3 ਤਰੀਕੇ ਜਿਹਨਾਂ ਨਾਲ ਤੁਹਾਡਾ ਹੈਲਥ ਪਲਾਨ ਡਾਇਬੀਟੀਜ਼ ਪ੍ਰਬੰਧਨ ਵਿੱਚ ਮਦਦ ਕਰ ਸਕਦਾ ਹੈ
ਹਾਲਾਂਕਿ ਡਾਇਬੀਟੀਜ਼ ਇੱਕ ਗੁੰਝਲਦਾਰ ਸਿਹਤ ਸਮੱਸਿਆ ਹੈ, ਪਰ ਜੇ ਤੁਸੀਂ SEIU 775 Benefits Group ਦੁਆਰਾ ਕਵਰਡ ਦੇਖਭਾਲਕਰਤਾ ਹੋ, ਤਾਂ ਤੁਹਾਡੇ ਕੋਲ ਇੱਕ ਸਮਰਪਿਤ ਦੇਖਭਾਲ ਟੀਮ ਤੱਕ ਪਹੁੰਚ ਹੁੰਦੀ ਹੈ ਜੋ ਇਸ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਇਸਦੇ ਨਾਲ ਹੀ, ਤੁਹਾਡਾ ਹੈਲਥ ਪਲਾਨ ਤੁਹਾਡੀ ਸਿਹਤ ਸਮੱਸਿਆ ਨੂੰ ਹੱਲ ਕਰਨ ਅਤੇ ਤੁਹਾਡੇ ਰਹਿਣ-ਸਹਿਣ ਵਿੱਚ ਫੇਰ-ਬਦਲ ਕਰਨ ਲਈ ਹੱਲ ਪ੍ਰਦਾਨ ਕਰਦਾ ਹੈ।