Caregiver Kicks
ਹਰ ਸਾਲ Caregiver Kicks — ਤਿਲਕਣ-ਰੋਧੀ ਜੁੱਤਿਆਂ — ਦਾ ਇੱਕ ਮੁਫ਼ਤ* ਜੋੜਾ ਪ੍ਰਾਪਤ ਕਰੋ!
*ਯੋਗਤਾ ਦੇ ਨਿਯਮ ਲਾਗੂ ਹੁੰਦੇ ਹਨ
-
ਅਰਾਮਦੇਹ।
-
ਤੁਹਾਨੂੰ ਕੰਮ 'ਤੇ ਸੁਰੱਖਿਅਤ ਰੱਖਦੇ ਹਨ।
-
ਸ਼ਾਨਦਾਰ ਦਿੱਖ।
-
Reebok ਅਤੇ Skechers ਵਰਗੇ ਪ੍ਰਸਿੱਧ ਬ੍ਰਾਂਡਾਂ ਤੋਂ, 70 ਤੋਂ ਵੀ ਵੱਧ ਸਟਾਈਲਾਂ ਵਿੱਚ ਉਪਲਬਧ ਹਨ।
ਯੋਗਤਾ ਜਾਂ ਆਰਡਰ ਬਾਰੇ ਸਵਾਲਾਂ ਲਈ, ਇੱਥੇ ਕਾਲ ਕਰੋ 1-877-606-6705.
ਸੋਮਵਾਰ ਤੋਂ ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ – ਸ਼ਾਮ 6 ਵਜੇ ਤੱਕ।
ਅਰਾਮ ਅਤੇ ਸੁਰੱਖਿਆ
ਦੇਖਭਾਲ ਕਰਨ ਵਾਲਿਆਂ ਦਾ ਕਹਿਣਾ ਹੈ ਕਿ Caregiver Kicks ਪੈਰਾਂ ਅਤੇ ਪਿੱਠ ਦੇ ਦਰਦ ਵਿੱਚ ਸੁਧਾਰ ਲਿਆ ਸਕਦੇ ਹਨ, ਅਤੇ ਤਿਲਕਵੇਂ ਇਨਡੋਰ ਫਰਸ਼ਾਂ ਵਿੱਚ ਮਦਦ ਕਰ ਸਕਦੇ ਹਨ। ਸੁਰੱਖਿਆ ਵੀਡੀਓ ਦੇਖੋ। ਤੁਹਾਡੇ Caregiver Kicks ਨੂੰ ਗਿੱਲੀ ਜਾਂ ਤਿਲਕਵੀਂ ਜ਼ਮੀਨ 'ਤੇ ਫਿਸਲਣ ਤੋਂ ਬਚਾਉਣ ਵਿੱਚ ਮਦਦ ਕਰਕੇ ਤੁਹਾਨੂੰ ਕੰਮ 'ਤੇ ਸੁਰੱਖਿਅਤ ਰੱਖਣ ਲਈ ਤਿਆਰ ਕੀਤਾ ਗਿਆ ਹੈ। ਉਹਨਾਂ ਨੂੰ ਬਰਫ਼, ਬਰਫ਼ੀਲੇ ਹਾਲਾਤ ਜਾਂ ਜਿਮ ਵਿੱਚ ਵਰਤਣ ਲਈ ਡਿਜ਼ਾਈਨ ਨਹੀਂ ਕੀਤਾ ਗਿਆ ਹੈ।
ਹਰ 12 ਮਹੀਨਿਆਂ ਬਾਅਦ ਜੁੱਤਿਆਂ ਦਾ 1 ਜੋੜਾ ਮੁਫ਼ਤ ਪ੍ਰਾਪਤ ਕਰੋ।
ਯੋਗ ਬਣਨ ਲਈ, ਤੁਹਾਡੇ ਦੁਆਰਾ ਦੋ ਮਹੀਨਿਆਂ ਵਿੱਚ 160+ ਘੰਟਿਆਂ ਲਈ ਕੰਮ ਕਰਨਾ ਜ਼ਰੂਰੀ ਹੈ (80 ਘੰਟੇ 1 ਮਹੀਨਾ, 80 ਘੰਟੇ ਅਗਲੇ ਮਹੀਨੇ)। ਚੌਥੇ (4) ਮਹੀਨੇ ਵਿੱਚ, ਤੁਸੀਂ ਯੋਗ ਹੋ ਜਾਂਦੇ ਹੋ ਅਤੇ ਜੁੱਤਿਆਂ ਦਾ ਆਰਡਰ ਕਰ ਸਕਦੇ ਹੋ। ਜਿਹੜੇ ਦੇਖਭਾਲਕਰਤਾ ਪ੍ਰੋਗਰਾਮ ਲਈ ਯੋਗ ਰਹਿਣ ਵਾਸਤੇ ਲੋੜੀਂਦੇ ਘੰਟਿਆਂ ਲਈ ਕੰਮ ਕਰਨਾ ਜਾਰੀ ਰੱਖਦੇ ਹਨ, ਉਹ ਉਹਨਾਂ ਦਾ ਆਖਰੀ ਜੋੜਾ ਭੇਜੇ ਜਾਣ ਤੋਂ 12 ਮਹੀਨਿਆਂ ਬਾਅਦ ਜੁੱਤਿਆਂ ਦਾ ਇੱਕ ਨਵਾਂ ਜੋੜਾ ਮੰਗਵਾ ਸਕਦੇ ਹਨ।
ਆਪਣੇ Caregiver Kicks ਦਾ ਆਰਡਰ ਕਰੋ
- ਆਨਲਾਈਨ ਆਰਡਰ ਕਰੋ: ਤੁਹਾਨੂੰ ਆਪਣੀ ਸੰਪਰਕ ਜਾਣਕਾਰੀ ਨਾਲ ਸਾਈਨ ਇਨ ਕਰਕੇ ਸਿਸਟਮ ਦੁਆਰਾ ਤਸਦੀਕ ਕਰਾਉਣੀ ਹੋਵੇਗੀ। ਇਸਤੋਂ ਬਾਅਦ ਤੁਸੀਂ ਆਪਣੇ ਜੁੱਤੇ ਚੁਣ ਸਕਦੇ ਹੋ ਅਤੇ ਆਰਡਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹੋ।
- ਫ਼ੋਨ ਦੁਆਰਾ ਆਰਡਰ ਕਰੋ: ਆਨਲਾਈਨ ਕੈਟਾਲਾਗ (online catalog) ਦੀ ਸਮੀਖਿਆ ਕਰੋ ਅਤੇ 70 ਤੋਂ ਵੱਧ ਸਟਾਈਲਾਂ ਵਾਲੇ ਤਿਲਕਣ-ਰੋਧੀ ਜੁੱਤਿਆਂ ਵਿੱਚੋਂ ਚੋਣ ਕਰੋ। ਸੋਮਵਾਰ ਤੋਂ ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ – ਸ਼ਾਮ 6 ਵਜੇ ਤੱਕ 1-877-606-6705 'ਤੇ ਕਾਲ ਕਰੋ।
ਆਮ ਸਵਾਲ
ਤੁਸੀਂ SR Max ਵੈੱਬਸਾਈਟ ਤੋਂ ਪਹਿਲਾਂ ਲੌਗਇਨ ਕੀਤੇ ਬਗੈਰ Caregiver Kicks ਦਾ ਆਪਣਾ ਮੁਫ਼ਤ ਜੋੜਾ ਆਰਡਰ ਨਹੀਂ ਕਰ ਸਕਦੇ ਹੋ। ਇਹ ਸਿਰਫ਼ ਇੱਕ ਪ੍ਰਚੂਨ ਸਾਈਟ ਹੈ, ਅਤੇ, ਜੇ ਤੁਸੀਂ ਵੈੱਬਸਾਈਟ ਤੋਂ ਜੁੱਤੇ ਮੰਗਵਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਇਹ ਤੁਹਾਡੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਮੰਗੇਗੀ। ਜੇ ਜੁੱਤਿਆਂ ਬਾਰੇ ਤੁਹਾਡੇ ਕੋਈ ਵੀ ਸਵਾਲ ਹਨ, ਤਾਂ ਕਿਰਪਾ ਕਰਕੇ 1-877-606-6705 'ਤੇ, ਸੋਮਵਾਰ ਤੋਂ ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ – ਸ਼ਾਮ 6 ਵਜੇ ਤੱਕ ਕਾਲ ਕਰੋ।
ਜੇ ਤੁਸੀਂ ਆਪਣੇ ਆਰਡਰ ਵਿੱਚ ਤਬਦੀਲੀ ਕਰਨੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ Caregiver Kicks ਦੇ ਟੋਲ-ਫ਼੍ਰੀ ਨੰਬਰ 1-877-606-6705 'ਤੇ, ਸੋਮਵਾਰ ਤੋਂ ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ – ਸ਼ਾਮ 6 ਵਜੇ ਤੱਕ ਕਾਲ ਕਰੋ
ਜੇ ਤੁਹਾਡੇ ਚੁਣੇ ਹੋਏ ਜੁੱਤੇ ਫ਼ਿਲਹਾਲ ਸਟਾਕ ਵਿੱਚ ਨਹੀਂ ਹਨ, ਤਾਂ ਤੁਹਾਨੂੰ ਆਪਣਾ ਆਰਡਰ ਦੇਣ ਦੇ ਇੱਕ ਹਫ਼ਤੇ ਦੇ ਅੰਦਰ SR Max ਤੋਂ ਇੱਕ ਈਮੇਲ ਮਿਲੇਗੀ। ਕਿਰਪਾ ਕਰਕੇ ਬਾਕਾਇਦਾ ਆਪਣੀ ਈਮੇਲ ਚੈੱਕ ਕਰਦੇ ਰਹੋ ਤਾਂ ਜੋ ਤੁਹਾਡੇ ਤੋਂ ਕੋਈ ਸੂਚਨਾ ਛੁੱਟ ਨਾ ਜਾਵੇ। ਤੁਹਾਨੂੰ ਇੱਕ ਅੰਦਾਜ਼ਨ ਤਰੀਕ ਦਿੱਤੀ ਜਾਵੇਗੀ ਜਦੋਂ ਤੁਹਾਡੇ ਚੁਣੇ ਹੋਏ ਜੁੱਤੇ ਉਪਲਬਧ ਹੋਣਗੇ, ਅਤੇ ਤੁਹਾਨੂੰ ਇਹ ਵੀ ਦੱਸਿਆ ਜਾਵੇਗਾ ਕਿ ਜੇ ਤੁਸੀਂ ਉਸੇ ਵੇਲੇ ਉਪਲਬਧ ਕੋਈ ਹੋਰ ਜੁੱਤੇ ਚੁਣਨਾ ਚਾਹੁੰਦੇ ਹੋ ਤਾਂ ਆਪਣੇ ਜੁੱਤਿਆਂ ਦੇ ਆਰਡਰ ਨੂੰ ਕਿਵੇਂ ਬਦਲਣਾ ਹੈ।
ਜਦੋਂ ਤੁਸੀਂ ਆਪਣਾ ਆਰਡਰ ਦੇ ਦਿਓ ਤਾਂ ਸੰਭਾਵਤ ਡਿਲਿਵਰੀ ਦੀਆਂ ਤਰੀਕਾਂ ਦੇਖਣ ਲਈ ਆਪਣੀ ਈਮੇਲ ਚੈੱਕ ਕਰਦੇ ਰਹੋ। ਜੇ ਤੁਹਾਡੇ ਆਰਡਰ ਨੂੰ ਪ੍ਰਕਿਰਿਆ ਵਿੱਚ ਅੱਗੇ ਚਲਾਉਣ ਵਿੱਚ ਕੋਈ ਸਮੱਸਿਆ ਹੈ ਜਾਂ ਤੁਹਾਡੇ ਜੁੱਤੇ ਸਟਾਕ ਵਿੱਚ ਨਹੀਂ ਹਨ, ਤਾਂ ਤੁਹਾਨੂੰ ਛੇਤੀ ਹੀ ਈਮੇਲ ਰਾਹੀਂ ਇਸਦੀ ਸੂਚਨਾ ਮਿਲੇਗੀ। ਕਿਰਪਾ ਕਰਕੇ ਬਾਕਾਇਦਾ ਆਪਣੀ ਈਮੇਲ ਚੈੱਕ ਕਰਦੇ ਰਹੋ ਤਾਂ ਜੋ ਤੁਹਾਡੇ ਤੋਂ ਆਪਣੇ ਜੁੱਤਿਆਂ ਦੇ ਆਰਡਰ ਬਾਰੇ ਕੋਈ ਜਾਣਕਾਰੀ ਛੁੱਟ ਨਾ ਜਾਵੇ।
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜੁੱਤੇ ਗੁੰਮ ਜਾਂ ਚੋਰੀ ਹੋ ਗਏ ਹਨ, ਤਾਂ ਕਿਰਪਾ ਕਰਕੇ ਇਹ ਪਤਾ ਲਗਾਉਣ ਲਈ SR Max ਨਾਲ 1-833-599-9621 'ਤੇ ਸੰਪਰਕ ਕਰੋ ਕਿ ਉਹਨਾਂ ਕੋਲ ਇਸ ਗੱਲ ਦੀ ਸਹੀ ਪੁਸ਼ਟੀ ਹੈ ਕਿ ਤੁਹਾਡੇ ਜੁੱਤੇ ਸਹੀ ਸਥਾਨ 'ਤੇ ਡਿਲਿਵਰ ਕੀਤੇ ਗਏ ਹਨ। ਬਦਕਿਸਮਤੀ ਨਾਲ, ਜੇ UPS ਤੁਹਾਡੇ ਦੁਆਰਾ ਆਰਡਰ ਦੇਣ ਸਮੇਂ ਦੱਸੇ ਗਏ ਸਥਾਨ 'ਤੇ ਡਿਲਿਵਰੀ ਦੀ ਪੁਸ਼ਟੀ ਕਰਦੀ ਹੈ, ਤਾਂ ਅਸੀਂ ਗੁੰਮ ਜਾਂ ਚੋਰੀ ਹੋਏ ਜੁੱਤਿਆਂ ਨੂੰ ਰਿਪਲੇਸ ਨਹੀਂ ਕਰ ਸਕਦੇ ਹਾਂ।
ਇਹ ਜੁੱਤੇ ਹਰ ਦੇਖਭਾਲ ਕਰਨ ਵਾਲੇ ਕੋਲ ਹੋਣੇ ਚਾਹੀਦੇ ਹਨ।
ਇਹ ਬੜੇ ਹੀ ਅਰਾਮਦੇਹ ਹਨ ਅਤੇ ਇਹਨਾਂ ਨਾਲ ਤੁਸੀਂ ਆਪਣਾ ਕੰਮ ਸੁਰੱਖਿਅਤ ਢੰਗ ਨਾਲ ਕਰ ਸਕਦੇ ਹੋ, ਤਾਂ ਜੋ ਤੁਸੀਂ ਫਿਸਲ ਕੇ ਡਿੱਗ ਨਾ ਪਓ। ਅਤੇ ਇਹ ਤੁਹਾਡੀ ਪਿੱਠ ਲਈ ਵੀ ਸ਼ਾਨਦਾਰ ਹਨ। ਮੈਨੂੰ ਇਹਨਾਂ ਦੀ ਫ਼ਿਟਿੰਗ ਬਹੁਤ ਵਧੀਆ ਲੱਗਦੀ ਹੈ, ਅਤੇ ਇਹ ਪਿਆਰੇ ਵੀ ਹਨ!
Caregiver Kicks ਮੇਰੇ ਮਨਪਸੰਦ ਬੈਨਿਫ਼ਿਟਾਂ ਵਿੱਚੋਂ ਇੱਕ ਹੈ। ਤੁਹਾਡੇ ਲਈ ਕੰਮ 'ਤੇ ਅਰਾਮਦੇਹ ਮਹਿਸੂਸ ਕਰਨਾ ਜ਼ਰੂਰੀ ਹੁੰਦਾ ਹੈ। ਜੇ ਤੁਹਾਡੇ ਪੈਰ ਅਰਾਮਦੇਹ ਹਨ, ਤਾਂ ਤੁਸੀਂ ਇੱਕ ਖੁਸ਼ਹਾਲ ਪ੍ਰੋਵਾਈਡਰ ਬਣੋਗੇ!
