Kaiser Permanente Northwest
ਭਾਵੇਂ ਤੁਸੀਂ ਪਹਿਲੀ ਵਾਰ ਸਾਈਨ ਅੱਪ ਕਰ ਰਹੇ ਹੋ ਜਾਂ ਪਹਿਲਾਂ ਤੋਂ ਹੀ ਨਾਮਾਂਕਣ ਕਰ ਚੁਕੇ ਹੋ, ਅਸੀਂ ਤੁਹਾਨੂੰ ਉਤਸ਼ਾਹਿਤ ਕਰਾਂਗੇ ਕਿ ਤੁਸੀਂ ਇੱਕ ਦੇਖਭਾਲਕਰਤਾ ਵਜੋਂ ਆਪਣੇ ਲਈ ਉਪਲਬਧ ਕਿਫ਼ਾਇਤੀ, ਵਧੀਆ ਕੁਆਲਿਟੀ ਦੀ ਹੈਲਥਕੇਅਰ ਦਾ ਫ਼ਾਇਦਾ ਚੁੱਕੋ।
KPNW ਹੈਲਥ ਪਲਾਨ ਦੀਆਂ ਮੁੱਖ ਗੱਲਾਂ
ਰੋਕਥਾਮ ਦੇਖਭਾਲ ਤੋਂ ਇਲਾਵਾ, ਤੁਹਾਡੀ ਕਵਰੇਜ ਵਿੱਚ ਦੇਖਭਾਲ ਅਤੇ ਸਹਿਯੋਗ ਪ੍ਰਾਪਤ ਕਰਨ ਦੇ ਬਹੁਤ ਸਾਰੇ ਤਰੀਕੇ ਸ਼ਾਮਲ ਹਨ, ਜਿਵੇਂ ਵੈੱਲਨੈੱਸ (ਤੰਦਰੁਸਤੀ ਲਈ) ਕੋਚਿੰਗ ਅਤੇ ਪੁਰਾਣੀਆਂ ਸਿਹਤ ਸਮੱਸਿਆਵਾਂ ਲਈ ਵਿਅਕਤੀਗਤ ਪ੍ਰਬੰਧਨ ਪ੍ਰੋਗਰਾਮ।
ਆਪਣੇ ਪਲਾਨ ਦੇ ਮੁੱਖ ਫ਼ਾਇਦਿਆਂ ਬਾਰੇ ਜਾਣੋ ਅਤੇ ਆਪਣੇ KPNW ਪਲਾਨ ਦੇ ਵੇਰਵੇ ਡਾਊਨਲੋਡ ਕਰੋ।
ਪਲਾਨ ਦੇ ਵੇਰਵੇ 1 ਅਗਸਤ 2025 ਤੋਂ ਲਾਗੂ ਹਨ।
ਮੈਡੀਕਲ ਅਤੇ ਰੋਕਥਾਮ ਦੇਖਭਾਲ
ਮੁਫ਼ਤ ਪ੍ਰਾਇਮਰੀ ਕੇਅਰ ਮੁਲਾਕਾਤਾਂ
ਆਪਣੇ ਪ੍ਰਾਇਮਰੀ ਕੇਅਰ ਪ੍ਰੋਵਾਈਡਰ (PCP) ਨੂੰ ਮਿਲਣ ਲਈ ਕੋਈ ਖਰਚਾ ਨਹੀਂ* ਹੁੰਦਾ। ਤੰਦਰੁਸਤੀ ਜਾਂਚਾਂ ਲਈ ਅਤੇ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਤੁਸੀਂ ਆਪਣੇ PCP ਨੂੰ ਮਿਲ ਸਕਦੇ ਹੋ। ਤੁਹਾਡੀ ਕਵਰੇਜ ਵਿੱਚ ਵਰਚੁਅਲ ਦੇਖਭਾਲ ਦੇ ਵਿਕਲਪ ਵੀ ਸ਼ਾਮਲ ਹੁੰਦੇ ਹਨ, ਤਾਂ ਜੋ ਤੁਸੀਂ ਘਰ ਬੈਠਿਆਂ ਹੀ ਦੇਖਭਾਲ ਪ੍ਰਾਪਤ ਕਰ ਸਕੋ।
*ਆਪਣੇ PCP ਨਾਲ ਕੀਤੀਆਂ ਮੁਲਾਕਾਤਾਂ ਲਈ ਕੋਈ ਸਹਿ-ਭੁਗਤਾਨ ਨਹੀਂ ਹੁੰਦਾ ਹੈ, ਪਰ ਜੇ ਤੁਹਾਡਾ ਡਾਕਟਰ ਟੈਸਟਾਂ ਜਾਂ ਲੈਬ ਜਾਂਚਾਂ ਕਰਾਉਣ ਲਈ ਕਹਿੰਦਾ ਹੈ, ਤਾਂ ਹੋ ਸਕਦਾ ਹੈ ਤੁਹਾਨੂੰ ਉਨ੍ਹਾਂ ਸੇਵਾਵਾਂ ਲਈ ਸਹਿ-ਭੁਗਤਾਨ ਕਰਨਾ ਪਵੇ।
ਘੱਟ-ਖਰਚ ਵਾਲੀ ਤਤਕਾਲ ਅਤੇ ਐਮਰਜੈਂਸੀ ਦੇਖਭਾਲ
ਤਤਕਾਲ ਦੇਖਭਾਲ ਛੋਟੀ-ਮੋਟੀ ਸੱਟ ਲੱਗਣ ਜਾਂ ਫ਼ਲੂ ਦੇ ਲੱਛਣਾਂ ਵਰਗੀਆਂ ਗੈਰ-ਐਮਰਜੈਂਸੀ ਸਮੱਸਿਆਵਾਂ ਲਈ, ਤੁਹਾਡੇ ਡਾਕਟਰ ਦੇ ਉਪਲਬਧ ਨਾ ਹੋਣ 'ਤੇ ਇੱਕ ਘੱਟ-ਖਰਚੇ ਵਾਲਾ ਵਿਕਲਪ ਹੁੰਦਾ ਹੈ। ਐਮਰਜੈਂਸੀ ਰੂਮ ਦੇ ਦੌਰਿਆਂ ਨੂੰ ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਮੁਸ਼ਕਲ ਜਾਂ ਗੰਭੀਰ ਸੱਟਾਂ ਵਰਗੀਆਂ ਗੰਭੀਰ ਸਥਿਤੀਆਂ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ।
ਇੱਕ ਕਟੌਤੀਯੋਗ ਜਾਂ ਸਹਿ-ਭੁਗਤਾਨ ਲਾਗੂ ਹੋ ਸਕਦਾ ਹੈ।
ਡਾਕਟਰੀ ਮੁਲਾਕਾਤ ਦੇ ਸਹਿ-ਭੁਗਤਾਨ (ਇਨ-ਨੈੱਟਵਰਕ) | |
|---|---|
ਪ੍ਰਾਇਮਰੀ ਕੇਅਰ ਪ੍ਰੋਵਾਈਡਰ / ਔਨਲਾਈਨ ਮੁਲਾਕਾਤਾਂ | $0 ਸਹਿ-ਭੁਗਤਾਨ |
ਜ਼ਰੂਰੀ ਦੇਖਭਾਲ ਮੁਲਾਕਾਤਾਂ | $30 ਸਹਿ-ਭੁਗਤਾਨ |
ਐਮਰਜੈਂਸੀ ਰੂਮ ਵਿਜ਼ਿਟ | $200 ਸਹਿ-ਭੁਗਤਾਨ |
ਮਾਹਰ ਡਾਕਟਰ ਨਾਲ ਮੁਲਾਕਾਤਾਂ | $15 ਸਹਿ-ਭੁਗਤਾਨ |
ਪ੍ਰਿਸਕ੍ਰਿਪਸ਼ਨ (ਡਾਕਟਰ ਦੁਆਰਾ ਲਿਖੀ ਦਵਾਈ) ਸਬੰਧੀ ਬੈਨਿਫ਼ਿਟ
ਪ੍ਰਿਸਕ੍ਰਿਪਸ਼ਨ (ਡਾਕਟਰ ਵੱਲੋਂ ਲਿਖੀ) ਦਵਾਈ (Rx)
ਪ੍ਰਿਸਕ੍ਰਿਪਸ਼ਨ (ਡਾਕਟਰ ਵੱਲੋਂ ਲਿਖੀ) ਦਵਾਈ (Rx) ਸਬੰਧੀ ਬੈਨਿਫ਼ਿਟ ਤੁਹਾਡੀ ਕਵਰੇਜ ਵਿੱਚ ਸ਼ਾਮਲ ਹਨ ਅਤੇ ਤੁਹਾਡੀਆਂ ਪ੍ਰਿਸਕ੍ਰਿਪਸ਼ਨਾਂ ਨੂੰ ਟ੍ਰਾਂਸਫ਼ਰ ਕਰਨਾ ਸੌਖਾ ਹੈ! ਬਸ ਆਪਣੇ Kaiser Permanente ਆਨਲਾਈਨ ਖਾਤੇ ਵਿੱਚ ਸਾਈਨ ਇਨ ਕਰੋ ਜਾਂ ਮੈਂਬਰ ਸੇਵਾਵਾਂ ਨੂੰ ਕਾਲ ਕਰੋ।
ਮੇਲ ਆਰਡਰ ਸਭ ਤੋਂ ਕਿਫ਼ਾਇਤੀ ਚੋਣ ਹੈ। ਤੁਸੀਂ ਆਪਣੀਆਂ ਪ੍ਰਿਸਕ੍ਰਿਪਸ਼ਨਾਂ ਨੂੰ ਆਨਲਾਈਨ, ਫ਼ੋਨ ਰਾਹੀਂ ਜਾਂ Kaiser Permanente ਐਪ ਨਾਲ ਭਰ ਸਕਦੇ ਹੋ।
ਇਨਸੁਲਿਨ: $0 ਜੈਨਰਿਕ/$0 ਪਸੰਦੀਦਾ ਬ੍ਰਾਂਡ/$0 ਗੈਰ-ਪਸੰਦੀਦਾ ਬ੍ਰਾਂਡ
ਇਨਹੇਲਰ ਅਤੇ EPI ਪੈੱਨ: $5 ਜੈਨਰਿਕ/$25 ਪਸੰਦੀਦਾ ਬ੍ਰਾਂਡ
Rx ਸਹਿ-ਭੁਗਤਾਨ | ਫ਼ਾਰਮੇਸੀ 30-ਦਿਨਾਂ ਦੀ ਸਪਲਾਈ | ਮੇਲ ਆਰਡਰ 90-ਦਿਨਾਂ ਦੀ ਸਪਲਾਈ |
|---|---|---|
ਜੈਨਰਿਕ ਗਰਭ ਨਿਰੋਧਕ* | $0 | $0 |
ਮੁੱਲ-ਆਧਾਰਿਤ ਦਵਾਈਆਂ** | $5 | $10 |
ਪਸੰਦੀਦਾ ਬ੍ਰਾਂਡ | $25 | $50 |
ਗੈਰ-ਪਸੰਦੀਦਾ | $50 | $100 |
*ਜੇ ਤੁਸੀਂ ਕਿਸੇ ਧਰਮ-ਅਧਾਰਤ ਸੰਸਥਾ ਲਈ ਕੰਮ ਕਰਦੇ ਹੋ, ਤਾਂ ਤੁਹਾਡੇ ਹੈਲਥ ਪਲਾਨ ਵਿੱਚ Affordable Care Act (ਅਫ਼ੋਰਡੇਬਲ ਕੇਅਰ ਐਕਟ) ਦੀ ਧਾਰਮਿਕ ਛੋਟ ਅਧੀਨ ਮਿਲੀ ਆਗਿਆ ਅਨੁਸਾਰ, ਗਰਭਨਿਰੋਧਕ ਕਵਰੇਜ ਸ਼ਾਮਲ ਨਹੀਂ ਹੁੰਦੀ ਹੈ। ਹਾਲਾਂਕਿ, ਜਦੋਂ ਤੱਕ ਤੁਸੀਂ ਕਿਸੇ ਹੈਲਥ ਪਲਾਨ ਵਿੱਚ ਨਾਮਾਂਕਿਤ ਰਹਿੰਦੇ ਹੋ ਉਦੋਂ ਤੱਕ ਤੁਸੀਂ ਇਨ੍ਹਾਂ ਨੂੰ Kaiser Permanente ਕੋਲੋਂ ਬਿਨਾਂ ਕਿਸੇ ਲਾਗਤ ਦੇ (ਅਤੇ ਬਿਨਾਂ ਕੋਈ ਵਾਧੂ ਕਾਰਵਾਈ ਕੀਤੇ) ਪ੍ਰਾਪਤ ਕਰੋਗੇ। **ਮੁੱਲ-ਅਧਾਰਤ ਦਵਾਈਆਂ ਕਈ ਵੱਖ-ਵੱਖ ਸਿਹਤ ਸਥਿਤੀਆਂ ਦਾ ਇਲਾਜ ਕਰਨ ਵਾਲੀਆਂ ਜੈਨਰਿਕ ਦਵਾਈਆਂ ਹੁੰਦੀਆਂ ਹਨ।
ਵਾਧੂ ਬੈਨਿਫ਼ਿਟ
ਮਾਨਸਿਕ ਸਿਹਤ
ਜੀਵਨ ਦੀਆਂ ਵੱਡੀਆਂ ਘਟਨਾਵਾਂ ਨਾਲ ਨਿਪਟਣ ਜਾਂ ਤਣਾਅ ਜਾਂ ਡਿਪ੍ਰੈਸ਼ਨ ਵਰਗੇ ਮਸਲਿਆਂ ਨਾਲ ਨਜਿੱਠਣ ਵਿੱਚ ਮਦਦ ਪ੍ਰਾਪਤ ਕਰੋ। Kaiser Permanente ਵਿਆਪਕ ਸਹਾਇਤਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:
ਪੇਸ਼ੇਵਰ ਦੇਖਭਾਲ, ਦਵਾਈਆਂ, ਗਰੁੱਪ ਥੈਰੇਪੀ ਅਤੇ ਹੋਰ ਬਹੁਤ ਕੁਝ।
ਸਵੈ-ਦੇਖਭਾਲ ਐਪਾਂ ਜਿਵੇਂ ਕਿ Calm (ਜਾਗਰੂਕ ਚੇਤੰਨਤਾ ਲਈ) ਅਤੇ Headspace Care (ਆਹਮੋ-ਸਾਹਮਣੇ ਕੋਚਿੰਗ ਲਈ)।
- ਤੁਹਾਡੇ ਲੱਛਣਾਂ ਦੀ ਸਮੀਖਿਆ ਕਰਨ ਅਤੇ ਤੁਹਾਡੇ ਵਾਸਤੇ ਸਹੀ ਵਿਕਲਪ ਪ੍ਰਾਪਤ ਕਰਨ ਲਈ ਵਰਚੁਅਲ ਮੁਲਾਂਕਣ ਅਤੇ ਈ-ਮੁਲਾਕਾਤਾਂ।
ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ 1-888-287-2680 'ਤੇ ਕਾਲ ਕਰੋ। KPNW ਤੁਹਾਡੇ ਇਲਾਕੇ ਦੇ ਕਿਸੇ ਮਾਨਸਿਕ ਸਿਹਤ ਵਿਸ਼ੇਸ਼ਗ ਨਾਲ ਤੁਹਾਡਾ ਮੇਲ ਕਰਵਾ ਸਕਦਾ ਹੈ ਜਾਂ ਨਸ਼ਾ ਮੁਕਤੀ ਇਲਾਜ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਮਾਨਸਿਕ ਸਿਹਤ ਮੁਲਾਕਾਤਾਂ
ਬਾਹਰੀ ਮਰੀਜ਼: $0 ਸਹਿ-ਭੁਗਤਾਨ
ਦਾਖਲ ਮਰੀਜ਼: $100 ਸਹਿ-ਭੁਗਤਾਨ, ਪ੍ਰਤੀ ਦਿਨ 5 ਦਿਨਾਂ ਤੱਕ ਪ੍ਰਤੀ ਦਾਖਲੇ ਲਈ। ਪੂਰਵ-ਅਧਿਕਾਰ ਦੀ ਲੋੜ ਹੈ ਨਹੀਂ ਤਾਂ ਕਵਰ ਨਹੀਂ ਕੀਤਾ ਜਾਵੇਗਾ।
ਨਜ਼ਰ ਸਬੰਧੀ
ਅੱਖਾਂ ਦੀ ਵਿਆਪਕ ਦੇਖਭਾਲ ਪ੍ਰਾਪਤ ਕਰੋ, ਜਿਸ ਵਿੱਚ ਹਰ 12 ਮਹੀਨਿਆਂ ਵਿੱਚ ਇੱਕ ਮੁਫ਼ਤ ਅੱਖਾਂ ਦੀ ਜਾਂਚ ਅਤੇ $600 ਵਿੱਚ ਨਜ਼ਰ ਸਬੰਧੀ ਹਾਰਡਵੇਅਰ (ਜਿਵੇਂ ਕਿ ਲੈਂਸ, ਫ਼੍ਰੇਮ ਅਤੇ ਕੌਂਟੈਕਟ ਲੈਂਸ) ਸ਼ਾਮਲ ਹਨ। ਵਿਆਪਕ ਸਿਲੈਕਸ਼ਨ ਵਿੱਚੋਂ ਆਪਣੇ ਸਟਾਈਲ ਅਤੇ ਬਜਟ ਨਾਲ ਮੇਲ ਖਾਂਦੇ, ਵਧੀਆ ਕੁਆਲਿਟੀ ਦੇ ਚਸ਼ਮੇ ਚੁਣੋ—ਨਾਲ ਹੀ, ਕਿਸੇ ਵੀ ਸਮੇਂ ਮੁਫ਼ਤ ਵਿੱਚ ਅਡਜਸਟਮੈਂਟ ਅਤੇ ਰਿਪੇਅਰ ਦਾ ਅਨੰਦ ਮਾਣੋ।
19 ਸਾਲ ਅਤੇ ਵੱਧ ਉਮਰ ਦੇ ਮੈਂਬਰ: $600 ਪ੍ਰਤੀ 12 ਮਹੀਨੇ
19 ਸਾਲ ਤੋਂ ਘੱਟ ਉਮਰ ਦੇ ਮੈਂਬਰ: ਹਰ 12 ਮਹੀਨਿਆਂ ਵਿੱਚ ਐਨਕਾਂ ਦੇ ਲੈਂਜ਼ਾਂ ਜਾਂ ਫਰੇਮਾਂ ਜਾਂ ਕੰਟੈਕਟ ਲੈਂਜ਼ਾਂ ਲਈ ਕੋਈ ਖ਼ਰਚਾ ਨਹੀਂ ਹੈ
ਵੈਲਨੈਸ ਕੋਚਿੰਗ ਅਤੇ ਪ੍ਰੋਗਰਾਮ
ਵੈਲਨੈਸ ਕੋਚਿੰਗ ਮੁਫ਼ਤ ਵਿੱਚ ਉਪਲਬਧ ਹੈ ਅਤੇ ਇਸਦੇ ਲਈ ਕਿਸੇ ਰੈਫ਼ਰਲ ਦੀ ਲੋੜ ਨਹੀਂ ਹੁੰਦੀ। ਸਿਹਤਮੰਦ ਭੋਜਨ ਖਾਣ, ਤਣਾਅ ਘਟਾਉਣ, ਚੁਸਤ-ਫੁਰਤ ਰਹਿਣ, ਆਪਣੇ ਭਾਰ ਦਾ ਪ੍ਰਬੰਧਨ ਕਰਨ, ਤਮਾਕੂਨੋਸ਼ੀ ਛੱਡਣ ਅਤੇ ਹੋਰ ਬਹੁਤ ਕੁਝ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਵੈਲਨੈਸ ਕੋਚ ਤੋਂ ਵਿਅਕਤੀਗਤ ਰੂਪ ਵਿੱਚ ਸਹਿਯੋਗ ਪ੍ਰਾਪਤ ਕਰੋ।
ਜੇ ਤੁਸੀਂ ਡਾਇਬੀਟੀਜ਼ (ਸ਼ੂਗਰ) ਜਾਂ ਹਾਈ ਬਲੱਡ ਪ੍ਰੈਸ਼ਰ ਵਰਗੀ ਕਿਸੇ ਪੁਰਾਣੀ ਸਿਹਤ ਸਮੱਸਿਆ ਦਾ ਪ੍ਰਬੰਧਨ ਕਰ ਰਹੇ ਹੋ, ਤਾਂ ਤੁਹਾਡੀ ਯੋਜਨਾ ਵਿੱਚ ਵਿਅਕਤੀਗਤ ਦੇਖਭਾਲ ਟੀਮ ਤੋਂ ਸਹਿਯੋਗ (ਰੈਫ਼ਰਲ ਜ਼ਰੂਰੀ) ਅਤੇ ਵਰਤਣ ਵਿੱਚ ਅਸਾਨ ਐਪਾਂ ਅਤੇ ਪ੍ਰੋਗਰਾਮ ਵੀ ਸ਼ਾਮਲ ਹਨ।
ਵੈਲਨੈਸ ਕੋਚਿੰਗ ਬਾਰੇ ਹੋਰ ਜਾਣੋ ਜਾਂ ਵੈਲਨੈਸ ਕੋਚ ਨਾਲ ਅਪੌਇੰਟਮੈਂਟ ਲੈਣ ਲਈ 1-855-632-8280 'ਤੇ ਕਾਲ ਕਰੋ। ਭਾਸ਼ਾ ਵਿਆਖਿਆ ਸੇਵਾਵਾਂ ਉਪਲਬਧ ਹਨ।
ਮਸਾਜ, ਕਾਇਰੋਪ੍ਰੈਕਟਿਕ ਅਤੇ ਐਕਿਊਪੰਕਚਰ
ਕਾਇਰੋਪ੍ਰੈਕਟਿਕ ਅਤੇ ਐਕਿਊਪੰਕਚਰ ਥੈਰੇਪੀ $0 ਸਹਿ-ਭੁਗਤਾਨ ਨਾਲ ਉਪਲਬਧ ਹਨ। ਮੁਲਾਕਾਤ ਸੀਮਾਵਾਂ ਲਾਗੂ ਹੁੰਦੀਆਂ ਹਨ। ਪਲਾਨ ਦੇ ਵੇਰਵੇ ਵੇਖੋ।
ਮਸਾਜ ਥੈਰੇਪੀ $25 ਦੇ ਸਹਿ-ਭੁਗਤਾਨ ਨਾਲ ਉਪਲਬਧ ਹੈ, ਪ੍ਰਤੀ ਸਾਲ 12 ਤਕ ਸੈਲਫ਼-ਰੈਫ਼ਰਲ ਵਾਲੀਆਂ ਮੁਲਾਕਾਤਾਂ ਲਈ। ਪਲਾਨ ਦੇ ਵੇਰਵੇ ਵੇਖੋ।
ਇਹ ਸੇਵਾਵਾਂ ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਦੇ ਇਲਾਜ ਅਤੇ ਰੋਕਥਾਮ ਵਿੱਚ ਮਦਦ ਕਰ ਸਕਦੀਆਂ ਹਨ। ਪ੍ਰੋਗਰਾਮ ਬਣਾਉਂਦੇ ਸਮੇਂ ਇਹ ਜ਼ਰੂਰ ਪੱਕਾ ਕਰ ਲਓ ਕਿ ਤੁਹਾਡਾ ਪ੍ਰਦਾਤਾ ਤੁਹਾਡੇ ਇੰਸ਼ੋਰੈਂਸ ਨੂੰ ਸਵੀਕਾਰ ਕਰਦਾ ਹੈ।
ਨੈਚੁਰੋਪੈਥੀ
ਨੈਚੁਰੋਪੈਥੀ ਮੁਲਾਕਾਤਾਂ: $0 ਸਹਿ-ਭੁਗਤਾਨ।
ਨੈਚੁਰੋਪੈਥੀ ਤੁਹਾਡੀ ਸਿਹਤ ਵਿੱਚ ਸਹਾਇਤਾ ਲਈ ਪੋਸ਼ਣ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਵਰਗੇ ਕੁਦਰਤੀ ਉਪਚਾਰਾਂ ਦੀ ਵਰਤੋਂ ਕਰਦੀ ਹੈ।
ਫ਼ਿਜ਼ਿਕਲ ਥੈਰੇਪੀ
ਫ਼ਿਜ਼ਿਕਲ ਥੈਰੇਪੀ ਪ੍ਰਤੀ ਮੁਲਾਕਾਤ $15 ਸਹਿ-ਭੁਗਤਾਨ ਲਈ ਉਪਲਬਧ ਹੈ।
ਮੁਲਾਕਾਤ ਦੀਆਂ ਸੀਮਾਵਾਂ ਲਾਗੂ ਹੁੰਦੀਆਂ ਹਨ ਅਤੇ ਰੈਫ਼ਰਲ ਦੀ ਲੋੜ ਹੁੰਦੀ ਹੈ। ਪਲਾਨ ਦੇ ਵੇਰਵੇ ਵੇਖੋ।
ਫ਼ਿਜ਼ਿਕਲ ਥੈਰੇਪੀ ਸੱਟ ਤੋਂ ਰਿਕਵਰ ਕਰਨ, ਦਰਦ ਨਾਲ ਨਿਪਟਣ ਅਤੇ ਗਤੀਸ਼ੀਲਤਾ ਨੂੰ ਬਿਹਤਰ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਆਪਣੇ Kaiser Permanente ਮੈਂਬਰ ਪੋਰਟਲ ਰਾਹੀਂ ਰੈਫ਼ਰਲ ਦੀ ਬੇਨਤੀ ਕਰੋ ਜਾਂ ਮੈਂਬਰ ਸੇਵਾਵਾਂ ਨੂੰ ਕਾਲ ਕਰੋ।
ਤੁਹਾਡੀ ਮੁਲਾਕਾਤ ਤੋਂ ਬਾਅਦ, ਤੁਹਾਨੂੰ ਇੱਕ ਫ਼ਿਜ਼ਿਕਲ ਥੈਰੇਪੀ ਐਪ MedBridge ਤੱਕ ਮੁਫ਼ਤ ਐਕਸੈਸ ਮਿਲੇਗੀ, ਜਿਸ ਵਿੱਚ ਤੁਹਾਡੇ ਟੀਚਿਆਂ ਅਤੇ ਯੋਗਤਾ ਦੇ ਅਨੁਸਾਰ ਤਿਆਰ ਕੀਤਾ ਗਿਆ ਵਿਅਕਤੀਗਤ ਕਸਰਤ ਅਤੇ ਸਟ੍ਰੈਚਿੰਗ ਦਾ ਪ੍ਰੋਗਰਾਮ ਹੁੰਦਾ ਹੈ।
ਪ੍ਰਜਣਨ ਸਿਹਤ
ਪ੍ਰਜਣਨ ਸਿਹਤ ਮੁਲਾਕਾਤਾਂ ਪ੍ਰਤੀ ਮੁਲਾਕਾਤ $0-$15 ਸਹਿ-ਭੁਗਤਾਨ ਨਾਲ ਹੁੰਦੀਆਂ ਹਨ।
ਰੋਕਥਾਮ ਮੁਲਾਕਾਤਾਂ $0 ਸਹਿ-ਭੁਗਤਾਨ 'ਤੇ ਉਪਲਬਧ ਹਨ। ਹੋਰ ਸਹਿ-ਭੁਗਤਾਨਾਂ ਦੀ ਰਕਮ ਡਾਇਗਨੋਸਿਸ (ਰੋਗ ਪਛਾਣ) ਦੀ ਕੋਡਿੰਗ 'ਤੇ ਨਿਰਭਰ ਕਰਦੀ ਹੈ।
ਗਰਭ ਨਿਰੋਧਕ $0 ਸਹਿ-ਭੁਗਤਾਨ* ਲਈ ਉਪਲਬਧ ਹਨ।
FDA-ਪ੍ਰਵਾਨਤ ਪ੍ਰਿਸਕ੍ਰਿਪਸ਼ਨ (ਡਾਕਟਰ ਦੁਆਰਾ ਲਿਖੀ ਦਵਾਈ) ਅਤੇ ਓਵਰ-ਦ-ਕਾਊਂਟਰ ਗਰਭ ਨਿਰੋਧਕ ਦਵਾਈਆਂ, ਡਿਵਾਈਸਾਂ ਅਤੇ ਉਤਪਾਦਾਂ ਲਈ $0 ਸਹਿ-ਭੁਗਤਾਨ।
ਨੈੱਟਵਰਕ ਦੇ ਅੰਦਰ ਅਤੇ ਬਾਹਰ ਦੋਵਾਂ ਲਈ ਗਰਭਪਾਤ ਸੇਵਾਵਾਂ $0 ਸਹਿ-ਭੁਗਤਾਨ ਹਨ
, ਇਨਪੇਸ਼ੈਂਟ ਅਤੇ ਆਊਟਪੇਸ਼ੈਂਟ ਦੇ ਨਾਲ-ਨਾਲ ਦਵਾਈਆਂ ਲਈ । (ਕਿਸੇ ਵੀ ਮਾਹੌਲ ਵਿੱਚ ਕਵਰ ਕੀਤੀ ਜਾਂਦੀ ਸੇਵਾ)
*ਜੇ ਤੁਸੀਂ ਕਿਸੇ ਧਰਮ-ਅਧਾਰਤ ਸੰਸਥਾ ਲਈ ਕੰਮ ਕਰਦੇ ਹੋ, ਤਾਂ ਤੁਹਾਡੇ ਹੈਲਥ ਪਲਾਨ ਵਿੱਚ Affordable Care Act (ਅਫ਼ੋਰਡੇਬਲ ਕੇਅਰ ਐਕਟ) ਦੀ ਧਾਰਮਿਕ ਛੋਟ ਅਧੀਨ ਮਿਲੀ ਆਗਿਆ ਅਨੁਸਾਰ, ਗਰਭਨਿਰੋਧਕ ਕਵਰੇਜ ਸ਼ਾਮਲ ਨਹੀਂ ਹੁੰਦੀ ਹੈ। ਹਾਲਾਂਕਿ, ਜਦੋਂ ਤੱਕ ਤੁਸੀਂ ਕਿਸੇ ਹੈਲਥ ਪਲਾਨ ਵਿੱਚ ਨਾਮਾਂਕਿਤ ਰਹਿੰਦੇ ਹੋ ਉਦੋਂ ਤੱਕ ਤੁਸੀਂ ਇਨ੍ਹਾਂ ਨੂੰ Kaiser Permanente ਕੋਲੋਂ ਬਿਨਾਂ ਕਿਸੇ ਲਾਗਤ ਦੇ (ਅਤੇ ਬਿਨਾਂ ਕੋਈ ਵਾਧੂ ਕਾਰਵਾਈ ਕੀਤੇ) ਪ੍ਰਾਪਤ ਕਰੋਗੇ।
ਲਿੰਗ ਪੁਸ਼ਟੀ ਦੇਖਭਾਲ
Kaiser Permanente ਇੱਕ ਸੁਰੱਖਿਅਤ, ਸਹਾਇਕ ਮਾਹੌਲ ਵਿੱਚ ਸਮਾਵੇਸ਼ੀ, ਲਿੰਗ-ਪੁਸ਼ਟੀ ਦੇਖਭਾਲ ਦੀ ਪੇਸ਼ਕਸ਼ ਕਰਦਾ ਹੈ। ਸੇਵਾਵਾਂ ਵਿੱਚ ਹਾਰਮੋਨ ਥੈਰੇਪੀ, ਮਾਨਸਿਕ ਸਿਹਤ ਸਹਿਯੋਗ, ਸਰਜਰੀ ਸਬੰਧੀ ਪ੍ਰਕਿਰਿਆਵਾਂ, ਅਤੇ ਬੱਚਿਆਂ ਅਤੇ ਕਿਸ਼ੋਰਾਂ ਦੀ ਦੇਖਭਾਲ ਸ਼ਾਮਲ ਹਨ।
ਵਿਸਤ੍ਰਿਤ ਕਵਰੇਜ
KPNW ਤੁਹਾਡਾ ਮੁਢਲਾ ਮੈਡੀਕਲ ਪਲਾਨ ਹੈ, ਪਰ ਤੁਹਾਡੀ ਹੈਲਥਕੇਅਰ ਕਵਰੇਜ ਵਿੱਚ ਨਿਮਨਲਿਖਤ ਵਾਧੂ ਲਾਭ ਵੀ ਸ਼ਾਮਲ ਹਨ:
ਡੈਂਟਲ ਕਵਰੇਜ ਲਈ ਚੋਣ
ਤੁਸੀਂ ਦੋ ਡੈਂਟਲ ਪਲਾਨਾਂ ਵਿੱਚੋਂ ਚੋਣ ਕਰ ਸਕਦੇ ਹੋ ਅਤੇ ਇਹ ਫ਼ੈਸਲਾ ਲੈ ਸਕਦੇ ਹੋ ਕਿ ਤੁਹਾਡੇ ਲਈ ਕਿਹੜਾ ਪਲਾਨ ਸਭ ਤੋਂ ਵਧੀਆ ਹੈ। ਦੋਵਾਂ ਪਲਾਨਾਂ ਵਿੱਚ ਰੁਟੀਨ ਦੇ ਮੁਆਇਨੇ, ਆੱਰਥੋਡੋਂਸ਼ੀਆ ਬੈਨਿਫ਼ਿਟ ਅਤੇ ਵਿਆਪਕ ਪ੍ਰਦਾਤਾ ਨੈੱਟਵਰਕ ਸ਼ਾਮਲ ਹਨ।
ਪਲਾਨ ਬਾਰੇ ਸੰਖੇਪ ਜਾਣਕਾਰੀਆਂ ਵਿੱਚ ਪਲਾਨਾਂ ਦੀ ਤੁਲਨਾ ਕਰਨ ਅਤੇ ਆਮ ਸੇਵਾਵਾਂ ਵਾਸਤੇ ਸੰਭਾਵੀ ਤੌਰ 'ਤੇ ਤੁਹਾਡੀ ਜੇਬ੍ਹ ਤੋਂ ਹੋਣ ਵਾਲੇ ਖਰਚਿਆਂ ਦੀ ਸਮੀਖਿਆ ਕਰਨ ਵਾਸਤੇ ਚਾਰਟ ਦੀ ਵਰਤੋਂ ਕਰੋ।
ਸਲਾਨਾ ਵੱਧੋ-ਵੱਧ ਬੈਨਿਫ਼ਿਟ | $5,000 | ਕਦੇ ਵੀ ਨਹੀਂ |
ਕਟੌਤੀਯੋਗ | $0 | $0 |
ਨਿਯਮਿਤ ਜਾਂਚਾਂ | ਪੂਰੀ ਤਰ੍ਹਾਂ ਕਵਰ ਕੀਤਾ ਗਿਆ | ਪੂਰੀ ਤਰ੍ਹਾਂ ਕਵਰ ਕੀਤਾ ਗਿਆ |
ਆੱਰਥੋਡੌਂਸ਼ੀਆ ਲਾਭ | ਹਾਂ | ਹਾਂ |
ਪ੍ਰਦਾਤਾ ਨੈੱਟਵਰਕ | Delta Dental ਕੋਲ ਪ੍ਰਦਾਤਾਵਾਂ ਦਾ ਇੱਕ ਬਹੁਤ ਵੱਡਾ ਨੈੱਟਵਰਕ ਹੈ, ਜਿਸ ਵਿੱਚ ਪੇਂਡੂ ਇਲਾਕੇ ਵੀ ਸ਼ਾਮਲ ਹਨ। ਆਪਣੇ ਲਾਭ ਨੂੰ ਸਭ ਤੋਂ ਵੱਧ ਰੱਖਣ ਲਈ ਤੁਸੀਂ ਇੱਕ Delta Dental PPO ਡੈਂਟਿਸਟ ਲੱਭਣਾ ਚਾਹੋਗੇ। | ਪੱਛਮੀ ਵਾਸ਼ਿੰਗਟਨ ਵਿੱਚ Willamette Dental ਦੇ ਬਹੁਤ ਸਾਰੇ ਸੁਵਿਧਾਜਨਕ ਟਿਕਾਣੇ ਹਨ, ਜਿਸ ਨਾਲ, ਜੇ ਤੁਸੀਂ I-5 ਕੋਰੀਡੋਰ ਦੇ ਨਾਲ ਰਹਿੰਦੇ ਹੋ ਤਾਂ ਤੁਹਾਡੇ ਲਈ ਕੋਈ Willamette ਡੈਂਟਿਸਟ ਲੱਭਣਾ ਅਸਾਨ ਹੋ ਜਾਂਦਾ ਹੈ। |
ਆਪਣੇ ਨੇੜੇ ਕਿਸੇ ਡੈਂਟਿਸਟ ਨੂੰ ਲੱਭੋ | 1-800-554-1907 DeltaDentalWA.com | 1-855-433-6825 willamettedental.com |
ਸੁਣਨ ਸ਼ਕਤੀ ਸਬੰਧੀ ਬੈਨਿਫ਼ਿਟ
EPIC Hearing ਰਾਹੀਂ, ਤੁਸੀਂ ਅਤੇ ਤੁਹਾਡੇ ਬੱਚੇ ਨੈੱਟਵਰਕ ਵਿਚਲੇ ਕਿਸੇ ਪ੍ਰੋਵਾਈਡਰ ਤੋਂ ਸੁਣਨ ਸ਼ਕਤੀ ਦੀ ਸਲਾਨਾ ਜਾਂਚ ਅਤੇ ਸਲਾਹ-ਮਸ਼ਵਰਾ ਮੁਫ਼ਤ ਵਿੱਚ ਪ੍ਰਾਪਤ ਕਰ ਸਕਦੇ ਹੋ ਅਤੇ ਹਰ 36 ਮਹੀਨਿਆਂ ਵਿੱਚ ਪ੍ਰਤੀ ਕੰਨ $3,000 ਤੱਕ ਦਾ ਸੁਣਨ ਸਬੰਧੀ ਹਾਰਡਵੇਅਰ ਵੀ ਪ੍ਰਾਪਤ ਕਰ ਸਕਦੇ ਹੋ।
ਪਰਿਵਾਰ-ਨਿਰਮਾਣ, ਪ੍ਰਜਣਨ ਅਤੇ ਅੱਧਖੜ ਉਮਰ ਦੀ ਦੇਖਭਾਲ
ਜਣਨ-ਸ਼ਕਤੀ ਅਤੇ ਪਰਿਵਾਰ-ਨਿਰਮਾਣ ਤੋਂ ਲੈ ਕੇ ਗਰਭ ਅਵਸਥਾ, ਪੋਸਟਪਾਰਟਮ ਅਤੇ ਮੇਨੋਪੌਜ਼ ਤੱਕ, ਜੀਵਨ ਦੇ ਹਰ ਪੜਾਅ ਲਈ ਬੈਨਿਫ਼ਿਟ ਪ੍ਰਾਪਤ ਕਰੋ। ਬਿਲਕੁਲ ਨਵੇਂ ਇਲਾਜਾਂ, ਸਮਰਪਿਤ ਮਰੀਜ਼ ਦੇਖਭਾਲ ਹਮਾਇਤੀਆਂ (Patient Care Advocates, PCAs) ਤੋਂ ਤੁਹਾਡੇ ਲਈ ਵਿਸ਼ੇਸ਼ ਸਹਿਯੋਗ ਅਤੇ ਵਿਅਕਤੀਗਤ ਰੂਪ ਵਿੱਚ ਜਾਂ ਵਰਚੁਅਲ ਦੇਖਭਾਲ ਵਾਸਤੇ ਕਵਰੇਜ ਪ੍ਰਾਪਤ ਕਰੋ। ਅਤੇ ਹੁਣ ਤੁਸੀਂ ਗੋਦ ਲੈਣ ਨਾਲ ਸਬੰਧਤ ਖਰਚਿਆਂ ਵਾਸਤੇ $15,000 ਤੱਕ ਪ੍ਰਾਪਤ ਕਰ ਸਕਦੇ ਹੋ (ਲਾਈਫ਼ਟਾਈਮ ਬੈਨਿਫ਼ਿਟ)।
KPNW ਪਲਾਨ ਦੇ ਵੇਰਵੇ
ਆਪਣੇ ਮੈਡੀਕਲ ਅਤੇ ਡੈਂਟਲ ਪਲਾਨਾਂ ਦਾ ਪੂਰਾ ਵੇਰਵਾ ਦੇਖੋ, ਜਿਸ ਵਿੱਚ ਤੁਹਾਡੀ ਜੇਬ੍ਹ ਤੋਂ ਹੋਣ ਵਾਲੇ ਖਰਚੇ, ਅਤੇ ਪ੍ਰਿਸਕ੍ਰਿਪਸ਼ਨਾਂ, ਮੁਲਾਕਾਤਾਂ ਅਤੇ ਇਲਾਜ ਲਈ ਕਵਰੇਜ ਸ਼ਾਮਲ ਹਨ।
ਆਮ ਸ਼ਬਦ
ਆਪਣੇ ਪਲਾਨ ਦੇ ਲਾਭਾਂ ਨੂੰ ਜ਼ਿਆਦਾ ਵਧੀਆ ਢੰਗ ਨਾਲ ਸਮਝਣ ਵਿੱਚ ਮਦਦ ਲਈ ਬੀਮੇ ਨਾਲ ਸਬੰਧਤ ਆਮ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਬਾਰੇ ਜਾਣੋ।
ਸ੍ਰੋਤ ਅਤੇ ਸਹਿਯੋਗ
ਹੈਲਥ ਬੈਨਿਫ਼ਿਟਸ ਗਾਹਕ ਸੇਵਾ
ਕਵਰੇਜ, ਯੋਗਤਾ, ਅਪਲਾਈ ਕਰਨ ਬਾਰੇ ਸਵਾਲਾਂ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
ਗਾਹਕ ਸੇਵਾ ਸੋਮਵਾਰ-ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲਬਧ ਹੁੰਦੀ ਹੈ।
1-877-606-6705
ਭਾਸ਼ਾ ਵਿੱਚ ਸਹਿਯੋਗ ਉਪਲਬਧ ਹੈ।
ਲਾਈਵ ਚੈਟ ਸਹਿਯੋਗ
ਚੈਟ ਰਾਹੀਂ ਸਹਾਇਤਾ ਲਈ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਵਿੱਚ ਲੌਗ ਇਨ ਕਰੋ।
SEIU775BG-caregiver@magnacare.com
ਕਾਰੋਬਾਰੀ ਘੰਟਿਆਂ ਦੌਰਾਨ ਗਾਹਕ ਸੇਵਾ ਨਾਲ ਸੰਪਰਕ ਨਹੀਂ ਕਰ ਪਾ ਰਹੇ ਹੋ?
ਈਮੇਲ ਕਰੋ ਅਤੇ 2 ਕਾਰੋਬਾਰੀ ਦਿਨਾਂ ਦੇ ਅੰਦਰ ਜਵਾਬ ਪ੍ਰਾਪਤ ਕਰੋ।
Kaiser Permanente Northwest
ਨਵੀਆਂ ਮੈਬਰ ਸੇਵਾਵਾਂ:
1-888-491-1124
myseiu.be/kp-new-member
ਮੈਂਬਰ ਸੇਵਾਵਾਂ:
1-888-813-2000
myseiu.be/kp-member
ਮਾਨਸਿਕ ਸਿਹਤ ਸੇਵਾਵਾਂ
1-855-632-8280
myseiu.be/kpnw-bh
ਨਰਸ ਹੈਲਪਲਾਈਨ
1-800-324-8010
myseiu.be/kp-nurse
ਮੈਂਬਰਾਂ ਲਈ ਭਾਸ਼ਾ ਸਹਾਇਤਾ
1-888-813-2000
myseiu.be/kp-language
ਡੈਂਟਲ
Delta Dental
1-800-554-1907
deltadentalwa.com
Willamette Dental
1-855-433-6825
myseiu.be/willamette
ਹੋਰ ਬੈਨਿਫ਼ਿਟ
EPIC Hearing
1-866-956-5400
myseiu.be/epic
Progyny (ਜਣਨ-ਸ਼ਕਤੀ ਅਤੇ ਪਰਿਵਾਰ-ਨਿਰਮਾਣ)
1-877-363-5638
myseiu.be/progyny
ਭਾਸ਼ਾ ਵਿੱਚ ਸਹਿਯੋਗ
ਹੈਲਥ ਬੈਨਿਫ਼ਿਟਸ ਗਾਹਕ ਸੇਵਾ ਨਾਲ ਸੰਪਰਕ ਕਰੋ ਅਤੇ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਨਾਲ ਜੋੜਿਆ ਜਾਵੇਗਾ ਜੋ ਤੁਹਾਡੀ ਭਾਸ਼ਾ ਬੋਲਦਾ ਹੈ ਅਤੇ ਬੈਨਿਫ਼ਿਟਾਂ ਲਈ ਅਪਲਾਈ ਕਰਨ ਅਤੇ ਉਨ੍ਹਾਂ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਨਾਮਾਂਕਣ ਤੋਂ ਬਾਅਦ, KPWA ਮੈਂਬਰ ਸੇਵਾਵਾਂ ਰਾਹੀਂ ਭਾਸ਼ਾ ਵਿੱਚ ਸਹਿਯੋਗ ਉਪਲਬਧ ਹੈ।
ਇੱਕ ਆਨਲਾਈਨ ਖਾਤੇ ਦੇ ਨਾਲ ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧਨ ਕਰੋ
- ਹੈਲਥ ਬੈਨਿਫ਼ਿਟਾਂ ਲਈ ਘੰਟੇ ਅਤੇ ਯੋਗਤਾ ਦੇਖੋ।
- ਹੈਲਥਕੇਅਰ ਕਵਰੇਜ ਲਈ ਅਪਲਾਈ ਕਰੋ ਜਾਂ ਇਸ ਵਿੱਚ ਤਬਦੀਲੀਆਂ ਕਰੋ।
- ਪਲਾਨ ਦੇ ਦਸਤਾਵੇਜ਼ਾਂ ਅਤੇ ਫ਼ਾਰਮਾਂ ਤਕ ਪਹੁੰਚੋ।
- ਆਪਣੀ ਕਵਰੇਜ ਬਾਰੇ ਈਮੇਲ ਸੰਪਰਕ ਲਈ ਸਾਈਨ ਅੱਪ ਕਰੋ।
ਹੈਲਥ ਬੈਨਿਫ਼ਿਟਸ ਸਪੋਰਟ
ਸਪੋਰਟ ਪੇਜ 'ਤੇ ਜਾ ਕੇ ਜਾਂ 1-877-606-6705 'ਤੇ ਗਾਹਕ ਸੇਵਾ ਨੂੰ ਕਾਲ ਕਰਕੇ ਕਵਰੇਜ, ਯੋਗਤਾ, ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
Coverage for Kids (ਬੱਚਿਆਂ ਲਈ ਕਵਰੇਜ)
ਜੇ ਤੁਸੀਂ ਹਰ ਮਹੀਨੇ 120 ਜਾਂ ਇਸਤੋਂ ਵੱਧ ਘੰਟਿਆਂ ਲਈ ਕੰਮ ਕਰਦੇ ਹੋ, ਤਾਂ ਤੁਹਾਡੇ ਬੱਚਿਆਂ ਨੂੰ ਵੀ ਉਹੀ ਸਾਰੇ ਸ਼ਾਨਦਾਰ ਲਾਭ ਮਿਲਦੇ ਹਨ ਜੋ ਤੁਹਾਨੂੰ ਮਿਲਦੇ ਹਨ, ਜਿਸ ਵਿੱਚ ਭਾਵਨਾਤਮਕ ਤੰਦਰੁਸਤੀ, ਆੱਰਥੋਡੋਂਸ਼ੀਆ, ਤੰਦਰੁਸਤੀ ਸਬੰਧੀ ਮੁਲਾਕਾਤਾਂ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ।
ਹੈਲਥਕੇਅਰ ਕਵਰੇਜ ਲਈ ਯੋਗਤਾ
ਇਹ ਸਿੱਖੋ ਕਿ ਤੁਹਾਡੇ ਲਈ ਜਾਂ ਤੁਹਾਡੇ ਬੱਚਿਆਂ ਲਈ ਹੈਲਥਕੇਅਰ ਕਵਰੇਜ ਵਾਸਤੇ ਯੋਗਤਾ ਕਿਵੇਂ ਪੂਰੀ ਕਰਨੀ ਹੈ ਅਤੇ ਤੁਹਾਡੇ ਦੁਆਰਾ ਕੀਤੇ ਕੰਮ ਦੇ ਘੰਟੇ ਤੁਹਾਡੀ ਕਵਰੇਜ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ।
ਹੈਲਥਕੇਅਰ ਕਵਰੇਜ ਦੀ ਆਮ ਸ਼ਬਦਾਵਲੀ
ਆਪਣੇ ਬੀਮਾ ਪਲਾਨ ਨੂੰ ਜ਼ਿਆਦਾ ਵਧੀਆ ਢੰਗ ਨਾਲ ਸਮਝਣ ਲਈ ਬੀਮੇ ਨਾਲ ਜੁੜੇ ਆਮ ਸ਼ਬਦਾਂ ਦੇ ਅਰਥਾਂ ਅਤੇ ਉਹਨਾਂ ਦੀਆਂ ਪਰਿਭਾਸ਼ਾਵਾਂ ਬਾਰੇ ਜਾਣੋ।