Coverage for
Kids (ਬੱਚਿਆਂ ਲਈ ਕਵਰੇਜ)
ਆਪਣੇ ਬੱਚਿਆਂ ਲਈ ਵੀ ਉਹੀ ਸ਼ਾਨਦਾਰ ਬੈਨਿਫ਼ਿਟ ਪ੍ਰਾਪਤ ਕਰੋ।
ਜੇ ਤੁਸੀਂ ਪ੍ਰਤੀ ਮਹੀਨਾ 120 ਘੰਟੇ ਜਾਂ ਉਸ ਤੋਂ ਵੱਧ ਕੰਮ ਕਰਦੇ ਹੋ, ਤਾਂ ਤੁਸੀਂ ਆਪਣੇ ਬੱਚਿਆਂ ਨੂੰ (ਉਨ੍ਹਾਂ ਦੇ 26ਵੇਂ ਜਨਮਦਿਨ ਤੱਕ) ਆਪਣੇ ਹੈਲਥਕੇਅਰ ਕਵਰੇਜ ਪਲਾਨ ਵਿੱਚ ਸ਼ਾਮਲ ਕਰ ਸਕਦੇ ਹੋ।
ਇੱਥੇ ਜਾਓ:
Coverage for Kids (ਬੱਚਿਆਂ ਲਈ ਕਵਰੇਜ) ਪਲਾਨ ਦੇ ਵਿਕਲਪ
ਤੁਸੀਂ ਆਪਣੇ ਨਿਰਭਰ ਬੱਚਿਆਂ ਲਈ ਮੈਡੀਕਲ ਅਤੇ ਡੈਂਟਲ ਜਾਂ ਸਿਰਫ਼-ਡੈਂਟਲ ਕਵਰੇਜ ਜੋੜਨ ਦੀ ਚੋਣ ਕਰ ਸਕਦੇ ਹੋ।
ਭਾਵੇਂ ਤੁਸੀਂ 1 ਬੱਚੇ ਨੂੰ ਕਵਰ ਕਰਦੇ ਹੋ ਜਾਂ 4 ਨੂੰ, ਲਾਗਤ ਉਹੀ ਰਹਿੰਦੀ ਹੈ! ਤੁਸੀਂ ਆਪਣੀ ਕਵਰੇਜ* ਲਈ $25 ਦਾ ਭੁਗਤਾਨ ਕਰੋਗੇ ਅਤੇ ਇਸਦੇ ਨਾਲ ਹੀ ਆਪਣੇ ਬੱਚੇ(ਬੱਚਿਆਂ) ਲਈ ਵਾਧੂ $100 ਜਾਂ $10 ਦਾ ਭੁਗਤਾਨ ਕਰੋਗੇ।
*Coverage for Kids (ਬੱਚਿਆਂ ਲਈ ਕਵਰੇਜ) ਜੋੜਨ ਵਾਸਤੇ ਵਿਅਕਤੀਗਤ ਕਵਰੇਜ ਦੀ ਲੋੜ ਹੁੰਦੀ ਹੈ।
ਵਿਅਕਤੀਗਤ ਕਵਰੇਜ
+ Coverage for Kids (ਬੱਚਿਆਂ ਲਈ ਕਵਰੇਜ)
ਮੈਡੀਕਲ ਅਤੇ ਡੈਂਟਲ
$125/ਮਹੀਨਾ
ਮਹੀਨੇਵਾਰ ਸਹਿ-ਪ੍ਰੀਮੀਅਮ
ਆਪਣੇ ਲਈ, ਅਤੇ ਨਾਲ ਹੀ ਆਪਣੇ ਬੱਚਿਆਂ ਲਈ, ਪ੍ਰਤੀ ਮਹੀਨੇ ਸਿਰਫ਼ $125 ਵਿੱਚ ਮੈਡੀਕਲ ਅਤੇ ਡੈਂਟਲ ਕਵਰੇਜ ਪ੍ਰਾਪਤ ਕਰੋ।
ਵਿਅਕਤੀਗਤ ਕਵਰੇਜ
+ Coverage for Kids (ਬੱਚਿਆਂ ਲਈ ਕਵਰੇਜ)
ਸਿਰਫ਼ ਡੈਂਟਲ
$35/ਮਹੀਨਾ
ਮਹੀਨੇਵਾਰ ਸਹਿ-ਪ੍ਰੀਮੀਅਮ
ਪ੍ਰਤੀ ਮਹੀਨੇ ਸਿਰਫ਼ $35 ਵਿੱਚ, ਆਪਣੇ ਲਈ ਮੈਡੀਕਲ ਅਤੇ ਡੈਂਟਲ ਕਵਰੇਜ ਪ੍ਰਾਪਤ ਕਰੋ, ਅਤੇ ਨਾਲ ਹੀ ਆਪਣੇ ਬੱਚਿਆਂ ਲਈ ਡੈਂਟਲ ਕਵਰੇਜ ਪ੍ਰਾਪਤ ਕਰੋ।
ਯੋਗਤਾ
Coverage for Kids (ਬੱਚਿਆਂ ਲਈ ਕਵਰੇਜ) ਲਈ ਯੋਗ ਹੋਣ ਵਾਸਤੇ ਤੁਹਾਨੂੰ ਇੱਕ ਮਹੀਨੇ ਵਿੱਚ 120 ਜਾਂ ਇਸਤੋਂ ਵੱਧ ਵੇਤਨਕ ਘੰਟਿਆਂ ਲਈ ਕੰਮ ਕਰਨਾ ਪਵੇਗਾ।
ਤੁਸੀਂ ਯੋਗ ਬੱਚਿਆਂ ਨੂੰ ਉਨ੍ਹਾਂ ਦੇ 26th (ਛੱਬੀਵੇਂ) ਜਨਮ ਦਿਨ ਤੱਕ ਸ਼ਾਮਲ ਕਰ ਸਕਦੇ ਹੋ—ਜਿਨ੍ਹਾਂ ਵਿੱਚ ਸਕੇ, ਗੋਦ ਲਏ ਹੋਏ, ਮਤਰੇਏ ਬੱਚੇ ਅਤੇ ਤੁਹਾਡੇ ਘਰੇਲੂ ਸਾਥੀ ਦੇ ਬੱਚੇ ਸ਼ਾਮਲ ਹਨ।
ਮੈਂ ਕਵਰੇਜ ਨੂੰ ਕਿਵੇਂ ਕਾਇਮ ਰੱਖਾਂ?
ਜਦੋਂ ਤੁਹਾਨੂੰ ਕਵਰੇਜ ਮਿਲ ਜਾਵੇਗੀ, ਤਾਂ ਤੁਹਾਨੂੰ ਹੈਲਥਕੇਅਰ ਕਵਰੇਜ ਨੂੰ ਨਿਰੰਤਰ ਕਾਇਮ ਰੱਖਣ ਲਈ ਇਹ ਕੰਮ ਕਰਨੇ ਪੈਣਗੇ।
1. ਆਪਣੇ ਲੋੜੀਂਦੇ ਘੰਟਿਆਂ ਲਈ ਕੰਮ ਕਰੋ।
- Coverage for Kids (ਬੱਚਿਆਂ ਲਈ ਕਵਰੇਜ) (ਨਿਰਭਰ ਵਿਅਕਤੀਆਂ ਦੀ ਕਵਰੇਜ) ਨੂੰ ਕਾਇਮ ਰੱਖਣ ਲਈ ਤੁਹਾਨੂੰ ਇੱਕ ਮਹੀਨੇ ਵਿੱਚ 120 ਜਾਂ ਇਸਤੋਂ ਵੱਧ ਤਨਖਾਹਘੰਟਿਆਂ ਲਈ ਕੰਮ ਕਰਨਾ ਪਵੇਗਾ।
- ਜੇ ਤੁਹਾਡੇ ਘੰਟੇ 120 ਤੋਂ ਘੱਟ ਜਾਂਦੇ ਹਨ, ਪਰ 80 ਤੋਂ ਉੱਪਰ ਰਹਿੰਦੇ ਹਨ, ਤਾਂ ਤੁਸੀਂ Coverage for Kids (ਬੱਚਿਆਂ ਲਈ ਕਵਰੇਜ) ਗੁਆ ਬੈਠੋਗੇ ਪਰ ਤੁਹਾਡੀ ਆਪਣੀ ਕਵਰੇਜ ਜਾਰੀ ਰਹੇਗੀ।
2. ਆਪਣੇ ਘੰਟਿਆਂ ਦੀ ਸਮੇਂ ਸਿਰ ਰਿਪੋਰਟ ਕਰੋ।
- ਜੇ ਤੁਸੀਂ ਸਮੇਂ ਸਿਰ ਆਪਣੇ ਕੰਮ ਦੇ ਘੰਟਿਆਂ ਦੀ ਰਿਪੋਰਟ ਨਹੀਂ ਕਰਦੇ ਹੋ ਤਾਂ ਤੁਸੀਂ ਆਪਣਾ ਕਵਰੇਜ ਗੁਆ ਬੈਠੋਗੇ।
- ਤੁਹਾਨੂੰ ਦੇਰ ਤੱਕ ਕੰਮ ਕੀਤੇ ਘੰਟਿਆਂ ਜਾਂ ਅਡਜਸਟਮੈਂਟ ਨੂੰ, ਕੰਮ ਕੀਤੇ ਮਹੀਨੇ ਦੇ 60 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਾਉਣਾ ਪਵੇਗਾ।
3. ਆਪਣੇ ਪੂਰੇ ਮਹੀਨੇਵਾਰ ਸਹਿ-ਪ੍ਰੀਮੀਅਮ ਦਾ ਭੁਗਤਾਨ ਕਰੋ।
ਅਪਲਾਈ ਕਰਨਾ
- ਐਪਲੀਕੇਸ਼ਨ ਪੂਰੀ ਕਰੋ ਅਤੇ Coverage for Kids (ਬੱਚਿਆਂ ਲਈ ਕਵਰੇਜ) ਸੈਕਸ਼ਨ ਨੂੰ ਭਰੋ।
- ਨਿਰਭਰ ਵਿਅਕਤੀਆਂ ਲਈ ਕੋਈ ਕਵਰੇਜ ਵਿਕਲਪ ਚੁਣੋ, ਮੈਡੀਕਲ ਅਤੇ ਡੈਂਟਲ ਜਾਂ ਸਿਰਫ਼ ਡੈਂਟਲ।
- ਆਪਣਾ ਨਿਰਭਰ ਵਿਅਕਤੀਆਂ ਦਾ ਪੁਸ਼ਟੀਕਰਨ ਜਮ੍ਹਾ ਕਰੋ।
ਮੈਂ ਕਿਵੇਂ ਅਪਲਾਈ ਕਰਾਂ?
ਅਪਲਾਈ ਕਰਨ ਜਾਂ ਤਬਦੀਲੀਆਂ ਕਰਨ ਦਾ ਸਭ ਤੋਂ ਅਸਾਨ ਤਰੀਕਾ ਔਨਲਾਈਨ ਹੈ।
ਇਹ ਸਿੱਖੋ ਕਿ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਨੂੰ ਕਿਵੇਂ ਐਕਸੈਸ ਕਰਨਾ ਹੈ।
ਜੇ ਤੁਹਾਨੂੰ ਹੈਲਥ ਬੈਨਿਫ਼ਿਟਸ ਲਈ ਐਪਲੀਕੇਸ਼ਨ ਮਿਲਦੀ ਹੈ ਤਾਂ ਤੁਸੀਂ ਪੂਰੀ ਕੀਤੀ ਐਪਲੀਕੇਸ਼ਨ ਨੂੰ ਇਸ ਉੱਪਰ ਦਿੱਤੇ ਗਏ ਪਤੇ 'ਤੇ ਡਾਕ ਰਾਹੀ ਭੇਜ ਸਕਦੇ ਹੋ ਜਾਂ ਇਸ ਉੱਪਰ ਦਿੱਤੇ ਫ਼ੈਕਸ ਨੰਬਰ 'ਤੇ ਫ਼ੈਕਸ ਕਰ ਸਕਦੇ ਹੋ। ਅਮਰੀਕੀ ਡਾਕ-ਟਿਕਟ ਜ਼ਰੂਰੀ ਹੈ।
ਤੁਹਾਨੂੰ 1 ਦਿਨ ਦੇ ਅੰਦਰ ਈਮੇਲ ਦੁਆਰਾ ਜਾਂ ਤੁਹਾਡੇ ਹੈਲਥ ਬੈਨਿਫ਼ਿਟਸ ਖਾਤੇ ਰਾਹੀਂ ਐਪਲੀਕੇਸ਼ਨ ਦੀ ਰਸੀਦ ਅਤੇ 30 ਦਿਨਾਂ ਦੇ ਅੰਦਰ ਚਿੱਠੀ ਜਾਂ ਈਮੇਲ ਦੁਆਰਾ ਕਵਰੇਜ ਦਾ ਫ਼ੈਸਲਾ ਮਿਲ ਜਾਵੇਗਾ। ਜੇ ਨਹੀਂ ਮਿਲਦਾ ਹੈ, ਤਾਂ 1-877-606-6705 'ਤੇ ਕਾਲ ਕਰੋ।
ਅਕਸਰ ਪੁੱਛੇ ਜਾਂਦੇ ਸਵਾਲ
ਮੈਂ ਕਦੋਂ ਅਪਲਾਈ ਕਰ ਸਕਦਾ/ਸਕਦੀ ਹਾਂ?
ਅਜਿਹੇ 3 ਮੌਕੇ ਹੁੰਦੇ ਹਨ ਜਦੋਂ ਤੁਸੀਂ ਕਵਰੇਜ ਲਈ ਅਪਲਾਈ ਕਰ ਸਕਦੇ ਹੋ:
1. ਸ਼ੁਰੂਆਤੀ ਯੋਗਤਾ: ਤੁਹਾਡੀ ਨਵੀਂ ਯੋਗ ਨਾਮਾਂਕਣ ਸਬੰਧੀ ਸਮੱਗਰੀ 'ਤੇ ਲਿਖੀ ਤਰੀਕ ਤੋਂ 60 ਦਿਨਾਂ ਦੇ ਅੰਦਰ। ਸ਼ੁਰੂਆਤੀ ਯੋਗਤਾ ਉਹ ਹੁੰਦੀ ਹੈ ਜਦੋਂ ਤੁਸੀਂ ਪਹਿਲੀ ਵਾਰ ਯੋਗਤਾ ਪੂਰੀ ਕਰਦੇ ਹੋ।
2. Open Enrollment (ਖੁੱਲ੍ਹਾ ਨਾਮਾਂਕਣ): ਹਰ ਸਾਲ 1-20 ਜੁਲਾਈ।
ਜੇ ਤੁਸੀਂ ਪਹਿਲਾਂ ਹੀ ਨਾਮਾਂਕਣ ਕਰਾ ਚੁਕੇ ਹੋ ਤਾਂ ਤੁਹਾਡੀ ਕਵਰੇਜ ਆਪਣੇ ਆਪ ਰੀਨਿਊ ਹੋ ਜਾਂਦੀ ਹੈ, ਜਦ ਤੱਕ ਤੁਸੀਂ ਇਸ ਵਿੱਚ ਕੋਈ ਤਬਦੀਲੀਆਂ ਨਾ ਕਰਨਾ ਚਾਹੁੰਦੇ ਹੋਵੋ, ਉਦੋਂ ਤੱਕ ਕਿਸੇ ਹੋਰ ਕਾਰਵਾਈ ਦੀ ਲੋੜ ਨਹੀਂ ਹੁੰਦੀ।
3. ਯੋਗ ਜੀਵਨ ਘਟਨਾ (Qualifying Life Event, QLE): ਕਿਸੇ ਅਜਿਹੀ QLE ਦੇ 30 ਦਿਨਾਂ ਦੇ ਅੰਦਰ ਜੋ ਤੁਹਾਡੀਆਂ ਸਿਹਤ ਬੀਮੇ ਦੀਆਂ ਲੋੜਾਂ ਨੂੰ ਬਦਲ ਦਿੰਦੀ ਹੈ। QLEs ਦੀਆਂ ਉਦਾਹਰਨਾਂ ਵਿੱਚ ਬੱਚੇ ਨੂੰ ਗੋਦ ਲੈਣਾ, ਕਿਸੇ ਹੋਰ ਹੈਲਥਕੇਅਰ ਕਵਰੇਜ ਨੂੰ ਗੁਆ ਬੈਠਣਾ ਜਾਂ ਤਲਾਕ ਲੈਣਾ ਸ਼ਾਮਲ ਹਨ।
ਮੇਰੀ ਕਵਰੇਜ ਕਦੋਂ ਸ਼ੁਰੂ ਹੋਵੇਗੀ?
Open Enrollment (ਖੁੱਲ੍ਹਾ ਨਾਮਾਂਕਣ):
1 ਅਗਸਤ ਤੋਂ ਸ਼ੁਰੂ ਹੋਣ ਵਾਲੀ ਕਵਰੇਜ ਲਈ 20 ਜੁਲਾਈ ਤੱਕ ਐਪਲੀਕੇਸ਼ਨਾਂ ਜਾਂ ਤਬਦੀਲੀਆਂ ਜਮ੍ਹਾਂ ਕਰਾਓ।
ਸ਼ੁਰੂਆਤੀ ਯੋਗਤਾ ਅਤੇ ਯੋਗ ਜੀਵਨ ਘਟਨਾਵਾਂ:
ਤੁਹਾਡੀ ਐਪਲੀਕੇਸ਼ਨ ਮਿਲਣ ਅਤੇ ਉਸ 'ਤੇ ਕਾਰਵਾਈ ਕੀਤੇ ਜਾਣ, ਜਿਸ ਵਿੱਚ ਤਕਰੀਬਨ 2 ਕੁ ਹਫ਼ਤੇ ਲੱਗਦੇ ਹਨ, ਤੋਂ ਬਾਅਦ ਮਹੀਨੇ ਦੀ ਪਹਿਲੀ ਤਰੀਕ ਤੋਂ ਕਵਰੇਜ ਸ਼ੁਰੂ ਹੋ ਜਾਂਦੀ ਹੈ। ਉਦਾਹਰਨ ਲਈ, ਜੇ ਤੁਹਾਡੀ ਪੂਰੀ ਕੀਤੀ ਹੋਈ ਐਪਲੀਕੇਸ਼ਨ:
- 15 ਮਾਰਚ ਤੱਕ ਮਿਲ ਜਾਂਦੀ ਹੈ, ਤਾਂ ਕਵਰੇਜ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ।
- 16 – 31 ਮਾਰਚ ਤੱਕ ਮਿਲਦੀ ਹੈ, ਤਾਂ ਕਵਰੇਜ 1 ਮਈ ਤੋਂ ਸ਼ੁਰੂ ਹੋਵੇਗੀ।
Coverage for Kids (ਬੱਚਿਆਂ ਲਈ ਕਵਰੇਜ) ਉਦੋਂ ਤੱਕ ਸ਼ੁਰੂ ਨਹੀਂ ਹੋ ਸਕਦੀ ਜਦੋਂ ਤੱਕ ਤੁਹਾਡੇ ਨਿਰਭਰ ਵਿਅਕਤੀ ਦੀ ਤਸਦੀਕ ਪ੍ਰਾਪਤ ਨਹੀਂ ਹੋ ਜਾਂਦੀ ਅਤੇ ਉਸ 'ਤੇ ਕਾਰਵਾਈ ਨਹੀਂ ਹੋ ਜਾਂਦੀ।
ਉਨ੍ਹਾਂ ਨੂੰ ਕਿਹੜਾ ਪਲਾਨ ਮਿਲੇਗਾ?
ਬੱਚਿਆਂ ਨੂੰ ਤੁਹਾਡੇ ਵਾਲੇ ਹੀ ਮੈਡੀਕਲ ਅਤੇ ਡੈਂਟਲ ਪਲਾਨ ਵਿੱਚ ਨਾਮਾਂਕਿਤ ਕੀਤਾ ਜਾਂਦਾ ਹੈ।
ਉਨ੍ਹਾਂ ਨੂੰ ਸਿਰਫ਼ 1 ਦੇਖਭਾਲਕਰਤਾ ਦੇ ਤਹਿਤ ਹੀ ਨਾਮਾਂਕਿਤ ਕੀਤਾ ਜਾ ਸਕਦਾ ਹੈ। ਜੇ ਤੁਹਾਡੇ ਬੱਚਿਆਂ ਕੋਲ ਵਾਧੂ ਕਵਰੇਜ ਹੈ ਤਾਂ ਕਵਰੇਜ ਬਾਹਰ ਦੇ ਪਲਾਨਾਂ ਨਾਲ ਤਾਲਮੇਲ ਕਰ ਸਕਦੀ ਹੈ। ਵਧੇਰੇ ਜਾਣਕਾਰੀ ਲਈ, 1-877-606-6705 'ਤੇ ਕਾਲ ਕਰੋ।
ਕੀ ਮੇਰੇ ਬੱਚੇ ਨੂੰ ਸਹਿ-ਕਵਰੇਜ ਮਿਲ ਸਕਦੀ ਹੈ?
ਜੇ ਤੁਹਾਡੇ ਕੋਲ ਅਤੇ ਤੁਹਾਡੇ ਪਤੀ/ਪਤਨੀ ਕੋਲ ਵੀ SEIU Healthcare NW Health Benefits Trust ਰਾਹੀਂ ਕਵਰੇਜ ਹੈ, ਤਾਂ ਤੁਹਾਡੇ ਬੱਚੇ ਨੂੰ ਸਿਰਫ਼ ਇੱਕੋ ਜਣੇ, ਭਾਵ ਮਾਤਾ ਜਾਂ ਪਿਤਾ ਦੇ ਪਲਾਨ ਵਿੱਚ ਦਾਖਲ ਕੀਤਾ ਜਾ ਸਕਦਾ ਹੈ।
ਤੁਹਾਡੇ ਬੱਚੇ ਦੀ ਕਵਰੇਜ ਦਾ ਕਿਸੇ ਹੋਰ ਬਾਹਰਲੀ ਹੈਲਥਕੇਅਰ ਕਵਰੇਜ ਨਾਲ ਤਾਲਮੇਲ ਬਣਾਇਆ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ 1-877-606-6705 'ਤੇ ਕਾਲ ਕਰੋ।
ਨਿਰਭਰਤਾ ਪੁਸ਼ਟੀਕਰਨ
ਤੁਹਾਨੂੰ ਆਪਣੀ ਅਰਜ਼ੀ ਦੇ ਨਾਲ ਹੀ ਜਾਂ ਅਪਲਾਈ ਕਰਨ ਦੇ 60 ਦਿਨਾਂ ਦੇ ਅੰਦਰ ਆਪਣੇ ਨਿਰਭਰ ਵਿਅਕਤੀਆਂ ਲਈ ਪੁਸ਼ਟੀਕਰਨ ਦਸਤਾਵੇਜ਼ ਜਮ੍ਹਾਂ ਕਰਨੇ ਹੋਣਗੇ। ਜਦੋਂ ਤੱਕ ਦਸਤਾਵੇਜ਼ ਨਹੀਂ ਮਿਲ ਜਾਂਦੇ ਉਦੋਂ ਤੱਕ ਕਵਰੇਜ ਸ਼ੁਰੂ ਨਹੀਂ ਹੋ ਸਕਦੀ।
- ਤੁਹਾਨੂੰ ਹਰੇਕ ਬੱਚੇ ਲਈ ਇੱਕ ਨਿਰਭਰਤਾ ਪੁਸ਼ਟੀਕਰਨ ਜਮ੍ਹਾਂ ਕਰਾਉਣ ਦੀ ਜ਼ਰੂਰਤ ਹੋਵੇਗੀ।*
- ਸਿਰਫ਼ ਕਾਪੀਆਂ ਜਮ੍ਹਾਂ ਕਰਾਓ, ਅਸਲ ਨਹੀਂ।
- ਹਰ ਦਸਤਾਵੇਜ਼ ਦੇ ਉੱਪਰ ਆਪਣਾ ਪੂਰਾ ਨਾਮ ਅਤੇ ਆਪਣੇ ਸੋਸ਼ਲ ਸਿਕਿਓਰਿਟੀ ਨੰਬਰ ਦੇ ਆਖਰੀ ਚਾਰ ਅੰਕ ਲਿਖ ਕੇ ਉਸਨੂੰ ਲੇਬਲ ਕਰੋ।
*ਬੱਚਿਆਂ ਦਾ ਪਹਿਲੀ ਵਾਰ ਨਾਮਾਂਕਣ ਕਰਦੇ ਸਮੇਂ ਨਿਰਭਰਤਾ ਪੁਸ਼ਟੀਕਰਣ ਦੀ ਲੋੜ ਹੁੰਦੀ ਹੈ। ਤੁਹਾਨੂੰ ਉਦੋਂ ਤੱਕ ਦੁਬਾਰਾ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੁੰਦੀ ਜਦੋਂ ਤੱਕ ਮੰਗੇ ਨਾ ਜਾਣ।
ਸਵੀਕ੍ਰਿਤ ਨਿਰਭਰ ਪੁਸ਼ਟੀਕਰਣ ਦਸਤਾਵੇਜ਼
ਸਕੇ (ਆਪਣੇ ਪੈਦਾ ਕੀਤੇ) ਬੱਚੇ
ਆਪਣੇ ਸਕੇ (ਜਨਮ ਦਿੱਤੇ ਬੱਚਿਆਂ) ਦਾ Coverage for Kids (ਬੱਚਿਆਂ ਲਈ ਕਵਰੇਜ) ਵਿੱਚ ਨਾਮਾਂਕਣ ਕਰਵਾਉਣ ਲਈ, ਤੁਹਾਨੂੰ ਹਰ ਬੱਚੇ ਲਈ ਇਨ੍ਹਾਂ ਵਿੱਚੋਂ ਇੱਕ ਦਸਤਾਵੇਜ਼ ਜਮ੍ਹਾ ਕਰਾਉਣਾ ਪਵੇਗਾ:
- ਤੁਹਾਡੀ ਬਿਲੁਕਲ ਹਾਲ ਹੀ ਦੇ ਸਾਲ ਦੀ ਸੰਘੀ ਟੈਕਸ ਰਿਟਰਨ ਦੀ ਇੱਕ ਕਾਪੀ ਜਿਸ ਵਿੱਚ ਬੱਚੇ ਦਾ/ਬੱਚਿਆਂ ਦੇ ਨਾਮ ਨਿਰਭਰ ਵਿਅਕਤੀਆਂ ਵਜੋਂ ਸ਼ਾਮਲ ਕੀਤੇ ਹੋਣ*। ਇਹ ਪੱਕਾ ਕਰੋ ਕਿ ਤੁਸੀਂ ਕਿਸੇ ਵੀ ਵਿੱਤੀ ਜਾਣਕਾਰੀ (ਜਿਵੇਂ ਕਿ ਖਾਤਾ ਨੰਬਰ, ਤਨਖਾਹ ਦੀ ਰਕਮ) ਨੂੰ ਢੱਕ/ਲੁਕਾ ਦਿੰਦੇ ਹੋ।
- ਸਰਕਾਰ ਵੱਲੋਂ ਜਾਰੀ ਕੀਤੇ ਜਨਮ ਸਰਟੀਫ਼ਿਕੇਟ ਦੀ ਇੱਕ ਕਾਪੀ ਜਿਸ ਵਿੱਚ ਮਾਪੇ ਵਜੋਂ ਤੁਹਾਡਾ ਨਾਮ ਸ਼ਾਮਲ ਹੋਵੇ।
- ਬੱਚੇ ਦੇ ਪੈਰਾਂ ਦੇ ਨਿਸ਼ਾਨਾਂ ਨਾਲ ਹਸਪਤਾਲ ਦੇ ਸਰਟੀਫ਼ਿਕੇਟ ਦੀ ਇੱਕ ਕਾਪੀ। ਇਸ ਵਿੱਚ ਉਸੇ ਮਾਤਾ ਜਾਂ ਪਿਤਾ ਦਾ ਨਾਮ ਹੋਣਾ ਜ਼ਰੂਰੀ ਹੈ ਜੋ ਗਾਹਕ ਹੈ (ਕਵਰੇਜ ਲਈ ਅਪਲਾਈ ਕਰਨ ਵਾਲਾ ਵਿਅਕਤੀ)।
- ਅਦਾਲਤ ਦੇ ਹੁਕਮ ਅਨੁਸਾਰ ਬੱਚੇ ਦੀ ਪਰਵਰਿਸ਼ ਯੋਜਨਾ ਦੀ ਇੱਕ ਕਾਪੀ।
- ਬੱਚੇ ਦੇ ਰਾਸ਼ਟਰੀ ਡਾਕਟਰੀ ਸਹਾਇਤਾ ਨੋਟਿਸ (National Medical Support Notice) ਦੀ ਇੱਕ ਕਾਪੀ।
- ਰੱਖਿਆ ਨਾਮਾਂਕਣ ਯੋਗਤਾ ਰਿਪੋਰਟਿੰਗ ਸਿਸਟਮ (Defense Enrollment Eligibility Reporting System, DEERS) ਰਜਿਸਟ੍ਰੇਸ਼ਨ।
- ਅਮਰੀਕੀ ਸਰਕਾਰ ਦੁਆਰਾ ਜਾਰੀ ਵੈਧ J-2 ਵੀਜ਼ਾ।
*ਜੇ ਤੁਸੀਂ ਇੱਕ ਤੋਂ ਵੱਧ ਬੱਚਿਆਂ ਦਾ ਨਾਮਾਂਕਣ ਕਰਵਾ ਰਹੇ ਹੋ, ਅਤੇ ਤੁਹਾਡੀ ਟੈਕਸ ਰਿਟਰਨ ਵਿੱਚ ਉਨ੍ਹਾਂ ਸਾਰਿਆਂ ਦੇ ਨਾਮ ਸ਼ਾਮਲ ਹਨ, ਤਾਂ ਤੁਹਾਨੂੰ ਸਿਰਫ਼ ਇੱਕੋ ਕਾਪੀ ਅੱਪਲੋਡ ਕਰਨ ਦੀ ਲੋੜ ਹੈ।
ਪਤੀ ਜਾਂ ਪਤਨੀ ਦੇ ਬੱਚੇ (ਮਤਰੇਏ ਬੱਚੇ)
ਆਪਣੇ ਪਤੀ ਜਾਂ ਪਤਨੀ ਦੇ ਬੱਚਿਆਂ (ਮਤਰੇਏ ਬੱਚਿਆਂ) ਦਾ Coverage for Kids (ਬੱਚਿਆਂ ਲਈ ਕਵਰੇਜ) ਵਿੱਚ ਨਾਮਾਂਕਣ ਕਰਵਾਉਣ ਲਈ, ਤੁਹਾਨੂੰ ਹਰ ਬੱਚੇ ਲਈ ਇਨ੍ਹਾਂ ਵਿੱਚੋਂ ਇੱਕ ਦਸਤਾਵੇਜ਼ (ਦਸਤਾਵੇਜ਼ਾਂ ਦਾ ਸੁਮੇਲ) ਜਮ੍ਹਾ ਕਰਾਉਣਾ ਪਵੇਗਾ:
- ਸਰਕਾਰ ਵੱਲੋਂ ਜਾਰੀ ਕੀਤੇ ਜਨਮ ਸਰਟੀਫ਼ਿਕੇਟ ਦੀ ਇੱਕ ਕਾਪੀ ਜਿਸ ਵਿੱਚ ਤੁਹਾਡੇ ਪਤੀ ਜਾਂ ਪਤਨੀ ਦਾ ਨਾਮ ਸ਼ਾਮਲ ਹੋਵੇ, ਅਤੇ ਨਾਲ ਹੀ ਹੇਠਾਂ ਦੱਸਿਆਂ ਵਿੱਚੋਂ ਇੱਕ ਦਸਤਾਵੇਜ਼ ਹੋਵੇ:
- ਸਰਕਾਰ ਦੁਆਰਾ ਜਾਰੀ ਵਿਆਹ ਦਾ ਸਰਟੀਫ਼ਿਕੇਟ ਜਿਸ ਵਿੱਚ ਤੁਹਾਡੇ ਪਤੀ ਜਾਂ ਪਤਨੀ ਨਾਲ ਰਿਸ਼ਤੇ ਬਾਰੇ ਦੱਸਿਆ ਗਿਆ ਹੋਵੇ।
- ਤੁਹਾਡੇ ਬਿਲਕੁਲ ਹਾਲ ਹੀ ਦੇ ਸਾਲ ਦੇ ਸੰਘੀ ਟੈਕਸ ਰਿਟਰਨ ਦੀ ਇੱਕ ਕਾਪੀ (ਜੇ ਵਿਆਹੇ ਹੋਏ ਹੋ ਅਤੇ ਸਾਂਝੇ ਤੌਰ 'ਤੇ ਫਾਈਲ ਕਰ ਰਹੇ ਹੋ), ਜਿਸ ਵਿੱਚ ਤੁਹਾਡੇ ਪਤੀ ਜਾਂ ਪਤਨੀ ਦਾ ਨਾਮ ਦੱਸਿਆ ਹੋਵੇ।
- ਸਾਂਝੀ ਮਾਲਕੀ ਦਾ ਸਬੂਤ (ਗਿਰਵੀ ਰੱਖਣ ਸਬੰਧੀ ਸਟੇਟਮੈਂਟਾਂ, ਬੈਂਕ ਸਟੇਟਮੈਂਟਾਂ, ਕ੍ਰੈਡਿਟ ਕਾਰਡ ਸਟੇਟਮੈਂਟਾਂ, ਲੀਜ਼/ਕਿਰਾਏਦਾਰੀ ਦੇ ਸਮਝੌਤੇ)।
- ਤੁਹਾਡੀ ਬਿਲੁਕਲ ਹਾਲ ਹੀ ਦੇ ਸਾਲ ਦੀ ਸੰਘੀ ਟੈਕਸ ਰਿਟਰਨ ਦੀ ਇੱਕ ਕਾਪੀ ਜਿਸ ਵਿੱਚ ਬੱਚੇ ਦਾ/ਬੱਚਿਆਂ ਦੇ ਨਾਮ ਨਿਰਭਰ ਵਿਅਕਤੀਆਂ ਵਜੋਂ ਸ਼ਾਮਲ ਕੀਤੇ ਹੋਣ*। ਇਹ ਪੱਕਾ ਕਰੋ ਕਿ ਤੁਸੀਂ ਕਿਸੇ ਵੀ ਵਿੱਤੀ ਜਾਣਕਾਰੀ (ਜਿਵੇਂ ਕਿ ਖਾਤਾ ਨੰਬਰ, ਤਨਖਾਹ ਦੀ ਰਕਮ) ਨੂੰ ਢੱਕ/ਲੁਕਾ ਦਿੰਦੇ ਹੋ।
- ਅਦਾਲਤ ਦੇ ਹੁਕਮ ਅਨੁਸਾਰ ਬੱਚੇ ਦੀ ਪਰਵਰਿਸ਼ ਯੋਜਨਾ ਦੀ ਇੱਕ ਕਾਪੀ।
- ਬੱਚੇ ਦੇ ਰਾਸ਼ਟਰੀ ਡਾਕਟਰੀ ਸਹਾਇਤਾ ਨੋਟਿਸ (National Medical Support Notice) ਦੀ ਇੱਕ ਕਾਪੀ।
- ਰੱਖਿਆ ਨਾਮਾਂਕਣ ਯੋਗਤਾ ਰਿਪੋਰਟਿੰਗ ਸਿਸਟਮ (Defense Enrollment Eligibility Reporting System, DEERS) ਰਜਿਸਟ੍ਰੇਸ਼ਨ।
- ਅਮਰੀਕੀ ਸਰਕਾਰ ਦੁਆਰਾ ਜਾਰੀ ਵੈਧ J-2 ਵੀਜ਼ਾ।
*ਜੇ ਤੁਸੀਂ ਇੱਕ ਤੋਂ ਵੱਧ ਬੱਚਿਆਂ ਦਾ ਨਾਮਾਂਕਣ ਕਰਵਾ ਰਹੇ ਹੋ, ਅਤੇ ਤੁਹਾਡੀ ਟੈਕਸ ਰਿਟਰਨ ਵਿੱਚ ਉਨ੍ਹਾਂ ਸਾਰਿਆਂ ਦੇ ਨਾਮ ਸ਼ਾਮਲ ਹਨ, ਤਾਂ ਤੁਹਾਨੂੰ ਸਿਰਫ਼ ਇੱਕੋ ਕਾਪੀ ਅੱਪਲੋਡ ਕਰਨ ਦੀ ਲੋੜ ਹੈ।
ਘਰੇਲੂ ਸਾਥੀ ਦੇ ਬੱਚੇ
ਆਪਣੇ ਘਰੇਲੂ ਸਾਥੀ ਦੇ ਬੱਚਿਆਂ ਦਾ Coverage for Kids (ਬੱਚਿਆਂ ਲਈ ਕਵਰੇਜ) ਵਿੱਚ ਨਾਮਾਂਕਣ ਕਰਾਉਣ ਲਈ, ਤੁਹਾਨੂੰ ਇੱਕ ਐਫ਼ੀਡੈਵਿਟ (ਹਲਫ਼ਨਾਮਾ) ਫ਼ਾਰਮ ਭਰਨ ਦੀ ਜ਼ਰੂਰਤ ਹੋਵੇਗੀ। ਵਧੇਰੇ ਜਾਣਕਾਰੀ ਲਈ 1-877-606-6705 'ਤੇ ਕਾਲ ਕਰੋ।
ਤੁਹਾਨੂੰ ਆਪਣੇ ਘਰੇਲੂ ਸਾਥੀ ਨਾਲ ਆਪਣੇ ਰਿਸ਼ਤੇ ਅਤੇ ਆਪਣੇ ਸਾਥੀ ਦੇ ਉਸਦੇ ਬੱਚੇ ਨਾਲ ਰਿਸ਼ਤੇ ਦਾ ਸਮਰਥਨ ਕਰਨ ਵਾਲੇ ਕੁੱਲ 2 ਦਸਤਾਵੇਜ਼ ਸ਼ਾਮਲ ਕਰਨੇ ਪੈਣਗੇ।
ਤੁਹਾਡੇ ਸਾਥੀ ਦੇ ਬੱਚੇ ਨਾਲ ਰਿਸ਼ਤੇ ਦਾ ਸਮਰਥਨ ਕਰਨ ਵਾਲੇ ਸਵੀਕਾਰ ਕਰਨਯੋਗ ਦਸਤਾਵੇਜ਼:
- ਬੱਚੇ ਦਾ ਜਨਮ ਸਰਟੀਫਿਕੇਟ ਜਿਸ ਵਿੱਚ ਤੁਹਾਡੇ ਸਾਥੀ ਦਾ ਨਾਮ ਲਿਖਿਆ ਹੋਵੇ।
- ਅਦਾਲਤ ਦਾ ਹੁਕਮ ਜਾਂ ਅਦਾਲਤ ਦੇ ਹੁਕਮ ਵਾਲੀ ਪਰਵਰਿਸ਼ ਯੋਜਨਾ ਜਿਸ ਵਿੱਚ ਕਾਨੂੰਨੀ ਸਰਪ੍ਰਸਤ ਵਜੋਂ ਤੁਹਾਡੇ ਸਾਥੀ ਦਾ ਨਾਮ ਲਿਖਿਆ ਹੋਵੇ।
- ਸਭ ਤੋਂ ਹਾਲੀਆ ਸਾਲ ਦੀ ਫ਼ੈਡਰਲ ਟੈਕਸ ਰਿਟਰਨ ਜਿਸ ਵਿੱਚ ਬੱਚੇ(ਬੱਚਿਆਂ) ਨੂੰ ਨਿਰਭਰ ਵਜੋਂ ਸ਼ਾਮਲ ਕੀਤਾ ਗਿਆ ਹੋਵੇ ਅਤੇ ਉਸਦੇ ਬੱਚੇ ਵਜੋਂ ਸ਼ਾਮਲ ਕੀਤਾ ਗਿਆ ਹੋਵੇ। ਆਪਣੀ ਵਿੱਤੀ ਜਾਣਕਾਰੀ ਨੂੰ ਪੂਰੀ ਤਰ੍ਹਾਂ ਕਾਲਾ ਕਰਨਾ ਯਕੀਨੀ ਬਣਾਓ।
- ਨੈਸ਼ਨਲ ਮੈਡੀਕਲ ਸਪੋਰਟ ਨੋਟਿਸ।
- ਰੱਖਿਆ ਨਾਮਾਂਕਣ ਯੋਗਤਾ ਰਿਪੋਰਟਿੰਗ ਸਿਸਟਮ (DEERS) ਰਜਿਸਟ੍ਰੇਸ਼ਨ।
- ਅਮਰੀਕੀ ਸਰਕਾਰ ਦੁਆਰਾ ਜਾਰੀ ਵੈਧ J-2 ਵੀਜ਼ਾ।
ਤੁਹਾਡੇ ਆਪਣੇ ਸਾਥੀ ਨਾਲ ਰਿਸ਼ਤੇ ਦਾ ਸਮਰਥਨ ਕਰਨ ਵਾਲੇ ਸਵੀਕਾਰ ਕਰਨਯੋਗ ਦਸਤਾਵੇਜ਼:
- ਪਿਛਲੇ 2 ਸਾਲਾਂ ਵਿੱਚ ਦਾਇਰ ਕੀਤੀ ਸੰਘੀ ਟੈਕਸ ਰਿਟਰਨ ਜਿਸ ਵਿੱਚ ਤੁਹਾਡੇ ਸਾਥੀ ਦਾ ਨਾਮ ਲਿਖਿਆ ਹੋਵੇ।
- ਸਾਂਝੀ ਮਾਲਕੀ ਦਾ ਸਬੂਤ (ਗਿਰਵੀ ਰੱਖਣਾ, ਬੈਂਕ, ਕ੍ਰੈਡਿਟ ਕਾਰਡ ਸਟੇਟਮੈਂਟਾਂ, ਲੀਜ਼/ਕਿਰਾਏਦਾਰੀ ਦੇ ਸਮਝੌਤੇ)।
ਗੋਦ ਲਏ ਬੱਚੇ
ਆਪਣੇ ਗੋਦ ਲਏ ਬੱਚਿਆਂ ਦਾ Coverage for Kids (ਬੱਚਿਆਂ ਲਈ ਕਵਰੇਜ) ਵਿੱਚ ਨਾਮਾਂਕਣ ਕਰਵਾਉਣ ਲਈ, ਤੁਹਾਨੂੰ ਹਰ ਬੱਚੇ ਲਈ ਇਨ੍ਹਾਂ ਵਿੱਚੋਂ ਇੱਕ ਦਸਤਾਵੇਜ਼ ਜਮ੍ਹਾ ਕਰਾਉਣਾ ਪਵੇਗਾ:
- ਤੁਹਾਡੀ ਬਿਲੁਕਲ ਹਾਲ ਹੀ ਦੇ ਸਾਲ ਦੀ ਸੰਘੀ ਟੈਕਸ ਰਿਟਰਨ ਦੀ ਇੱਕ ਕਾਪੀ ਜਿਸ ਵਿੱਚ ਬੱਚੇ ਦਾ/ਬੱਚਿਆਂ ਦੇ ਨਾਮ ਨਿਰਭਰ ਵਿਅਕਤੀਆਂ ਵਜੋਂ ਸ਼ਾਮਲ ਕੀਤੇ ਹੋਣ*। ਇਹ ਪੱਕਾ ਕਰੋ ਕਿ ਤੁਸੀਂ ਕਿਸੇ ਵੀ ਵਿੱਤੀ ਜਾਣਕਾਰੀ (ਜਿਵੇਂ ਕਿ ਖਾਤਾ ਨੰਬਰ, ਤਨਖਾਹ ਦੀ ਰਕਮ) ਨੂੰ ਢੱਕ/ਲੁਕਾ ਦਿੰਦੇ ਹੋ।
- ਬੱਚੇ ਦੇ ਗੋਦ ਲੈਣ ਦੇ ਸਰਟੀਫ਼ਿਕੇਟ ਜਾਂ ਅਦਾਲਤੀ ਫੈਸਲੇ ਦੀ ਇੱਕ ਕਾਪੀ। ਗੋਦ ਦਿੱਤੇ ਜਾਣ ਸਬੰਧੀ ਦਸਤਾਵੇਜ਼ ਵਿੱਚ ਬੱਚੇ ਦਾ ਨਾਮ ਅਤੇ ਮਾਪਿਆਂ ਦਾ ਨਾਮ ਦੋਵੇਂ ਹੋਣੇ ਜ਼ਰੂਰੀ ਹਨ।
- ਅਦਾਲਤ ਦੇ ਹੁਕਮ ਅਨੁਸਾਰ ਬੱਚੇ ਦੀ ਪਰਵਰਿਸ਼ ਯੋਜਨਾ ਦੀ ਇੱਕ ਕਾਪੀ।
- ਬੱਚੇ ਦੇ ਰਾਸ਼ਟਰੀ ਡਾਕਟਰੀ ਸਹਾਇਤਾ ਨੋਟਿਸ (National Medical Support Notice) ਦੀ ਇੱਕ ਕਾਪੀ।
- ਰੱਖਿਆ ਨਾਮਾਂਕਣ ਯੋਗਤਾ ਰਿਪੋਰਟਿੰਗ ਸਿਸਟਮ (Defense Enrollment Eligibility Reporting System, DEERS) ਰਜਿਸਟ੍ਰੇਸ਼ਨ।
- ਅਮਰੀਕੀ ਸਰਕਾਰ ਦੁਆਰਾ ਜਾਰੀ ਵੈਧ J-2 ਵੀਜ਼ਾ।
*ਜੇ ਤੁਸੀਂ ਇੱਕ ਤੋਂ ਵੱਧ ਬੱਚਿਆਂ ਦਾ ਨਾਮਾਂਕਣ ਕਰਵਾ ਰਹੇ ਹੋ, ਅਤੇ ਤੁਹਾਡੀ ਟੈਕਸ ਰਿਟਰਨ ਵਿੱਚ ਉਨ੍ਹਾਂ ਸਾਰਿਆਂ ਦੇ ਨਾਮ ਸ਼ਾਮਲ ਹਨ, ਤਾਂ ਤੁਹਾਨੂੰ ਸਿਰਫ਼ ਇੱਕੋ ਕਾਪੀ ਅੱਪਲੋਡ ਕਰਨ ਦੀ ਲੋੜ ਹੈ।
ਫ਼ੋਸਟਰ ਬੱਚੇ
ਆਪਣੇ ਮਤਰੇਏ ਬੱਚਿਆਂ ਦਾ Coverage for Kids (ਬੱਚਿਆਂ ਲਈ ਕਵਰੇਜ) ਵਿੱਚ ਨਾਮਾਂਕਣ ਕਰਵਾਉਣ ਲਈ, ਤੁਹਾਨੂੰ ਹਰ ਬੱਚੇ ਲਈ ਇਨ੍ਹਾਂ ਵਿੱਚੋਂ ਇੱਕ ਦਸਤਾਵੇਜ਼ ਜਮ੍ਹਾ ਕਰਾਉਣਾ ਪਵੇਗਾ:
- ਤੁਹਾਡੀ ਬਿਲੁਕਲ ਹਾਲ ਹੀ ਦੇ ਸਾਲ ਦੀ ਸੰਘੀ ਟੈਕਸ ਰਿਟਰਨ ਦੀ ਇੱਕ ਕਾਪੀ ਜਿਸ ਵਿੱਚ ਬੱਚੇ ਦਾ/ਬੱਚਿਆਂ ਦੇ ਨਾਮ ਨਿਰਭਰ ਵਿਅਕਤੀਆਂ ਵਜੋਂ ਸ਼ਾਮਲ ਕੀਤੇ ਹੋਣ*। ਇਹ ਪੱਕਾ ਕਰੋ ਕਿ ਤੁਸੀਂ ਕਿਸੇ ਵੀ ਵਿੱਤੀ ਜਾਣਕਾਰੀ (ਜਿਵੇਂ ਕਿ ਖਾਤਾ ਨੰਬਰ, ਤਨਖਾਹ ਦੀ ਰਕਮ) ਨੂੰ ਢੱਕ/ਲੁਕਾ ਦਿੰਦੇ ਹੋ।
- ਫ਼ੋਸਟਰ ਬੱਚੇ ਲਈ ਸਰਟੀਫ਼ਿਕੇਸ਼ਨ ਦੀ ਕਾਪੀ ਅਤੇ ਬੱਚੇ ਦੀ ਨਿਯਮਤ ਅਤੇ ਲੋੜੀਂਦੀ ਸਹਾਇਤਾ ਸਬੰਧੀ ਦਸਤਾਵੇਜ਼ਾਂ ਦੀ ਇੱਕ ਕਾਪੀ।
- ਅਦਾਲਤ ਦੇ ਹੁਕਮ ਅਨੁਸਾਰ ਬੱਚੇ ਦੀ ਪਰਵਰਿਸ਼ ਯੋਜਨਾ ਦੀ ਇੱਕ ਕਾਪੀ।
- ਬੱਚੇ ਦੇ ਰਾਸ਼ਟਰੀ ਡਾਕਟਰੀ ਸਹਾਇਤਾ ਨੋਟਿਸ (National Medical Support Notice) ਦੀ ਇੱਕ ਕਾਪੀ।
- ਰੱਖਿਆ ਨਾਮਾਂਕਣ ਯੋਗਤਾ ਰਿਪੋਰਟਿੰਗ ਸਿਸਟਮ (Defense Enrollment Eligibility Reporting System, DEERS) ਰਜਿਸਟ੍ਰੇਸ਼ਨ।
- ਅਮਰੀਕੀ ਸਰਕਾਰ ਦੁਆਰਾ ਜਾਰੀ ਵੈਧ J-2 ਵੀਜ਼ਾ।
*ਜੇ ਤੁਸੀਂ ਇੱਕ ਤੋਂ ਵੱਧ ਬੱਚਿਆਂ ਦਾ ਨਾਮਾਂਕਣ ਕਰਵਾ ਰਹੇ ਹੋ, ਅਤੇ ਤੁਹਾਡੀ ਟੈਕਸ ਰਿਟਰਨ ਵਿੱਚ ਉਨ੍ਹਾਂ ਸਾਰਿਆਂ ਦੇ ਨਾਮ ਸ਼ਾਮਲ ਹਨ, ਤਾਂ ਤੁਹਾਨੂੰ ਸਿਰਫ਼ ਇੱਕੋ ਕਾਪੀ ਅੱਪਲੋਡ ਕਰਨ ਦੀ ਲੋੜ ਹੈ।
ਕਾਨੂੰਨੀ ਗਾਰਡੀਅਨਸ਼ਿਪ
ਉਨ੍ਹਾਂ ਬੱਚਿਆਂ ਦਾ Coverage for Kids (ਬੱਚਿਆਂ ਲਈ ਕਵਰੇਜ) ਵਿੱਚ ਨਾਮਾਂਕਣ ਕਰਵਾਉਣ ਲਈ ਜਿਨ੍ਹਾਂ ਦੀ ਤੁਹਾਡੇ ਕੋਲ ਕਾਨੂੰਨੀ ਗਾਰਡੀਅਨਸ਼ਿਪ ਹੈ, ਤੁਹਾਨੂੰ ਹਰ ਬੱਚੇ ਲਈ ਇਨ੍ਹਾਂ ਵਿੱਚੋਂ ਇੱਕ ਦਸਤਾਵੇਜ਼ ਜਮ੍ਹਾ ਕਰਾਉਣਾ ਪਵੇਗਾ:
- ਤੁਹਾਡੀ ਬਿਲੁਕਲ ਹਾਲ ਹੀ ਦੇ ਸਾਲ ਦੀ ਸੰਘੀ ਟੈਕਸ ਰਿਟਰਨ ਦੀ ਇੱਕ ਕਾਪੀ ਜਿਸ ਵਿੱਚ ਬੱਚੇ ਦਾ/ਬੱਚਿਆਂ ਦੇ ਨਾਮ ਨਿਰਭਰ ਵਿਅਕਤੀਆਂ ਵਜੋਂ ਸ਼ਾਮਲ ਕੀਤੇ ਹੋਣ*। ਇਹ ਪੱਕਾ ਕਰੋ ਕਿ ਤੁਸੀਂ ਕਿਸੇ ਵੀ ਵਿੱਤੀ ਜਾਣਕਾਰੀ (ਜਿਵੇਂ ਕਿ ਖਾਤਾ ਨੰਬਰ, ਤਨਖਾਹ ਦੀ ਰਕਮ) ਨੂੰ ਢੱਕ/ਲੁਕਾ ਦਿੰਦੇ ਹੋ।
- ਸਰਕਾਰ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ ਦੀ ਇੱਕ ਕਾਪੀ ਜੋ ਕਾਨੂੰਨੀ ਗਾਰਡੀਅਨਸ਼ਿਪ ਦੀ ਸਥਿਤੀ ਦੱਸਦਾ ਹੋਵੇ।
- ਅਦਾਲਤ ਦੇ ਹੁਕਮ ਅਨੁਸਾਰ ਬੱਚੇ ਦੀ ਪਰਵਰਿਸ਼ ਯੋਜਨਾ ਦੀ ਇੱਕ ਕਾਪੀ।
- ਬੱਚੇ ਦੇ ਰਾਸ਼ਟਰੀ ਡਾਕਟਰੀ ਸਹਾਇਤਾ ਨੋਟਿਸ (National Medical Support Notice) ਦੀ ਇੱਕ ਕਾਪੀ।
- ਰੱਖਿਆ ਨਾਮਾਂਕਣ ਯੋਗਤਾ ਰਿਪੋਰਟਿੰਗ ਸਿਸਟਮ (Defense Enrollment Eligibility Reporting System, DEERS) ਰਜਿਸਟ੍ਰੇਸ਼ਨ।
- ਅਮਰੀਕੀ ਸਰਕਾਰ ਦੁਆਰਾ ਜਾਰੀ ਵੈਧ J-2 ਵੀਜ਼ਾ।
*ਜੇ ਤੁਸੀਂ ਇੱਕ ਤੋਂ ਵੱਧ ਬੱਚਿਆਂ ਦਾ ਨਾਮਾਂਕਣ ਕਰਵਾ ਰਹੇ ਹੋ, ਅਤੇ ਤੁਹਾਡੀ ਟੈਕਸ ਰਿਟਰਨ ਵਿੱਚ ਉਨ੍ਹਾਂ ਸਾਰਿਆਂ ਦੇ ਨਾਮ ਸ਼ਾਮਲ ਹਨ, ਤਾਂ ਤੁਹਾਨੂੰ ਸਿਰਫ਼ ਇੱਕੋ ਕਾਪੀ ਅੱਪਲੋਡ ਕਰਨ ਦੀ ਲੋੜ ਹੈ।
ਹੈਲਥ ਬੈਨਿਫ਼ਿਟਸ ਖਾਤਾ
- ਆਪਣੇ ਹੈਲਥ ਬੈਨਿਫ਼ਿਟਸ ਲਈ ਆਪਣੀ ਯੋਗਤਾ ਚੈੱਕ ਕਰੋ।
- ਹੈਲਥਕੇਅਰ ਕਵਰੇਜ ਲਈ ਅਪਲਾਈ ਕਰੋ ਜਾਂ ਇਸਦਾ ਪ੍ਰਬੰਧਨ ਕਰੋ।
- ਲਾਈਵ ਚੈਟ ਸਹਿਯੋਗ ਪ੍ਰਾਪਤ ਕਰੋ।
- ਪਲਾਨ ਦੇ ਦਸਤਾਵੇਜ਼ਾਂ ਅਤੇ ਫ਼ਾਰਮਾਂ ਤਕ ਐਕਸੈਸ ਪ੍ਰਾਪਤ ਕਰੋ।
ਹੈਲਥ ਬੈਨਿਫ਼ਿਟਸ ਖਾਤਾ
ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧ ਅਸਾਨੀ ਨਾਲ ਆਨਲਾਈਨ ਕਰੋ। ਬੈਨਿਫ਼ਿਟਾਂ ਲਈ ਆਪਣੀ ਯੋਗਤਾ ਚੈੱਕ ਕਰਨ, ਹੈਲਥਕੇਅਰ ਕਵਰੇਜ ਲਈ ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਇੱਕ ਖਾਤਾ ਬਣਾਓ।
ਹੈਲਥ ਬੈਨਿਫ਼ਿਟਸ ਸਪੋਰਟ
ਸਪੋਰਟ ਪੇਜ 'ਤੇ ਜਾ ਕੇ ਜਾਂ 1-877-606-6705 'ਤੇ ਗਾਹਕ ਸੇਵਾ ਨੂੰ ਕਾਲ ਕਰਕੇ ਕਵਰੇਜ, ਯੋਗਤਾ, ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
ਹੈਲਥਕੇਅਰ ਕਵਰੇਜ ਲਈ ਯੋਗਤਾ
ਇਹ ਸਿੱਖੋ ਕਿ ਤੁਹਾਡੇ ਲਈ ਜਾਂ ਤੁਹਾਡੇ ਬੱਚਿਆਂ ਲਈ ਹੈਲਥਕੇਅਰ ਕਵਰੇਜ ਵਾਸਤੇ ਯੋਗਤਾ ਕਿਵੇਂ ਪੂਰੀ ਕਰਨੀ ਹੈ ਅਤੇ ਤੁਹਾਡੇ ਦੁਆਰਾ ਕੀਤੇ ਕੰਮ ਦੇ ਘੰਟੇ ਤੁਹਾਡੀ ਕਵਰੇਜ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ।
ਹੈਲਥਕੇਅਰ ਕਵਰੇਜ ਦੀ ਆਮ ਸ਼ਬਦਾਵਲੀ
ਆਪਣੇ ਬੀਮਾ ਪਲਾਨ ਨੂੰ ਜ਼ਿਆਦਾ ਵਧੀਆ ਢੰਗ ਨਾਲ ਸਮਝਣ ਲਈ ਬੀਮੇ ਨਾਲ ਜੁੜੇ ਆਮ ਸ਼ਬਦਾਂ ਦੇ ਅਰਥਾਂ ਅਤੇ ਉਹਨਾਂ ਦੀਆਂ ਪਰਿਭਾਸ਼ਾਵਾਂ ਬਾਰੇ ਜਾਣੋ।