- Health & Wellness
ਡਾਇਬੀਟੀਜ਼ ਅਤੇ ਪ੍ਰੀ-ਡਾਇਬੀਟੀਜ਼ ਨੂੰ ਸਮਝਣ ਲਈ ਤੁਹਾਡੀ ਗਾਈਡ
ਡਾਇਬੀਟੀਜ਼ ਅਤੇ ਪ੍ਰੀ-ਡਾਇਬੀਟੀਜ਼ ਅਜਿਹੀਆਂ ਸਿਹਤ ਸਥਿਤੀਆਂ ਹਨ ਜੋ ਲੱਖਾਂ ਹੀ ਲੋਕਾਂ ਨੂੰ ਪ੍ਰਭਾਵਤ ਕਰਦੀਆਂ ਹਨ। ਇਹ ਗਾਈਡ ਡਾਇਬੀਟੀਜ਼ ਅਤੇ ਪ੍ਰੀ-ਡਾਇਬੀਟੀਜ਼ ਬਾਰੇ ਦੱਸਦੀ ਹੈ, ਅਤੇ ਇਸ ਬਾਰੇ ਕਿ ਤੁਸੀਂ ਇਨ੍ਹਾਂ ਨੂੰ ਕਿਵੇਂ ਨਿਯੰਤ੍ਰਿਤ ਜਾਂ ਇੱਥੋਂ ਤੱਕ ਕਿ ਰੋਕ ਵੀ ਸਕਦੇ ਹੋ।
ਡਾਇਬੀਟੀਜ਼ ਕੀ ਹੁੰਦੀ ਹੈ?
ਡਾਇਬਟੀਜ਼ ਉਦੋਂ ਹੁੰਦੀ ਹੈ ਜਦੋਂ ਸਰੀਰ ਨੂੰ ਭੋਜਨ ਵਿੱਚੋਂ ਖੰਡ ਦੀ ਵਰਤੋਂ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਇਸ ਨਾਲ ਬਲੱਡ ਸ਼ੂਗਰ ਦਾ ਪੱਧਰ ਬਹੁਤ ਵੱਧ ਜਾਂਦਾ ਹੈ, ਜੋ ਸਮੇਂ ਦੇ ਨਾਲ ਨੁਕਸਾਨਦੇਹ ਹੋ ਸਕਦਾ ਹੈ।
ਸਰੀਰ ਨੂੰ ਖੰਡ ਨੂੰ ਊਰਜਾ ਵਿੱਚ ਬਦਲਣ ਵਾਸਤੇ ਇਨਸੁਲਿਨ ਨਾਮਕ ਹਾਰਮੋਨ ਦੀ ਜ਼ਰੂਰਤ ਹੁੰਦੀ ਹੈ। ਡਾਇਬੀਟੀਜ਼ ਵਿੱਚ, ਸਰੀਰ ਜਾਂ ਤਾਂ ਲੋੜੀਂਦੀ ਇਨਸੁਲਿਨ ਨਹੀਂ ਬਣਾ ਸਕਦਾ ਹੈ ਜਾਂ ਇਸਦੀ ਸਹੀ ਢੰਗ ਨਾਲ ਵਰਤੋਂ ਨਹੀਂ ਕਰ ਸਕਦਾ ਹੈ। ਜੇ ਡਾਇਬੀਟੀਜ਼ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਸ ਨਾਲ ਦਿਲ, ਗੁਰਦਿਆਂ, ਨਸਾਂ ਅਤੇ ਨਜ਼ਰ ਸਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਡਾਇਬੀਟੀਜ਼ ਦੀਆਂ 3 ਮੁੱਖ ਕਿਸਮਾਂ ਹੁੰਦੀਆਂ ਹਨ:
- ਟਾਈਪ 1: ਇਹ ਇੱਕ ਆਟੋ-ਇਮਿਊਨ ਸਥਿਤੀ ਹੈ ਜੋ ਬੱਚਿਆਂ ਅਤੇ ਜਵਾਨ ਬਾਲਗਾਂ ਵਿੱਚ ਪੈਦਾ ਹੋ ਸਕਦੀ ਹੈ ਅਤੇ ਇਸਦੇ ਲਈ ਰੋਜ਼ਾਨਾ ਇਨਸੁਲਿਨ ਦੇ ਟੀਕਿਆਂ ਦੀ ਲੋੜ ਪੈਂਦੀ ਹੈ।
- ਟਾਈਪ 2: ਡਾਇਬੀਟੀਜ਼ ਦਾ ਇੱਕ ਆਮ ਰੂਪ, ਜੋ ਖਾਸ ਕਰਕੇ ਬਾਲਗਾਂ ਵਿੱਚ ਹੁੰਦਾ ਹੈ, ਇਹ ਇਨਸੁਲਿਨ ਪ੍ਰਤਿਰੋਧ ਕਰਕੇ ਹੁੰਦੀ ਹੈ। ਇਸਨੂੰ ਅਕਸਰ ਰਹਿਣ-ਸਹਿਣ ਵਿੱਚ ਤਬਦੀਲੀਆਂ, ਮੂੰਹ ਰਾਹੀਂ ਲੈਣ ਵਾਲੀਆਂ ਦਵਾਈਆਂ ਜਾਂ ਇਨਸੁਲਿਨ ਥੈਰੇਪੀ ਨਾਲ ਨਿਯੰਤ੍ਰਿਤ ਕੀਤਾ ਜਾ ਸਕਦਾ ਹੈ। CDC ਤੋਂ ਇਨਸੁਲਿਨ ਪ੍ਰਤਿਰੋਧ ਅਤੇ ਡਾਇਬੀਟੀਜ਼ ਦੀ ਟਾਈਪ 2 ਬਾਰੇ ਹੋਰ ਜਾਣੋ।
- ਗਰਭਕਾਲੀ: ਡਾਇਬੀਟੀਜ਼ ਗਰਭ-ਅਵਸਥਾ ਦੇ ਦੌਰਾਨ ਹਾਰਮੋਨਾਂ ਵਿੱਚ ਤਬਦੀਲੀਆਂ ਕਰਕੇ ਹੋਣ ਵਾਲੇ ਇਨਸੁਲਿਨ ਪ੍ਰਤਿਰੋਧ ਕਾਰਨ ਹੁੰਦੀ ਹੈ। ਬੱਚੇ ਦੇ ਜਨਮ ਮਗਰੋਂ ਇਹ ਆਮ ਤੌਰ 'ਤੇ ਠੀਕ ਹੋ ਜਾਂਦੀ ਹੈ ਪਰ ਇਸ ਨਾਲ ਅੱਗੇ ਜਾ ਕੇ ਟਾਈਪ 2 ਡਾਇਬੀਟੀਜ਼ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਪ੍ਰੀ-ਡਾਇਬੀਟੀਜ਼ ਕੀ ਹੁੰਦੀ ਹੈ?
ਪ੍ਰੀ-ਡਾਇਬੀਟੀਜ਼ ਇੱਕ ਚੇਤਾਵਨੀ ਸੰਕੇਤ ਹੈ ਕਿ ਤੁਹਾਡੀ ਬਲੱਡ ਸ਼ੂਗਰ ਦਾ ਪੱਧਰ ਆਮ ਨਾਲੋਂ ਵੱਧ ਹੈ ਪਰ ਇੰਨਾ ਵੱਧ ਨਹੀਂ ਹੈ ਕਿ ਡਾਇਬੀਟੀਜ਼ ਹੋਵੇ। ਇਸਦਾ ਮਤਲਬ ਹੈ ਕਿ ਤੁਹਾਨੂੰ ਭਵਿੱਖ ਵਿੱਚ ਟਾਈਪ 2 ਡਾਇਬੀਟੀਜ਼ ਹੋਣ ਦਾ ਖਤਰਾ ਹੈ। ਰਹਿਣ-ਸਹਿਣ ਵਿੱਚ ਸਿਹਤਮੰਦ ਤਬਦੀਲੀਆਂ ਦੇ ਨਾਲ, ਬਹੁਤ ਸਾਰੇ ਲੋਕ ਟਾਈਪ 2 ਡਾਇਬੀਟੀਜ਼ ਨੂੰ ਰੋਕ ਸਕਦੇ ਹਨ ਜਾਂ ਇਸ ਵਿੱਚ ਦੇਰੀ ਕਰ ਸਕਦੇ ਹਨ।
ਡਾਇਬੀਟੀਜ਼ ਅਤੇ ਪ੍ਰੀ-ਡਾਇਬੀਟੀਜ਼ ਵਿਚਾਲੇ ਫ਼ਰਕ
- ਬਲੱਡ ਸ਼ੂਗਰ ਦੇ ਪੱਧਰ: ਡਾਇਬੀਟੀਜ਼ ਅਤੇ ਪ੍ਰੀ-ਡਾਇਬੀਟੀਜ਼ ਵਿਚਾਲੇ ਮੁੱਖ ਫ਼ਰਕ ਇਹ ਹੈ ਕਿ ਬਗੈਰ ਖਾਧੇ-ਪੀਤੇ ਬਲੱਡ ਸ਼ੂਗਰ ਦੇ ਪੱਧਰ ਵੱਖਰੇ ਹੁੰਦੇ ਹਨ। CDC ਤੋਂ ਇਨ੍ਹਾਂ ਪੱਧਰਾਂ ਦੀਆਂ ਵੱਖ-ਵੱਖ ਰੇਂਜਾਂ ਬਾਰੇ ਹੋਰ ਜਾਣੋ।
- ਲੱਛਣ: ਪ੍ਰੀ-ਡਾਇਬੀਟੀਜ਼ ਨਾਲ ਆਮ ਤੌਰ 'ਤੇ ਕੋਈ ਲੱਛਣ ਨਹੀਂ ਹੁੰਦੇ ਹਨ। ਪਰ, ਡਾਇਬੀਟੀਜ਼ ਕਰਕੇ ਪਿਆਸ ਵੱਧ ਲੱਗ ਸਕਦੀ ਹੈ, ਵਾਰ-ਵਾਰ ਪਿਸ਼ਾਬ ਆ ਸਕਦਾ ਹੈ, ਬਗੈਰ ਕੋਸ਼ਿਸ਼ ਕੀਤਿਆਂ ਭਾਰ ਘੱਟ ਸਕਦਾ ਹੈ, ਬਹੁਤ ਥਕਾਵਟ ਮਹਿਸੂਸ ਹੋ ਸਕਦੀ ਹੈ ਅਤੇ ਨਜ਼ਰ ਧੁੰਦਲੀ ਹੋ ਸਕਦੀ ਹੈ।
- ਇਲਾਜ: ਪ੍ਰੀ-ਡਾਇਬੀਟੀਜ਼ ਨੂੰ ਅਕਸਰ ਸਿਹਤਮੰਦ ਆਦਤਾਂ ਨਾਲ ਮੋੜਾ ਪਾਇਆ ਜਾ ਸਕਦਾ ਹੈ, ਜਦੋਂ ਕਿ ਡਾਇਬੀਟੀਜ਼, ਖਾਸ ਕਰਕੇ ਟਾਈਪ 1, ਦੇ ਲਈ ਆਮ ਤੌਰ 'ਤੇ ਇਨਸੁਲਿਨ ਵਰਗੇ ਨਿਯਮਤ ਇਲਾਜ ਦੀ ਲੋੜ ਹੁੰਦੀ ਹੈ। ਆਪਣੇ ਲਈ ਸਭ ਤੋਂ ਵਧੀਆ ਇਲਾਜ ਲੱਭਣ ਲਈ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ-ਮਸ਼ਵਰਾ ਕਰੋ।
ਡਾਇਬੀਟੀਜ਼ ਦੇ ਲੱਛਣ
















ਡਾਇਬੀਟੀਜ਼ ਅਤੇ ਪ੍ਰੀ-ਡਾਇਬੀਟੀਜ਼ ਨੂੰ ਰੋਕਣਾ ਅਤੇ ਨਿਯੰਤ੍ਰਿਤ ਕਰਨਾ
ਰਹਿਣ-ਸਹਿਣ ਵਿੱਚ ਸਿਹਤਮੰਦ ਤਬਦੀਲੀਆਂ ਨਾਲ ਡਾਇਬਟੀਜ਼ ਨੂੰ ਰੋਕਣ ਅਤੇ ਨਿਯੰਤ੍ਰਿਤ ਕਰਨ ਵਿੱਚ ਮਦਦ ਮਿਲ ਸਕਦੀ ਹੈ। ਪ੍ਰੀ-ਡਾਇਬੀਟੀਜ਼ ਵਾਲੇ ਲੋਕਾਂ ਲਈ, ਇਹ ਡਾਇਬੀਟੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸਨੂੰ ਰੋਕਣ ਦਾ ਮੌਕਾ ਹੁੰਦਾ ਹੈ।
ਚੁਸਤ-ਫੁਰਤ ਰਹਿਣ ਅਤੇ ਪੌਸ਼ਟਿਕ ਭੋਜਨ ਖਾਣ, ਬਲੱਡ ਸ਼ੂਗਰ ਦੇ ਪੱਧਰਾਂ ਨੂੰ ਬਾਕਾਇਦਾ ਨਿਯੰਤ੍ਰਿਤ ਕਰਨ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ, ਅਤੇ ਦੱਸੇ ਗਏ ਅਨੁਸਾਰ ਦਵਾਈਆਂ ਲੈਣ ਨਾਲ ਤੁਸੀਂ ਆਪਣੀ ਸਥਿਤੀ ਅਤੇ ਸਮੁੱਚੀ ਸਿਹਤ ਨੂੰ ਕੰਟਰੋਲ ਕਰ ਸਕਦੇ ਹੋ। ਮਦਦ ਕਰਨ ਲਈ ਕੁਝ ਸ੍ਰੋਤ ਇਹ ਰਹੇ:
- ਸਿਹਤਮੰਦ ਰਹਿਣ-ਸਹਿਣ ਲਈ ਸੁਝਾਅ: ਪੌਸ਼ਟਿਕ ਭੋਜਨ ਖਾਣ ਸਮੇਤ ਇੱਕ ਸਿਹਤਮੰਦ ਰਹਿਣ-ਸਹਿਣ ਬਣਾਈ ਰੱਖਣ ਲਈ ਇਨ੍ਹਾਂ 5 ਅਸਾਨ ਤਰੀਕਿਆਂ ਨੂੰ ਅਜ਼ਮਾ ਕੇ ਦੇਖੋ।
ਇਸ ਕੌਮੀ ਡਾਇਬੀਟੀਜ਼ ਮਹੀਨੇ ਇੱਕ ਵਧੇਰੇ ਸਿਹਤਮੰਦ ਭਵਿੱਖ ਵੱਲ ਕਦਮ ਚੁੱਕਣੇ ਸ਼ੁਰੂ ਕਰੋ। ਡਾਇਬੀਟੀਜ਼ ਅਤੇ ਪ੍ਰੀ-ਡਾਇਬੀਟੀਜ਼ ਨੂੰ ਸਮਝ ਕੇ, ਜੋਖਮ ਦੇ ਕਾਰਕਾਂ ਦੀ ਪਛਾਣ ਕਰਕੇ ਅਤੇ ਰਹਿਣ-ਸਹਿਣ ਵਿੱਚ ਛੋਟੀਆਂ ਪਰ ਜ਼ਬਰਦਸਤ ਤਬਦੀਲੀਆਂ ਕਰਕੇ, ਤੁਸੀਂ ਆਪਣੀ ਸਿਹਤ ਅਤੇ ਤੰਦਰੁਸਤੀ ਵਿੱਚ ਵੱਡਾ ਬਦਲਾਅ ਲਿਆ ਸਕਦੇ ਹੋ।


