ਬਜਟ ਬਣਾਉਣ ਲਈ ਇੱਕ ਸਧਾਰਨ ਗਾਈਡ

ਆਪਣੇ ਪੈਸੇ ਨੂੰ ਸੰਭਾਲਣਾ ਬੋਝਲ ਨਹੀਂ ਲੱਗਣਾ ਚਾਹੀਦਾ। ਬਜਟ ਤੁਹਾਡੀ ਆਮਦਨ ਨੂੰ ਟ੍ਰੈਕ ਕਰਨ, ਤੁਹਾਡੇ ਖਰਚਿਆਂ ਨੂੰ ਕੰਟਰੋਲ ਕਰਨ, ਅਤੇ ਤੁਹਾਡੇ ਪੈਸੇ ਦਾ ਵੱਧ ਤੋਂ ਵੱਧ ਲਾਭ ਚੁੱਕਣ ਦਾ ਇੱਕ ਅਸਾਨ ਤਰੀਕਾ ਹੈ। ਭਾਵੇਂ ਤੁਸੀਂ ਵਧੇਰੇ ਬਚਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਕਰਜ਼ਾ ਲਾਹੁਣਾ ਚਾਹੁੰਦੇ ਹੋ, ਜਾਂ ਆਪਣੇ ਪੈਸੇ 'ਤੇ ਵਧੇਰੇ ਨਿਯੰਤਰਣ ਮਹਿਸੂਸ ਕਰਨਾ ਚਾਹੁੰਦੇ ਹੋ, ਬਜਟ ਬਣਾਉਣ ਨਾਲ ਤੁਹਾਨੂੰ ਮਦਦ ਮਿਲ ਸਕਦੀ ਹੈ।

ਕਦਮ 1: ਆਪਣੇ ਖਰਚੇ ਨੂੰ ਟ੍ਰੈਕ ਕਰੋ

ਬਜਟ ਬਣਾਉਣ ਤੋਂ ਪਹਿਲਾਂ, ਇਹ ਸਮਝਣਾ ਜ਼ਰੂਰੀ ਹੈ ਕਿ ਤੁਹਾਡਾ ਪੈਸਾ ਕਿੱਥੇ ਖਰਚ ਹੋ ਰਿਹਾ ਹੈ। ਸ਼ੁਰੂਆਤ ਕਰਨ ਲਈ ਆਪਣੀਆਂ ਬੈਂਕ ਸਟੇਟਮੈਂਟਾਂ ਨੂੰ ਚੈੱਕ ਕਰੋ ਜਾਂ ਇੱਕ ਮਹੀਨੇ ਲਈ ਆਪਣੇ ਖਰਚਿਆਂ 'ਤੇ ਨਜ਼ਰ ਰੱਖੋ। ਇਸ ਨਾਲ ਤੁਹਾਨੂੰ ਉਨ੍ਹਾਂ ਖਰਚਿਆਂ ਬਾਰੇ ਪਤਾ ਲਗਾਉਣ ਵਿੱਚ ਮਦਦ ਮਿਲ ਸਕਦੀ ਹੈ ਜਿੱਥੇ ਤੁਸੀਂ ਬਚਤ ਕਰ ਸਕਦੇ ਹੋ।

ਖਰਚਿਆਂ ਦੀਆਂ ਆਮ ਕਿਸਮਾਂ ਵਿੱਚ ਇਹ ਸ਼ਾਮਲ ਹਨ:

  • ਕਿਰਾਇਆ ਜਾਂ ਮੌਰਗੇਜ
  • ਸਹੂਲਤਾਂ ਦੇ ਬਿੱਲ (ਬਿਜਲੀ, ਪਾਣੀ, ਇੰਟਰਨੈੱਟ)
  • ਕਰਿਆਨਾ
  • ਆਵਾਜਾਈ (ਤੇਲ, ਜਨਤਕ ਆਵਾਜਾਈ)
  • ਕਰਜ਼ੇ ਦਾ ਭੁਗਤਾਨ
  • ਨਿੱਜੀ ਖਰਚੇ

ਜਦੋਂ ਤੁਹਾਨੂੰ ਆਪਣੇ ਖਰਚਿਆਂ ਬਾਰੇ ਇੱਕ ਸਾਫ਼ ਅਤੇ ਸਪਸ਼ਟ ਤਸਵੀਰ ਮਿਲ ਜਾਵੇ, ਤਾਂ ਤੁਸੀਂ ਖਰਚਿਆਂ ਅਤੇ ਬਚਤਾਂ ਵਿਚਾਲੇ ਤਾਲਮੇਲ ਬਣਾਉਣ ਲਈ ਯੋਜਨਾ ਬਣਾਉਣੀ ਸ਼ੁਰੂ ਕਰ ਸਕਦੇ ਹੋ।

ਕਦਮ 2: ਬਜਟ ਬਣਾਉਣ ਦਾ ਤਰੀਕਾ ਚੁਣੋ

ਇੱਕੋ ਤਰ੍ਹਾਂ ਦਾ ਬਜਟ ਹਰ ਕਿਸੇ ‘ਤੇ ਲਾਗੂ ਨਹੀਂ ਹੋ ਸਕਦਾ, ਇਸ ਕਰਕੇ ਇਸਦਾ ਇੱਕ ਅਜਿਹਾ ਤਰੀਕਾ ਲੱਭਣਾ ਜ਼ਰੂਰੀ ਹੈ ਜੋ ਤੁਹਾਨੂੰ ਸੌਖਾ ਲੱਗੇ ਅਤੇ ਜੋ ਤੁਹਾਡੇ ਖਰਚਿਆਂ ਦੇ ਹਿਸਾਬ ਨੂੰ ਟ੍ਰੈਕ ਕਰਨ ਵਿੱਚ ਤੁਹਾਡੀ ਮਦਦ ਵੀ ਕਰੇ। ਇਸਦੇ ਕੁਝ ਪ੍ਰਚਲਿਤ ਤਰੀਕੇ ਇਸ ਪ੍ਰਕਾਰ ਹਨ:

ਸਿਫ਼ਰ-ਅਧਾਰਤ ਬਜਟ:

ਇਸ ਵਿੱਚ ਹਰ ਡਾਲਰ ਨੂੰ ਖਾਸ ਖਰਚਿਆਂ, ਬਚਤਾਂ ਅਤੇ ਟੀਚਿਆਂ ਲਈ ਨਿਰਧਾਰਤ ਕਰਕੇ ਰੱਖਿਆ ਜਾਂਦਾ ਹੈ, ਤਾਂ ਜੋ ਮਹੀਨੇ ਦੇ ਖਤਮ ਹੋਣ ‘ਤੇ ਕੋਈ ਵੀ ਅਜਿਹੀ ਰਕਮ ਨਾ ਹੋਵੇ ਜਿਸਦਾ ਹਿਸਾਬ ਨਾ ਲੱਗਿਆ ਹੋਵੇ। ਇਸ ਨਾਲ ਬਚਤ ਨੂੰ ਵਧਾਉਣ ਦੇ ਨਾਲ-ਨਾਲ ਖਰਚਿਆਂ ਨੂੰ ਸੰਭਾਲਣ ਵਿੱਚ ਵੀ ਮਦਦ ਮਿਲਦੀ ਹੈ।

ਲਿਫ਼ਾਫ਼ੇ ਵਾਲਾ ਤਰੀਕਾ:

ਇਸ ਤਰੀਕੇ ਵਿੱਚ ਵੱਖ-ਵੱਖ ਤਰ੍ਹਾਂ ਦੇ ਖਰਚਿਆਂ ਲਈ ਵੱਖੋ-ਵੱਖਰੇ ਲਿਫ਼ਾਫ਼ਿਆਂ ਵਿੱਚ ਪੈਸਾ ਰੱਖਿਆ ਜਾਂਦਾ ਹੈ। ਜਦੋਂ ਇੱਕ ਲਿਫ਼ਾਫ਼ਾ ਖਾਲੀ ਹੋ ਜਾਂਦਾ ਹੈ, ਤਾਂ ਤੁਸੀਂ ਉਸ ਕਿਸਮ ਦੇ ਖਰਚੇ ਕਰਨੇ ਬੰਦ ਕਰ ਦਿੰਦੇ ਹੋ। ਇਸ ਨਾਲ ਉਨ੍ਹਾਂ ਨਿੱਜੀ ਖਰਚਿਆਂ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ ਜੋ ਬੜੀ ਛੇਤੀ ਵੱਧ ਸਕਦੇ ਹਨ।

ਆਪ ਬਜਟ ਬਣਾਉਣਾ ਬਨਾਮ ਬਜਟ ਦੀਆਂ ਐਪਾਂ ਵਰਤਣਾ:

ਕੁਝ ਲੋਕ ਨੋਟਬੁੱਕ ਜਾਂ ਸਪ੍ਰੈਡਸ਼ੀਟ ਨਾਲ ਆਪਣੇ ਬਜਟ ਨੂੰ ਟ੍ਰੈਕ ਕਰਨਾ ਪਸੰਦ ਕਰਦੇ ਹਨ, ਜਦਕਿ ਕਈ ਲੋਕ ਅਜਿਹੇ ਡਿਜਿਟਲ ਟੂਲ ਵਰਤਦੇ ਹਨ ਜੋ ਆਟੋਮੈਟਿਕ ਤਰੀਕੇ ਨਾਲ ਖਰਚਿਆਂ ਦਾ ਹਿਸਾਬ ਰੱਖਦੇ ਹਨ ਅਤੇ ਟੀਚੇ ਤੈਅ ਕਰਦੇ ਹਨ। ਉਹ ਤਰੀਕਾ ਚੁਣੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਕੰਮ ਕਰਦਾ ਹੋਵੇ।

ਕਦਮ 3: ਅਡਜਸਟ ਕਰੋ ਅਤੇ ਇਕਸਾਰਤਾ ਬਣਾਈ ਰੱਖੋ

ਬਜਟ ਬਣਾਉਣ ਦਾ ਮਤਲਬ ਸਭ ਕੁਝ ਸੰਪੂਰਨ ਹੋਣਾ ਨਹੀਂ ਹੈ – ਸਗੋਂ ਇਸਦਾ ਮਤਲਬ ਹੈ ਇਕਸਾਰਤਾ ਬਣਾਈ ਰੱਖਣਾ। ਹਰ ਮਹੀਨੇ, ਆਪਣੇ ਬਜਟ ਅਤੇ ਖਰਚਿਆਂ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਕਿ ਕਿੱਥੇ ਸਭ ਕੁਝ ਸਹੀ ਚੱਲ ਰਿਹਾ ਹੈ ਅਤੇ ਕਿੱਥੇ ਤੁਸੀਂ ਚੀਜ਼ਾਂ ਵਿੱਚ ਸੁਧਾਰ ਕਰ ਸਕਦੇ ਹੋ। ਅਚਾਨਕ ਖਰਚੇ ਬਿਲਕੁਲ ਆਉਣਗੇ, ਅਤੇ ਇਹ ਸੁਭਾਵਕ ਜਿਹੀ ਗੱਲ ਹੈ – ਪਰ ਤੁਹਾਡੇ ਬਜਟ ਵਿੱਚ ਸਮੇਂ ਦੇ ਨਾਲ ਲੋੜ ਮੁਤਾਬਕ ਤਬਦੀਲੀਆਂ ਕਰਨ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ।

ਬਜਟ ਨਾਲ ਤੁਹਾਨੂੰ ਆਪਣੇ ਪੈਸੇ 'ਤੇ ਕੰਟਰੋਲ ਮਿਲਦਾ ਹੈ ਤਾਂ ਜੋ ਤੁਸੀਂ ਆਪਣੇ ਵਿੱਤੀ ਟੀਚਿਆਂ ਨੂੰ ਘੱਟ ਤਣਾਅ ਦੇ ਨਾਲ ਅਤੇ ਜਲਦੀ ਪ੍ਰਾਪਤ ਕਰ ਸਕੋ। ਭਾਵੇਂ ਤੁਸੀਂ ਬਜਟ ਬਣਾਉਣ ਦੀ ਸ਼ੁਰੂਆਤ ਹੁਣੇ ਕੀਤੀ ਹੈ ਜਾਂ ਫਿਰ ਪਹਿਲਾਂ ਵਾਲੇ ਬਜਟ ਵਿੱਚ ਸੁਧਾਰ ਕਰ ਰਹੇ ਹੋ, ਸਮੇਂ ਦੇ ਨਾਲ ਮਾਮੂਲੀ ਜਿਹੀਆਂ ਤਬਦੀਲੀਆਂ ਨਾਲ ਵੀ ਕਾਫ਼ੀ ਸੁਧਾਰ ਆ ਸਕਦਾ ਹੈ, ਬਸ ਇਸ ‘ਤੇ ਕਾਇਮ ਰਹੋ।

ਭਵਿੱਖ ਵੱਲ ਦੇਖਣਾ

ਕਰਜ਼ਾ ਲਾਹੁਣ ਲਈ ਸਹੀ ਯੋਜਨਾ ਬਣਾਉਣ ਅਤੇ ਇਕਸਾਰਤਾ ਦੀ ਲੋੜ ਹੁੰਦੀ ਹੈ, ਪਰ ਸਹੀ ਪਹੁੰਚ ਅਪਣਾਈ ਜਾਵੇ ਤਾਂ ਬਹੁਤ ਵੱਡਾ ਫ਼ਰਕ ਪੈ ਸਕਦਾ ਹੈ। ਅੱਜ ਚੁੱਕੇ ਗਏ ਛੋਟੇ ਕਦਮ ਆਉਣ ਵਾਲੇ ਸਮੇਂ ਵਿੱਚ ਵਿੱਤੀ ਸਥਿਰਤਾ ਲਿਆ ਸਕਦੇ ਹਨ। ਭਾਵੇਂ ਇਹ ਸ਼ੁਰੂਆਤ ਬਹੁਤ ਛੋਟੇ ਜਿਹੇ ਬੈਲੇਂਸ ਨਾਲ ਹੋਵੇ, ਬਹੁਤ ਜ਼ਿਆਦਾ ਵਿਆਜ ਵਾਲੇ ਕਰਜ਼ੇ ਨੂੰ ਖਤਮ ਕਰਨ ਨਾਲ ਹੋਵੇ, ਜਾਂ ਫਿਰ ਬਹੁਤ ਸਾਰੇ ਭੁਗਤਾਨਾਂ ਨੂੰ ਇਕੱਠਾ ਕਰਨ ਨਾਲ ਹੋਵੇ, ਇੱਕ ਅਜਿਹਾ ਤਰੀਕਾ ਲੱਭ ਕੇ ਉਸ 'ਤੇ ਕਾਇਮ ਰਹੋ ਜਿਸ ਨਾਲ ਤੁਹਾਨੂੰ ਕਰਜ਼ੇ ਨੂੰ ਕੰਟਰੋਲ ਵਿੱਚ ਰੱਖਣ ਅਤੇ ਇੱਕ ਵਧੇਰੇ ਸੁਰੱਖਿਅਤ ਭਵਿੱਖ ਬਣਾਉਣ ਵਿੱਚ ਮਦਦ ਮਿਲ ਸਕਦੀ ਹੋਵੇ।

Add Your Heading Text Here

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.

Member Resource Center (MRC) will be closed from December 24 – January 1.

If you have questions about enrolling or completing your training, contact the MRC before they are closed. The MRC will reopen on January 2. 

Note: Contact your employer for questions about your training requirement, pay or deadline.

Get help online:

Caregiver Learning Center System Access 

The Caregiver Learning Center cannot be accessed at caregiverlearning.org. Please use seiu775bg.docebosaas.com to access your training.

ਤੁਹਾਡੇ ਸਮੇਂ ਅਤੇ ਮੁੱਲਵਾਨ ਸੂਝਬੂਝ ਲਈ ਧੰਨਵਾਦ!

ਤੁਹਾਡੇ ਸਿੱਖਣ ਦੇ ਲਾਭਾਂ ਦਾ ਵੱਧ ਤੋਂ ਵੱਧ ਲਾਭ ਲਓ। ਇਸ ਸਾਲ ਦੇ Continuing Education (ਨਿਰੰਤਰ ਸਿੱਖਿਆ) ਦੇ new online courses (ਨਵੇਂ ਔਨਲਾਈਨ ਕੋਰਸਾਂ) ਬਾਰੇ ਪੜ੍ਹੋ ਜਾਂ ਆਪਣੇ learning support (ਸਿਖਲਾਈ ਸਹਾਇਤਾ) ਵਿਕਲਪਾਂ ਦੀ ਪੜਚੋਲ ਕਰੋ।

Caregiver Learning Center System Maintenance

June 6 (Thursday) – June 10 (Monday)

You can log in, enroll and take your training in the Caregiver Learning Center during this time. 

If you complete training during the System Maintenance, it will be sent to your employer after June 10. 

Please contact your employer if you have questions about your training requirement, deadline or payment.