homeicon-retirement

ਰਿਟਾਇਰਮੈਂਟ ਬੈਨਿਫ਼ਿਟ

ਇੱਕ ਅਜਿਹਾ ਰਿਟਾਇਰਮੈਂਟ ਪਲਾਨ ਜਿਸ ਵਿੱਚ ਤੁਹਾਡਾ ਰੁਜ਼ਗਾਰਦਾਤਾ ਯੋਗਦਾਨ ਪਾਉਂਦਾ ਹੈ।

homeicon-health

ਹੈਲਥ ਬੈਨਿਫ਼ਿਟਸ

ਵਧੀਆ ਕੁਆਲਿਟੀ ਦੀ, ਕਿਫ਼ਾਇਤੀ ਹੈਲਥਕੇਅਰ ਕਵਰੇਜ ਅਤੇ ਹੋਰ ਸ਼ਾਨਦਾਰ ਬੈਨਿਫ਼ਿਟ।

homeicon-training

ਸਿੱਖਿਆ ਸਬੰਧੀ ਬੈਨਿਫ਼ਿਟ

ਸਿੱਖਿਆ ਸਬੰਧੀ ਬੈਨਿਫ਼ਿਟ ਜਿਹਨਾਂ ਨਾਲ ਤੁਸੀਂ ਸਿੱਖਿਆ ਲੈਣ ਅਤੇ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਭੁਗਤਾਨ ਵੀ ਪ੍ਰਾਪਤ ਕਰ ਸਕਦੇ ਹੋ।

homeicon-job

ਢੁਕਵੀਂ ਨੌਕਰੀ ਲਭਾਉਣ ਸਬੰਧੀ ਬੈਨਿਫ਼ਿਟ

IPs ਲਈ ਢੁਕਵੀਂ ਨੌਕਰੀ ਲਭਾਉਣ ਸਬੰਧੀ ਮੁਫ਼ਤ ਸੇਵਾਵਾਂ, ਤਾਂ ਜੋ ਤੁਸੀਂ ਜਿੰਨੇ ਘੰਟੇ ਚਾਹੁੰਦੇ ਹੋ ਓਨੇ ਘੰਟਿਆਂ ਲਈ ਕੰਮ ਕਰ ਸਕੋ।

ਵਿਅਕਤੀਗਤ ਪ੍ਰਦਾਤਾ (IP)

ਜੇ ਤੁਸੀਂ ਇੱਕ ਸਾਬਕਾ ਦੇਖਭਾਲਕਰਤਾ ਹੋ ਅਤੇ ਫੇਰ ਤੋਂ ਇੱਕ ਵਿਅਕਤੀਗਤ ਪ੍ਰਦਾਤਾ (IP) ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕੰਜ਼ਿਊਮਰ ਡਾਇਰੈਕਟ ਕੇਅਰ ਨੈੱਟਵਰਕ ਵਾਸ਼ਿੰਗਟਨ (Consumer Direct Care Network Washington) ਜਾਂ CDWA ਲਈ ਇੱਕ ਕਰਮਚਾਰੀ ਬਣਨ ਵਾਸਤੇ ਇਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। CDWA, 2022 ਤੋਂ ਵਾਸ਼ਿੰਗਟਨ ਰਾਜ ਵਿੱਚ IPs ਦਾ ਐਂਪਲੌਇਅਰ ਰਿਹਾ ਹੈ।

IP ਕਿਵੇਂ ਬਣੀਏ

CDWA ਦੀਆਂ ਪੜਾਅਵਾਰ ਹਦਾਇਤਾਂ ਦੀ ਵਰਤੋਂ ਕਰਦੇ ਹੋਏਇਸ ਵੈੱਬਪੇਜ ਉੱਪਰ ਦਿੱਤੀ ਐਪਲੀਕੇਸ਼ਨ ਨੂੰ ਭਰੋ। ਜੇ ਤੁਸੀਂ ਪਹਿਲਾਂ CDWA ਨਾਲ ਇੱਕ IP ਰਹੇ ਹੋ, ਤਾਂ ਤੁਸੀਂ “Use My Last Application” (ਮੇਰੀ ਪਿਛਲੀ ਐਪਲੀਕੇਸ਼ਨ ਦੀ ਵਰਤੋਂ ਕਰੋ) ਨੂੰ ਚੁਣ ਕੇ ਉਹਨਾਂ ਦੇ ਸਿਸਟਮ ਵਿੱਚ ਪਹਿਲਾਂ ਤੋਂ ਪਈ ਜਾਣਕਾਰੀ ਨੂੰ ਵਰਤਣ ਦੇ ਯੋਗ ਹੋ ਸਕਦੇ ਹੋ।

CDWA ਤੁਹਾਨੂੰ ਇਸ ਪ੍ਰਕਿਰਿਆ ਦੇ ਅਗਲੇ ਪੜਾਵਾਂ ਬਾਰੇ ਹਦਾਇਤਾਂ ਦੇਵੇਗਾ। ਵਧੇਰੇ ਜਾਣਕਾਰੀ ਉਹਨਾਂ ਦੇ ਵੈੱਬਪੇਜ ਦੇ “Getting Started With the CDWA Hiring Process” (CDWA ਭਰਤੀ ਪ੍ਰਕਿਰਿਆ ਤੋਂ ਸ਼ੁਰੂਆਤ ਕਰਨਾ) ਸੈਕਸ਼ਨ ਵਿੱਚ ਦੇਖੋ। 

  1. ਪਿਛੋਕੜ ਦੀ ਜਾਂਚ (Background Check) ਅਤੇ ਉਂਗਲਾਂ ਦੀ ਛਾਪ ਲੈਣ ਦੀ (Fingerprinting) ਪ੍ਰਕਿਰਿਆ ਵਿੱਚੋਂ ਲੰਘੋ। 
  2. ਤੁਹਾਨੂੰ ਕੋਈ ਢੁਕਵਾਂ ਗਾਹਕ ਲੱਭ ਕੇ ਦਿੱਤਾ ਜਾਵੇਗਾ। ਹੋ ਸਕਦਾ ਹੈ ਤੁਹਾਡੇ ਕੋਲ ਪਹਿਲਾਂ ਹੀ ਕੋਈ ਯੋਗ ਗਾਹਕ ਹੋਵੇ, ਜਾਂ ਤੁਸੀਂ ਨੌਕਰੀ ਲਭਾਉਣ ਵਾਲੀ ਮੁਫ਼ਤ ਵੈੱਬਸਾਈਟ, Carina ਰਾਹੀਂ ਇੱਕ ਗਾਹਕ ਲੱਭ ਸਕਦੇ ਹੋ। ਤੁਹਾਡੇ ਗਾਹਕ ਦੁਆਰਾ ਇਹ ਪੁਸ਼ਟੀ ਕੀਤੇ ਜਾਣ ਦੀ ਲੋੜ ਹੋਵੇਗੀ ਕਿ ਉਹ ਚਾਹੁੰਦੇ ਹਨ ਕਿ ਤੁਸੀਂ ਦੇਖਭਾਲ ਪ੍ਰਦਾਨ ਕਰੋ।
  3. I-9 ਅਤੇ ਹੋਰ ਕਾਗਜ਼ੀ ਕਾਰਵਾਈ ਵਰਗੇ, ਭਰਤੀ ਦੇ ਕਾਰਜਾਂ ਨੂੰ ਪੂਰਾ ਕਰੋ
  4. ਲਾਜ਼ਮੀ ਓਰੀਐਂਟੇਸ਼ਨ ਅਤੇ ਸੇਫ਼ਟੀ ਟ੍ਰੇਨਿੰਗ ਦੇ ਪੰਜ ਘੰਟੇ ਪੂਰੇ ਕਰੋ। 
  5. ਤੁਹਾਨੂੰ “ਦੇਖਭਾਲ ਪ੍ਰਦਾਨ ਕਰਨ ਲਈ ਓਕੇ” (Okay to Provide Care) ਦੀ ਤਾਰੀਖ ਮਿਲੇਗੀ। ਜਦੋਂ ਤੁਹਾਨੂੰ ਇਹ ਮਿਲ ਜਾਵੇਗੀ ਤਾਂ ਤੁਸੀਂ ਦੇਖਭਾਲ ਮੁਹੱਈਆ ਕਰ ਸਕਦੇ ਹੋ ਅਤੇ ਘੰਟੇ ਸਬਮਿਟ ਕਰ ਸਕਦੇ ਹੋ। 
  6. ਇਸਤੋਂ ਪਹਿਲਾਂ ਕਿ ਤੁਹਾਨੂੰ ਭੁਗਤਾਨ ਕੀਤਾ ਜਾ ਸਕੇ, ਤੁਹਾਨੂੰ ਗਾਹਕ ਸਬੰਧ ਤਸਦੀਕ (Client Relationship Attestation) ਜਮ੍ਹਾ ਕਰਾਉਣੀ ਹੋਵੇਗੀ।

Add Your Heading Text Here

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.

Caregiver Learning Center System Maintenance

June 6 (Thursday) – June 10 (Monday)

You can log in, enroll and take your training in the Caregiver Learning Center during this time. 

If you complete training during the System Maintenance, it will be sent to your employer after June 10. 

Please contact your employer if you have questions about your training requirement, deadline or payment.