ਰਿਟਾਇਰਮੈਂਟ ਆਮਦਨ ਦੇ ਆਮ ਸਾਧਨ

ਇਸ ਨੂੰ 3-ਪੈਰਾਂ ਵਾਲੇ ਸਟੂਲ ਦੇ ਰੂਪ ਵਿੱਚ ਸੋਚੋ – ਸੰਤੁਲਿਤ ਰਹਿਣ ਲਈ ਤੁਹਾਡੇ ਵਾਸਤੇ ਰਿਟਾਇਰਮੈਂਟ ਆਮਦਨ ਦੇ 3 ਸਾਧਨਾਂ ਦੀ ਲੋੜ ਹੋਵੇਗੀ।

ਤੁਹਾਡਾ Secure Retirement Plan (SRP)

ਇੱਕ ਅਜਿਹਾ ਬੈਨਿਫ਼ਿਟ ਹੈ ਜੋ ਤੁਹਾਨੂੰ SEIU 775 Benefits Group ਰਾਹੀਂ ਮਿਲਦਾ ਹੈ। ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਵੱਲੋਂ ਇੱਕ ਦੇਖਭਾਲਕਰਤਾ ਵਜੋਂ ਕੰਮ ਕੀਤੇ ਗਏ ਹਰ ਘੰਟੇ ਲਈ ਤੁਹਾਡੇ SRP ਖਾਤੇ ਵਿੱਚ ਪੈਸੇ ਜੋੜਦਾ ਹੈ। ਤੁਹਾਡੀ ਤਨਖਾਹ ਵਿੱਚੋਂ ਕੁਝ ਨਹੀਂ ਕੱਟਿਆ ਜਾਂਦਾ!

ਸੋਸ਼ਲ ਸਿਕਿਓਰਟੀ

ਰਿਟਾਇਰਮੈਂਟ ਦੇ ਪੈਸੇ ਦਾ ਇੱਕ ਹੋਰ ਆਮ ਸਰੋਤ ਹੈ, ਪਰ ਇਹ ਹਰ ਕਿਸੇ ਨੂੰ ਨਹੀਂ ਮਿਲਦਾ ਹੈ। ਤੁਸੀਂ ਆਪਣੇ ਪੇਅ ਸਟੱਬ (ਤਨਖਾਹ ਦੀ ਪਰਚੀ) ਨੂੰ ਦੇਖ ਕੇ ਪਤਾ ਲਗਾ ਸਕਦੇ ਹੋ ਕਿ ਤੁਸੀਂ ਸੋਸ਼ਲ ਸਿਕਿਓਰਟੀ ਵਿੱਚ ਭੁਗਤਾਨ ਕਰ ਰਹੇ ਹੋ ਜਾਂ ਨਹੀਂ। ਜੇ "ਸੋਸ਼ਲ ਸਿਕਿਓਰਟੀ ਕਰਮਚਾਰੀ ਟੈਕਸ" ਦੇ ਤਹਿਤ ਪੈਸਾ ਪਾਇਆ ਗਿਆ ਹੈ ਤਾਂ ਤੁਹਾਡੇ ਕੋਲ ਸੋਸ਼ਲ ਸਿਕਿਓਰਟੀ ਹੋਣੀ ਚਾਹੀਦੀ ਹੈ। ਕੁਝ ਮਾਪੇ ਪ੍ਰਦਾਤਾ (ਪੇਰੈਂਟ ਪ੍ਰੋਵਾਈਡਰ) ਸ਼ਾਇਦ ਯੋਗ ਨਾ ਹੋਣ।

ਤਕਰੀਬਨ ਹਰ ਅਮਰੀਕੀ ਵਰਕਰ ਪੇਅਰੋਲ ਟੈਕਸ ਵਿੱਚ ਯੋਗਦਾਨ ਪਾ ਕੇ ਆਪਣੀ ਰਿਟਾਇਰਮੈਂਟ ਵਿੱਚ ਸੋਸ਼ਲ ਸਿਕਿਓਰਟੀ ਲਾਭ ਪ੍ਰਾਪਤ ਕਰ ਸਕਦਾ ਹੈ। ਜੇ ਤੁਸੀਂ ਯੋਗਤਾ ਪੂਰੀ ਕਰਦੇ ਹੋ, ਤਾਂ ਤੁਹਾਨੂੰ 62 ਸਾਲ ਦੀ ਉਮਰ ਤੋਂ ਹੀ ਮਹੀਨੇਵਾਰ ਸੋਸ਼ਲ ਸਿਕਿਓਰਟੀ ਭੁਗਤਾਨ ਮਿਲਣਾ ਸ਼ੁਰੂ ਹੋ ਜਾਵੇਗਾ। ਹਰ ਕਿਸੇ ਨੂੰ ਸੋਸ਼ਲ ਸਿਕਿਓਰਟੀ ਨਹੀਂ ਮਿਲਦੀ ਹੈ, ਜਿਵੇਂ ਕਿ ਕੁਝ ਮਾਪੇ ਪ੍ਰਦਾਤਾਵਾਂ (Parent Providers) ਨੂੰ, ਪਰ ਜੇ ਤੁਸੀਂ ਵਿਆਹੇ ਹੋਏ ਹੋ ਤਾਂ ਤੁਸੀਂ ਅਜੇ ਵੀ ਪਤੀ/ਪਤਨੀ ਵਜੋਂ ਲਾਭ ਲਈ ਯੋਗ ਹੋ ਸਕਦੇ ਹੋ।

 

ਸੋਸ਼ਲ ਸਿਕਿਓਰਟੀ ਨੂੰ ਸਮਝਣ ਅਤੇ ਤੁਹਾਡੀ ਰਿਟਾਇਰਮੈਂਟ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਲਈ 3 ਸਧਾਰਨ ਜਿਹੇ ਸੁਝਾਅ:

  1. ਦੇਖੋ ਕਿ ਕੀ ਤੁਸੀਂ ਯੋਗ ਹੋ। ਤੁਸੀਂ ਆਪਣੇ ਪੇਅ ਸਟੱਬ (ਤਨਖਾਹ ਦੀ ਪਰਚੀ) ਨੂੰ ਦੇਖ ਕੇ ਪਤਾ ਲਗਾ ਸਕਦੇ ਹੋ ਕਿ ਤੁਸੀਂ ਸੋਸ਼ਲ ਸਿਕਿਓਰਟੀ ਵਿੱਚ ਭੁਗਤਾਨ ਕਰ ਰਹੇ ਹੋ ਜਾਂ ਨਹੀਂ। ਜੇ “ਸੋਸ਼ਲ ਸਿਕਿਓਰਟੀ ਕਰਮਚਾਰੀ ਟੈਕਸ” ਦੇ ਤਹਿਤ ਪੈਸਾ ਪਾਇਆ ਗਿਆ ਹੈ ਤਾਂ ਤੁਹਾਡੇ ਕੋਲ ਸੋਸ਼ਲ ਸਿਕਿਓਰਟੀ ਹੋਣੀ ਚਾਹੀਦੀ ਹੈ।* ਸੋਸ਼ਲ ਸਿਕਿਓਰਟੀ ਰਿਟਾਇਰਮੈਂਟ ਬੈਨਿਫ਼ਿਟ ਬਾਰੇ ਹੋਰ ਜਾਣੋ।
  2. ਵਰਤੋਂ ਵਿੱਚ ਆਸਾਨ ਇਸ ਸੋਸ਼ਲ ਸਿਕਿਓਰਟੀ ਕੈਲਕੁਲੇਟਰ ਦੀ ਵਰਤੋਂ ਕਰੋ। ਇਹ ਦੇਖਣ ਲਈ ਆਪਣੀ ਜਨਮ ਮਿਤੀ ਅਤੇ ਆਪਣੀ ਆਮਦਨ ਦਰਜ ਕਰੋ ਕਿ ਤੁਸੀਂ ਸੋਸ਼ਲ ਸਿਕਿਓਰਟੀ ਤੋਂ ਕਿੰਨਾ ਪੈਸਾ ਪ੍ਰਾਪਤ ਕਰ ਸਕਦੇ ਹੋ ਅਤੇ ਜਦੋਂ ਤੁਹਾਨੂੰ ਆਪਣਾ ਪੂਰਾ ਮਹੀਨੇਵਾਰ ਭੁਗਤਾਨ ਪ੍ਰਾਪਤ ਮਿਲਣਾ ਸ਼ੁਰੂ ਹੋਵੇਗਾ ਤਾਂ ਤੁਹਾਡੀ ਉਮਰ ਕਿੰਨੀ ਹੋਵੇਗੀ।
  3. ਜੇ ਤੁਸੀਂ ਰਿਟਾਇਰ ਹੋਣ ਲਈ ਤਿਆਰ ਹੋ, ਤਾਂ ਅਪਲਾਈ ਕਰਨ ਲਈ ਮੇਰਾ ਸੋਸ਼ਲ ਸਿਕਿਓਰਟੀ ਖਾਤਾ ਬਣਾਓ।

**ਜੇ ਤੁਸੀਂ ਸਮਾਜਿਕ ਸੁਰੱਖਿਆ ਲਈ ਯੋਗਤਾ ਪੂਰੀ ਨਹੀਂ ਕਰਦੇ ਹੋ, ਤਾਂ ਵਾਸ਼ਿੰਗਟਨ ਦੇ ਰਿਟਾਇਰਮੈਂਟ ਮਾਰਕਿਟਪਲੇਸ (Washington’s Retirement Marketplace) ਰਾਹੀਂ IRA ਖੋਲ੍ਹਣ ਬਾਰੇ ਵਿਚਾਰ ਕਰੋ। ਇਹ ਅਸਾਨ ਅਤੇ ਕਿਫ਼ਾਇਤੀ ਹੈ!

ਇੱਕ IRA ਵਰਗੀਆਂ ਨਿੱਜੀ ਬੱਚਤਾਂ

ਵਿਅਕਤੀਗਤ ਰਿਟਾਇਰਮੈਂਟ ਖਾਤਾ (Individual Retirement Account, IRA) ਇੱਕ ਵਿਕਲਪਿਕ ਰਿਟਾਇਰਮੈਂਟ ਖਾਤਾ ਹੁੰਦਾ ਹੈ ਜੋ ਤੁਹਾਨੂੰ ਆਪਣੀ ਨਿੱਜੀ ਰਿਟਾਇਰਮੈਂਟ ਬੱਚਤ ਨੂੰ ਵਧਾਉਣ ਲਈ ਆਪਣੇ ਪੇਅਚੈੱਕ ਵਿੱਚੋਂ ਪੈਸੇ ਕੱਢ ਕੇ ਇਸ ਵਿੱਚ ਪਾਉਣ ਦਾ ਮੌਕਾ ਦਿੰਦਾ ਹੈ। IRA ਖੋਲ੍ਹਣਾ ਇੱਕ ਅਜਿਹਾ ਸ਼ਾਨਦਾਰ ਤਰੀਕਾ ਹੈ ਜਿਸ ਨਾਲ ਤੁਸੀਂ ਆਪਣੇ ਭਵਿੱਖ ਲਈ ਬਚਤ ਕਰ ਸਕਦੇ ਹੋ।

ਨਿੱਜੀ ਬੱਚਤ ਖਾਤਾ ਖੋਲ੍ਹਣਾ ਅਤੇ ਉਸ ਵਿੱਚ ਯੋਗਦਾਨ ਪਾਉਣਾ ਰਿਟਾਇਰ ਹੋਣ ਦਾ ਇੱਕ ਹੋਰ ਮਹੱਤਵਪੂਰਨ ਹਿੱਸਾ ਹੈ। ਹਰ ਮਹੀਨੇ $5 ਜਿੰਨੀ ਥੋੜ੍ਹੀ ਜਿਹੀ ਬਚਤ ਕਰਨ ਨਾਲ ਵੀ ਤੁਹਾਡੇ ਰਿਟਾਇਰ ਹੋਣ ਲਈ ਤਿਆਰ ਹੋਣ ਤੱਕ ਕਾਫ਼ੀ ਫ਼ਰਕ ਪੈ ਸਕਦਾ ਹੈ।

ਰਿਟਾਇਰ ਹੋਣਾ ਤਾਂ ਦੂਰ ਦੀ ਗੱਲ ਰਹੀ, ਐਮਰਜੈਂਸੀ ਸਥਿਤੀਆਂ ਅਤੇ ਅਚਾਨਕ ਆਏ ਖਰਚਿਆਂ ਜਿਵੇਂ ਕਿ ਵੈਟਰਨਰੀ ਬਿੱਲਾਂ ਜਾਂ ਕਾਰ ਦੀਆਂ ਸਮੱਸਿਆਵਾਂ ਲਈ ਯੋਜਨਾ ਬਣਾਉਣਾ ਵੀ ਔਖਾ ਹੋ ਸਕਦਾ ਹੈ। ਪਰ, ਜੇ ਤੁਸੀਂ ਯੋਜਨਾ ਬਣਾਉਣ ਲਈ ਕੁਝ ਕਦਮ ਚੁੱਕਦੇ ਹੋ, ਤਾਂ ਤੁਸੀਂ ਉਹਨਾਂ ਖਰਚਿਆਂ ਦੇ ਭਾਰੀ ਬੋਝ ਬਣ ਜਾਣ ਤੋਂ ਬਚਾਅ ਕਰ ਸਕਦੇ ਹੋ।

ਆਪਣੀ ਨਿੱਜੀ ਬੱਚਤ ਸ਼ੁਰੂ ਕਰਨ ਅਤੇ ਐਮਰਜੈਂਸੀ ਸਥਿਤੀਆਂ ਲਈ ਬਚਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ 4 ਸੁਝਾਅ:

  • ਇੱਕ ਬਜਟ ਬਣਾਓ। ਸ਼ੁਰੂਆਤ ਇਹ ਤੁਲਨਾ ਕਰਦੇ ਹੋਏ ਕਰੋ ਕਿ ਤੁਸੀਂ ਹਰ ਮਹੀਨੇ ਕਿੰਨੇ ਪੈਸੇ ਕਮਾਉਂਦੇ ਹੋ ਬਨਾਮ ਤੁਸੀਂ ਇੱਕ ਆਮ ਮਹੀਨੇ ਵਿੱਚ ਕਿੰਨਾ ਖਰਚ ਕਰਦੇ ਹੋ। ਉਸਤੋਂ ਬਾਅਦ ਤੁਸੀਂ ਇਹ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਕਿਸ ਚੀਜ਼ 'ਤੇ ਖਰਚਾ ਘਟਾ ਸਕਦੇ ਹੋ, ਅਤੇ ਬਚਤ ਖਾਤੇ ਵਿੱਚ ਕਿੰਨਾ ਪੈਸਾ ਪਾਉਣਾ ਹੈ।
  • ਆਪਣੇ ਬੈਂਕ ਦੇ ਨਾਲ ਆਟੋਮੈਟਿਕ ਬੱਚਤਾਂ ਸੈੱਟ ਅੱਪ ਕਰੋ। ਤੁਸੀਂ ਇਹ ਫ਼ੈਸਲਾ ਕਰ ਸਕਦੇ ਹੋ ਕਿ ਕਿੰਨੀ ਬਚਤ ਕਰਨੀ ਹੈ ਅਤੇ ਕਿੰਨੀ ਵਾਰ ਕਰਨੀ ਹੈ। ਇੱਥੋਂ ਤੱਕ ਕਿ ਹਰ ਮਹੀਨੇ $5 ਜਿੰਨੀ ਥੋੜ੍ਹੀ ਜਿਹੀ ਬਚਤ ਕਰਨ ਨਾਲ ਵੀ ਸਮੇਂ ਦੇ ਨਾਲ ਪੈਸਾ ਇਕੱਠਾ ਹੋ ਸਕਦਾ ਹੈ।
  • ਕ੍ਰੈਡਿਟ ਕਾਰਡ ਦੇ ਇਸਤੇਮਾਲ ਨੂੰ ਸੀਮਤ ਕਰੋ। ਕ੍ਰੈਡਿਟ ਕਾਰਡ ਐਮਰਜੈਂਸੀ ਸਥਿਤੀਆਂ ਵਿੱਚ ਮਦਦ ਕਰ ਸਕਦੇ ਹਨ, ਪਰ ਇਸ ਨਾਲ ਜ਼ਿਆਦਾ ਖਰਚ ਕਰਨਾ ਅਸਾਨ ਹੋ ਸਕਦਾ ਹੈ ਅਤੇ ਤੁਹਾਨੂੰ ਵਿਆਜ ਵਿੱਚ ਵਧੇਰੇ ਪੈਸੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਜਦੋਂ ਤੁਸੀਂ ਸਿਰਫ਼ ਐਮਰਜੈਂਸੀ ਸਥਿਤੀਆਂ ਲਈ ਵੀ ਬਚਤ ਖਾਤਾ ਬਣਾ ਲੈਂਦੇ ਹੋ, ਤਾਂ ਇਹ ਸਮੁੱਚੇ ਤੌਰ 'ਤੇ ਪੈਸੇ ਬਚਾਉਣ ਵਿੱਚ ਵੀ ਤੁਹਾਡੀ ਮਦਦ ਕਰ ਸਕਦਾ ਹੈ।
  • ਮਹੀਨੇਵਾਰ ਖਰਚਿਆਂ ਦੀ ਤੁਲਨਾ ਕਰੋ। ਇਹ ਪਤਾ ਲਗਾਓ ਕਿ ਕੀ ਤੁਸੀਂ ਕਾਰ ਇੰਸ਼ੋਰੈਂਸ ਦੀ ਮੁਕਾਬਲਤਨ ਘੱਟ ਦਰ ਦੇ ਲਈ ਯੋਗਤਾ ਪੂਰੀ ਕਰਦੇ ਹੋ ਜਾਂ ਬਦਲ ਕੇ ਕੋਈ ਘੱਟ ਮਹਿੰਗਾ ਫ਼ੋਨ ਪਲਾਨ ਲੈਣ ਦੀ ਕੋਸ਼ਿਸ਼ ਕਰੋ। ਤੁਸੀਂ ਜੋ ਪੈਸਾ ਬਚਾਉਂਦੇ ਹੋ ਉਸਨੂੰ ਸਿੱਧਾ ਤੁਹਾਡੇ ਬਚਤ ਖਾਤੇ ਵਿੱਚ ਪਾਇਆ ਜਾ ਸਕਦਾ ਹੈ!

ਵਿਅਕਤੀਗਤ ਰਿਟਾਇਰਮੈਂਟ ਖਾਤੇ (Individual Retirement Accounts, IRAs)

IRA ਖੋਲ੍ਹਣਾ ਅਸਾਨ ਅਤੇ ਕਿਫ਼ਾਇਤੀ ਹੈ ਅਤੇ ਇਸ ਨਾਲ ਸਮਾਂ ਪਾ ਕੇ ਤੁਹਾਡਾ ਪੈਸਾ ਵਧਦਾ ਹੈ!

IRA ਨਾਲ ਸ਼ੁਰੂਆਤ ਕਰਨਾ ਸੌਖਾ ਹੈ।

IRA ਖੋਲ੍ਹਣਾ ਤੁਹਾਡੀ ਰਿਟਾਇਰਮੈਂਟ ਲਈ ਵਧੇਰੇ ਪੈਸਾ ਬਚਾਉਣ ਦਾ ਇੱਕ ਸੌਖਾ ਤਰੀਕਾ ਹੈ – ਉਸ ਪੈਸੇ ਤੋਂ ਇਲਾਵਾ ਜੋ ਤੁਹਾਨੂੰ ਆਪਣੀ SEIU 775 Secure Retirement Plan ਤੋਂ ਮਿਲਦਾ ਹੈ। ਤੁਸੀਂ $5 ਜਿੰਨੇ ਥੋੜ੍ਹੇ ਪੈਸਿਆਂ ਨਾਲ ਵੀ ਆਪ ਇੱਕ IRA ਖੋਲ੍ਹ ਸਕਦੇ ਹੋ।

ਵਾਸ਼ਿੰਗਟਨ ਦੀ ਰਿਟਾਇਰਮੈਂਟ ਮਾਰਕਿਟਪਲੇਸ ਇੱਕ ਸੁਰੱਖਿਅਤ ਵੈੱਬਸਾਈਟ ਹੈ ਜਿੱਥੇ ਤੁਸੀਂ ਵਾਸ਼ਿੰਗਟਨ ਰਾਜ ਦੁਆਰਾ ਪ੍ਰਮਾਣਤ, ਘੱਟ ਲਾਗਤ ਵਾਲੇ ਰਿਟਾਇਰਮੈਂਟ ਬਚਤ ਪਲਾਨਾਂ ਜਿਵੇਂ ਕਿ ਇੱਕ IRA, ਦੀ ਤੁਲਨਾ ਕਰ ਸਕਦੇ ਹੋ:

  • Aspire ਵਾਸ਼ਿੰਗਟਨ ਦੇ ਰਿਟਾਇਰਮੈਂਟ ਮਾਰਕਿਟਪਲੇਸ 'ਤੇ ਮਿਲਣ ਵਾਲੇ IRAs ਪ੍ਰੋਵਾਈਡਰਾਂ ਵਿੱਚੋਂ ਇੱਕ ਹੈ। ਉਹ ਵਿਅਕਤੀਗਤ ਰਿਟਾਇਰਮੈਂਟ ਖਾਤਿਆਂ ਤੋਂ ਇਲਾਵਾ ਕਿਫ਼ਾਇਤੀ ਦਰਾਂ 'ਤੇ ਵਿੱਤੀ ਯੋਜਨਾ ਬਣਾਉਣ ਦੇ ਸਾਧਨ ਵੀ ਪ੍ਰਦਾਨ ਕਰਦੇ ਹਨ।
  • FinHabits WA ਰਿਟਾਇਰਮੈਂਟ ਮਾਰਕਿਟਪਲੇਸ 'ਤੇ ਮਿਲਣ ਵਾਲੇ IRA ਪ੍ਰੋਵਾਈਡਰਾਂ ਵਿੱਚੋਂ ਇੱਕ ਹੈ। FinHabits ਕਿਫ਼ਾਇਤੀ ਦਰਾਂ 'ਤੇ ਵੰਨ-ਸੁਵੰਨੇ ਪੋਰਟਫ਼ੋਲੀਓ ਪ੍ਰਦਾਨ ਕਰਦਾ ਹੈ।

ਰਿਟਾਇਰਮੈਂਟ ਲਈ ਬਚਤ ਕਰਨ ਨਾਲ ਟੈਕਸ ਵਿੱਚ ਫ਼ਾਇਦਾ ਹੁੰਦਾ ਹੈ।

ਜਦੋਂ ਤੁਸੀਂ IRA ਵਰਗੇ ਰਿਟਾਇਰਮੈਂਟ ਖਾਤਿਆਂ ਵਿੱਚ ਪੈਸਾ ਜਮ੍ਹਾ ਕਰਨ ਲਈ ਯੋਗਦਾਨ ਪਾਉਂਦੇ ਹੋ, ਤਾਂ ਤੁਸੀਂ ਪ੍ਰੀ-ਟੈਕਸ ਡਾਲਰਾਂ ਦਾ ਇਸਤੇਮਾਲ ਕਰ ਸਕਦੇ ਹੋ, ਜਿਸ ਨਾਲ ਤੁਹਾਡੀ ਟੈਕਸਯੋਗ ਆਮਦਨ ਘੱਟ ਜਾਂਦੀ ਹੈ। ਤੁਹਾਡੇ ਖਾਤੇ ਵਿੱਚ ਪੈਸਾ ਬਗੈਰ ਕੋਈ ਟੈਕਸ ਲੱਗੇ ਉਦੋਂ ਤੱਕ ਵੱਧ ਸਕਦਾ ਹੈ ਜਦੋਂ ਤੱਕ ਤੁਸੀਂ ਇਸਨੂੰ ਰਿਟਾਇਰਮੈਂਟ ਵਿੱਚ ਕੱਢ ਨਹੀਂ ਲੈਂਦੇ ਹੋ। ਇਸ ਨਾਲ ਟੈਕਸ ਵਿੱਚ ਤੁਹਾਡਾ ਪੈਸਾ ਬਚ ਸਕਦਾ ਹੈ ਅਤੇ ਇੱਕ ਵਧੇਰੇ ਸੁਰੱਖਿਅਤ ਵਿੱਤੀ ਭਵਿੱਖ ਬਣਾਉਣ ਵਿੱਚ ਤੁਹਾਨੂੰ ਮਦਦ ਮਿਲ ਸਕਦੀ ਹੈ।

ਜੇ ਤੁਸੀਂ ਸੇਵਰਜ਼ ਟੈਕਸ ਕ੍ਰੈਡਿਟ (Saver’s Tax Credit) ਦੇ ਲਈ ਯੋਗ ਹੋ ਤਾਂ ਤੁਸੀਂ ਟੈਕਸ ਰਿਫੰਡ ਕ੍ਰੈਡਿਟ ਵਿੱਚ ਪ੍ਰਤੀ ਸਾਲ $1000 ਤੱਕ ਪ੍ਰਾਪਤ ਕਰ ਸਕਦੇ ਹੋ। ਸੇਵਰਜ਼ ਟੈਕਸ ਕ੍ਰੈਡਿਟ ਤੁਹਾਡੇ ਦੁਆਰਾ ਰਿਟਾਇਰਮੈਂਟ ਬਚਤ ਖਾਤੇ ਵਿੱਚ ਜੋੜੇ ਗਏ ਪੈਸੇ ਲਈ ਕ੍ਰੈਡਿਟ ਦੇ ਕੇ ਤੁਹਾਡੇ ਇਨਕਮ ਟੈਕਸ ਦੇ ਬਿੱਲ ਨੂੰ ਘਟਾਉਂਦਾ ਹੈ। ਆਮਦਨ ਅਤੇ ਵਿਆਹੁਤਾ ਸਥਿਤੀ 'ਤੇ ਨਿਰਭਰ ਕਰਦੇ ਹੋਏ, ਇਹ ਕ੍ਰੈਡਿਟ $1,000 ਜਾਂ $2,000 ਤੱਕ ਹੁੰਦਾ ਹੈ। ਇਹ ਦੇਖਣ ਲਈ ਕਿ ਤੁਸੀਂ ਯੋਗਤਾ ਪੂਰੀ ਕਰਦੇ ਹੋ ਜਾਂ ਨਹੀਂ, IRS ਦੀ ਵੈੱਬਸਾਈਟ 'ਤੇ ਜਾਓ।

ਭਾਵੇਂ ਤੁਸੀਂ ਇਸਨੂੰ ਆਨਲਾਈਨ ਕਰਦੇ ਹੋ ਜਾਂ ਵਿਅਕਤੀਗਤ ਰੂਪ ਵਿੱਚ, ਕ੍ਰੈਡਿਟ ਪ੍ਰਾਪਤ ਕਰਨਾ ਅਸਾਨ ਕੰਮ ਹੈ।  ਆਪਣੇ ਟੈਕਸਾਂ 'ਤੇ ਥੋੜ੍ਹਾ ਸਮਾਂ ਬਿਤਾਉਣਾ ਤੁਹਾਡੇ ਸਮੇਂ ਦਾ ਕੀਮਤੀ ਇਸਤੇਮਾਲ ਹੋ ਸਕਦਾ ਹੈ। ਜੇ ਤੁਹਾਨੂੰ ਸੇਵਰਜ਼ ਟੈਕਸ ਕ੍ਰੈਡਿਟ ਲਈ ਪੇਸ਼ੇਵਰ ਸਹਾਇਤਾ ਦੀ ਲੋੜ ਹੈ, ਤਾਂ ਤੁਹਾਡੇ ਲਈ 2 ਮੁਫ਼ਤ ਭਰੋਸੇਯੋਗ ਸਰੋਤ ਇਹ ਰਹੇ:

ICanRetire®

ਰਿਟਾਇਰਮੈਂਟ ਲਈ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਲਈ ICanRetire 'ਤੇ ਉਪਲਬਧ ਸਾਰੇ ਸ਼ਾਨਦਾਰ ਸਾਧਨਾਂ ਅਤੇ ਸਰੋਤਾਂ ਤੱਕ ਪਹੁੰਚ ਪ੍ਰਾਪਤ ਕਰੋ।

ਭਾਵੇਂ ਰਿਟਾਇਰਮੈਂਟ ਕੁਝ ਕੁ ਸਾਲ ਹੀ ਦੂਰ ਹੋਵੇ ਜਾਂ ਫੇਰ ਕੁਝ ਦਹਾਕੇ ਦੂਰ, ICanRetire ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਤੁਹਾਨੂੰ ਅਜਿਹੇ ਸਾਧਨ ਮਿਲਣਗੇ ਜੋ ਰਿਟਾਇਰਮੈਂਟ ਸਬੰਧੀ ਵਿਸ਼ਿਆਂ ਬਾਰੇ ਸਮਝਣ ਵਿੱਚ ਅਸਾਨ ਤਰੀਕੇ ਨਾਲ ਗੱਲ ਕਰਦੇ ਹਨ। ਇਸ ਵਿੱਚ ਕਵਿਜ਼, ਲੇਖ ਅਤੇ ਵੀਡੀਓ ਸ਼ਾਮਲ ਹਨ। ਅਤੇ ਇਹ ਮੁਫ਼ਤ ਹੈ!

Add Your Heading Text Here

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.

Caregiver Learning Center System Maintenance

June 6 (Thursday) – June 10 (Monday)

You can log in, enroll and take your training in the Caregiver Learning Center during this time. 

If you complete training during the System Maintenance, it will be sent to your employer after June 10. 

Please contact your employer if you have questions about your training requirement, deadline or payment.