1-866-371-3200

mrc@myseiubenefits.org
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 4:30 ਵਜੇ ਤੱਕ

ਮੈਂਬਰ ਰਿਸੋਰਸ ਸੈਂਟਰ (Member Resource Center, MRC) ਇਹਨਾਂ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ:

  • ਤੁਹਾਡੇ ਨੇੜੇ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਕੋਰਸ ਲੱਭਣਾ।

  • ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center) ਵਿੱਚ ਤੁਹਾਡੀਆਂ ਭਾਸ਼ਾ ਤਰਜੀਹਾਂ ਨੂੰ ਬਦਲਣਾ।

  • ਭਾਸ਼ਾ ਸੰਬੰਧੀ ਸਹਿਯੋਗ ਬਾਰੇ ਤੁਹਾਡੀਆਂ ਚੋਣਾਂ ਬਾਰੇ ਹੋਰ ਜ਼ਿਆਦਾ ਜਾਣੋ।

ਓਰੀਐਂਟੇਸ਼ਨ ਅਤੇ ਸੁਰੱਖਿਆ ਇਹਨਾਂ ਭਾਸ਼ਾਵਾਂ ਵਿੱਚ ਉਪਲਬਧ ਹੋ ਸਕਦੇ ਹਨ:

  • ਅਮਹਾਰਿਕ
  • ਅਰਬੀ
  • ਕੈਂਟੋਨੀਜ਼
  • ਖਮੇਰ
  • ਕੋਰੀਆਈ
  • ਨੇਪਾਲੀ
  • ਪੰਜਾਬੀ
  • ਰੂਸੀ
  • ਸੋਮਾਲੀ
  • ਸਪੇਨੀ
  • ਟੈਗਾਲੌਗ
  • ਤਿਗ੍ਰਿਨੀਆ
  • ਯੂਕ੍ਰੇਨੀ
  • ਵੀਅਤਨਾਮੀ

Basic Training (ਮੁੱਢਲੀ ਟ੍ਰੇਨਿੰਗ) ਦੇ ਪੂਰੀ ਤਰ੍ਹਾਂ ਅਨੁਵਾਦ ਕੀਤੇ ਹੋਏ ਕੋਰਸ ਇਹਨਾਂ ਭਾਸ਼ਾਵਾਂ ਵਿੱਚ ਉਪਲਬਧ ਹੋ ਸਕਦੇ ਹਨ:

  • ਅੰਗ੍ਰੇਜ਼ੀ
  • ਅਰਬੀ
  • ਅਮਹਾਰਿਕ
  • ਚੀਨੀ
  • ਖਮੇਰ
  • ਕੋਰੀਆਈ
  • ਰੂਸੀ
  • ਸਪੇਨੀ
  • ਯੂਕ੍ਰੇਨੀ
  • ਵੀਅਤਨਾਮੀ

ਉਪਲਬਧ ਭਾਸ਼ਾ ਵਿਕਲਪਾਂ ਨੂੰ ਦੇਖਣ ਲਈ ਇਹ ਚੈੱਕ ਕਰੋ ਕਿ ਤੁਸੀਂ Basic Training (ਮੁੱਢਲੀ ਟ੍ਰੇਨਿੰਗ) ਦਾ ਕਿਹੜਾ ਸੰਸਕਰਣ ਪੂਰਾ ਕਰਨਾ ਹੈ। 

ਜੇ ਤੁਹਾਡੇ ਇਲਾਕੇ ਦੇ 50 ਮੀਲ ਦੇ ਘੇਰੇ ਵਿੱਚ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਕੋਈ ਵਿਅਕਤੀਗਤ ਮੁੱਢਲੀ ਟ੍ਰੇਨਿੰਗ ਕੋਰਸ ਉਪਲਬਧ ਨਹੀਂ ਹੈ ਤਾਂ ਤੁਸੀਂ ਇੱਕ ਮੁਫਤ ਪੇਸ਼ੇਵਰ ਦੁਭਾਸ਼ੀਏ ਦੀ ਬੇਨਤੀ ਕਰਨ ਲਈ ਮੈਂਬਰ ਰਿਸੋਰਸ ਸੈਂਟਰ (Member Resource Center) ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਜਾਂ ਤੁਹਾਡੇ ਐਂਪਲੌਇਅਰ ਨੂੰ ਤੁਹਾਡੀ Basic Training (ਮੁੱਢਲੀ ਟ੍ਰੇਨਿੰਗ) ਸ਼ੁਰੂ ਹੋਣ ਦੀ ਤਰੀਕ ਤੋਂ 3-4 ਹਫ਼ਤੇ ਪਹਿਲਾਂ ਦੁਭਾਸ਼ੀਏ ਦੀ ਬੇਨਤੀ ਕਰਨੀ ਪਵੇਗੀ।

ਜੇ ਤੁਸੀਂ ਕਿਸੇ ਦੁਭਾਸ਼ੀਏ ਨਾਲ ਅੰਗ੍ਰੇਜ਼ੀ ਦਾ Basic Training (ਮੁੱਢਲੀ ਟ੍ਰੇਨਿੰਗ) ਕੋਰਸ ਲੈ ਰਹੇ ਹੋ, ਤਾਂ ਅਨੁਵਾਦ ਕੀਤੀ ਹੋਈ ਕੋਰਸ ਸਮੱਗਰੀ ਇਹਨਾਂ ਭਾਸ਼ਾਵਾਂ ਵਿੱਚ ਪ੍ਰਦਾਨ ਕੀਤੀ ਜਾ ਸਕਦੀ ਹੈ:

  • ਨੇਪਾਲੀ
  • ਸਮੋਅਨ
  • ਟੈਗਾਲੌਗ
  • ਯੂਕ੍ਰੇਨੀ
  • ਲਾਓਸ਼ੀਅਨ
  • ਫ਼ਾਰਸੀ
  • ਪੰਜਾਬੀ

ਕੁਝ CE ਕੋਰਸ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਪ੍ਰਦਾਨ ਕੀਤੇ ਜਾ ਸਕਦੇ ਹਨ। ਤੁਸੀਂ ਇਹਨਾਂ ਕੋਰਸਾਂ ਨੂੰ ਲੱਭਣ ਅਤੇ ਦਾਖਲਾ ਲੈਣ ਲਈ MRC ਨੂੰ ਕਾਲ ਕਰ ਸਕਦੇ ਹੋ। ਤੁਹਾਡੇ ਕੋਲ ਦੁਭਾਸ਼ੀਏ ਲਈ 2 ਤਰ੍ਹਾਂ ਦੇ ਵਿਕਲਪ ਵੀ ਉਪਲਬਧ ਹੁੰਦੇ ਹਨ।

  • ਪੇਸ਼ੇਵਰ ਦੁਭਾਸ਼ੀਆ: ਜੇ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਕੋਈ ਵਿਅਕਤੀਗਤ ਕਲਾਸਾਂ ਜਾਂ ਵੈਬਿਨਾਰ ਉਪਲਬਧ ਨਹੀਂ ਹਨ, ਤਾਂ ਇੱਕ ਮੁਫਤ ਪੇਸ਼ੇਵਰ ਦੁਭਾਸ਼ੀਏ ਦੀ ਬੇਨਤੀ ਕਰਨ ਲਈ MRC ਨਾਲ ਸੰਪਰਕ ਕਰੋ।
  • ਭਾਈਚਾਰਕ ਦੁਭਾਸ਼ੀਆ: ਭਾਈਚਾਰਕ ਦੁਭਾਸ਼ੀਆ 18 ਸਾਲ ਤੋਂ ਵੱਧ ਉਮਰ ਦਾ ਕੋਈ ਦੋਸਤ ਜਾਂ ਰਿਸ਼ਤੇਦਾਰ ਹੁੰਦਾ ਹੈ ਜੋ ਤੁਹਾਡਾ ਗਾਹਕ ਨਹੀਂ ਹੈ। ਤੁਸੀਂ ਵੈਬਿਨਾਰਾਂ* ਅਤੇ ਆਨਲਾਈਨ ਕੋਰਸਾਂ ਲਈ ਭਾਈਚਾਰਕ ਦੁਭਾਸ਼ੀਏ ਦਾ ਇਸਤੇਮਾਲ ਕਰ ਸਕਦੇ ਹੋ।

*ਵੈਬਿਨਾਰਾਂ ਲਈ, ਤੁਹਾਨੂੰ MRC ਨੂੰ ਇਹ ਦੱਸਣ ਲਈ ਸੰਪਰਕ ਕਰਨਾ ਪਵੇਗਾ ਕਿ ਕੋਰਸ ਦੌਰਾਨ ਤੁਹਾਡੀ ਮਦਦ ਕਰਨ ਲਈ ਤੁਹਾਡੇ ਕੋਲ ਇੱਕ ਭਾਈਚਾਰਕ ਦੁਭਾਸ਼ੀਆ ਹੋਵੇਗਾ। ਦੁਭਾਸ਼ੀਏ ਨੂੰ ਇਹ ਦੱਸਣਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਕਲਾਸ ਕਦੋਂ ਹੋਵੇਗੀ।

Add Your Heading Text Here

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.

Caregiver Learning Center System Maintenance

June 6 (Thursday) – June 10 (Monday)

You can log in, enroll and take your training in the Caregiver Learning Center during this time. 

If you complete training during the System Maintenance, it will be sent to your employer after June 10. 

Please contact your employer if you have questions about your training requirement, deadline or payment.