ਪਰਿਵਾਰ-ਨਿਰਮਾਣ, ਪ੍ਰਜਣਨ ਅਤੇ ਅੱਧਖੜ ਉਮਰ ਦੀ ਦੇਖਭਾਲ
ਜ਼ਿੰਦਗੀ ਦੇ ਹਰ ਪੜਾਅ ਲਈ ਸਹਿਯੋਗ–ਜਣਨ ਸ਼ਕਤੀ ਅਤੇ ਗਰਭ ਅਵਸਥਾ ਤੋਂ ਲੈ ਕੇ ਪੋਸਟਪਾਰਟਮ ਅਤੇ ਮੇਨੋਪੌਜ਼ ਤੱਕ।

SEIU 775 Benefits Group ਰਾਹੀਂ ਹੈਲਥਕੇਅਰ ਕਵਰੇਜ ਵਿੱਚ ਦਾਖਲ ਦੇਖਭਾਲ ਕਰਨ ਵਾਲਿਆਂ ਲਈ ਉਪਲਬਧ।
ਵਧੀਆ ਕੁਆਲਿਟੀ ਦੀ ਦੇਖਭਾਲ
Progyny ਉੱਚ ਪੱਧਰੀ ਦੇਖਭਾਲ ਨੂੰ ਯਕੀਨੀ ਬਣਾਉਂਦੇ ਹੋਏ ਮਾਹਰਾਂ ਦੇ ਨੈੱਟਵਰਕ ਰਾਹੀਂ ਨਵੇਂ ਆਏ ਇਲਾਜਾਂ, ਵਿਅਕਤੀਗਤ ਸਹਿਯੋਗ ਅਤੇ ਵਿਅਕਤੀਗਤ ਅਤੇ ਵਰਚੁਅਲ ਦੇਖਭਾਲ ਤੱਕ ਪਹੁੰਚ ਲਈ ਕਵਰੇਜ ਪ੍ਰਦਾਨ ਕਰਦੀ ਹੈ।
ਵਿਅਕਤੀਗਤ ਰੂਪ ਵਿੱਚ ਤਿਆਰ ਸਹਿਯੋਗ
ਇੱਕ ਸਮਰਪਿਤ ਪੇਸ਼ੈਂਟ ਕੇਅਰ ਐਡਵੋਕੇਟ (Patient Care Advocate, PCA) ਤੁਹਾਡੇ ਦੇਖਭਾਲ ਦੇ ਸਫ਼ਰ ਦੌਰਾਨ ਉਪਲਬਧ ਪ੍ਰੋਗਰਾਮਾਂ, ਇਲਾਜ ਦੇ ਵਿਕਲਪਾਂ ਅਤੇ ਦੇਖਭਾਲ ਵਿੱਚ ਤਾਲਮੇਲ ਬਾਰੇ ਸੇਧ ਨਾਲ ਹਰੇਕ ਦੇ ਲਈ ਅਲੱਗ-ਅਲੱਗ ਸਹਾਇਤਾ ਪ੍ਰਦਾਨ ਕਰਦਾ ਹੈ।
ਸਾਧਨ ਅਤੇ ਸਰੋਤ
Progyny ਮੈਂਬਰ ਪੋਰਟਲ ਅਤੇ ਐਪ ਦੇ ਜ਼ਰੀਏ, ਤੁਸੀਂ ਕਵਰੇਜ ਦੇ ਵੇਰਵੇ ਦੇਖ ਸਕਦੇ ਹੋ, ਅਪੌਇੰਟਮੈਂਟਾਂ ਨਿਯੰਤ੍ਰਿਤ ਕਰ ਸਕਦੇ ਹੋ, ਆਪਣੇ PCA ਨਾਲ ਸੂਚਨਾ ਦਾ ਲੈਣ-ਦੇਣ ਕਰ ਸਕਦੇ ਹੋ ਅਤੇ ਪ੍ਰਜਣਨ ਸਿਹਤ ਸਿੱਖਿਆ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ।
ਜਣਨ-ਸ਼ਕਤੀ ਅਤੇ
ਪਰਿਵਾਰ-ਨਿਰਮਾਣ
ਭਾਵੇਂ ਤੁਸੀਂ ਜਣਨ-ਸ਼ਕਤੀ ਨੂੰ ਸੰਭਾਲ ਕੇ ਰੱਖਣ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਾਂ ਫਿਰ ਗੋਦ ਲੈਣ ਜਾਂ ਬਾਂਝਪਣ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰ ਹੋ, Progyny ਤੁਹਾਡੇ ਹਰ ਕਦਮ 'ਤੇ ਇਸ ਤਰ੍ਹਾਂ ਸਹਿਯੋਗ ਦੇ ਸਕਦੀ ਹੈ:
- ਜਣਨ-ਸ਼ਕਤੀ ਮਾਹਰਾਂ ਦੇ ਨੈੱਟਵਰਕ ਤੱਕ ਸੁਵਿਧਾਜਨਕ ਪਹੁੰਚ।
- ਕਿਸੇ ਸਮਰਪਿਤ PCA ਤੋਂ ਅਸੀਮਤ ਕਲੀਨਿਕੀ ਅਤੇ ਭਾਵਨਾਤਮਕ ਸਹਿਯੋਗ।
- ਸਾਰੀਆਂ ਵਿਅਕਤੀਗਤ ਸੇਵਾਵਾਂ, ਟੈਸਟ ਅਤੇ ਇਲਾਜ ਜਿਨ੍ਹਾਂ ਦੀ ਤੁਹਾਨੂੰ ਲੋੜ ਹੋ ਸਕਦੀ ਹੈ।
- ਗੋਦ ਲੈਣ ਨਾਲ ਸਬੰਧਤ ਖਰਚਿਆਂ ਲਈ ਇੱਕ-ਮੁਸ਼ਤ $15,000 ਦਾ ਬੈਨਿਫ਼ਿਟ ਪ੍ਰਾਪਤ ਕਰੋ।
ਗਰਭ ਅਵਸਥਾ ਅਤੇ
ਜਣੇਪੇ ਤੋਂ ਬਾਅਦ ਦੀ ਦੇਖਭਾਲ
Progyny ਦੇ ਨਾਲ, ਤੁਹਾਨੂੰ ਗਰਭ ਅਵਸਥਾ, ਦੁੱਧ ਚੁੰਘਾਉਣ, ਮਾਨਸਿਕ ਸਿਹਤ, ਕੰਮ 'ਤੇ ਵਾਪਸ ਜਾਣ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਮਾਰਗਦਰਸ਼ਨ ਦੇ ਨਾਲ ਹਰ ਕਦਮ 'ਤੇ ਵਿਅਕਤੀਗਤ ਰੂਪ ਵਿੱਚ ਤਿਆਰ ਸਹਿਯੋਗ ਮਿਲੇਗਾ। Progyny ਦੀ ਗਰਭ ਅਵਸਥਾ ਅਤੇ ਜਣੇਪੇ ਤੋਂ ਬਾਅਦ ਦੀ ਦੇਖਭਾਲ ਵਿੱਚ ਨਿਮਨਲਿਖਤ ਸ਼ਾਮਲ ਹਨ:
- ਗਰਭ ਅਵਸਥਾ ਦੇਖਭਾਲ ਟੀਮ ਤੱਕ ਪਹੁੰਚ ਜਿਸ ਵਿੱਚ ਇੱਕ ਡੂਲਾ, ਪ੍ਰਸੂਤੀ ਨਰਸ, ਦੁੱਧ ਚੁੰਘਾਉਣ ਲਈ ਮਾਹਰ ਅਤੇ ਮਰੀਜ਼ ਦੇਖਭਾਲ ਸਮਰਥਕ ਸ਼ਾਮਲ ਹਨ।
- ਕੋਚਾਂ ਨਾਲ ਸੰਪਰਕ ਅਤੇ ਸਹਿਯੋਗ ਲਈ ਜਣੇਪਾ ਮਾਹਰਾਂ ਤੱਕ ਪਹੁੰਚ।
- ਬਹੁਤ ਜ਼ਿਆਦਾ ਖਤਰੇ ਵਾਲੀਆਂ ਸਥਿਤੀਆਂ ਨਾਲ ਨਿਪਟਣ ਲਈ ਤਿਆਰ ਕੀਤੇ ਗਏ ਸਿੱਖਿਆ ਅਤੇ ਮੈਡੀਕਲ ਪ੍ਰੋਗਰਾਮ।
ਮੇਨੋਪੌਜ਼ ਅਤੇ
ਅੱਧਖੜ ਉਮਰ ਵਿੱਚ ਦੇਖਭਾਲ
Progyny ਦੇ ਪ੍ਰਮਾਣਤ ਡਾਕਟਰਾਂ, ਡਾਇਟਿਸ਼ਨਾਂ ਅਤੇ ਨਰਸਾਂ ਦੇ ਨੈੱਟਵਰਕ ਨਾਲ ਮੈਨੋਪੌਜ਼ ਦੇ ਸਾਰੇ ਪੜਾਵਾਂ ‘ਤੇ ਵਰਚੁਅਲ ਦੇਖਭਾਲ ਪ੍ਰਾਪਤ ਕਰੋ। ਸ਼ੁਰੂਆਤੀ ਮੁਲਾਂਕਣ ਤੋਂ ਬਾਅਦ, ਤੁਹਾਨੂੰ ਇੱਕ ਵਿਅਕਤੀਗਤ ਦੇਖਭਾਲ ਯੋਜਨਾ ਮਿਲੇਗੀ ਜਿਸ ਵਿੱਚ ਇਨ੍ਹਾਂ ਨੂੰ ਰਲਾ-ਮਿਲਾ ਕੇ ਵਰਤਿਆ ਜਾਂਦਾ ਹੈ:
ਗੈਰ-ਹਾਰਮੋਨਲ ਸਪਲੀਮੈਂਟ ਅਤੇ ਹਾਰਮੋਨਲ ਦਵਾਈਆਂ।
ਪੋਸ਼ਣ, ਭਾਰ, ਨੀਂਦ ਅਤੇ ਮਾਨਸਿਕ ਸਿਹਤ ਲਈ ਰਹਿਣ-ਸਹਿਣ ਦੇ ਤਰੀਕੇ ਵਿੱਚ ਸਹਿਯੋਗ।
ਉਮਰ ਨਾਲ ਸਬੰਧਤ ਸਿਹਤ ਜੋਖਮਾਂ ਲਈ ਜਾਂਚਾਂ।
ਜਦੋਂ ਤੱਕ ਤੁਹਾਨੂੰ ਲੋੜ ਹੋਵੇ, ਉਦੋਂ ਤੱਕ ਨਿਰੰਤਰ ਰੂਪ ਵਿੱਚ ਦਵਾਈਆਂ ਦੇ ਰੀਫ਼ਿਲ ਅਤੇ ਲੋੜ ਅਨੁਸਾਰ ਸਹਿਯੋਗ।
ਮੇਨੋਪੌਜ਼ ਨਾਲ ਸਫ਼ਲਤਾਪੂਰਵਕ ਨਿਪਟਣ ਬਾਰੇ ਵਧੇਰੇ ਜਾਣਕਾਰੀ ਲਓ।
ਸ਼ੁਰੂ ਹੋ ਜਾਓ
ਆਪਣੇ ਬੈਨਿਫ਼ਿਟ ਨੂੰ ਚਾਲੂ ਕਰਨ ਲਈ 1-833-233-0517 'ਤੇ ਕਾਲ ਕਰੋ।
ਤੁਹਾਡੀ ਪਹਿਲੀ ਕਾਲ ਦੌਰਾਨ ਤੁਹਾਡਾ ਸਵਾਗਤ ਕਰਨ ਵਾਲਾ ਮਾਹਰ ਡਾਕਟਰ ਤੁਹਾਡੀ ਯੋਗਤਾ ਦੀ ਪੁਸ਼ਟੀ ਕਰੇਗਾ, ਤੁਹਾਡੀ ਕਵਰੇਜ ਬਾਰੇ ਵਿਚਾਰ-ਵਟਾਂਦਰਾ ਕਰੇਗਾ ਅਤੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਵੇਗਾ। ਤੁਹਾਡੀ ਔਨਬੋਰਡਿੰਗ ਕਾਲ ਤੋਂ ਬਾਅਦ, ਤੁਹਾਡੀਆਂ ਲੋੜਾਂ ਦੇ ਅਧਾਰ 'ਤੇ ਇੱਕ ਸਮਰਪਿਤ ਪੇਸ਼ੈਂਟ ਕੇਅਰ ਐਡਵੋਕੇਟ (PCA) ਦੇ ਨਾਲ ਤੁਹਾਡਾ ਮੇਲ ਕੀਤਾ ਜਾਵੇਗਾ।
PCAs ਇਹ ਪੱਕਾ ਕਰਦੇ ਹੋਏ ਮੈਡੀਕਲ ਅਤੇ ਭਾਵਨਾਤਮਕ ਸੇਧ ਦਿੰਦੇ ਹਨ ਕਿ ਤੁਹਾਨੂੰ ਇਕਸਾਰ, ਵਿਅਕਤੀਗਤ ਰੂਪ ਵਿੱਚ ਸਹਿਯੋਗ ਮਿਲੇ ਅਤੇ ਤੁਹਾਡੇ ਕੋਲ ਆਪਣੇ ਟੀਚਿਆਂ ਵਿੱਚ ਸਹਾਇਤਾ ਲਈ ਸਿੱਖਿਆ ਤੱਕ ਪਹੁੰਚ ਹੋਵੇ।
PCAs ਇਨ੍ਹਾਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ:
-
ਆਪਣੇ Progyny ਬੈਨਿਫ਼ਿਟ ਨੂੰ ਸਮਝਣ ਵਿੱਚ।
-
ਮਾਪੇ ਬਣਨ ਦੇ ਵੱਖ-ਵੱਖ ਰਸਤਿਆਂ ਦਾ ਪਤਾ ਲਗਾਉਣ ਵਿੱਚ।
-
ਸੋਚ-ਸਮਝ ਕੇ ਸਿਹਤ ਸੰਭਾਲ ਦੇ ਅਜਿਹੇ ਫ਼ੈਸਲੇ ਲੈਣ ਵਿੱਚ, ਜੋ ਤੁਹਾਡੇ ਨਿੱਜੀ ਟੀਚਿਆਂ ਅਤੇ ਸਭ ਤੋਂ ਵਧੀਆ ਸੰਭਵ ਨਤੀਜਿਆਂ ਵਿੱਚ ਮਦਦ ਕਰਦੇ ਹੋਣ।
-
ਡਾਕਟਰਾਂ ਅਤੇ ਦੇਖਭਾਲ ਟੀਮਾਂ ਨੂੰ ਟੀਚਿਆਂ ਅਤੇ ਮੈਡੀਕਲ ਤਰਜੀਹਾਂ ਬਾਰੇ ਦੱਸਣ ਵਿੱਚ।
- ਉਲਝਾਉਣ ਵਾਲੇ ਕਲਿਨਿਕੀ ਸ਼ਬਦਾਂ ਨੂੰ ਸਮਝਣ ਵਿੱਚ।
Progyny ਮੈਂਬਰ ਪੋਰਟਲ
ਜਦੋਂ ਤੁਸੀਂ ਆਪਣੇ ਬੈਨਿਫ਼ਿਟ ਨੂੰ ਚਾਲੂ ਕਰ ਲਓਗੇ ਤਾਂ ਤੁਹਾਨੂੰ Progyny ਮੈਂਬਰ ਪੋਰਟਲ ਅਤੇ ਐਪ ਨੂੰ ਐਕਸੈਸ ਕਰਨ ਲਈ ਤੁਹਾਡੇ ਯੂਜ਼ਰਨੇਮ ਦੇ ਨਾਲ ਇੱਕ ਈਮੇਲ ਆਏਗੀ।
Progyny ਮੈਂਬਰ ਪੋਰਟਲ ਅਤੇ ਐਪ ਸਵੈ-ਸੇਵਾ ਵਾਲੇ ਸਾਧਨ ਹਨ ਜਿੱਥੇ ਤੁਸੀਂ ਆਪਣੇ ਬੈਨਿਫ਼ਿਟ ਦੇ ਵੇਰਵੇ ਦੇਖ ਸਕਦੇ ਹੋ, ਆਪਣੀ Progyny ਦੇਖਭਾਲ ਟੀਮ ਨਾਲ ਸੰਪਰਕ ਕਰ ਸਕਦੇ ਹੋ ਅਤੇ ਚੋਣਵੀਂ ਅਤੇ ਵਿਵਸਥਿਤ ਸਿੱਖਿਆ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ।
ਆਮ ਸਵਾਲ
ਜੇ ਤੁਹਾਡੇ ਕੋਲ SEIU 775 Benefits Group ਰਾਹੀਂ ਕਵਰੇਜ ਉਪਲਬਧ ਹੈ ਅਤੇ ਤੁਸੀਂ ਸ਼ੁਰੂਆਤ ਕਰਨ ਲਈ ਤਿਆਰ ਹੋ, ਤਾਂ 1-833-233-0517 'ਤੇ ਕਾਲ ਕਰੋ। ਤੁਹਾਨੂੰ ਇੱਕ ਪੇਸ਼ੈਂਟ ਕੇਅਰ ਐਡਵੋਕੇਟ (PCA) ਕੋਲ ਭੇਜਿਆ ਜਾਵੇਗਾ ਜੋ ਤੁਹਾਡੀ ਯੋਗਤਾ ਦੀ ਪੁਸ਼ਟੀ ਕਰੇਗਾ, ਤੁਹਾਡੀ ਕਵਰੇਜ ਬਾਰੇ ਵਿਚਾਰ-ਵਟਾਂਦਰਾ ਕਰੇਗਾ ਅਤੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਵੇਗਾ।
ਜੇ ਤੁਸੀਂ ਇਸ ਸਮੇਂ ਆਪਣੇ ਹੈਲਥ ਪਲਾਨ ਰਾਹੀਂ ਜਣਨ-ਸ਼ਕਤੀ ਲਈ ਇਲਾਜ ਪ੍ਰਾਪਤ ਕਰ ਰਹੇ ਹੋ ਅਤੇ ਤੁਹਾਡਾ ਇਲਾਜ, ਤੁਹਾਡੇ ਪਲਾਨ ਦੇ ਸਾਲ (31 ਜੁਲਾਈ 2024) ਦੇ ਅਖੀਰ ਤੱਕ ਪੂਰਾ ਨਹੀਂ ਹੋਵੇਗਾ, ਤਾਂ Progyny ਤੁਹਾਡੀ ਜਣਨ-ਸ਼ਕਤੀ ਅਤੇ ਪਰਿਵਾਰ-ਨਿਰਮਾਣ ਦੇ ਸਫ਼ਰ ਵਿੱਚ ਨਿਰੰਤਰ ਸਹਾਇਤਾ ਪ੍ਰਦਾਨ ਕਰਨ ਲਈ ਦੇਖਭਾਲ ਦੀ ਤਬਦੀਲੀ ਵਿੱਚ ਤਾਲਮੇਲ ਪ੍ਰਦਾਨ ਕਰਦੀ ਹੈ।
ਕਿਸੇ PCA ਨਾਲ ਗੱਲ ਕਰਨ ਲਈ 1-833-233-0517 'ਤੇ ਕਾਲ ਕਰੋ ਜੋ ਦੇਖਭਾਲ ਵਿੱਚ ਤਬਦੀਲੀ ਦੀ ਪ੍ਰਕਿਰਿਆ ਵਿੱਚ ਤੁਹਾਡੀ ਸਹਾਇਤਾ ਕਰ ਸਕੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਦੇਖਭਾਲ ਵਿੱਚ ਕੋਈ ਰੁਕਾਵਟ ਨਾ ਆਏ।
ਜੇ ਤੁਸੀਂ ਜਣਨ-ਸ਼ਕਤੀ ਲਈ ਇਲਾਜ ਦੀ ਤਲਾਸ਼ ਵਿੱਚ ਹੋ, ਤਾਂ ਤੁਸੀਂ ਪ੍ਰਦਾਤਾ ਸਰਚ ਟੂਲ ਵਿੱਚ ਨੈੱਟਵਰਕ ਵਿਚਲੇ ਮਾਹਰ ਡਾਕਟਰਾਂ ਦੀ ਭਾਲ ਕਰ ਸਕਦੇ ਹੋ। ਗਰਭ ਅਵਸਥਾ ਅਤੇ ਮੇਨੋਪੌਜ਼ ਦੀ ਦੇਖਭਾਲ ਲਈ, ਤੁਹਾਡਾ ਸਮਰਪਿਤ Progyny ਪੇਸ਼ੈਂਟ ਕੇਅਰ ਐਡਵੋਕੇਟ (PCA) ਤੁਹਾਨੂੰ ਵਿਅਕਤੀਗਤ ਦੇਖਭਾਲ ਲਈ ਸਾਡੇ ਮਾਹਰ ਪ੍ਰਦਾਤਿਆਂ ਨਾਲ ਜੋੜ ਸਕਦਾ ਹੈ।
ਜਦੋਂ ਤੁਸੀਂ ਆਪਣੇ ਬੈਨਿਫ਼ਿਟ ਨੂੰ ਚਾਲੂ ਕਰ ਲਓਗੇ ਅਤੇ PCA ਨਾਲ ਇੱਕ ਔਨਬੋਰਡਿੰਗ ਕਾਲ ਨੂੰ ਪੂਰਾ ਕਰ ਲਓਗੇ ਤਾਂ ਤੁਹਾਨੂੰ Progyny ਮੈਂਬਰ ਪੋਰਟਲ ਲਈ ਰਜਿਸਟਰ ਕਰਨ ਵਾਸਤੇ ਤੁਹਾਡੇ ਯੂਜ਼ਰਨੇਮ ਦੇ ਨਾਲ ਇੱਕ ਈਮੇਲ ਮਿਲਣੀ ਚਾਹੀਦੀ ਹੈ। Progyny ਐਪ ਨੂੰ ਡਾਊਨਲੋਡ ਕਰੋ ਅਤੇ ਸਵੈ-ਸੇਵਾ ਵਾਲੇ ਸਾਧਨਾਂ ਨੂੰ ਐਕਸੈਸ ਕਰਕੇ ਆਪਣੇ ਬੈਨਿਫ਼ਿਟਾਂ ਦੇ ਵੇਰਵੇ ਵੇਖੋ, ਆਪਣੀ Progyny ਦੇਖਭਾਲ ਟੀਮ ਨਾਲ ਸੰਪਰਕ ਕਰੋ ਅਤੇ ਔਨਲਾਈਨ ਸਰੋਤਾਂ ਤੱਕ ਪਹੁੰਚ ਪ੍ਰਾਪਤ ਕਰੋ।
ਆਪਣੇ ਬੈਨਿਫ਼ਿਟ ਨੂੰ ਚਾਲੂ ਕਰਨ ਲਈ 1-833-233-0517 'ਤੇ ਕਾਲ ਕਰੋ। ਫਿਰ ਤੁਹਾਨੂੰ ਇੱਕ ਰਜਿਸਟ੍ਰੇਸ਼ਨ ਈਮੇਲ ਭੇਜੀ ਜਾਵੇਗੀ।
ਹੈਲਥਕੇਅਰ ਕਵਰੇਜ ਪ੍ਰਾਪਤ ਕਰੋ
$25 ਪ੍ਰਤੀ ਮਹੀਨਾ ਤੋਂ ਸ਼ੁਰੂ ਹੋਣ ਵਾਲੀ ਵਧੀਆ ਕੁਆਲਿਟੀ ਦੀ ਕਵਰੇਜ ਨਾਲ ਸਿਹਤਮੰਦ ਰਹੋ! ਕਵਰੇਜ ਵਿੱਚ ਮੈਡੀਕਲ, ਡੈਂਟਲ, ਨਜ਼ਰ ਸਬੰਧੀ ਬੈਨਿਫ਼ਿਟਾਂ ਦੇ ਨਾਲ-ਨਾਲ ਵੈੱਲਨੈੱਸ (ਤੰਦਰੁਸਤੀ ਲਈ) ਕੋਚਿੰਗ, ਵਿਅਕਤੀਗਤ ਪ੍ਰੋਗਰਾਮ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਹੈਲਥ ਬੈਨਿਫ਼ਿਟਸ ਸਪੋਰਟ
ਸਪੋਰਟ ਪੇਜ 'ਤੇ ਜਾ ਕੇ ਜਾਂ 1-877-606-6705 'ਤੇ ਗਾਹਕ ਸੇਵਾ ਨੂੰ ਕਾਲ ਕਰਕੇ ਕਵਰੇਜ, ਯੋਗਤਾ, ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
ਹੈਲਥ ਬੈਨਿਫ਼ਿਟਸ ਖਾਤਾ
ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧ ਅਸਾਨੀ ਨਾਲ ਆਨਲਾਈਨ ਕਰੋ। ਬੈਨਿਫ਼ਿਟਾਂ ਲਈ ਆਪਣੀ ਯੋਗਤਾ ਚੈੱਕ ਕਰਨ, ਹੈਲਥਕੇਅਰ ਕਵਰੇਜ ਲਈ ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਇੱਕ ਖਾਤਾ ਬਣਾਓ।
ਆਪਣੀ ਹੈਲਥਕੇਅਰ ਕਵਰੇਜ ਦਾ ਇਸਤੇਮਾਲ ਕਰੋ
ਇਹ ਜਾਣਨਾ ਤੁਹਾਡੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ ਕਿ ਆਪਣੀ ਹੈਲਥ ਕਵਰੇਜ ਦੀ ਵਰਤੋਂ ਕਿਵੇਂ ਕਰਨੀ ਹੈ। ਇਹ ਜਾਣੋ ਕਿ ਆਪਣੇ ਬੈਨਿਫ਼ਿਟਾਂ ਦਾ ਵੱਧ ਤੋਂ ਵੱਧ ਲਾਭ ਕਿਵੇਂ ਲੈਣਾ ਹੈ।


