ਹੈਲਥ ਬੈਨਿਫ਼ਿਟਸ ਖਾਤਾ
ਔਨਲਾਈਨ ਆਪਣੀ ਯੋਗਤਾ ਦੇਖੋ ਅਤੇ ਆਪਣੇ ਬੈਨਿਫ਼ਿਟਾਂ ਦਾ ਪ੍ਰਬੰਧਨ ਕਰੋ।
ਤੁਹਾਡੇ ਔਨਲਾਈਨ ਖਾਤੇ ਨੂੰ MagnaCare ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ, ਜੋ ਤੁਹਾਡੇ ਹੈਲਥ ਬੈਨਿਫ਼ਿਟਸ ਦਾ ਬੰਦੋਬਸਤ ਕਰਦਾ ਹੈ।
ਇਸ ਸਮੇਂ ਖਾਤੇ ਸਿਰਫ਼ ਅੰਗ੍ਰੇਜ਼ੀ ਵਿੱਚ ਉਪਲਬਧ ਹਨ। ਜੇ ਤੁਹਾਨੂੰ ਖਾਤਾ ਬਣਾਉਣ ਵਿੱਚ ਮਦਦ ਜਾਂ ਭਾਸ਼ਾ ਵਿੱਚ ਸਹਿਯੋਗ ਦੀ ਲੋੜ ਹੈ ਤਾਂ ਇੱਥੇ ਕਾਲ ਕਰੋ: 1-877-606-6705।
ਆਪਣੇ ਖਾਤੇ ਨੂੰ ਐਕਸੈਸ ਕਰੋ
ਖਾਤਾ ਬਣਾਉਣਾ ਅਸਾਨ ਹੈ। ਤੁਹਾਨੂੰ ਬਸ ਆਪਣੇ ਸੋਸ਼ਲ ਸਿਕਿਓਰਿਟੀ ਨੰਬਰ ਜਾਂ ਹੈਲਥਕੇਅਰ ਕਵਰੇਜ ਦੇ ਮੈਂਬਰ ID ਦੀ ਲੋੜ ਹੈ। ਸ਼ੁਰੂ ਕਰਨ ਲਈ ਹੇਠਾਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।
ਆਪਣਾ ਖਾਤਾ ਬਣਾਉਣ ਦਾ ਤਰੀਕਾ ਸਿੱਖੋ
myseiu.be/enroll 'ਤੇ ਜਾਓ ਅਤੇ ਇਹਨਾਂ ਕਦਮਾਂ ਦੀ ਪਾਲਣਾ ਕਰੋ।
- REGISTER AS A NEW USER (ਇੱਕ ਨਵੇਂ ਵਰਤੋਂਕਾਰ ਵਜੋਂ ਰਜਿਸਟਰ ਕਰੋ) ਨੂੰ ਚੁਣੋ।
- ਆਪਣੀ ਮੈਂਬਰ ID ਜਾਂ SSN ਅਤੇ ਨਿੱਜੀ ਜਾਣਕਾਰੀ ਦਾਖਲ ਕਰੋ। ਫਿਰ NEXT (ਅੱਗੇ) ਚੁਣੋ।
- ਨਿਯਮਾਂ ਅਤੇ ਸ਼ਰਤਾਂ ਦੀ ਸਮੀਖਿਆ ਕਰੋ ਅਤੇ ਇਹਨਾਂ ਨੂੰ ਸਵੀਕਾਰ ਕਰੋ। NEXT (ਅੱਗੇ) ਚੁਣੋ।
- ਆਪਣਾ ਵਰਤੋਂਕਾਰ ਨਾਮ, ਪਾਸਵਰਡ ਅਤੇ ਸੁਰੱਖਿਆ ਪ੍ਰਸ਼ਨ ਬਣਾਓ। NEXT (ਅੱਗੇ) ਚੁਣੋ।
- ਆਪਣੀ ਸੰਪਰਕ ਜਾਣਕਾਰੀ ਦਰਜ ਕਰੋ ਅਤੇ ਸੰਪਰਕ ਲਈ ਆਪਣਾ ਪਸੰਦੀਦਾ ਤਰੀਕਾ ਅਤੇ ਭਾਸ਼ਾ ਚੁਣੋ। SAVE COMMUNICATION (ਸੰਪਰਕ ਸੇਵ ਕਰੋ) ਨੂੰ ਚੁਣੋ।
- SAVE ACKNOWLEDGMENTS (ਪ੍ਰਾਪਤੀ ਸੂਚਨਾਵਾਂ ਸੇਵ ਕਰੋ) ਨੂੰ ਚੁਣੋ।
ਜਦੋਂ ਤੁਸੀਂ ਲੌਗਇਨ ਕਰ ਲਓਗੇ, ਤਾਂ ਤੁਹਾਨੂੰ ਆਪਣਾ ਡੈਸ਼ਬੋਰਡ ਦਿਖਾਈ ਦੇਵੇਗਾ ਜਿੱਥੇ ਤੁਸੀਂ:
- ਤੁਹਾਡੇ ਦੁਆਰਾ ਕੰਮ ਕੀਤੇ ਗਏ ਘੰਟੇ ਦੇਖ ਸਕਦੇ ਹੋ ਅਤੇ ਯੋਗਤਾ ਦੀ ਪੁਸ਼ਟੀ ਕਰ ਸਕਦੇ ਹੋ।
- ਨਾਮਾਂਕਣ ਕਰ ਸਕਦੇ ਹੋ ਜਾਂ ਆਪਣੀ ਮੌਜੂਦਾ ਕਵਰੇਜ ਜਾਣਕਾਰੀ ਨੂੰ ਦਰਜ ਕਰ ਸਕਦੇ ਹੋ।
- ਆਪਣੇ ਇਨਬੌਕਸ ਵਿੱਚ ਮੈਸੇਜ ਦੇਖ ਸਕਦੇ ਹੋ।
- Help Live Chat (ਹੈਲਪ ਲਾਈਵ ਚੈਟ) ਵਿਸ਼ੇਸ਼ਤਾ ਦੀ ਵਰਤੋਂ ਕਰ ਸਕਦੇ ਹੋ।




ਆਪਣੀ ਯੋਗਤਾ ਚੈੱਕ ਕਰੋ
ਕਵਰੇਜ ਅਤੇ ਹੋਰ ਤੰਦਰੁਸਤੀ ਸਬੰਧੀ ਬੈਨਿਫ਼ਿਟਾਂ ਜਿਵੇਂ ਕਿ Caregiver Kicks ਲਈ ਆਪਣੇ ਕੰਮ ਦੇ ਘੰਟੇ ਅਤੇ ਯੋਗਤਾ ਦੇਖੋ।
ਹੈਲਥਕੇਅਰ ਕਵਰੇਜ ਲਈ ਅਪਲਾਈ ਕਰੋ ਜਾਂ ਇਸਨੂੰ ਅੱਪਡੇਟ ਕਰੋ
ਔਨਲਾਈਨ ਅਸਾਨੀ ਨਾਲ ਅਪਲਾਈ ਕਰਨ ਜਾਂ ਮੌਜੂਦਾ ਕਵਰੇਜ ਵਿੱਚ ਤਬਦੀਲੀਆਂ ਕਰਨ ਜਿਵੇਂ Coverage for Kids (ਬੱਚਿਆਂ ਲਈ ਕਵਰੇਜ) ਜੋੜ ਵਾਸਤੇ ਆਪਣੇ ਖਾਤੇ ਨੂੰ ਐਕਸੈੱਸ ਕਰੋ।
ਲਾਈਵ ਚੈਟ ਸਹਿਯੋਗ ਪ੍ਰਾਪਤ ਕਰੋ
ਹੈਲਥ ਬੈਨਿਫ਼ਿਟਸ ਗਾਹਕ ਸੇਵਾ ਤੋਂ ਅਪਲਾਈ ਕਰਨ, ਯੋਗਤਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸਵਾਲਾਂ ਵਿੱਚ ਮਦਦ ਪ੍ਰਾਪਤ ਕਰੋ।
ਅਤੇ ਹੋਰ ਬਹੁਤ ਕੁਝ
ਤੁਸੀਂ ਕਵਰੇਜ ਦੇ ਸਹਿ-ਪ੍ਰੀਮੀਅਮਾਂ ਦਾ ਭੁਗਤਾਨ ਕਰ ਸਕਦੇ ਹੋ, ਪਿਛਲੇ ਭੁਗਤਾਨ ਦੇਖ ਸਕਦੇ ਹੋ, ਪਲਾਨ ਦਸਤਾਵੇਜ਼ਾਂ ਤੱਕ ਪਹੁੰਚ ਕਰ ਸਕਦੇ ਹੋ ਅਤੇ ਈਮੇਲਾਂ ਰਾਹੀਂ ਚਿੱਠੀ-ਪੱਤਰ ਲਈ ਸਾਈਨ ਅੱਪ ਵੀ ਕਰ ਸਕਦੇ ਹੋ।