Basic Training (ਮੁੱਢਲੀ ਟ੍ਰੇਨਿੰਗ) ਅਤੇ ਸਰਟੀਫ਼ਿਕੇਸ਼ਨ
ਵਿਆਪਕ ਟ੍ਰੇਨਿੰਗ ਪ੍ਰਾਪਤ ਕਰੋ ਜੋ ਤੁਹਾਡੇ ਗਾਹਕ ਜਾਂ ਅਜ਼ੀਜ਼ ਨੂੰ ਵਧੀਆ ਕੁਆਲਿਟੀ ਦੀ ਦੇਖਭਾਲ ਦੇਣ ਵਿੱਚ ਤੁਹਾਡੀ ਮਦਦ ਕਰੇਗੀ।
Basic Training (ਮੁੱਢਲੀ ਟ੍ਰੇਨਿੰਗ)
Basic Training (ਮੁੱਢਲੀ ਟ੍ਰੇਨਿੰਗ) ਤੁਹਾਨੂੰ ਇਸ ਆਧਾਰ 'ਤੇ ਵਿਸ਼ੇਸ਼ ਟ੍ਰੇਨਿੰਗ ਦਿੰਦੀ ਹੈ ਕਿ ਤੁਸੀਂ ਕਿਸ ਪ੍ਰਕਾਰ ਦੇ ਦੇਖਭਾਲਕਰਤਾ ਹੋ ਅਤੇ ਵਿਆਪਕ ਅਤੇ ਵਧੀਆ ਕੁਆਲਿਟੀ ਦੀ ਦੇਖਭਾਲ ਦੇਣ ਵਿੱਚ ਤੁਹਾਡੀ ਮਦਦ ਕਰਦੀ ਹੈ।
Basic Training (ਮੁੱਢਲੀ ਟ੍ਰੇਨਿੰਗ) ਵਿੱਚ ਦਾਖਲਾ ਲੈਣ ਲਈ, Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ‘ਤੇ ਜਾਓ। ਜੇ ਤੁਸੀਂ ਇੱਕ ਏਜੰਸੀ ਪ੍ਰਦਾਤਾ (AP) ਹੋ, ਤਾਂ ਕਿਰਪਾ ਕਰਕੇ ਦਾਖਲਾ ਕਰਾਉਣ ਤੋਂ ਪਹਿਲਾਂ ਆਪਣੇ ਰੁਜ਼ਗਾਰਦਾਤਾ ਨਾਲ ਸੰਪਰਕ ਕਰੋ।
Basic Training (ਮੁੱਢਲੀ ਟ੍ਰੇਨਿੰਗ) 70
ਸਟੈਂਡਰਡ ਹੋਮ ਕੇਅਰ ਏਡ (HCA) ਲਈ, ਤੁਹਾਨੂੰ HCA ਬਣਨ ਵਾਸਤੇ ਸਰਟੀਫ਼ਿਕੇਸ਼ਨ ਇਮਤਿਹਾਨ ਪਾਸ ਕਰਨ ਲਈ ਤਿਆਰ ਕਰਦੀ ਹੈ।
Basic Training (ਮੁੱਢਲੀ ਟ੍ਰੇਨਿੰਗ) 70, 70-ਘੰਟਿਆਂ ਦੀ ਟ੍ਰੇਨਿੰਗ ਹੈ ਜੋ ਤੁਹਾਨੂੰ ਸਰਟੀਫ਼ਿਕੇਸ਼ਨ ਇਮਤਿਹਾਨ ਨੂੰ ਸਫ਼ਲ ਤਰੀਕੇ ਨਾਲ ਪਾਸ ਕਰਨ ਅਤੇ ਇੱਕ ਹੋਮ ਕੇਅਰ ਏਡ (HCA) ਬਣਨ ਲਈ ਲੋੜੀਂਦੀ ਜਾਣਕਾਰੀ ਅਤੇ ਹੁਨਰਾਂ ਦੇ ਨਾਲ ਤਿਆਰ ਕਰਦੀ ਹੈ। ਇਸਨੂੰ ਪੂਰਾ ਕਰਨ ਵਿੱਚ 5 ਹਫ਼ਤਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ।
ਇਹ ਪੱਕਾ ਕਰਨ ਲਈ ਜਿੰਨੀ ਛੇਤੀ ਹੋ ਸਕੇ ਦਾਖਲਾ ਕਰਾਓ ਕਿ ਤੁਸੀਂ ਆਪਣੀ ਸਮਾਂ-ਸੀਮਾ ਤੱਕ ਆਪਣੀ ਟ੍ਰੇਨਿੰਗ ਪੂਰੀ ਕਰ ਲੈਂਦੇ ਹੋ।
ਫ਼ਿਲਹਾਲ ਇਹ ਕੋਰਸ ਅੰਗ੍ਰੇਜ਼ੀ, ਅਮਹਾਰਿਕ, ਅਰਬੀ, ਚੀਨੀ, ਖਮੇਰ, ਕੋਰੀਅਨ, ਰੂਸੀ, ਸੋਮਾਲੀ, ਸਪੈਨਿਸ਼ ਅਤੇ ਵੀਅਤਨਾਮੀ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ।
ਜੇ ਤੁਹਾਡੇ ਨੇੜੇ ਕੋਈ ਕੋਰਸ ਉਪਲਬਧ ਨਹੀਂ ਹਨ ਤਾਂ ਤੁਸੀਂ ਇੱਕ ਪੇਸ਼ੇਵਰ ਦੁਭਾਸ਼ੀਏ ਲਈ ਬੇਨਤੀ ਕਰ ਸਕਦੇ ਹੋ।
ਜੇ ਤੁਸੀਂ ਕਿਸੇ ਪੇਸ਼ੇਵਰ ਦੁਭਾਸ਼ੀਏ ਨਾਲ ਅੰਗ੍ਰੇਜ਼ੀ ਵਿੱਚ Basic Training (ਮੁੱਢਲੀ ਟ੍ਰੇਨਿੰਗ) 70 ਕੋਰਸ ਕਰ ਰਹੇ ਹੋ, ਤਾਂ ਕੋਰਸ ਦੀ ਅਨੁਵਾਦ ਕੀਤੀ ਹੋਈ ਸਮੱਗਰੀ ਨੇਪਾਲੀ, ਸਮੋਆਨ, ਟੈਗਾਲੌਗ, ਯੂਕ੍ਰੇਨੀ, ਲਾਓਸ਼ੀਅਨ, ਫ਼ਾਰਸੀ ਅਤੇ ਪੰਜਾਬੀ ਵਿੱਚ ਵੀ ਮੁਹੱਈਆ ਕਰਾਈ ਜਾ ਸਕਦੀ ਹੈ।
ਭਾਸ਼ਾ ਸੰਬੰਧੀ ਸਹਿਯੋਗ ਲਈ, ਕਿਰਪਾ ਕਰਕੇ Member Resource Center (ਮੈਂਬਰ ਰਿਸੋਰਸ ਸੈਂਟਰ) (MRC) ਨਾਲ 1-866-371-3200 'ਤੇ (ਸੋਮਵਾਰ ਤੋਂ ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ ਤੋਂ ਸ਼ਾਮ 4:30 ਵਜੇ ਤੱਕ) ਜਾਂ mrc@myseiubenefits.org 'ਤੇ ਸੰਪਰਕ ਕਰੋ।
Basic Training (ਮੁੱਢਲੀ ਟ੍ਰੇਨਿੰਗ) 30
ਅਡਲਟ ਚਾਈਲਡ ਪ੍ਰੋਵਾਈਡਰਾਂ, ਲਿਮਿਟਿਡ ਸਰਵਿਸ ਪ੍ਰੋਵਾਈਡਰਾਂ, ਫ਼ੈਮਿਲੀ ਪ੍ਰੋਵਾਈਡਰਾਂ (ਪੇਰੈਂਟ ਪ੍ਰੋਵਾਈਡਰ, ਗੈਰ-DDA ਸਮੇਤ), ਅਤੇ ਵੈਟਰਨ ਅਫੇਅਰਜ਼ (VA) ਅਧੀਨ ਆਉਂਦੇ ਪਤੀ/ਪਤਨੀ ਜਾਂ ਘਰੇਲੂ ਸਾਥੀ ਲਈ।
Basic Training (ਮੁੱਢਲੀ ਟ੍ਰੇਨਿੰਗ) 30, 30-ਘੰਟਿਆਂ ਦਾ ਆਪਣੀ ਰਫ਼ਤਾਰ ਨਾਲ ਕੀਤਾ ਜਾਣ ਵਾਲਾ, ਬਹੁਤਾ ਕਰਕੇ ਸਿਰਫ਼ ਆਨਲਾਈਨ ਕੋਰਸ ਹੈ। ਇਸ ਵਿੱਚ ਸ਼ਾਮਲ ਹਨ:
- ਸਾਢੇ 3 ਘੰਟੇ ਦੀ ਇੱਕ ਵਿਅਕਤੀਗਤ Skills Lab (ਸਕਿੱਲਜ਼ ਲੈਬ) ਦੀ ਕਲਾਸ।
- 27 ਘੰਟੇ ਦੇ ਆਨਲਾਈਨ ਕੋਰਸ।
ਤੁਹਾਡੇ ਦੁਆਰਾ ਦਾਖਲਾ ਲੈਣ ਤੋਂ ਬਾਅਦ, ਤੁਸੀਂ ਕਿਸੇ ਵੀ ਸਮੇਂ ਆਪਣੇ ਆਨਲਾਈਨ ਕੋਰਸ ਸ਼ੁਰੂ ਕਰ ਸਕਦੇ ਹੋ।
ਫ਼ਿਲਹਾਲ ਇਹ ਕੋਰਸ ਅੰਗ੍ਰੇਜ਼ੀ, ਚੀਨੀ, ਕੋਰੀਅਨ, ਸਪੈਨਿਸ਼, ਰੂਸੀ ਅਤੇ ਵੀਅਤਨਾਮੀ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ।
ਜੇ ਤੁਹਾਨੂੰ ਕਿਸੇ ਹੋਰ ਭਾਸ਼ਾ ਵਿੱਚ ਸਹਿਯੋਗ ਦੀ ਲੋੜ ਹੈ, ਕਿਰਪਾ ਕਰਕੇ Member Resource Center (ਮੈਂਬਰ ਰਿਸੋਰਸ ਸੈਂਟਰ) (MRC) ਨਾਲ 1-866-371-3200 'ਤੇ (ਸੋਮਵਾਰ ਤੋਂ ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ ਤੋਂ ਸ਼ਾਮ 4:30 ਵਜੇ ਤੱਕ) ਜਾਂ mrc@myseiubenefits.org 'ਤੇ ਸੰਪਰਕ ਕਰੋ।
Basic Training (ਮੁੱਢਲੀ ਟ੍ਰੇਨਿੰਗ) 9
ਰਾਹਤ ਦੇਣ ਵਾਲੇ (Respite) ਦੇਖਭਾਲਕਰਤਾਵਾਂ ਲਈ।
ਆਪਣੀ ਟ੍ਰੇਨਿੰਗ ਪੂਰੀ ਕਰਨ ਲਈ ਤੁਸੀਂ 9 ਘੰਟੇ ਦੇ ਆਨਲਾਈਨ ਕੋਰਸ ਪੂਰੇ ਕਰਨੇ ਹੋਣਗੇ।
ਸਾਰੇ ਕੋਰਸ ਤੁਹਾਡੇ ਦੁਆਰਾ ਦਾਖਲਾ ਲੈਣ ਤੋਂ ਬਾਅਦ ਉਪਲਬਧ ਹੁੰਦੇ ਹਨ ਅਤੇ ਤੁਸੀਂ ਕਿਸੇ ਵੀ ਸਮੇਂ ਉਹਨਾਂ ਨੂੰ ਸ਼ੁਰੂ ਕਰ ਸਕਦੇ ਹੋ।
ਫ਼ਿਲਹਾਲ ਇਹ ਕੋਰਸ ਅੰਗ੍ਰੇਜ਼ੀ, ਚੀਨੀ, ਕੋਰੀਅਨ, ਸਪੈਨਿਸ਼, ਰੂਸੀ ਅਤੇ ਵੀਅਤਨਾਮੀ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ।
ਜੇ ਤੁਹਾਨੂੰ ਕਿਸੇ ਹੋਰ ਭਾਸ਼ਾ ਵਿੱਚ ਸਹਿਯੋਗ ਦੀ ਲੋੜ ਹੈ, ਕਿਰਪਾ ਕਰਕੇ Member Resource Center (ਮੈਂਬਰ ਰਿਸੋਰਸ ਸੈਂਟਰ) (MRC) ਨਾਲ 1-866-371-3200 'ਤੇ (ਸੋਮਵਾਰ ਤੋਂ ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ ਤੋਂ ਸ਼ਾਮ 4:30 ਵਜੇ ਤੱਕ) ਜਾਂ mrc@myseiubenefits.org 'ਤੇ ਸੰਪਰਕ ਕਰੋ।
Basic Training (ਮੁੱਢਲੀ ਟ੍ਰੇਨਿੰਗ) 7
ਮਾਪੇ ਵਜੋਂ ਵਿਅਕਤੀਗਤ ਪ੍ਰਦਾਤਾਵਾਂ ਲਈ (DDA) ਲਈ।
ਆਪਣੀ ਲੋੜ ਨੂੰ ਪੂਰਾ ਕਰਨ ਲਈ ਤੁਹਾਡੇ ਲਈ 7 ਘੰਟੇ ਦੇ ਕੋਰਸ ਪੂਰੇ ਕਰਨੇ ਜ਼ਰੂਰੀ ਹਨ। ਇਸ ਵਿੱਚ ਸ਼ਾਮਲ ਹਨ:
- ਆਪਣੇ ਪੱਧਰ 'ਤੇ 1-ਘੰਟੇ ਦੀ ਪੜ੍ਹਾਈ।
- ਇੰਸਟ੍ਰਕਟਰ ਦੀ ਅਗਵਾਈ ਹੇਠ 6-ਘੰਟੇ ਦੀ ਟ੍ਰੇਨਿੰਗ (2 ਆਨਲਾਈਨ ਵੈਬਿਨਾਰ)।
Basic Training (ਮੁੱਢਲੀ ਟ੍ਰੇਨਿੰਗ) 7 ਫ਼ਿਲਹਾਲ ਅੰਗ੍ਰੇਜ਼ੀ, ਅਮਹਾਰਿਕ, ਕੰਬੋਡੀਅਨ/ਖਮੇਰ, ਚੀਨੀ, ਕੋਰੀਅਨ, ਨੇਪਾਲੀ, ਪੰਜਾਬੀ, ਰੂਸੀ, ਸਪੈਨਿਸ਼, ਸੋਮਾਲੀ, ਟੈਗਾਲੌਗ, ਤਿਗ੍ਰਿਨਿਆ, ਯੂਕ੍ਰੇਨੀ ਅਤੇ ਵੀਅਤਨਾਮੀ ਭਾਸ਼ਾਵਾਂ ਵਿੱਚ ਉਪਲਬਧ ਹੈ।
ਜੇ ਤੁਹਾਨੂੰ ਭਾਸ਼ਾ ਵਿੱਚ ਸਹਿਯੋਗ ਦੀ ਲੋੜ ਹੈ, ਕਿਰਪਾ ਕਰਕੇ Member Resource Center (ਮੈਂਬਰ ਰਿਸੋਰਸ ਸੈਂਟਰ) (MRC) ਨਾਲ 1-866-371-3200 'ਤੇ (ਸੋਮਵਾਰ ਤੋਂ ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ ਤੋਂ ਸ਼ਾਮ 4:30 ਵਜੇ ਤੱਕ) ਜਾਂ mrc@myseiubenefits.org 'ਤੇ ਸੰਪਰਕ ਕਰੋ।
ਇੱਕ ਸਰਟੀਫ਼ਾਈਡ ਹੋਮ ਕੇਅਰ ਏਡ (HCA) ਬਣਨ ਦੇ ਪੜਾਅ
ਇੱਕ ਦੇਖਭਾਲਕਰਤਾ ਵਜੋਂ ਕੰਮ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਓਰੀਐਂਟੇਸ਼ਨ ਅਤੇ ਸੇਫ਼ਟੀ ਟ੍ਰੇਨਿੰਗ ਨੂੰ ਪੂਰਾ ਕਰੋ।
ਕੰਮ ਸ਼ੁਰੂ ਕਰਨ ਤੋਂ ਪਹਿਲਾਂ ਓਰੀਐਂਟੇਸ਼ਨ ਅਤੇ ਸੇਫ਼ਟੀ (O&S)* ਟ੍ਰੇਨਿੰਗ ਨੂੰ ਪੂਰਾ ਕਰਨਾ ਸਾਰਿਆਂ ਲਈ ਜ਼ਰੂਰੀ ਹੁੰਦਾ ਹੈ। ਆਪਣੇ ਗਾਹਕ ਦੀ ਦੇਖਭਾਲ ਕਰਨੀ ਸ਼ੁਰੂ ਕਰਨ ਤੋਂ ਪਹਿਲਾਂ O&S ਟ੍ਰੇਨਿੰਗ ਤੁਹਾਨੂੰ ਸੁਰੱਖਿਆ ਦੇ ਬੁਨਿਆਦੀ ਹੁਨਰ ਮੁਹੱਈਆ ਕਰਦੀ ਹੈ।
ਵਿਅਕਤੀਗਤ ਪ੍ਰਦਾਤਾ (IPs): O&S ਨੂੰ ਪੂਰਾ ਕਰਨ ਵਾਸਤੇ ਹਦਾਇਤਾਂ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਕੰਜ਼ਿਊਮਰ ਡਾਇਰੈਕਟ ਕੇਅਰ ਨੈੱਟਵਰਕ ਵਾਸ਼ਿੰਗਟਨ (Consumer Direct Care Network Washington, CDWA) ਨਾਲ ਸੰਪਰਕ ਕਰੋ।
ਏਜੰਸੀ ਪ੍ਰਦਾਤਾ (APs):O&S ਨੂੰ ਪੂਰਾ ਕਰਨ ਵਾਸਤੇ ਹਦਾਇਤਾਂ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਆਪਣੇ ਐਂਪਲੌਇਅਰ ਨਾਲ ਸੰਪਰਕ ਕਰੋ।
DOH ਸਰਟੀਫ਼ਿਕੇਸ਼ਨ ਐਪਲੀਕੇਸ਼ਨ ਜਮ੍ਹਾ ਕਰੋ
ਦਿਨ 1-14
ਹੋਮ ਕੇਅਰ ਏਡ ਵਜੋਂ ਸਰਟੀਫ਼ਿਕੇਸ਼ਨ ਪ੍ਰਾਪਤ ਕਰਨ ਲਈ, ਤੁਹਾਨੂੰ ਨੌਕਰੀ 'ਤੇ ਰੱਖੇ ਜਾਣ ਦੇ 14 ਦਿਨਾਂ ਦੇ ਅੰਦਰ ਤੁਹਾਡੇ ਲਈ ਆਪਣੀ ਹੋਮ ਕੇਅਰ ਏਡ (HCA) ਸਰਟੀਫ਼ਿਕੇਸ਼ਨ ਦੀ ਐਪਲੀਕੇਸ਼ਨ (ਜਿਸਨੂੰ "DOH ਐਪਲੀਕੇਸ਼ਨ" ਵੀ ਕਿਹਾ ਜਾਂਦਾ ਹੈ) ਨੂੰ ਭਰ ਕੇ ਜਮ੍ਹਾ ਕਰਾਉਣ ਦੀ ਲੋੜ ਹੁੰਦੀ ਹੈ। ਇਹ ਐਪਲੀਕੇਸ਼ਨ ਟ੍ਰੇਨਿੰਗ ਸ਼ੁਰੂ ਹੋਣ ਤੋਂ ਪਹਿਲਾਂ ਜਮ੍ਹਾ ਕਰਾਈ ਜਾ ਸਕਦੀ ਹੈ।
ਤੁਹਾਨੂੰ ਐਪਲੀਕੇਸ਼ਨ ਫ਼ੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੁੰਦੀ ਹੈ। SEIU 775 ਨਾਲ ਤੁਹਾਡੇ ਬੈਨਿਫ਼ਿਟਾਂ ਦੇ ਹਿੱਸੇ ਵਜੋਂ, ਐਪਲੀਕੇਸ਼ਨ ਦੀ ਅਤੇ ਪਹਿਲੀ ਵਾਰ ਇਮਤਿਹਾਨ ਦੀ ਫ਼ੀਸ ਨੂੰ ਕਵਰ ਕੀਤਾ ਜਾਂਦਾ ਹੈ।
ਜੇ ਅੰਗ੍ਰੇਜ਼ੀ ਤੁਹਾਡੀ ਪਸੰਦੀਦਾ ਭਾਸ਼ਾ ਨਹੀਂ ਹੈ, ਤਾਂ ਤੁਹਾਨੂੰ ਇੱਕ ਸਰਟੀਫ਼ਾਈਡ HCA ਬਣਨ ਲਈ 60 ਵਾਧੂ ਦਿਨਾਂ ਤੱਕ ਦਾ ਵਾਧੂ ਸਮਾਂ ਦਿੱਤਾ ਹੈ। ਪ੍ਰੋਵਿਜ਼ਨਲ (ਕੱਚੀ) ਸਰਟੀਫ਼ਿਕੇਸ਼ਨ ਵਾਸਤੇ ਅਪਲਾਈ ਕਰਨ ਲਈ, HCA ਸਰਟੀਫ਼ਿਕੇਸ਼ਨ ਐਪਲੀਕੇਸ਼ਨ ਦੇ ਪੇਜ 1 ਉੱਪਰ “I am applying for a provisional certificate” (ਮੈਂ ਪ੍ਰੋਵਿਜ਼ਨਲ ਸਰਟੀਫ਼ਿਕੇਟ ਲਈ ਅਪਲਾਈ ਕਰ ਰਿਹਾ/ਰਹੀ ਹਾਂ) ਖਾਨੇ 'ਤੇ ਨਿਸ਼ਾਨ ਜ਼ਰੂਰ ਲਗਾਓ।
ਤੁਸੀਂ ਆਪਣੀ ਐਪਲੀਕੇਸ਼ਨ ਆਨਲਾਈਨ ਜਮ੍ਹਾਂ ਕਰਾ ਸਕਦੇ ਹੋ।
- “State Pay” (ਸਟੇਟ ਪੇ) 'ਤੇ ਸਹੀ ਦਾ ਨਿਸ਼ਾਨ ਜ਼ਰੂਰ ਲਗਾਓ।
- ਆਨਲਾਈਨ ਐਪਲੀਕੇਸ਼ਨ ਦੇ ਸਵਾਲਾਂ ਨੂੰ DOH ਨੂੰ ਈਮੇਲ ਰਾਹੀਂ hmccreview@doh.wa.gov 'ਤੇ ਜਾਂ ਫ਼ੋਨ ਰਾਹੀਂ 360-236-2700 'ਤੇ ਭੇਜਿਆ ਜਾ ਸਕਦਾ ਹੈ।
- ਇਹ ਪੱਕਾ ਕਰਨ ਲਈ ਆਪਣਾ ਸਪੈਮ ਫ਼ੋਲਡਰ ਦੇਖੋ ਕਿ ਤੁਹਾਡੇ ਤੋਂ DOH ਤੋਂ ਆਈ ਹੋਈ ਕੋਈ ਈਮੇਲ ਦੇਖਣੀ ਰਹਿ ਤਾਂ ਨਹੀਂ ਗਈ ਹੈ।
Basic Training (ਮੁੱਢਲੀ ਟ੍ਰੇਨਿੰਗ) 70 ਵਿੱਚ ਦਾਖਲਾ ਲਓ
ਤੁਸੀਂ ਨੌਕਰੀ 'ਤੇ ਰੱਖੇ ਜਾਣ ਦੀ ਤੁਹਾਡੀ ਤਰੀਕ ਤੋਂ 120 ਦਿਨਾਂ ਦੇ ਅੰਦਰ Basic Training (ਮੁੱਢਲੀ ਟ੍ਰੇਨਿੰਗ) 70 ਨੂੰ ਪੂਰਾ ਕਰਨਾ ਹੋਵੇਗਾ। ਤੁਹਾਡਾ ਐਂਪਲੌਇਅਰ ਤੁਹਾਡੀ ਅੰਤਮ ਤਰੀਕ ਦੀ ਪੁਸ਼ਟੀ ਕਰ ਸਕਦਾ ਹੈ।
ਵਿਅਕਤੀਗਤ ਪ੍ਰਦਾਤਾ
ਤੁਹਾਨੂੰ Basic Training (ਮੁੱਢਲੀ ਟ੍ਰੇਨਿੰਗ) ਵਿੱਚ ਦਾਖਲਾ ਲੈਣ ਅਤੇ ਆਪਣੀ ਟ੍ਰੇਨਿੰਗ ਸਬੰਧੀ ਲੋੜ ਨੂੰ ਪੂਰਾ ਕਰਨ ਬਾਰੇ ਜਾਣਕਾਰੀ ਦੇ ਨਾਲ ਇੱਕ ਈਮੇਲ ਮਿਲੇਗੀ।
ਏਜੰਸੀ ਪ੍ਰਦਾਤਾ
ਦਾਖਲਾ ਲੈਣ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਆਪਣੇ ਐਂਪਲੌਇਅਰ ਤੋਂ ਪਤਾ ਕਰੋ।
Basic Training (ਮੁੱਢਲੀ ਟ੍ਰੇਨਿੰਗ) ਨੂੰ ਪੂਰਾ ਕਰੋ — ਦਿਨ 30-60
ਜਿੰਨੀ ਛੇਤੀ ਹੋ ਸਕੇ ਆਪਣੀ ਟ੍ਰੇਨਿੰਗ ਲੈ ਲਓ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਤੁਹਾਨੂੰ ਆਪਣੇ ਇਲਾਕੇ ਵਿੱਚ ਅਤੇ ਆਪਣੀ ਪਸੰਦੀਦਾ ਭਾਸ਼ਾ ਵਿੱਚ ਕਲਾਸਾਂ ਤੱਕ ਸਭ ਤੋਂ ਵਧੀਆ ਪਹੁੰਚ ਮਿਲਦੀ ਹੈ।
ਆਪਣੇ ਇਮਤਿਹਾਨ ਲਈ ਤਿਆਰੀ ਕਰੋ
ਦਿਨ 60-90
ਜੇ ਤੁਸੀਂ ਆਪਣਾ ਇਮਤਿਹਾਨ ਅੰਗ੍ਰੇਜ਼ੀ ਵਿੱਚ ਦੇ ਰਹੇ ਹੋ, ਤਾਂ ਤੁਸੀਂ Prometric ਦੀ ਵੈੱਬਸਾਈਟ 'ਤੇ ਆਪਣੇ Knowledge and Skills (ਗਿਆਨ ਅਤੇ ਹੁਨਰ) ਇਮਤਿਹਾਨਾਂ ਦੀ ਤਰੀਕ ਤੈਅ ਕਰ ਸਕਦੇ ਹੋ। ਆਪਣੀ Basic Training (ਮੁੱਢਲੀ ਟ੍ਰੇਨਿੰਗ) 70 ਵਿੱਚ ਦਾਖਲਾ ਲੈਣ ਤੋਂ ਬਾਅਦ ਜਿਉਂ ਹੀ ਤੁਹਾਨੂੰ ਆਪਣੀਆਂ ਕਲਾਸਾਂ ਦੀਆਂ ਤਰੀਕਾਂ ਮਿਲ ਜਾਣਗੀਆਂ, ਉਦੋਂ ਹੀ ਤੁਸੀਂ ਇਮਤਿਹਾਨ ਦੀ ਤਰੀਕ ਤੈਅ ਕਰ ਸਕਦੇ ਹੋ। ਆਪਣੇ ਇਮਤਿਹਾਨ ਦੀ ਤਰੀਕ ਤੋਂ ਪਹਿਲਾਂ ਤੁਹਾਡੇ ਲਈ ਆਪਣੀ ਟ੍ਰੇਨਿੰਗ ਪੂਰੀ ਕਰਨੀ ਜ਼ਰੂਰੀ ਹੁੰਦੀ ਹੈ।
ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ Prometric ਨਾਲ ਇੱਥੇ ਸੰਪਰਕ ਕਰੋ 1-800-324-4689.
ਮਹੱਤਵਪੂਰਨ:
- ਇਮਤਿਹਾਨ ਦੀ ਤਰੀਕ ਤੈਅ ਕਰਦੇ ਸਮੇਂ, ਤੁਹਾਨੂੰ Knowledge and Skills (ਗਿਆਨ ਅਤੇ ਹੁਨਰ) ਇਮਤਿਹਾਨ ਲਈ ਅਲੱਗ ਤੋਂ ਤਰੀਕ ਤੈਅ ਕਰਨ ਦੀ ਲੋੜ ਹੋਵੇਗੀ।
- ਤਰੀਕ ਦੁਬਾਰਾ ਤੈਅ ਕਰਨ ਦੀ ਫ਼ੀਸ ਲੱਗਦੀ ਹੈ ਜੋ ਤੁਹਾਡੇ ਸਰਟੀਫ਼ਿਕੇਸ਼ਨ ਬੈਨਿਫ਼ਿਟਾਂ ਤਹਿਤ ਕਵਰ ਨਹੀਂ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ Prometric ਦੀ ਵੈੱਬਸਾਈਟ ਦੇਖੋ।
- ਜੇ ਤੁਸੀਂ ਇੱਕ ਗੈਰ-ਅੰਗ੍ਰੇਜ਼ੀ ਇਮਤਿਹਾਨ ਦੀ ਤਰੀਕ ਤੈਅ ਕਰਨੀ ਚਾਹੁੰਦੇ ਹੋ ਜਾਂ ਤੁਹਾਨੂੰ ADA ਵਿਸ਼ੇਸ਼ ਪ੍ਰਬੰਧਾਂ ਦੀ ਲੋੜ ਹੈ, ਤਾਂ Prometric ਦੀ ਟੈਸਟਾਂ ਵਿੱਚ ਵਿਸ਼ੇਸ਼ ਪ੍ਰਬੰਧਾਂ ਬਾਰੇ ਟੀਮ (Testing Accommodations Team) ਨੂੰ 1-800-967-1139 'ਤੇ ਕਾਲ ਕਰੋ।
ਤਿਆਰੀ ਕਿਵੇਂ ਕਰੀਏ:
- Prometric ਦੀ 13 ਭਾਸ਼ਾਵਾਂ ਵਿੱਚ ਉਪਲਬਧ ਇਮਤਿਹਾਨ ਦੀ ਤਿਆਰੀ ਲਈ ਸਮੱਗਰੀ ਦੇਖੋ।
- ਕਿਸੇ ਪੀਅਰ ਮੈਂਟੌਰ (Peer Mentor) ਨਾਲ ਜੁੜੋ।
- ਪੀਅਰ ਮੈਂਟੌਰ (Peer Mentor) ਸਰਟੀਫ਼ਾਈਡ ਹੋਮ ਕੇਅਰ ਏਡ ਹੁੰਦੇ ਹਨ ਜੋ ਤੁਹਾਨੂੰ Basic Training (ਮੁੱਢਲੀ ਟ੍ਰੇਨਿੰਗ) 70 ਵਿੱਚ ਸਿੱਖੇ Knowledge and Skills (ਗਿਆਨ ਅਤੇ ਹੁਨਰਾਂ) ਬਾਰੇ ਪੜ੍ਹਾ ਸਕਦੇ ਹਨ। ਪੀਅਰ ਮੈਂਟੌਰ (Peer Mentor) ਪੇਜ 'ਤੇ ਜਾ ਕੇ ਉਹਨਾਂ ਦੁਆਰਾ ਮੁਹੱਈਆ ਕਰਾਏ ਜਾਂਦੇ ਮੁਫ਼ਤ ਸਰੋਤਾਂ ਬਾਰੇ ਵਧੇਰੇ ਜਾਣਕਾਰੀ ਲਓ ਅਤੇ ਇਹ ਜਾਣੋ ਕਿ ਇਹ ਪੇਜ ਤੁਹਾਨੂੰ ਤੁਹਾਡੇ ਇਮਤਿਹਾਨ ਲਈ ਕਿਵੇਂ ਤਿਆਰ ਕਰ ਸਕਦਾ ਹੈ।
- ਇੱਕ ਮੁਫ਼ਤ* ਰਿਫ਼੍ਰੈਸ਼ਰ ਕੋਰਸ ਦਾ ਪ੍ਰੋਗਰਾਮ ਤੈਅ ਕਰੋ।
- ਇਸ 2 ਘੰਟੇ ਦੇ, ਵਿਅਕਤੀਗਤ ਸੈਸ਼ਨ ਵਿੱਚ ਤੁਸੀਂ ਕਲਾਸਰੂਮ ਵਿੱਚ ਆਪਣੀ ਪਸੰਦ ਦੇ ਕੋਈ ਵੀ ਵਿਹਾਰਕ ਹੁਨਰਾਂ ਦੀ ਪ੍ਰੈਕਟਿਸ ਕਰ ਸਕਦੇ ਹੋ। ਆਪਣੇ ਕੋਰਸ ਦਾ ਪ੍ਰੋਗਰਾਮ ਤੈਅ ਕਰਨ ਲਈ ਮੈਂਬਰ ਰਿਸੋਰਸ ਸੈਂਟਰ (Member Resource Center, MRC) ਨੂੰ 1-866 371-3200 'ਤੇ ਕਾਲ ਕਰੋ ਜਾਂ MRC@myseiubenefits.org 'ਤੇ ਈਮੇਲ ਕਰੋ।
*ਰਿਫ਼੍ਰੈਸ਼ਰ ਕੋਰਸ ਜ਼ਰੂਰੀ ਨਹੀਂ ਹਨ ਅਤੇ ਇਹਨਾਂ ਵਿੱਚ ਸ਼ਾਮਲ ਹੋਣ ਲਈ ਤੁਹਾਨੂੰ ਭੁਗਤਾਨ ਨਹੀਂ ਕੀਤਾ ਜਾਂਦਾ ਹੈ।
ਇਮਤਿਹਾਨ ਦਿਓ
ਦਿਨ 90–120
ਆਪਣੇ ਇਮਤਿਹਾਨ ਵਾਲੇ ਦਿਨ:
- ਆਪਣੇ ਨਿਰਧਾਰਤ ਇਮਤਿਹਾਨ ਤੋਂ ਘੱਟੋ-ਘੱਟ 30 ਮਿੰਟ ਪਹਿਲਾਂ ਪਹੁੰਚੋ। ਦੇਰ ਨਾਲ ਆਉਣ ਵਾਲਿਆਂ ਨੂੰ ਇਮਤਿਹਾਨ ਨਹੀਂ ਦੇਣ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਦੁਬਾਰਾ ਨਿਰਧਾਰਤ ਕੀਤੀ ਤਰੀਕ ਲਈ ਇਮਤਿਹਾਨ ਦੀ ਫ਼ੀਸ ਦਾ ਭੁਗਤਾਨ ਕਰਨਾ ਪਵੇਗਾ।
- ਆਪਣੀ “Admission to Test” (ATT) (ਟੈਸਟ ਲਈ ਦਾਖਲਾ) ਚਿੱਠੀ ਅਤੇ 2 ਤਰ੍ਹਾਂ ਦੀ ਵੈਧ ਸ਼ਨਾਖਤ ਨਾਲ ਲੈ ਕੇ ਆਓ।
ਆਪਣੀ ਸਰਟੀਫ਼ਿਕੇਸ਼ਨ ਨੂੰ ਕਾਇਮ ਰੱਖੋ
ਤੁਹਾਡੇ ਨਤੀਜਿਆਂ ਦੀ ਸੂਚਨਾ DOH (ਸਿਹਤ ਵਿਭਾਗ) ਨੂੰ ਦਿੱਤੀ ਜਾਂਦੀ ਹੈ, ਅਤੇ ਉਹ ਤੁਹਾਨੂੰ ਇੱਕ ਚਿੱਠੀ ਭੇਜ ਕੇ ਇਸ ਗੱਲ ਦੀ ਤਸਦੀਕ ਕਰਨਗੇ ਕਿ ਤੁਸੀਂ ਅਧਿਕਾਰਕ ਤੌਰ 'ਤੇ ਸਰਟੀਫ਼ਾਈਡ ਹੋ।
ਇੱਕ ਸਰਟੀਫ਼ਾਈਡ HCA ਬਣਨ ਤੋਂ ਬਾਅਦ, ਤੁਹਾਨੂੰ ਹਰ ਸਾਲ ਆਪਣੀ ਟ੍ਰੇਨਿੰਗ ਦੀ ਆਖਰੀ ਤਰੀਕ ਤੱਕ, ਜੋ ਕਿ ਆਮ ਤੌਰ 'ਤੇ ਤੁਹਾਡਾ ਜਨਮਦਿਨ ਹੁੰਦਾ ਹੈ, 12 ਘੰਟੇ ਦੀ Continuing Education (CE) (ਨਿਰੰਤਰ ਸਿੱਖਿਆ) ਨੂੰ ਪੂਰਾ ਕਰਨ ਦੀ ਲੋੜ ਹੋਵੇਗੀ। ਤਰੀਕ ਦੀ ਪੁਸ਼ਟੀ ਕਰਨ ਲਈ ਆਪਣੇ ਐਂਪਲੌਇਅਰ ਨਾਲ ਸੰਪਰਕ ਕਰੋ।
HCA ਸਰਟੀਫ਼ਿਕੇਸ਼ਨ ਸਹਿਯੋਗ ਪ੍ਰਾਪਤ ਕਰੋ
HCA ਐਪਲੀਕੇਸ਼ਨ ਅਤੇ ਸਰਟੀਫ਼ਿਕੇਸ਼ਨ ਬਾਰੇ ਕੋਈ ਸਵਾਲ ਹਨ?
ਜੇ ਐਪਲੀਕੇਸ਼ਨ ਜਾਂ ਸਰਟੀਫ਼ਿਕੇਸ਼ਨ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਸਿਹਤ ਵਿਭਾਗ (Department of Health, DOH) ਨੂੰ 360-236-2700 'ਤੇ ਕਾਲ ਕਰੋ ਜਾਂ hmccreview@doh.wa.gov 'ਤੇ ਈਮੇਲ ਕਰੋ।
ਘਰੇਲੂ ਦੇਖਭਾਲ ਸਹਾਇਕ ਦੇ ਇਮਤਿਹਾਨ ਬਾਰੇ ਕੋਈ ਸਵਾਲ ਹਨ?
ਜੇ ਹੋਮ ਕੇਅਰ ਏਡ ਦੇ ਆਪਣੇ ਇਮਤਿਹਾਨ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ Prometric ਨੂੰ 1-800-324-4689 'ਤੇ ਕਾਲ ਕਰੋ ਜਾਂ wahca@prometric.com 'ਤੇ ਈਮੇਲ ਕਰੋ।।
ਇੱਕ ਵੇਤਨਕ ਅਤੇ ਸਰਟੀਫ਼ਾਈਡ HCA ਬਣਨ ਵਿੱਚ ਮਦਦ ਦੀ ਲੋੜ ਹੈ?
ਡਿਪਾਰਟਮੈਂਟ ਆਫ਼ ਸੋਸ਼ਲ ਐਂਡ ਹੈਲਥ ਸਰਵਿਸਿਜ਼ (Department of Social and Health Services, DSHS) ਦੇ ਨੈਵੀਗੇਟਰਸ (Navigators) ਇੱਕ ਵੇਤਨਕ ਅਤੇ ਸਰਟੀਫ਼ਾਈਡ HCA ਬਣਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
Peer Mentor (ਪੀਅਰ ਮੈਂਟੌਰ) ਦੇ ਨਾਲ Basic Training (ਮੁੱਢਲੀ ਟ੍ਰੇਨਿੰਗ) 70 ਲਈ ਮੁਫ਼ਤ ਟਿਊਸ਼ਨ ਪ੍ਰਾਪਤ ਕਰੋ।
ਜੇ ਤੁਸੀਂ Basic Training (ਮੁੱਢਲੀ ਟ੍ਰੇਨਿੰਗ) 70 ਅਤੇ HCA ਸਰਟੀਫਿਕੇਸ਼ਨ ਲਈ ਇਮਤਿਹਾਨ ਦੇ ਰਹੇ ਹੋ, ਤਾਂ ਤੁਸੀਂ ਮਾਰਗਦਰਸ਼ਨ ਅਤੇ ਸਹਾਇਤਾ ਲਈ ਕਿਸੇ Peer Mentor (ਪੀਅਰ ਮੈਂਟੌਰ) ਨਾਲ ਸੰਪਰਕ ਕਰ ਸਕਦੇ ਹੋ। ਉਹ ਇਹ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਕਿ ਤੁਸੀਂ ਕਲਾਸ ਵਿੱਚ ਕੀ ਸਿੱਖ ਰਹੇ ਹੋ ਅਤੇ ਜਦੋਂ ਤੁਸੀਂ ਆਪਣੇ HCA ਇਮਤਿਹਾਨ ਦੇਣ ਦੀ ਤਿਆਰੀ ਕਰੋਗੇ ਤਾਂ ਤੁਹਾਨੂੰ ਕੋਰਸ ਸਮੱਗਰੀ ਪੜ੍ਹਾ ਸਕਦੇ ਹਨ।
ਮੈਂਬਰ ਰਿਸੋਰਸ ਸੈਂਟਰ (Member Resource Center, MRC)
ਜੇ ਨਾਮ ਦਰਜ ਕਰਾਉਣ, ਕੋਰਸਾਂ ਸਬੰਧੀ ਚੋਣਾਂ ਜਾਂ ਟ੍ਰੇਨਿੰਗ ਨੂੰ ਪੂਰਾ ਕਰਨ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ MRC ਨਾਲ ਸੰਪਰਕ ਕਰੋ। ਸਹਾਇਤਾ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।
ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center)
ਮਾਇ ਬੈਨਿਫ਼ਿਟਸ (My Benefits) 'ਤੇ ਕੇਅਰਗਿਵਰ ਲਰਨਿੰਗ ਸੈਂਟਰ ਵਿੱਚ ਆਪਣੇ ਸਿੱਖਿਆ ਸਬੰਧੀ ਬੈਨਿਫ਼ਿਟਾਂ ਤੱਕ ਪਹੁੰਚ ਪ੍ਰਾਪਤ ਕਰੋ। ਅਸਾਨੀ ਨਾਲ ਨਾਮ ਦਰਜ ਕਰਾਓ ਅਤੇ ਕੰਪਿਊਟਰ ਜਾਂ ਸਮਾਰਟਫ਼ੋਨ ਵਰਤਦੇ ਹੋਏ ਆਪਣੀ ਟ੍ਰੇਨਿੰਗ ਨੂੰ ਆਨਲਾਈਨ ਪੂਰਾ ਕਰੋ।
ਸਿੱਖਣ ਸਬੰਧੀ ਨੀਤੀਆਂ
ਤੁਹਾਡਾ ਕਲਾਸ ਦਾ ਸਮਾਂ ਕੀਮਤੀ ਹੈ। ਹੇਠਾਂ ਦਿੱਤੀਆਂ ਇਹ ਨੀਤੀਆਂ ਸਿੱਖਿਆ ਦੇ ਇੱਕ ਅਜਿਹੇ ਉਸਾਰੂ ਮਾਹੌਲ ਨੂੰ ਯਕੀਨੀ ਬਣਾਉਂਦੀਆਂ ਹਨ ਜਿਸ ਵਿੱਚ ਤੁਹਾਨੂੰ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਸਫ਼ਲ ਹੋਣ ਦਾ ਮੌਕਾ ਮਿਲਦਾ ਹੈ।
ਭਾਸ਼ਾ ਸੰਬੰਧੀ ਸਹਿਯੋਗ
ਕਲਾਸਾਂ ਅਤੇ ਕੋਰਸਾਂ ਦੀ ਸਮੱਗਰੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ। ਭਾਵੇਂ ਤੁਸੀਂ ਬਗੈਰ ਅਟਕੇ ਵਧੀਆ ਅੰਗ੍ਰੇਜ਼ੀ ਬੋਲ ਲੈਂਦੇ ਹੋਵੋ, ਫੇਰ ਵੀ ਤੁਹਾਡੀ ਮੁਢਲੀ ਭਾਸ਼ਾ ਵਿੱਚ ਕੋਰਸ ਤੁਹਾਨੂੰ ਬਿਹਤਰ ਤਰੀਕੇ ਨਾਲ ਸਫ਼ਲਤਾ ਲਈ ਤਿਆਰ ਕਰ ਸਕਦਾ ਹੈ।


