ਆਪਣੇ
ਪੈਸੇ ਨੂੰ ਸੰਭਾਲਣਾ
ਦੇਖਭਾਲ ਕਰਨ ਵਾਲਿਆਂ ਲਈ ਸਾਧਨ ਅਤੇ ਸੁਝਾਅ।
ਬਜਟ ਬਣਾਉਣ, ਰਿਟਾਇਰਮੈਂਟ ਯੋਜਨਾ ਬਣਾਉਣ, ਟੈਕਸ ਸਹਾਇਤਾ, ਕਰਜ਼ੇ ਜਾਂ ਕ੍ਰੈਡਿਟ ਪ੍ਰਬੰਧਨ ਅਤੇ ਅਜਿਹੇ ਹੋਰ ਵਿਸ਼ਿਆਂ ਬਾਰੇ ਜਾਣੋ।
ਇੱਥੇ ਜਾਓ:
ਵਰਕਪਲੇਸ ਦੇ ਬੈਨਿਫ਼ਿਟਾਂ ਦਾ ਫ਼ਾਇਦਾ ਉਠਾਓ
ਹੈਲਥਕੇਅਰ ਕਵਰੇਜ
ਯੋਗ ਦੇਖਭਾਲਕਰਤਾ ਸਿਰਫ਼ $25 ਪ੍ਰਤੀ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਹੈਲਥਕੇਅਰ ਕਵਰੇਜ ਲੈ ਸਕਦੇ ਹਨ। ਤੁਸੀਂ ਆਪਣੇ ਡਾਕਟਰੀ ਖਰਚਿਆਂ ਵਿੱਚ ਬਚਤ ਕਰ ਸਕਦੇ ਹੋ, ਅਤੇ ਨਾਲ ਹੀ ਤੁਹਾਡੇ ਕੋਲ ਆਪਣੇ ਬੱਚਿਆਂ ਨੂੰ ਵੀ ਆਪਣੀ ਕਵਰੇਜ ਵਿੱਚ ਸ਼ਾਮਲ ਕਰਨ ਦੀ ਚੋਣ ਹੁੰਦੀ ਹੈ।
ਢੁਕਵੀਂ ਨੌਕਰੀ ਲੱਭਣਾ
Carina ਇੱਕ ਮੁਫ਼ਤ ਔਨਲਾਈਨ ਸੇਵਾ ਹੈ ਜੋ ਨਵੇਂ ਗਾਹਕ ਲੱਭਣ ਅਤੇ ਆਪਣਾ ਸ਼ਡਿਊਲ ਭਰਨ ਵਿੱਚ ਦੇਖਭਾਲ ਕਰਨ ਵਾਲਿਆਂ ਦੀ ਮਦਦ ਕਰਦੀ ਹੈ। ਤੁਹਾਨੂੰ ਦੇਖਭਾਲ ਦੀ ਲੋੜ ਵਾਲੇ ਲੋਕਾਂ ਨਾਲ ਮਿਲਾ ਕੇ, ਇਹ ਤੁਹਾਡੇ ਕੰਮ ਦੇ ਘੰਟੇ ਅਤੇ ਆਮਦਨ ਵਧਾਉਣ ਦਾ ਇੱਕ ਅਸਾਨ ਤਰੀਕਾ ਹੈ।
Continuing Education (ਨਿਰੰਤਰ ਸਿੱਖਿਆ)
Continuing Education (ਨਿਰੰਤਰ ਸਿੱਖਿਆ) ਕੋਰਸਾਂ ਰਾਹੀਂ ਨਵੇਂ ਹੁਨਰ ਵਿਕਸਿਤ ਕਰਨ ਲਈ ਭੁਗਤਾਨ ਪ੍ਰਾਪਤ ਕਰੋ। ਨਵੇਂ ਹੁਨਰ ਸਿੱਖ ਕੇ, ਤੁਸੀਂ ਆਪਣੇ ਮੌਜੂਦਾ ਗਾਹਕਾਂ ਨੂੰ ਹੋਰ ਵਧੀਆ ਸੇਵਾ ਦੇ ਸਕਦੇ ਹੋ ਅਤੇ ਨਵੇਂ ਗਾਹਕ ਲੈਣ ਲਈ ਤਿਆਰ ਹੋ ਸਕਦੇ ਹੋ।
ਦੇਖਭਾਲ ਕਰਨ ਵਾਲਿਆਂ ਲਈ ਮੁਫ਼ਤ ਜੁੱਤੇ
Caregiver Kicks ਪ੍ਰੋਗਰਾਮ ਦੇ ਜ਼ਰੀਏ ਦੇਖਭਾਲ ਕਰਨ ਵਾਲਿਆਂ ਨੂੰ ਹਰ ਸਾਲ ਜੁੱਤਿਆਂ ਦਾ ਇੱਕ ਜੋੜਾ ਮੁਫ਼ਤ ਮਿਲਦਾ ਹੈ, ਜਿਸ ਨਾਲ ਤੁਹਾਡਾ ਕੰਮ ਵਾਲੇ ਜੁੱਤੇ ਲੈਣ ਦਾ ਖਰਚਾ ਬਚ ਜਾਂਦਾ ਹੈ। ਤੁਸੀਂ ਮੰਨੇ-ਪ੍ਰਮੰਨੇ ਬ੍ਰਾਂਡਾਂ ਦੇ ਤਿਲਕਣ-ਰੋਧੀ ਜੁੱਤਿਆਂ ਦੇ 90 ਤੋਂ ਵੱਧ ਸਟਾਈਲਾਂ ਵਿੱਚੋਂ ਚੋਣ ਕਰ ਸਕਦੇ ਹੋ।
ਰਿਟਾਇਰਮੈਂਟ ਬੈਨਿਫ਼ਿਟ
Secure Retirement Plan (ਸਿਕਿਓਰ ਰਿਟਾਇਰਮੈਂਟ ਯੋਜਨਾ) ਵਿੱਚ ਪੈਸਾ ਤੁਹਾਡੇ ਐਂਪਲੌਇਅਰ ਵੱਲੋਂ ਪਾਇਆ ਜਾਂਦਾ ਹੈ, ਨਾ ਕਿ ਤੁਹਾਡੀ ਤਨਖਾਹ ਵਿੱਚੋਂ। ਇਸਦਾ ਮਤਲਬ ਹੈ ਕਿ ਤੁਸੀਂ ਰਿਟਾਇਰਮੈਂਟ ਲਈ ਬਚਤ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਭਵਿੱਖ ਲਈ ਮਨ ਦੀ ਸ਼ਾਂਤੀ ਮਿਲਦੀ ਹੈ।
ਰੋਜ਼ਾਨਾ ਖਰਚਿਆਂ ਦਾ ਬਜਟ ਬਣਾਉਣਾ
ਬਜਟ ਬਣਾਉਣ ਲਈ
ਇੱਕ ਸਧਾਰਨ ਗਾਈਡ।
ਆਪਣੇ ਪੈਸੇ ਨੂੰ ਸੰਭਾਲਣਾ ਬੋਝਲ ਨਹੀਂ ਲੱਗਣਾ ਚਾਹੀਦਾ। ਬਜਟ ਤੁਹਾਡੀ ਆਮਦਨ ਨੂੰ ਟ੍ਰੈਕ ਕਰਨ, ਤੁਹਾਡੇ ਖਰਚਿਆਂ ਨੂੰ ਕੰਟਰੋਲ ਕਰਨ, ਅਤੇ ਤੁਹਾਡੇ ਪੈਸੇ ਦਾ ਵੱਧ ਤੋਂ ਵੱਧ ਲਾਭ ਚੁੱਕਣ ਦਾ ਇੱਕ ਅਸਾਨ ਤਰੀਕਾ ਹੈ।
ਘਟਦੀ-ਵਧਦੀ
ਆਮਦਨ ਨੂੰ ਸੰਭਾਲਣਾ
ਦੇਖਭਾਲ ਦੇ ਕੰਮ ਦਾ ਮਤਲਬ ਅਕਸਰ ਇਹੀ ਹੁੰਦਾ ਹੈ ਕਿ ਤਨਖਾਹ ਹਰ ਹਫ਼ਤੇ ਘੱਟ-ਵੱਧ ਹੁੰਦੀ ਹੈ, ਜਿਸ ਨਾਲ ਯੋਜਨਾ ਬਣਾਉਣਾ ਔਖਾ ਹੋ ਸਕਦਾ ਹੈ। ਸਹੀ ਸਾਧਨਾਂ ਨਾਲ, ਤੁਸੀਂ ਇਸਨੂੰ ਸੰਭਾਲ ਸਕਦੇ ਹੋ ਅਤੇ ਆਪਣੇ ਪੈਸੇ 'ਤੇ ਵਧੇਰੇ ਕੰਟਰੋਲ ਰੱਖ ਸਕਦੇ ਹੋ।
ਜਲਦ ਆ ਰਿਹਾ ਹੈ
ਕਰਜ਼ਾ ਪ੍ਰਬੰਧਨ:
ਵਿਹਾਰਕ ਸੁਝਾਅ
ਬਹੁਤ ਸਾਰੇ ਦੇਖਭਾਲਕਰਤਾ ਮੈਡੀਕਲ ਬਿੱਲਾਂ ਜਾਂ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਤੋਂ ਪਰੇਸ਼ਾਨ ਰਹਿੰਦੇ ਹਨ। ਇਹ ਪਤਾ ਹੋਣਾ ਕਿ ਕਰਜ਼ਾ ਕਿਵੇਂ ਕੰਮ ਕਰਦਾ ਹੈ ਅਤੇ ਕਰਜ਼ਾ ਮੋੜਨ ਦੀਆਂ ਸਧਾਰਨ ਰਣਨੀਤੀਆਂ ਦੀ ਵਰਤੋਂ ਕਰਨਾ, ਤੁਹਾਨੂੰ ਇਸਨੂੰ ਸੰਭਾਲਣ ਅਤੇ ਇੱਕ ਜ਼ਿਆਦਾ ਵਧੀਆ ਵਿੱਤੀ ਭਵਿੱਖ ਵੱਲ ਵਧਣ ਵਿੱਚ ਮਦਦ ਕਰ ਸਕਦਾ ਹੈ।
ਜਲਦ ਆ ਰਿਹਾ ਹੈ
ਕ੍ਰੈਡਿਟ ਕਿਵੇਂ ਕੰਮ ਕਰਦਾ ਹੈ
ਅਤੇ ਇਹ ਕਿਉਂ ਜ਼ਰੂਰੀ ਹੈ
ਕ੍ਰੈਡਿਟ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਉਧਾਰ ਲਏ ਪੈਸੇ ਦਾ ਇਸਤੇਮਾਲ ਕਿਵੇਂ ਕਰਦੇ ਹੋ ਅਤੇ ਤੁਹਾਡਾ ਸਕੋਰ ਰਿਹਾਇਸ਼, ਕਰਜ਼ਿਆਂ ਅਤੇ ਫ਼ੋਨ ਦੇ ਪਲਾਨਾਂ ਵਰਗੀਆਂ ਚੀਜ਼ਾਂ 'ਤੇ ਅਸਰ ਪਾ ਸਕਦਾ ਹੈ। ਕ੍ਰੈਡਿਟ ਨੂੰ ਸਮਝਣ ਨਾਲ ਤੁਸੀਂ ਆਪਣੀ ਵਿੱਤੀ ਸਥਿਤੀ ਬਾਰੇ ਵਧੇਰੇ ਆਤਮ-ਵਿਸ਼ਵਾਸ ਮਹਿਸੂਸ ਕਰ ਸਕਦੇ ਹੋ।
ਜਲਦ ਆ ਰਿਹਾ ਹੈ
ਰਿਟਾਇਰਮੈਂਟ ਦੀ ਯੋਜਨਾ ਬਣਾਉਣਾ
ਰਿਟਾਇਰਮੈਂਟ ਲਈ ਯੋਜਨਾ ਬਣਾਉਣਾ:
ਸ਼ੁਰੂਆਤ ਕਰਨਾ
ਇੱਕ ਅਰਾਮਦੇਹ ਰਿਟਾਇਰਮੈਂਟ ਲਈ ਪਹਿਲਾਂ ਤੋਂ ਯੋਜਨਾ ਬਣਾਉਣੀ ਬਹੁਤ ਜ਼ਰੂਰੀ ਹੈ। ਰਿਟਾਇਰਮੈਂਟ ਆਮਦਨ ਦੇ ਆਮ ਸਾਧਨਾਂ ਬਾਰੇ ਜਾਣੋ ਅਤੇ ਰਿਟਾਇਰਮੈਂਟ ਕੈਲਕੁਲੇਟਰਾਂ ਵਰਗੇ ਯੋਜਨਾ ਬਣਾਉਣ ਵਾਲੇ ਸਰੋਤਾਂ ਅਤੇ ਸਾਧਨਾਂ ਤੱਕ ਪਹੁੰਚ ਪ੍ਰਾਪਤ ਕਰੋ।
ਜਲਦ ਆ ਰਿਹਾ ਹੈ
ICanRetire:
ਮੁਫ਼ਤ ਯੋਜਨਾ ਸਰੋਤ
ICanRetire ਰਿਟਾਇਰਮੈਂਟ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਲਈ ਮੁਫ਼ਤ ਸਾਧਨ, ਕਵਿਜ਼ਾਂ, ਲੇਖ ਅਤੇ ਵੀਡੀਓ ਪ੍ਰਦਾਨ ਕਰਦਾ ਹੈ—ਭਾਵੇਂ ਰਿਟਾਇਰਮੈਂਟ ਹੁਣੇ ਹੋਣ ਵਾਲੀ ਹੋਵੇ ਜਾਂ ਕੁਝ ਸਾਲਾਂ ਬਾਅਦ। ਇਹ ਸਭ ਸਧਾਰਨ ਅਤੇ ਸੌਖੇ ਸਮਝ ਆਉਣ ਵਾਲੇ ਢੰਗ ਨਾਲ ਸਮਝਾਇਆ ਗਿਆ ਹੈ।
Individual Retirement Accounts (IRAs) (ਵਿਅਕਤੀਗਤ ਰਿਟਾਇਰਮੈਂਟ ਖਾਤਿਆਂ) ਲਈ ਤੁਹਾਡੀ ਗਾਈਡ।
IRA ਨਾਲ ਸ਼ੁਰੂਆਤ ਕਰਨਾ ਅਸਾਨ ਹੈ—ਅਤੇ ਇਹ ਰਿਟਾਇਰਮੈਂਟ ਲਈ ਵਧੇਰੇ ਬਚਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਜਾਣੋ ਕਿ IRAs ਕਿਵੇਂ ਕੰਮ ਕਰਦੇ ਹਨ, ਉਨ੍ਹਾਂ ਦੇ ਟੈਕਸ ਪੱਖੋਂ ਕੀ ਲਾਭ ਹੁੰਦੇ ਹਨ, ਅਤੇ ਕੀ ਤੁਸੀਂ ਟੈਕਸ ਕ੍ਰੈਡਿਟ ਰਾਹੀਂ ਵਾਧੂ ਬਚਤ ਲਈ ਯੋਗ ਹੋ।
ਜਲਦ ਆ ਰਿਹਾ ਹੈ
ਚੱਕਰਵਰਤੀ ਵਿਆਜ ਨੂੰ ਸਮਝਣਾ
ਇਹ ਜਾਣੋ ਕਿ ਚੱਕਰਵਰਤੀ ਵਿਆਜ ਸਮੇਂ ਦੇ ਨਾਲ ਤੁਹਾਡੇ ਪੈਸੇ ਨੂੰ ਕਿਵੇਂ ਵਧਾਉਂਦਾ ਹੈ। ਅੱਜ ਬਚਤ ਵਿੱਚ ਰੱਖਿਆ ਗਿਆ ਇੱਕ ਡਾਲਰ ਅੱਗੇ ਜਾ ਕੇ ਬਚਾਏ ਗਏ ਡਾਲਰ ਨਾਲੋਂ ਵੱਧ ਕੀਮਤੀ ਹੈ ਕਿਉਂਕਿ ਇਸਨੂੰ ਪੈਸਾ ਵਧਣ ਲਈ ਸਮਾਂ ਮਿਲਦਾ ਹੈ।
ਟੈਕਸ ਦੀ ਤਿਆਰੀ
ਟੈਕਸ ਦੀ ਤਿਆਰੀ ਅਤੇ ਮੁਫ਼ਤ ਫਾਈਲਿੰਗ
ਤੁਹਾਨੂੰ ਟੈਕਸ ਭਰਨ ਲਈ ਪੈਸੇ ਦੇਣ ਦੀ ਲੋੜ ਨਹੀਂ ਹੈ—ਅਜਿਹੇ ਸੁਰੱਖਿਅਤ, ਅਸਾਨ ਪ੍ਰੋਗਰਾਮ ਉਪਲਬਧ ਹਨ ਜੋ ਮਦਦ ਕਰ ਸਕਦੇ ਹਨ। ਉਨ੍ਹਾਂ ਮੁਫ਼ਤ ਸੇਵਾਵਾਂ ਬਾਰੇ ਜਾਣੋ ਜੋ ਟੈਕਸ ਤਿਆਰ ਕਰਨ ਦੀ ਮੁਫ਼ਤ ਸਹੂਲਤ ਦਿੰਦੀਆਂ ਹਨ ਅਤੇ ਤੁਹਾਡੀ ਵਧੇਰੇ ਬਚਤ ਕਰਦੀਆਂ ਹਨ।
ਜਲਦ ਆ ਰਿਹਾ ਹੈ
ਦੇਖਭਾਲ ਕਰਨ ਵਾਲਿਆਂ ਲਈ ਟੈਕਸ ਕ੍ਰੈਡਿਟ
ਟੈਕਸ ਕ੍ਰੈਡਿਟ ਤੁਹਾਡੇ ਬਣਦੇ ਟੈਕਸ ਨੂੰ ਘਟਾ ਸਕਦੇ ਹਨ ਅਤੇ ਤੁਹਾਨੂੰ ਪੈਸਾ ਵਾਪਸ ਵੀ ਦਿਵਾ ਸਕਦੇ ਹਨ। ਚਾਈਲਡ ਟੈਕਸ ਕ੍ਰੈਡਿਟ ਤੋਂ ਲੈ ਕੇ ਕਮਾਈ ਆਮਦਨ (ਅਰਨਡ ਇਨਕਮ) ਤੱਕ, ਬਚਤ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਜਾਣੋ ਕਿ ਤੁਸੀਂ ਕਿਹੜੇ ਕ੍ਰੈਡਿਟਾਂ ਲਈ ਯੋਗ ਹੋ ਅਤੇ ਉਨ੍ਹਾਂ ਨਾਲ ਤੁਹਾਡੇ ਪਰਿਵਾਰ ਨੂੰ ਕੀ ਮਦਦ ਮਿਲ ਸਕਦੀ ਹੈ।
ਜਲਦ ਆ ਰਿਹਾ ਹੈ
ਰਿਟਾਇਰਮੈਂਟ ਬੈਨਿਫ਼ਿਟਸ ਸਪੋਰਟ
ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਸਪੋਰਟ (support) ਪੇਜ 'ਤੇ ਜਾਓ ਜਾਂ ਫੇਰ Milliman Secure Retirement ਦੇ ਕਿਸੇ ਪ੍ਰਤੀਨਿਧੀ ਨੂੰ 1-800-726-8303 'ਤੇ ਕਾਲ ਕਰੋ। ਤੁਹਾਡੀ ਭਾਸ਼ਾ ਵਿੱਚ ਮਦਦ ਉਪਲਬਧ ਹੈ।
ਰਿਟਾਇਰਮੈਂਟ ਸਬੰਧੀ ਜਾਣਨਯੋਗ ਆਮ ਸ਼ਬਦ
ਰਿਟਾਇਰਮੈਂਟ ਸਬੰਧੀ ਆਮ ਸ਼ਬਦਾਂ ਅਤੇ ਉਹਨਾਂ ਦੀ ਪਰਿਭਾਸ਼ਾ ਬਾਰੇ ਜਾਣੋ, ਜਿਹਨਾਂ ਬਾਰੇ ਤੁਹਾਨੂੰ ਆਪਣੇ ਵਿੱਤੀ ਭਵਿੱਖ ਬਾਰੇ ਫ਼ੈਸਲੇ ਲੈਂਦੇ ਹੋਏ ਪਤਾ ਹੋਣਾ ਚਾਹੀਦਾ ਹੈ।
SEIU 775 Secure Retirement Plan
Secure Retirement Plan (SRP) ਦੇਖਭਾਲ ਕਰਨ ਵਾਲਿਆਂ ਨੂੰ ਰਿਟਾਇਰਮੈਂਟ 'ਤੇ ਵਧੇਰੇ ਆਮਦਨ ਦਿੰਦਾ ਹੈ। ਇਸਨੂੰ ਤੁਹਾਡੇ ਹੋਰਨਾਂ ਰਿਟਾਇਰਮੈਂਟ ਖਾਤਿਆਂ ਤੋਂ ਇਲਾਵਾਂ ਆਮਦਨ ਦਾ ਇੱਕ ਹੋਰ ਵਸੀਲਾ ਮੁਹੱਈਆ ਕਰਾਉਣ ਲਈ ਤਿਆਰ ਕੀਤਾ ਗਿਆ ਸੀ।
ਸਾਬਕਾ ਦੇਖਭਾਲ ਕਰਨ ਵਾਲਿਆਂ ਲਈ ਰਿਟਾਇਰਮੈਂਟ
ਭਾਵੇਂ ਤੁਸੀਂ ਹੁਣ ਦੇਖਭਾਲ ਕਰਨ ਵਾਲੇ ਵਜੋਂ ਕੰਮ ਨਾ ਕਰ ਰਹੇ ਹੋਵੋ, ਫਿਰ ਵੀ ਤੁਹਾਡੇ ਕੋਲ ਰਿਟਾਇਰਮੈਂਟ ਦੀ ਤਿਆਰੀ ਵਿੱਚ ਮਦਦ ਲਈ ਤੁਹਾਡਾ Secure Retirement Plan (SRP) ਅਤੇ ਸਰੋਤ ਮੌਜੂਦ ਹਨ।