ਇੱਕ ਦੇਖਭਾਲਕਰਤਾ ਵਜੋਂ ਸ਼ੁਰੂਆਤ ਕਰਨਾ
ਕੀ ਤੁਹਾਡੀ ਨਵੀਂ ਨਿਯੁਕਤੀ ਹੋਈ ਹੈ? ਜਾਣੋ ਕਿ ਅੱਗੇ ਕੀ ਕਰਨਾ ਹੈ।
ਭਾਵੇਂ ਤੁਸੀਂ ਇੱਕ ਨਵੇਂ ਕਰੀਅਰ ਦੀ ਸ਼ੁਰੂਆਤ ਕਰਨ ਲੱਗੇ ਹੋ ਜਾਂ ਫਿਰ ਆਪਣੇ ਕਿਸੇ ਕਰੀਬੀ ਦੀ ਦੇਖਭਾਲ ਕਰ ਰਹੇ ਹੋ, ਤਨਖਾਹ ਵਾਲੀ ਦੇਖਭਾਲ ਦੀ ਸ਼ੁਰੂਆਤ ਟ੍ਰੇਨਿੰਗ ਨਾਲ ਹੁੰਦੀ ਹੈ। ਜਾਣੋ ਕਿ ਤੁਹਾਨੂੰ ਕਿਹੜੀ ਟ੍ਰੇਨਿੰਗ ਦੀ ਲੋੜ ਹੈ, ਇਸਨੂੰ ਕਦੋਂ ਕਰਨਾ ਹੈ, ਅਤੇ ਤੁਸੀਂ ਕਿਹੜੇ ਬੈਨਿਫ਼ਿਟਾਂ ਲਈ ਯੋਗ ਹੋ ਸਕਦੇ ਹੋ।
ਸ਼ੁਰੂ ਕਰਨ
ਤੋਂ ਪਹਿਲਾਂ
ਆਪਣੀਆਂ ਟ੍ਰੇਨਿੰਗ ਲੋੜਾਂ ਅਤੇ ਸਮਾਪਤੀ ਸਮਿਆਂ ਬਾਰੇ ਜਾਣੋ।
ਤੁਹਾਨੂੰ ਜੋ Basic Training (ਬੇਸਿਕ ਟ੍ਰੇਨਿੰਗ) ਕਰਨੀ ਪਵੇਗੀ ਉਹ ਤੁਹਾਡੀ ਪ੍ਰੋਵਾਈਡਰ ਕਿਸਮ 'ਤੇ ਨਿਰਭਰ ਕਰਦੀ ਹੈ। ਆਪਣੀ ਟ੍ਰੇਨਿੰਗ ਦੀ ਲੋੜ ਅਤੇ ਉਸਨੂੰ ਪੂਰਾ ਕਰਨ ਦੀ ਆਖਰੀ ਮਿਤੀ ਦੀ ਪੁਸ਼ਟੀ ਕਰਨ ਲਈ ਆਪਣੇ ਐਂਪਲੌਇਅਰ ਨਾਲ ਸੰਪਰਕ ਕਰੋ। ਪ੍ਰੋਵਾਈਡਰ ਕਿਸਮ ਅਨੁਸਾਰ ਟ੍ਰੇਨਿੰਗ ਦੀਆਂ ਲੋੜਾਂ ਦੀ ਸੂਚੀ ਦੇਖਣ ਲਈ ਹੇਠਾਂ ਕਲਿਕ ਕਰੋ:
ਟ੍ਰੇਨਿੰਗ ਦੀਆਂ ਲੋੜਾਂ ਦੇਖੋ
ਜੇ ਤੁਸੀਂ ਇੱਕ ਤੋਂ ਜ਼ਿਆਦਾ ਐਂਪਲੌਇਅਰਾਂ, ਭੂਮਿਕਾਵਾਂ ਜਾਂ ਕਲਾਇੰਟਾਂ ਲਈ ਕੰਮ ਕਰਦੇ ਹੋ ਤਾਂ ਤੁਹਾਡੀਆਂ ਟ੍ਰੇਨਿੰਗ ਦੀਆਂ ਲੋੜਾਂ ਵੱਖ-ਵੱਖ ਹੋ ਸਕਦੀਆਂ ਹਨ। ਜੇ ਤੁਸੀਂ ਇੱਕ ਤੋਂ ਵੱਧ ਕੈਟਾਗਰੀ ਵਿੱਚ ਆਉਂਦੇ ਹੋ, ਤਾਂ ਤੁਹਾਡੇ ਨੂੰ ਸਭ ਤੋਂ ਉੱਚੇ ਪੱਧਰ ਦੀ ਟ੍ਰੇਨਿੰਗ ਅਤੇ ਸਰਟੀਫ਼ਿਕੇਸ਼ਨ ਦੀਆਂ ਲੋੜਾਂ ਨੂੰ ਪੂਰਾ ਕਰਨਾ ਪਵੇਗਾ।
ਪ੍ਰੋਵਾਈਡਰ ਦੀ ਕਿਸਮ | ਓਰੀਐਂਟੇਸ਼ਨ ਅਤੇ ਸੁਰੱਖਿਆ | Basic Training (ਬੇਸਿਕ ਟ੍ਰੇਨਿੰਗ) | ਲੋੜੀਂਦੀ Continuing Education (ਨਿਰੰਤਰ ਸਿੱਖਿਆ) | ਆਪਸ਼ਨਲ Continuing Education (ਨਿਰੰਤਰ ਸਿੱਖਿਆ) |
|---|---|---|---|---|
ਦੇਖਭਾਲ ਪ੍ਰਦਾਨ ਕਰਨ ਤੋਂ ਪਹਿਲਾਂ ਇਹ ਪੂਰੀ ਕਰੋ। | ਆਖਰੀ ਮਿਤੀ (ਡੈੱਡਲਾਈਨ) ਤੱਕ ਪੂਰੀ ਕਰੋ। | ਹਰ ਸਾਲ 12 ਘੰਟੇ ਜ਼ਰੂਰੀ। | ਆਪਸ਼ਨਲ ਔਨਲਾਈਨ ਟ੍ਰੇਨਿੰਗ। | |
ਸਟੈਂਡਰਡ ਹੋਮ ਕੇਅਰ ਏਡ (HCA) ਉਹ ਦੇਖਭਾਲਕਰਤਾ ਜੋ ਕਲਾਇੰਟਾਂ ਦੀ ਪਾਰਟ-ਟਾਈਮ ਜਾਂ ਫੁੱਲ-ਟਾਈਮ ਦੇਖਭਾਲ ਕਰਦੇ ਹਨ। | Basic Training (ਬੇਸਿਕ ਟ੍ਰੇਨਿੰਗ) 70 | |||
ਅਡਲਟ ਚਾਈਲਡ ਪ੍ਰੋਵਾਈਡਰ ਦੇਖਭਾਲਕਰਤਾ ਜੋ ਮਾਤਾ ਜਾਂ ਪਿਤਾ ਦੀ ਦੇਖਭਾਲ ਕਰਦੇ ਹਨ, ਵਿਆਹ ਜਾਂ ਘਰੇਲੂ ਭਾਈਵਾਲੀ (ਡੋਮੈਸਟਿਕ ਪਾਰਟਨਰਸ਼ਿਪ) ਰਾਹੀਂ ਰਿਸ਼ਤੇਦਾਰੀ ਵਿੱਚ ਪੈਂਦੇ ਮਾਤਾ-ਪਿਤਾ ਸਮੇਤ। | Basic Training (ਬੇਸਿਕ ਟ੍ਰੇਨਿੰਗ) 30 | |||
ਫ਼ੈਮਿਲੀ ਪ੍ਰੋਵਾਈਡਰ ਉਹ ਦੇਖਭਾਲਕਰਤਾ ਜੋ ਸਿਰਫ਼ ਕਿਸੇ ਬੱਚੇ, ਭੈਣ-ਭਰਾ, ਆਂਟੀ, ਅੰਕਲ, ਭਤੀਜੀ/ਭਣੇਵੀਂ, ਭਤੀਜੇ/ਭਣੇਵੇਂ, ਚਚੇਰੇ ਭਰਾ, ਪੋਤੇ-ਪੋਤੀ/ਦੋਹਤੇ-ਦੋਹਤੀ ਜਾਂ ਦਾਦਾ-ਦਾਦੀ/ਨਾਨਾ-ਨਾਨੀ ਦੀ ਦੇਖਭਾਲ ਕਰਦੇ ਹਨ, ਜਿਹਨਾਂ ਵਿੱਚ ਵਿਆਹ ਜਾਂ ਡੋਮੈਸਟਿਕ ਪਾਰਟਨਰਸ਼ਿਪ ਵਾਲੇ ਰਿਸ਼ਤੇ ਵੀ ਸ਼ਾਮਲ ਹਨ। | Basic Training (ਬੇਸਿਕ ਟ੍ਰੇਨਿੰਗ) 30 | |||
ਲਿਮਿਟਿਡ ਸਰਵਿਸ ਪ੍ਰੋਵਾਈਡਰ ਉਹ ਦੇਖਭਾਲਕਰਤਾ ਜੋ ਮਹੀਨੇ ਵਿੱਚ 20 ਤੋਂ ਘੱਟ ਘੰਟਿਆਂ ਲਈ ਕੰਮ ਕਰਦੇ ਹਨ। | Basic Training (ਬੇਸਿਕ ਟ੍ਰੇਨਿੰਗ) 30 | |||
ਵੈਟਰਨ ਅਫੇਅਰਜ਼ (VA) ਜੀਵਨ ਸਾਥੀ ਜਾਂ ਘਰੇਲੂ ਸਾਥੀ ਦੇਖਭਾਲਕਰਤਾ ਜੋ VA ਹੋਮਕੇਅਰ ਪ੍ਰੋਗਰਾਮ ਰਾਹੀਂ ਜੀਵਨ ਸਾਥੀ/ਸਾਥੀ ਦੀ ਸੇਵਾ ਕਰਦੇ ਹਨ। | Basic Training (ਬੇਸਿਕ ਟ੍ਰੇਨਿੰਗ) 30 | |||
WA Cares WA Cares ਰੈਗੂਲਰ ਅਤੇ WA Cares ਪਾਰਟ-ਟਾਈਮ ਪਰਿਵਾਰਕ ਦੇਖਭਾਲਕਰਤਾ। | Basic Training (ਬੇਸਿਕ ਟ੍ਰੇਨਿੰਗ) 16 | |||
ਰੈਸਪਿਟ ਪ੍ਰੋਵਾਈਡਰ ਉਹ ਦੇਖਭਾਲਕਰਤਾ ਜੋ ਕਿਸੇ ਹੋਰ ਦੇਖਭਾਲ ਕਰਨ ਵਾਲੇ ਦੇ ਗਾਹਕਾਂ ਜਾਂ ਪਰਿਵਾਰ ਦੇ ਜੀਆਂ ਦੀ ਥੋੜ੍ਹੇ ਸਮੇਂ ਲਈ ਦੇਖਭਾਲ ਕਰਦੇ ਹਨ (ਪ੍ਰਤੀ ਸਾਲ 300 ਘੰਟਿਆਂ ਤੋਂ ਘੱਟ)। | Basic Training (ਬੇਸਿਕ ਟ੍ਰੇਨਿੰਗ) 9 | |||
ਮਾਪੇ ਵਜੋਂ ਵਿਅਕਤੀਗਤ ਪ੍ਰੋਵਾਈਡਰ (DDA) ਉਹ ਮਾਪੇ ਜੋ ਆਪਣੇ ਕਿਸੇ ਵਿਕਾਸ ਪੱਖੋਂ ਅਪਾਹਜ ਬੱਚੇ ਦੀ ਦੇਖਭਾਲ ਕਰਦੇ ਹਨ। | Basic Training (ਬੇਸਿਕ ਟ੍ਰੇਨਿੰਗ) 7 | |||
ਉਹ ਪ੍ਰੋਵਾਈਡਰ ਜਿਨ੍ਹਾਂ ਕੋਲ NAC, OSPI, ਸ਼ੁਰੂਆਤੀ NAC, ਸ਼ੁਰੂਆਤੀ OSPI ਹੈ, ਜਾਂ ਜੋ ਇੱਕ ਐਕਟਿਵ LPN, RN ਜਾਂ ARNP NAC ਹਨ: ਨਰਸਿੰਗ ਸਹਾਇਕ-ਸਰਟੀਫ਼ਾਈਡ, OSPI: ਵਿਸ਼ੇਸ਼ ਸਿੱਖਿਆ ਪ੍ਰਮਾਣ-ਪੱਤਰ | ਤੁਹਾਨੂੰ ਓਰੀਐਂਟੇਸ਼ਨ ਅਤੇ ਸੁਰੱਖਿਆ ਅਤੇ Basic Training (ਬੇਸਿਕ ਟ੍ਰੇਨਿੰਗ) ਤੋਂ ਛੋਟ ਪ੍ਰਾਪਤ ਹੈ। ਹੋਰ ਲੋੜੀਂਦੀ ਜਾਂ ਆਪਸ਼ਨਲ ਟ੍ਰੇਨਿੰਗ ਬਾਰੇ ਵਧੇਰੇ ਜਾਣਕਾਰੀ ਵਾਸਤੇ, ਕਿਰਪਾ ਕਰਕੇ ਆਪਣੇ ਐਂਪਲੌਇਅਰ ਨਾਲ ਸੰਪਰਕ ਕਰੋ। | |||
ਟ੍ਰੇਨਿੰਗ ਬਾਰੇ ਅੱਪਡੇਟਾਂ ਲਈ ਈਮੇਲ ਚੈੱਕ ਕਰੋ।
ਜਦੋਂ ਤੁਹਾਡੀ ਨਿਯੁਕਤੀ ਹੋਈ ਸੀ, ਉਸ ਸਮੇਂ ਤੁਹਾਡੇ ਵੱਲੋਂ ਦਿੱਤੇ ਗਏ ਈਮੇਲ ਐਡਰੈੱਸ 'ਤੇ ਤੁਹਾਨੂੰ ਜ਼ਰੂਰੀ ਜਾਣਕਾਰੀ ਮਿਲੇਗੀ, ਜਿਵੇਂ ਕਿ ਤੁਹਾਡਾ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਯੂਜ਼ਰਨੇਮ।
ਆਪਣੇ ਸਹਾਇਤਾ ਵਿਕਲਪਾਂ ਬਾਰੇ ਜਾਣੋ।
ਟ੍ਰੇਨਿੰਗ ਪਾਲਿਸੀਆਂ ਬਾਰੇ ਲਾਹੇਵੰਦ ਜਾਣਕਾਰੀ ਲੱਭੋ ਅਤੇ ਟ੍ਰੇਨਿੰਗ ਵਿੱਚ ਸਫਲ ਹੋਣ ਲਈ ਤੁਹਾਡੇ ਵਾਸਤੇ ਉਪਲਬਧ ਸਹਾਇਤਾ ਸਰੋਤਾਂ, ਅਤੇ ਭਾਸ਼ਾ ਸਹਾਇਤਾ ਦਾ ਫ਼ਾਇਦਾ ਉਠਾਓ।
ਆਪਣੀ ਟ੍ਰੇਨਿੰਗ ਪੂਰੀ ਕਰੋ
Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਲੌਗ ਇਨ ਕਰੋ।
ਜਦੋਂ ਤੁਸੀਂ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਲੌਗ ਇਨ ਕਰ ਲਓਗੇ ਤਾਂ ਤੁਸੀਂ ਆਪਣਾ ਸ਼ਡਿਊਲ ਦੇਖ ਸਕੋਗੇ, ਕਲਾਸਾਂ ਦਾ ਸ਼ਡਿਊਲ ਬਦਲ ਸਕੋਗੇ, ਅਤੇ ਆਪਣੀ ਟ੍ਰੇਨਿੰਗ ਪੂਰੀ ਕਰਨ ਵਰਗੇ ਹੋਰ ਕਈ ਕੰਮ ਕਰ ਸਕੋਗੇ। ਸ਼ੁਰੂਆਤ ਕਿਵੇਂ ਕਰਨੀ ਹੈ, ਇਹ ਜਾਣਨ ਲਈ ਯੂਜ਼ਰ ਗਾਈਡ ‘ਤੇ ਜਾਓ।
Basic Training (ਬੇਸਿਕ ਟ੍ਰੇਨਿੰਗ) ਵਿੱਚ ਦਾਖਲਾ ਲਓ।
ਜਦੋਂ ਤੁਸੀਂ ਓਰੀਐਂਟੇਸ਼ਨ ਅਤੇ ਸੁਰੱਖਿਆ ਪੂਰੀ ਕਰ ਲੈਂਦੇ ਹੋ, ਤਾਂ ਤੁਸੀਂ Basic Training (ਬੇਸਿਕ ਟ੍ਰੇਨਿੰਗ) ਵਿੱਚ ਦਾਖਲਾ ਲੈ ਸਕਦੇ ਹੋ। Consumer Direct of Washington (CDWA) ਦੁਆਰਾ ਨੌਕਰੀ 'ਤੇ ਰੱਖੇ ਹੋਏ ਦੇਖਭਾਲਕਰਤਾ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਦਾਖਲਾ ਲੈ ਸਕਦੇ ਹਨ। ਦੂਜੇ ਸਾਰੇ ਦੇਖਭਾਲ ਕਰਨ ਵਾਲਿਆਂ ਨੂੰ ਦਾਖਲਾ ਲੈਣ ਤੋਂ ਪਹਿਲਾਂ ਆਪਣੇ ਐਂਪਲੌਇਅਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
Basic Training (ਬੇਸਿਕ ਟ੍ਰੇਨਿੰਗ) ਆਪਣੀ ਆਖਰੀ ਮਿਤੀ (ਡੈੱਡਲਾਈਨ) ਤੋਂ ਪਹਿਲਾਂ ਪੂਰੀ ਕਰੋ।
ਤੁਹਾਡੀ ਆਖਰੀ ਮਿਤੀ ਤੁਹਾਡੀ ਨਿਯੁਕਤੀ ਦੀ ਮਿਤੀ ਤੋਂ 120 ਦਿਨਾਂ ਦੇ ਅੰਦਰ ਹੁੰਦੀ ਹੈ। ਸਹੀ ਮਿਤੀ ਦੀ ਪੁਸ਼ਟੀ ਤੁਹਾਡਾ ਐਂਪਲੌਇਅਰ ਕਰ ਸਕਦਾ ਹੈ।
ਤੁਹਾਡੇ ਦੁਆਰਾ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ
ਟ੍ਰੇਨਿੰਗ ਦੇਖਭਾਲ ਕਰਨ ਵਾਲਿਆਂ ਲਈ ਉਪਲਬਧ ਬਹੁਤ ਸਾਰੇ ਬੈਨਿਫ਼ਿਟਾਂ ਵਿੱਚੋਂ ਸਿਰਫ਼ ਇੱਕ ਬੈਨਿਫ਼ਿਟ ਹੈ! ਤੁਹਾਨੂੰ ਕਿਫ਼ਾਇਤੀ ਹੈਲਥਕੇਅਰ ਕਵਰੇਜ, ਐਂਪਲੌਇਅਰ ਦੁਆਰਾ ਫੰਡ ਪ੍ਰਾਪਤ ਰਿਟਾਇਰਮੈਂਟ ਪਲਾਨ, ਮੁਫ਼ਤ ਤਿਲਕਣ-ਰੋਧੀ ਜੁੱਤੇ ਅਤੇ ਅਜਿਹੇ ਹੋਰ ਬਹੁਤ ਸਾਰੇ ਕੀਮਤੀ ਬੈਨਿਫ਼ਿਟ ਪ੍ਰਾਪਤ ਹੋ ਸਕਦੇ ਹਨ।
ਹੈਲਥ ਬੈਨਿਫ਼ਿਟਸ
ਲਗਾਤਾਰ ਦੋ ਮਹੀਨਿਆਂ ਤੱਕ ਹਰ ਮਹੀਨੇ 80+ ਤਨਖਾਹ ਵਾਲੇ ਘੰਟਿਆਂ ਲਈ ਕੰਮ ਕਰਨ ਤੋਂ ਬਾਅਦ, ਤੁਸੀਂ ਸਿਰਫ਼ $25 ਪ੍ਰਤੀ ਮਹੀਨੇ ਵਿੱਚ ਹੈਲਥਕੇਅਰ ਕਵਰੇਜ ਲੈਣ ਦੀ ਯੋਗਤਾ ਪੂਰੀ ਕਰ ਸਕਦੇ ਹੋ। ਕਵਰੇਜ ਵਿੱਚ ਮੈਡੀਕਲ, ਡੈਂਟਲ, ਨਜ਼ਰ ਅਤੇ ਸੁਣਨ ਸਬੰਧੀ ਦੇਖਭਾਲ, ਪ੍ਰਿਸਕ੍ਰਿਪਸ਼ਨਾਂ, ਮਾਨਸਿਕ ਸਿਹਤ ਸਹਾਇਤਾ, ਅਤੇ ਹੋਰ ਕਈ ਲਾਭ ਸ਼ਾਮਲ ਹਨ।
Caregiver Kicks
ਜਿਹੜੇ ਦੇਖਭਾਲਕਰਤਾ ਦੋ ਮਹੀਨਿਆਂ ਵਿੱਚ 160+ ਘੰਟਿਆਂ ਲਈ ਕੰਮ ਕਰਦੇ ਹਨ ਉਹ Caregiver Kicks ਲਈ ਯੋਗ ਹੋ ਸਕਦੇ ਹਨ — ਇਹ ਮੁਫ਼ਤ ਤਿਲਕਣ-ਰੋਧੀ ਜੁੱਤੇ ਕੰਮ ਦੌਰਾਨ ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੇ ਹਨ। ਯੋਗ ਦੇਖਭਾਲਕਰਤਾ ਹਰ 12 ਮਹੀਨਿਆਂ ਬਾਅਦ ਜੁੱਤਿਆਂ ਦਾ ਇੱਕ ਨਵਾਂ ਜੋੜਾ ਆਰਡਰ ਕਰ ਸਕਦੇ ਹਨ।
ਰਿਟਾਇਰਮੈਂਟ ਬੈਨਿਫ਼ਿਟ
ਕਿਸੇ ਭਾਗ ਲੈਣ ਵਾਲੇ ਐਂਪਲੌਇਅਰ ਨਾਲ 6 ਮਹੀਨੇ ਕੰਮ ਕਰਨ ਤੋਂ ਬਾਅਦ, ਤੁਹਾਡਾ ਨਾਮ Secure Retirement Plan (ਸੁਰੱਖਿਅਤ ਰਿਟਾਇਰਮੈਂਟ ਪਲਾਨ) ਵਿੱਚ ਆਪਣੇ ਆਪ ਹੀ ਦਰਜ ਹੋ ਜਾਵੇਗਾ। ਇਹ ਬੈਨਿਫ਼ਿਟ ਭਵਿੱਖ ਲਈ ਬਚਤ ਕਰਨ ਅਤੇ ਰਿਟਾਇਰਮੈਂਟ ਆਮਦਨ ਲਈ ਇੱਕ ਵਾਧੂ ਸਰੋਤ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ।
ਸਿੱਖਿਆ ਸਬੰਧੀ ਬੈਨਿਫ਼ਿਟ
Basic Training (ਬੇਸਿਕ ਟ੍ਰੇਨਿੰਗ) ਪੂਰੀ ਕਰਨ ਤੋਂ ਬਾਅਦ ਵੀ ਤੁਹਾਡੀ ਪੜ੍ਹਾਈ ਜਾਰੀ ਰਹਿੰਦੀ ਹੈ। ਦੇਖਭਾਲਕਰਤਾ ਹਰ ਸਾਲ 12 ਘੰਟਿਆਂ ਤੱਕ ਦੇ Continuing Education (ਨਿਰੰਤਰ ਸਿੱਖਿਆ) ਕੋਰਸ ਕਰ ਸਕਦੇ ਹਨ ਅਤੇ ਇਨ੍ਹਾਂ ਲਈ ਭੁਗਤਾਨ ਵੀ ਪ੍ਰਾਪਤ ਕਰ ਸਕਦੇ ਹਨ, ਇਸਦੇ ਨਾਲ ਹੀ ਉਨ੍ਹਾਂ ਨੂੰ ਵਾਧੂ ਟ੍ਰੇਨਿੰਗ ਦੇ ਪ੍ਰੋਗਰਾਮ ਅਤੇ ਸਕਿੱਲ ਵਧਾਉਣ ਦੇ ਮੌਕੇ ਵੀ ਮਿਲਦੇ ਹਨ।
ਢੁਕਵੀਂ ਨੌਕਰੀ ਲੱਭਣ ਸਬੰਧੀ ਬੈਨਿਫ਼ਿਟ
Carina ਰਾਹੀਂ ਨੌਕਰੀਆਂ ਅਤੇ ਬੈਕਅੱਪ ਦੇਖਭਾਲ ਲੱਭੋ ਜੋ ਕਿ ਦੇਖਭਾਲ ਕਰਨ ਵਾਲਿਆਂ ਲਈ ਇੱਕ ਭਰੋਸੇਮੰਦ ਅਤੇ ਵਰਤਣ ਵਿੱਚ ਆਸਾਨ ਨੌਕਰੀ ਲੱਭਣ ਦੀ ਸੇਵਾ ਹੈ। Carina ਦੇਖਭਾਲ ਕਰਨ ਵਾਲਿਆਂ ਨੂੰ ਬਿਨਾਂ ਕਿਸੇ ਖਰਚ ਦੇ ਆਸ-ਪਾਸ ਦੇ ਅਜਿਹੇ ਪਰਿਵਾਰਾਂ ਅਤੇ ਲੋਕਾਂ ਨਾਲ ਜੋੜਦੀ ਹੈ, ਜੋ ਦੇਖਭਾਲ ਲੱਭ ਰਹੇ ਹਨ।
ਮੈਂਬਰ ਰਿਸੋਰਸ ਸੈਂਟਰ (Member Resource Center, MRC)
ਜੇ ਨਾਮ ਦਰਜ ਕਰਾਉਣ, ਕੋਰਸਾਂ ਸਬੰਧੀ ਚੋਣਾਂ ਜਾਂ ਟ੍ਰੇਨਿੰਗ ਨੂੰ ਪੂਰਾ ਕਰਨ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ MRC ਨਾਲ ਸੰਪਰਕ ਕਰੋ। ਸਹਾਇਤਾ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।
ਭਾਸ਼ਾ ਸੰਬੰਧੀ ਸਹਿਯੋਗ
ਕਲਾਸਾਂ ਅਤੇ ਕੋਰਸਾਂ ਦੀ ਸਮੱਗਰੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ। ਭਾਵੇਂ ਤੁਸੀਂ ਬਗੈਰ ਅਟਕੇ ਵਧੀਆ ਅੰਗ੍ਰੇਜ਼ੀ ਬੋਲ ਲੈਂਦੇ ਹੋਵੋ, ਫੇਰ ਵੀ ਤੁਹਾਡੀ ਮੁਢਲੀ ਭਾਸ਼ਾ ਵਿੱਚ ਕੋਰਸ ਤੁਹਾਨੂੰ ਬਿਹਤਰ ਤਰੀਕੇ ਨਾਲ ਸਫ਼ਲਤਾ ਲਈ ਤਿਆਰ ਕਰ ਸਕਦਾ ਹੈ।
Peer Mentors (ਪੀਅਰ ਮੈਂਟੌਰਜ਼)
ਜੇ ਤੁਸੀਂ ਇੱਕ ਦੇਖਭਾਲ ਕਰਨ ਵਾਲੇ ਹੋ ਜੋ Basic Training (ਮੁੱਢਲੀ ਟ੍ਰੇਨਿੰਗ) ਲੈ ਰਹੇ ਹੋ ਅਤੇ ਇੱਕ ਪ੍ਰਮਾਣਿਤ ਘਰੇਲੂ ਦੇਖਭਾਲ ਸਹਾਇਕ (Home Care Aide, HCA) ਬਣਨ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ Peer Mentors (ਪੀਅਰ ਮੈਂਟੌਰਜ਼) ਤੋਂ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਾਪਤ ਕਰ ਸਕਦੇ ਹੋ।
ਅਪਾਹਜਤਾਵਾਂ ਵਾਲੇ ਵਿਦਿਆਰਥੀਆਂ ਲਈ ਸਹਿਯੋਗ
ਅਪਾਹਜਤਾ ਵਾਲੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਪਾਰਟਨਰਸ਼ਿਪ (Training Partnership) ਦੇ ਸਾਰੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨੂੰ ਪ੍ਰਾਪਤ ਕਰਨ ਵਾਸਤੇ ਮੁਨਾਸਬ ਵਿਸ਼ੇਸ਼ ਪ੍ਰਬੰਧਾਂ ਲਈ ਬੇਨਤੀ ਕਰਨ ਅਤੇ ਪ੍ਰਾਪਤ ਕਰਨ ਦਾ ਅਧਿਕਾਰ ਹੁੰਦਾ ਹੈ।
ਸਿੱਖਣ ਸਬੰਧੀ ਨੀਤੀਆਂ
ਤੁਹਾਡਾ ਕਲਾਸ ਦਾ ਸਮਾਂ ਕੀਮਤੀ ਹੈ। ਹੇਠਾਂ ਦਿੱਤੀਆਂ ਇਹ ਨੀਤੀਆਂ ਸਿੱਖਿਆ ਦੇ ਇੱਕ ਅਜਿਹੇ ਉਸਾਰੂ ਮਾਹੌਲ ਨੂੰ ਯਕੀਨੀ ਬਣਾਉਂਦੀਆਂ ਹਨ ਜਿਸ ਵਿੱਚ ਤੁਹਾਨੂੰ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਸਫ਼ਲ ਹੋਣ ਦਾ ਮੌਕਾ ਮਿਲਦਾ ਹੈ।