Continuing Education (ਨਿਰੰਤਰ ਸਿੱਖਿਆ)
ਆਪਣੇ ਪੇਸ਼ੇਵਰ ਹੁਨਰਾਂ ਨੂੰ ਵਧਾਓ
Continuing Education (ਨਿਰੰਤਰ ਸਿੱਖਿਆ) (CE) ਦੇ ਕੋਰਸ ਸੰਖੇਪ ਜਾਣਕਾਰੀ ਤੋਂ ਲੈ ਕੇ ਖਾਸ ਵਿਸ਼ਿਆਂ 'ਤੇ ਡੂੰਘੀ ਪੜਚੋਲ ਤੱਕ ਅਜਿਹੇ ਵੰਨ-ਸੁਵੰਨੇ ਵਿਸ਼ਿਆਂ ਦੀ ਪੇਸ਼ਕਸ਼ ਕਰਦੇ ਹਨ ਜੋ ਤੁਹਾਡੇ ਅਤੇ ਤੁਹਾਡੇ ਗਾਹਕ ਲਈ ਢੁਕਵੇਂ ਹੋਣ।
ਵਿਕਾਸ
Basic Training (ਮੁੱਢਲੀ ਟ੍ਰੇਨਿੰਗ) ਵਿੱਚ ਹਾਸਲ ਕੀਤੇ ਗਿਆਨ ਨੂੰ ਅੱਗੇ ਵਧਾਓ, ਜਿਸ ਨਾਲ ਗਾਹਕਾਂ ਦੀ ਸਹਾਇਤਾ ਕਰਨ ਲਈ ਵਧੇਰੇ ਵਿਸ਼ੇਸ਼ ਸਕਿੱਲਜ਼ (ਹੁਨਰ) ਹਾਸਲ ਕੀਤੇ ਜਾ ਸਕਣ।
ਕਮਾਈ
ਤੁਸੀਂ CE ਕੋਰਸਾਂ ਨੂੰ ਪੂਰਾ ਕਰਨ ਲਈ ਪ੍ਰਤੀ ਸਾਲ 12 ਭੁਗਤਾਨਸ਼ੁਦਾ ਘੰਟਿਆਂ ਤੱਕ ਕਮਾ ਸਕਦੇ ਹੋ।
ਲਚਕੀਲਾਪਣ
ਕੋਰਸ ਬਹੁਤ ਸਾਰੇ ਫ਼ਾਰਮੈਟਾਂ ਵਿੱਚ ਉਪਲਬਧ ਹਨ—ਆਪਣੀ ਮਰਜ਼ੀ ਦੀ ਰਫ਼ਤਾਰ ਨਾਲ ਅਤੇ ਤੁਹਾਡੇ ਲਈ ਢੁਕਦੇ ਸਮੇਂ ਤੇ ਸਿੱਖੋ।
CE ਲਈ ਭੁਗਤਾਨ ਪ੍ਰਾਪਤ ਕਰਨ, ਟ੍ਰੇਨਿੰਗ ਦੀਆਂ ਲੋੜਾਂ ਜਾਂ ਸਟੈਂਡਰਡ HCA ਸਥਿਤੀ ਨੂੰ ਕਾਇਮ ਰੱਖਣ ਬਾਰੇ ਕੋਈ ਵੀ ਸਵਾਲਾਂ ਲਈ, ਕਿਰਪਾ ਕਰਕੇ ਆਪਣੇ ਐਂਪਲੌਇਅਰ ਨਾਲ ਸੰਪਰਕ ਕਰੋ।
ਸਲਾਨਾ ਲੋੜਾਂ
Continuing Education (ਨਿਰੰਤਰ ਸਿੱਖਿਆ) (CE) ਦੀਆਂ ਲੋੜਾਂ ਤੁਹਾਡੀ ਪ੍ਰੋਵਾਈਡਰ ਕਿਸਮ 'ਤੇ ਅਧਾਰਤ ਹੁੰਦੀਆਂ ਹਨ। ਆਪਣੀ CE ਲੋੜ ਅਤੇ ਨਿਯਤ ਤਰੀਕ ਦੀ ਪੁਸ਼ਟੀ ਕਰਨ ਲਈ ਆਪਣੇ ਐਂਪਲੌਇਅਰ ਤੋਂ ਪਤਾ ਕਰੋ।
CE ਦੀ ਲੋੜ ਵਾਲੇ ਦੇਖਭਾਲਕਰਤਾਵਾਂ
ਲਈ ਹਰ ਸਾਲ 12 ਘੰਟੇ ਪੂਰੇ ਕਰਨੇ ਜ਼ਰੂਰੀ ਹੁੰਦੇ ਹਨ। ਔਨਲਾਈਨ ਕੋਰਸਾਂ ਤੋਂ ਇਲਾਵਾ, ਤੁਹਾਡੇ ਕੋਲ ਵੈਬਿਨਾਰਾਂ ਅਤੇ ਇਨ-ਪਰਸਨ ਕਲਾਸਾਂ ਰਾਹੀਂ ਇੰਸਟ੍ਰਕਟਰ ਦੀ ਅਗਵਾਈ ਵਾਲੀ ਟ੍ਰੇਨਿੰਗ ਤੱਕ ਵੀ ਪਹੁੰਚ ਹੁੰਦੀ ਹੈ।
CE ਦੀ ਲੋੜ ਵਾਲੇ ਦੇਖਭਾਲਕਰਤਾਵਾਂ
ਕੋਲ ਔਨਲਾਈਨ CE ਕੋਰਸ ਲੈਣ ਦੀ ਚੋਣ ਵੀ ਹੁੰਦੀ ਹੈ।
ਕੋਰਸ ਲੱਭੋ ਅਤੇ ਉਨ੍ਹਾਂ ਵਿੱਚ ਦਾਖਲਾ ਲਓ
ਕੋਰਸ 3 ਫ਼ਾਰਮੈਟਾਂ ਵਿੱਚ ਪੇਸ਼ ਕੀਤੇ ਜਾਂਦੇ ਹਨ: ਔਨਲਾਈਨ ਟ੍ਰੇਨਿੰਗ ਜੋ ਤੁਸੀਂ ਆਪਣੀ ਮਰਜ਼ੀ ਦੀ ਰਫ਼ਤਾਰ ਨਾਲ ਕਿਸੇ ਵੀ ਸਮੇਂ ਲੈ ਸਕਦੇ ਹੋ, ਨਿਰਧਾਰਤ ਸਮੇਂ 'ਤੇ ਇੰਸਟ੍ਰਕਟਰ ਦੁਆਰਾ ਕੀਤੇ ਜਾਣ ਵਾਲੇ ਵੈਬਿਨਾਰ, ਅਤੇ ਸਾਈਟ 'ਤੇ ਲੱਗਣ ਵਾਲੀਆਂ ਇਨ-ਪਰਸਨ ਕਲਾਸਾਂ।
ਤੁਸੀਂ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਤੋਂ ਸਾਰੇ ਉਪਲਬਧ ਕੋਰਸ ਦੇਖ ਸਕਦੇ ਹੋ ਅਤੇ ਉਨ੍ਹਾਂ ਵਿੱਚ ਦਾਖਲਾ ਲੈ ਸਕਦੇ ਹੋ। ਸ਼ੁਰੂਆਤ ਕਰਨ ਵਿੱਚ ਤੁਹਾਡੀ ਮਦਦ ਲਈ ਇੱਕ-ਇੱਕ ਕਦਮ ਕਰਕੇ ਦਿੱਤੇ ਨਿਰਦੇਸ਼ ਦੇਖੋ।
ਇੰਸਟ੍ਰਕਟਰ ਵਾਲੇ ਕੋਰਸ ਦੀ ਖਾਸ ਝਲਕ
Assisting with Body Care (ਸਰੀਰਕ ਦੇਖਭਾਲ ਵਿੱਚ ਸਹਾਇਤਾ ਕਰਨਾ)
ਇਹ ਕਲਾਸ ਸਰੀਰ ਅਤੇ ਚਮੜੀ ਦੀ ਦੇਖਭਾਲ ਦੀ ਅਹਿਮੀਅਤ ਅਤੇ ਸਿਹਤਮੰਦ ਚਮੜੀ ਨੂੰ ਉਤਸ਼ਾਹਤ ਕਰਨ ਵਿੱਚ HCAs ਦੀ ਭੂਮਿਕਾ 'ਤੇ ਕੇਂਦ੍ਰਿਤ ਹੈ। ਇਸ ਕਲਾਸ ਵਿੱਚ ਇਨਫ਼ੈਕਸ਼ਨਾਂ ਨੂੰ ਕੰਟਰੋਲ ਕਰਨਾ ਅਤੇ ਬਾਡੀ ਮਕੈਨਿਕਸ ਦੀ ਸਮੀਖਿਆ ਸ਼ਾਮਲ ਹੋਵੇਗੀ।
CE ਕ੍ਰੈਡਿਟ: 3 ਘੰਟੇ
ਕੋਰਸ ਦਾ ਫ਼ਾਰਮੈਟ: ਵੈਬਿਨਾਰ
Cardiovascular Health (ਕਾਰਡੀਓਵੈਸਕੁਲਰ ਹੈਲਥ)
ਕਾਰਡੀਓਵੈਸਕੁਲਰ ਸਿਸਟਮ, ਆਮ ਸਿਹਤ ਸਮੱਸਿਆਵਾਂ ਅਤੇ ਗਾਹਕਾਂ ਨੂੰ ਜੋਖਮਾਂ ਨਾਲ ਨਜਿੱਠਣ ਅਤੇ ਦਿਲ ਦੀ ਸਿਹਤ ਬਣਾਈ ਰੱਖਣ ਵਿੱਚ ਮਦਦ ਕਰਨ ਦੇ ਤਰੀਕਿਆਂ ਬਾਰੇ ਜਾਣੋ। ਇਸ ਕੋਰਸ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਅਤੇ ਸਹਿਯੋਗ ਦੇਣ ਦੇ ਤਰੀਕੇ ਬਾਰੇ ਜਾਣਕਾਰੀ ਵੀ ਸ਼ਾਮਲ ਹੈ।
CE ਕ੍ਰੈਡਿਟ: 3 ਘੰਟੇ
ਕੋਰਸ ਦਾ ਫ਼ਾਰਮੈਟ: ਇਨ-ਪਰਸਨ
Preventing HCA Compassion Fatigue (HCA ਵਿੱਚ ਰਹਿਮਦਿਲੀ ਤੋਂ ਥਕਾਵਟ ਨੂੰ ਰੋਕਣਾ)
ਇਸ ਕਲਾਸ ਦਾ ਉਦੇਸ਼ ਇਹ ਸਮਝਾਉਣਾ ਹੈ ਕਿ ਰਹਿਮਦਿਲੀ ਤੋਂ ਥਕਾਵਟ (compassion fatigue) ਕੀ ਹੁੰਦੀ ਹੈ ਅਤੇ ਗਾਹਕ ਦੀ ਦੇਖਭਾਲ ਉੱਪਰ ਇਸਦਾ ਕੀ ਅਸਰ ਪੈ ਸਕਦਾ ਹੈ। ਇਸ ਕਲਾਸ ਵਿੱਚ ਅਲਾਮਤਾਂ ਅਤੇ ਲੱਛਣਾਂ ਦੇ ਨਾਲ-ਨਾਲ ਰੋਕਥਾਮ ਦੀਆਂ ਤਕਨੀਕਾਂ ਵੀ ਸ਼ਾਮਲ ਹਨ।
CE ਕ੍ਰੈਡਿਟ: 3 ਘੰਟੇ
ਕੋਰਸ ਦਾ ਫ਼ਾਰਮੈਟ: ਵੈਬਿਨਾਰ
Caring for a Client with Terminal Illness
(ਲਾਇਲਾਜ ਬਿਮਾਰੀ ਵਾਲੇ ਗਾਹਕ ਦੀ ਦੇਖਭਾਲ ਕਰਨਾ)
ਇਹ ਜਾਣੋ ਕਿ ਲਾਇਲਾਜ ਬਿਮਾਰੀ ਤੋਂ ਪੀੜਤ ਕਿਸੇ ਮਰੀਜ਼ ਨੂੰ ਕਿਵੇਂ ਸਹਿਯੋਗ ਦੇਣਾ ਹੈ, ਜਿਸ ਵਿੱਚ ਅੰਤ ਸਮੇਂ ਦੀ ਦੇਖਭਾਲ, ਸੋਗ ਨਾਲ ਨਜਿੱਠਣਾ ਅਤੇ ਸੋਗ-ਗ੍ਰਸਤ ਹੋਰਨਾਂ ਲੋਕਾਂ ਦੀ ਸਹਾਇਤਾ ਕਰਨਾ ਸ਼ਾਮਲ ਹੈ। ਇਸ ਕੋਰਸ ਵਿੱਚ ਡਾਕਟਰੀ, ਕਨੂੰਨੀ ਅਤੇ ਵਿੱਤੀ ਪੱਖੋਂ ਵਿਚਾਰਨਯੋਗ ਗੱਲਾਂ ਦੀ ਵੀ ਪੜਚੋਲ ਕੀਤੀ ਜਾਂਦੀ ਹੈ।
CE ਕ੍ਰੈਡਿਟ: 3 ਘੰਟੇ
ਕੋਰਸ ਦਾ ਫ਼ਾਰਮੈਟ: ਇਨ-ਪਰਸਨ
Respectful, Sensitive Care (ਸਤਿਕਾਰਪੂਰਨ, ਸੰਵੇਦਨਸ਼ੀਲ ਦੇਖਭਾਲ)
ਇਸ ਕਲਾਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ HCAs ਸਭਿਆਚਾਰਕ ਪੱਖੋਂ ਸੰਵੇਦਨਸ਼ੀਲ ਘਰੇਲੂ ਦੇਖਭਾਲ ਮੁਹੱਈਆ ਕਰਕੇ ਗਾਹਕ ਦੇ ਆਪਣੇ ਘਰ ਵਿੱਚ ਉਸਦੇ ਅਰਾਮ ਨੂੰ ਬਰਕਰਾਰ ਰੱਖਦੇ ਹਨ। ਇਸ ਕਲਾਸ ਵਿੱਚ ਸਭਿਆਚਾਰਕ ਸੰਵੇਦਨਸ਼ੀਲਤਾ ਦਿਖਾਉਣ ਲਈ ਦਿਸ਼ਾ-ਨਿਰਦੇਸ਼ ਸ਼ਾਮਲ ਹਨ।
CE ਕ੍ਰੈਡਿਟ: 3 ਘੰਟੇ
ਕੋਰਸ ਦਾ ਫ਼ਾਰਮੈਟ: ਵੈਬਿਨਾਰ
Mandatory Reporting (ਲਾਜ਼ਮੀ ਰਿਪੋਰਟਿੰਗ)
ਬਦਸਲੂਕੀ ਦੇ ਸੰਕੇਤਾਂ ਨੂੰ ਪਛਾਣਨਾ, ਉਚਿਤ ਅਧਿਕਾਰੀਆਂ ਨੂੰ ਆਪਣੀਆਂ ਚਿੰਤਾਵਾਂ ਦੱਸਣਾ ਅਤੇ ਜੋਖਮ ਕਾਰਕਾਂ ਨਾਲ ਨਿਪਟਣ ਵਿੱਚ ਗਾਹਕਾਂ ਦੀ ਮਦਦ ਕਰਨਾ ਸਿੱਖੋ। ਇਸ ਕੋਰਸ ਵਿੱਚ ਬਾਲਗਾਂ ਅਤੇ ਬੱਚਿਆਂ ਨਾਲ ਬਦਸਲੂਕੀ ਨੂੰ ਰੋਕਣ ਲਈ ਰਣਨੀਤੀਆਂ ਵੀ ਸ਼ਾਮਲ ਹਨ।
CE ਕ੍ਰੈਡਿਟ: 3 ਘੰਟੇ
ਕੋਰਸ ਦਾ ਫ਼ਾਰਮੈਟ: ਇਨ-ਪਰਸਨ
Tools for Calm (ਸ਼ਾਂਤ ਰਹਿਣ ਲਈ ਟੂਲਜ਼)
ਇਸ ਕੋਰਸ ਵਿੱਚ ਵਿਹਾਰਕ ਸੰਗਿਆਨਕ ਸਾਧਨਾਂ ਅਤੇ ਉਹਨਾਂ ਹੁਨਰਾਂ ਨੂੰ ਕਵਰ ਕੀਤਾ ਜਾਂਦਾ ਹੈ ਜਿਹਨਾਂ ਨੂੰ ਦੇਖਭਾਲਕਰਤਾ ਆਪਣੀਆਂ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਵਿੱਚ ਜੋੜ ਸਕਦੇ ਹਨ ਤਾਂ ਜੋ ਜਾਗਰੂਕ ਚੇਤੰਨਤਾ ਨੂੰ ਵਧਾਇਆ ਜਾ ਸਕੇ, ਜਿਵੇਂ ਕਿ ਆਪਣੇ ਮਾਹੌਲ, ਸਰੀਰ, ਵਿਵਹਾਰਾਂ, ਅਤੇ ਅੰਦਰੂਨੀ ਸੋਚਾਂ ਅਤੇ ਭਾਵਨਾਵਾਂ ਪ੍ਰਤੀ ਜਾਗਰੂਕਤਾ ਨੂੰ ਵਧਾਉਣਾ।
CE ਕ੍ਰੈਡਿਟ: 6 ਘੰਟੇ
ਕੋਰਸ ਦਾ ਫ਼ਾਰਮੈਟ: ਵੈਬਿਨਾਰ
Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਸ਼ੁਰੂਆਤ ਕਰੋ
- ਆਪਣੀਆਂ ਮੌਜੂਦਾ ਟ੍ਰੇਨਿੰਗ ਲੋੜਾਂ ਦੇਖੋ।
- ਉਪਲਬਧ Continuing Education (ਨਿਰੰਤਰ ਸਿੱਖਿਆ) ਕੋਰਸਾਂ ਬਾਰੇ ਜਾਣੋ।
- CE ਕੋਰਸਾਂ ਵਿੱਚ ਦਾਖਲਾ ਲਓ।
- ਇੱਕ ਤੋਂ ਵੱਧ ਭਾਸ਼ਾਵਾਂ ਵਿੱਚ ਆਨਲਾਈਨ ਕੋਰਸ ਪੂਰੇ ਕਰੋ।
ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center)
ਮਾਇ ਬੈਨਿਫ਼ਿਟਸ (My Benefits) 'ਤੇ ਕੇਅਰਗਿਵਰ ਲਰਨਿੰਗ ਸੈਂਟਰ ਵਿੱਚ ਆਪਣੇ ਸਿੱਖਿਆ ਸਬੰਧੀ ਬੈਨਿਫ਼ਿਟਾਂ ਤੱਕ ਪਹੁੰਚ ਪ੍ਰਾਪਤ ਕਰੋ। ਅਸਾਨੀ ਨਾਲ ਨਾਮ ਦਰਜ ਕਰਾਓ ਅਤੇ ਕੰਪਿਊਟਰ ਜਾਂ ਸਮਾਰਟਫ਼ੋਨ ਵਰਤਦੇ ਹੋਏ ਆਪਣੀ ਟ੍ਰੇਨਿੰਗ ਨੂੰ ਆਨਲਾਈਨ ਪੂਰਾ ਕਰੋ।
ਮੈਂਬਰ ਰਿਸੋਰਸ ਸੈਂਟਰ (Member Resource Center, MRC)
ਜੇ ਨਾਮ ਦਰਜ ਕਰਾਉਣ, ਕੋਰਸਾਂ ਸਬੰਧੀ ਚੋਣਾਂ ਜਾਂ ਟ੍ਰੇਨਿੰਗ ਨੂੰ ਪੂਰਾ ਕਰਨ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ MRC ਨਾਲ ਸੰਪਰਕ ਕਰੋ। ਸਹਾਇਤਾ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।
ਭਾਸ਼ਾ ਸੰਬੰਧੀ ਸਹਿਯੋਗ
ਕਲਾਸਾਂ ਅਤੇ ਕੋਰਸਾਂ ਦੀ ਸਮੱਗਰੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ। ਭਾਵੇਂ ਤੁਸੀਂ ਬਗੈਰ ਅਟਕੇ ਵਧੀਆ ਅੰਗ੍ਰੇਜ਼ੀ ਬੋਲ ਲੈਂਦੇ ਹੋਵੋ, ਫੇਰ ਵੀ ਤੁਹਾਡੀ ਮੁਢਲੀ ਭਾਸ਼ਾ ਵਿੱਚ ਕੋਰਸ ਤੁਹਾਨੂੰ ਬਿਹਤਰ ਤਰੀਕੇ ਨਾਲ ਸਫ਼ਲਤਾ ਲਈ ਤਿਆਰ ਕਰ ਸਕਦਾ ਹੈ।
ਕੋਰਸ ਕੈਟਾਲਾਗ
ਦੇਖਭਾਲਕਰਤਾ ਵਜੋਂ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਆਪਣੇ ਸਿੱਖਿਆ ਨਾਲ ਜੁੜੇ ਵਧੀਆ ਕੁਆਲਿਟੀ ਦੇ ਬੈਨਿਫ਼ਿਟਾਂ ਅਤੇ ਕੋਰਸ ਦੀਆਂ ਚੋਣਾਂ ਬਾਰੇ ਪਤਾ ਲਗਾਓ। ਇਹ ਕੈਟਾਲਾਗ ਕੋਰਸ ਪਾਠਕ੍ਰਮ, ਤੁਹਾਡੇ ਲਈ ਕੋਰਸਾਂ ਦੀਆਂ ਚੋਣਾਂ ਅਤੇ ਫ਼ਾਰਮੈਟ ਬਾਰੇ ਜਾਣਕਾਰੀ ਦਿੰਦਾ ਹੈ।


