ਸ਼ੁਰੂ ਕਰਨ
ਤੋਂ ਪਹਿਲਾਂ

ਆਪਣੀਆਂ ਟ੍ਰੇਨਿੰਗ ਲੋੜਾਂ ਅਤੇ ਸਮਾਪਤੀ ਸਮਿਆਂ ਬਾਰੇ ਜਾਣੋ।

ਤੁਹਾਨੂੰ ਜੋ Basic Training (ਬੇਸਿਕ ਟ੍ਰੇਨਿੰਗ) ਕਰਨੀ ਪਵੇਗੀ ਉਹ ਤੁਹਾਡੀ ਪ੍ਰੋਵਾਈਡਰ ਕਿਸਮ 'ਤੇ ਨਿਰਭਰ ਕਰਦੀ ਹੈ। ਆਪਣੀ ਟ੍ਰੇਨਿੰਗ ਦੀ ਲੋੜ ਅਤੇ ਉਸਨੂੰ ਪੂਰਾ ਕਰਨ ਦੀ ਆਖਰੀ ਮਿਤੀ ਦੀ ਪੁਸ਼ਟੀ ਕਰਨ ਲਈ ਆਪਣੇ ਐਂਪਲੌਇਅਰ ਨਾਲ ਸੰਪਰਕ ਕਰੋ। ਪ੍ਰੋਵਾਈਡਰ ਕਿਸਮ ਅਨੁਸਾਰ ਟ੍ਰੇਨਿੰਗ ਦੀਆਂ ਲੋੜਾਂ ਦੀ ਸੂਚੀ ਦੇਖਣ ਲਈ ਹੇਠਾਂ ਕਲਿਕ ਕਰੋ:

ਜੇ ਤੁਸੀਂ ਇੱਕ ਤੋਂ ਜ਼ਿਆਦਾ ਐਂਪਲੌਇਅਰਾਂ, ਭੂਮਿਕਾਵਾਂ ਜਾਂ ਕਲਾਇੰਟਾਂ ਲਈ ਕੰਮ ਕਰਦੇ ਹੋ ਤਾਂ ਤੁਹਾਡੀਆਂ ਟ੍ਰੇਨਿੰਗ ਦੀਆਂ ਲੋੜਾਂ ਵੱਖ-ਵੱਖ ਹੋ ਸਕਦੀਆਂ ਹਨ। ਜੇ ਤੁਸੀਂ ਇੱਕ ਤੋਂ ਵੱਧ ਕੈਟਾਗਰੀ ਵਿੱਚ ਆਉਂਦੇ ਹੋ, ਤਾਂ ਤੁਹਾਡੇ ਨੂੰ ਸਭ ਤੋਂ ਉੱਚੇ ਪੱਧਰ ਦੀ ਟ੍ਰੇਨਿੰਗ ਅਤੇ ਸਰਟੀਫ਼ਿਕੇਸ਼ਨ ਦੀਆਂ ਲੋੜਾਂ ਨੂੰ ਪੂਰਾ ਕਰਨਾ ਪਵੇਗਾ।

ਪ੍ਰੋਵਾਈਡਰ ਦੀ ਕਿਸਮ
ਓਰੀਐਂਟੇਸ਼ਨ ਅਤੇ ਸੁਰੱਖਿਆ
Basic Training (ਬੇਸਿਕ ਟ੍ਰੇਨਿੰਗ)
ਲੋੜੀਂਦੀ
Continuing Education (ਨਿਰੰਤਰ ਸਿੱਖਿਆ)
ਆਪਸ਼ਨਲ
Continuing Education (ਨਿਰੰਤਰ ਸਿੱਖਿਆ)
ਦੇਖਭਾਲ ਪ੍ਰਦਾਨ ਕਰਨ ਤੋਂ ਪਹਿਲਾਂ ਇਹ ਪੂਰੀ ਕਰੋ।
ਆਖਰੀ ਮਿਤੀ (ਡੈੱਡਲਾਈਨ) ਤੱਕ ਪੂਰੀ ਕਰੋ।
ਹਰ ਸਾਲ 12 ਘੰਟੇ ਜ਼ਰੂਰੀ।
ਆਪਸ਼ਨਲ ਔਨਲਾਈਨ ਟ੍ਰੇਨਿੰਗ।
ਸਟੈਂਡਰਡ ਹੋਮ ਕੇਅਰ ਏਡ (HCA)

ਉਹ ਦੇਖਭਾਲਕਰਤਾ ਜੋ ਕਲਾਇੰਟਾਂ ਦੀ ਪਾਰਟ-ਟਾਈਮ ਜਾਂ ਫੁੱਲ-ਟਾਈਮ ਦੇਖਭਾਲ ਕਰਦੇ ਹਨ।
HCA ਬਣਨ ਦੇ ਪੜਾਅ ਦੇਖੋ

Basic Training (ਬੇਸਿਕ ਟ੍ਰੇਨਿੰਗ) 70
ਅਡਲਟ ਚਾਈਲਡ ਪ੍ਰੋਵਾਈਡਰ

ਦੇਖਭਾਲਕਰਤਾ ਜੋ ਮਾਤਾ ਜਾਂ ਪਿਤਾ ਦੀ ਦੇਖਭਾਲ ਕਰਦੇ ਹਨ, ਵਿਆਹ ਜਾਂ ਘਰੇਲੂ ਭਾਈਵਾਲੀ (ਡੋਮੈਸਟਿਕ ਪਾਰਟਨਰਸ਼ਿਪ) ਰਾਹੀਂ ਰਿਸ਼ਤੇਦਾਰੀ ਵਿੱਚ ਪੈਂਦੇ ਮਾਤਾ-ਪਿਤਾ ਸਮੇਤ।

Basic Training (ਬੇਸਿਕ ਟ੍ਰੇਨਿੰਗ) 30
ਫ਼ੈਮਿਲੀ ਪ੍ਰੋਵਾਈਡਰ

ਉਹ ਦੇਖਭਾਲਕਰਤਾ ਜੋ ਸਿਰਫ਼ ਕਿਸੇ ਬੱਚੇ, ਭੈਣ-ਭਰਾ, ਆਂਟੀ, ਅੰਕਲ, ਭਤੀਜੀ/ਭਣੇਵੀਂ, ਭਤੀਜੇ/ਭਣੇਵੇਂ, ਚਚੇਰੇ ਭਰਾ, ਪੋਤੇ-ਪੋਤੀ/ਦੋਹਤੇ-ਦੋਹਤੀ ਜਾਂ ਦਾਦਾ-ਦਾਦੀ/ਨਾਨਾ-ਨਾਨੀ ਦੀ ਦੇਖਭਾਲ ਕਰਦੇ ਹਨ, ਜਿਹਨਾਂ ਵਿੱਚ ਵਿਆਹ ਜਾਂ ਡੋਮੈਸਟਿਕ ਪਾਰਟਨਰਸ਼ਿਪ ਵਾਲੇ ਰਿਸ਼ਤੇ ਵੀ ਸ਼ਾਮਲ ਹਨ।

Basic Training (ਬੇਸਿਕ ਟ੍ਰੇਨਿੰਗ) 30
ਲਿਮਿਟਿਡ ਸਰਵਿਸ ਪ੍ਰੋਵਾਈਡਰ

ਉਹ ਦੇਖਭਾਲਕਰਤਾ ਜੋ ਮਹੀਨੇ ਵਿੱਚ 20 ਤੋਂ ਘੱਟ ਘੰਟਿਆਂ ਲਈ ਕੰਮ ਕਰਦੇ ਹਨ।

Basic Training (ਬੇਸਿਕ ਟ੍ਰੇਨਿੰਗ) 30
ਵੈਟਰਨ ਅਫੇਅਰਜ਼ (VA) ਜੀਵਨ ਸਾਥੀ ਜਾਂ ਘਰੇਲੂ ਸਾਥੀ

ਦੇਖਭਾਲਕਰਤਾ ਜੋ VA ਹੋਮਕੇਅਰ ਪ੍ਰੋਗਰਾਮ ਰਾਹੀਂ ਜੀਵਨ ਸਾਥੀ/ਸਾਥੀ ਦੀ ਸੇਵਾ ਕਰਦੇ ਹਨ।

Basic Training (ਬੇਸਿਕ ਟ੍ਰੇਨਿੰਗ) 30
WA Cares

WA Cares ਰੈਗੂਲਰ ਅਤੇ WA Cares ਪਾਰਟ-ਟਾਈਮ ਪਰਿਵਾਰਕ ਦੇਖਭਾਲਕਰਤਾ।

Basic Training (ਬੇਸਿਕ ਟ੍ਰੇਨਿੰਗ) 16
ਰੈਸਪਿਟ ਪ੍ਰੋਵਾਈਡਰ

ਉਹ ਦੇਖਭਾਲਕਰਤਾ ਜੋ ਕਿਸੇ ਹੋਰ ਦੇਖਭਾਲ ਕਰਨ ਵਾਲੇ ਦੇ ਗਾਹਕਾਂ ਜਾਂ ਪਰਿਵਾਰ ਦੇ ਜੀਆਂ ਦੀ ਥੋੜ੍ਹੇ ਸਮੇਂ ਲਈ ਦੇਖਭਾਲ ਕਰਦੇ ਹਨ (ਪ੍ਰਤੀ ਸਾਲ 300 ਘੰਟਿਆਂ ਤੋਂ ਘੱਟ)।

Basic Training (ਬੇਸਿਕ ਟ੍ਰੇਨਿੰਗ) 9
ਮਾਪੇ ਵਜੋਂ ਵਿਅਕਤੀਗਤ ਪ੍ਰੋਵਾਈਡਰ (DDA)

ਉਹ ਮਾਪੇ ਜੋ ਆਪਣੇ ਕਿਸੇ ਵਿਕਾਸ ਪੱਖੋਂ ਅਪਾਹਜ ਬੱਚੇ ਦੀ ਦੇਖਭਾਲ ਕਰਦੇ ਹਨ।

Basic Training (ਬੇਸਿਕ ਟ੍ਰੇਨਿੰਗ) 7
ਉਹ ਪ੍ਰੋਵਾਈਡਰ ਜਿਨ੍ਹਾਂ ਕੋਲ NAC, OSPI, ਸ਼ੁਰੂਆਤੀ NAC, ਸ਼ੁਰੂਆਤੀ OSPI ਹੈ, ਜਾਂ ਜੋ ਇੱਕ ਐਕਟਿਵ LPN, RN ਜਾਂ ARNP
NAC ਹਨ: ਨਰਸਿੰਗ ਸਹਾਇਕ-ਸਰਟੀਫ਼ਾਈਡ, OSPI: ਵਿਸ਼ੇਸ਼ ਸਿੱਖਿਆ ਪ੍ਰਮਾਣ-ਪੱਤਰ
ਤੁਹਾਨੂੰ ਓਰੀਐਂਟੇਸ਼ਨ ਅਤੇ ਸੁਰੱਖਿਆ ਅਤੇ Basic Training (ਬੇਸਿਕ ਟ੍ਰੇਨਿੰਗ) ਤੋਂ ਛੋਟ ਪ੍ਰਾਪਤ ਹੈ। ਹੋਰ ਲੋੜੀਂਦੀ ਜਾਂ ਆਪਸ਼ਨਲ ਟ੍ਰੇਨਿੰਗ ਬਾਰੇ ਵਧੇਰੇ ਜਾਣਕਾਰੀ ਵਾਸਤੇ, ਕਿਰਪਾ ਕਰਕੇ ਆਪਣੇ ਐਂਪਲੌਇਅਰ ਨਾਲ ਸੰਪਰਕ ਕਰੋ।

ਟ੍ਰੇਨਿੰਗ ਬਾਰੇ ਅੱਪਡੇਟਾਂ ਲਈ ਈਮੇਲ ਚੈੱਕ ਕਰੋ।

ਜਦੋਂ ਤੁਹਾਡੀ ਨਿਯੁਕਤੀ ਹੋਈ ਸੀ, ਉਸ ਸਮੇਂ ਤੁਹਾਡੇ ਵੱਲੋਂ ਦਿੱਤੇ ਗਏ ਈਮੇਲ ਐਡਰੈੱਸ 'ਤੇ ਤੁਹਾਨੂੰ ਜ਼ਰੂਰੀ ਜਾਣਕਾਰੀ ਮਿਲੇਗੀ, ਜਿਵੇਂ ਕਿ ਤੁਹਾਡਾ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਯੂਜ਼ਰਨੇਮ 

ਆਪਣੇ ਸਹਾਇਤਾ ਵਿਕਲਪਾਂ ਬਾਰੇ ਜਾਣੋ।

ਟ੍ਰੇਨਿੰਗ ਪਾਲਿਸੀਆਂ ਬਾਰੇ ਲਾਹੇਵੰਦ ਜਾਣਕਾਰੀ ਲੱਭੋ ਅਤੇ ਟ੍ਰੇਨਿੰਗ ਵਿੱਚ ਸਫਲ ਹੋਣ ਲਈ ਤੁਹਾਡੇ ਵਾਸਤੇ ਉਪਲਬਧ ਸਹਾਇਤਾ ਸਰੋਤਾਂ, ਅਤੇ ਭਾਸ਼ਾ ਸਹਾਇਤਾ ਦਾ ਫ਼ਾਇਦਾ ਉਠਾਓ। 

ਆਪਣੀ ਟ੍ਰੇਨਿੰਗ ਪੂਰੀ ਕਰੋ

Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਲੌਗ ਇਨ ਕਰੋ।

ਜਦੋਂ ਤੁਸੀਂ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਲੌਗ ਇਨ ਕਰ ਲਓਗੇ ਤਾਂ ਤੁਸੀਂ ਆਪਣਾ ਸ਼ਡਿਊਲ ਦੇਖ ਸਕੋਗੇ, ਕਲਾਸਾਂ ਦਾ ਸ਼ਡਿਊਲ ਬਦਲ ਸਕੋਗੇ, ਅਤੇ ਆਪਣੀ ਟ੍ਰੇਨਿੰਗ ਪੂਰੀ ਕਰਨ ਵਰਗੇ ਹੋਰ ਕਈ ਕੰਮ ਕਰ ਸਕੋਗੇ। ਸ਼ੁਰੂਆਤ ਕਿਵੇਂ ਕਰਨੀ ਹੈ, ਇਹ ਜਾਣਨ ਲਈ ਯੂਜ਼ਰ ਗਾਈਡ ‘ਤੇ ਜਾਓ।

Basic Training (ਬੇਸਿਕ ਟ੍ਰੇਨਿੰਗ) ਵਿੱਚ ਦਾਖਲਾ ਲਓ।

ਜਦੋਂ ਤੁਸੀਂ ਓਰੀਐਂਟੇਸ਼ਨ ਅਤੇ ਸੁਰੱਖਿਆ ਪੂਰੀ ਕਰ ਲੈਂਦੇ ਹੋ, ਤਾਂ ਤੁਸੀਂ Basic Training (ਬੇਸਿਕ ਟ੍ਰੇਨਿੰਗ) ਵਿੱਚ ਦਾਖਲਾ ਲੈ ਸਕਦੇ ਹੋ। Consumer Direct of Washington (CDWA) ਦੁਆਰਾ ਨੌਕਰੀ 'ਤੇ ਰੱਖੇ ਹੋਏ ਦੇਖਭਾਲਕਰਤਾ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਦਾਖਲਾ ਲੈ ਸਕਦੇ ਹਨ। ਦੂਜੇ ਸਾਰੇ ਦੇਖਭਾਲ ਕਰਨ ਵਾਲਿਆਂ ਨੂੰ ਦਾਖਲਾ ਲੈਣ ਤੋਂ ਪਹਿਲਾਂ ਆਪਣੇ ਐਂਪਲੌਇਅਰ ਨਾਲ ਸੰਪਰਕ ਕਰਨਾ ਚਾਹੀਦਾ ਹੈ।  

Basic Training (ਬੇਸਿਕ ਟ੍ਰੇਨਿੰਗ) ਆਪਣੀ ਆਖਰੀ ਮਿਤੀ (ਡੈੱਡਲਾਈਨ) ਤੋਂ ਪਹਿਲਾਂ ਪੂਰੀ ਕਰੋ।

ਤੁਹਾਡੀ ਆਖਰੀ ਮਿਤੀ ਤੁਹਾਡੀ ਨਿਯੁਕਤੀ ਦੀ ਮਿਤੀ ਤੋਂ 120 ਦਿਨਾਂ ਦੇ ਅੰਦਰ ਹੁੰਦੀ ਹੈ ਸਹੀ ਮਿਤੀ ਦੀ ਪੁਸ਼ਟੀ ਤੁਹਾਡਾ ਐਂਪਲੌਇਅਰ ਕਰ ਸਕਦਾ ਹੈ।   

ਤੁਹਾਡੇ ਦੁਆਰਾ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ

ਟ੍ਰੇਨਿੰਗ ਦੇਖਭਾਲ ਕਰਨ ਵਾਲਿਆਂ ਲਈ ਉਪਲਬਧ ਬਹੁਤ ਸਾਰੇ ਬੈਨਿਫ਼ਿਟਾਂ ਵਿੱਚੋਂ ਸਿਰਫ਼ ਇੱਕ ਬੈਨਿਫ਼ਿਟ ਹੈ! ਤੁਹਾਨੂੰ ਕਿਫ਼ਾਇਤੀ ਹੈਲਥਕੇਅਰ ਕਵਰੇਜ, ਐਂਪਲੌਇਅਰ ਦੁਆਰਾ ਫੰਡ ਪ੍ਰਾਪਤ ਰਿਟਾਇਰਮੈਂਟ ਪਲਾਨ, ਮੁਫ਼ਤ ਤਿਲਕਣ-ਰੋਧੀ ਜੁੱਤੇ ਅਤੇ ਅਜਿਹੇ ਹੋਰ ਬਹੁਤ ਸਾਰੇ ਕੀਮਤੀ ਬੈਨਿਫ਼ਿਟ ਪ੍ਰਾਪਤ ਹੋ ਸਕਦੇ ਹਨ। 

Add Your Heading Text Here

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.

Member Resource Center (MRC) will be closed from December 24 – January 1.

If you have questions about enrolling or completing your training, contact the MRC before they are closed. The MRC will reopen on January 2. 

Note: Contact your employer for questions about your training requirement, pay or deadline.

Get help online:

Caregiver Learning Center System Access 

The Caregiver Learning Center cannot be accessed at caregiverlearning.org. Please use seiu775bg.docebosaas.com to access your training.

ਤੁਹਾਡੇ ਸਮੇਂ ਅਤੇ ਮੁੱਲਵਾਨ ਸੂਝਬੂਝ ਲਈ ਧੰਨਵਾਦ!

ਤੁਹਾਡੇ ਸਿੱਖਣ ਦੇ ਲਾਭਾਂ ਦਾ ਵੱਧ ਤੋਂ ਵੱਧ ਲਾਭ ਲਓ। ਇਸ ਸਾਲ ਦੇ Continuing Education (ਨਿਰੰਤਰ ਸਿੱਖਿਆ) ਦੇ new online courses (ਨਵੇਂ ਔਨਲਾਈਨ ਕੋਰਸਾਂ) ਬਾਰੇ ਪੜ੍ਹੋ ਜਾਂ ਆਪਣੇ learning support (ਸਿਖਲਾਈ ਸਹਾਇਤਾ) ਵਿਕਲਪਾਂ ਦੀ ਪੜਚੋਲ ਕਰੋ।

Caregiver Learning Center System Maintenance

June 6 (Thursday) – June 10 (Monday)

You can log in, enroll and take your training in the Caregiver Learning Center during this time. 

If you complete training during the System Maintenance, it will be sent to your employer after June 10. 

Please contact your employer if you have questions about your training requirement, deadline or payment.