- Learning
ਇਸ ਸਾਲ ਜਾਰੀ ਕੀਤੇ ਗਏ ਨਵੇਂ ਆਨਲਾਈਨ CEs ਨੂੰ ਦੇਖੋ
ਹਰ ਸਾਲ, ਨਵੇਂ ਲਗਾਤਾਰ ਸਿੱਖਿਆ (CE) ਕੋਰਸਾਂ ਨੂੰ ਕਈ ਤਰ੍ਹਾਂ ਦੀਆਂ ਦੇਖਭਾਲ ਕਰਨ ਅਤੇ ਗਾਹਕਾਂ ਦੀਆਂ ਲੋੜਾਂ ਨਾਲ ਸੰਬੰਧਿਤ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਲਈ ਵਿਕਸਿਤ ਕੀਤਾ ਜਾਂਦਾ ਹੈ। ਇਹ ਦੇਖਣ ਦਾ ਵਧੀਆ ਮੌਕਾ ਹੈ ਕਿ ਕੀ ਕੋਈ ਨਵੀਆਂ ਪੇਸ਼ਕਸ਼ਾਂ ਹਨ ਜੋ ਤੁਹਾਡੀ ਦੇਖਭਾਲ ਜਾਂ ਤੁਹਾਡੇ ਜੀਵਨ ਵਿੱਚ ਕੋਈ ਫ਼ਰਕ ਲਿਆ ਸਕਦੀਆਂ ਹਨ।
ਇਸ ਸਾਲ ਅਜਿਹੇ ਕੋਰਸ ਹਨ ਜੋ ਕਾਰਜ ਸਥਾਨ 'ਤੇ ਤੁਹਾਡੀ ਜਾਂ ਤੁਹਾਡੇ ਗਾਹਕ ਦੀ ਸੁਰੱਖਿਆ ਕਰਨ, ਉਨ੍ਹਾਂ ਗਾਹਕਾਂ ਨਾਲ ਗੱਲਬਾਤ ਕਰਨ ਜੋ ਗੈਰ-ਮੌਖਿਕ ਹਨ ਜਾਂ ਜਿਨ੍ਹਾਂ ਨੂੰ ਡਿਮੈਂਸ਼ੀਆ ਹੈ, ਅਤੇ LGBTQ+ ਗਾਹਕਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਵਿੱਚ ਸਹਾਇਤਾ ਸਕਦੇ ਹਨ।
2024 ਵਿੱਚ ਜਾਰੀ ਕੀਤੇ ਆਨਲਾਈਨ CEs ਬਾਰੇ ਹੋਰ ਜਾਣੋ ਅਤੇ ਦੇਖੋ ਕਿ ਕੀ ਉਹ ਤੁਹਾਡੇ ਲਈ ਸਹੀ ਵੀ ਹਨ। ਇਹ ਕੋਰਸ ਅੰਗਰੇਜ਼ੀ, ਚੀਨੀ, ਕੋਰੀਅਨ, ਰੂਸੀ, ਸੋਮਾਲੀ, ਸਪੈਨਿਸ਼, ਵੀਅਤਨਾਮੀ ਅਤੇ ਯੂਕਰੇਨੀ ਵਿੱਚ ਉਪਲਬਧ ਹਨ।
ਇੱਥੇ ਜਾਓ ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center) ਤਾਂ ਜੋ ਤੁਸੀਂ ਅੱਜ ਹੀ ਆਨਲਾਈਨ CE ਕੋਰਸਾਂ ਵਿੱਚ ਦਾਖਲਾ ਲੈ ਸਕੋ ਜੋ ਤੁਹਾਡੀ ਦੇਖਭਾਲ ਕਰਨ ਦੇ ਹੁਨਰ ਨੂੰ ਮਜ਼ਬੂਤ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਨ!

3 ਘੰਟੇ
ਗੈਰ-ਮੌਖਿਕ ਤੌਰ 'ਤੇ ਸੰਚਾਰ ਕਰਨ ਵਾਲੇ ਗਾਹਕ ਦੀ ਦੇਖਭਾਲ ਕਰਨਾ
ਗੈਰ-ਮੌਖਿਕ ਤੌਰ 'ਤੇ ਸੰਚਾਰ ਕਰਨ ਵਾਲੇ ਗਾਹਕ ਵਿਲੱਖਣ ਚੁਣੌਤੀਆਂ ਪੇਸ਼ ਕਰ ਸਕਦੇ ਹਨ। ਜਾਣੋ ਕਿ ਗੈਰ-ਮੌਖਿਕ ਗਾਹਕ ਦਾ ਸਹਿਯੋਗ ਕਰਨ ਲਈ ਦੇਖਭਾਲ ਤਕਨੀਕਾਂ ਨੂੰ ਕਿਵੇਂ ਵਿਵਸਥਿਤ ਕਰਨਾ ਹੈ।

1 ਘੰਟਾ
ਘਰ ਵਿੱਚ ਦੁਰਘਟਨਾਵਾਂ ਨੂੰ ਰੋਕਣਾ
ਗਾਹਕਾਂ ਨੂੰ ਉਨ੍ਹਾਂ ਦੇ ਘਰ ਵਿੱਚ ਦੁਰਘਟਨਾ ਤੋਂ ਬਚਾਉਣ ਵਿੱਚ ਸਹਾਇਤਾ ਕਰੋ। ਘਰ ਵਿੱਚ ਡਿੱਗਣ, ਜਲਣ, ਜ਼ਹਿਰ ਖਾਣ, ਜਾਂ ਹੋਰ ਦੁਰਘਟਨਾਵਾਂ ਨੂੰ ਰੋਕਣ ਦੇ ਤਰੀਕਿਆਂ ਨੂੰ ਸਿੱਖੋ।

2 ਘੰਟੇ
ਡਿਮੇਨਸ਼ੀਆ ਵਾਲੇ ਗਾਹਕਾਂ ਨਾਲ ਸੰਚਾਰ ਕਰਨਾ
ਡਿਮੇਨਸ਼ੀਆ ਵਾਲੇ ਗਾਹਕਾਂ ਦੀ ਦੇਖਭਾਲ ਕਰਨਾ ਵਿਲੱਖਣ ਚੁਣੌਤੀਆਂ ਆ ਸਕਦੀਆਂ ਹਨ। ਸਹੀ ਸੰਚਾਰ ਤਕਨੀਕਾਂ ਨੂੰ ਵਰਤਣ ਨਾਲ ਤੁਹਾਨੂੰ ਪ੍ਰਭਾਵਸ਼ਾਲੀ ਅਤੇ ਆਦਰ ਸਹਿਤ ਜਵਾਬ ਦੇਣ ਵਿੱਚ ਸਹਾਇਤਾ ਮਿਲ ਸਕਦੀ ਹੈ।

1 ਘੰਟਾ
LGBTQ+ ਗਾਹਕਾਂ ਦੀ ਦੇਖਭਾਲ ਲਈ ਜਾਣ-ਪਛਾਣ
ਜਾਣੋ ਕਿ LGBTQ+ ਗਾਹਕਾਂ ਦੀਆਂ ਦੇਖਭਾਲ ਦੀਆਂ ਲੋੜਾਂ ਦੀ ਪੂਰਤੀ ਅਤੇ ਇਹਨਾਂ ਗਾਹਕਾਂ ਨੂੰ ਭਰੋਸੇਮੰਦ ਦੇਖਭਾਲ ਕਿਵੇਂ ਪ੍ਰਦਾਨ ਕਰਨੀ ਹੈ।

2 ਘੰਟੇ
ਕਾਰਜ ਸਥਾਨ ’ਤੇ
ਸੱਟਾਂ ਲੱਗਣਾ
ਜਾਣੋ ਕਿ ਕਾਰਜ ਸਥਾਨ ’ਤੇ ਲੱਗਣ ਵਾਲੀਆਂ ਸੱਟਾਂ ਨੂੰ ਕਿਵੇਂ ਪਛਾਣਨਾ ਹੈ ਅਤੇ ਉਹਨਾਂ ਨੂੰ ਹੱਲ ਕਰਨ ਦਾ ਕੀ ਮਹੱਤਵ ਹੈ, ਕਾਰਜ ਸਥਾਨ ਦੀਆਂ ਆਮ ਸੱਟਾਂ ਦਾ ਫਸਟ ਏਡ ਇਲਾਜ ਅਤੇ ਕਾਰਜ ਸਥਾਨ ਦੀਆਂ ਸੱਟਾਂ ਦੀ ਰਿਪੋਰਟ ਕਰਨ ਬਾਰੇ ਵੀ ਜਾਣੋ।
ਕੀ ਸਹਾਇਤਾ ਦੀ ਲੋੜ ਹੈ?
- ਦੇਖੋ ਕੇਅਰਗਿਵਰ ਲਰਨਿੰਗ ਸੈਂਟਰ ਗਾਇਡ ਤਾਂ ਜੋ ਲੌਗ ਇਨ ਕਰਨ ਅਤੇ ਆਪਣੀ ਸਿਖਲਾਈ ਨੂੰ ਕਿਵੇਂ ਪੂਰਾ ਕਰਨਾ ਹੈ ਇਸ ਬਾਰੇ ਹੋਰ ਜਾਣ ਸਕੋ।
- ਸਿਖਲਾਈ ਅਤੇ ਭਾਸ਼ਾ ਵਿੱਚ ਸਹਾਇਤਾ ਪ੍ਰਾਪਤ ਕਰਨ ਲਈ ਮੈਂਬਰ ਰਿਸੋਰਸ ਸੈਂਟਰ (MRC) ’ਤੇ ਸੰਪਰਕ ਕਰੋ।
- ਜੇਕਰ ਤੁਹਾਡੀ CE ਦੀ ਲੋੜ, ਭੁਗਤਾਨ ਜਾਂ ਅੰਤਮ ਤਾਰੀਖ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਆਪਣੇ ਰੁਜ਼ਗਾਰਪ੍ਰਦਾਤਾ ਨਾਲ ਸੰਪਰਕ ਕਰੋ।
ਸਾਂਝਾ ਕਰੋ:

Continuing Education (ਨਿਰੰਤਰ ਸਿੱਖਿਆ) ਦੇ ਭਵਿੱਖ ਨੂੰ ਆਕਾਰ ਦਿਓ
CE ਵਰਕਸ਼ਾਪ ਦੀ ਪ੍ਰੈਜ਼ੈਂਟੇਸ਼ਨ ਡਾਊਨਲੋਡ ਕਰੋ ਅਤੇ ਦੱਸੋ ਕਿ ਤੁਸੀਂ ਭਵਿੱਖ ਵਿੱਚ Continuing Education (ਨਿਰੰਤਰ ਸਿੱਖਿਆ) ਦੇ ਕਿਹੜੇ-ਕਿਹੜੇ ਵਿਸ਼ੇ ਵੇਖਣਾ ਚਾਹੁੰਦੇ ਹੋ।

ਕ੍ਰੈਡਿਟ ਸਕੋਰ ਅਸਾਨ ਭਾਸ਼ਾ ਵਿੱਚ
ਇਹ ਪਤਾ ਲਗਾਓ ਕਿ ਕ੍ਰੈਡਿਟ ਸਕੋਰ ਕਿਵੇਂ ਕੰਮ ਕਰਦਾ ਹੈ ਅਤੇ ਇਹ ਕਿਉਂ ਮਾਇਨੇ ਰੱਖਦਾ ਹੈ। ਭੁਗਤਾਨ ਦਾ ਰਿਕਾਰਡ ਅਤੇ ਕ੍ਰੈਡਿਟ ਦੀ ਵਰਤੋਂ ਵਰਗੀਆਂ ਮੁੱਖ ਗੱਲਾਂ ਬਾਰੇ ਜਾਣੋ ਅਤੇ ਆਪਣੇ ਸਕੋਰ ਨੂੰ ਸੁਧਾਰਨ ਲਈ ਅਮਲੀ ਕਦਮ ਚੁੱਕੋ।

ਦੇਖਭਾਲਕਰਤਾ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਤੋਂ ਕਿਵੇਂ ਫ਼ਾਇਦਾ ਚੁੱਕ ਸਕਦੇ ਹਨ
ਇਹ ਦੇਖੋ ਕਿ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਕਿਸ ਤਰ੍ਹਾਂ ਐਂਪਲੌਇਅਰ ਦੁਆਰਾ ਦਿੱਤੇ ਪੈਸੇ ਦੇ ਯੋਗਦਾਨ ਰਾਹੀਂ ਅਸਲ ਬਚਤ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਤੁਹਾਡੀ ਤਨਖਾਹ ਵਿੱਚੋਂ ਕੋਈ ਪੈਸਾ ਨਹੀਂ ਕੱਟਿਆ ਜਾਂਦਾ ਅਤੇ ਤੁਹਾਡਾ ਖਾਤਾ, ਤੁਹਾਡੇ ਦੁਆਰਾ ਕੰਮ ਕੀਤੇ ਹਰ ਯੋਗ ਘੰਟੇ ਨਾਲ ਵਧਦਾ ਹੈ।

2025 ਦਾ ਇਨ-ਪਰਸਨ ਕਲਾਸਾਂ ਦਾ ਪੂਰਾ CE ਪ੍ਰੋਗਰਾਮ ਹੁਣ ਉਪਲਬਧ ਹੈ
2025 ਦੀਆਂ ਸਾਰੀਆਂ ਇਨ-ਪਰਸਨ ਹੋਣ ਵਾਲੀਆਂ CE ਕਲਾਸਾਂ ਲਈ ਦਾਖਲਾ ਹੁਣ ਉਪਲਬਧ ਹੈ। ਵਿਹਾਰਕ ਟ੍ਰੇਨਿੰਗ, ਇੰਸਟ੍ਰਕਟਰ ਤੋਂ ਤੁਰੰਤ ਸਹਾਇਤਾ ਅਤੇ ਸਾਥੀਆਂ ਨਾਲ ਜੁੜਨ ਦਾ ਮੌਕਾ ਪ੍ਰਾਪਤ ਕਰੋ। HCAs ਜਾਂ VA ਦੇ ਪਤੀ-ਪਤਨੀ/ਘਰੇਲੂ ਸਾਥੀਆਂ ਲਈ ਉਪਲਬਧ ਹੈ।

Carina ਨਾਲ ਕੇਅਰਗਿਵਿੰਗ ਨੌਕਰੀਆਂ ਹੋਈਆਂ ਅਸਾਨ
Carina ਦੇ ਅਸਾਨ, ਤੇਜ਼ ਅਤੇ ਸੁਰੱਖਿਅਤ ਜੌਬ-ਮੈਚਿੰਗ ਪਲੇਟਫ਼ਾਰਮ ਨਾਲ ਅਜਿਹੀਆਂ ਕੇਅਰਗਿਵਿੰਗ ਨੌਕਰੀਆਂ ਲੱਭੋ ਜੋ ਤੁਹਾਡੇ ਹੁਨਰਾਂ, ਲੋੜਾਂ ਅਤੇ ਲੋਕੇਸ਼ਨ ਨਾਲ ਮੇਲ ਖਾਂਦੀਆਂ ਹੋਣ।

A Simple Guide to Budgeting
Managing your money doesn’t have to be overwhelming. A budget is a simple way to track your income, control your spending, and make the most of your money.



