ਦੇਖਭਾਲ ਕਰਨ ਵੱਲ ਵਾਪਸੀ
ਜਦੋਂ ਤੁਸੀਂ ਫੇਰ ਤੋਂ ਦੇਖਭਾਲ ਕਰਨ ਵਾਲੇ ਬਣ ਜਾਓਗੇ, ਤਾਂ ਤੁਸੀਂ ਉਹ ਸਾਰੇ ਸ਼ਾਨਦਾਰ ਬੈਨਿਫ਼ਿਟ ਪ੍ਰਾਪਤ ਕਰ ਸਕਦੇ ਹੋ ਜੋ ਵਾਸ਼ਿੰਗਟਨ ਰਾਜ ਦੇ ਦੇਖਭਾਲ ਕਰਨ ਵਾਲਿਆਂ ਲਈ ਉਪਲਬਧ ਹਨ।
ਇੱਥੇ ਜਾਓ:
- (ਸੈਕਸ਼ਨ ਚੁਣੋ)
ਰਿਟਾਇਰਮੈਂਟ ਬੈਨਿਫ਼ਿਟ
ਇੱਕ ਅਜਿਹਾ ਰਿਟਾਇਰਮੈਂਟ ਪਲਾਨ ਜਿਸ ਵਿੱਚ ਤੁਹਾਡਾ ਰੁਜ਼ਗਾਰਦਾਤਾ ਯੋਗਦਾਨ ਪਾਉਂਦਾ ਹੈ।
ਹੈਲਥ ਬੈਨਿਫ਼ਿਟਸ
ਵਧੀਆ ਕੁਆਲਿਟੀ ਦੀ, ਕਿਫ਼ਾਇਤੀ ਹੈਲਥਕੇਅਰ ਕਵਰੇਜ ਅਤੇ ਹੋਰ ਸ਼ਾਨਦਾਰ ਬੈਨਿਫ਼ਿਟ।
ਸਿੱਖਿਆ ਸਬੰਧੀ ਬੈਨਿਫ਼ਿਟ
ਸਿੱਖਿਆ ਸਬੰਧੀ ਬੈਨਿਫ਼ਿਟ ਜਿਹਨਾਂ ਨਾਲ ਤੁਸੀਂ ਸਿੱਖਿਆ ਲੈਣ ਅਤੇ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਭੁਗਤਾਨ ਵੀ ਪ੍ਰਾਪਤ ਕਰ ਸਕਦੇ ਹੋ।
ਢੁਕਵੀਂ ਨੌਕਰੀ ਲਭਾਉਣ ਸਬੰਧੀ ਬੈਨਿਫ਼ਿਟ
IPs ਲਈ ਢੁਕਵੀਂ ਨੌਕਰੀ ਲਭਾਉਣ ਸਬੰਧੀ ਮੁਫ਼ਤ ਸੇਵਾਵਾਂ, ਤਾਂ ਜੋ ਤੁਸੀਂ ਜਿੰਨੇ ਘੰਟੇ ਚਾਹੁੰਦੇ ਹੋ ਓਨੇ ਘੰਟਿਆਂ ਲਈ ਕੰਮ ਕਰ ਸਕੋ।
ਵਿਅਕਤੀਗਤ ਪ੍ਰਦਾਤਾ (IP)
ਜੇ ਤੁਸੀਂ ਇੱਕ ਸਾਬਕਾ ਦੇਖਭਾਲਕਰਤਾ ਹੋ ਅਤੇ ਫੇਰ ਤੋਂ ਇੱਕ ਵਿਅਕਤੀਗਤ ਪ੍ਰਦਾਤਾ (IP) ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕੰਜ਼ਿਊਮਰ ਡਾਇਰੈਕਟ ਕੇਅਰ ਨੈੱਟਵਰਕ ਵਾਸ਼ਿੰਗਟਨ (Consumer Direct Care Network Washington) ਜਾਂ CDWA ਲਈ ਇੱਕ ਕਰਮਚਾਰੀ ਬਣਨ ਵਾਸਤੇ ਇਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। CDWA, 2022 ਤੋਂ ਵਾਸ਼ਿੰਗਟਨ ਰਾਜ ਵਿੱਚ IPs ਦਾ ਐਂਪਲੌਇਅਰ ਰਿਹਾ ਹੈ।
IP ਕਿਵੇਂ ਬਣੀਏ
CDWA ਦੀਆਂ ਪੜਾਅਵਾਰ ਹਦਾਇਤਾਂ ਦੀ ਵਰਤੋਂ ਕਰਦੇ ਹੋਏ, ਇਸ ਵੈੱਬਪੇਜ ਉੱਪਰ ਦਿੱਤੀ ਐਪਲੀਕੇਸ਼ਨ ਨੂੰ ਭਰੋ। ਜੇ ਤੁਸੀਂ ਪਹਿਲਾਂ CDWA ਨਾਲ ਇੱਕ IP ਰਹੇ ਹੋ, ਤਾਂ ਤੁਸੀਂ “Use My Last Application” (ਮੇਰੀ ਪਿਛਲੀ ਐਪਲੀਕੇਸ਼ਨ ਦੀ ਵਰਤੋਂ ਕਰੋ) ਨੂੰ ਚੁਣ ਕੇ ਉਹਨਾਂ ਦੇ ਸਿਸਟਮ ਵਿੱਚ ਪਹਿਲਾਂ ਤੋਂ ਪਈ ਜਾਣਕਾਰੀ ਨੂੰ ਵਰਤਣ ਦੇ ਯੋਗ ਹੋ ਸਕਦੇ ਹੋ।
CDWA ਤੁਹਾਨੂੰ ਇਸ ਪ੍ਰਕਿਰਿਆ ਦੇ ਅਗਲੇ ਪੜਾਵਾਂ ਬਾਰੇ ਹਦਾਇਤਾਂ ਦੇਵੇਗਾ। ਵਧੇਰੇ ਜਾਣਕਾਰੀ ਉਹਨਾਂ ਦੇ ਵੈੱਬਪੇਜ ਦੇ “Getting Started With the CDWA Hiring Process” (CDWA ਭਰਤੀ ਪ੍ਰਕਿਰਿਆ ਤੋਂ ਸ਼ੁਰੂਆਤ ਕਰਨਾ) ਸੈਕਸ਼ਨ ਵਿੱਚ ਦੇਖੋ।
- ਪਿਛੋਕੜ ਦੀ ਜਾਂਚ (Background Check) ਅਤੇ ਉਂਗਲਾਂ ਦੀ ਛਾਪ ਲੈਣ ਦੀ (Fingerprinting) ਪ੍ਰਕਿਰਿਆ ਵਿੱਚੋਂ ਲੰਘੋ।
- ਤੁਹਾਨੂੰ ਕੋਈ ਢੁਕਵਾਂ ਗਾਹਕ ਲੱਭ ਕੇ ਦਿੱਤਾ ਜਾਵੇਗਾ। ਹੋ ਸਕਦਾ ਹੈ ਤੁਹਾਡੇ ਕੋਲ ਪਹਿਲਾਂ ਹੀ ਕੋਈ ਯੋਗ ਗਾਹਕ ਹੋਵੇ, ਜਾਂ ਤੁਸੀਂ ਨੌਕਰੀ ਲਭਾਉਣ ਵਾਲੀ ਮੁਫ਼ਤ ਵੈੱਬਸਾਈਟ, Carina ਰਾਹੀਂ ਇੱਕ ਗਾਹਕ ਲੱਭ ਸਕਦੇ ਹੋ। ਤੁਹਾਡੇ ਗਾਹਕ ਦੁਆਰਾ ਇਹ ਪੁਸ਼ਟੀ ਕੀਤੇ ਜਾਣ ਦੀ ਲੋੜ ਹੋਵੇਗੀ ਕਿ ਉਹ ਚਾਹੁੰਦੇ ਹਨ ਕਿ ਤੁਸੀਂ ਦੇਖਭਾਲ ਪ੍ਰਦਾਨ ਕਰੋ।
- I-9 ਅਤੇ ਹੋਰ ਕਾਗਜ਼ੀ ਕਾਰਵਾਈ ਵਰਗੇ, ਭਰਤੀ ਦੇ ਕਾਰਜਾਂ ਨੂੰ ਪੂਰਾ ਕਰੋ।
- ਲਾਜ਼ਮੀ ਓਰੀਐਂਟੇਸ਼ਨ ਅਤੇ ਸੇਫ਼ਟੀ ਟ੍ਰੇਨਿੰਗ ਦੇ ਪੰਜ ਘੰਟੇ ਪੂਰੇ ਕਰੋ।
- ਤੁਹਾਨੂੰ “ਦੇਖਭਾਲ ਪ੍ਰਦਾਨ ਕਰਨ ਲਈ ਓਕੇ” (Okay to Provide Care) ਦੀ ਤਾਰੀਖ ਮਿਲੇਗੀ। ਜਦੋਂ ਤੁਹਾਨੂੰ ਇਹ ਮਿਲ ਜਾਵੇਗੀ ਤਾਂ ਤੁਸੀਂ ਦੇਖਭਾਲ ਮੁਹੱਈਆ ਕਰ ਸਕਦੇ ਹੋ ਅਤੇ ਘੰਟੇ ਸਬਮਿਟ ਕਰ ਸਕਦੇ ਹੋ।
- ਇਸਤੋਂ ਪਹਿਲਾਂ ਕਿ ਤੁਹਾਨੂੰ ਭੁਗਤਾਨ ਕੀਤਾ ਜਾ ਸਕੇ, ਤੁਹਾਨੂੰ ਗਾਹਕ ਸਬੰਧ ਤਸਦੀਕ (Client Relationship Attestation) ਜਮ੍ਹਾ ਕਰਾਉਣੀ ਹੋਵੇਗੀ।
ਏਜੰਸੀ ਪ੍ਰਦਾਤਾ (AP)
ਜੇ ਤੁਸੀਂ ਫੇਰ ਤੋਂ ਇੱਕ ਦੇਖਭਾਲਕਰਤਾ ਬਣਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਕਈ ਚੋਣਾਂ ਹਨ। ਹੇਠਾਂ ਦੱਸੇ ਐਂਪਲੌਇਅਰ SEIU 775 Secure Retirement Plan (SRP) ਵਿੱਚ ਯੋਗਦਾਨ ਪਾਉਂਦੇ ਹਨ। ਦੇਖਭਾਲਕਰਤਾ ਬਣਨ ਲਈ ਕਿਵੇਂ ਅਪਲਾਈ ਕਰਨਾ ਹੈ, ਇਸ ਬਾਰੇ ਵਧੇਰੇ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ 'ਤੇ ਕਲਿਕ ਕਰੋ।
Addus HomeCare (ਐਡੱਸ ਹੋਮ ਕੇਅਰ)
All Ways Caring (ਆੱਲ ਵੇਜ਼ ਕੇਅਰਿੰਗ)
Amicable HealthCare (ਐਮਿਕੇਬਲ ਹੈਲਥਕੇਅਰ)
Catholic Community Services (ਕੈਥਲਿਕ ਕਮਿਉਨਿਟੀ ਸਰਵਿਸਿਜ਼)
Chesterfield Services (ਚੈਸਟਰਫ਼ੀਲਡ ਸਰਵਿਸਿਜ਼)
Concerned Citizens (ਕੰਸਰਨਡ ਸਿਟਿਜ਼ਨਜ਼)
First Choice In-Home Care (ਫ਼ਸਟ ਚੌਇਸ ਇਨ-ਹੋਮ ਕੇਅਰ)
Full Life Care (ਫ਼ੁਲ ਲਾਈਫ਼ ਕੇਅਰ)
Benefits Group ਇਹ ਸ਼ਾਨਦਾਰ ਹੈਲਥ ਇੰਸ਼ੋਰੈਂਸ ਮੁਹੱਈਆ ਕਰਾਉਂਦਾ ਹੈ ... ਹੈਲਥ ਇੰਸ਼ੋਰੈਂਸ ਹੋਣ ਨਾਲ ਮੈਂ ਬੜੀ ਸੁਰੱਖਿਅਤ ਮਹਿਸੂਸ ਕਰਦੀ ਹਾਂ।
ਇੱਕ ਸੁਰੱਖਿਅਤ ਰਿਟਾਇਰਮੈਂਟ ਹੋਣਾ ਉਹ ਚੀਜ਼ ਹੈ ਜੋ ਹੋਮ ਕੇਅਰ ਨੂੰ ਸਿਰਫ਼ ਇੱਕ ਕੰਮ ਤੋਂ ਬਦਲ ਕੇ ਇੱਕ ਕਰੀਅਰ ਬਣਾ ਦੇਵੇਗੀ।
ਮੈਨੂੰ Carina 'ਤੇ ਮਿਲੇ ਗਾਹਕ ਦੇ ਨਾਲ ਮੇਰਾ ਪ੍ਰਬੰਧ ਪਸੰਦ ਆਇਆ, ਅਤੇ ਉਸਨੂੰ ਲੱਭਣਾ ਅਸਾਨ ਵੀ ਸੀ ਅਤੇ ਤੇਜ਼ ਵੀ!


