ਦੇਖਭਾਲਕਰਤਾਵਾਂ ਲਈ ਡਿਜ਼ਾਈਨ ਕੀਤੇ ਗਏ ਤਿਲਕਣ-ਰੋਧੀ ਜੁੱਤੇ।
ਯੋਗ ਦੇਖਭਾਲਕਰਤਾਵਾਂ ਨੂੰ ਹਰ ਸਾਲ ਇੱਕ ਮੁਫ਼ਤ ਜੋੜਾ ਮਿਲ ਸਕਦਾ ਹੈ!
ਆਰਾਮ, ਸੁਰੱਖਿਆ ਅਤੇ ਸਟਾਈਲ
ਦੇਖਭਾਲਕਰਤਾਵਾਂ ਦਾ ਕਹਿਣਾ ਹੈ Caregiver Kicks ਪੈਰਾਂ ਅਤੇ ਪਿੱਠ ਦੇ ਦਰਦ ਵਿੱਚ ਸੁਧਾਰ ਲਿਆ ਸਕਦੇ ਹਨ, ਅਤੇ ਤਿਲਕਵੇਂ ਫਰਸ਼ਾਂ 'ਤੇ ਮਦਦ ਕਰ ਸਕਦੇ ਹਨ। ਉਨ੍ਹਾਂ ਨੂੰ ਬਰਫ਼, ਬਰਫ਼ੀਲੀਆਂ ਸਥਿਤੀਆਂ ਜਾਂ ਜਿਮ ਵਿੱਚ ਵਰਤਣ ਲਈ ਡਿਜ਼ਾਈਨ ਨਹੀਂ ਕੀਤਾ ਗਿਆ ਹੈ। ਸੁਰੱਖਿਆ ਵੀਡੀਓ ਦੇਖੋ।
ਤੁਸੀਂ Reebok, Skechers, Crocs ਅਤੇ ਅਜਿਹੇ ਹੋਰ ਪ੍ਰਸਿੱਧ ਬ੍ਰਾਂਡਾਂ ਦੇ 180 ਤੋਂ ਵੀ ਵੱਧ ਸਟਾਈਲਾਂ ਵਿੱਚੋਂ ਚੋਣ ਕਰ ਸਕਦੇ ਹੋ।
ਹਰ 12 ਮਹੀਨਿਆਂ ਬਾਅਦ 1 ਮੁਫ਼ਤ ਜੋੜਾ ਮੁਫ਼ਤ ਪ੍ਰਾਪਤ ਕਰੋ।
ਯੋਗ ਹੋਣ ਲਈ: ਲਗਾਤਾਰ ਦੋ ਮਹੀਨਿਆਂ ਵਿੱਚ ਘੱਟ ਤੋਂ ਘੱਟ 80 ਘੰਟੇ (ਕੁੱਲ 160+ ਘੰਟੇ) ਕੰਮ ਕਰੋ। ਤੁਸੀਂ 4ਥੇ ਮਹੀਨੇ ਵਿੱਚ ਯੋਗ ਹੋ ਜਾਓਗੇ ਅਤੇ ਆਪਣੇ ਪਹਿਲੇ ਜੋੜੇ ਦਾ ਆਰਡਰ ਕਰ ਸਕਦੇ ਹੋ। ਇਸਤੋਂ ਬਾਅਦ, ਤੁਸੀਂ ਜਦੋਂ ਤੱਕ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਦੇ ਰਹੋਗੇ, ਉਦੋਂ ਤੱਕ ਹਰ 12 ਮਹੀਨਿਆਂ ਵਿੱਚ ਇੱਕ ਨਵਾਂ ਜੋੜਾ ਆਰਡਰ ਕਰ ਸਕਦੇ ਹੋ।
ਆਰਡਰ ਕਿਵੇਂ ਕਰਨਾ ਹੈ:
- ਆਨਲਾਈਨ ਆਰਡਰ ਕਰੋ: ਆਪਣੀ ਸੰਪਰਕ ਜਾਣਕਾਰੀ ਨਾਲ ਸਾਈਨ ਇਨ ਕਰੋ। ਤੁਹਾਡੀ ਤਸਦੀਕ ਹੋ ਜਾਣ ਤੋਂ ਬਾਅਦ, ਆਪਣੇ ਜੁੱਤੇ ਚੁਣੋ ਅਤੇ ਆਰਡਰ ਕਰੋ।
- ਫ਼ੋਨ ਦੁਆਰਾ ਆਰਡਰ ਕਰੋ: ਔਨਲਾਈਨ ਕੈਟਾਲਾਗ ਦੇਖੋ, ਅਤੇ ਫਿਰ 1-877-606-6705 'ਤੇ ਕਾਲ ਕਰੋ (ਸੋਮਵਾਰ–ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ)।
ਯੋਗਤਾ ਜਾਂ ਆਰਡਰ ਬਾਰੇ ਸਵਾਲਾਂ ਲਈ,
(ਸੋਮਵਾਰ-ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ ਤੋਂ – ਸ਼ਾਮ 6 ਵਜੇ)।
ਆਮ ਸਵਾਲ:
ਕੀ ਮੈਂ ਆਪਣੇ ਆਰਡਰ ਵਿੱਚ ਬਦਲਾਅ ਕਰ ਸਕਦਾ/ਸਕਦੀ ਹਾਂ?
ਹਾਂ। ਬਦਲਾਵਾਂ ਦੀ ਬੇਨਤੀ ਕਰਨ ਲਈ, ਜਿੰਨੀ ਛੇਤੀ ਹੋ ਸਕੇ, SR Max ਨੂੰ 1-833-599-9621 'ਤੇ ਕਾਲ ਕਰੋ (ਸੋਮਵਾਰ–ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 5 ਵਜੇ ਤੋਂ – ਸ਼ਾਮ 5 ਵਜੇ)।
ਕੀ ਮੈਂ SR Max ਵੈੱਬਸਾਈਟ ਤੋਂ ਆਪਣੇ ਜੁੱਤਿਆਂ ਦਾ ਆਰਡਰ ਕਰ ਸਕਦਾ/ਸਕਦੀ ਹਾਂ?
ਨਹੀਂ। ਤੁਹਾਨੂੰ ਸਭ ਤੋਂ ਪਹਿਲਾਂ Caregiver Kicks ਦੀ ਆਰਡਰ ਕਰਨ ਵਾਲੀ ਵੈੱਬਸਾਈਟ 'ਤੇ ਜਾਣਾ ਪਵੇਗਾ। ਜਨਤਕ SR Max ਦੀ ਵੈੱਬਸਾਈਟ ਤੋਂ ਸਿੱਧਾ ਆਰਡਰ ਕਰਨ 'ਤੇ ਭੁਗਤਾਨ ਕਰਨ ਦੀ ਲੋੜ ਹੋਵੇਗੀ। ਜੇ ਤੁਹਾਡੇ ਕੋਈ ਸਵਾਲ ਹਨ, ਤਾਂ 1-877-606-6705 'ਤੇ ਕਾਲ ਕਰੋ (ਸੋਮਵਾਰ–ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ – ਸ਼ਾਮ 6 ਵਜੇ)।
ਜੇ ਮੇਰੇ ਜੁੱਤੇ ਸਟਾਕ ਵਿੱਚ ਨਾ ਹੋਣ ਤਾਂ ਕੀ ਹੋਵੇਗਾ?
ਜੇ ਤੁਸੀਂ ਉਡੀਕ ਨਹੀਂ ਕਰਨਾ ਚਾਹੁੰਦੇ, ਤਾਂ SR Max ਤੁਹਾਨੂੰ ਤਕਰੀਬਨ ਇੱਕ ਹਫ਼ਤੇ ਦੇ ਅੰਦਰ ਈਮੇਲ ਰਾਹੀਂ ਅਨੁਮਾਨਤ ਮਿਤੀ ਅਤੇ ਕੋਈ ਹੋਰ ਸਟਾਈਲ ਚੁਣਨ ਲਈ ਹਦਾਇਤਾਂ ਦੇਵੇਗਾ।
ਮੇਰੇ ਜੁੱਤੇ ਕਦੋਂ ਪਹੁੰਚਣਗੇ?
ਆਰਡਰ ਦੇਣ ਤੋਂ ਬਾਅਦ ਤੁਹਾਨੂੰ ਡਿਲੀਵਰੀ ਦੀ ਅਨੁਮਾਨਤ ਮਿਤੀ ਬਾਰੇ ਈਮੇਲ ਰਾਹੀਂ ਅਪਡੇਟ ਪ੍ਰਾਪਤ ਹੋਣਗੇ। ਜੇ ਤੁਹਾਡੇ ਆਰਡਰ ਵਿੱਚ ਕੋਈ ਦੇਰੀ ਜਾਂ ਸਮੱਸਿਆ ਹੋਈ, ਤਾਂ SR Max ਤੁਹਾਡੇ ਨਾਲ ਈਮੇਲ ਰਾਹੀਂ ਸੰਪਰਕ ਕਰੇਗਾ।
ਕੀ ਤੁਸੀਂ P.O. Box 'ਤੇ ਸ਼ਿਪਿੰਗ ਕਰਦੇ ਹੋ?
ਹਾਂ।
ਜੇ ਮੇਰੇ ਜੁੱਤੇ ਗੁੰਮ ਜਾਂ ਚੋਰੀ ਹੋ ਜਾਂਦੇ ਹਨ ਤਾਂ ਕੀ ਹੋਵੇਗਾ?
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪੈਕੇਜ ਗੁੰਮ ਜਾ ਚੋਰੀ ਹੋ ਗਿਆ ਹੈ, ਤਾਂ 1-833-599-9621 'ਤੇ ਕਾਲ ਕਰੋ (ਸੋਮਵਾਰ–ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 5 ਵਜੇ – ਸ਼ਾਮ 5 ਵਜੇ)। SR Max ਡਿਲੀਵਰੀ ਦੇ ਸਟੇਟਸ ਬਾਰੇ ਪੁਸ਼ਟੀ ਕਰ ਸਕਦਾ ਹੈ। ਜਿਨ੍ਹਾਂ ਜੁੱਤਿਆਂ ਬਾਰੇ ਕੈਰੀਅਰ ਦੁਆਰਾ ਡਿਲੀਵਰ ਕੀਤੇ ਹੋਣ ਦੀ ਪੁਸ਼ਟੀ ਕੀਤੀ ਗਈ ਸੀ, ਉਨ੍ਹਾਂ ਦੀ ਥਾਂ ਦੂਜੇ ਜੁੱਤੇ ਨਹੀਂ ਭੇਜੇ ਜਾ ਸਕਦੇ।
ਇਹ ਜੁੱਤੇ ਹਰ ਦੇਖਭਾਲ ਕਰਨ ਵਾਲੇ ਕੋਲ ਹੋਣੇ ਚਾਹੀਦੇ ਹਨ।
ਇਹ ਬੜੇ ਹੀ ਅਰਾਮਦੇਹ ਹਨ ਅਤੇ ਇਹਨਾਂ ਨਾਲ ਤੁਸੀਂ ਆਪਣਾ ਕੰਮ ਸੁਰੱਖਿਅਤ ਢੰਗ ਨਾਲ ਕਰ ਸਕਦੇ ਹੋ, ਤਾਂ ਜੋ ਤੁਸੀਂ ਫਿਸਲ ਕੇ ਡਿੱਗ ਨਾ ਪਓ। ਅਤੇ ਇਹ ਤੁਹਾਡੀ ਪਿੱਠ ਲਈ ਵੀ ਸ਼ਾਨਦਾਰ ਹਨ। ਮੈਨੂੰ ਇਹਨਾਂ ਦੀ ਫ਼ਿਟਿੰਗ ਬਹੁਤ ਵਧੀਆ ਲੱਗਦੀ ਹੈ, ਅਤੇ ਇਹ ਪਿਆਰੇ ਵੀ ਹਨ!
Caregiver Kicks ਮੇਰੇ ਮਨਪਸੰਦ ਬੈਨਿਫ਼ਿਟਾਂ ਵਿੱਚੋਂ ਇੱਕ ਹੈ। ਤੁਹਾਡੇ ਲਈ ਕੰਮ 'ਤੇ ਅਰਾਮਦੇਹ ਮਹਿਸੂਸ ਕਰਨਾ ਜ਼ਰੂਰੀ ਹੁੰਦਾ ਹੈ। ਜੇ ਤੁਹਾਡੇ ਪੈਰ ਅਰਾਮਦੇਹ ਹਨ, ਤਾਂ ਤੁਸੀਂ ਇੱਕ ਖੁਸ਼ਹਾਲ ਪ੍ਰੋਵਾਈਡਰ ਬਣੋਗੇ!