ਜਣਨ-ਸ਼ਕਤੀ ਅਤੇ ਪਰਿਵਾਰ ਬਣਾਉਣ ਸਬੰਧੀ ਬੈਨਿਫ਼ਿਟ
ਜਣਨ-ਸ਼ਕਤੀ ਅਤੇ ਪਰਿਵਾਰ ਬਣਾਉਣ ਤੋਂ ਲੈ ਕੇ ਗਰਭ ਅਵਸਥਾ, ਪੋਸਟਪਾਰਟਮ ਅਤੇ ਮੇਨੋਪੌਜ਼ ਤੱਕ, ਜੀਵਨ ਦੇ ਹਰ ਪੜਾਅ ਲਈ ਬੈਨਿਫ਼ਿਟ ਪ੍ਰਾਪਤ ਕਰੋ।
ਜਣਨ-ਸ਼ਕਤੀ ਸਬੰਧੀ ਵਧਾਏ ਹੋਏ ਬੈਨਿਫ਼ਿਟ ਤੁਹਾਡੇ ਲਈ ਹੁਣ Progyny ਰਾਹੀਂ ਉਪਲਬਧ ਹਨ।
Progyny ਬਿਲਕੁਲ ਨਵੇਂ ਇਲਾਜਾਂ, ਵਿਅਕਤੀਗਤ ਸਹਿਯੋਗ ਅਤੇ ਸਮਰਪਿਤ ਮਰੀਜ਼ ਦੇਖਭਾਲ ਹਮਾਇਤੀਆਂ (Patient Care Advocates, PCAs) ਤੋਂ ਮਾਰਗਦਰਸ਼ਨ ਅਤੇ ਵਧੀਆ ਕੁਆਲਿਟੀ ਦੀ ਵਿਅਕਤੀਗਤ ਅਤੇ ਵਰਚੁਅਲ ਦੇਖਭਾਲ ਤੱਕ ਪਹੁੰਚ ਲਈ ਕਵਰੇਜ ਮੁਹੱਈਆ ਕਰਦੀ ਹੈ।
PCA ਪਰਿਵਾਰ ਬਣਾਉਣ ਦੇ ਸਫ਼ਰ ਦਾ ਪਹਿਲਾ ਸੰਪਰਕ ਬਿੰਦੂ ਹੁੰਦੇ ਹਨ। ਉਹ ਉਪਲਬਧ ਪ੍ਰੋਗਰਾਮਾਂ, ਇਲਾਜ ਦੀਆਂ ਚੋਣਾਂ, ਦੇਖਭਾਲ ਵਿੱਚ ਤਾਲਮੇਲ ਅਤੇ ਸਮਰਪਿਤ ਸਹਿਯੋਗ ਬਾਰੇ ਸਿੱਖਿਆ ਪ੍ਰਦਾਨ ਕਰਦੇ ਹੋਏ ਤੁਹਾਡੀ ਜਣਨ-ਸ਼ਕਤੀ, ਪਰਿਵਾਰ ਬਣਾਉਣ ਜਾਂ ਮੈਨੋਪੌਜ਼ ਦੇ ਪੂਰੇ ਸਫ਼ਰ ਵਿੱਚ ਤੁਹਾਡੀ ਅਗਵਾਈ ਕਰਨਗੇ।
PCA ਸਹਿਯੋਗ ਤੋਂ ਇਲਾਵਾ, ਤੁਹਾਡੇ ਕੋਲ Progyny ਮੈਂਬਰ ਪੋਰਟਲ ਅਤੇ ਐਪ ਤੱਕ ਪਹੁੰਚ ਹੁੰਦੀ ਹੈ, ਜਿੱਥੇ ਤੁਸੀਂ ਕਵਰੇਜ ਬਾਰੇ ਵੇਰਵੇ ਦੇਖ ਸਕਦੇ ਹੋ, ਆਉਣ ਵਾਲੀਆਂ ਅਪੌਇੰਟਮੈਂਟਾਂ ਦੀ ਸਮੀਖਿਆ ਕਰ ਸਕਦੇ ਹੋ, ਆਪਣੇ PCA ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਅਤੇ ਜਣਨ-ਸ਼ਕਤੀ ਅਤੇ ਪਰਿਵਾਰ ਬਣਾਉਣ ਬਾਰੇ ਸਿੱਖਿਆ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ।
833-233-0517 'ਤੇ ਕਾਲ ਕਰਕੇ ਹੋਰ ਜਾਣਕਾਰੀ ਲਓ ਜਾਂ ਆਪਣੇ ਬੈਨਿਫ਼ਿਟ ਨੂੰ ਐਕਟਿਵੇਟ ਕਰੋ।
ਹੈਲਥਕੇਅਰ ਕਵਰੇਜ ਵਿੱਚ ਦਾਖਲ ਹੋਏ ਦੇਖਭਾਲਕਰਤਾ 1 ਅਗਸਤ 2024 ਤੋਂ ਇਹ ਬੈਨਿਫ਼ਿਟ ਪ੍ਰਾਪਤ ਕਰ ਸਕਦੇ ਹਨ।
ਗਰਭ ਧਾਰਨ ਤੋਂ ਪਹਿਲਾਂ ਦਾ ਸਮਾਂ ਅਤੇ ਸਹਿਯੋਗ
ਇੱਕ ਪਰਿਵਾਰ ਬਣਾਉਣ ਬਾਰੇ ਸੋਚਣਾ ਸ਼ੁਰੂ ਕਰਨ 'ਤੇ ਭਾਵਨਾਵਾਂ ਬਹੁਤ ਹਾਵੀ ਹੋ ਸਕਦੀਆਂ ਹਨ। Progyny ਦੇ ਜ਼ਰੀਏ, ਤੁਸੀਂ ਸਿਹਤਮੰਦ ਗਰਭ-ਅਵਸਥਾ ਅਤੇ ਸਿਹਤਮੰਦ ਬੱਚਿਆਂ ਲਈ ਵਿਅਕਤੀਗਤ ਸਹਿਯੋਗ, ਸਿੱਖਿਆ ਅਤੇ ਸਰੋਤਾਂ ਲਈ 12-ਮਹੀਨੇ ਦੇ ਪ੍ਰੋਗਰਾਮ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ।
ਜਣਨ-ਸ਼ਕਤੀ ਅਤੇ ਪਰਿਵਾਰ ਬਣਾਉਣਾ
ਭਾਵੇਂ ਤੁਸੀਂ ਜਣਨ-ਸ਼ਕਤੀ ਨੂੰ ਸੰਭਾਲ ਕੇ ਰੱਖਣ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਫਿਰ ਜਣਨ-ਸ਼ਕਤੀ ਲਈ ਇਲਾਜ ਦੀ ਤਲਾਸ਼ ਵਿੱਚ ਹੋ, Progyny ਤੁਹਾਡੇ ਹਰ ਕਦਮ 'ਤੇ ਇਸ ਤਰ੍ਹਾਂ ਸਹਿਯੋਗ ਦੇ ਸਕਦੀ ਹੈ:
- ਜਣਨ-ਸ਼ਕਤੀ ਮਾਹਰਾਂ ਦੇ ਨੈੱਟਵਰਕ ਤੱਕ ਸੁਵਿਧਾਜਨਕ ਪਹੁੰਚ।
- ਕਿਸੇ ਸਮਰਪਿਤ PCA ਤੋਂ ਅਸੀਮਤ ਕਲੀਨਿਕੀ ਅਤੇ ਭਾਵਨਾਤਮਕ ਸਹਿਯੋਗ।
- ਸਾਰੀਆਂ ਵਿਅਕਤੀਗਤ ਸੇਵਾਵਾਂ, ਟੈਸਟ ਅਤੇ ਇਲਾਜ ਜਿਨ੍ਹਾਂ ਦੀ ਤੁਹਾਨੂੰ ਲੋੜ ਹੋ ਸਕਦੀ ਹੈ।
ਮੈਨੋਪੌਜ਼ ਅਤੇ ਅਧੇੜ ਉਮਰ ਵਿੱਚ ਦੇਖਭਾਲ
Progyny ਦੇ ਪ੍ਰਮਾਣਤ ਡਾਕਟਰਾਂ, ਡਾਇਟਿਸ਼ਨਾਂ ਅਤੇ ਨਰਸਾਂ ਦੇ ਨੈੱਟਵਰਕ ਨਾਲ ਮੈਨੋਪੌਜ਼ ਦੇ ਸਾਰੇ ਪੜਾਵਾਂ 'ਤੇ ਵਰਚੁਅਲ ਦੇਖਭਾਲ ਪ੍ਰਾਪਤ ਕਰੋ। ਸ਼ੁਰੂਆਤੀ ਮੁਲਾਂਕਣ ਤੋਂ ਬਾਅਦ, ਤੁਹਾਨੂੰ ਇੱਕ ਵਿਅਕਤੀਗਤ ਦੇਖਭਾਲ ਯੋਜਨਾ ਮਿਲੇਗੀ ਜੋ ਕਿ ਇਹਨਾਂ ਨੂੰ ਰਲਾ-ਮਿਲਾ ਕੇ ਵਰਤਿਆ ਜਾਂਦਾ ਹੈ:
-
ਗੈਰ-ਹਾਰਮੋਨਲ ਸਪਲੀਮੈਂਟ ਅਤੇ ਹਾਰਮੋਨਲ ਦਵਾਈਆਂ।
-
ਪੋਸ਼ਣ, ਭਾਰ, ਨੀਂਦ ਅਤੇ ਭਾਵਨਾਤਮਕ ਸਿਹਤ ਲਈ ਰਹਿਣ-ਸਹਿਣ ਦੇ ਤਰੀਕੇ ਵਿੱਚ ਸਹਿਯੋਗ।
-
ਉਮਰ ਨਾਲ ਸਬੰਧਤ ਸਿਹਤ ਜੋਖਮਾਂ ਲਈ ਜਾਂਚਾਂ। ਜਦੋਂ ਤੱਕ ਤੁਹਾਨੂੰ ਲੋੜ ਹੋਵੇ, ਉਦੋਂ ਤੱਕ ਤੁਸੀਂ ਦਵਾਈਆਂ ਦੇ ਰੀਫ਼ਿਲ ਅਤੇ ਲੋੜ ਅਨੁਸਾਰ ਸਹਿਯੋਗ ਪ੍ਰਾਪਤ ਕਰਨਾ ਜਾਰੀ ਰੱਖ ਸਕਦੇ ਹੋ।
ਦੇਖਭਾਲ ਵਿੱਚ ਤਬਦੀਲੀ
ਜੇ ਤੁਸੀਂ ਇਸ ਸਮੇਂ ਆਪਣੇ ਹੈਲਥ ਪਲਾਨ ਰਾਹੀਂ ਜਣਨ-ਸ਼ਕਤੀ ਲਈ ਇਲਾਜ ਪ੍ਰਾਪਤ ਕਰ ਰਹੇ ਹੋ ਅਤੇ ਤੁਹਾਡਾ ਇਲਾਜ, ਤੁਹਾਡੇ ਪਲਾਨ ਦੇ ਸਾਲ (31 ਜੁਲਾਈ 2024) ਦੇ ਅਖੀਰ ਤੱਕ ਪੂਰਾ ਨਹੀਂ ਹੋਵੇਗਾ, ਤਾਂ Progyny ਤੁਹਾਡੀ ਜਣਨ-ਸ਼ਕਤੀ ਅਤੇ ਪਰਿਵਾਰ ਬਣਾਉਣ ਦੇ ਸਫ਼ਰ ਵਿੱਚ ਨਿਰੰਤਰ ਸਹਾਇਤਾ ਪ੍ਰਦਾਨ ਕਰਨ ਲਈ ਦੇਖਭਾਲ ਦੀ ਤਬਦੀਲੀ ਵਿੱਚ ਤਾਲਮੇਲ ਪ੍ਰਦਾਨ ਕਰਦੀ ਹੈ।
ਕਿਸੇ PCA ਨਾਲ ਗੱਲ ਕਰਨ ਲਈ 1-833-233-0517 'ਤੇ ਕਾਲ ਕਰੋ ਜੋ ਦੇਖਭਾਲ ਵਿੱਚ ਤਬਦੀਲੀ ਦੀ ਪ੍ਰਕਿਰਿਆ ਵਿੱਚ ਤੁਹਾਡੀ ਸਹਾਇਤਾ ਕਰ ਸਕੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਦੇਖਭਾਲ ਵਿੱਚ ਕੋਈ ਰੁਕਾਵਟ ਨਾ ਆਏ।
ਹੈਲਥਕੇਅਰ ਕਵਰੇਜ ਪ੍ਰਾਪਤ ਕਰੋ
$25 ਪ੍ਰਤੀ ਮਹੀਨਾ ਤੋਂ ਸ਼ੁਰੂ ਹੋਣ ਵਾਲੀ ਵਧੀਆ ਕੁਆਲਿਟੀ ਦੀ ਕਵਰੇਜ ਨਾਲ ਸਿਹਤਮੰਦ ਰਹੋ! ਕਵਰੇਜ ਵਿੱਚ ਮੈਡੀਕਲ, ਡੈਂਟਲ, ਨਜ਼ਰ ਸਬੰਧੀ ਬੈਨਿਫ਼ਿਟਾਂ ਦੇ ਨਾਲ-ਨਾਲ ਵੈੱਲਨੈੱਸ (ਤੰਦਰੁਸਤੀ ਲਈ) ਕੋਚਿੰਗ, ਵਿਅਕਤੀਗਤ ਪ੍ਰੋਗਰਾਮ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਹੈਲਥ ਬੈਨਿਫ਼ਿਟਸ ਸਪੋਰਟ
ਸਪੋਰਟ ਪੇਜ 'ਤੇ ਜਾ ਕੇ ਜਾਂ 1-877-606-6705 'ਤੇ ਗਾਹਕ ਸੇਵਾ ਨੂੰ ਕਾਲ ਕਰਕੇ ਕਵਰੇਜ, ਯੋਗਤਾ, ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
ਹੈਲਥ ਬੈਨਿਫ਼ਿਟਸ ਖਾਤਾ
ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧ ਅਸਾਨੀ ਨਾਲ ਆਨਲਾਈਨ ਕਰੋ। ਬੈਨਿਫ਼ਿਟਾਂ ਲਈ ਆਪਣੀ ਯੋਗਤਾ ਚੈੱਕ ਕਰਨ, ਹੈਲਥਕੇਅਰ ਕਵਰੇਜ ਲਈ ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਇੱਕ ਖਾਤਾ ਬਣਾਓ।
ਆਪਣੀ ਹੈਲਥਕੇਅਰ ਕਵਰੇਜ ਦਾ ਇਸਤੇਮਾਲ ਕਰੋ
ਇਹ ਜਾਣਨਾ ਤੁਹਾਡੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ ਕਿ ਆਪਣੀ ਹੈਲਥ ਕਵਰੇਜ ਦੀ ਵਰਤੋਂ ਕਿਵੇਂ ਕਰਨੀ ਹੈ। ਇਹ ਜਾਣੋ ਕਿ ਆਪਣੇ ਬੈਨਿਫ਼ਿਟਾਂ ਦਾ ਵੱਧ ਤੋਂ ਵੱਧ ਲਾਭ ਕਿਵੇਂ ਲੈਣਾ ਹੈ।