ਬਜਟ ਬਣਾਉਣ ਲਈ ਇੱਕ ਸਧਾਰਨ ਗਾਈਡ

ਹਰ ਮਹੀਨੇ ਦੀ ਪੂਰੀ-ਸੂਰੀ ਕਮਾਈ ਨਾਲ ਗੁਜ਼ਾਰਾ ਚਲਾਉਣਾ ਕਿਸੇ ਟ੍ਰੈਡਮਿੱਲ 'ਤੇ ਦੌੜਨ ਵਾਂਗ ਲੱਗ ਸਕਦਾ ਹੈ ਜੋ ਕਦੇ ਰੁਕਦੀ ਹੀ ਨਹੀਂ। ਜੇ ਤੁਸੀਂ ਆਪਣੇ ਬੁਨਿਆਦੀ ਖਰਚਿਆਂ ਲਈ ਕ੍ਰੈਡਿਟ ਕਾਰਡਾਂ ਦਾ ਸਹਾਰਾ ਲੈਂਦੇ ਹੋ ਜਾਂ ਇਹ ਸਮਝ ਨਹੀਂ ਆਉਂਦੀ ਕਿ ਤੁਹਾਡਾ ਪੈਸਾ ਹਰ ਮਹੀਨੇ ਕਿੱਥੇ ਗਾਇਬ ਹੋ ਜਾਂਦਾ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ—ਅਤੇ ਨਾ ਹੀ ਤੁਸੀਂ ਬੇਵੱਸ ਹੋ। ਬਜਟ ਬਣਾਉਣਾ ਸ਼ਾਇਦ ਚੁਣੌਤੀ ਭਰਿਆ ਲੱਗੇ, ਪਰ ਇਹ ਮੁੜ ਤੋਂ ਕੰਟਰੋਲ ਹਾਸਲ ਕਰਨ ਅਤੇ ਵਿੱਤੀ ਸਥਿਰਤਾ ਲਿਆਉਣ ਦੇ ਸਭ ਤੋਂ ਕਾਰਗਰ ਤਰੀਕਿਆਂ ਵਿੱਚੋਂ ਇੱਕ ਹੈ, ਉਦੋਂ ਵੀ ਜਦੋਂ ਪੈਸੇ ਦੀ ਤੰਗੀ ਮਹਿਸੂਸ ਹੁੰਦੀ ਹੋਵੇ।

 

ਭਾਵੇਂ ਤੁਸੀਂ ਮੁਸ਼ਕਿਲਾਂ ਨਾਲ ਜੂਝ ਰਹੇ ਹੋਵੋ—ਫਿਰ ਵੀ ਬਜਟ ਬਣਾਉਣਾ ਕਿਉਂ ਕੰਮ ਆਉਂਦਾ ਹੈ

ਜਦੋਂ ਤੁਹਾਡੇ ਖਾਤੇ ਵਿੱਚ ਪੈਸੇ ਆਉਣ ਤੋਂ ਪਹਿਲਾਂ ਹੀ ਇਹ ਤੈਅ ਹੋ ਗਿਆ ਹੋਵੇ ਕਿ ਇੱਕ-ਇੱਕ ਡਾਲਰ ਕਿੱਥੇ ਖਰਚ ਹੋਵੇਗਾ, ਤਾਂ ਬਜਟ ਬਣਾਉਣ ਬੜਾ ਫ਼ਜ਼ੂਲ ਜਿਹਾ ਕੰਮ ਲੱਗ ਸਕਦਾ ਹੈ। ਪਰ ਸਗੋਂ ਇਸ ਨਾਲ ਚੀਜ਼ਾਂ ਹੋਰ ਸਪਸ਼ਟ ਰੂਪ ਵਿੱਚ ਸਮਝ ਆਉਂਦੀਆਂ ਹਨ। ਇਸ ਨਾਲ ਤੁਹਾਨੂੰ ਖਰਚਿਆਂ ਦੇ ਪੈਟਰਨ ਸਮਝਣ, ਫ਼ਾਲਤੂ ਖਰਚਿਆਂ ਦੀ ਪਛਾਣ ਕਰਨ ਅਤੇ ਸੋਚ-ਸਮਝ ਕੇ ਫ਼ੈਸਲੇ ਲੈਣ ਵਿੱਚ ਮਦਦ ਮਿਲਦੀ ਹੈ। ਬਜਟ ਬਣਾਉਣ ਦਾ ਮਤਲਬ ਪਾਬੰਦੀ ਲਗਾਉਣਾ ਨਹੀਂ, ਸਗੋਂ ਖਰਚਿਆਂ ਪ੍ਰਤੀ ਜਾਗਰੂਕ ਹੋਣਾ ਹੈ। 

 

ਕਦਮ 1: ਆਪਣੀ ਮਹੀਨੇਵਾਰ ਆਮਦਨ ਦਾ ਪਤਾ ਲਗਾਓ

ਆਪਣੀ ਕੁੱਲ ਮਹੀਨੇਵਾਰ ਆਮਦਨ ਤੋਂ ਸ਼ੁਰੂਆਤ ਕਰੋ। ਇਸ ਵਿੱਚ ਸ਼ਾਮਲ ਹਨ:

ਖਰਚਿਆਂ ਦੀਆਂ ਆਮ ਕਿਸਮਾਂ ਵਿੱਚ ਇਹ ਸ਼ਾਮਲ ਹਨ:

  • ਤੁਹਾਡੀ ਨਿਯਮਤ ਤਨਖਾਹ

  • ਕਿਸੇ ਵੀ ਵਾਧੂ ਕੰਮ ਜਾਂ ਫ਼੍ਰੀਲਾਂਸ ਤੋਂ ਹੋਣ ਵਾਲੀ ਆਮਦਨ

  • ਸਰਕਾਰੀ ਲਾਭ ਜਾਂ ਸਪੋਰਟ

  • ਚਾਈਲਡ ਸਪੋਰਟ ਜਾਂ ਗੁਜ਼ਾਰਾ ਭੱਤਾ (ਐਲੀਮਨੀ)

  • ਲਗਾਤਾਰ ਪੈਸਾ ਆਉਣ ਦਾ ਕੋਈ ਵੀ ਹੋਰ ਸਰੋਤ

ਇਸ ਰਕਮ ਨੂੰ ਲਿਖ ਲਓ। ਇਹ ਤੁਹਾਡੀ ਨੀਂਹ ਹੈ। 

 

ਕਦਮ 2: ਆਪਣੇ ਪੱਕੇ ਖਰਚਿਆਂ ਦੀ ਲਿਸਟ ਬਣਾਓ

ਇਸਤੋਂ ਬਾਅਦ, ਆਪਣੇ ਹਰ ਵਾਰ ਆਉਣ ਵਾਲੇ ਮਹੀਨੇਵਾਰ ਬਿੱਲਾਂ ਦੀ ਪਛਾਣ ਕਰੋ। ਇਹ ਜ਼ਰੂਰੀ ਖਰਚੇ ਹਨ ਜਿਨ੍ਹਾਂ ਵਿੱਚ ਕੋਈ ਸਮਝੌਤਾ ਨਹੀਂ ਹੋ ਸਕਦਾ—ਉਹ ਖਰਚੇ ਜੋ ਹਰ ਮਹੀਨੇ ਤਕਰੀਬਨ ਇੱਕੋ ਜਿਹੇ ਹੀ ਰਹਿੰਦੇ ਹਨ: 

  • ਕਿਰਾਇਆ ਜਾਂ ਮੌਰਗੇਜ 
  • ਸਹੂਲਤਾਂ ਦੇ ਬਿੱਲ (ਬਿਜਲੀ, ਪਾਣੀ, ਇੰਟਰਨੈੱਟ) 
  • ਫ਼ੋਨ ਅਤੇ ਇੰਟਰਨੈੱਟ ਪਲਾਨ 
  • ਕਰਜ਼ੇ ਦਾ ਭੁਗਤਾਨ (ਕ੍ਰੈਡਿਟ ਕਾਰਡ, ਲੋਨ) 
  • ਇੰਸ਼ੋਰੈਂਸ ਪ੍ਰੀਮੀਅਮ 
  • ਪ੍ਰਿਸਕ੍ਰਿਪਸ਼ਨ (ਡਾਕਟਰੀ ਪਰਚੀ) ਵਾਲੀਆਂ ਦਵਾਈਆਂ ਜਾਂ ਸਿਹਤ ਨਾਲ ਜੁੜੇ ਖਰਚੇ 

ਇਨ੍ਹਾਂ ਸਾਰਿਆਂ ਨੂੰ ਜੋੜ ਲਓ। ਹੁਣ ਇਸ ਕੁੱਲ ਰਕਮ ਨੂੰ ਆਪਣੀ ਮਹੀਨੇਵਾਰ ਆਮਦਨ ਵਿੱਚੋਂ ਘਟਾ ਦਿਓ। ਬਾਕੀ ਬਚੀ ਹੋਈ ਰਕਮ ਉਹ ਹੈ ਜਿਸ ਨਾਲ ਤੁਸੀਂ ਬਾਕੀ ਦੇ ਸਾਰੇ ਖਰਚੇ ਚਲਾਉਣੇ ਹਨ।

 

ਕਦਮ 3: ਆਪਣੇ ਵਧਦੇ-ਘਟਦੇ ਖਰਚਿਆਂ ਦਾ ਹਿਸਾਬ ਲਗਾਓ

ਬਚੀ ਹੋਈ ਰਕਮ ਨੂੰ ਚਾਰ ਹਿੱਸਿਆਂ ਵਿੱਚ ਵੰਡ ਲਓ: 

  • ਭੋਜਨ – ਕਰਿਆਨਾ, ਬਾਹਰੋਂ ਮੰਗਵਾਇਆ ਖਾਣਾ, ਬਾਹਰ ਖਾਣ ਦਾ ਖਰਚਾ 
  • ਆਉਣ-ਜਾਣ ਦਾ ਖਰਚਾ – ਡੀਜ਼ਲ/ਪੈਟਰੋਲ, ਜਨਤਕ ਆਵਾਜਾਈ, ਪਾਰਕਿੰਗ, ਕਾਰ ਦੀ ਸਾਂਭ-ਸੰਭਾਲ 
  • ਬਚਤ – ਥੋੜ੍ਹੀ ਜਿਹੀ ਰਕਮ ਵੀ ਮਾਇਨੇ ਰੱਖਦੀ ਹੈ 
  • ਬਾਕੀ ਸਭ ਕੁਝ – ਕਪੜੇ, ਮਨੋਰੰਜਨ, ਤੋਹਫ਼ੇ, ਐਮਰਜੈਂਸੀ ਸਥਿਤੀਆਂ 

ਤੁਸੀਂ ਹਰ ਮਹੀਨੇ ਕਿਸ ਕੈਟਾਗਰੀ ਵਿੱਚ ਕਿੰਨਾ ਖਰਚਾ ਕਰਦੇ ਹੋ, ਇਸਦਾ ਅੰਦਾਜ਼ਾ ਲਗਾਉਣ ਲਈ ਆਪਣੇ ਪਿਛਲੇ 3 ਮਹੀਨਿਆਂ ਦੀਆਂ ਬੈਂਕ ਸਟੇਟਮੈਂਟਾਂ ਦੇਖੋ। ਇਸ ਨਾਲ ਤੁਹਾਨੂੰ ਆਪਣੀਆਂ ਅਸਲ ਆਦਤਾਂ ਦੇ ਹਿਸਾਬ ਨਾਲ ਸਹੀ ਅੰਕੜੇ ਤਿਆਰ ਕਰਨ ਵਿੱਚ ਮਦਦ ਮਿਲੇਗੀ। 

 

ਕਦਮ 4: ਭਾਵੇਂ ਥੋੜ੍ਹੇ ਪੈਸਿਆਂ ਤੋਂ ਹੀ ਸਹੀ—ਪਰ ਬਚਤ ਕਰਨੀ ਸ਼ੁਰੂ ਕਰੋ

ਜੇ ਭੋਜਨ ਅਤੇ ਆਉਣ-ਜਾਣ ਦੇ ਖਰਚਿਆਂ ਨੂੰ ਕੱਢ ਕੇ ਤੁਹਾਡੇ ਕੋਲ ਪੈਸੇ ਬਚ ਗਏ ਹਨ, ਤਾਂ ਇਨ੍ਹਾਂ ਨੂੰ ਅੱਧ ਵਿੱਚ ਵੰਡ ਲਓ: 

  • ਅੱਧਾ ਪੈਸਾ ਬਚਤ ਵਿੱਚ ਪਾ ਦਿਓ 
  • ਬਾਕੀ ਦੇ ਅੱਧੇ ਪੈਸੇ ਫੁਟਕਲ ਖਰਚਿਆਂ ਲਈ ਵਰਤੋ 

ਜੇ ਮਹੀਨੇ ਦੇ ਅਖੀਰ ਵਿੱਚ ਤੁਹਾਡੇ ਕੋਲ ਵਾਧੂ ਪੈਸੇ ਬਚ ਜਾਂਦੇ ਹਨ, ਤਾਂ ਇਨ੍ਹਾਂ ਪੈਸਿਆਂ ਨੂੰ ਬਚਤ ਵਿੱਚ ਪਾ ਕੇ ਇਸ ਜਿੱਤ ਦੀ ਖੁਸ਼ੀ ਮਨਾਓ। ਮਹੀਨੇ ਦੇ ਦਸ ਜਾਂ ਪੱਚੀ ਡਾਲਰ ਜੋੜਨ ਨਾਲ ਵੀ ਹੌਲੀ-ਹੌਲੀ ਵੱਡੀ ਰਕਮ ਬਣ ਜਾਂਦੀ ਹੈ ਅਤੇ ਤੁਹਾਡੀ ਵਿੱਤੀ ਸੁਰੱਖਿਆ ਵੱਧ ਜਾਂਦੀ ਹੈ। 

ਸੁਝਾਅ: ਕ੍ਰੈਡਿਟ ਕਾਰਡਾਂ ਅਤੇ ਪਰਸਨਲ ਲੋਨ ਵਰਗੇ ਜਿਨ੍ਹਾਂ ਕਰਜ਼ਿਆਂ ਉੱਪਰ ਵਿਆਜ ਲੱਗਦਾ ਹੈ, ਉਨ੍ਹਾਂ ਲਈ ਵਾਧੂ ਪੈਸੇ ਦਾ ਭੁਗਤਾਨ ਕਰਨਾ ਵੀ ਇੱਕ ਤਰ੍ਹਾਂ ਦੀ ਬਚਤ ਹੀ ਹੈ। ਤੁਹਾਡੇ ਵੱਲੋਂ ਭੁਗਤਾਨ ਕੀਤੇ ਹਰ ਵਾਧੂ ਡਾਲਰ ਨਾਲ ਤੁਹਾਨੂੰ ਪੈਣ ਵਾਲੇ ਵਿਆਜ ਦੀ ਰਕਮ ਘਟੇਗੀ, ਅਤੇ ਭਵਿੱਖ ਵਿੱਚ ਤੁਹਾਡੀ ਬਚਤ ਹੋਵੇਗੀ। 

 

ਬਜਟ ਬਣਾਉਣ ਵਿੱਚ ਅਸਾਨੀ ਲਈ ਸੁਝਾਅ

  • ਖਰਚਿਆਂ ਦਾ ਆਟੋਮੈਟਿਕ ਹਿਸਾਬ ਰੱਖਣ ਲਈ ਕਿਸੇ ਬਜਟਿੰਗ ਐਪ ਦੀ ਵਰਤੋਂ ਕਰੋ। ਕਈ ਬੈਂਕਾਂ ਦੀਆਂ ਆਪਣੀਆਂ ਖੁਦ ਦੀਆਂ ਮੁਫ਼ਤ ਟ੍ਰੈਕਿੰਗ ਐਪਾਂ ਵੀ ਹੁੰਦੀਆਂ ਹਨ 
  • ਬਿੱਲ ਦੀ ਅਦਾਇਗੀ ਕਰਨ ਦੀ ਤਰੀਕ ਲਈ ਕੈਲੰਡਰ ‘ਤੇ ਰਿਮਾਈਂਡਰ ਲਗਾਓ ਤਾਂ ਜੋ ਤੁਹਾਨੂੰ ਲੇਟ ਫ਼ੀਸ ਨਾ ਪਵੇ 
  • ਜੇ ਤੁਹਾਨੂੰ ਕੋਈ ਬਿੱਲ ਉਸਦੀ ਆਖਰੀ ਤਰੀਕ ਤੋਂ ਬਾਅਦ ਭਰਨ ਦੀ ਲੋੜ ਪਵੇ, ਤਾਂ ਕਾਲ ਕਰਕੇ ਗ੍ਰੇਸ ਪੀਰੀਅਡ ਮੰਗੋ 
  • ਜੇ ਤੁਹਾਡੇ ਤੋਂ ਨਕਦ ਪੈਸਾ ਜ਼ਿਆਦਾ ਖਰਚ ਹੁੰਦਾ ਹੈ, ਤਾਂ ਨਕਦੀ ਖਰਚਿਆਂ ਲਈ ਲਿਫ਼ਾਫ਼ੇ ਵਾਲਾ ਤਰੀਕਾ ਵਰਤ ਕੇ ਦੇਖੋ 
  • ਆਪਣਾ ਮਹੀਨੇਵਾਰ ਬਜਟ ਚੈੱਕ ਕਰੋ ਅਤੇ ਲੋੜ ਮੁਤਾਬਕ ਅਡਜਸਟ ਕਰੋ। ਹਰ ਮਹੀਨਾ ਇੱਕੋ ਜਿਹਾ ਨਹੀਂ ਹੋਵੇਗਾ ਪਰ ਕੋਈ ਸਮੱਸਿਆ ਨਹੀਂ ਹੈ 
  • ਭੋਜਨ ਦਾ ਸਮਾਨ ਇਕੱਠਾ ਖਰੀਦਣ ਬਾਰੇ ਵਿਚਾਰ ਕਰੋ। ਭੋਜਨ 'ਤੇ ਪੈਸਾ ਬਚਾਉਣ ਲਈ ਥੋਕ ਵਿੱਚ ਭੋਜਨ ਖਰੀਦਣ ਵਾਲੇ ਗਰੁੱਪਾਂ ਵਿੱਚ ਸ਼ਾਮਲ ਹੋਵੋ ਜਾਂ ਆਪਣੇ ਦੋਸਤਾਂ, ਪਰਿਵਾਰ ਅਤੇ ਗੁਆਂਢੀਆਂ ਨਾਲ ਮਿਲ ਕੇ ਗਰੁੱਪ ਬਣਾ ਲਓ। 
  • ਬਿਲਾਂ ਦੇ ਭੁਗਤਾਨ ਨੂੰ ਅਸਾਨ ਬਣਾਉਣ ਦੇ ਸੁਝਾਵਾਂ ਲਈ ਸਾਡਾ ਕਰਜ਼ਾ ਪ੍ਰਬੰਧਨ ਬਲੌਗ ਪੜ੍ਹੋ। 

 

ਆਖਰੀ ਗੱਲ 

ਹਰ ਮਹੀਨੇ ਦੀ ਪੂਰੀ-ਸੂਰੀ ਕਮਾਈ ਨਾਲ ਗੁਜ਼ਾਰਾ ਚਲਾਉਣਾ ਬਹੁਤ ਤਣਾਅ ਭਰਿਆ ਹੁੰਦਾ ਹੈ, ਪਰ ਇਹ ਸਥਿਤੀ ਹਮੇਸ਼ਾ ਨਹੀਂ ਰਹੇਗੀ। ਬਜਟ ਬਣਾਉਣ ਨਾਲ ਤੁਹਾਨੂੰ ਸਾਫ਼ ਦਿੱਸਦਾ ਹੈ ਕਿ ਪੈਸਾ ਕਿੱਥੇ-ਕਿੱਥੇ ਜਾ ਰਿਹਾ ਹੈ ਅਤੇ ਤੁਸੀਂ ਸੋਚ-ਸਮਝ ਕੇ ਫ਼ੈਸਲੇ ਲੈ ਸਕਦੇ ਹੋ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਭ ਕੁਝ ਬਿਲਕੁਲ ਵਧੀਆ ਕਰੋ—ਬੱਸ ਇੱਕ ਵਾਰ ਸ਼ੁਰੂਆਤ ਕਰਨੀ ਜ਼ਰੂਰੀ ਹੈ। ਪੈਸੇ ਪ੍ਰਤੀ ਜਾਗਰੂਕ ਬਣਨ ਵੱਲ ਤੁਹਾਡਾ ਪਹਿਲਾ ਕਦਮ ਤੁਹਾਡੀ ਵਿੱਤੀ ਸੁਤੰਤਰਤਾ ਵੱਲ ਇੱਕ ਕਦਮ ਹੈ। 

* ਇਹ ਟੂਲ ਸਿਰਫ਼ ਸੁਝਾਅ ਹਨ, ਕੋਈ ਨਿਯਮ ਨਹੀਂ। ਸਭ ਤੋਂ ਵਧੀਆ ਬਜਟ ਉਹੀ ਹੁੰਦਾ ਹੈ ਜੋ ਤੁਹਾਡੇ ਲਈ ਕੰਮ ਕਰਦਾ ਹੋਵੇ—ਇਸ ਲਈ ਲੋੜ ਅਨੁਸਾਰ ਤਬਦੀਲੀਆਂ ਕਰੋ। 

Add Your Heading Text Here

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.

Member Resource Center (MRC) will be closed from December 24 – January 1.

If you have questions about enrolling or completing your training, contact the MRC before they are closed. The MRC will reopen on January 2. 

Note: Contact your employer for questions about your training requirement, pay or deadline.

Get help online:

Caregiver Learning Center System Access 

The Caregiver Learning Center cannot be accessed at caregiverlearning.org. Please use seiu775bg.docebosaas.com to access your training.

ਤੁਹਾਡੇ ਸਮੇਂ ਅਤੇ ਮੁੱਲਵਾਨ ਸੂਝਬੂਝ ਲਈ ਧੰਨਵਾਦ!

ਤੁਹਾਡੇ ਸਿੱਖਣ ਦੇ ਲਾਭਾਂ ਦਾ ਵੱਧ ਤੋਂ ਵੱਧ ਲਾਭ ਲਓ। ਇਸ ਸਾਲ ਦੇ Continuing Education (ਨਿਰੰਤਰ ਸਿੱਖਿਆ) ਦੇ new online courses (ਨਵੇਂ ਔਨਲਾਈਨ ਕੋਰਸਾਂ) ਬਾਰੇ ਪੜ੍ਹੋ ਜਾਂ ਆਪਣੇ learning support (ਸਿਖਲਾਈ ਸਹਾਇਤਾ) ਵਿਕਲਪਾਂ ਦੀ ਪੜਚੋਲ ਕਰੋ।

Caregiver Learning Center System Maintenance

June 6 (Thursday) – June 10 (Monday)

You can log in, enroll and take your training in the Caregiver Learning Center during this time. 

If you complete training during the System Maintenance, it will be sent to your employer after June 10. 

Please contact your employer if you have questions about your training requirement, deadline or payment.