ਤੰਦਰੁਸਤੀ
ਅਤੇ ਸਵੈ-ਸੰਭਾਲ
ਪੂਰੀ ਤਰ੍ਹਾਂ ਸਿਹਤਮੰਦ ਮਹਿਸੂਸ ਕਰੋ ਅਤੇ ਆਪਣੇ ਜੀਵਨ ਦੇ ਮਿਆਰ ਵਿੱਚ ਸੁਧਾਰ ਕਰੋ।
SEIU 775 Benefits Group ਰਾਹੀਂ ਹੈਲਥਕੇਅਰ ਕਵਰੇਜ ਦੇ ਨਾਲ, ਤੁਹਾਨੂੰ—ਤੰਦਰੁਸਤੀ ਅਤੇ ਮਾਨਸਿਕ ਸਿਹਤ ਸਹਾਇਤਾ ਤੋਂ ਲੈ ਕੇ ਵਿਕਲਪਕ ਦੇਖਭਾਲ ਅਤੇ ਕੋਚਿੰਗ ਤੱਕ ਵੱਖ-ਵੱਖ ਤਰ੍ਹਾਂ ਦੇ ਤੰਦਰੁਸਤੀ ਲਾਭ ਉਪਲਬਧ ਹਨ।
ਤੁਹਾਡੀ ਸਮੁੱਚੀ ਤੰਦਰੁਸਤੀ ਵਿੱਚ ਸਹਿਯੋਗ ਦੇਣ ਵਾਲੇ ਬੈਨਿਫ਼ਿਟ।
ਭਾਵੇਂ ਤੁਸੀਂ ਤਣਾਅ ਨਾਲ ਨਜਿੱਠਣਾ ਚਾਹੁੰਦੇ ਹੋ, ਸਿਹਤਮੰਦ ਆਦਤਾਂ ਨੂੰ ਅਪਣਾਉਣਾ ਚਾਹੁੰਦੇ ਹੋ ਜਾਂ ਬਿਹਤਰ ਮਹਿਸੂਸ ਕਰਨ ਦੇ ਨਵੇਂ ਤਰੀਕੇ ਅਜ਼ਮਾਉਣਾ ਚਾਹੁੰਦੇ ਹੋ, ਤੁਹਾਡੇ ਕੋਲ ਅਜਿਹੀ ਦੇਖਭਾਲ ਤੱਕ ਪਹੁੰਚ ਹੈ ਜੋ ਬੁਨਿਆਦੀ ਲੋੜਾਂ ਤੋਂ ਪਰੇ ਹੈ—ਜੋ ਤੁਹਾਡੇ ਤੰਦਰੁਸਤ ਰਹਿਣ ਵਿੱਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ।
ਵੈਲਨੈੱਸ ਕੋਚਿੰਗ
ਮੁਫ਼ਤ ਵੈਲਨੈੱਸ ਕੋਚਿੰਗ ਖਾਣ-ਪੀਣ ਦੀਆਂ ਸਿਹਤਮੰਦ ਆਦਤਾਂ ਵਿਕਸਿਤ ਕਰਨ, ਤਣਾਅ ਜਾਂ ਬੇਚੈਨੀ ਘਟਾਉਣ ਅਤੇ ਹੋਰ ਬਹੁਤ ਕੁਝ ਲਈ ਵਿਅਕਤੀਗਤ ਤੌਰ 'ਤੇ ਮੁਫ਼ਤ ਵਿੱਚ ਮਾਰਗਦਰਸ਼ਨ ਪ੍ਰਦਾਨ ਕਰ ਸਕਦੀ ਹੈ।
ਹੋਰ ਜਾਣੋ
ਵੈਲਨੈੱਸ ਕੋਚਿੰਗ ਮੁਫ਼ਤ ਵਿੱਚ ਉਪਲਬਧ ਹੈ ਅਤੇ ਇਹ ਅਜਿਹੇ ਕਿਸੇ ਵੀ ਵਿਅਕਤੀ ਦੀ ਸਹਾਇਤਾ ਕਰਦੀ ਹੈ ਜੋ ਆਪਣੀ ਸਿਹਤ ਨੂੰ ਬਿਹਤਰ ਬਣਾਉਣਾ ਚਾਹੁੰਦਾ ਹੈ ਅਤੇ ਤੁਸੀਂ ਇਹ ਘਰ ਬੈਠੇ ਹੀ ਕਰ ਸਕਦੇ ਹੋ। ਇੱਕ ਕੋਚ ਤੁਹਾਡੀ ਇਨ੍ਹਾਂ ਵਿੱਚ ਮਦਦ ਕਰ ਸਕਦਾ ਹੈ:
- ਟੀਚੇ ਨਿਰਧਾਰਤ ਕਰਨਾ ਅਤੇ ਉਹਨਾਂ 'ਤੇ ਕਾਇਮ ਰਹਿਣਾ।
- ਵਧੇਰੇ ਸਿਹਤਮੰਦ ਖੁਰਾਕ ਖਾਣਾ।
- ਤਣਾਅ ਨੂੰ ਘਟਾਉਣਾ।
- ਤਮਾਕੂਨੋਸ਼ੀ ਛੱਡਣਾ।
- ਸਰੀਰਕ ਗਤੀਵਿਧੀ ਨੂੰ ਵਧਾਉਣਾ।
- ਆਪਣੇ ਭਾਰ ਨੂੰ ਨਿਯੰਤ੍ਰਿਤ ਰੱਖਣਾ।
ਅਪੌਇੰਟਮੈਂਟ ਲੈਣ ਲਈ ਕਾਲ ਕਰਕੇ ਸ਼ੁਰੂਆਤ ਕਰੋ ਜਾਂ ਹੋਰ ਜਾਣੋ।
KPWA: 1-877-751-1053
KPNW: 1-866-862-4295
ਤੁਹਾਡੇ ਡਾਕਟਰ ਤੋਂ ਕਿਸੇ ਰੈਫ਼ਰਲ ਦੀ ਲੋੜ ਨਹੀਂ ਹੈ। ਇਸ ਬੈਨਿਫ਼ਿਟ ਲਈ ਵਿਆਖਿਆ ਸੇਵਾਵਾਂ ਉਪਲਬਧ ਹਨ।
ਵਧੇਰੇ ਸਿਹਤਮੰਦ ਜੀਵਨ ਲਈ ਸਰਲ ਕਦਮ (Simple Steps to A Healthier Life): ਹਰ ਉਮਰ ਲਈ ਇੱਕ ਔਨਲਾਈਨ ਸਿਹਤ ਕੋਚਿੰਗ ਪ੍ਰੋਗਰਾਮ। ਤੁਸੀਂ ਭਾਰ ਪ੍ਰਬੰਧਨ, ਸਿਹਤਮੰਦ ਭੋਜਨ ਖਾਣ ਅਤੇ ਤਣਾਅ ਨੂੰ ਘਟਾਉਣ ਸਮੇਤ ਸਿਹਤ ਦੇ ਉਸ ਖੇਤਰ ਨੂੰ ਚੁਣ ਸਕਦੇ ਹੋ ਜਿਸ 'ਤੇ ਤੁਸੀਂ ਫ਼ੋਕਸ ਕਰਨਾ ਚਾਹੁੰਦੇ ਹੋ।
ਸ਼ੁਰੂ ਕਰਨ ਵਾਸਤੇ, Aetna ਮੈਂਬਰ ਵੈੱਬਸਾਈਟ 'ਤੇ ਲੌਗਇਨ ਕਰਕੇ ਸਿਹਤ ਮੁਲਾਂਕਣ ਨੂੰ ਪੂਰਾ ਕਰੋ।
ਲਾਈਫ਼ਸਟਾਈਲ ਅਤੇ ਫਿਟਨੈਸ
ਜਿਮ, ਫਿਟਨੈਸ ਸਟੂਡੀਓ, ਵੈਲਨੈੱਸ ਪ੍ਰੋਗਰਾਮ, ਔਨਲਾਈਨ ਕਲਾਸਾਂ ਅਤੇ ਹੋਰ ਬਹੁਤ ਕੁਝ 'ਤੇ ਛੋਟਾਂ ਦੇ ਨਾਲ ਚੁਸਤ-ਫੁਰਤ ਅਤੇ ਸਿਹਤਮੰਦ ਰਹੋ।
ਹੋਰ ਜਾਣੋ
ਫਿਟਨੈਸ ਡੀਲਾਂ: ਵਿਸ਼ੇਸ਼ ਰੂਪ ਵਿੱਚ ਤਿਆਰ ਸਟੂਡੀਓ, ਜਿਮ, ਫਿਟਨੈਸ ਗਿਅਰ ਅਤੇ ਔਨਲਾਈਨ ਕਲਾਸਾਂ 'ਤੇ ਘੱਟ ਰੇਟ।
ਸਿਹਤਮੰਦ ਜੀਵਨ ਦੇ ਸਰੋਤ: Kaiser ਦੀ ਔਨਲਾਈਨ ਸਿਹਤ ਅਤੇ ਤੰਦਰੁਸਤੀ ਗਾਈਡ ਤੋਂ ਰਹਿਣ-ਸਹਿਣ ਸਬੰਧੀ ਸੁਝਾਅ ਅਤੇ ਰੈਸਿਪੀਆਂ ਜਿਨ੍ਹਾਂ ਨੂੰ ਤੁਸੀਂ ਆਪਣੀ ਰੁਟੀਨ ਵਿੱਚ ਸ਼ਾਮਲ ਕਰ ਸਕਦੇ ਹੋ।
ਫਿਟਨੈਸ ਡੀਲਾਂ: ਜਿਮ ਦੀ ਮੈਂਬਰਸ਼ਿਪ, ਕੋਚਿੰਗ ਅਤੇ ਫਿਟਨੈਸ ਪ੍ਰੋਗਰਾਮਾਂ 'ਤੇ ਘੱਟ ਰੇਟ। Aetna ਮੈਂਬਰ ਵੈੱਬਸਾਈਟ 'ਤੇ ਲੌਗਇਨ ਕਰਕੇ ਸ਼ੁਰੂਆਤ ਕਰੋ।
ਸਿਹਤਮੰਦ ਜੀਵਨ ਦੇ ਸਰੋਤ: Aetna ਆਪਣੀ ਔਨਲਾਈਨ ਸਿਹਤ ਗਾਈਡ 'ਤੇ ਸਿਹਤਮੰਦ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਸੁਝਾਅ ਉਪਲਬਧ ਕਰਾਉਂਦਾ ਹੈ।
ਵਿਕਲਪਕ ਦੇਖਭਾਲ
ਸਿਹਤ ਦੀ ਬਹਾਲੀ ਅਤੇ ਤੰਦਰੁਸਤ ਹੋਣ ਲਈ ਮਸਾਜ, ਕਾਇਰੋਪ੍ਰੈਕਟਿਕ ਦੇਖਭਾਲ, ਐਕਿਊਪੰਕਚਰ, ਅਤੇ ਨੈਚੁਰੋਪੈਥੀ ਵਰਗੀਆਂ ਥੈਰੇਪੀਆਂ ਬਾਰੇ ਜਾਣਕਾਰੀ ਹਾਸਲ ਕਰੋ।
ਹੋਰ ਜਾਣੋ
ਮਸਾਜ ਥੈਰੇਪੀ ਵਿੱਚ ਮਾਸਪੇਸ਼ੀਆਂ ਨੂੰ ਅਰਾਮ ਦੇਣ, ਦਰਦ ਤੋਂ ਰਾਹਤ, ਤਣਾਅ ਨੂੰ ਘਟਾਉਣ ਅਤੇ ਪੂਰੀ ਤੰਦਰੁਸਤੀ ਵਿੱਚ ਸਹਾਇਤਾ ਲਈ ਹੱਥਾਂ ਦੀਆਂ ਤਕਨੀਕਾਂ ਦੀ ਵਰਤੋਂ ਕਰਦੀ ਹੈ।
ਕਾਇਰੋਪ੍ਰੈਕਟਿਕ ਦੇਖਭਾਲ ਵਿੱਚ ਰੀੜ੍ਹ ਦੀ ਹੱਡੀ ਅਤੇ ਜੋੜਾਂ ਦੀ ਸਿਹਤ 'ਤੇ ਫ਼ੋਕਸ ਕੀਤਾ ਜਾਂਦਾ ਹੈ ਜਿਸ ਨਾਲ ਜੋੜਾਂ ਦੀ ਇਕਸਾਰਤਾ ਵਿੱਚ ਸੁਧਾਰ ਆਉਂਦਾ ਹੈ, ਦਰਦ ਤੋਂ ਰਾਹਤ ਮਿਲਦੀ ਹੈ, ਅਤੇ ਤੁਰਨ-ਫਿਰਨ ਵਿੱਚ ਮਦਦ ਮਿਲਦੀ ਹੈ।
ਐਕਿਊਪੰਕਚਰ ਵਿੱਚ ਦਰਦ ਤੋਂ ਰਾਹਤ ਪਾਉਣ, ਤਣਾਅ ਨੂੰ ਘਟਾਉਣ ਅਤੇ ਕੁਦਰਤੀ ਰੂਪ ਵਿੱਚ ਇਲਾਜ ਵਿੱਚ ਮਦਦ ਲਈ ਸਰੀਰ ਦੇ ਮੁੱਖ ਬਿੰਦੂਆਂ 'ਤੇ ਬਰੀਕ ਸੂਈਆਂ ਲਗਾਉਣਾ ਸ਼ਾਮਲ ਹੈ।
ਨੈਚੁਰੋਪੈਥੀ ਤੁਹਾਡੀ ਸਿਹਤ ਵਿੱਚ ਸਹਾਇਤਾ ਲਈ ਪੋਸ਼ਣ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਵਰਗੇ ਕੁਦਰਤੀ ਉਪਚਾਰਾਂ ਦੀ ਵਰਤੋਂ ਕਰਦੀ ਹੈ।
KPWA
$0 ਸਹਿ-ਭੁਗਤਾਨ* ਐਕਿਊਪੰਕਚਰ, ਮਸਾਜ ਥੈਰੇਪੀ, ਨੈਚੁਰੋਪੈਥੀ ਅਤੇ ਕਾਇਰੋਪ੍ਰੈਕਟਰ ਮੁਲਾਕਾਤਾਂ ਲਈ।
KPNW:
$0 ਸਹਿ-ਭੁਗਤਾਨ* ਐਕਿਊਪੰਕਚਰ, ਨੈਚੁਰੋਪੈਥੀ ਅਤੇ ਕਾਇਰੋਪ੍ਰੈਕਟਰ ਮੁਲਾਕਾਤਾਂ ਲਈ।
$25 ਸਹਿ-ਭੁਗਤਾਨ* ਮਸਾਜ ਥੈਰੇਪੀ ਮੁਲਾਕਾਤਾਂ ਲਈ।
*ਸਿਰਫ਼ ਮਸਾਜ ਥੈਰੇਪੀ ਲਈ ਰੈਫ਼ਰਲ ਜ਼ਰੂਰੀ ਹੈ ਅਤੇ ਮੁਲਾਕਾਤ ਸੀਮਾਵਾਂ ਲਾਗੂ ਹੁੰਦੀਆਂ ਹਨ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ।
$0 ਸਹਿ-ਭੁਗਤਾਨ* ਐਕਿਊਪੰਕਚਰ, ਨੈਚੁਰੋਪੈਥੀ ਅਤੇ ਕਾਇਰੋਪ੍ਰੈਕਟਰ ਮੁਲਾਕਾਤਾਂ ਲਈ।
$25 ਦਾ ਸਹਿ-ਭੁਗਤਾਨ ਪ੍ਰਤੀ ਸਾਲ 20 ਤਕ ਸੈਲਫ਼-ਰੈਫ਼ਰਲ ਵਾਲੀਆਂ ਮਸਾਜ ਥੈਰੇਪੀ ਮੁਲਾਕਾਤਾਂ ਲਈ।
*ਮੁਲਾਕਾਤ ਸੀਮਾਵਾਂ ਲਾਗੂ ਹੁੰਦੀਆਂ ਹਨ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ।
ਫ਼ਿਜ਼ਿਕਲ ਥੈਰੇਪੀ
ਮਾਹਰਾਂ ਦੀ ਸੇਧ ਨਾਲ ਕਸਰਤਾਂ ਅਤੇ ਇਲਾਜਾਂ ਨਾਲ ਸੱਟਾਂ ਤੋਂ ਠੀਕ ਹੋਵੋ, ਦਰਦ ਨਾਲ ਨਜਿੱਠੋ, ਅਤੇ ਤੁਰਨ-ਫਿਰਨ ਵਿੱਚ ਸੁਧਾਰ ਕਰੋ।
ਹੋਰ ਜਾਣੋ
$15 ਸਹਿ-ਭੁਗਤਾਨ ਪ੍ਰਤੀ ਕਾਇਰੋਪ੍ਰੈਕਟਰ ਮੁਲਾਕਾਤ*।
ਇੱਕ ਫਿਜ਼ਿਕਲ ਥੈਰੇਪਿਸਟ ਨੂੰ ਲੱਭਣ ਲਈ:
ਮੈਂਬਰ ਸੇਵਾਵਾਂ ਨੂੰ ਕਾਲ ਕਰੋ ਜਾਂ ਆਪਣੇ Kaiser Permanente ਮੈਂਬਰ ਪੋਰਟਲ 'ਤੇ ਲੌਗ ਇਨ ਕਰਕੇ ਆਪਣੇ ਪ੍ਰਾਇਮਰੀ ਕੇਅਰ ਡਾਕਟਰ ਤੋਂ ਰੈਫ਼ਰਲ ਦੀ ਬੇਨਤੀ ਕਰੋ ਅਤੇ ਕੋਈ ਇਨ-ਨੈੱਟਵਰਕ ਫਿਜ਼ਿਕਲ ਥੈਰੇਪਿਸਟ ਲੱਭੋ।
*ਰੈਫ਼ਰਲ ਜ਼ਰੂਰੀ ਹੈ ਅਤੇ ਮੁਲਾਕਾਤ ਸੀਮਾਵਾਂ ਲਾਗੂ ਹੁੰਦੀਆਂ ਹਨ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ।
$15 ਸਹਿ-ਭੁਗਤਾਨ ਪ੍ਰਤੀ ਕਾਇਰੋਪ੍ਰੈਕਟਰ ਮੁਲਾਕਾਤ*।
ਇੱਕ ਫਿਜ਼ਿਕਲ ਥੈਰੇਪਿਸਟ ਨੂੰ ਲੱਭਣ ਲਈ:
1-855-736-9469 'ਤੇ ਕਾਲ ਕਰੋ ਜਾਂ ਆਪਣੇ Aetna ਮੈਂਬਰ ਪੋਰਟਲ 'ਤੇ ਲੌਗਇਨ ਕਰਕੇ ਆਪਣੇ ਪ੍ਰਾਇਮਰੀ ਕੇਅਰ ਡਾਕਟਰ ਤੋਂ ਰੈਫ਼ਰਲ ਦੀ ਬੇਨਤੀ ਕਰੋ ਅਤੇ ਇੱਕ ਇਨ-ਨੈੱਟਵਰਕ ਫ਼ਿਜ਼ਿਕਲ ਥੈਰੇਪਿਸਟ ਲੱਭੋ।
*ਰੈਫ਼ਰਲ ਜ਼ਰੂਰੀ ਹੈ ਅਤੇ ਮੁਲਾਕਾਤ ਸੀਮਾਵਾਂ ਲਾਗੂ ਹੁੰਦੀਆਂ ਹਨ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ।
ਮਾਨਸਿਕ ਸਿਹਤ
ਤਣਾਅ, ਚਿੰਤਾ, ਡਿਪ੍ਰੈਸ਼ਨ, ਅਤੇ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਲਈ ਉਸ ਸਮੇਂ ਦੇਖਭਾਲ ਅਤੇ ਸਹਿਯੋਗ ਤੱਕ ਪਹੁੰਚ ਪ੍ਰਾਪਤ ਕਰੋ ਜਦੋਂ ਤੁਹਾਨੂੰ ਇਸਦੀ ਸਭ ਤੋਂ ਵੱਧ ਲੋੜ ਹੋਵੇ।
ਹੋਰ ਜਾਣੋ
ਜੀਵਨ ਦੀਆਂ ਵੱਡੀਆਂ ਘਟਨਾਵਾਂ ਜਾਂ ਤਣਾਅ, ਚਿੰਤਾ ਅਤੇ ਡਿਪ੍ਰੈਸ਼ਨ ਨਾਲ ਜੁੜੇ ਮਸਲਿਆਂ ਨਾਲ ਨਜਿੱਠਣ ਵਿੱਚ ਮਦਦ ਪ੍ਰਾਪਤ ਕਰੋ।
ਪੇਸ਼ੇਵਰ ਸਹਿਯੋਗ
ਥੈਰੇਪੀ, ਦਵਾਈਆਂ ਵਿੱਚ ਸਹਿਯੋਗ, ਗਰੁੱਪ ਕਾਉਂਸਲਿੰਗ, ਨਸ਼ਾ ਮੁਕਤੀ ਇਲਾਜ ਅਤੇ ਹੋਰ ਬਹੁਤ ਕੁਝ ਲਈ ਪੇਸ਼ੇਵਰ ਦੇਖਭਾਲ ਤੱਕ ਪਹੁੰਚ ਪ੍ਰਾਪਤ ਕਰੋ।
ਸਵੈ-ਸੰਭਾਲ ਐਪਾਂ
ਤਣਾਅ, ਮਨੋਦਸ਼ਾ, ਨੀਂਦ, ਰਿਸ਼ਤਿਆਂ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਕਰਨ ਵਾਲੀਆਂ, ਵਰਤਣ ਵਿੱਚ ਅਸਾਨ ਐਪਾਂ ਦੇ ਨਾਲ ਫ਼ੌਰਨ ਅਤੇ ਨਿਰੰਤਰ ਸਹਿਯੋਗ ਪ੍ਰਾਪਤ ਕਰੋ।
ਵੈਲਨੈੱਸ ਕੋਚਿੰਗ
ਮੁਫ਼ਤ ਵੈਲਨੈੱਸ ਕੋਚਿੰਗ ਖਾਣ-ਪੀਣ ਦੀਆਂ ਸਿਹਤਮੰਦ ਆਦਤਾਂ ਵਿਕਸਿਤ ਕਰਨ, ਤਣਾਅ ਜਾਂ ਬੇਚੈਨੀ ਘਟਾਉਣ ਅਤੇ ਹੋਰ ਬਹੁਤ ਕੁਝ ਲਈ ਵਿਅਕਤੀਗਤ ਤੌਰ 'ਤੇ ਮੁਫ਼ਤ ਵਿੱਚ ਮਾਰਗਦਰਸ਼ਨ ਪ੍ਰਦਾਨ ਕਰ ਸਕਦੀ ਹੈ।
ਆਪਣੀ ਕਵਰੇਜ ਰਾਹੀਂ ਉਪਲਬਧ ਬੈਨਿਫ਼ਿਟਾਂ ਅਤੇ ਸਹਿਯੋਗ ਬਾਰੇ ਅਤੇ ਸ਼ੁਰੂਆਤ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਮੇਨੋਪੌਜ਼ ਅਤੇ ਅੱਧਖੜ ਉਮਰ ਵਿੱਚ ਦੇਖਭਾਲ
ਮੇਨੋਪੌਜ਼ ਵਿੱਚੋਂ ਨਿਕਲਣ ਅਤੇ ਅੱਧਖੜ ਉਮਰ ਵਿੱਚ ਆਤਮਵਿਸ਼ਵਾਸ ਨਾਲ ਜਿਉਣ ਲਈ ਵਿਅਕਤੀਗਤ ਦੇਖਭਾਲ, ਕੋਚਿੰਗ ਅਤੇ ਸਿੱਖਿਆ ਪ੍ਰਾਪਤ ਕਰੋ।
ਹੋਰ ਜਾਣੋ
Progyny ਦੇ ਪ੍ਰਮਾਣਤ ਡਾਕਟਰਾਂ, ਡਾਇਟਿਸ਼ਨਾਂ ਅਤੇ ਨਰਸਾਂ ਦੇ ਨੈੱਟਵਰਕ ਨਾਲ ਮੇਨੋਪੌਜ਼ ਦੇ ਸਾਰੇ ਪੜਾਵਾਂ 'ਤੇ ਵਰਚੁਅਲ ਦੇਖਭਾਲ ਪ੍ਰਾਪਤ ਕਰੋ। ਸ਼ੁਰੂਆਤੀ ਮੁਲਾਂਕਣ ਤੋਂ ਬਾਅਦ, ਤੁਹਾਨੂੰ ਇੱਕ ਵਿਅਕਤੀਗਤ ਦੇਖਭਾਲ ਯੋਜਨਾ ਮਿਲੇਗੀ ਜਿਸ ਵਿੱਚ ਇਨ੍ਹਾਂ ਨੂੰ ਰਲਾ-ਮਿਲਾ ਕੇ ਵਰਤਿਆ ਜਾਂਦਾ ਹੈ:
ਗੈਰ-ਹਾਰਮੋਨਲ ਸਪਲੀਮੈਂਟ ਅਤੇ ਹਾਰਮੋਨਲ ਦਵਾਈਆਂ।
ਪੋਸ਼ਣ, ਭਾਰ, ਨੀਂਦ ਅਤੇ ਭਾਵਨਾਤਮਕ ਸਿਹਤ ਲਈ ਰਹਿਣ-ਸਹਿਣ ਦੇ ਤਰੀਕੇ ਵਿੱਚ ਸਹਿਯੋਗ।
ਉਮਰ ਨਾਲ ਸਬੰਧਤ ਸਿਹਤ ਜੋਖਮਾਂ ਲਈ ਜਾਂਚਾਂ।
ਆਪਣੇ ਬੈਨਿਫ਼ਿਟ ਨੂੰ ਚਾਲੂ ਕਰਨ ਲਈ 1-833-233-0517 'ਤੇ ਕਾਲ ਕਰੋ। ਤੁਹਾਡੀ ਪਹਿਲੀ ਕਾਲ ਦੌਰਾਨ ਤੁਹਾਡਾ ਸਵਾਗਤ ਕਰਨ ਵਾਲਾ ਮਾਹਰ ਡਾਕਟਰ ਤੁਹਾਡੀ ਯੋਗਤਾ ਦੀ ਪੁਸ਼ਟੀ ਕਰੇਗਾ, ਤੁਹਾਡੀ ਕਵਰੇਜ ਬਾਰੇ ਵਿਚਾਰ-ਵਟਾਂਦਰਾ ਕਰੇਗਾ ਅਤੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਵੇਗਾ। ਤੁਹਾਡੀ ਔਨਬੋਰਡਿੰਗ ਕਾਲ ਤੋਂ ਬਾਅਦ, ਤੁਹਾਡੀਆਂ ਲੋੜਾਂ ਦੇ ਅਧਾਰ 'ਤੇ ਇੱਕ ਸਮਰਪਿਤ ਪੇਸ਼ੈਂਟ ਕੇਅਰ ਐਡਵੋਕੇਟ (PCA) ਦੇ ਨਾਲ ਤੁਹਾਡਾ ਮੇਲ ਕੀਤਾ ਜਾਵੇਗਾ।
ਪੁਰਾਣੀਆਂ ਸਿਹਤ ਸਥਿਤੀਆਂ ਦਾ ਪ੍ਰਬੰਧਨ ਕਰਨਾ
ਪੁਰਾਣੀਆਂ ਸਿਹਤ ਸਥਿਤੀਆਂ ਆਮ ਹੁੰਦੀਆਂ ਹਨ, ਪਰ ਇਨ੍ਹਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਜਾਂ ਸਹੀ ਦੇਖਭਾਲ ਨਾਲ ਇਨ੍ਹਾਂ ਨਾਲ ਨਿਪਟਿਆ ਜਾ ਸਕਦਾ ਹੈ।
ਤੁਹਾਡੀ ਕਵਰੇਜ ਵਿੱਚ ਅਜਿਹੇ ਬੈਨਿਫ਼ਿਟ ਸ਼ਾਮਲ ਹੁੰਦੇ ਹਨ ਜੋ ਪੂਰੀ ਤਰ੍ਹਾਂ ਨਾਲ ਸਿਹਤਮੰਦ ਰਹਿਣ ਅਤੇ ਆਪਣੇ ਜੀਵਨ ਦੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਤੁਹਾਡੀ ਮਦਦ ਕਰਦੇ ਹਨ। ਰੋਕਥਾਮ ਦੇਖਭਾਲ ਵਾਲੀਆਂ ਮੁਲਾਕਾਤਾਂ ਮੁਫ਼ਤ ਹੁੰਦੀਆਂ ਹਨ, ਅਤੇ ਤੁਹਾਡਾ ਡਾਕਟਰ ਜਾਂ ਪ੍ਰਾਇਮਰੀ ਕੇਅਰ ਪ੍ਰਦਾਤਾ ਤੁਹਾਨੂੰ ਤੁਹਾਡੀ ਖਾਸ ਸਿਹਤ ਸਥਿਤੀ ਦੇ ਅਨੁਸਾਰ ਢੁਕਵੇਂ ਵਿਸ਼ੇਸ਼ਗਾਂ ਜਾਂ ਪ੍ਰੋਗਰਾਮਾਂ ਨਾਲ ਜੋੜ ਸਕਦਾ ਹੈ।
ਡਾਇਬੀਟੀਜ਼ (ਸ਼ੂਗਰ) ਅਤੇ ਪ੍ਰੀ-ਡਾਇਬੀਟੀਜ਼
ਤੁਹਾਡੀ ਕਵਰੇਜ ਵਿੱਚ ਵਿਅਕਤੀਗਤ ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮ, ਸਿਹਤਮੰਦ ਜੀਵਨ ਸ਼ੈਲੀ ਲਈ ਵੈਲਨੈੱਸ ਕੋਚਿੰਗ, ਬਹੁਤ ਥੋੜ੍ਹੇ ਜਾਂ ਬਗੈਰ ਕਿਸੇ ਖਰਚੇ ਵਿੱਚ ਦਵਾਈਆਂ ਅਤੇ ਸਪਲਾਈਆਂ ਸ਼ਾਮਲ ਹੁੰਦੀਆਂ ਹਨ।
Kaiser Permanente
ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮ
ਨਵਾਂ ਇਨਸੁਲਿਨ ਸਟਾਰਟ ਪ੍ਰੋਗਰਾਮ (Insulin Start Program): ਕਿਸੇ ਡਾਇਬੀਟੀਜ਼ ਨਰਸ ਦੀ ਅਗਵਾਈ ਹੇਠ, ਪਹਿਲੀ ਵਾਰ ਇਨਸੁਲਿਨ ਸ਼ੁਰੂ ਕਰਨ ਵਾਲਿਆਂ ਲਈ 12-ਹਫ਼ਤਿਆਂ ਦਾ ਇੱਕ ਪ੍ਰੋਗਰਾਮ।
ਵਿਅਕਤੀਗਤ ਰੂਪ ਵਿੱਚ ਤਿਆਰ ਦੇਖਭਾਲ ਯੋਜਨਾ: ਕਿਸੇ ਸਮਰਪਿਤ ਡਾਇਬੀਟੀਜ਼ ਨਰਸ ਦੀ ਅਗਵਾਈ ਵਿੱਚ ਇੱਕ 12-24 ਹਫ਼ਤਿਆਂ ਦਾ ਪ੍ਰੋਗਰਾਮ ਜੋ ਤੁਹਾਨੂੰ ਤੁਹਾਡੀ ਡਾਇਬੀਟੀਜ਼ ਦੇ ਸਵੈ-ਪ੍ਰਬੰਧਨ ਲਈ ਹੁਨਰ ਸਿਖਾਏਗੀ।
ਨਿਰੰਤਰ ਡਾਇਬੀਟੀਜ਼ ਕੇਸ ਪ੍ਰਬੰਧਨ (Ongoing Diabetes Case Management)* ਕੇਸ ਮੈਨੇਜਰ ਦੁਆਰਾ ਡਾਇਬੀਟੀਜ਼ ਦੇ ਆਮ ਮਾਰਗਦਰਸ਼ਨ ਅਤੇ ਸਹਿਯੋਗ ਵਾਲਾ ਇੱਕ ਪ੍ਰੋਗਰਾਮ।
ਆਪਣੇ ਡਾਕਟਰ ਨਾਲ ਗੱਲ ਕਰਨ ਤੋਂ ਸ਼ੁਰੂਆਤ ਕਰੋ। ਉਹ ਤੁਹਾਨੂੰ ਵਿਸ਼ੇਸ਼ ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮਾਂ ਲਈ ਰੈਫ਼ਰ ਕਰ ਸਕਦਾ ਹੈ।
*ਸਿਰਫ਼ KPWA ਦੇ ਮੈਂਬਰਾਂ ਲਈ: ਜੇ ਤੁਹਾਡੇ ਕੋਲ Kaiser Permanente ਸਮਾਰਟਫ਼ੋਨ ਐਪ ਹੈ, ਤਾਂ ਤੁਸੀਂ ਆਪਣੇ ਫ਼ੋਨ 'ਤੇ ਡਾਇਬੀਟੀਜ਼ ਕੇਸ ਪ੍ਰਬੰਧਨ ਸਹਿਯੋਗ ਪ੍ਰਾਪਤ ਕਰ ਸਕਦੇ ਹੋ। ਇਹ ਇੱਕ ਔਪਟ-ਇਨ ਸੇਵਾ ਹੈ (ਸਿਰਫ਼ ਅੰਗ੍ਰੇਜ਼ੀ)।
ਵੈਲਨੈੱਸ ਕੋਚਿੰਗ
ਵੈਲਨੈੱਸ ਕੋਚਿੰਗ ਮੁਫ਼ਤ ਵਿੱਚ ਉਪਲਬਧ ਹੈ ਅਤੇ ਇਹ ਡਾਇਬੀਟੀਜ਼, ਪ੍ਰੀਡਾਇਬੀਟੀਜ਼ ਪੀੜਤ ਲੋਕਾਂ ਅਤੇ ਆਪਣੀ ਸਿਹਤ ਵਿੱਚ ਸੁਧਾਰ ਲਿਆਉਣ ਦੇ ਚਾਹਵਾਨ ਕਿਸੇ ਵੀ ਵਿਅਕਤੀ ਲਈ ਸਹਾਇਕ ਹੈ। ਤੁਹਾਡੇ ਡਾਕਟਰ ਤੋਂ ਕਿਸੇ ਰੈਫ਼ਰਲ ਦੀ ਲੋੜ ਨਹੀਂ ਹੁੰਦੀ, ਅਤੇ ਤੁਸੀਂ ਆਪਣੇ ਘਰ ਬੈਠੇ ਹੀ ਕੋਚਿੰਗ ਪ੍ਰਾਪਤ ਕਰ ਸਕਦੇ ਹੋ। ਇੱਕ ਵੈਲਨੈੱਸ ਕੋਚ ਤੁਹਾਡੀ ਇਹਨਾਂ ਵਿੱਚ ਮਦਦ ਕਰ ਸਕਦਾ ਹੈ:
- ਟੀਚੇ ਨਿਰਧਾਰਤ ਕਰਨਾ ਅਤੇ ਉਹਨਾਂ 'ਤੇ ਕਾਇਮ ਰਹਿਣਾ।
- ਵਧੇਰੇ ਸਿਹਤਮੰਦ ਖੁਰਾਕ ਖਾਣਾ।
- ਤਣਾਅ ਨੂੰ ਘਟਾਉਣਾ।
- ਤਮਾਕੂਨੋਸ਼ੀ ਛੱਡਣਾ।
- ਸਰੀਰਕ ਗਤੀਵਿਧੀ ਨੂੰ ਵਧਾਉਣਾ।
- ਆਪਣੇ ਭਾਰ ਨੂੰ ਨਿਯੰਤ੍ਰਿਤ ਰੱਖਣਾ।
ਅਪੌਇੰਟਮੈਂਟ ਲੈਣ ਲਈ 1-866-862-4295 'ਤੇ ਕਾਲ ਕਰਕੇ ਸ਼ੁਰੂਆਤ ਕਰੋ ਜਾਂ Kaiser Permanente – ਵੈਲਨੈੱਸ ਕੋਚਿੰਗ ਤੋਂ ਹੋਰ ਜਾਣਕਾਰੀ ਪ੍ਰਾਪਤ ਕਰੋ।
ਇਸ ਬੈਨਿਫ਼ਿਟ ਲਈ ਵਿਆਖਿਆ ਸੇਵਾਵਾਂ ਉਪਲਬਧ ਹਨ।
ਦਵਾਈਆਂ ਅਤੇ ਡਾਇਬੀਟੀਜ਼ ਸਬੰਧੀ ਸਪਲਾਈ
ਇਨਸੁਲਿਨ: $0 ਪਸੰਦੀਦਾ ਜੈਨਰਿਕ ਅਤੇ ਪਸੰਦੀਦਾ ਬ੍ਰਾਂਡ ਇਨਸੁਲਿਨ ਲਈ।
ਸਪਲਾਈਆਂ: ਇਨ-ਨੈੱਟਵਰਕ ਡਾਇਬਟੀਜ਼ ਸਪਲਾਈ ਜਿਵੇਂ ਕਿ ਸੂਈਆਂ, ਸਰਿੰਜਾਂ ਅਤੇ ਲੈਂਸੇਟਸ ਅਤੇ ਇਨਸੁਲਿਨ ਪੰਪ ਅਤੇ ਬਲੱਡ ਗਲੂਕੋਜ਼ ਮਾਨੀਟਰ ਵਰਗੇ ਉਪਕਰਣਾਂ ਲਈ $0।
ਵੇਰਵਿਆਂ ਲਈ ਤੁਹਾਡੇ ਬੀਮਾ ਪ੍ਰਦਾਤਾ ਦੀਆਂ ਮੈਂਬਰ ਸੇਵਾਵਾਂ ਨਾਲ ਸੰਪਰਕ ਕਰੋ।
KPWA: 1-888-901-4636
KPNW: 1-800-813-2000
Aetna
ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮ
ਕਾਲ ਕਰੋ 1-855-736-9469 (Aetna ਮੈਂਬਰ ਸੇਵਾਵਾਂ) ਅਤੇ ਕੇਸ ਮੈਨੇਜਰ* ਨਾਲ ਗੱਲ ਕਰਨ ਲਈ ਕਹੋ, ਜੋ ਹੇਠ ਲਿਖਿਆਂ ਵਿੱਚ ਮਦਦ ਕਰ ਸਕਦਾ ਹੈ:
- ਸਹਿਯੋਗ ਅਤੇ ਕੋਚਿੰਗ ਪ੍ਰਦਾਨ ਕਰਨਾ।
- ਦੇਖਭਾਲ ਵਿੱਚ ਕਮੀਆਂ ਦੀ ਪਛਾਣ ਕਰਨਾ।
- ਲਾਭਾਂ ਬਾਰੇ ਜਾਣਕਾਰੀ ਸਾਂਝੀ ਕਰਨਾ।
- ਦਵਾਈ ਦੇ ਵੇਰਵਿਆਂ ਦੀ ਸਮੀਖਿਆ ਕਰਨਾ।
- ਤੁਹਾਨੂੰ ਮਾਹਰਾਂ ਕੋਲ ਰੈਫ਼ਰ ਕਰਨਾ।
- ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਦੇਖਭਾਲ ਉਪਲਬਧ ਕਰਾਉਣਾ ਜਾਂ ਦੁਭਾਸ਼ੀਆ ਲਿਆਉਣਾ।
ਤੁਸੀਂ ਅੰਗ੍ਰੇਜ਼ੀ ਅਤੇ ਸਪੈਨਿਸ਼ ਵਿੱਚ ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮ ਨੂੰ ਐਕਸੈੱਸ ਕਰਨ ਲਈ Aetna Health ਐਪ ਡਾਊਨਲੋਡ ਵੀ ਕਰ ਸਕਦੇ ਹੋ।
*Aetna ਦੇ ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮ ਲਈ ਕਿਸੇ ਡਾਕਟਰ ਦੇ ਰੈਫ਼ਰਲ ਦੀ ਲੋੜ ਨਹੀਂ ਹੁੰਦੀ ਹੈ।
ਵੈਲਨੈੱਸ ਕੋਚਿੰਗ
Aetna ਦੇ ਮੈਂਬਰ AbleTo ਤੱਕ ਮੁਫ਼ਤ ਐਕਸੈਸ ਪ੍ਰਾਪਤ ਕਰ ਸਕਦੇ ਹਨ ਜੋ ਪੁਰਾਣੇ ਦਰਦ ਨੂੰ ਨਿਯੰਤ੍ਰਿਤ ਕਰਨ ਅਤੇ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣ ਲਈ ਵਿਅਕਤੀਗਤ ਵਰਚੁਅਲ ਸਹਿਯੋਗ ਦਿੰਦੀ ਹੈ। ਥੈਰੇਪੀ ਅਤੇ ਕੋਚਿੰਗ ਦੇ ਮਿਲੇ-ਜੁਲੇ ਰੂਪ ਰਾਹੀਂ, ਤੁਸੀਂ ਟੀਚੇ ਮਿੱਥ ਸਕਦੇ ਹੋ ਅਤੇ ਇਨ੍ਹਾਂ ਟੀਚਿਆਂ ਨੂੰ 8 ਹਫ਼ਤਿਆਂ ਵਿੱਚ ਪੂਰਾ ਕਰਨ ਦੇ ਤਰੀਕੇ ਸਿੱਖ ਸਕਦੇ ਹੋ।
ਇਸ ਨੰਬਰ 1-866-287-1802 'ਤੇ ਕਾਲ ਕਰਕੇ ਸ਼ੁਰੂਆਤ ਕਰੋ ਜਾਂ AbleTo.com/Aetna 'ਤੇ ਜਾਓ।
AbleTo ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਦੇ ਨਾਲ, ਅੰਗ੍ਰੇਜ਼ੀ ਅਤੇ ਸਪੈਨਿਸ਼ ਵਿੱਚ ਉਪਲਬਧ ਹੈ।
ਦਵਾਈਆਂ ਅਤੇ ਡਾਇਬੀਟੀਜ਼ ਸਬੰਧੀ ਸਪਲਾਈ
ਇਨਸੁਲਿਨ: $0 ਪਸੰਦੀਦਾ ਜੈਨਰਿਕ ਅਤੇ ਪਸੰਦੀਦਾ ਬ੍ਰਾਂਡ ਇਨਸੁਲਿਨ ਲਈ।
ਸਪਲਾਈਆਂ: ਇਨ-ਨੈੱਟਵਰਕ ਡਾਇਬਟੀਜ਼ ਸਪਲਾਈ ਜਿਵੇਂ ਕਿ ਸੂਈਆਂ, ਸਰਿੰਜਾਂ ਅਤੇ ਲੈਂਸੇਟਸ ਅਤੇ ਇਨਸੁਲਿਨ ਪੰਪ ਅਤੇ ਬਲੱਡ ਗਲੂਕੋਜ਼ ਮਾਨੀਟਰ ਵਰਗੇ ਉਪਕਰਣਾਂ ਲਈ $0।
ਵੇਰਵਿਆਂ ਲਈ 1-855-736-9469 'ਤੇ, Aetna ਮੈਂਬਰ ਸੇਵਾਵਾਂ ਨਾਲ ਸੰਪਰਕ ਕਰੋ।
ਪੁਰਾਣਾ ਦਰਦ
ਜ਼ਿਆਦਾਤਰ ਪੁਰਾਣੇ ਦਰਦਾਂ ਦਾ ਇਲਾਜ ਸਹੀ ਦੇਖਭਾਲ ਅਤੇ ਸਹਾਇਤਾ ਨਾਲ ਕੀਤਾ ਜਾ ਸਕਦਾ ਹੈ, ਜਿਵੇਂ ਕਿ ਫਿਜ਼ਿਕਲ ਥੈਰੇਪੀ, ਮਸਾਜ ਅਤੇ ਐਕਿਊਪੰਕਚਰ—ਇਹ ਸਾਰੇ ਹੀ ਤੁਹਾਡੀ ਕਵਰੇਜ ਵਿੱਚ ਉਪਲਬਧ ਹਨ।
Kaiser Permanente
ਫ਼ਿਜ਼ਿਕਲ ਥੈਰੇਪੀ
$15 ਸਹਿ-ਭੁਗਤਾਨ ਪ੍ਰਤੀ ਮੁਲਾਕਾਤ*।
ਫ਼ਿਜ਼ਿਕਲ ਥੈਰੇਪੀ ਦਰਦ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ, ਨਾਲ ਹੀ ਗਤੀਸ਼ੀਲਤਾ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੀ ਹੈ।
ਇੱਕ ਫਿਜ਼ਿਕਲ ਥੈਰੇਪਿਸਟ ਨੂੰ ਲੱਭਣ ਲਈ:
ਮੈਂਬਰ ਸੇਵਾਵਾਂ ਨੂੰ ਕਾਲ ਕਰੋ ਜਾਂ ਆਪਣੇ Kaiser Permanente ਮੈਂਬਰ ਪੋਰਟਲ 'ਤੇ ਲੌਗ ਇਨ ਕਰਕੇ ਆਪਣੇ ਪ੍ਰਾਇਮਰੀ ਕੇਅਰ ਡਾਕਟਰ ਤੋਂ ਰੈਫ਼ਰਲ ਦੀ ਬੇਨਤੀ ਕਰੋ ਅਤੇ ਕੋਈ ਇਨ-ਨੈੱਟਵਰਕ ਫਿਜ਼ਿਕਲ ਥੈਰੇਪਿਸਟ ਲੱਭੋ।
*ਰੈਫ਼ਰਲ ਜ਼ਰੂਰੀ ਹੈ ਅਤੇ ਮੁਲਾਕਾਤ ਸੀਮਾਵਾਂ ਲਾਗੂ ਹੁੰਦੀਆਂ ਹਨ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ।
ਵਰਚੁਅਲ ਦੇਖਭਾਲ
MedBridge ਇੱਕ ਫਿਜ਼ਿਕਲ ਥੈਰੇਪੀ ਐਪ ਹੈ ਜੋ ਤੁਹਾਡੇ ਲਈ ਬਿਨਾਂ ਕਿਸੇ ਕੀਮਤ 'ਤੇ ਉਪਲਬਧ ਹੈ। ਆਪਣੇ ਫ਼ਿਜ਼ਿਕਲ ਥੈਰੇਪਿਸਟ ਨਾਲ ਮੁਲਾਕਾਤ ਤੋਂ ਬਾਅਦ, ਤੁਹਾਨੂੰ ਤੁਹਾਡੀਆਂ ਲੋੜਾਂ, ਟੀਚਿਆਂ ਅਤੇ ਯੋਗਤਾ ਅਨੁਸਾਰ ਵਿਸ਼ੇਸ਼ ਰੂਪ ਵਿੱਚ ਤੁਹਾਡੇ ਲਈ ਤਿਆਰ ਕੀਤੇ ਗਏ ਕਸਰਤ ਅਤੇ ਸਟ੍ਰੈੱਚਿੰਗ ਪ੍ਰੋਗਰਾਮ ਨੂੰ ਐਕਸੈਸ ਕਰਨ ਲਈ ਇੱਕ ਲਿੰਕ ਮਿਲੇਗਾ।
ਵਿਕਲਪਕ ਦੇਖਭਾਲ
ਐਕਿਊਪੰਕਚਰ, ਮਸਾਜ ਥੈਰੇਪੀ, ਨੈਚੁਰੋਪੈਥਿਕ ਦਵਾਈ, ਅਤੇ ਕਾਇਰੋਪ੍ਰੈਕਟਿਕ ਦੇਖਭਾਲ, ਇਨਾਂ ਸਾਰਿਆਂ ਦੀ ਵਰਤੋਂ ਪੁਰਾਣੇ ਦਰਦ ਨਾਲ ਨਜਿੱਠਣ ਲਈ ਕੀਤੀ ਜਾ ਸਕਦੀ ਹੈ। ਇਹ ਥੈਰੇਪੀਆਂ ਦਰਦ ਨੂੰ ਘਟਾਉਣ, ਤੁਰਨ-ਫਿਰਨ ਵਿੱਚ ਸੁਧਾਰ ਕਰਨ, ਅਤੇ ਪੂਰੀ ਤੰਦਰੁਸਤੀ ਨੂੰ ਵਧਾਉਣ ਵਿੱਚ ਮਦਦ ਕਰ ਸਕਦੀਆਂ ਹਨ।
KPWA
$0 ਸਹਿ-ਭੁਗਤਾਨ* ਐਕਿਊਪੰਕਚਰ, ਮਸਾਜ ਥੈਰੇਪੀ, ਨੈਚੁਰੋਪੈਥੀ ਅਤੇ ਕਾਇਰੋਪ੍ਰੈਕਟਰ ਮੁਲਾਕਾਤਾਂ ਲਈ।
KPNW:
$0 ਸਹਿ-ਭੁਗਤਾਨ* ਐਕਿਊਪੰਕਚਰ, ਨੈਚੁਰੋਪੈਥੀ ਅਤੇ ਕਾਇਰੋਪ੍ਰੈਕਟਰ ਮੁਲਾਕਾਤਾਂ ਲਈ।
$25 ਸਹਿ-ਭੁਗਤਾਨ* ਮਸਾਜ ਥੈਰੇਪੀ ਮੁਲਾਕਾਤਾਂ ਲਈ।
*ਸਿਰਫ਼ ਮਸਾਜ ਥੈਰੇਪੀ ਲਈ ਰੈਫ਼ਰਲ ਜ਼ਰੂਰੀ ਹੈ ਅਤੇ ਮੁਲਾਕਾਤ ਸੀਮਾਵਾਂ ਲਾਗੂ ਹੁੰਦੀਆਂ ਹਨ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ।
Aetna
ਫ਼ਿਜ਼ਿਕਲ ਥੈਰੇਪੀ
$15 ਸਹਿ-ਭੁਗਤਾਨ ਪ੍ਰਤੀ ਮੁਲਾਕਾਤ*।
ਫ਼ਿਜ਼ਿਕਲ ਥੈਰੇਪੀ ਦਰਦ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ, ਨਾਲ ਹੀ ਗਤੀਸ਼ੀਲਤਾ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੀ ਹੈ।
ਇੱਕ ਫਿਜ਼ਿਕਲ ਥੈਰੇਪਿਸਟ ਨੂੰ ਲੱਭਣ ਲਈ:
1-855-736-9469 'ਤੇ ਕਾਲ ਕਰੋ ਜਾਂ ਆਪਣੇ Aetna ਮੈਂਬਰ ਪੋਰਟਲ 'ਤੇ ਲੌਗਇਨ ਕਰਕੇ ਆਪਣੇ ਪ੍ਰਾਇਮਰੀ ਕੇਅਰ ਡਾਕਟਰ ਤੋਂ ਰੈਫ਼ਰਲ ਦੀ ਬੇਨਤੀ ਕਰੋ ਅਤੇ ਇੱਕ ਇਨ-ਨੈੱਟਵਰਕ ਫ਼ਿਜ਼ਿਕਲ ਥੈਰੇਪਿਸਟ ਲੱਭੋ।
*ਰੈਫ਼ਰਲ ਜ਼ਰੂਰੀ ਹੈ ਅਤੇ ਮੁਲਾਕਾਤ ਸੀਮਾਵਾਂ ਲਾਗੂ ਹੁੰਦੀਆਂ ਹਨ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ।
ਵਰਚੁਅਲ ਦੇਖਭਾਲ
Hinge Healthਇੱਕ ਫ਼ਿਜ਼ਿਕਲ ਥੈਰੇਪੀ ਐਪ ਹੈ ਅਤੇ ਤੁਹਾਡੇ ਲਈ ਮੁਫ਼ਤ ਵਿੱਚ ਉਪਲਬਧ ਹੈ। ਇਹ ਪ੍ਰੋਗਰਾਮ ਤੁਹਾਨੂੰ ਘਰ ਬੈਠੇ ਹੀ ਦਰਦ ਤੋਂ ਰਾਹਤ ਪਾਉਣ ਲਈ ਲੋੜੀਂਦੇ ਸਾਰੇ ਸਾਧਨ ਮੁਹੱਈਆ ਕਰਾਉਂਦਾ ਹੈ।
ਅੱਜ ਹੀ ਸਾਈਨ ਅੱਪ ਕਰੋ ਤਾਂ ਜੋ ਇੱਕ ਦੇਖਭਾਲ ਟੀਮ ਅਤੇ ਇੱਕ ਅਜਿਹੇ ਕਸਰਤ ਅਤੇ ਸਟ੍ਰੈੱਚਿੰਗ ਪ੍ਰੋਗਰਾਮ ਤੱਕ ਪਹੁੰਚ ਹਾਸਲ ਕਰ ਸਕੋ ਜੋ ਤੁਹਾਡੇ ਲਈ ਵਿਅਕਤੀਗਤ ਰੂਪ ਵਿੱਚ ਬਣਾਇਆ ਗਿਆ ਹੈ।
Hinge Health ਲਈ ਕਿਸੇ ਰੈਫ਼ਰਲ ਦੀ ਲੋੜ ਨਹੀਂ ਹੈ।
ਵਿਕਲਪਕ ਦੇਖਭਾਲ
ਐਕਿਊਪੰਕਚਰ, ਮਸਾਜ ਥੈਰੇਪੀ, ਨੈਚੁਰੋਪੈਥਿਕ ਦਵਾਈ, ਅਤੇ ਕਾਇਰੋਪ੍ਰੈਕਟਿਕ ਦੇਖਭਾਲ, ਇਨਾਂ ਸਾਰਿਆਂ ਦੀ ਵਰਤੋਂ ਪੁਰਾਣੇ ਦਰਦ ਨਾਲ ਨਜਿੱਠਣ ਲਈ ਕੀਤੀ ਜਾ ਸਕਦੀ ਹੈ। ਇਹ ਥੈਰੇਪੀਆਂ ਦਰਦ ਨੂੰ ਘਟਾਉਣ, ਤੁਰਨ-ਫਿਰਨ ਵਿੱਚ ਸੁਧਾਰ ਕਰਨ, ਅਤੇ ਪੂਰੀ ਤੰਦਰੁਸਤੀ ਨੂੰ ਵਧਾਉਣ ਵਿੱਚ ਮਦਦ ਕਰ ਸਕਦੀਆਂ ਹਨ।
$0 ਸਹਿ-ਭੁਗਤਾਨ* ਐਕਿਊਪੰਕਚਰ, ਨੈਚੁਰੋਪੈਥੀ ਅਤੇ ਕਾਇਰੋਪ੍ਰੈਕਟਰ ਮੁਲਾਕਾਤਾਂ ਲਈ।
$25 ਦਾ ਸਹਿ-ਭੁਗਤਾਨ ਪ੍ਰਤੀ ਸਾਲ 20 ਤਕ ਸੈਲਫ਼-ਰੈਫ਼ਰਲ ਵਾਲੀਆਂ ਮਸਾਜ ਥੈਰੇਪੀ ਮੁਲਾਕਾਤਾਂ ਲਈ।
*ਮੁਲਾਕਾਤ ਸੀਮਾਵਾਂ ਲਾਗੂ ਹੁੰਦੀਆਂ ਹਨ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ।
ਹਾਈ ਬਲੱਡ ਪ੍ਰੈਸ਼ਰ
ਜੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਨਿਦਾਨ (ਡਾਇਗਨੋਜ਼) ਕੀਤਾ ਗਿਆ ਹੈ—ਤਾਂ ਕਵਰੇਜ ਵਿੱਚ ਮੁਫ਼ਤ ਵੈਬਿਨਾਰ, ਗਰੁੱਪ ਕੋਚਿੰਗ, ਵਰਚੁਅਲ ਦੇਖਭਾਲ ਅਤੇ ਬਲੱਡ ਪ੍ਰੈਸ਼ਰ ਦੀ ਨਿਗਰਾਨੀ ਵਰਗੇ ਸਰੋਤ ਸ਼ਾਮਲ ਹਨ।
Kaiser Permanente
ਬਲੱਡ ਪ੍ਰੈਸ਼ਰ ਦੀ ਨਿਗਰਾਨੀ
ਸਾਲਾਨਾ ਮੁਲਾਕਾਤ ਤੁਹਾਡੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਨ ਲਈ ਵਧੀਆ ਸਮਾਂ ਹੁੰਦਾ ਹੈ। ਜੇ ਲੋੜ ਪਵੇ ਤਾਂ KPWA ਮੈਂਬਰ ਲੋਨਰ ਬਲੱਡ ਪ੍ਰੈਸ਼ਰ ਕਫ਼ ਲੈ ਸਕਦੇ ਹਨ।
ਸਿਹਤਮੰਦ ਜੀਵਨ ਲਈ ਸਰੋਤ
ਤੁਹਾਡੀ ਸਿਹਤ ਯੋਜਨਾ ਰਾਹੀਂ ਹੋਰ ਜ਼ਿਆਦਾ ਸਿਹਤਮੰਦ ਜੀਵਨ ਸਰੋਤ, ਫਿਟਨੈੱਸ ਡੀਲਾਂ, ਅਤੇ ਵੈਲਨੈੱਸ ਕੋਚਿੰਗ ਉਪਲਬਧ ਹਨ।
ਆਪਣੇ ਸਰੀਰਕ ਵੈਲਨੈੱਸ ਟੀਚਿਆਂ ਤੱਕ ਪਹੁੰਚਣ ਦੇ 4 ਤਰੀਕਿਆਂ ਬਾਰੇ ਜਾਣੋ।
ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ 5 ਤਰੀਕਿਆਂ ਬਾਰੇ ਜਾਣੋ।
Aetna
ਬਲੱਡ ਪ੍ਰੈਸ਼ਰ ਦੀ ਨਿਗਰਾਨੀ
ਉਡੀਕ ਛੱਡੋ ਅਤੇ CVS ਵਰਚੁਅਲ ਪ੍ਰਾਇਮਰੀ ਕੇਅਰ ਨਾਲ ਲੋੜ ਅਨੁਸਾਰ (ਔਨ-ਡਿਮਾਂਡ) ਦੇਖਭਾਲ ਅਜ਼ਮਾ ਕੇ ਦੇਖੋ। ਰਜਿਸਟ੍ਰੇਸ਼ਨ ਕਰਵਾਉਣ 'ਤੇ, ਤੁਹਾਨੂੰ ਤੁਹਾਡੀ ਮੁਲਾਕਾਤ ਲਈ ਵਰਤਣ ਲਈ ਬਲੱਡ ਪ੍ਰੈਸ਼ਰ ਮਾਨੀਟਰ ਅਤੇ ਦਿਲ ਦੀ ਗਤੀ ਲਈ ਮਾਨੀਟਰ ਮਿਲੇਗਾ।