ਹੈਲਥ
ਬੈਨਿਫ਼ਿਟਸ
ਦੇਖਭਾਲ ਕਰਨ ਵਾਲਿਆਂ ਦੇ ਜੀਵਨ ਦੇ ਮਿਆਰ ਨੂੰ ਸਹਾਰਾ ਦੇਣਾ
ਬਹੁਤ ਵਧੀਆ ਕੁਆਲਿਟੀ ਦੀ ਹੈਲਥਕੇਅਰ ਕਵਰੇਜ ਵਿੱਚ ਨਾਮ ਦਰਜ ਕਰਵਾ ਕੇ ਅਤੇ ਆਪਣੇ ਦੂਜੇ ਮੁਫ਼ਤ ਅਤੇ ਘੱਟ ਖਰਚੇ ਵਾਲੇ ਲਾਭਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਸਿਹਤਮੰਦ ਰਹੋ।
ਹੈਲਥਕੇਅਰ ਕਵਰੇਜ ਪ੍ਰਾਪਤ ਕਰੋ
ਜਦੋਂ ਤੁਸੀਂ ਬੀਮਾ ਕਰਾਇਆ ਹੋਵੇ ਤਾਂ ਆਪਣੀ ਦੇਖਭਾਲ ਕਰਨਾ ਅਸਾਨ ਹੁੰਦਾ ਹੈ। ਆਪਣੇ ਬੈਨਿਫ਼ਿਟਾਂ, ਯੋਗਤਾ ਅਤੇ ਕਵਰੇਜ ਲਈ ਅਪਲਾਈ ਕਰਨ ਦੇ ਤਰੀਕੇ ਬਾਰੇ ਜਾਣੋ।
ਆਪਣੀ ਕਵਰੇਜ ਦਾ ਇਸਤੇਮਾਲ ਕਰੋ
ਆਪਣੇ ਹੈਲਥ ਬੈਨਿਫ਼ਿਟਾਂ ਦਾ ਵੱਧ ਤੋਂ ਵੱਧ ਲਾਭ ਉਠਾਓ। ਇਹ ਜਾਣੋ ਕਿ ਤੁਸੀਂ ਆਪਣੇ ਪਲਾਨ ਦਾ ਇਸਤੇਮਾਲ ਖੁਦ ਨੂੰ ਸਿਹਤਮੰਦ ਰੱਖਣ ਅਤੇ ਪੈਸੇ ਬਚਾਉਣ ਲਈ ਕਿਵੇਂ ਕਰ ਸਕਦੇ ਹੋ।
ਸਵੈ-ਸੰਭਾਲ ਬੈਨਿਫ਼ਿਟਸ
ਹਾਲਾਂਕਿ ਦੇਖਭਾਲ ਕਰਨ ਵਾਲੇ ਅਕਸਰ ਆਪਣੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦਿੰਦੇ ਹਨ, ਪਰ ਆਪਣੇ ਆਪ ਦੀ ਦੇਖਭਾਲ ਕਰਨਾ ਵੀ ਮਹੱਤਵਪੂਰਨ ਹੈ। ਦੇਖਭਾਲਕਰਤਾਵਾਂ ਲਈ ਸਵੈ-ਸੰਭਾਲ ਬੈਨਿਫ਼ਿਟਾਂ ਬਾਰੇ ਜਾਣੋ।
ਮੈਂ ਮੈਡੀਕਲ, ਡੈਂਟਲ ਅਤੇ ਨਜ਼ਰ ਸਬੰਧੀ ਬੈਨਿਫ਼ਿਟਾਂ ਨੂੰ ਵਰਤਿਆ ਹੈ...ਅਤੇ ਜੇ ਇਹ ਬੀਮਾ ਅਤੇ ਬੈਨਿਫ਼ਿਟ ਐਨੇ ਕਿਫ਼ਾਇਤੀ ਨਾ ਹੁੰਦੇ ਤਾਂ ਮੈਂ ਸ਼ਾਇਦ ਆਪਣੇ ਆਪ ਲਈ ਅਜਿਹਾ ਕਰਨ ਦੇ ਯੋਗ ਨਹੀਂ ਹੋਣਾ ਸੀ।
ਮੇਰਾ ਸਿਹਤ ਬੀਮਾ ਮੇਰੇ ਲਈ ਸਭ ਕੁਝ ਹੈ ਕਿਉਂਕਿ ਤੁਹਾਨੂੰ ਨਾ ਸਿਰਫ਼ ਆਪਣਾ ਧਿਆਨ ਰੱਖਣ ਲਈ, ਬਲਕਿ ਆਪਣੇ ਗਾਹਕ ਦਾ ਧਿਆਨ ਰੱਖਣ ਲਈ ਵੀ ਸਿਹਤਮੰਦ ਰਹਿਣਾ ਪੈਂਦਾ ਹੈ।
ਹੈਲਥ ਇੰਸ਼ੋਰੈਂਸ ਹੋਣ ਨਾਲ ਮੈਂ ਬੜੀ ਸੁਰੱਖਿਅਤ ਮਹਿਸੂਸ ਕਰਦੀ ਹਾਂ।
ਇੱਕ ਆਨਲਾਈਨ ਖਾਤੇ ਦੇ ਨਾਲ ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧਨ ਕਰੋ
- ਹੈਲਥ ਬੈਨਿਫ਼ਿਟਾਂ ਲਈ ਘੰਟੇ ਅਤੇ ਯੋਗਤਾ ਦੇਖੋ।
- ਹੈਲਥਕੇਅਰ ਕਵਰੇਜ ਲਈ ਅਪਲਾਈ ਕਰੋ ਜਾਂ ਇਸ ਵਿੱਚ ਤਬਦੀਲੀਆਂ ਕਰੋ।
- ਪਲਾਨ ਦੇ ਦਸਤਾਵੇਜ਼ਾਂ ਅਤੇ ਫ਼ਾਰਮਾਂ ਤਕ ਪਹੁੰਚੋ।
- ਆਪਣੀ ਕਵਰੇਜ ਬਾਰੇ ਈਮੇਲ ਸੰਪਰਕ ਲਈ ਸਾਈਨ ਅੱਪ ਕਰੋ।
ਹੈਲਥ ਬੈਨਿਫ਼ਿਟਸ ਸਪੋਰਟ
ਸਪੋਰਟ ਪੇਜ 'ਤੇ ਜਾ ਕੇ ਜਾਂ 1-877-606-6705 'ਤੇ ਗਾਹਕ ਸੇਵਾ ਨੂੰ ਕਾਲ ਕਰਕੇ ਕਵਰੇਜ, ਯੋਗਤਾ, ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
ਆਪਣੀ ਹੈਲਥਕੇਅਰ ਕਵਰੇਜ ਦਾ ਇਸਤੇਮਾਲ ਕਰੋ
ਇਹ ਜਾਣਨਾ ਤੁਹਾਡੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ ਕਿ ਆਪਣੀ ਹੈਲਥ ਕਵਰੇਜ ਦੀ ਵਰਤੋਂ ਕਿਵੇਂ ਕਰਨੀ ਹੈ। ਇਹ ਜਾਣੋ ਕਿ ਆਪਣੇ ਬੈਨਿਫ਼ਿਟਾਂ ਦਾ ਵੱਧ ਤੋਂ ਵੱਧ ਲਾਭ ਕਿਵੇਂ ਲੈਣਾ ਹੈ।
Caregiver Kicks
ਆਪਣਾ Caregiver Kicks ਦਾ ਮੁਫ਼ਤ ਜੋੜਾ ਪ੍ਰਾਪਤ ਕਰੋ! Caregiver Kicks ਅਜਿਹੇ ਜੁੱਤੇ ਹਨ ਜਿਹਨਾਂ ਦੀ ਲੋੜ ਤੁਹਾਨੂੰ ਕੰਮ 'ਤੇ ਵਧੇਰੇ ਸੁਰੱਖਿਅਤ ਅਤੇ ਵਧੇਰੇ ਅਰਾਮਦੇਹ ਰਹਿਣ ਲਈ ਹੁੰਦੀ ਹੈ।


