ਬੋਨਸ ਬੈਨਿਫ਼ਿਟਸ
ਤੁਹਾਡੇ ਲਈ ਬਗੈਰ ਕਿਸੇ ਕੀਮਤ ਦੇ ਹੋਰ ਜ਼ਿਆਦਾ ਬੈਨਿਫ਼ਿਟ ਉਪਲਬਧ ਹਨ*—ਜੋ ਤੁਹਾਨੂੰ ਸਿਹਤਮੰਦ ਰਹਿਣ, ਤਣਾਅ ਘਟਾਉਣ ਅਤੇ ਕੰਮ ਵਾਲੀ ਥਾਂ 'ਤੇ ਸੁਰੱਖਿਅਤ ਰਹਿਣ ਵਿੱਚ ਤੁਹਾਡੀ ਮਦਦ ਲਈ ਤਿਆਰ ਕੀਤੇ ਗਏ ਹਨ।
*ਯੋਗਤਾ ਨਿਯਮ ਲਾਗੂ ਹੁੰਦੇ ਹਨ।
ਇੱਥੇ ਜਾਓ:
Caregiver Kicks
ਦੇਖਭਾਲ ਕਰਨ ਵਾਲਿਆਂ ਲਈ ਮੁਫ਼ਤ ਜੁੱਤੇ ਜੋ ਅਰਾਮਦੇਹ, ਸੁਰੱਖਿਅਤ ਅਤੇ ਸਟਾਈਲਿਸ਼ ਹਨ—Reebok ਅਤੇ Skechers ਵਰਗੇ ਬ੍ਰਾਂਡਾਂ ਤੋਂ 70 ਤੋਂ ਵੱਧ ਸਟਾਈਲਾਂ ਦੀ ਖਰੀਦਦਾਰੀ ਕਰੋ।
ਸ਼ਾਂਤ ਰਹਿਣ ਲਈ ਟੂਲਜ਼ (Tools for Calm)
ਤਣਾਅ ਤੋਂ ਛੁਟਕਾਰਾ ਪਾਉਣ ਲਈ ਵਿਹਾਰਕ ਸਾਧਨਾਂ ਬਾਰੇ ਜਾਣੋ। ਇਹ ਕੋਰਸ 6 ਹਫ਼ਤਿਆਂ ਦਾ ਹੈ, ਜਿਸ ਵਿੱਚ 1-ਘੰਟੇ ਦੇ ਸੈਸ਼ਨ ਹੋਣਗੇ ਅਤੇ ਇਹ Continuing Education (ਨਿਰੰਤਰ ਸਿੱਖਿਆ) ਕ੍ਰੈਡਿਟ ਨਾਲ ਲਿਆ ਜਾ ਸਕਦਾ ਹੈ।
Headspace Care
ਸੁਰੱਖਿਅਤ ਟੈਕਸਟ ਮੈਸੇਜਿੰਗ ਰਾਹੀਂ, ਤਣਾਅ ਨੂੰ ਘਟਾਉਣਾ, ਜੀਵਨ ਅਤੇ ਤੰਦਰੁਸਤੀ ਦੇ ਟੀਚਿਆਂ ਨੂੰ ਟਰੈਕ ਕਰਨ, ਅਤੇ ਪ੍ਰੇਰਿਤ ਹੋਣ 'ਤੇ ਮਾਰਗਦਰਸ਼ਨ ਅਤੇ ਸੁਝਾਵਾਂ ਲਈ Headspace Care ਐਪ ਰਾਹੀਂ ਇੱਕ ਮਾਹਰ ਕੋਚ ਨਾਲ ਜੁੜੋ।
ਤੁਹਾਡੇ ਨਿਰਭਰ ਬੱਚੇ ਵੀ ਮੁਫ਼ਤ ਵਿੱਚ Headspace Care ਪ੍ਰਾਪਤ ਕਰ ਸਕਦੇ ਹਨ।
ਰਿਸੋਰਸ ਫ਼ਾਈਂਡਰ (Resource Finder)
ਜੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੇ ਜੀਆਂ ਨੂੰ ਮਦਦ ਦੀ ਲੋੜ ਹੈ, ਜਿਵੇਂ ਕਿ ਬੁਨਿਆਦੀ ਲੋੜਾਂ ਵਿੱਚ ਮਦਦ, ਭਾਵਨਾਤਮਕ ਸਿਹਤ ਸਰੋਤਾਂ ਜਾਂ ਕਨੂੰਨੀ ਮਦਦ ਤੱਕ ਪਹੁੰਚ ਵਗੈਰਾ, ਤਾਂ ਤੁਹਾਡੇ ਲਈ ਕਈ ਮੁਫ਼ਤ ਅਤੇ ਘੱਟ ਖਰਚੇ ਵਾਲੇ ਵਿਕਲਪ ਉਪਲਬਧ ਹਨ।


