ਰਿਟਾਇਰਮੈਂਟ ਪਲਾਨ ਸਹਿਯੋਗ
Secure Retirement Plan (ਸਿਕਿਓਰ ਰਿਟਾਇਰਮੈਂਟ ਪਲਾਨ) ਬਾਰੇ ਸਵਾਲਾਂ ਵਿੱਚ ਮਦਦ ਪ੍ਰਾਪਤ ਕਰੋ।
ਹੇਠਾਂ ਸਾਡੇ ਰਿਟਾਇਰਮੈਂਟ ਬੈਨਿਫ਼ਿਟਸ ਵਿਸ਼ੇਸ਼ਗਾਂ ਦੇ ਕੁਝ ਸਭ ਤੋਂ ਵੱਧ ਆਮ ਸਵਾਲ ਦਿੱਤੇ ਗਏ ਹਨ। ਤੁਹਾਨੂੰ ਜਿਸ ਜਵਾਬ ਦੀ ਤਲਾਸ਼ ਹੈ, ਜੇ ਤੁਹਾਨੂੰ ਉਹ ਨਹੀਂ ਮਿਲਦਾ ਹੈ ਤਾਂ Milliman Secure Retirement ਦੇ ਗਾਹਕ ਸੇਵਾ ਪ੍ਰਤੀਨਿਧੀ ਨਾਲ ਬੇਝਿਜਕ ਹੋ ਕੇ ਸੰਪਰਕ ਕਰੋ।
Milliman ਗਾਹਕ ਸੇਵਾ
1-800-726-8303
ਕਿਸੇ Milliman Secure Retirement ਪ੍ਰਤੀਨਿਧੀ ਨਾਲ ਗੱਲ ਕਰੋ।
ਉਹਨਾਂ ਨਾਲ ਸੋਮਵਾਰ ਤੋਂ ਸ਼ੁੱਕਰਵਾਰ ਪੈਸਿਫ਼ਿਕ ਸਮੇਂ ਅਨੁਸਾਰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤਕ ਸੰਪਰਕ ਕੀਤਾ ਜਾ ਸਕਦਾ ਹੈ।
ਤੁਹਾਨੂੰ ਕਿਸੇ ਅਜਿਹੇ ਪ੍ਰਤੀਨਿਧੀ ਨਾਲ ਜੋੜਿਆ ਜਾਵੇਗਾ ਜੋ ਤੁਹਾਡੀ ਭਾਸ਼ਾ ਬੋਲਦਾ ਹੋਵੇ ਅਤੇ ਤੁਹਾਡੀ ਸਹਾਇਤਾ ਕਰ ਸਕਦਾ ਹੋਵੇ।
ਰਿਟਾਇਰਮੈਂਟ ਯੋਜਨਾ ਦਾ ਆਨਲਾਈਨ ਖਾਤਾ
Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਵਿੱਚ ਭਾਗ ਲੈਣ ਵਾਲੇ ਆਪਣਾ ਬਕਾਇਆ ਦੇਖਣ, ਖਾਤੇ ਦੇ ਸਟੇਟਮੈਂਟਾਂ ਦੇਖਣ, ਲਾਭਪਾਤਰੀ ਨਾਮਜ਼ਦ ਕਰਨ ਅਤੇ ਹੋਰ ਬਹੁਤ ਕੁਝ ਲਈ ਆਪਣੇ ਖਾਤੇ ਤੱਕ ਪਹੁੰਚ ਕਰ ਸਕਦੇ ਹਨ।
ਰਿਟਾਇਰਮੈਂਟ ਸਬੰਧੀ ਜਾਣਨਯੋਗ ਆਮ ਸ਼ਬਦ
ਰਿਟਾਇਰਮੈਂਟ ਸਬੰਧੀ ਆਮ ਸ਼ਬਦਾਂ ਅਤੇ ਉਹਨਾਂ ਦੀ ਪਰਿਭਾਸ਼ਾ ਬਾਰੇ ਜਾਣੋ, ਜਿਹਨਾਂ ਬਾਰੇ ਤੁਹਾਨੂੰ ਆਪਣੇ ਵਿੱਤੀ ਭਵਿੱਖ ਬਾਰੇ ਫ਼ੈਸਲੇ ਲੈਂਦੇ ਹੋਏ ਪਤਾ ਹੋਣਾ ਚਾਹੀਦਾ ਹੈ।
ਸਾਬਕਾ ਦੇਖਭਾਲ ਕਰਨ ਵਾਲਿਆਂ ਲਈ ਰਿਟਾਇਰਮੈਂਟ
ਭਾਵੇਂ ਤੁਸੀਂ ਹੁਣ ਦੇਖਭਾਲ ਕਰਨ ਵਾਲੇ ਵਜੋਂ ਕੰਮ ਨਾ ਕਰ ਰਹੇ ਹੋਵੋ, ਫਿਰ ਵੀ ਤੁਹਾਡੇ ਕੋਲ ਰਿਟਾਇਰਮੈਂਟ ਦੀ ਤਿਆਰੀ ਵਿੱਚ ਮਦਦ ਲਈ ਤੁਹਾਡਾ Secure Retirement Plan (SRP) ਅਤੇ ਸਰੋਤ ਮੌਜੂਦ ਹਨ।
ਆਮ ਸਵਾਲ
ਪਲਾਨ ਬਾਰੇ ਇਹਨਾਂ ਮੁੱਖ ਗੱਲਾਂ ਅਤੇ ਪਲਾਨ ਦੇ ਦਸਤਾਵੇਜ਼ਾਂ (plan documents) ਵਿਚਾਲੇ ਕਿਸੇ ਵਿਵਾਦ ਦੀ ਸਥਿਤੀ ਵਿੱਚ, ਪਲਾਨ ਦੇ ਦਸਤਾਵੇਜ਼ਾਂ ਦਾ ਕੰਟ੍ਰੋਲ ਮੰਨਿਆ ਜਾਂਦਾ ਹੈ।
ਮੈਂ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਵਿੱਚ ਕਿਵੇਂ ਭਾਗ ਲਵਾਂ?
ਕਿਸੇ ਕਵਰਡ (ਭਾਗ ਲੈਣ ਵਾਲੇ) ਐਂਪਲੌਇਅਰ ਨਾਲ 6 ਮਹੀਨਿਆਂ ਤੱਕ ਦੇਖਭਾਲਕਰਤਾ ਵਜੋਂ ਕੰਮ ਕਰਨ ਤੋਂ ਬਾਅਦ, ਤੁਹਾਡਾ ਨਾਮ ਆਪਣੇ ਆਪ ਹੀ ਦਰਜ ਹੋ ਜਾਵੇਗਾ। ਸੱਤਵੇਂ ਜਾਂ ਅੱਠਵੇਂ ਮਹੀਨੇ ਦੌਰਾਨ ਤੁਹਾਨੂੰ ਇੱਕ ਸੁਆਗਤੀ ਚਿੱਠੀ ਆਏਗੀ ਜਿਸ ਵਿੱਚ ਰਜਿਸਟ੍ਰੇਸ਼ਨ ਦਾ ਤਰੀਕਾ ਦੱਸਿਆ ਹੋਵੇਗਾ।
ਮੈਂ ਆਪਣੇ ਖਾਤੇ ਨੂੰ ਕਿਵੇਂ ਐਕਸੈਸ ਕਰਾਂ?
ਤੁਸੀਂ ਆਪਣੇ Retirement: My Plan ਖਾਤੇ ਨੂੰ ਔਨਲਾਈਨ ਐਕਸੈਸ ਕਰ ਸਕਦੇ ਹੋ।
ਜੇ ਤੁਸੀਂ ਹੁਣ ਇੱਕ ਦੇਖਭਾਲਕਰਤਾ ਦੇ ਰੂਪ ਵਿੱਚ ਕੰਮ ਨਹੀਂ ਕਰ ਰਹੇ ਹੋ, ਤਾਂ ਵੀ ਤੁਹਾਡੇ ਕੋਲ ਆਪਣੇ ਖਾਤੇ ਤੱਕ ਲੌਗਇਨ ਕਰਨ ਲਈ ਪਹੁੰਚ ਹੁੰਦੀ ਹੈ। ਆਪਣੀ ਸੰਪਰਕ ਜਾਣਕਾਰੀ ਨੂੰ ਅੱਪ-ਟੂ-ਡੇਟ ਰੱਖੋ।
Milliman ਕੌਣ ਹੈ?
Milliman, SRP ਦਾ ਰਿਕਾਰਡ ਰੱਖਦਾ ਹੈ। ਉਹ ਖਾਤੇ ਦੇ ਵੇਰਵੇ ਉਪਲਬਧ ਕਰਾਉਂਦੇ ਹਨ ਅਤੇ ਉਨ੍ਹਾਂ ਨਾਲ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 5 ਵਜੇ ਤੋਂ ਸ਼ਾਮ 5 ਤੱਕ 1-800-726-8303 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਨੁਵਾਦਕ ਉਪਲਬਧ ਹੁੰਦੇ ਹਨ।
ਮੈਂ Milliman ਨਾਲ ਆਪਣੀ ਸੰਪਰਕ ਜਾਣਕਾਰੀ ਕਿਵੇਂ ਅੱਪਡੇਟ ਕਰਾਂ?
Milliman ਨੂੰ ਤੁਹਾਡੀ ਸੰਪਰਕ ਜਾਣਕਾਰੀ ਤੁਹਾਡੇ ਐਂਪਲੌਇਅਰ ਤੋਂ ਮਿਲਦੀ ਹੈ। ਜੇ ਇਹ ਗਲਤ ਹੈ, ਤਾਂ ਇਸਨੂੰ ਸਿੱਧਾ ਆਪਣੇ ਐਂਪਲੌਇਅਰ ਤੋਂ ਅੱਪਡੇਟ ਕਰਵਾਓ। ਬਦਲਾਅ ਹੋਣ ਵਿੱਚ 45 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ।
ਜੇ ਤੁਸੀਂ ਹੁਣ ਦੇਖਭਾਲਕਰਤਾ ਨਹੀਂ ਰਹੇ, ਤਾਂ ਪਤਾ ਬਦਲਣ ਵਾਲਾ ਫ਼ਾਰਮ ਲੈਣ ਲਈ Milliman ਨਾਲ
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ 1-800-726-8303 'ਤੇ ਸੰਪਰਕ ਕਰੋ। ਅਨੁਵਾਦਕ ਉਪਲਬਧ ਹੁੰਦੇ ਹਨ।
ਮੈਨੂੰ ਮੇਰਾ ਪੈਸਾ ਕਿਵੇਂ ਮਿਲੇਗਾ, ਅਤੇ ਇਸਦੇ ਲਈ ਉਡੀਕ ਸਮਾਂ ਕਿਉਂ ਹੈ?
ਆਮ ਤੌਰ 'ਤੇ, ਪੈਸਾ ਕਢਵਾਉਣ ਵਾਸਤੇ ਤੁਹਾਡਾ 65 ਸਾਲ ਜਾਂ ਇਸਤੋਂ ਵੱਧ ਉਮਰ ਦੇ ਹੋਣਾ ਜ਼ਰੂਰੀ ਹੁੰਦਾ ਹੈ। 1 ਜਨਵਰੀ 2025 ਤੋਂ:
- ਜੇ ਤੁਹਾਡੇ ਖਾਤੇ ਵਿੱਚ $5,000 ਤੋਂ ਵੱਧ ਰਕਮ ਹੈ, ਤਾਂ ਇਸਦਾ ਭੁਗਤਾਨ ਮਹੀਨੇਵਾਰ ਕਿਸ਼ਤਾਂ (ਘੱਟੋ-ਘੱਟ $200, ਟੈਕਸ ਕੱਟਣ ਤੋਂ ਬਾਅਦ) ਵਿੱਚ ਕੀਤਾ ਜਾਵੇਗਾ।
- ਜੇ ਤੁਹਾਡੇ ਖਾਤੇ ਵਿੱਚ $5,000 ਜਾਂ ਇਸਤੋਂ ਘੱਟ ਹਨ ਅਤੇ ਤੁਸੀਂ ਹੁਣ ਕੰਮ ਨਹੀਂ ਕਰ ਰਹੇ ਹੋ, ਤਾਂ 24 ਮਹੀਨਿਆਂ ਦੀ ਉਡੀਕ ਕਰਨ ਮਗਰੋਂ, ਇਸਦਾ ਇਕਮੁਸ਼ਤ ਭੁਗਤਾਨ ਕੀਤਾ ਜਾ ਸਕਦਾ ਹੈ ਜਾਂ ਇਸਨੂੰ IRA ਵਿੱਚ ਪਾਇਆ ਜਾ ਸਕਦਾ ਹੈ।
ਇਹ ਉਡੀਕ ਅਵਧੀ ਇਸ ਲਈ ਰੱਖੀ ਗਈ ਹੈ ਕਿਉਂਕਿ ਬਹੁਤ ਸਾਰੇ ਦੇਖਭਾਲਕਰਤਾ 24 ਮਹੀਨਿਆਂ ਦੇ ਅੰਦਰ ਕੰਮ 'ਤੇ ਵਾਪਸ ਆ ਜਾਂਦੇ ਹਨ। ਇਸ ਸਮੇਂ ਦੌਰਾਨ, ਤੁਹਾਡੇ ਖਾਤੇ ਦਾ ਪੈਸਾ ਨਿਵੇਸ਼ ਵਿੱਚ ਰਹਿੰਦਾ ਹੈ ਅਤੇ ਇਸਨੂੰ ਵਧਣ ਦਾ ਮੌਕਾ ਮਿਲਦਾ ਹੈ।
ਕੀ ਪੈਸਾ ਮੇਰੀ ਤਨਖਾਹ ਤੋਂ ਕੱਟਿਆ ਜਾਂਦਾ ਹੈ?
ਜੀ ਨਹੀਂ। ਤੁਹਾਡਾ ਐਂਪਲੌਇਅਰ ਤੁਹਾਡੇ ਵੱਲੋਂ ਕਵਰਡ ਰੁਜ਼ਗਾਰ ਵਿੱਚ ਇੱਕ ਦੇਖਭਾਲਕਰਤਾ ਵਜੋਂ ਕੰਮ ਕੀਤੇ ਹਰ ਘੰਟੇ ਲਈ ਤੁਹਾਡੇ SRP ਖਾਤੇ ਵਿੱਚ ਪੈਸੇ ਜੋੜਦਾ ਹੈ। ਯੋਗਦਾਨ ਸਮੂਹਕ ਸੌਦੇਬਾਜ਼ੀ ਸਮਝੌਤੇ (Collective Bargaining Agreement, CBA) ਅਨੁਸਾਰ ਤੈਅ ਕੀਤੇ ਜਾਂਦੇ ਹਨ।
ਮੇਰਾ ਐਂਪਲੌਇਅਰ ਕਿੰਨਾ ਯੋਗਦਾਨ ਪਾ ਰਿਹਾ ਹੈ?
ਜਦੋਂ ਤੁਸੀਂ ਮੈਂਬਰ ਬਣ ਜਾਂਦੇ ਹੋ, ਤਾਂ ਤੁਹਾਡਾ ਐਂਪਲੌਇਅਰ CBA ਦੇ ਤਹਿਤ ਤੁਹਾਡੇ ਦੁਆਰਾ ਕੰਮ ਕੀਤੇ ਹਰ ਯੋਗ ਘੰਟੇ ਲਈ ਪੈਸਾ ਜਮ੍ਹਾਂ ਕਰਾਉਂਦਾ ਹੈ। ਯੋਗਦਾਨ ਦੀ ਰਕਮ ਹਰ ਐਂਪਲੌਇਅਰ ਲਈ ਵੱਖਰੀ ਹੁੰਦੀ ਹੈ। ਤੁਹਾਡਾ ਖਾਤਾ ਪੂਰੀ ਤਰ੍ਹਾਂ ਤੁਹਾਡਾ (ਨਿਹਿਤ) ਹੁੰਦਾ ਹੈ, ਮਤਲਬ ਇਹ ਕਿ ਇਸਨੂੰ ਜ਼ਬਤ ਨਹੀਂ ਕੀਤਾ ਜਾ ਸਕਦਾ।
ਕੀ ਮੈਂ ਇਸ ਵਿੱਚ ਆਪਣਾ ਪੈਸਾ ਜਮ੍ਹਾਂ ਕਰਵਾ ਸਕਦਾ/ਸਕਦੀ ਹਾਂ?
ਜੀ ਨਹੀਂ। SRP ਵਿੱਚ ਭਾਗੀਦਾਰ ਮੈਂਬਰਾਂ ਦਾ ਯੋਗਦਾਨ ਸਵੀਕਾਰ ਨਹੀਂ ਕੀਤਾ ਜਾਂਦਾ ਹੈ। ਜੇ ਤੁਸੀਂ ਹੋਰ ਬਚਤ ਕਰਨੀ ਚਾਹੁੰਦੇ ਹੋ, ਤਾਂ Individual Retirement Account (IRA) (ਵਿਅਕਤੀਗਤ ਰਿਟਾਇਰਮੈਂਟ ਖਾਤਾ) ਖੋਲ੍ਹਣ ਬਾਰੇ ਵਿਚਾਰ ਕਰੋ। ਘੱਟ-ਲਾਗਤ ਵਾਲੇ IRA ਵਿਕਲਪ ਦੇਖਣ ਲਈ Washington State Retirement Marketplace (ਵਾਸ਼ਿੰਗਟਨ ਸਟੇਟ ਰਿਟਾਇਰਮੈਂਟ ਮਾਰਕਿਟਪਲੇਸ) 'ਤੇ ਜਾਓ।
65 ਸਾਲ ਦੀ ਉਮਰ ਵਿੱਚ ਮੈਂ ਸਾਰੀ ਰਕਮ ਇੱਕੋ ਵਾਰ ਕਿਉਂ ਨਹੀਂ ਕਢਵਾ ਸਕਦਾ/ਸਕਦੀ?
SRP ਨੂੰ ਰਿਟਾਇਰਮੈਂਟ ਵਿੱਚ ਸੋਸ਼ਲ ਸਿਕਿਓਰਿਟੀ ਜਾਂ IRA ਵਰਗੇ ਹੋਰ ਸਾਧਨਾਂ ਦੇ ਨਾਲ ਹਰ ਮਹੀਨੇ ਆਮਦਨ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। 65 ਸਾਲ ਦੀ ਉਮਰ ਤੋਂ ਬਾਅਦ ਵੀ ਕੰਮ ਕਰਨ ਵਾਲੇ ਦੇਖਭਾਲਕਰਤਾ ਮਹੀਨੇਵਾਰ ਭੁਗਤਾਨ ਲੈਂਦੇ ਰਹਿ ਸਕਦੇ ਹਨ, ਅਤੇ ਐਂਪਲੌਇਅਰ ਵੱਲੋਂ ਜੋੜਿਆ ਗਿਆ ਪੈਸਾ ਉਹਨਾਂ ਦੇ ਖਾਤੇ ਦੇ ਬਕਾਏ ਨੂੰ ਵਧਾਉਂਦਾ ਰਹਿੰਦਾ ਹੈ।
ਇਸ ਬਾਰੇ ਫ਼ੈਸਲਾ ਕੌਣ ਕਰਦਾ ਹੈ ਕਿ ਮੇਰੇ ਪੈਸੇ ਨੂੰ ਕਿੱਥੇ ਲਾਇਆ (ਨਿਵੇਸ਼ ਕੀਤਾ) ਜਾਵੇਗਾ?
SRP ਦੇ ਟ੍ਰਸਟੀ ਨਿਵੇਸ਼ਾਂ ਦੀ ਦੇਖਰੇਖ ਕਰਦੇ ਹਨ, ਜਿਨ੍ਹਾਂ ਦਾ ਪ੍ਰਬੰਧਨ ਮਾਹਰਾਂ ਦੁਆਰਾ ਕੀਤਾ ਜਾਂਦਾ ਹੈ ਤਾਂ ਜੋ ਸਮੇਂ ਦੇ ਨਾਲ ਤੁਹਾਡੀ ਬਚਤ ਵਿੱਚ ਵਾਧਾ ਹੋ ਸਕੇ। SRP ਤੁਹਾਡੀ ਜਨਮ ਮਿਤੀ ਦੇ ਅਧਾਰ 'ਤੇ ਟੀਚਾਬੱਧ ਮਿਤੀ ਵਾਲੇ ਫ਼ੰਡਾਂ ਦੀ ਵਰਤੋਂ ਕਰਦਾ ਹੈ।
ਜੇ ਮੇਰੀ ਨੌਕਰੀ ਖਤਮ ਹੋਣ ਦੀ ਮਿਤੀ ਗਲਤ ਹੋਵੇ ਜਾਂ ਦਰਜ ਨਾ ਕੀਤੀ ਗਈ ਹੋਵੇ ਤਾਂ ਕੀ ਹੋਵੇਗਾ?
ਤੁਹਾਡੀ ਨੌਕਰੀ ਖਤਮ ਹੋਣ ਦੀ ਮਿਤੀ ਦਾ ਹਿਸਾਬ ਤੁਹਾਡੇ ਆਖਰੀ ਯੋਗਦਾਨ ਦੀ ਮਿਤੀ ਤੋਂ ਲਗਾਇਆ ਜਾਂਦਾ ਹੈ। ਛੋਟੇ ਖਾਤਿਆਂ ਨੂੰ ਤੁਹਾਡੇ ਅਖੀਰਲੇ ਯੋਗਦਾਨ ਦੇ 24 ਮਹੀਨੇ ਪੂਰੇ ਹੋ ਜਾਣ ਤੋਂ ਪਹਿਲਾਂ ਬੰਦ ਨਹੀਂ ਕੀਤਾ ਜਾ ਸਕਦਾ। ਮਦਦ ਲਈ Summary Plan Description (SPD) (ਸੰਖੇਪ ਯੋਜਨਾ ਵੇਰਵਾ) ਦੇਖੋ ਜਾਂ Milliman ਨਾਲ ਸੰਪਰਕ ਕਰੋ।
ਮੈਂ ਰਿਟਾਇਰਮੈਂਟ ਲਈ ਹੋਰ ਕਿਸ ਤਰ੍ਹਾਂ ਬਚਤ ਕਰ ਸਕਦਾ/ਸਕਦੀ ਹਾਂ?
SRP ਤੋਂ ਇਲਾਵਾ, ਤੁਸੀਂ ਇਨ੍ਹਾਂ ਤਰੀਕਿਆਂ ਰਾਹੀਂ ਵੀ ਬਚਤ ਕਰ ਸਕਦੇ ਹੋ:
- ਇੱਕ Individual Retirement Account (IRA) (ਵਿਅਕਤੀਗਤ ਰਿਟਾਇਰਮੈਂਟ ਖਾਤਾ)।
- ਜੇ ਤੁਸੀਂ ਯੋਗ ਹੋ ਤਾਂ, ਐਂਪਲੌਇਅਰ ਦੁਆਰਾ ਸਪਾਂਸਰ ਕੀਤੀਆਂ ਹੋਰ ਯੋਜਨਾਵਾਂ।
ਇਨ੍ਹਾਂ ਮੁੱਖ ਗੱਲਾਂ ਵਿਚਾਲੇ ਕਿਸੇ ਵੀ ਮਦਭੇਦ ਦੀ ਸਥਿਤੀ ਵਿੱਚ ਪਲਾਨ ਦਸਤਾਵੇਜ਼ਾਂ ਨੂੰ ਹੀ ਸਹੀ ਮੰਨਿਆ ਜਾਵੇਗਾ।