ਆਪਣੀ ਸਿਹਤ ਦਾ ਕੰਟਰੋਲ ਆਪਣੇ ਹੱਥ ਵਿੱਚ ਰੱਖੋ

SEIU 775 Benefits Group ਦੁਆਰਾ ਹੈਲਥਕੇਅਰ ਕਵਰੇਜ ਦੇ ਨਾਲ, ਤੁਹਾਡੇ ਕੋਲ ਪੁਰਾਣੀਆਂ ਸਿਹਤ ਸਥਿਤੀਆਂ ਦੀ ਰੋਕਥਾਮ ਅਤੇ ਪ੍ਰਬੰਧਨ ਵਿੱਚ ਤੁਹਾਡੀ ਮਦਦ ਕਰਨ ਲਈ ਬਣਾਏ ਗਏ ਬਹੁਤ ਸਾਰੇ ਲਾਭਾਂ ਤੱਕ ਪਹੁੰਚ ਹੁੰਦੀ ਹੈ।

ਡਾਕਟਰ ਨਾਲ ਮੁਫ਼ਤ ਮੁਲਾਕਾਤਾਂ

ਇਹਤਿਆਤੀ ਦੇਖਭਾਲ ਲਈ ਮੁਲਾਕਾਤਾਂ ਮੁਫ਼ਤ ਹੁੰਦੀਆਂ ਹਨ। ਤੁਹਾਡਾ ਡਾਕਟਰ (ਜਿਸ ਨੂੰ ਪ੍ਰਾਇਮਰੀ ਕੇਅਰ ਪ੍ਰੋਵਾਈਡਰ, ਜਾਂ PCP ਵੀ ਕਿਹਾ ਜਾਂਦਾ ਹੈ) ਤੁਹਾਨੂੰ ਮਾਹਰਾਂ ਅਤੇ ਵਿਸ਼ੇਸ਼ ਸਥਿਤੀ ਦੇ ਅਨੁਸਾਰ ਪ੍ਰੋਗਰਾਮਾਂ ਲਈ ਵੀ ਰੈਫ਼ਰ ਕਰ ਸਕਦਾ ਹੈ।

ਵੈਲਨੈੱਸ ਕੋਚਿੰਗ

ਇੱਕ ਮੁਫ਼ਤ ਵੈਲਨੈੱਸ ਕੋਚ ਚੰਗੀ ਤਰ੍ਹਾਂ ਖਾਣ-ਪੀਣ ਲਈ ਸਿਹਤਮੰਦ ਆਦਤਾਂ ਵਿਕਸਿਤ ਕਰਨ, ਤਣਾਅ ਘਟਾਉਣ ਅਤੇ ਸਰੀਰਕ ਤੌਰ 'ਤੇ ਚੁਸਤ-ਫੁਰਤ ਹੋਣ ਲਈ ਤੁਹਾਨੂੰ ਸਿੱਧਾ (ਆਹਮੋ-ਸਾਹਮਣੇ) ਮਾਰਗਦਰਸ਼ਨ ਪ੍ਰਦਾਨ ਕਰ ਸਕਦਾ ਹੈ।

ਮੈਨੇਜਮੈਂਟ ਪ੍ਰੋਗਰਾਮ

ਵਿਸ਼ੇਸ਼ ਤੌਰ 'ਤੇ ਬਣਾਏ ਪ੍ਰੋਗਰਾਮ ਤੁਹਾਡੇ ਡਾਕਟਰ ਦੁਆਰਾ ਰੈਫ਼ਰਲ ਨਾਲ ਉਪਲਬਧ ਹੁੰਦੇ ਹਨ। ਇਹਨਾਂ ਪ੍ਰੋਗਰਾਮਾਂ ਵਿੱਚ, ਇੱਕ ਵਿਅਕਤੀਗਤ ਦੇਖਭਾਲ ਟੀਮ ਤੁਹਾਡੀ ਸਿਹਤ ਸਮੱਸਿਆ ਨਾਲ ਨਿਪਟਣ ਵਿੱਚ ਤੁਹਾਡੀ ਮਦਦ ਕਰੇਗੀ।

ਡਾਇਬੀਟੀਜ਼ ਅਤੇ ਪ੍ਰੀ-ਡਾਇਬੀਟੀਜ਼

ਤੁਹਾਡੀ ਕਵਰੇਜ ਵਿੱਚ ਵਿਅਕਤੀਗਤ ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮ, ਸਿਹਤਮੰਦ ਜੀਵਨ ਸ਼ੈਲੀ ਲਈ ਵੈਲਨੈੱਸ ਕੋਚਿੰਗ, ਬਹੁਤ ਥੋੜ੍ਹੇ ਜਾਂ ਬਗੈਰ ਕਿਸੇ ਖਰਚੇ ਵਿੱਚ ਦਵਾਈਆਂ ਅਤੇ ਸਪਲਾਈਆਂ ਸ਼ਾਮਲ ਹੁੰਦੀਆਂ ਹਨ।

KPWA ਅਤੇ KPNW ਦੇ ਮੈਂਬਰਾਂ ਲਈ, ਤੁਹਾਡਾ ਡਾਕਟਰ ਤੁਹਾਨੂੰ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੇ ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮਾਂ ਲਈ ਰੈਫ਼ਰ ਕਰ ਸਕਦਾ ਹੈ।

  • ਨਵਾਂ ਇਨਸੁਲਿਨ ਸਟਾਰਟ ਪ੍ਰੋਗਰਾਮ (Insulin Start Program): ਕਿਸੇ ਡਾਇਬੀਟੀਜ਼ ਨਰਸ ਦੀ ਅਗਵਾਈ ਹੇਠ, ਪਹਿਲੀ ਵਾਰ ਇਨਸੁਲਿਨ ਸ਼ੁਰੂ ਕਰਨ ਵਾਲਿਆਂ ਲਈ 12-ਹਫ਼ਤਿਆਂ ਦਾ ਇੱਕ ਪ੍ਰੋਗਰਾਮ।
  • ਵਿਅਕਤੀਗਤ ਰੂਪ ਵਿੱਚ ਤਿਆਰ ਦੇਖਭਾਲ ਯੋਜਨਾ: ਕਿਸੇ ਸਮਰਪਿਤ ਡਾਇਬੀਟੀਜ਼ ਨਰਸ ਦੀ ਅਗਵਾਈ ਵਿੱਚ ਇੱਕ 12-24 ਹਫ਼ਤਿਆਂ ਦਾ ਪ੍ਰੋਗਰਾਮ ਜੋ ਤੁਹਾਨੂੰ ਤੁਹਾਡੀ ਡਾਇਬੀਟੀਜ਼ ਦੇ ਸਵੈ-ਪ੍ਰਬੰਧਨ ਲਈ ਹੁਨਰ ਸਿਖਾਏਗੀ।
  • ਨਿਰੰਤਰ ਡਾਇਬੀਟੀਜ਼ ਕੇਸ ਪ੍ਰਬੰਧਨ (Ongoing Diabetes Case Management)* ਕੇਸ ਮੈਨੇਜਰ ਦੁਆਰਾ ਡਾਇਬੀਟੀਜ਼ ਦੇ ਆਮ ਮਾਰਗਦਰਸ਼ਨ ਅਤੇ ਸਹਿਯੋਗ ਵਾਲਾ ਇੱਕ ਪ੍ਰੋਗਰਾਮ।

ਜੇ ਇਹਨਾਂ ਵਿੱਚੋਂ ਕਿਸੇ ਵੀ ਪ੍ਰੋਗਰਾਮ ਵਿੱਚ ਤੁਹਾਡੀ ਦਿਲਚਸਪੀ ਹੈ, ਤਾਂ ਆਪਣੇ ਡਾਕਟਰ ਨਾਲ ਗੱਲ ਕਰਕੇ ਸ਼ੁਰੂਆਤ ਕਰੋ।

*ਸਿਰਫ਼ KPWA ਦੇ ਮੈਂਬਰਾਂ ਲਈ: ਜੇ ਤੁਹਾਡੇ ਕੋਲ Kaiser Permanente ਸਮਾਰਟਫ਼ੋਨ ਐਪ ਹੈ, ਤਾਂ ਤੁਸੀਂ ਆਪਣੇ ਫ਼ੋਨ 'ਤੇ ਡਾਇਬੀਟੀਜ਼ ਕੇਸ ਪ੍ਰਬੰਧਨ ਸਹਿਯੋਗ ਪ੍ਰਾਪਤ ਕਰ ਸਕਦੇ ਹੋ। ਇਹ ਇੱਕ ਔਪਟ-ਇਨ ਸੇਵਾ ਹੈ (ਸਿਰਫ਼ ਅੰਗ੍ਰੇਜ਼ੀ)।

 

Aetna ਦੇ ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮ ਲਈ ਕਿਸੇ ਡਾਕਟਰ ਦੇ ਰੈਫ਼ਰਲ ਦੀ ਲੋੜ ਨਹੀਂ ਹੁੰਦੀ ਹੈ।

ਜੇ ਤੁਹਾਨੂੰ ਡਾਇਬੀਟੀਜ਼ ਹੈ ਜਾਂ ਤੁਸੀਂ ਪ੍ਰੀਡਾਇਬੀਟਿਕ ਹੋ, ਤਾਂ Aetna ਮੈਂਬਰ ਸਰਵਿਸਿਜ਼ ਨੂੰ 1-855-736-9469 ਨੰਬਰ 'ਤੇ ਕਾਲ ਕਰੋ ਅਤੇ ਕੇਸ ਮੈਨੇਜਰ ਨਾਲ ਗੱਲ ਕਰਾਉਣ ਲਈ ਕਹੋ। ਉਹ:

  • ਸਹਿਯੋਗ ਅਤੇ ਕੋਚਿੰਗ ਪ੍ਰਦਾਨ ਕਰ ਸਕਦੇ ਹਨ।
  • ਦੇਖਭਾਲ ਵਿੱਚ ਕਮੀਆਂ ਦੀ ਪਛਾਣ ਕਰ ਸਕਦੇ ਹਨ।
  • ਲਾਭਾਂ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ।
  • ਦਵਾਈ ਦੇ ਵੇਰਵਿਆਂ ਦੀ ਸਮੀਖਿਆ ਕਰ ਸਕਦੇ ਹਨ।
  • ਤੁਹਾਨੂੰ ਮਾਹਰਾਂ ਕੋਲ ਰੈਫ਼ਰ ਕਰ ਸਕਦੇ ਹਨ।
  • ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਦੇਖਭਾਲ ਮੁਹੱਈਆ ਕਰਾ ਸਕਦੇ ਹਨ ਜਾਂ ਦੁਭਾਸ਼ੀਆ ਲਿਆ ਸਕਦੇ ਹਨ।

ਅੰਗ੍ਰੇਜ਼ੀ ਅਤੇ ਸਪੈਨਿਸ਼ ਵਿੱਚ ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮ ਨੂੰ ਐਕਸੈੱਸ ਕਰਨ ਲਈ Aetna Health ਐਪ ਡਾਊਨਲੋਡ ਕਰੋ।

KPWA ਅਤੇ KPNW ਦੇ ਮੈਂਬਰਾਂ ਲਈ, ਵੈਲਨੈੱਸ ਕੋਚਿੰਗ ਮੁਫ਼ਤ ਵਿੱਚ ਉਪਲਬਧ ਹੈ ਅਤੇ ਇਹ ਡਾਇਬੀਟੀਜ਼, ਪ੍ਰੀਡਾਇਬੀਟੀਜ਼ ਪੀੜਤ ਲੋਕਾਂ ਅਤੇ ਆਪਣੀ ਸਿਹਤ ਵਿੱਚ ਸੁਧਾਰ ਲਿਆਉਣ ਦੇ ਚਾਹਵਾਨ ਕਿਸੇ ਵੀ ਵਿਅਕਤੀ ਲਈ ਸਹਾਇਕ ਹੈ। ਤੁਹਾਡੇ ਡਾਕਟਰ ਤੋਂ ਕਿਸੇ ਰੈਫ਼ਰਲ ਦੀ ਲੋੜ ਨਹੀਂ ਹੁੰਦੀ, ਅਤੇ ਤੁਸੀਂ ਆਪਣੇ ਘਰ ਬੈਠੇ ਹੀ ਕੋਚਿੰਗ ਪ੍ਰਾਪਤ ਕਰ ਸਕਦੇ ਹੋ। ਇੱਕ ਵੈਲਨੈੱਸ ਕੋਚ ਤੁਹਾਡੀ ਇਹਨਾਂ ਵਿੱਚ ਮਦਦ ਕਰ ਸਕਦਾ ਹੈ:

  • ਟੀਚੇ ਨਿਰਧਾਰਤ ਕਰਨਾ ਅਤੇ ਉਹਨਾਂ 'ਤੇ ਕਾਇਮ ਰਹਿਣਾ।
  • ਵਧੇਰੇ ਸਿਹਤਮੰਦ ਖੁਰਾਕ ਖਾਣਾ।
  • ਤਣਾਅ ਨੂੰ ਘਟਾਉਣਾ।
  • ਤਮਾਕੂਨੋਸ਼ੀ ਛੱਡਣਾ।
  • ਸਰੀਰਕ ਗਤੀਵਿਧੀ ਨੂੰ ਵਧਾਉਣਾ।
  • ਆਪਣੇ ਭਾਰ ਨੂੰ ਨਿਯੰਤ੍ਰਿਤ ਰੱਖਣਾ।

ਵੈਲਨੈੱਸ ਕੋਚ ਨਾਲ ਅਪੌਇੰਟਮੈਂਟ ਲੈਣ ਲਈ 1-866-862-4295 'ਤੇ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਕਾਲ ਕਰੋ ਜਾਂ Kaiser Permanente – ਵੈਲਨੈੱਸ ਕੋਚਿੰਗ ਤੋਂ ਹੋਰ ਜਾਣਕਾਰੀ ਲਓ। ਇਸ ਬੈਨਿਫ਼ਿਟ ਲਈ ਵਿਆਖਿਆ ਸੇਵਾਵਾਂ ਉਪਲਬਧ ਹਨ।

 

Aetna ਦੇ ਮੈਂਬਰਾਂ ਨੂੰ AbleTo ਤਕ ਮੁਫ਼ਤ ਪਹੁੰਚ ਉਪਲਬਧ ਹੈ।

AbleTo ਪੁਰਾਣੇ ਦਰਦ ਨੂੰ ਨਿਯੰਤ੍ਰਿਤ ਕਰਨ ਅਤੇ ਤੁਹਾਡੀ ਸਰੀਰਕ ਅਤੇ ਭਾਵਨਾਤਮਕ ਸਿਹਤ ਵਿੱਚ ਸੁਧਾਰ ਲਿਆਉਣ ਲਈ ਵਿਅਕਤੀਗਤ ਵਰਚੁਅਲ ਸਹਿਯੋਗ ਦਿੰਦੀ ਹੈ। ਥੈਰੇਪੀ ਅਤੇ
ਕੋਚਿੰਗ ਦੇ ਮਿਲੇ-ਜੁਲੇ ਰੂਪ ਰਾਹੀਂ, ਤੁਸੀਂ ਟੀਚੇ ਮਿੱਥ ਸਕਦੇ ਹੋ ਅਤੇ ਉਹਨਾਂ ਨੂੰ 8 ਹਫ਼ਤਿਆਂ ਵਿੱਚ ਪੂਰਾ ਕਰਨ ਦੇ ਤਰੀਕੇ ਸਿੱਖ ਸਕਦੇ ਹੋ।

ਸ਼ੁਰੂਆਤ ਕਰਨ ਲਈ 1-866-287-1802 'ਤੇ, ਸੋਮਵਾਰ ਤੋਂ ਸ਼ੁੱਕਰਵਾਰ ਪੂਰਬੀ ਸਟੈਂਡਰਡ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਰਾਤ 8 ਵਜੇ ਤਕ ਕਾਲ ਕਰੋ ਜਾਂ AbleTo.com/Aetna 'ਤੇ ਜਾਓ।

AbleTo ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਦੇ ਨਾਲ, ਅੰਗ੍ਰੇਜ਼ੀ ਅਤੇ ਸਪੈਨਿਸ਼ ਵਿੱਚ ਉਪਲਬਧ ਹੈ।

ਇਨਸੁਲਿਨ: ਤਰਜੀਹੀ ਜੈਨਰਿਕ ਅਤੇ ਤਰਜੀਹੀ ਬ੍ਰਾਂਡ ਇਨਸੁਲਿਨ ਲਈ $0। 

ਸਪਲਾਈਆਂ: ਇਨ-ਨੈੱਟਵਰਕ ਡਾਇਬਟੀਜ਼ ਸਪਲਾਈ ਜਿਵੇਂ ਕਿ ਸੂਈਆਂ, ਸਰਿੰਜਾਂ ਅਤੇ ਲੈਂਸੇਟਸ ਅਤੇ ਇਨਸੁਲਿਨ ਪੰਪ ਅਤੇ ਬਲੱਡ ਗਲੂਕੋਜ਼ ਮਾਨੀਟਰ ਵਰਗੇ ਉਪਕਰਣਾਂ ਲਈ $0।

ਵੇਰਵਿਆਂ ਲਈ ਤੁਹਾਡੇ ਬੀਮਾ ਪ੍ਰਦਾਤਾ ਦੀਆਂ ਮੈਂਬਰ ਸੇਵਾਵਾਂ ਨਾਲ ਸੰਪਰਕ ਕਰੋ।  

ਪੁਰਾਣਾ ਦਰਦ

ਜ਼ਿਆਦਾਤਰ ਪੁਰਾਣੇ ਦਰਦਾਂ ਦਾ ਇਲਾਜ ਸਹੀ ਦੇਖਭਾਲ ਅਤੇ ਸਹਾਇਤਾ ਨਾਲ ਕੀਤਾ ਜਾ ਸਕਦਾ ਹੈ, ਜਿਵੇਂ ਕਿ ਫਿਜ਼ਿਕਲ ਥੈਰੇਪੀ, ਮਸਾਜ ਅਤੇ ਐਕਯੂਪੰਕਚਰ – ਜੋ ਤੁਹਾਡੀ ਕਵਰੇਜ ਵਿੱਚ ਉਪਲਬਧ ਹਨ।

$15 ਦਾ ਸਹਿ-ਭੁਗਤਾਨ (ਮੁਲਾਕਾਤ ਸੀਮਾਵਾਂ ਲਾਗੂ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ)। ਰੈਫ਼ਰਲ ਜ਼ਰੂਰੀ। 

ਇੱਕ ਫਿਜ਼ਿਕਲ ਥੈਰੇਪਿਸਟ ਨੂੰ ਲੱਭਣ ਲਈ: ਮੈਂਬਰ ਸੇਵਾਵਾਂ ਨੂੰ ਕਾਲ ਕਰੋ ਜਾਂ ਤੁਹਾਡੇ Kaiser Permanente ਮੈਂਬਰ ਪੋਰਟਲ 'ਤੇ ਜਾਓ ਅਤੇ ਲੌਗ ਇਨ ਕਰੋ। ਉੱਥੋਂ, ਤੁਸੀਂ ਤੁਹਾਡੇ ਪ੍ਰਾਇਮਰੀ ਕੇਅਰ ਡਾਕਟਰ ਤੋਂ ਰੈਫਰਲ ਲਈ ਬੇਨਤੀ ਕਰ ਸਕਦੇ ਹੋ ਅਤੇ ਕਿਸੇ ਨੈੱਟਵਰਕ ਵਿਚਲੇ ਫਿਜ਼ਿਕਲ ਥੈਰੇਪਿਸਟ ਨੂੰ ਲੱਭ ਸਕਦੇ ਹੋ।

$15 ਦਾ ਸਹਿ-ਭੁਗਤਾਨ (ਮੁਲਾਕਾਤ ਸੀਮਾਵਾਂ ਲਾਗੂ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ)। ਕਿਸੇ ਰੈਫ਼ਰਲ ਦੀ ਲੋੜ ਨਹੀਂ।

ਇੱਕ ਫਿਜ਼ਿਕਲ ਥੈਰੇਪਿਸਟ ਨੂੰ ਲੱਭਣ ਲਈ: ਮੈਂਬਰ ਸੇਵਾਵਾਂ ਨੂੰ ਕਾਲ ਕਰੋ (1-855-736-9469) ਜਾਂ ਆਪਣੇ Aetna ਮੈਂਬਰ ਪੋਰਟਲ 'ਤੇ ਜਾਓ ਅਤੇ ਲੌਗ ਇਨ ਕਰੋ। ਉੱਥੋਂ, ਤੁਸੀਂ ਕਿਸੇ ਨੈੱਟਵਰਕ ਵਿਚਲੇ ਫਿਜ਼ੀਕਲ ਥੈਰੇਪਿਸਟ ਨੂੰ ਲੱਭ ਸਕਦੇ ਹੋ। 

MedBridge ਇੱਕ ਫਿਜ਼ਿਕਲ ਥੈਰੇਪੀ ਐਪ ਹੈ ਜੋ ਤੁਹਾਡੇ ਲਈ ਬਿਨਾਂ ਕਿਸੇ ਕੀਮਤ 'ਤੇ ਉਪਲਬਧ ਹੈ। ਆਪਣੇ ਫ਼ਿਜ਼ਿਕਲ ਥੈਰੇਪਿਸਟ ਨਾਲ ਮੁਲਾਕਾਤ ਤੋਂ ਬਾਅਦ, ਤੁਹਾਨੂੰ ਤੁਹਾਡੀਆਂ ਲੋੜਾਂ, ਟੀਚਿਆਂ ਅਤੇ ਯੋਗਤਾ ਅਨੁਸਾਰ ਵਿਸ਼ੇਸ਼ ਰੂਪ ਵਿੱਚ ਤੁਹਾਡੇ ਲਈ ਤਿਆਰ ਕੀਤੇ ਗਏ ਕਸਰਤ ਅਤੇ ਸਟ੍ਰੈੱਚਿੰਗ ਪ੍ਰੋਗਰਾਮ ਤਕ ਅਸਾਨੀ ਨਾਲ ਪਹੁੰਚਣ ਲਈ ਇੱਕ ਲਿੰਕ ਮਿਲੇਗਾ।

 

Hinge Health ਇੱਕ ਫਿਜ਼ਿਕਲ ਥੈਰੇਪੀ ਐਪ ਹੈ ਜੋ ਤੁਹਾਡੇ ਲਈ ਬਿਨਾਂ ਕਿਸੇ ਕੀਮਤ 'ਤੇ ਉਪਲਬਧ ਹੈ। ਇਹ ਪ੍ਰੋਗਰਾਮ ਤੁਹਾਨੂੰ ਘਰ ਬੈਠੇ ਹੀ ਦਰਦ ਤੋਂ ਰਾਹਤ ਪਾਉਣ ਲਈ ਲੋੜੀਂਦੇ ਸਾਰੇ ਸਾਧਨ ਮੁਹੱਈਆ ਕਰਾਉਂਦਾ ਹੈ।

Hinge Health ਲਈ ਕਿਸੇ ਰੈਫਰਲ ਦੀ ਲੋੜ ਨਹੀਂ ਹੈ। ਅੱਜ ਹੀ ਸਾਈਨ ਅੱਪ ਕਰੋ ਤਾਂ ਜੋ ਇੱਕ ਦੇਖਭਾਲ ਟੀਮ ਅਤੇ ਇੱਕ ਕਸਰਤ ਅਤੇ ਸਟ੍ਰੈੱਚਿੰਗ ਪ੍ਰੋਗਰਾਮ ਤੱਕ ਪਹੁੰਚ ਕਰ ਸਕੋ ਜੋ ਤੁਹਾਡੇ ਲਈ ਵਿਅਕਤੀਗਤ ਰੂਪ ਵਿੱਚ ਬਣਾਇਆ ਗਿਆ ਹੈ।

ਇਸ ਸਮੇਂ, Hinge Health ਸਿਰਫ਼ ਅੰਗ੍ਰੇਜ਼ੀ ਅਤੇ ਸਪੈਨਿਸ਼ ਵਿੱਚ ਉਪਲਬਧ ਹੈ।  

KPWA:

ਐਕਿਊਪੰਕਚਰ, ਮਸਾਜ ਥੈਰੇਪੀ, ਨੈਚੁਰੋਪੈਥੀ ਅਤੇ ਕਾਇਰੋਪ੍ਰੈਕਟਰ ਨਾਲ ਮੁਲਾਕਾਤਾਂ: $0 ਦਾ ਸਹਿ-ਭੁਗਤਾਨ (ਮੁਲਾਕਾਤ ਸੀਮਾਵਾਂ ਲਾਗੂ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ)। ਸਿਰਫ਼ ਮਸਾਜ ਥੈਰੇਪੀ ਲਈ ਰੈਫ਼ਰਲ ਜ਼ਰੂਰੀ।

 

KPNW: 

  • ਐਕਿਊਪੰਕਚਰ, ਨੈਚੁਰੋਪੈਥੀ ਅਤੇ ਕਾਇਰੋਪ੍ਰੈਕਟਰ ਨਾਲ ਮੁਲਾਕਾਤਾਂ: $0 ਦਾ ਸਹਿ-ਭੁਗਤਾਨ (ਮੁਲਾਕਾਤ ਸੀਮਾਵਾਂ ਲਾਗੂ — ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ)।
  • ਮਸਾਜ ਥੈਰੇਪੀ: $25 ਦਾ ਸਹਿ-ਭੁਗਤਾਨ, ਪ੍ਰਤੀ ਸਾਲ 12 ਤਕ ਸੈਲਫ਼-ਰੈਫ਼ਰਲ ਵਾਲੀਆਂ ਮੁਲਾਕਾਤਾਂ ਲਈ। ਰੈਫ਼ਰਲ ਜ਼ਰੂਰੀ।

 

  • ਐਕਿਊਪੰਕਚਰ, ਨੈਚੁਰੋਪੈਥੀ ਅਤੇ ਕਾਇਰੋਪ੍ਰੈਕਟਰ ਨਾਲ ਮੁਲਾਕਾਤਾਂ: $0 ਦਾ ਸਹਿ-ਭੁਗਤਾਨ (ਮੁਲਾਕਾਤ ਸੀਮਾਵਾਂ ਲਾਗੂ — ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ)।
  • ਮਸਾਜ ਥੈਰੇਪੀ: $15 ਦਾ ਸਹਿ-ਭੁਗਤਾਨ, ਪ੍ਰਤੀ ਸਾਲ 20 ਤਕ ਸੈਲਫ਼-ਰੈਫ਼ਰਲ ਵਾਲੀਆਂ ਮੁਲਾਕਾਤਾਂ ਲਈ।

ਹਾਈ ਬਲੱਡ ਪ੍ਰੈਸ਼ਰ

ਜੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਨਿਦਾਨ (ਡਾਇਗਨੋਜ਼) ਕੀਤਾ ਗਿਆ ਹੈ ਜਾਂ ਤੁਸੀਂ ਸਿਰਫ਼ ਇੱਕ ਵਧੇਰੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੁੰਦੇ ਹੋ—ਕਵਰੇਜ ਵਿੱਚ ਮੁਫ਼ਤ ਵੈਬਿਨਾਰ, ਗਰੁੱਪ ਕੋਚਿੰਗ, ਵਰਚੁਅਲ ਦੇਖਭਾਲ ਅਤੇ ਬਲੱਡ ਪ੍ਰੈਸ਼ਰ ਦੀ ਨਿਗਰਾਨੀ ਵਰਗੇ ਸਰੋਤ ਸ਼ਾਮਲ ਹਨ।

ਸਾਲਾਨਾ ਮੁਲਾਕਾਤ ਤੁਹਾਡੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਨ ਲਈ ਵਧੀਆ ਸਮਾਂ ਹੁੰਦਾ ਹੈ। ਜੇ ਲੋੜ ਪਵੇ ਤਾਂ KPWA ਮੈਂਬਰ ਲੋਨਰ ਬਲੱਡ ਪ੍ਰੈਸ਼ਰ ਕਫ਼ ਲੈ ਸਕਦੇ ਹਨ।

ਉਡੀਕ ਛੱਡੋ ਅਤੇ CVS ਵਰਚੁਅਲ ਪ੍ਰਾਇਮਰੀ ਕੇਅਰ ਨਾਲ ਆਨ-ਡਿਮਾਂਡ ਦੇਖਭਾਲ ਅਜ਼ਮਾ ਕੇ ਦੇਖੋ। ਰਜਿਸਟ੍ਰੇਸ਼ਨ ਕਰਵਾਉਣ 'ਤੇ, ਤੁਹਾਨੂੰ ਤੁਹਾਡੀ ਮੁਲਾਕਾਤ ਲਈ ਵਰਤਣ ਲਈ ਬਲੱਡ ਪ੍ਰੈਸ਼ਰ ਮਾਨੀਟਰ ਅਤੇ ਦਿਲ ਦੀ ਗਤੀ ਲਈ ਮਾਨੀਟਰ ਮਿਲੇਗਾ।

ਤੁਹਾਡੀ ਸਿਹਤ ਯੋਜਨਾ ਰਾਹੀਂ ਹੋਰ ਜ਼ਿਆਦਾ ਸਿਹਤਮੰਦ ਜੀਵਨ ਸਰੋਤ, ਫਿਟਨੈੱਸ ਡੀਲਾਂ, ਅਤੇ ਵੈਲਨੈੱਸ ਕੋਚਿੰਗ ਉਪਲਬਧ ਹਨ।

ਆਪਣੇ ਸਰੀਰਕ ਵੈਲਨੈੱਸ ਟੀਚਿਆਂ ਤੱਕ ਪਹੁੰਚਣ ਦੇ 4 ਤਰੀਕਿਆਂ ਬਾਰੇ ਜਾਣੋ।

ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ 5 ਤਰੀਕਿਆਂ ਬਾਰੇ ਜਾਣੋ।

ਮਾਨਸਿਕ ਸਿਹਤ

ਤੁਹਾਡੀ ਕਵਰੇਜ ਰਾਹੀਂ ਤੁਹਾਡੇ ਕੋਲ ਬਹੁਤ ਸਾਰੇ ਵਧੀਆ ਵਿਕਲਪ ਉਪਲਬਧ ਹਨ ਜੋ ਤਣਾਅ, ਚਿੰਤਾ, ਡਿਪ੍ਰੈਸ਼ਨ ਅਤੇ ਥੱਕ-ਟੁੱਟ ਜਾਣ ’ਤੇ ਮਦਦ ਕਰ ਸਕਦੇ ਹਨ, ਜਿਹਨਾਂ ਵਿੱਚ ਵਿਅਕਤੀਗਤ ਅਤੇ ਵਰਚੁਅਲ ਕਾਉਂਸਲਿੰਗ ਅਤੇ ਥੈਰੇਪੀ, ਦਵਾਈਆਂ ਅਤੇ ਆਨਲਾਈਨ ਸਰੋਤ ਸ਼ਾਮਲ ਹੁੰਦੇ ਹਨ।

ਪੱਕਾ ਨਹੀਂ ਪਤਾ ਹੈ ਕਿ ਤੁਹਾਡੇ ਕੋਲ ਕਿਹੜਾ ਹੈਲਥ ਪਲਾਨ ਹੈ?
ਆਪਣਾ ਮੈਂਬਰ ID ਕਾਰਡ ਚੈੱਕ ਕਰੋ ਜਾਂ ਹੈਲਥ ਪਲਾਨ ਫ਼ਾਈਂਡਰ (Health Plan Finder) ਦਾ ਇਸਤੇਮਾਲ ਕਰੋ।

ਆਪਣੇ ਖਾਸ ਪਲਾਨ ਬਾਰੇ ਹੋਰ ਜਾਣਕਾਰੀ ਲਈ ਜਾਂ ਆਪਣੀ ਹੈਲਥ ਬੈਨਿਫ਼ਿਟਸ ਗਾਈਡ ਤੱਕ ਪਹੁੰਚ ਪ੍ਰਾਪਤ ਕਰਨ ਲਈ, ਹੇਠਾਂ ਆਪਣਾ ZIP ਕੋਡ ਪਾਓ।

ਤੁਹਾਡੇ ਲਈ ਉਪਲਬਧ ਮੈਡੀਕਲ ਪਲਾਨ ਤੁਹਾਡੇ ਘਰ ਦੇ ZIP ਕੋਡ 'ਤੇ ਅਧਾਰਤ ਹੁੰਦਾ ਹੈ। ਇਸ ਤਸਦੀਕ ਕਰਨ ਲਈ ਕਿ ਤੁਹਾਡੇ ਕੋਲ ਕਿਹੜਾ ਪਲਾਨ ਹੈ ਜਾਂ ਤੁਹਾਡੇ ਲਈ ਕਿਹੜਾ ਪਲਾਨ ਉਪਲਸ਼ਧ ਹੈ, ਤੁਸੀਂ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਵਿੱਚ ਲੌਗ ਇਨ ਕਰ ਸਕਦੇ ਹੋ।

ਤੁਹਾਡੇ ਜ਼ਿਪ ਕੋਡ ਲਈ ਉਪਲਬਧ ਪਲਾਨ Aetna ਹੈ। ਪਲਾਨ ਦੀਆਂ ਵਿਸ਼ੇਸ਼ ਗੱਲਾਂ ਦੇਖੋ।

ਤੁਹਾਡੇ ਜ਼ਿਪ ਕੋਡ ਲਈ ਉਪਲਬਧ ਪਲਾਨ Kaiser Permanente of the Northwest (KPNW) ਹੈ। ਪਲਾਨ ਦੀਆਂ ਵਿਸ਼ੇਸ਼ ਗੱਲਾਂ ਦੇਖੋ।

ਤੁਹਾਡੇ ਜ਼ਿਪ ਕੋਡ ਲਈ ਉਪਲਬਧ ਪਲਾਨ Kaiser Permanente of Washington (KPWA) ਹੈ। ਪਲਾਨ ਦੀਆਂ ਵਿਸ਼ੇਸ਼ ਗੱਲਾਂ ਦੇਖੋ।

ਜ਼ਿਪ ਕੋਡ ਨਹੀਂ ਮਿਲਿਆ।

Add Your Heading Text Here

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.

Member Resource Center (MRC) will be closed from December 24 – January 1.

If you have questions about enrolling or completing your training, contact the MRC before they are closed. The MRC will reopen on January 2. 

Note: Contact your employer for questions about your training requirement, pay or deadline.

Get help online:

Caregiver Learning Center System Access 

The Caregiver Learning Center cannot be accessed at caregiverlearning.org. Please use seiu775bg.docebosaas.com to access your training.

ਤੁਹਾਡੇ ਸਮੇਂ ਅਤੇ ਮੁੱਲਵਾਨ ਸੂਝਬੂਝ ਲਈ ਧੰਨਵਾਦ!

ਤੁਹਾਡੇ ਸਿੱਖਣ ਦੇ ਲਾਭਾਂ ਦਾ ਵੱਧ ਤੋਂ ਵੱਧ ਲਾਭ ਲਓ। ਇਸ ਸਾਲ ਦੇ Continuing Education (ਨਿਰੰਤਰ ਸਿੱਖਿਆ) ਦੇ new online courses (ਨਵੇਂ ਔਨਲਾਈਨ ਕੋਰਸਾਂ) ਬਾਰੇ ਪੜ੍ਹੋ ਜਾਂ ਆਪਣੇ learning support (ਸਿਖਲਾਈ ਸਹਾਇਤਾ) ਵਿਕਲਪਾਂ ਦੀ ਪੜਚੋਲ ਕਰੋ।

Caregiver Learning Center System Maintenance

June 6 (Thursday) – June 10 (Monday)

You can log in, enroll and take your training in the Caregiver Learning Center during this time. 

If you complete training during the System Maintenance, it will be sent to your employer after June 10. 

Please contact your employer if you have questions about your training requirement, deadline or payment.