ਭਾਸ਼ਾ ਸੰਬੰਧੀ ਸਹਿਯੋਗ ਪ੍ਰਾਪਤ ਕਰੋ
ਪੂਰੀ ਤਰ੍ਹਾਂ ਅਨੁਵਾਦ ਕੀਤੇ ਹੋਏ ਕੋਰਸ ਤੁਹਾਨੂੰ ਵਧੀਆ ਕੁਆਲਿਟੀ ਦੇ ਸਿੱਖਿਆ ਦੇ ਅਨੁਭਵਾਂ ਤਕ ਪਹੁੰਚ ਪ੍ਰਦਾਨ ਕਰਦੇ ਹਨ।
ਭਾਵੇਂ ਤੁਸੀਂ ਅੰਗ੍ਰੇਜ਼ੀ ਚੰਗੀ ਤਰ੍ਹਾਂ ਬੋਲ ਲੈਂਦੇ ਹੋ ਜਾਂ ਅੰਗ੍ਰੇਜ਼ੀ ਸਿੱਖਣੀ ਚਾਹੁੰਦੇ ਹੋ, ਤਾਂ ਵੀ ਤੁਹਾਡੀ ਮੁੱਢਲੀ ਭਾਸ਼ਾ ਵਿੱਚ ਇੱਕ ਕੋਰਸ ਤੁਹਾਨੂੰ ਸਫ਼ਲਤਾ ਲਈ ਤਿਆਰ ਕਰਨ ਅਤੇ ਇੱਕ ਦੇਖਭਾਲ ਕਰਨ ਵਾਲੇ ਵਜੋਂ ਤੇਜ਼ੀ ਨਾਲ ਕੰਮ ਕਰਨ ਲਈ ਜ਼ਿਆਦਾ ਢੁਕਵਾਂ ਹੋ ਸਕਦਾ ਹੈ।
ਮੈਂਬਰ ਰਿਸੋਰਸ ਸੈਂਟਰ (Member Resource Center, MRC) ਇਹਨਾਂ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ:
-
ਤੁਹਾਡੇ ਨੇੜੇ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਕੋਰਸ ਲੱਭਣਾ।
-
ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center) ਵਿੱਚ ਤੁਹਾਡੀਆਂ ਭਾਸ਼ਾ ਤਰਜੀਹਾਂ ਨੂੰ ਬਦਲਣਾ।
-
ਭਾਸ਼ਾ ਸੰਬੰਧੀ ਸਹਿਯੋਗ ਬਾਰੇ ਤੁਹਾਡੀਆਂ ਚੋਣਾਂ ਬਾਰੇ ਹੋਰ ਜ਼ਿਆਦਾ ਜਾਣੋ।
ਓਰੀਐਂਟੇਸ਼ਨ ਅਤੇ ਸੁਰੱਖਿਆ ਇਹਨਾਂ ਭਾਸ਼ਾਵਾਂ ਵਿੱਚ ਉਪਲਬਧ ਹੋ ਸਕਦੇ ਹਨ:
- ਅਮਹਾਰਿਕ
- ਅਰਬੀ
- ਕੈਂਟੋਨੀਜ਼
- ਖਮੇਰ
- ਕੋਰੀਆਈ
- ਨੇਪਾਲੀ
- ਪੰਜਾਬੀ
- ਰੂਸੀ
- ਸੋਮਾਲੀ
- ਸਪੇਨੀ
- ਟੈਗਾਲੌਗ
- ਤਿਗ੍ਰਿਨੀਆ
- ਯੂਕ੍ਰੇਨੀ
- ਵੀਅਤਨਾਮੀ
Basic Training (ਮੁੱਢਲੀ ਟ੍ਰੇਨਿੰਗ) ਦੇ ਪੂਰੀ ਤਰ੍ਹਾਂ ਅਨੁਵਾਦ ਕੀਤੇ ਹੋਏ ਕੋਰਸ ਇਹਨਾਂ ਭਾਸ਼ਾਵਾਂ ਵਿੱਚ ਉਪਲਬਧ ਹੋ ਸਕਦੇ ਹਨ:
- ਅੰਗ੍ਰੇਜ਼ੀ
- ਅਰਬੀ
- ਅਮਹਾਰਿਕ
- ਚੀਨੀ
- ਖਮੇਰ
- ਕੋਰੀਆਈ
- ਰੂਸੀ
- ਸਪੇਨੀ
- ਯੂਕ੍ਰੇਨੀ
- ਵੀਅਤਨਾਮੀ
ਉਪਲਬਧ ਭਾਸ਼ਾ ਵਿਕਲਪਾਂ ਨੂੰ ਦੇਖਣ ਲਈ ਇਹ ਚੈੱਕ ਕਰੋ ਕਿ ਤੁਸੀਂ Basic Training (ਮੁੱਢਲੀ ਟ੍ਰੇਨਿੰਗ) ਦਾ ਕਿਹੜਾ ਸੰਸਕਰਣ ਪੂਰਾ ਕਰਨਾ ਹੈ।
ਜੇ ਤੁਹਾਡੇ ਇਲਾਕੇ ਦੇ 50 ਮੀਲ ਦੇ ਘੇਰੇ ਵਿੱਚ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਕੋਈ ਵਿਅਕਤੀਗਤ ਮੁੱਢਲੀ ਟ੍ਰੇਨਿੰਗ ਕੋਰਸ ਉਪਲਬਧ ਨਹੀਂ ਹੈ ਤਾਂ ਤੁਸੀਂ ਇੱਕ ਮੁਫਤ ਪੇਸ਼ੇਵਰ ਦੁਭਾਸ਼ੀਏ ਦੀ ਬੇਨਤੀ ਕਰਨ ਲਈ ਮੈਂਬਰ ਰਿਸੋਰਸ ਸੈਂਟਰ (Member Resource Center) ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਜਾਂ ਤੁਹਾਡੇ ਐਂਪਲੌਇਅਰ ਨੂੰ ਤੁਹਾਡੀ Basic Training (ਮੁੱਢਲੀ ਟ੍ਰੇਨਿੰਗ) ਸ਼ੁਰੂ ਹੋਣ ਦੀ ਤਰੀਕ ਤੋਂ 3-4 ਹਫ਼ਤੇ ਪਹਿਲਾਂ ਦੁਭਾਸ਼ੀਏ ਦੀ ਬੇਨਤੀ ਕਰਨੀ ਪਵੇਗੀ।
ਜੇ ਤੁਸੀਂ ਕਿਸੇ ਦੁਭਾਸ਼ੀਏ ਨਾਲ ਅੰਗ੍ਰੇਜ਼ੀ ਦਾ Basic Training (ਮੁੱਢਲੀ ਟ੍ਰੇਨਿੰਗ) ਕੋਰਸ ਲੈ ਰਹੇ ਹੋ, ਤਾਂ ਅਨੁਵਾਦ ਕੀਤੀ ਹੋਈ ਕੋਰਸ ਸਮੱਗਰੀ ਇਹਨਾਂ ਭਾਸ਼ਾਵਾਂ ਵਿੱਚ ਪ੍ਰਦਾਨ ਕੀਤੀ ਜਾ ਸਕਦੀ ਹੈ:
- ਨੇਪਾਲੀ
- ਸਮੋਅਨ
- ਟੈਗਾਲੌਗ
- ਯੂਕ੍ਰੇਨੀ
- ਲਾਓਸ਼ੀਅਨ
- ਫ਼ਾਰਸੀ
- ਪੰਜਾਬੀ
ਕੁਝ CE ਕੋਰਸ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਪ੍ਰਦਾਨ ਕੀਤੇ ਜਾ ਸਕਦੇ ਹਨ। ਤੁਸੀਂ ਇਹਨਾਂ ਕੋਰਸਾਂ ਨੂੰ ਲੱਭਣ ਅਤੇ ਦਾਖਲਾ ਲੈਣ ਲਈ MRC ਨੂੰ ਕਾਲ ਕਰ ਸਕਦੇ ਹੋ। ਤੁਹਾਡੇ ਕੋਲ ਦੁਭਾਸ਼ੀਏ ਲਈ 2 ਤਰ੍ਹਾਂ ਦੇ ਵਿਕਲਪ ਵੀ ਉਪਲਬਧ ਹੁੰਦੇ ਹਨ।
- ਪੇਸ਼ੇਵਰ ਦੁਭਾਸ਼ੀਆ: ਜੇ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਕੋਈ ਵਿਅਕਤੀਗਤ ਕਲਾਸਾਂ ਜਾਂ ਵੈਬਿਨਾਰ ਉਪਲਬਧ ਨਹੀਂ ਹਨ, ਤਾਂ ਇੱਕ ਮੁਫਤ ਪੇਸ਼ੇਵਰ ਦੁਭਾਸ਼ੀਏ ਦੀ ਬੇਨਤੀ ਕਰਨ ਲਈ MRC ਨਾਲ ਸੰਪਰਕ ਕਰੋ।
- ਭਾਈਚਾਰਕ ਦੁਭਾਸ਼ੀਆ: ਭਾਈਚਾਰਕ ਦੁਭਾਸ਼ੀਆ 18 ਸਾਲ ਤੋਂ ਵੱਧ ਉਮਰ ਦਾ ਕੋਈ ਦੋਸਤ ਜਾਂ ਰਿਸ਼ਤੇਦਾਰ ਹੁੰਦਾ ਹੈ ਜੋ ਤੁਹਾਡਾ ਗਾਹਕ ਨਹੀਂ ਹੈ। ਤੁਸੀਂ ਵੈਬਿਨਾਰਾਂ* ਅਤੇ ਆਨਲਾਈਨ ਕੋਰਸਾਂ ਲਈ ਭਾਈਚਾਰਕ ਦੁਭਾਸ਼ੀਏ ਦਾ ਇਸਤੇਮਾਲ ਕਰ ਸਕਦੇ ਹੋ।
*ਵੈਬਿਨਾਰਾਂ ਲਈ, ਤੁਹਾਨੂੰ MRC ਨੂੰ ਇਹ ਦੱਸਣ ਲਈ ਸੰਪਰਕ ਕਰਨਾ ਪਵੇਗਾ ਕਿ ਕੋਰਸ ਦੌਰਾਨ ਤੁਹਾਡੀ ਮਦਦ ਕਰਨ ਲਈ ਤੁਹਾਡੇ ਕੋਲ ਇੱਕ ਭਾਈਚਾਰਕ ਦੁਭਾਸ਼ੀਆ ਹੋਵੇਗਾ। ਦੁਭਾਸ਼ੀਏ ਨੂੰ ਇਹ ਦੱਸਣਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਕਲਾਸ ਕਦੋਂ ਹੋਵੇਗੀ।
ਮੈਂਬਰ ਰਿਸੋਰਸ ਸੈਂਟਰ (Member Resource Center, MRC)
ਜੇ ਨਾਮ ਦਰਜ ਕਰਾਉਣ, ਕੋਰਸਾਂ ਸਬੰਧੀ ਚੋਣਾਂ ਜਾਂ ਟ੍ਰੇਨਿੰਗ ਨੂੰ ਪੂਰਾ ਕਰਨ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ MRC ਨਾਲ ਸੰਪਰਕ ਕਰੋ। ਸਹਾਇਤਾ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।
Peer Mentors (ਪੀਅਰ ਮੈਂਟੌਰਜ਼)
ਜੇ ਤੁਸੀਂ ਇੱਕ ਦੇਖਭਾਲ ਕਰਨ ਵਾਲੇ ਹੋ ਜੋ Basic Training (ਮੁੱਢਲੀ ਟ੍ਰੇਨਿੰਗ) ਲੈ ਰਹੇ ਹੋ ਅਤੇ ਇੱਕ ਪ੍ਰਮਾਣਿਤ ਘਰੇਲੂ ਦੇਖਭਾਲ ਸਹਾਇਕ (Home Care Aide, HCA) ਬਣਨ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ Peer Mentors (ਪੀਅਰ ਮੈਂਟੌਰਜ਼) ਤੋਂ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਾਪਤ ਕਰ ਸਕਦੇ ਹੋ।
ਅਪਾਹਜਤਾਵਾਂ ਵਾਲੇ ਵਿਦਿਆਰਥੀਆਂ ਲਈ ਸਹਿਯੋਗ
ਅਪਾਹਜਤਾ ਵਾਲੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਪਾਰਟਨਰਸ਼ਿਪ (Training Partnership) ਦੇ ਸਾਰੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨੂੰ ਪ੍ਰਾਪਤ ਕਰਨ ਵਾਸਤੇ ਮੁਨਾਸਬ ਵਿਸ਼ੇਸ਼ ਪ੍ਰਬੰਧਾਂ ਲਈ ਬੇਨਤੀ ਕਰਨ ਅਤੇ ਪ੍ਰਾਪਤ ਕਰਨ ਦਾ ਅਧਿਕਾਰ ਹੁੰਦਾ ਹੈ।
ਸਿੱਖਣ ਸਬੰਧੀ ਨੀਤੀਆਂ
ਤੁਹਾਡਾ ਕਲਾਸ ਦਾ ਸਮਾਂ ਕੀਮਤੀ ਹੈ। ਹੇਠਾਂ ਦਿੱਤੀਆਂ ਇਹ ਨੀਤੀਆਂ ਸਿੱਖਿਆ ਦੇ ਇੱਕ ਅਜਿਹੇ ਉਸਾਰੂ ਮਾਹੌਲ ਨੂੰ ਯਕੀਨੀ ਬਣਾਉਂਦੀਆਂ ਹਨ ਜਿਸ ਵਿੱਚ ਤੁਹਾਨੂੰ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਸਫ਼ਲ ਹੋਣ ਦਾ ਮੌਕਾ ਮਿਲਦਾ ਹੈ।