Peer Mentor (ਪੀਅਰ ਮੈਂਟੌਰ)
HCA ਟਿਊਸ਼ਨ ਅਤੇ ਹੁਨਰਾਂ ਵਿੱਚ ਸਹਿਯੋਗ
ਆਪਣੀ ਟ੍ਰੇਨਿੰਗ ਅਤੇ ਇਮਤਿਹਾਨ ਪਾਸ ਕਰਨ ਲਈ ਲੋੜੀਂਦੇ ਹੁਨਰਾਂ ਅਤੇ ਜਾਣਕਾਰੀ ਲਈ ਮੁਫ਼ਤ ਟਿਊਸ਼ਨ ਅਤੇ ਮਾਰਗਦਰਸ਼ਨ ਪ੍ਰਾਪਤ ਕਰੋ।
855-803-2095
ਸਾਡੇ ਨਾਲ ਆਪਣੀ ਪਸੰਦੀਦਾ ਭਾਸ਼ਾ ਵਿੱਚ ਫ਼ੋਨ ਜਾਂ ਈਮੇਲ ਰਾਹੀਂ peer.mentorship@myseiubenefits.org 'ਤੇ ਸੰਪਰਕ ਕਰੋ।
ਅਸੀਂ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਉਪਲਬਧ ਹਾਂ।
ਹੋ ਸਕਦਾ ਹੈ ਕਿ ਅਸੀਂ ਦੂਜੇ ਦੇਖਭਾਲ ਕਰਨ ਵਾਲਿਆਂ ਦੀ ਮਦਦ ਕਰ ਰਹੇ ਹੋਈਏ, ਇਸ ਲਈ ਕਿਰਪਾ ਕਰਕੇ ਸੁਨੇਹਾ ਛੱਡ ਦਿਓ ਕਿ ਤੁਹਾਡੇ ਨਾਲ ਸੰਪਰਕ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ, ਅਤੇ ਅਸੀਂ 48 ਘੰਟਿਆਂ ਦੇ ਅੰਦਰ ਤੁਹਾਡੀ ਕਾਲ ਦਾ ਜਵਾਬ ਦਿਆਂਗੇ।
ਹੌਸਲਾਅਫ਼ਜ਼ਾਈ
ਅਤੇ ਜਾਣਕਾਰੀ
ਕਿਉਂਕਿ ਸਾਡੇ ਕੋਲ ਦੇਖਭਾਲ ਕਰਨ ਦਾ ਆਪਣਾ ਖੁਦ ਦਾ ਤਜਰਬਾ ਹੈ, ਇਸ ਕਰਕੇ ਅਸੀਂ ਅਜਿਹੇ ਅਸਲੀ ਸੁਝਾਅ, ਕਹਾਣੀਆਂ ਅਤੇ ਰਣਨੀਤੀਆਂ ਸਾਂਝੀਆਂ ਕਰਦੇ ਹਾਂ ਜਿਨ੍ਹਾਂ ਨਾਲ ਤੁਹਾਡਾ ਆਤਮ-ਵਿਸ਼ਵਾਸ ਵਧੇਗਾ ਅਤੇ ਜੋ ਕਿਤਾਬੀ ਗਿਆਨ ਤੋਂ ਕਿਤੇ ਅੱਗੇ ਹਨ।
ਵਿਅਕਤੀਗਤ ਰੂਪ ਵਿੱਚ ਖਾਸ
ਸਹਿਯੋਗ
ਭਾਵੇਂ ਤੁਸੀਂ ਆਪਣੀ HCA ਲਈ ਤਿਆਰੀ ਕਰ ਰਹੇ ਹੋ ਜਾਂ ਨਵੇਂ ਹੁਨਰ ਸਿੱਖ ਰਹੇ ਹੋ, ਅਸੀਂ ਤੁਹਾਡੀ ਲੋੜ ਅਨੁਸਾਰ ਖਾਸ ਮਾਰਗਦਰਸ਼ਨ ਦਿੰਦੇ ਹਾਂ ਤਾਂ ਜੋ ਇਹ ਪ੍ਰਕਿਰਿਆ ਵਧੇਰੇ ਅਸਾਨ ਹੋ ਜਾਵੇ।
ਸਹਾਇਤਾ ਦੇ ਤਰੀਕੇ
ਈਮੇਲ ਸਹਾਇਤਾ
ਤੁਸੀਂ ਕਿਸੇ ਵੀ ਸਮੇਂ ਆਪਣੇ ਸਵਾਲਾਂ ਜਾਂ ਲੋੜਾਂ ਬਾਰੇ Peer Mentor (ਪੀਅਰ ਮੈਂਟੌਰ) ਨੂੰ ਈਮੇਲ ਭੇਜ ਸਕਦੇ ਹੋ। ਤੁਸੀਂ 24-48 ਘੰਟਿਆਂ ਦੇ ਅੰਦਰ ਜਵਾਬ ਦੀ ਉਮੀਦ ਕਰ ਸਕਦੇ ਹੋ।
30-ਮਿੰਟ ਦਾ ਫ਼ੋਨ ਸੈਸ਼ਨ
ਇਸ ਸੈਸ਼ਨ ਨਾਲ ਤੁਹਾਨੂੰ ਕਲਾਸ ਵਿੱਚ ਸਿੱਖੇ ਗਏ ਹੁਨਰਾਂ ਨੂੰ ਤਾਜ਼ਾ ਕਰਨ ਅਤੇ ਦੇਖਭਾਲ ਮੁਹੱਈਆ ਕਰਨ ਵਿੱਚ ਆਤਮ-ਵਿਸ਼ਵਾਸ ਹਾਸਲ ਕਰਨ ਵਿੱਚ ਮਦਦ ਮਿਲ ਸਕਦੀ ਹੈ। ਤੁਸੀਂ ਕਿਸੇ ਵੀ ਸਮੇਂ ਇੱਕ ਸਹਾਇਤਾ ਸੈਸ਼ਨ ਦਾ ਸਮਾਂ ਤੈਅ ਕਰ ਸਕਦੇ ਹੋ—ਜਦੋਂ ਤੁਸੀਂ ਦੇਖਭਾਲ ਕਰਨੀ ਸ਼ੁਰੂ ਕਰਦੇ ਹੋ, ਜਦੋਂ ਤੁਸੀਂ ਆਪਣੇ HCA ਸਰਟੀਫ਼ਿਕੇਸ਼ਨ ਇਮਤਿਹਾਨ ਲਈ ਤਿਆਰੀ ਕਰਦੇ ਹੋ ਜਾਂ ਇੱਥੋਂ ਤਕ ਕਿ ਜਦੋਂ ਤੁਸੀਂ ਇਮਤਿਹਾਨ ਪਾਸ ਕਰ ਚੁੱਕੇ ਹੋਵੋ ਉਸਤੋਂ ਬਾਅਦ ਵੀ।
ਨਿਰਧਾਰਤ ਵੈਬਿਨਾਰ
ਤੁਹਾਡੇ ਵਰਗੇ ਹੋਰਨਾਂ ਦੇਖਭਾਲ ਕਰਨ ਵਾਲਿਆਂ ਦੇ ਨਾਲ Peer Mentor (ਪੀਅਰ ਮੈਂਟੌਰ) ਤੋਂ ਮੁਫ਼ਤ ਸਹਾਇਤਾ ਪ੍ਰਾਪਤ ਕਰਨ ਲਈ ਜ਼ੂਮ 'ਤੇ ਲਾਈਵ ਵੈਬਿਨਾਰ ਵਿੱਚ ਸ਼ਾਮਲ ਹੋਵੋ। ਉਪਲਬਧ ਵੈਬਿਨਾਰਾਂ ਬਾਰੇ ਹੋਰ ਜਾਣਕਾਰੀ ਲਈ ਕਿਸੇ Peer Mentor (ਪੀਅਰ ਮੈਂਟੌਰ) ਨਾਲ ਸੰਪਰਕ ਕਰੋ।
HCA ਦੀ ਐਪਲੀਕੇਸ਼ਨ ਜਾਂ ਇਮਤਿਹਾਨ ਵਿੱਚ ਸਹਾਇਤਾ
ਜੇ HCA ਸਰਟੀਫ਼ਿਕੇਸ਼ਨ ਦੀ ਪ੍ਰਕਿਰਿਆ, ਐਪਲੀਕੇਸ਼ਨ ਜਾਂ ਇਮਤਿਹਾਨ ਬਾਰੇ ਤੁਹਾਡੇ ਕੋਈ ਸਵਾਲ ਹਨ ਤਾਂ ਜਾਣੋ ਕਿ ਕਿਸ ਨਾਲ ਸੰਪਰਕ ਕਰਨਾ ਹੈ।
ਮੁਫ਼ਤ ਸਰੋਤ
ਅਤੇ ਭਾਈਚਾਰਾ
ਜਦੋਂ ਤੁਸੀਂ ਦੇਖਭਾਲ ਕਰਨ ਦਾ ਕੰਮ ਸ਼ੁਰੂ ਕਰਦੇ ਹੋ ਤਾਂ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਹਾਂ, ਅਤੇ ਨਾਲ ਹੀ ਤੁਹਾਨੂੰ ਸਹਾਇਤਾ ਕਰਨ ਵਾਲੇ ਸਾਧਨਾਂ ਅਤੇ ਭਾਈਚਾਰੇ ਦੇ ਨਾਲ ਜੋੜ ਸਕਦੇ ਹਾਂ।
ਤੁਹਾਡੀ Peer Mentor (ਪੀਅਰ ਮੈਂਟੌਰ) ਟੀਮ
ਅਸੀਂ ਸਰਟੀਫ਼ਾਈਡ ਦੇਖਭਾਲਕਰਤਾ ਹਾਂ ਜਿਨ੍ਹਾਂ ਕੋਲ ਦੂਜਿਆਂ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਨੂੰ HCA ਸਰਟੀਫ਼ਿਕੇਸ਼ਨ ਲਈ ਮਾਰਗਦਰਸ਼ਨ ਦੇਣ ਦਾ ਸਾਲਾਂ ਦਾ ਤਜਰਬਾ ਹੈ।
Minjie
ਮੈਂ 13 ਸਾਲਾਂ ਤੋਂ ਕੇਅਰਗਿਵਰ ਹਾਂ ਅਤੇ ਮੈਂ ਕੈਂਟੋਨੀਜ਼ ਅਤੇ ਮੈਂਡਰਿਨ ਭਾਸ਼ਾਵਾਂ ਬੋਲਦੀ ਹਾਂ।
"ਕੇਅਰਗਿਵਰ ਬਣਨਾ ਅਮਰੀਕਾ ਵਿੱਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਹੈ—ਇਸ ਨਾਲ ਤੁਹਾਨੂੰ ਕਰੀਅਰ ਬਣਾਉਣ, ਵਧੀਆ ਲਾਭ ਪ੍ਰਾਪਤ ਕਰਨ ਅਤੇ ਭਾਈਚਾਰੇ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ।"
Ghenet
ਮੈਂ 13 ਸਾਲਾਂ ਤੋਂ ਕੇਅਰਗਿਵਰ ਹਾਂ ਅਤੇ ਮੈਂ ਅੰਗ੍ਰੇਜ਼ੀ, ਅਮਹਾਰਿਕ ਅਤੇ ਟਿਗ੍ਰਿਨਿਆ ਭਾਸ਼ਾਵਾਂ ਬੋਲਦੀ ਹਾਂ।
"ਇੱਕੋ ਵਾਰ ਵਿੱਚ ਸਭ ਕੁਝ ਕਰਨ ਦੀ ਕੋਸ਼ਿਸ਼ ਨਾ ਕਰੋ। ਚੁਸਤ-ਫੁਰਤ ਰਹਿਣਾ, ਅਰਾਮ ਕਰਨ ਲਈ ਸਮਾਂ ਕਢਣਾ, ਵਧੀਆ ਭੋਜਨ ਖਾਣਾ ਅਤੇ ਲੋੜ ਪੈਣ 'ਤੇ ਮਦਦ ਮੰਗਣਾ ਯਾਦ ਰੱਖੋ।"
Tammy
ਮੈਂ 12 ਸਾਲਾਂ ਤੋਂ ਕੇਅਰਗਿਵਰ ਹਾਂ ਅਤੇ ਮੈਂ ਅੰਗ੍ਰੇਜ਼ੀ ਬੋਲਦੀ ਹਾਂ।
"ਆਪਣੀ ਦੇਖਭਾਲ ਲਈ ਸਮਾਂ ਕੱਢਣਾ ਯਕੀਨੀ ਬਣਾਓ – ਤੁਸੀਂ ਖਾਲੀ ਗਿਲਾਸ ਤੋਂ ਕੁਝ ਹੋਰ ਨਹੀਂ ਭਰ ਸਕਦੇ!"
Cecilia
ਮੈਂ 9 ਸਾਲਾਂ ਤੋਂ ਕੇਅਰਗਿਵਰ ਹਾਂ ਅਤੇ ਮੈਂ ਅੰਗ੍ਰੇਜ਼ੀ ਅਤੇ ਸਪੈਨਿਸ਼ ਭਾਸ਼ਾਵਾਂ ਬੋਲਦੀ ਹਾਂ।
"ਜਿਨ੍ਹਾਂ ਲੋਕਾਂ ਨੂੰ ਰੋਜ਼ਮਰ੍ਹਾ ਦੇ ਕੰਮ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਹਨ, ਉਨ੍ਹਾਂ ਦੀ ਮਦਦ ਕਰਕੇ ਤਸੱਲੀ ਮਿਲ ਸਕਦੀ ਹੈ, ਸਬਰ ਰੱਖੋ ਅਤੇ ਉਨ੍ਹਾਂ ਨੂੰ ਸਮਝੋ, ਅਤੇ ਤੁਸੀਂ ਦੇਖੋਗੇ ਕਿ ਤੁਸੀਂ ਕਿੰਨਾ ਬਦਲਾਅ ਲਿਆਂਦਾ ਹੈ।"
Khahn
ਮੈਂ 9 ਸਾਲਾਂ ਤੋਂ ਕੇਅਰਗਿਵਰ ਹਾਂ ਅਤੇ ਮੈਂ ਅੰਗ੍ਰੇਜ਼ੀ ਅਤੇ ਵੀਅਤਨਾਮੀ ਭਾਸ਼ਾਵਾਂ ਬੋਲਦੀ ਹਾਂ।
"ਦਿਲ ਲਗਾ ਕੇ ਕੰਮ ਕਰੋ ਅਤੇ ਜਦੋਂ ਤੁਹਾਨੂੰ ਮਦਦ ਦੀ ਲੋੜ ਪਵੇ ਤਾਂ ਸਾਡੇ ਨਾਲ ਸੰਪਰਕ ਕਰੋ!"
Kadro
ਮੈਂ 8 ਸਾਲਾਂ ਤੋਂ ਕੇਅਰਗਿਵਰ ਹਾਂ ਅਤੇ ਮੈਂ ਅੰਗ੍ਰੇਜ਼ੀ ਅਤੇ ਸੋਮਾਲੀ ਅਤੇ ਅਰਬੀ ਭਾਸ਼ਾਵਾਂ ਬੋਲਦੀ ਹਾਂ।
"ਤੁਸੀਂ ਕੇਅਰਗਿਵਰ ਬਣੇ, ਇਸ ਲਈ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ। ਤੁਸੀਂ ਜੋ ਕਰਦੇ ਹੋ, ਉਹ ਬਹੁਤ ਹੀ ਅਹਿਮ ਅਤੇ ਅਰਥ ਭਰਪੂਰ ਹੈ। ਆਪਣੇ ਆਪ 'ਤੇ ਫ਼ਖਰ ਕਰੋ!"
Halima
ਮੈਂ 11 ਸਾਲਾਂ ਤੋਂ ਕੇਅਰਗਿਵਰ ਹਾਂ ਅਤੇ ਮੈਂ ਅੰਗ੍ਰੇਜ਼ੀ ਅਤੇ ਅਰਬੀ ਭਾਸ਼ਾਵਾਂ ਬੋਲਦੀ ਹਾਂ।
"ਸਬਰ ਤੋਂ ਕੰਮ ਲਓ, ਸਹਾਇਤਾ ਮੰਗੋ ਅਤੇ ਜੇ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਸਾਡੇ ਨਾਲ ਸੰਪਰਕ ਕਰੋ! ਤੁਸੀਂ ਕਦੇ ਵੀ ਇਕੱਲੇ ਨਹੀਂ ਹੋ! "
Peer Mentor (ਪੀਅਰ ਮੈਂਟੌਰਜ਼) ਨਾਲ ਕੰਮ ਕਰਨ ਵਾਲੇ ਵਿਦਿਆਰਥੀ ਸਾਨੂੰ ਦੱਸਦੇ ਹਨ ਕਿ ਉਹਨਾਂ ਨੂੰ ਆਪਣੇ ਹੁਨਰਾਂ ਵਿੱਚ ਵਧੇਰੇ ਭਰੋਸਾ ਮਹਿਸੂਸ ਹੁੰਦਾ ਹੈ ਅਤੇ ਆਪਣਾ ਸਰਟੀਫ਼ਿਕੇਸ਼ਨ ਦਾ ਇਮਤਿਹਾਨ ਦੇਣ ਲਈ ਵਧੇਰੇ ਤਿਆਰ ਮਹਿਸੂਸ ਕਰਦੇ ਹਨ।
ਤੁਹਾਡੇ ਸਮੁੱਚੇ ਸਹਿਯੋਗ ਲਈ ਧੰਨਵਾਦ। ਮੈਂ HCA ਸਰਟੀਫ਼ਿਕੇਸ਼ਨ ਇਮਤਿਹਾਨ ਪਾਸ ਕਰ ਲਿਆ ਹੈ! Peer Mentor (ਪੀਅਰ ਮੈਂਟੌਰ), Sunny ਨਾਲ ਗੱਲ ਕਰਕੇ ਵਾਕਈ ਬਹੁਤ ਮਦਦ ਮਿਲੀ, ਅਤੇ ਸਕਿੱਲਜ਼ ਵਾਲੇ ਵੀਡੀਓ ਵੀ ਸੱਚਮੁੱਚ ਮਦਦਗਾਰ ਸਨ।
ਮੈਨੂੰ ਪੂਰਾ ਭਰੋਸਾ ਹੈ...ਅਤੇ ਮੈਂ ਇਮਤਿਹਾਨ ਦੇਣ ਲਈ ਤਿਆਰ ਹਾਂ!
ਮੈਂਬਰ ਰਿਸੋਰਸ ਸੈਂਟਰ (Member Resource Center, MRC)
ਜੇ ਨਾਮ ਦਰਜ ਕਰਾਉਣ, ਕੋਰਸਾਂ ਸਬੰਧੀ ਚੋਣਾਂ ਜਾਂ ਟ੍ਰੇਨਿੰਗ ਨੂੰ ਪੂਰਾ ਕਰਨ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ MRC ਨਾਲ ਸੰਪਰਕ ਕਰੋ। ਸਹਾਇਤਾ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।
ਭਾਸ਼ਾ ਸੰਬੰਧੀ ਸਹਿਯੋਗ
ਕਲਾਸਾਂ ਅਤੇ ਕੋਰਸਾਂ ਦੀ ਸਮੱਗਰੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ। ਭਾਵੇਂ ਤੁਸੀਂ ਬਗੈਰ ਅਟਕੇ ਵਧੀਆ ਅੰਗ੍ਰੇਜ਼ੀ ਬੋਲ ਲੈਂਦੇ ਹੋਵੋ, ਫੇਰ ਵੀ ਤੁਹਾਡੀ ਮੁਢਲੀ ਭਾਸ਼ਾ ਵਿੱਚ ਕੋਰਸ ਤੁਹਾਨੂੰ ਬਿਹਤਰ ਤਰੀਕੇ ਨਾਲ ਸਫ਼ਲਤਾ ਲਈ ਤਿਆਰ ਕਰ ਸਕਦਾ ਹੈ।
ਅਪਾਹਜਤਾਵਾਂ ਵਾਲੇ ਵਿਦਿਆਰਥੀਆਂ ਲਈ ਸਹਿਯੋਗ
ਅਪਾਹਜਤਾ ਵਾਲੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਪਾਰਟਨਰਸ਼ਿਪ (Training Partnership) ਦੇ ਸਾਰੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨੂੰ ਪ੍ਰਾਪਤ ਕਰਨ ਵਾਸਤੇ ਮੁਨਾਸਬ ਵਿਸ਼ੇਸ਼ ਪ੍ਰਬੰਧਾਂ ਲਈ ਬੇਨਤੀ ਕਰਨ ਅਤੇ ਪ੍ਰਾਪਤ ਕਰਨ ਦਾ ਅਧਿਕਾਰ ਹੁੰਦਾ ਹੈ।
ਸਿੱਖਣ ਸਬੰਧੀ ਨੀਤੀਆਂ
ਤੁਹਾਡਾ ਕਲਾਸ ਦਾ ਸਮਾਂ ਕੀਮਤੀ ਹੈ। ਹੇਠਾਂ ਦਿੱਤੀਆਂ ਇਹ ਨੀਤੀਆਂ ਸਿੱਖਿਆ ਦੇ ਇੱਕ ਅਜਿਹੇ ਉਸਾਰੂ ਮਾਹੌਲ ਨੂੰ ਯਕੀਨੀ ਬਣਾਉਂਦੀਆਂ ਹਨ ਜਿਸ ਵਿੱਚ ਤੁਹਾਨੂੰ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਸਫ਼ਲ ਹੋਣ ਦਾ ਮੌਕਾ ਮਿਲਦਾ ਹੈ।