦੇ ਹਨ।

Self-care Guide for Professional Caregivers (ਪੇਸ਼ੇਵਰ ਦੇਖਭਾਲ ਕਰਨ ਵਾਲਿਆਂ ਲਈ ਸਵੈ-ਸੰਭਾਲ ਗਾਈਡ): ਸਵੈ-ਸੰਭਾਲ ਨੂੰ ਅਮਲ ਵਿੱਚ ਲਿਆਉਣ ਲਈ ਮਦਦ ਕਰਨ ਵਾਸਤੇ ਸੁਝਾਅ ਅਤੇ ਸਰੋਤ।

National Institutes of Health Emotional Health Toolkit (ਨੈਸ਼ਨਲ ਇੰਸਟੀਚਿਊਟਸ ਆਫ਼ ਹੈਲਥ ਦੀ ਇਮੋਸ਼ਨਲ ਹੈਲਥ ਟੂਲਕਿਟ) (ਅੰਗ੍ਰੇਜ਼ੀ ਅਤੇ Español): ਤਣਾਅ, ਜਾਗਰੂਕ ਚੇਤੰਨਤਾ (mindfulness), ਭਾਵਨਾਵਾਂ ਨਾਲ ਨਜਿੱਠਣ ਅਤੇ ਨੁਕਸਾਨ ਦਾ ਸਾਹਮਣਾ ਕਰਨ ਸਮੇਤ ਤੁਹਾਡੀ ਭਾਵਨਾਤਮਕ ਤੰਦਰੁਸਤੀ ਦਾ ਧਿਆਨ ਰੱਖਣ ਲਈ ਲੇਖ ਅਤੇ ਸੁਝਾਅ।

ਮਾਨਸਿਕ ਰੋਗਾਂ ਸਬੰਧੀ ਕੌਮੀ ਗਠਜੋੜ (National Alliance on Mental Illness, NAMI): NAMI ਮਾਨਸਿਕ ਸਿਹਤ ਸਥਿਤੀਆਂ ਨਾਲ ਜੂਝ ਰਹੇ ਦੂਜੇ ਬਾਲਗ ਵਿਅਕਤੀਆਂ ਨਾਲ ਜੁੜਨ ਲਈ ਵਿਅਕਤੀਗਤ ਅਤੇ ਵਰਚੁਅਲ ਸਪੋਰਟ ਗਰੁੱਪਾਂ, ਅਤੇ ਨਾਲ ਹੀ ਮੁਫ਼ਤ ਆਨਲਾਈਨ ਸਰੋਤਾਂ ਦੀ ਪੇਸ਼ਕਸ਼ ਵੀ ਕਰਦਾ ਹੈ। ਆਪਣੇ ਸਥਾਨਕ ਚੈਪਟਰ ਰਾਹੀਂ ਕੋਈ ਸਪੋਰਟ ਗਰੁੱਪ ਲੱਭੋ।  

*ਯੋਗਤਾ: Headspace Care ਉਹਨਾਂ ਦੇਖਭਾਲ ਕਰਨ ਵਾਲਿਆਂ ਲਈ ਉਪਲਬਧ ਹੈ ਜਿਹਨਾਂ ਨੇ ਇੱਕ ਵਿਅਕਤੀਗਤ ਪ੍ਰਦਾਤਾ (CDWA) ਵਜੋਂ ਘੱਟੋ-ਘੱਟ 1 ਯੋਗਤਾ ਘੰਟੇ ਲਈ ਕੰਮ ਕੀਤਾ ਹੈ ਜਾਂ WA ਦੇ Addus, Amicable (ਐਮਿਕੇਬਲ), CCS, CDM, Chesterfield (ਚੈਸਟਰਫ਼ੀਲਡ), Coastal (ਕੋਸਟਲ) CAP, Concerned Citizens (ਕਨਸਰਨਡ ਸਿਟਿਜ਼ਨਸ), First Choice (ਫ਼ਰਸਟ ਚੌਇਸ), KWA, All Ways Caring (ਆੱਲ ਵੇਜ਼ ਕੇਅਰਿੰਗ), Senior Life (ਸੀਨੀਅਰ ਲਾਈਫ਼) ਅਤੇ Millenia (ਮਿੱਲੇਨੀਆ) ਲਈ ਕੰਮ ਕਰਨ ਵਾਲੇ ਦੇਖਭਾਲ ਕਰਨ ਵਾਲਿਆਂ ਲਈ ਉਪਲਬਧ ਹੈ।

Add Your Heading Text Here

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.

Caregiver Learning Center System Maintenance

June 6 (Thursday) – June 10 (Monday)

You can log in, enroll and take your training in the Caregiver Learning Center during this time. 

If you complete training during the System Maintenance, it will be sent to your employer after June 10. 

Please contact your employer if you have questions about your training requirement, deadline or payment.