- Health & Wellness
ਹਾਈ ਬਲੱਡ ਪ੍ਰੈਸ਼ਰ ਨੂੰ ਸਮਝਣਾ
ਹਾਈ ਬਲੱਡ ਪ੍ਰੈਸ਼ਰ ਕੀ ਹੈ?
ਹਾਈ ਬਲੱਡ ਪ੍ਰੈਸ਼ਰ (BP), ਜਾਂ ਹਾਈਪਰਟੈਨਸ਼ਨ, ਉਦੋਂ ਹੁੰਦਾ ਹੈ ਜਦੋਂ ਤੁਹਾਡੀਆਂ ਖੂਨ ਦੀਆਂ ਨਾੜੀਆਂ ਦੀਆਂ ਕੰਧਾਂ 'ਤੇ ਖੂਨ ਦਾ ਜ਼ੋਰ ਲਗਾਤਾਰ ਬਹੁਤ ਜ਼ਿਆਦਾ ਹੁੰਦਾ ਹੈ। ਆਪਣੀਆਂ ਖੂਨ ਦੀਆਂ ਨਾੜੀਆਂ ਨੂੰ ਬਾਗ ਦੀ ਪਾਈਪ ਵਾਂਗ ਸੋਚੋ—ਜੇ ਪਾਣੀ ਬਹੁਤ ਤੇਜ਼ੀ ਨਾਲ ਅਤੇ ਬਹੁਤ ਜ਼ੋਰ ਨਾਲ ਵਹਿ ਰਿਹਾ ਹੈ, ਤਾਂ ਸਮੇਂ ਦੇ ਨਾਲ ਇਹ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਇਸੇ ਤਰ੍ਹਾਂ, ਜੇ ਇਲਾਜ ਨਾ ਕੀਤਾ ਜਾਵੇ ਤਾਂ ਹਾਈ ਬਲੱਡ ਪ੍ਰੈਸ਼ਰ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਪਰਵਾਹ ਕਿਉਂ ਕਰਨੀ ਚਾਹੀਦੀ ਹੈ?
ਹਾਈ ਬੀਪੀ ਦੇ ਜੋਖਮਾਂ ਨੂੰ ਸਮਝਣਾ ਮਹੱਤਵਪੂਰਨ ਹੈ, ਕਿਉਂਕਿ ਇਹ ਇੱਕ ਬਹੁਤ ਹੀ ਆਮ ਚਿਰਕਾਲੀਨ ਸਥਿਤੀ ਹੈ ਜੋ ਲਗਭਗ ਅੱਧੇ ਅਮਰੀਕੀ ਬਾਲਗਾਂ ਨੂੰ ਪ੍ਰਭਾਵਿਤ ਕਰਦੀ ਹੈ। ਜੇ ਇਸ ਨੂੰ ਕਾਬੂ ਨਾ ਕੀਤਾ ਜਾਵੇ ਤਾਂ ਇਹ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ, ਜਿਵੇਂ ਕਿ ਦਿਲ ਦੀ ਬਿਮਾਰੀ, ਸਟ੍ਰੋਕ, ਗੁਰਦੇ ਨੂੰ ਨੁਕਸਾਨ ਅਤੇ ਅੱਖਾਂ ਦੀਆਂ ਸਮੱਸਿਆਵਾਂ। ਖੁਸ਼ਕਿਸਮਤੀ ਨਾਲ, ਸਹੀ ਦੇਖਭਾਲ ਨਾਲ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਿਤ ਕੀਤਾ ਜਾ ਸਕਦਾ ਹੈ।
ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਕੀ ਹੈ?
ਬਹੁਤ ਸਾਰੇ ਕਾਰਕ ਹਾਈ ਬੀਪੀ ਵਿੱਚ ਯੋਗਦਾਨ ਪਾ ਸਕਦੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:
- ਨਮਕ ਦੀ ਜ਼ਿਆਦਾ ਖਪਤ: ਬਹੁਤ ਜ਼ਿਆਦਾ ਨਮਕ ਖਾਣ ਨਾਲ ਤੁਹਾਡੇ ਸਰੀਰ ਵਿੱਜ ਪਾਣੀ ਜਮ੍ਹਾ ਹੋ ਸਕਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ।
- ਸਰੀਰਕ ਗਤੀਵਿਧੀ ਦੀ ਘਾਟ: ਨਿਯਮਤ ਕਸਰਤ ਬਲੱਡ ਪ੍ਰੈਸ਼ਰ ਦੇ ਆਮ ਪੱਧਰਾਂ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।
- ਵਾਧੂ ਭਾਰ: ਸਰੀਰ ਦਾ ਵਾਧੂ ਭਾਰ ਚੁੱਕਣ ਨਾਲ ਤੁਹਾਡੇ ਦਿਲ 'ਤੇ ਵਧੇਰੇ ਦਬਾਅ ਪੈਂਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ।
- ਤਣਾਅ: ਤਣਾਅ ਦੇ ਵੱਧ ਪੱਧਰ ਬਲੱਡ ਪ੍ਰੈਸ਼ਰ ਵਿੱਚ ਅਸਥਾਈ ਵਾਧੇ ਦਾ ਕਾਰਨ ਬਣ ਸਕਦੇ ਹਨ।
- ਪਰਿਵਾਰਕ ਇਤਿਹਾਸ: ਜੇ ਤੁਹਾਡੇ ਪਰਿਵਾਰ ਵਿੱਚ ਹਾਈ ਬਲੱਡ ਪ੍ਰੈਸ਼ਰ ਰਿਹਾ ਹੈ, ਤਾਂ ਤੁਹਾਡਾ ਜੋਖਮ ਵਧੇਰੇ ਹੋ ਸਕਦਾ ਹੈ।
ਤੁਹਾਡੇ ਬਲੱਡ ਪ੍ਰੈਸ਼ਰ ਦੀਆਂ ਰੀਡਿੰਗਾਂ ਨੂੰ ਸਮਝਣਾ:
ਜਦੋਂ ਤੁਹਾਨੂੰ ਹਾਈ BP ਹੁੰਦਾ ਹੈ ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ BP ਦੀ ਨੇੜਿਓਂ ਨਿਗਰਾਨੀ ਕਰੋ। ਅਜਿਹਾ ਕਰਨ ਲਈ, ਤੁਹਾਨੂੰ ਜਾਂ ਤਾਂ ਅਕਸਰ ਆਪਣੇ ਪ੍ਰਾਇਮਰੀ ਕੇਅਰ ਪ੍ਰੋਵਾਈਡਰ (PCP) ਕੋਲ ਜਾਣ ਦੀ ਲੋੜ ਪਵੇਗੀ ਜਾਂ ਘਰ ਵਿੱਚ ਵਰਤਣ ਲਈ ਬਲੱਡ ਪ੍ਰੈਸ਼ਰ ਮਾਨੀਟਰ ਲੈਣ ਦੀ ਲੋੜ ਹੋਵੇਗੀ। ਤੁਸੀਂ ਇਹ ਵੀ ਸਿੱਖਣਾ ਚਾਹੋਗੇ ਕਿ ਆਪਣੇ ਨੰਬਰਾਂ ਨੂੰ ਕਿਵੇਂ ਪੜ੍ਹਨਾ ਹੈ। ਹੇਠਾਂ ਦਿੱਤਾ ਚਾਰਟ ਬਲੱਡ ਪ੍ਰੈਸ਼ਰ ਰੇਂਜ ਨੂੰ ਦਰਸਾਉਂਦਾ ਹੈ।
ਧਿਆਨ ਦਿਓ: ਕੇਵਲ ਇੱਕ ਡਾਕਟਰ ਜਾਂ ਹੋਰ ਡਾਕਟਰੀ ਪੇਸ਼ੇਵਰ ਹੀ ਹਾਈ ਬਲੱਡ ਪ੍ਰੈਸ਼ਰ ਡਾਇਗਨੋਸਿਸ (ਪਛਾਣ ਹੋਣ) ਦੀ ਪੁਸ਼ਟੀ ਕਰ ਸਕਦਾ ਹੈ। ਉਹ ਇਹ ਵੀ ਜਾਂਚ ਕਰ ਸਕਦੇ ਹਨ ਕਿ ਕੀ ਤੁਹਾਡਾ ਬਲੱਡ ਪ੍ਰੈਸ਼ਰ ਬਹੁਤਘੱਟ ਹੈ।
ਤੁਸੀਂ ਆਪਣੇ ਬਲੱਡ ਪ੍ਰੈਸ਼ਰ ਦਾ ਪ੍ਰਬੰਧਨ ਕਿਵੇਂ ਕਰ ਸਕਦੇ ਹੋ?
ਇੱਕ ਸਿਹਤਮੰਦ ਜੀਵਨ ਸ਼ੈਲੀ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਕਰਨ, ਤੁਹਾਡੇ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਣ, ਊਰਜਾ ਪੱਧਰਾਂ ਨੂੰ ਵਧਾਉਣ ਅਤੇ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ। ਆਪਣੀ ਹੈਲਥਕੇਅਰ ਕਵਰੇਜ ਦਾ ਇਸਤੇਮਾਲ ਕਰਦੇ ਹੋਏ ਹਾਈ ਬਲੱਡ ਪ੍ਰੈਸ਼ਰ ਨੂੰ ਨਿਯੰਤ੍ਰਤ ਕਰਨ ਅਤੇ ਇਸਦੀ ਰੋਕਥਾਮ ਲਈ 3 ਮੁਫ਼ਤ ਅਤੇ ਘੱਟ-ਖਰਚੇ ਵਾਲੇ ਤਰੀਕੇ ਇਹ ਰਹੇ:
1. ਰਹਿਣ-ਸਹਿਣ ਵਿੱਚ ਫੇਰ-ਬਦਲ: ਸਰੀਰਕ ਗਤੀਵਿਧੀ ਨੂੰ ਵਧਾਓ, ਸਿਹਤਮੰਦ ਭੋਜਨ ਖਾਓ ਅਤੇ ਵੈਲਨੈੱਸ ਕੋਚਿੰਗ, ਮਾਨਸਿਕ ਸਿਹਤ ਸਹਿਯੋਗ ਅਤੇ ਹੋਰ ਬਹੁਤ ਕੁਝ ਨਾਲ ਤਣਾਅ ਨੂੰ ਘਟਾਓ।
2. ਆਪਣੇ PCP ਕੋਲ ਜਾਓ: ਆਪਣੇ ਬਲੱਡ ਪ੍ਰੈਸ਼ਰ ਦੀ ਨਿਗਰਾਨੀ ਲਈ ਆਪਣੇ ਪ੍ਰਾਇਮਰੀ ਕੇਅਰ ਪ੍ਰੋਵਾਈਡਰ (PCP) ਭਾਵ ਮੁਢਲੀ ਦੇਖਭਾਲ ਪ੍ਰਦਾਤਾ ਨਾਲ ਨਿਯਮਤ ਜਾਂਚਾਂ ਵਾਸਤੇ ਸਮਾਂ ਤੈਅ ਕਰੋ। PCP ਮੁਲਾਕਾਤਾਂ ਲਈ $0 ਦਾ ਸਹਿ-ਭੁਗਤਾਨ ਹੁੰਦਾ ਹੈ।
3. ਦਵਾਈਆਂ: ਜੇ ਕੋਈ ਦਵਾਈ ਲਿਖ ਕੇ ਦਿੱਤੀ ਜਾਂਦੀ ਹੈ, ਤਾਂ ਕਿਫ਼ਾਇਤੀ ਦਵਾਈ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਅਸਰਦਾਰ ਢੰਗ ਨਾਲ ਨਿਯੰਤ੍ਰਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਜੀਵਨਸ਼ੈਲੀ ਵਿੱਚ ਤਬਦੀਲੀਆਂ ਤੋਂ ਇਲਾਵਾ, ਤੁਹਾਡਾ PCP ਹਾਈ ਬਲੱਡ ਪ੍ਰੈਸ਼ਰ ਲਈ ਇੱਕ ਇਲਾਜ ਯੋਜਨਾ ਬਣਾ ਸਕਦਾ ਹੈ। ਜੇ ਤੁਸੀਂ SEIU 775 Benefits Group ਦੀ ਸਿਹਤ ਸੰਭਾਲ ਕਵਰੇਜ 'ਤੇ ਹੋ, ਤਾਂ PCP ਮੁਲਾਕਾਤਾਂ ਲਈ ਲਾਗਤ $0 ਹੈ, ਅਤੇ ਇਨ-ਨੈੱਟਵਰਕ ਸਪਲਾਈਆਂ ਅਤੇ ਤਰਜੀਹੀ ਜੈਨਰਿਕ ਬ੍ਰਾਂਡ ਲਈ ਦਵਾਈ ਦੀ ਲਾਗਤ $0 ਹੈ। ਹੋਰ ਜਾਣੋ।
ਵਾਧੂ ਸਰੋਤ:
ਆਪਣੀ ਸਿਹਤ ਦੀ ਦੇਖਭਾਲ ਕਰਨਾ ਮਹੱਤਵਪੂਰਨ ਹੈ, ਖ਼ਾਸਕਰ ਜਦੋਂ ਤੁਸੀਂ ਦੂਜਿਆਂ ਦੀ ਦੇਖਭਾਲ ਕਰਨ ਲਈ ਜ਼ਿੰਮੇਵਾਰ ਹੁੰਦੇ ਹੋ। ਦੇਖਭਾਲਕਰਤਾ SEIU 775 Benefits Group ਹੈਲਥ ਪਲਾਨ 'ਤੇ ਉੱਚ-ਗੁਣਵੱਤਾ, ਕਿਫਾਇਤੀ ਸੰਭਾਲ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ, ਅਤੇ ਨਾਲ ਹੀ ਆਪਣੀ ਤੰਦਰੁਸਤੀ ਵਿੱਚ ਸੁਧਾਰ ਕਰਨ ਲਈ ਹੋਰ ਬੋਨਸ ਲਾਭ ਵੀ ਪ੍ਰਾਪਤ ਕਰ ਸਕਦੇ ਹਨ:


