ਔਨਲਾਈਨ ਰਿਟਾਇਰਮੈਂਟ ਖਾਤਾ
Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਦੇ ਮੈਂਬਰ Milliman ਦੀ ਮੇਜ਼ਬਾਨੀ ਵਾਲੇ ਆਪਣੇ ਔਨਲਾਈਨ ਖਾਤੇ ਨੂੰ ਐਕਸੈਸ ਕਰ ਸਕਦੇ ਹਨ।
ਆਪਣੇ ਪੈਸੇ ਨੂੰ ਵਧਦੇ ਹੋਏ ਦੇਖੋ
ਆਪਣੇ ਖਾਤੇ ਦਾ ਬਕਾਇਆ ਚੈੱਕ ਕਰੋ ਅਤੇ ਆਪਣੇ ਐਂਪਲੌਇਅਰ ਵਲੋਂ ਜੋੜੇ ਗਏ ਯੋਗਦਾਨ ਦੇਖੋ।
ਆਪਣੇ ਦਸਤਾਵੇਜ਼ ਐਕਸੈਸ ਕਰੋ
ਆਪਣੀ ਯੋਜਨਾ ਦੇ ਦਸਤਾਵੇਜ਼ਾਂ, ਮਹੀਨੇਵਾਰ ਸਟੇਟਮੈਂਟਾਂ ਅਤੇ ਹੋਰ ਚੀਜ਼ਾਂ ਦੀ ਸਮੀਖਿਆ ਕਰੋ।
ਰਿਟਾਇਰਮੈਂਟ ਲਈ ਯੋਜਨਾ ਬਣਾਉਣ ਦੇ ਸਾਧਨ ਪ੍ਰਾਪਤ ਕਰੋ
ਦੇਖਭਾਲ ਕਰਨ ਵਾਲਿਆਂ ਲਈ ਖਾਸ ਤੌਰ 'ਤੇ ਡਿਜ਼ਾਈਨ ਕੀਤੇ ਗਏ ਰਿਟਾਇਰਮੈਂਟ ਕੈਲਕੁਲੇਟਰ ਅਤੇ ਹੋਰ ਯੋਜਨਾ ਬਣਾਉਣ ਵਾਲੇ ਸਾਧਨਾਂ ਦੀ ਕਿਸੇ ਵੀ ਸਮੇਂ ਵਰਤੋਂ ਕਰੋ।
ਇੱਕ ਲਾਭਪਾਤਰੀ ਨਾਮਜ਼ਦ ਕਰੋ
ਲਾਭਪਾਤਰੀ ਜਾਂ ਉਹ ਵਿਅਕਤੀ ਨਾਮਜ਼ਦ ਕਰੋ ਜਿਸਨੂੰ ਤੁਹਾਡੀ ਮੌਤ ਤੋਂ ਬਾਅਦ ਤੁਹਾਡਾ ਪੈਸਾ ਮਿਲੇਗਾ।
ਆਪਣੀ ਜਾਣਕਾਰੀ ਅੱਪਡੇਟ ਕਰੋ
ਸਟੇਟਮੈਂਟਾਂ ਅਤੇ ਮਹੱਤਵਪੂਰਨ ਅੱਪਡੇਟਾਂ ਪ੍ਰਾਪਤ ਕਰਨ ਲਈ ਆਪਣੀ ਸੰਪਰਕ ਜਾਣਕਾਰੀ ਸਹੀ ਰੱਖੋ।
ਖਾਤੇ ਤੱਕ ਪਹੁੰਚ ਅਤੇ ਮਦਦ
ਤੁਹਾਡਾ ਔਨਲਾਈਨ ਖਾਤਾ ਅੰਗ੍ਰੇਜ਼ੀ, ਸਪੈਨਿਸ਼, ਵੀਅਤਨਾਮੀ, ਕੋਰੀਅਨ ਅਤੇ ਚੀਨੀ ਵਿੱਚ ਉਪਲਬਧ ਹੈ।
ਆਪਣੀ ਪਸੰਦੀਦਾ ਭਾਸ਼ਾ ਵਿੱਚ ਆਪਣੇ ਖਾਤੇ ਨੂੰ ਦੇਖਣ ਲਈ Milliman ਵੈੱਬਸਾਈਟ ਉੱਪਰ ਸਕ੍ਰੀਨ ਦੇ ਸਭ ਤੋਂ ਉੱਪਰ ਸੱਜੇ ਕੋਨੇ ਵਿੱਚ ਤੀਰ ਤੇ ਕਲਿੱਕ ਕਰੋ।
ਜੇ ਤੁਸੀਂ ਕਦੇ ਖਾਤਾ ਨਹੀਂ ਬਣਾਇਆ ਹੈ ਜਾਂ ਜੇ ਤੁਸੀਂ ਜੂਨ 2020 ਤੋਂ ਬਾਅਦ ਲੌਗਿਨ ਨਹੀਂ ਕੀਤਾ ਹੈ, ਤਾਂ ਸਾਈਨ ਅੱਪ ਕਰਨਾ ਅਸਾਨ ਹੈ। ਸੁਰੱਖਿਆ ਕਾਰਨਾਂ ਕਰਕੇ, ਤੁਹਾਡੇ ਖਾਤੇ ਨੂੰ ਬਣਾਉਣ ਵਾਸਤੇ ਤੁਹਾਡੀ ਪਛਾਣ ਦੀ ਤਸਦੀਕ ਕਰਨ ਲਈ ਕੁਝ ਪੜਾਅ ਹਨ। ਇਹ ਪੜਾਅ ਦੂਜਿਆਂ ਨੂੰ ਤੁਹਾਡੇ ਖਾਤੇ ਵਿੱਚ ਪਏ ਪੈਸੇ ਤੱਕ ਪਹੁੰਚਣ ਤੋਂ ਰੋਕਣ ਵਿੱਚ ਮਦਦ ਕਰਦੇ ਹਨ।
- ਇੱਥੇ ਜਾਓ Retirement: My Plan (ਰਿਟਾਇਰਮੈਂਟ ਬੈਨਿਫ਼ਿਟਸ ਪ੍ਰਬੰਧਕ, Milliman ਦੁਆਰਾ ਹੋਸਟ ਕੀਤੀ ਗਈ)।
- “ਰਜਿਸਟਰ” (Register) 'ਤੇ ਕਲਿਕ ਕਰੋ।
- ਤੁਹਾਨੂੰ ਲੌਗਿਨ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਇੱਕ ਰਜਿਸਟ੍ਰੇਸ਼ਨ PIN (Personal Identification Number) ਦੀ ਲੋੜ ਹੋਵੇਗੀ।
ਇਹ PIN ਤੁਹਾਡੇ ਦੁਆਰਾ Retirement: My Plan ਲਈ ਸਾਈਨ ਅੱਪ ਕਰਨ ਸਮੇਂ ਫ਼ਾਈਲ ਵਿੱਚ ਦਰਜ ਈਮੇਲ ਪਤੇ 'ਤੇ ਭੇਜਿਆ ਜਾਵੇਗਾ। ਜੇ ਤੁਹਾਡਾ ਕੋਈ ਈਮੇਲ ਪਤਾ ਨਹੀਂ ਹੈ, ਤਾਂ ਵੈੱਬਸਾਈਟ ਤੁਹਾਨੂੰ ਇੱਕ ਰਜਿਸਟ੍ਰੇਸ਼ਨ PIN ਦੀ ਬੇਨਤੀ ਕਰਨ ਲਈ ਕਹੇਗੀ ਜੋ ਫ਼ਾਈਲ 'ਤੇ ਮੌਜੂਦ ਤੁਹਾਡੇ ਪਤੇ 'ਤੇ ਡਾਕ ਰਾਹੀਂ ਭੇਜਿਆ ਜਾਵੇਗਾ। ਇਹ ਮਿਲ ਜਾਣ ਤੋਂ ਬਾਅਦ, ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ PIN ਦਾਖਲ ਕਰੋ। - ਆਪਣਾ ਯੂਜ਼ਰਨੇਮ ਅਤੇ ਪਾਸਵਰਡ ਸੈੱਟ ਕਰੋ।
- ਲੌਗ ਇਨ ਕਰੋ।
- ਤੁਹਾਨੂੰ ਇੱਕ 8-ਅੰਕਾਂ ਦਾ ਇੱਕ "ਡਿਸਟ੍ਰੀਬਿਊਸ਼ਨ PIN"* ਬਣਾਉਣ ਲਈ ਕਿਹਾ ਜਾਵੇਗਾ।
ਜੇ ਤੁਹਾਨੂੰ ਲੌਗ ਇਨ ਕਰਨ ਵਿੱਚ ਮਦਦ ਚਾਹੀਦੀ ਹੈ ਜਾਂ ਤੁਹਾਡੇ ਸਵਾਲ ਹਨ, ਤਾਂ Milliman Secure Retirement ਦੇ ਪ੍ਰਤੀਨਿਧੀ ਨਾਲ 1-800-726-8303 'ਤੇ ਸੰਪਰਕ ਕਰੋ। ਤੁਹਾਡੀ ਭਾਸ਼ਾ ਵਿੱਚ ਮਦਦ ਉਪਲਬਧ ਹੈ। ਹੋਰ ਜਾਣੋ।
*ਇਹ ਸੁਰੱਖਿਆ ਵਿਸ਼ੇਸ਼ਤਾ ਅਣਅਧਿਕਾਰਤ ਵੰਡ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ; ਜਦੋਂ ਤੁਸੀਂ ਆਪਣੇ ਖਾਤੇ ਵਿੱਚੋਂ ਪੈਸੇ ਕੱਢਣ ਲਈ ਤਿਆਰ ਹੋਵੋਗੇ, ਤਾਂ ਤੁਹਾਨੂੰ ਆਪਣਾ ਡਿਸਟ੍ਰੀਬਿਊਸ਼ਨ PIN ਵਰਤਣ ਦੀ ਲੋੜ ਪਵੇਗੀ।
ਲਾਭਪਾਤਰੀ ਉਹ ਵਿਅਕਤੀ ਹੁੰਦਾ ਹੈ (ਹੁੰਦੇ ਹਨ) ਜੋ ਤੁਹਾਡੀ ਮੌਤ ਹੋਣ ਜਾਣ 'ਤੇ ਤੁਹਾਡੇ ਖਾਤੇ ਵਿੱਚ ਪਿਆ ਪੈਸਾ ਪ੍ਰਾਪਤ ਕਰੇਗਾ (ਕਰਨਗੇ)।
- Retirement: My Plan ਵਿੱਚ ਲੌਗ ਇਨ ਕਰੋ।
- ਉੱਪਰਲੇ ਪਾਸੇ ਸੱਜੇ ਕੋਨੇ ਵਿੱਚ Profile (ਪ੍ਰੋਫ਼ਾਈਲ) ਆਈਕਨ 'ਤੇ ਕਲਿੱਕ ਕਰੋ ਅਤੇ Beneficiaries (ਲਾਭਪਾਤਰੀ) ਚੁਣੋ।
- ਤੁਸੀਂ ਜਿਸਨੂੰ ਵੀ ਚੁਣਨ ਦਾ ਫ਼ੈਸਲਾ ਲੈਂਦੇ ਹੋ, ਤੁਹਾਨੂੰ ਉਸ ਦੇ ਸੋਸ਼ਲ ਸਿਕਿਓਰਟੀ ਨੰਬਰ ਅਤੇ ਜਨਮ ਤਰੀਕ ਦੀ ਲੋੜ ਹੋਵੇਗੀ।
ਭਾਵੇਂ ਤੁਸੀਂ ਹੁਣ ਇੱਕ ਦੇਖਭਾਲਕਰਤਾ ਵਜੋਂ ਕੰਮ ਨਾ ਵੀ ਕਰ ਰਹੇ ਹੋਵੋ, ਫੇਰ ਵੀ ਤੁਹਾਡੇ ਰਿਟਾਇਰਮੈਂਟ ਬੈਨਿਫ਼ਿਟ Retirement: My Plan ਰਾਹੀਂ ਚਾਲੂ ਰਹਿੰਦੇ ਹਨ।
Milliman, Secure Retirement Plan (SRP) ਦੀ ਪ੍ਰਬੰਧਕ ਹੈ। Milliman ਤੁਹਾਨੂੰ ਈਮੇਲ ਜਾਂ ਡਾਕ ਰਾਹੀਂ ਖਾਤੇ ਦੀਆਂ ਸਟੇਟਮੈਂਟਾਂ ਅਤੇ ਵਾਧੂ ਜਾਣਕਾਰੀ ਭੇਜੇਗੀ।
ਰਿਟਾਇਰਮੈਂਟ: ਮਾਈ ਪਲਾਨ (Retirement: My Plan) ਸਹਿਯੋਗ
ਜੇ ਤੁਹਾਨੂੰ ਲੌਗ ਇਨ ਕਰਨ ਵਿੱਚ ਮਦਦ ਚਾਹੀਦੀ ਹੈ ਜਾਂ ਤੁਹਾਡੇ ਸਵਾਲ ਹਨ, ਤਾਂ Milliman Secure Retirement ਦੇ ਪ੍ਰਤੀਨਿਧੀ ਨਾਲ 1-800-726-8303 'ਤੇ ਸੰਪਰਕ ਕਰੋ। ਤੁਹਾਡੀ ਭਾਸ਼ਾ ਵਿੱਚ ਮਦਦ ਉਪਲਬਧ ਹੈ।
ਸਾਬਕਾ ਦੇਖਭਾਲ ਕਰਨ ਵਾਲਿਆਂ ਲਈ ਰਿਟਾਇਰਮੈਂਟ
ਭਾਵੇਂ ਤੁਸੀਂ ਹੁਣ ਦੇਖਭਾਲ ਕਰਨ ਵਾਲੇ ਵਜੋਂ ਕੰਮ ਨਾ ਕਰ ਰਹੇ ਹੋਵੋ, ਫਿਰ ਵੀ ਤੁਹਾਡੇ ਕੋਲ ਰਿਟਾਇਰਮੈਂਟ ਦੀ ਤਿਆਰੀ ਵਿੱਚ ਮਦਦ ਲਈ ਤੁਹਾਡਾ Secure Retirement Plan (SRP) ਅਤੇ ਸਰੋਤ ਮੌਜੂਦ ਹਨ।
ਰਿਟਾਇਰਮੈਂਟ ਸਬੰਧੀ ਜਾਣਨਯੋਗ ਆਮ ਸ਼ਬਦ
ਰਿਟਾਇਰਮੈਂਟ ਸਬੰਧੀ ਆਮ ਸ਼ਬਦਾਂ ਅਤੇ ਉਹਨਾਂ ਦੀ ਪਰਿਭਾਸ਼ਾ ਬਾਰੇ ਜਾਣੋ, ਜਿਹਨਾਂ ਬਾਰੇ ਤੁਹਾਨੂੰ ਆਪਣੇ ਵਿੱਤੀ ਭਵਿੱਖ ਬਾਰੇ ਫ਼ੈਸਲੇ ਲੈਂਦੇ ਹੋਏ ਪਤਾ ਹੋਣਾ ਚਾਹੀਦਾ ਹੈ।
ਦੇਖਭਾਲਕਰਤਾ ਲਈ ਪੈਸੇ ਦੇ ਪ੍ਰਬੰਧਨ ਲਈ ਸੁਝਾਅ
ਟੈਕਸ ਵਿੱਚ ਮਦਦ, ਰਿਟਾਇਰਮੈਂਟ ਦੀ ਯੋਜਨਾ ਬਣਾਉਣ, ਰਿਟਾਇਰਮੈਂਟ ਕੈਲਕੁਲੇਟਰ, ਬਜਟ ਬਣਾਉਣ ਅਤੇ ਅਜਿਹੇ ਹੋਰ ਵਿਸ਼ਿਆਂ ਲਈ ਸਰੋਤ ਲੱਭੋ।