ਕੋਰਸ ਕੈਟਾਲਾਗ
ਆਪਣੇ ਕੋਰਸ ਦੇ ਪਾਠਕ੍ਰਮ, ਕੋਰਸ ਦੇ ਵਿਕਲਪਾਂ, ਅਤੇ ਸਹਾਇਤਾ ਲਈ ਕਿੱਥੇ ਜਾਣਾ ਹੈ, ਇਸ ਬਾਰੇ ਜਾਣਕਾਰੀ ਲਓ।
ਹੇਠਾਂ ਅੰਗ੍ਰੇਜ਼ੀ ਵਿੱਚ ਪੂਰੇ ਕੋਰਸ ਕੈਟਾਲਾਗ ਦੀ PDF ਡਾਊਨਲੋਡ ਕਰੋ ਜਾਂ ਇਸ ਪੇਜ 'ਤੇ ਆਪਣੀ ਪਸੰਦ ਦੀ ਭਾਸ਼ਾ ਵਿੱਚ ਜਾਣਕਾਰੀ ਦੇਖਣ ਲਈ ਉੱਪਰ ਦਿੱਤੇ ਭਾਸ਼ਾ ਚੁਣਨ ਵਾਲੇ ਵਿਕਲਪ ਦੀ ਵਰਤੋਂ ਕਰੋ।
ਸਫ਼ਲ ਹੋਣ ਵਿੱਚ ਤੁਹਾਡੀ ਮਦਦ ਲਈ ਸਹਿਯੋਗ
ਤੁਸੀਂ ਉਪਲਬਧ ਹੋਣ 'ਤੇ ਆਪਣੀ ਪਸੰਦੀਦਾ ਭਾਸ਼ਾ ਵਿੱਚ ਕੋਰਸ ਕਰ ਸਕਦੇ ਹੋ ਜਾਂ ਇੱਕ ਮੁਫ਼ਤ ਦੁਭਾਸ਼ੀਏ ਲਈ ਬੇਨਤੀ ਕਰ ਸਕਦੇ ਹੋ। ਹੇਠਾਂ ਆਪਣੀਆਂ ਟ੍ਰੇਨਿੰਗ ਲੋੜਾਂ ਦੇ ਅਧਾਰ 'ਤੇ ਆਪਣੇ ਵਿਕਲਪਾਂ ਬਾਰੇ ਜਾਣੋ।
Member Resource Center (ਮੈਂਬਰ ਰਿਸੋਰਸ ਸੈਂਟਰ) ਭਾਸ਼ਾ ਵਿੱਚ ਸਹਾਇਤਾ ਪ੍ਰਾਪਤ ਕਰਨ, ਆਪਣੀ ਭਾਸ਼ਾ ਵਿੱਚ ਕੋਰਸ ਲੱਭਣ, ਇੱਕ ਦੁਭਾਸ਼ੀਏ ਦੀ ਬੇਨਤੀ ਕਰਨ ਅਤੇ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਆਪਣੀਆਂ ਭਾਸ਼ਾ ਸਬੰਧੀ ਤਰਜੀਹਾਂ ਨੂੰ ਬਦਲਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਸਥਿਤੀ ਗਿਆਨ ਅਤੇ ਸੁਰੱਖਿਆ
ਤੁਹਾਡੇ ਦੁਆਰਾ ਇੱਕ ਦੇਖਭਾਲਕਰਤਾ ਵਜੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਟ੍ਰੇਨਿੰਗ ਪੂਰੀ ਕੀਤੀ ਜਾਂਦੀ ਹੈ। ਤੁਸੀਂ ਦੇਖਭਾਲ ਕਰਨ ਦੇ ਬੁਨਿਆਦੀ ਸਿਧਾਂਤਾਂ, ਐਮਰਜੈਂਸੀ ਸਥਿਤੀਆਂ ਲਈ ਤਿਆਰੀ ਅਤੇ ਹੋਰ ਬਹੁਤ ਕੁਝ ਸਿੱਖੋਗੇ।
ਸਾਰੇ ਦੇਖਭਾਲਕਰਤਾਵਾਂ ਲਈ ਜ਼ਰੂਰੀ: ਇਸਤੋਂ ਪਹਿਲਾਂ ਕਿ ਤੁਸੀਂ ਦੇਖਭਾਲ ਕਰਨੀ ਸ਼ੁਰੂ ਕਰੋ, ਤੁਹਾਡਾ ਪਹਿਲਾ ਕਦਮ ਹੈ ਸਥਿਤੀ ਗਿਆਨ ਅਤੇ ਸੁਰੱਖਿਆ ਸਬੰਧੀ ਟ੍ਰੇਨਿੰਗ ਲੈਣਾ।
ਭਾਸ਼ਾਵਾਂ: ਅੰਗ੍ਰੇਜ਼ੀ, ਅਮਹਾਰਿਕ, ਅਰਬੀ, ਚੀਨੀ, ਖਮੇਰ, ਕੋਰੀਆਈ, ਨੇਪਾਲੀ, ਪੰਜਾਬੀ, ਰੂਸੀ, ਸੋਮਾਲੀ, ਸਪੈਨਿਸ਼, ਤਾਗਾਲੋਗ, ਟਿਗ੍ਰਿਨਿਆ, ਯੂਕ੍ਰੇਨੀ, ਵੀਅਤਨਾਮੀ।
ਪੂਰਵ-ਮੁਲਾਂਕਣ
ਮਾਡਿਊਲ 1: ਦੇਖਭਾਲਕਰਤਾ ਦੀ ਭੂਮਿਕਾ
- ਪਾਠ 1: ਗਾਹਕ ਅਤੇ ਦੇਖਭਾਲਕਰਤਾ
- ਪਾਠ 2: ਇੱਕ ਦੇਖਭਾਲਕਰਤਾ ਵਜੋਂ ਪੇਸ਼ੇਵਰਤਾ
- ਪਾਠ 3: ਨਿਰੀਖਣ ਅਤੇ ਰਿਪੋਰਟਿੰਗ
- ਪਾਠ 4: ਸੰਚਾਰ ਦੇ ਸਭ ਤੋਂ ਵਧੀਆ ਵਿਹਾਰ
ਮਾਡਿਊਲ 2: ਗਾਹਕ ਦੇ ਅਧਿਕਾਰ ਅਤੇ ਸਨਮਾਨ
- ਪਾਠ 1: ਦੇਖਭਾਲ ਯੋਜਨਾ
- ਪਾਠ 2: ਦੇਖਭਾਲ ਦੇ ਨਿਯਮ
- ਪਾਠ 3: ਗਾਹਕ ਦੀ ਗੁਪਤਤਾ
- ਪਾਠ 4: ਦੁਰਵਿਹਾਰ, ਅਣਗਹਿਲੀ, ਅਤੇ ਸ਼ੋਸ਼ਣ
ਮਾਡਿਊਲ 3: ਦੁਰਘਟਨਾ ਦੀ ਰੋਕਥਾਮ
- ਪਾਠ 1: ਹਾਦਸਿਆਂ ਅਤੇ ਸੱਟਾਂ ਦੀ ਰੋਕਥਾਮ ਲਈ ਸੁਰੱਖਿਆ ਵਿਹਾਰ
- ਪਾਠ 2: ਘਰ ਵਿੱਚ ਸੁਰੱਖਿਆ ਸਬੰਧੀ ਖਤਰੇ
- ਪਾਠ 3: ਡਿੱਗਣ ਦੀ ਰੋਕਥਾਮ ਅਤੇ ਦੇਖਭਾਲ
ਮਾਡਿਊਲ 4: ਇਨਫ਼ੈਕਸ਼ਨ ਕੰਟ੍ਰੋਲ ਅਤੇ ਖੂਨ ਵਿਚਲੇ ਜਰਾਸੀਮ
- ਪਾਠ 1: ਸਟੈਂਡਰਡ ਸਾਵਧਾਨੀਆਂ
- ਪਾਠ 2: ਹੱਥ ਧੋਣਾ ਅਤੇ ਦਸਤਾਨੇ ਪਾਉਣਾ
- ਪਾਠ 3: ਖੂਨ ਵਿਚਲੇ ਜਰਾਸੀਮਾਂ ਨਾਲ ਸੰਪਰਕ
ਮਾਡਿਊਲ 5: ਐਮਰਜੈਂਸੀ ਪ੍ਰਤੀਕਿਰਿਆ
- ਪਾਠ 1: ਡਾਕਟਰੀ ਐਮਰਜੈਂਸੀਆਂ
- ਪਾਠ 2: ਘਰੇਲੂ ਅੱਗਾਂ ਅਤੇ ਹੋਰ ਐਮਰਜੈਂਸੀ ਸਥਿਤੀਆਂ
ਮੁਲਾਂਕਣ ਤੋਂ ਬਾਅਦ
Basic Training (ਮੁੱਢਲੀ ਟ੍ਰੇਨਿੰਗ)
Basic Training (ਮੁੱਢਲੀ ਟ੍ਰੇਨਿੰਗ) ਤੁਹਾਨੂੰ ਇਸ ਅਧਾਰ 'ਤੇ ਵਿਸ਼ੇਸ਼ ਟ੍ਰੇਨਿੰਗ ਦਿੰਦੀ ਹੈ ਕਿ ਤੁਸੀਂ ਕਿਸ ਪ੍ਰਕਾਰ ਦੇ ਦੇਖਭਾਲਕਰਤਾ ਹੋ ਅਤੇ ਵਿਆਪਕ ਅਤੇ ਵਧੀਆ ਕੁਆਲਿਟੀ ਦੀ ਦੇਖਭਾਲ ਦੇਣ ਵਿੱਚ ਤੁਹਾਡੀ ਮਦਦ ਕਰਦੀ ਹੈ।
ਤੁਸੀਂ ਆਪਣੀ ਪ੍ਰੋਵਾਈਡਰ ਦੀ ਕਿਸਮ ਦੁਆਰਾ ਆਪਣੀ Basic Training (ਮੁੱਢਲੀ ਟ੍ਰੇਨਿੰਗ) ਦੀ ਲੋੜ ਬਾਰੇ ਪਤਾ ਲਗਾਉਣ ਵਾਸਤੇ ਚਾਰਟ ਦੀ ਵਰਤੋਂ ਕਰ ਸਕਦੇ ਹੋ ਅਤੇ ਹੇਠਾਂ ਸਕ੍ਰੋਲ ਕਰਕੇ ਆਪਣੀ ਭਾਸ਼ਾ ਵਿੱਚ Basic Training (ਮੁੱਢਲੀ ਟ੍ਰੇਨਿੰਗ) ਲਈ ਆਪਣੇ ਵਿਕਲਪ ਅਤੇ ਕੋਰਸ ਦੇ ਵੇਰਵੇ ਦੇਖ ਸਕਦੇ ਹੋ।
ਪ੍ਰੋਵਾਈਡਰ ਦੀ ਕਿਸਮ | ਟ੍ਰੇਨਿੰਗ ਦੀ ਲੋੜ |
|---|---|
ਸਟੈਂਡਰਡ ਘਰੇਲੂ ਦੇਖਭਾਲ ਸਹਾਇਕ (HCA) ਉਹ ਦੇਖਭਾਲਕਰਤਾ ਜੋ ਗਾਹਕਾਂ ਦੀ ਪਾਰਟ-ਟਾਈਮ ਜਾਂ ਫੁੱਲ-ਟਾਈਮ ਦੇਖਭਾਲ ਕਰਦੇ ਹਨ। | Basic Training (ਮੁੱਢਲੀ ਟ੍ਰੇਨਿੰਗ) 70 |
ਅਡਲਟ ਚਾਈਲਡ ਪ੍ਰੋਵਾਈਡਰ ਉਹ ਦੇਖਭਾਲਕਰਤਾ ਜੋ ਵਿਆਹ ਜਾਂ ਡੋਮੈਸਟਿਕ ਪਾਰਟਨਰਸ਼ਿਪ ਦੁਆਰਾ ਰਿਸ਼ਤੇਦਾਰੀ ਵਿੱਚ ਹੋਣ ‘ਤੇ ਮਾਤਾ-ਪਿਤਾ ਦੀ ਦੇਖਭਾਲ ਕਰਦੇ ਹਨ। ਇਹਨਾਂ ਵਿੱਚ ਉਹ ਪਤੀ-ਪਤਨੀ ਜਾਂ ਡੋਮੈਸਟਿਕ ਪਾਰਟਨਰ ਵੀ ਸ਼ਾਮਲ ਹੁੰਦੇ ਹਨ ਜੋ ਵੈਟਰਨਜ਼ ਅਫ਼ੇਅਰਜ਼ ਹੋਮਕੇਅਰ ਪ੍ਰੋਗਰਾਮ ਦੇ ਜ਼ਰੀਏ ਪਤੀ ਜਾਂ ਪਤਨੀ/ਪਾਰਟਨਰ ਦੀ ਸੇਵਾ ਕਰਦੇ ਹਨ। | Basic Training (ਮੁੱਢਲੀ ਟ੍ਰੇਨਿੰਗ) 30 |
ਲਿਮਿਟਿਡ ਸਰਵਿਸ ਪ੍ਰੋਵਾਈਡਰ ਉਹ ਦੇਖਭਾਲਕਰਤਾ ਜੋ ਮਹੀਨੇ ਵਿੱਚ 20 ਤੋਂ ਘੱਟ ਘੰਟਿਆਂ ਲਈ ਕੰਮ ਕਰਦੇ ਹਨ। | |
ਫ਼ੈਮਿਲੀ ਪ੍ਰੋਵਾਈਡਰ ਉਹ ਦੇਖਭਾਲਕਰਤਾ ਜੋ ਸਿਰਫ਼ ਕਿਸੇ ਬੱਚੇ, ਭੈਣ-ਭਰਾ, ਆਂਟੀ, ਅੰਕਲ, ਭਤੀਜੀ/ਭਣੇਵੀਂ, ਭਤੀਜੇ/ਭਣੇਵੇਂ, ਚਚੇਰੇ ਭਰਾ, ਪੋਤੇ-ਪੋਤੀ/ਦੋਹਤੇ-ਦੋਹਤੀ ਜਾਂ ਦਾਦਾ-ਦਾਦੀ/ਨਾਨਾ-ਨਾਨੀ ਦੀ ਦੇਖਭਾਲ ਕਰਦੇ ਹਨ, ਜਿਹਨਾਂ ਵਿੱਚ ਵਿਆਹ ਜਾਂ ਡੋਮੈਸਟਿਕ ਪਾਰਟਨਰਸ਼ਿਪ ਵਾਲੇ ਰਿਸ਼ਤੇ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਉਹ ਦੇਖਭਾਲਕਰਤਾ ਸ਼ਾਮਲ ਹਨ ਜਿਨ੍ਹਾਂ ਨੂੰ ਪਹਿਲਾਂ ਮਾਪੇ ਵਿਅਕਤੀਗਤ ਪ੍ਰੋਵਾਈਡਰ (ਗੈਰ-DDA) ਕਿਹਾ ਜਾਂਦਾ ਸੀ। | |
ਰੈਸਪਿਟ ਪ੍ਰੋਵਾਈਡਰ ਉਹ ਦੇਖਭਾਲਕਰਤਾ ਜੋ ਕਿਸੇ ਹੋਰ ਦੇਖਭਾਲ ਕਰਨ ਵਾਲੇ ਦੇ ਗਾਹਕਾਂ ਜਾਂ ਪਰਿਵਾਰ ਦੇ ਜੀਆਂ ਦੀ ਥੋੜ੍ਹੇ ਸਮੇਂ ਲਈ ਦੇਖਭਾਲ ਕਰਦੇ ਹਨ (ਪ੍ਰਤੀ ਸਾਲ 300 ਘੰਟਿਆਂ ਤੋਂ ਘੱਟ)। | Basic Training (ਮੁੱਢਲੀ ਟ੍ਰੇਨਿੰਗ) 9 |
ਮਾਪੇ ਵਜੋਂ ਵਿਅਕਤੀਗਤ ਪ੍ਰੋਵਾਈਡਰ (DDA) ਉਹ ਮਾਪੇ ਜੋ ਆਪਣੇ ਕਿਸੇ ਵਿਕਾਸ ਪੱਖੋਂ ਅਪਾਹਜ ਬੱਚੇ ਦੀ ਦੇਖਭਾਲ ਕਰਦੇ ਹਨ। | Basic Training (ਮੁੱਢਲੀ ਟ੍ਰੇਨਿੰਗ) 7 |
Basic Training (ਮੁੱਢਲੀ ਟ੍ਰੇਨਿੰਗ) 70
ਹਾਲਾਂਕਿ Basic Training (ਮੁੱਢਲੀ ਟ੍ਰੇਨਿੰਗ) 70 (BT70) ਦੇ 2 ਸੰਸਕਰਣ ਹਨ, ਪਰ ਭਾਸ਼ਾ ਵਿੱਚ ਸਹਿਯੋਗ ਲਈ BT70v3 ਸੰਸਕਰਣ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਭਾਸ਼ਾਵਾਂ: ਅੰਗ੍ਰੇਜ਼ੀ, ਅਰਬੀ, ਅਮਹਾਰਿਕ, ਚੀਨੀ, ਕੋਰੀਆਈ, ਰੂਸੀ, ਸਪੈਨਿਸ਼, ਸੋਮਾਲੀ, ਯੂਕ੍ਰੇਨੀ ਅਤੇ ਵੀਅਤਨਾਮੀ।
ਕੋਰਸ ਸਮੱਗਰੀ ਖਮੇਰ, ਤਾਗਾਲੋਗ, ਯੂਕ੍ਰੇਨੀ, ਲਾਓਸ਼ੀਅਨ, ਸਮੋਅਨ, ਫ਼ਾਰਸੀ, ਨੇਪਾਲੀ ਜਾਂ ਪੰਜਾਬੀ ਵਿੱਚ ਵੀ ਉਪਲਬਧ ਹੈ; ਕੋਰਸ ਦੀ ਵਿਆਖਿਆ ਵੀ ਉਪਲਬਧ ਹੈ।
ਦਿਨ 1 / ਵਿਅਕਤੀਗਤ ਰੂਪ ਵਿੱਚ
- ਮਾਡਿਊਲ 1: ਹੋਮ ਕੇਅਰ ਅਤੇ ਖਪਤਕਾਰ ਅਧਿਕਾਰਾਂ ਨਾਲ ਜਾਣ-ਪਛਾਣ (ਭਾਗ 1)
- 3.5 ਘੰਟੇ
ਦਿਨ 2 / ਵੈਬਿਨਾਰ
- ਮਾਡਿਊਲ 2: ਖਪਤਕਾਰ ਅਧਿਕਾਰ (ਭਾਗ 2), ਦੇਖਭਾਲ ਟੀਮ ਅਤੇ ਦੇਖਭਾਲ ਯੋਜਨਾ
- 3.5 ਘੰਟੇ
ਦਿਨ 3 / ਵੈਬਿਨਾਰ
- ਮਾਡਿਊਲ 3: ਸੰਚਾਰ ਅਤੇ ਸਮੱਸਿਆ ਦਾ ਹੱਲ
- 3.5 ਘੰਟੇ
ਦਿਨ 4 / ਵੈਬਿਨਾਰ
- ਮਾਡਿਊਲ 4: ਇਨਫ਼ੈਕਸ਼ਨ ਕੰਟ੍ਰੋਲ
- 3.5 ਘੰਟੇ
ਦਿਨ 5 / ਵੈਬਿਨਾਰ
- ਮਾਡਿਊਲ 5: ਖੂਨ ਵਿਚਲੇ ਜਰਾਸੀਮ
- 3.5 ਘੰਟੇ
ਦਿਨ 6 / ਵੈਬਿਨਾਰ
- ਮਾਡਿਊਲ 6: ਮਨੁੱਖੀ ਵਿਕਾਸ ਅਤੇ ਬੁਢਾਪਾ ਅਤੇ ਸਰੀਰਕ ਹਿਲਜੁਲ ਦਾ ਸਹੀ ਤਰੀਕਾ
- 3.5 ਘੰਟੇ
ਦਿਨ 7 / ਵੈਬਿਨਾਰ
- ਮਾਡਿਊਲ 19: ਵਿਕਾਸਾਤਮਕ ਅਤੇ ਸਰੀਰਕ ਅਪਾਹਜਤਾਵਾਂ
- 3.5 ਘੰਟੇ
ਦਿਨ 8 / ਵੈਬਿਨਾਰ
- ਮਾਡਿਊਲ 20: ਡਿਮੈਂਸ਼ੀਆ ਅਤੇ ਵਿਵਹਾਰਕ ਸਿਹਤ
- 3.5 ਘੰਟੇ
ਦਿਨ 9 / ਵਿਅਕਤੀਗਤ ਰੂਪ ਵਿੱਚ
-
ਮਾਡਿਊਲ 7: ਰੋਜ਼ਮਰ੍ਹਾ ਦੇ ਜੀਵਨ ਦੀਆਂ ਗਤੀਵਿਧੀਆਂ: ਤੁਰਨ-ਫਿਰਨ ਲਈ ਅਤੇ ਸਹਾਇਕ ਡਿਵਾਈਸਾਂ (ਭਾਗ 1)
-
ਮਾਡਿਊਲ 8: ਰੋਜ਼ਮਰ੍ਹਾ ਦੇ ਜੀਵਨ ਦੀਆਂ ਗਤੀਵਿਧੀਆਂ: ਤੁਰਨ-ਫਿਰਨ ਲਈ ਅਤੇ ਸਹਾਇਕ ਡਿਵਾਈਸਾਂ (ਭਾਗ 2)
- 7 ਘੰਟੇ
ਦਿਨ 10 / ਵਿਅਕਤੀਗਤ ਰੂਪ ਵਿੱਚ
-
ਮਾਡਿਊਲ 9: ਰੋਜ਼ਮਰ੍ਹਾ ਦੇ ਜੀਵਨ ਦੀਆਂ ਗਤੀਵਿਧੀਆਂ: ਅੰਤੜੀ ਅਤੇ ਮਸਾਨਾ
-
ਮਾਡਿਊਲ 10: ਰੋਜ਼ਮਰ੍ਹਾ ਦੇ ਜੀਵਨ ਦੀਆਂ ਗਤੀਵਿਧੀਆਂ: ਮੂੰਹ ਦੀ ਸਿਹਤ ਅਤੇ ਵਿਅਕਤੀਗਤ ਸਾਫ਼-ਸਫ਼ਾਈ
- 7 ਘੰਟੇ
ਦਿਨ 11 / ਵਿਅਕਤੀਗਤ ਰੂਪ ਵਿੱਚ
-
ਮਾਡਿਊਲ 11: ਰੋਜ਼ਮਰ੍ਹਾ ਦੇ ਜੀਵਨ ਦੀਆਂ ਗਤੀਵਿਧੀਆਂ: ਚਮੜੀ ਅਤੇ ਕਪੜੇ ਪਹਿਨਣਾ (ਭਾਗ 1)
-
ਮਾਡਿਊਲ 12: ਰੋਜ਼ਮਰ੍ਹਾ ਦੇ ਜੀਵਨ ਦੀਆਂ ਗਤੀਵਿਧੀਆਂ: ਚਮੜੀ ਅਤੇ ਕਪੜੇ ਪਹਿਨਣਾ (ਭਾਗ 2)
- 7 ਘੰਟੇ
ਦਿਨ 12 / ਵਿਅਕਤੀਗਤ ਰੂਪ ਵਿੱਚ
-
ਮਾਡਿਊਲ 13: ਰੋਜ਼ਮਰ੍ਹਾ ਦੇ ਜੀਵਨ ਦੀਆਂ ਗਤੀਵਿਧੀਆਂ: ਪੋਸ਼ਣ ਅਤੇ ਭੋਜਨ ਦੀ ਸੰਭਾਲ
-
ਮਾਡਿਊਲ 14: ਰੋਜ਼ਮਰ੍ਹਾ ਦੇ ਜੀਵਨ ਦੀਆਂ ਗਤੀਵਿਧੀਆਂ: ਦਵਾਈਆਂ – ਖਪਤਕਾਰ ਦੇ ਘਰ ਨੂੰ ਸੰਭਾਲਣਾ
- 7 ਘੰਟੇ
ਦਿਨ 13 / ਵਿਅਕਤੀਗਤ ਰੂਪ ਵਿੱਚ
-
ਮਾਡਿਊਲ 15: ਸੋਗ, ਨੁਕਸਾਨ ਅਤੇ ਸਵੈ-ਸੰਭਾਲ
-
ਮਾਡਿਊਲ 16: ਪ੍ਰੈਕਟਿਸ ਲਿਖਤੀ ਪ੍ਰੀਖਿਆ ਅਤੇ ਪ੍ਰੀਖਿਆ ਦੀ ਤਿਆਰੀ
- 7 ਘੰਟੇ
ਦਿਨ 14 / ਵਿਅਕਤੀਗਤ ਰੂਪ ਵਿੱਚ
-
ਮਾਡਿਊਲ 17: ਹੁਨਰਾਂ ਦੀ ਪ੍ਰੈਕਟਿਸ
-
ਮਾਡਿਊਲ 18: ਹੁਨਰਾਂ ਦੀ ਪ੍ਰੈਕਟਿਸ
- 7 ਘੰਟੇ
Basic Training (ਮੁੱਢਲੀ ਟ੍ਰੇਨਿੰਗ) 30
Basic Training (ਮੁੱਢਲੀ ਟ੍ਰੇਨਿੰਗ) 30 ਲਈ 7 ਘੰਟੇ ਦੇ ਮੁੱਖ ਕੋਰਸਾਂ, 3.5 ਘੰਟੇ ਦੀ ਸਕਿੱਲਜ਼ ਲੈਬ ਅਤੇ 20 ਘੰਟੇ ਦੇ ਇਲੈਕਟਿਵ (ਚੋਣਵੇਂ) ਕੋਰਸਾਂ ਦੀ ਲੋੜ ਹੁੰਦੀ ਹੈ। ਲਰਨਿੰਗ ਪਲਾਨ ਵਿੱਚ ਦਾਖਲਾ ਲੈਣ ਮਗਰੋਂ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਇਲੈਕਟਿਵ ਕੋਰਸਾਂ ਦੀ ਚੋਣ ਕੀਤੀ ਜਾ ਸਕਦੀ ਹੈ।
ਭਾਸ਼ਾਵਾਂ*: ਚੀਨੀ, ਅੰਗ੍ਰੇਜ਼ੀ, ਕੋਰੀਆਈ, ਰੂਸੀ, ਸਪੈਨਿਸ਼, ਵੀਅਤਨਾਮੀ
*ਜੇ Basic Training (ਮੁੱਢਲੀ ਟ੍ਰੇਨਿੰਗ) 30 ਤੁਹਾਡੀ ਪਸੰਦ ਦੀ ਭਾਸ਼ਾ ਵਿੱਚ ਉਪਲਬਧ ਨਹੀਂ ਹੈ, ਤਾਂ ਤੁਸੀਂ ਆਲਟਰਨੇਟਿਵ ਐਕਸਲਰੇਟਿਡ BT30 (ALT ABT) ਲਈ ਯੋਗ ਹੋ ਸਕਦੇ ਹੋ। ਵਧੇਰੇ ਜਾਣਕਾਰੀ ਲਈ Member Resource Center (ਮੈਂਬਰ ਰਿਸੋਰਸ ਸੈਂਟਰ) ਨਾਲ ਸੰਪਰਕ ਕਰੋ।
ਦਵਾਈਆਂ ਵਿੱਚ ਸਹਾਇਤਾ
ਆਨਲਾਈਨ / 2 ਕ੍ਰੈਡਿਟ ਘੰਟੇ
ਦਵਾਈਆਂ ਵਿੱਚ ਸਹਾਇਤਾ ਅਤੇ ਦਵਾਈ ਦੇਣ ਵਿਚਾਲੇ ਫਰਕ ਅਤੇ ਦਵਾਈਆਂ ਦੀ ਸਟੋਰੇਜ ਲਈ ਸਭ ਤੋਂ ਵਧੀਆ ਵਿਹਾਰਾਂ ਬਾਰੇ ਜਾਣੋ। ਤੁਸੀਂ ਇਹ ਸਿੱਖੋਗੇ ਕਿ ਪੰਜ ਅਧਿਕਾਰਾਂ ਨੂੰ ਕਿਵੇਂ ਲਾਗੂ ਕਰਨਾ ਹੈ ਅਤੇ ਜੇ ਕੋਈ ਗਾਹਕ ਦਵਾਈ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਕਿਵੇਂ ਪ੍ਰਤੀਕਿਰਿਆ ਕਰਨੀ ਹੈ। ਇਸ ਤੋਂ ਇਲਾਵਾ, ਤੁਸੀਂ ਇਹ ਸਿੱਖੋਗੇ ਕਿ ਦਵਾਈ ਨਾਲ ਸਬੰਧਤ ਚਿੰਤਾਵਾਂ ਜਾਂ ਗਲਤੀਆਂ ਦੀ ਸੂਚਨਾ ਕਿਵੇਂ ਦੇਣੀ ਹੈ।
ਇੱਕ ਵਿਅਕਤੀ-ਕੇਂਦ੍ਰਿਤ ਪਹੁੰਚ ਦੀ ਵਰਤੋਂ ਕਰਦਿਆਂ ਦੇਖਭਾਲ ਪ੍ਰਦਾਨ ਕਰਨਾ
ਆਨਲਾਈਨ/ 1 ਕ੍ਰੈਡਿਟ ਘੰਟਾ
ਇਹ ਸਿੱਖੋ ਕਿ ਇੱਕ ਖਪਤਕਾਰ/ਗਾਹਕ ਲਈ ਉਹਨਾਂ ਦੀ ਦੇਖਭਾਲ ਕਰਨ ਵਾਲੇ ਨੂੰ ਕੀ ਸੂਚਿਤ ਕਰਨਾ ਜ਼ਰੂਰੀ ਹੁੰਦਾ ਹੈ, ਇੱਕ-ਪੇਜ ਦਾ ਪ੍ਰੋਫ਼ਾਈਲ ਬਣਾਉਣ ਵਾਸਤੇ ਲੋੜੀਂਦੀ ਅਹਿਮ ਜਾਣਕਾਰੀ ਦੀ ਪਛਾਣ ਕਰੋ, ਅਤੇ ਖਪਤਕਾਰ/ਗਾਹਕ ਦੀ ਸਹਾਇਤਾ ਲਈ ਇੱਕ ਪੇਜ ਦੇ ਪ੍ਰੋਫ਼ਾਈਲ ਦੀ ਅਹਿਮੀਅਤ ਦਾ ਵਿਸ਼ਲੇਸ਼ਣ ਕਰੋ।
ਖਪਤਕਾਰ ਦੁਰਵਿਹਾਰ, ਅਣਗਹਿਲੀ ਅਤੇ ਵਿੱਤੀ ਸ਼ੋਸ਼ਣ ਨੂੰ ਪਛਾਣਨਾ ਅਤੇ ਇਸਦੀ ਸੂਚਨਾ ਦੇਣਾ
ਆਨਲਾਈਨ/ 1 ਕ੍ਰੈਡਿਟ ਘੰਟਾ
ਇਹ ਸਿੱਖੋ ਕਿ ਖਪਤਕਾਰ/ਗਾਹਕ ਦੁਰਵਿਹਾਰ, ਅਣਗਹਿਲੀ, ਅਤੇ ਵਿੱਤੀ ਸ਼ੋਸ਼ਣ ਦੀ ਪਛਾਣ ਕਿਵੇਂ ਕਰਨੀ ਹੈ ਅਤੇ ਸੂਚਨਾ ਕਿਵੇਂ ਦੇਣੀ ਹੈ।
ਸਟੈਂਡਰਡ ਸਾਵਧਾਨੀਆਂ
ਦੁਆਰਾ ਇਨਫ਼ੈਕਸ਼ਨ ਦੇ ਫੈਲਣ ਨੂੰ ਘਟਾਉਣਾਆਨਲਾਈਨ / 1 ਕ੍ਰੈਡਿਟ ਘੰਟਾ
ਇਸ ਕੋਰਸ ਵਿੱਚ ਇਨਫ਼ੈਕਸ਼ਨ ਦੇ ਜੋਖਮਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਉਪਕਰਣਾਂ ਨੂੰ ਸੁਰੱਖਿਅਤ ਢੰਗ ਨਾਲ ਸਾਫ਼ ਕਰਨ ਅਤੇ ਕੂੜੇ ਨਾਲ ਨਜਿੱਠਣ ਦੇ ਤਰੀਕੇ ਬਾਰੇ ਦੱਸਿਆ ਜਾਵੇਗਾ।
ਦੇਖਭਾਲਕਰਤਾ ਅਤੇ ਗਾਹਕ ਦਾ ਅਨੁਭਵ
ਆਨਲਾਈਨ / 1 ਕ੍ਰੈਡਿਟ ਘੰਟਾ
ਇਸ ਕੋਰਸ ਦਾ ਉਦੇਸ਼ ਹੋਮ ਕੇਅਰ ਵਰਕਰਾਂ ਨੂੰ ਇੱਕ ਦੇਖਭਾਲਕਰਤਾ ਵਜੋਂ ਉਹਨਾਂ ਦੀ ਭੂਮਿਕਾ ਬਾਰੇ ਵਧੇਰੇ ਜਾਣਕਾਰੀ ਦੇਣਾ ਹੈ।
ਮੁਢਲੀ ਡਾਕਟਰੀ ਸ਼ਬਦਾਵਲੀ ਨੂੰ ਸਮਝਣਾ
ਆਨਲਾਈਨ / 1 ਕ੍ਰੈਡਿਟ ਘੰਟਾ
ਇਹ ਕੋਰਸ ਡਾਕਟਰੀ ਸ਼ਬਦਾਵਲੀ ਵਿੱਚ ਵਰਤੇ ਜਾਣ ਵਾਲੇ ਆਮ ਸ਼ਬਦਾਂ ਦੇ ਹਿੱਸਿਆਂ ਦੀ ਵਿਆਖਿਆ ਕਰਦਾ ਹੈ। ਤੁਸੀਂ ਡਾਕਟਰੀ ਸ਼ਬਦਾਵਲੀ ਅਤੇ ਸ਼ਬਦਾਂ ਦੇ ਸੰਖੇਪ ਰੂਪਾਂ ਦਾ ਸਰਲ ਭਾਸ਼ਾ ਵਿੱਚ ਅਨੁਵਾਦ ਕਰਨ ਦੀ ਪ੍ਰੈਕਟਿਸ ਕਰੋਗੇ।
ਐਮਰਜੈਂਸੀ ਅਤੇ ਆਫ਼ਤ ਦੀ ਤਿਆਰੀ
ਆਨਲਾਈਨ / 1 ਕ੍ਰੈਡਿਟ ਘੰਟਾ
ਡਾਕਟਰੀ ਐਮਰਜੈਂਸੀਆਂ ਅਤੇ ਆਫ਼ਤਾਂ ਨੂੰ ਪਛਾਣਨਾ ਅਤੇ ਉਹਨਾਂ ਤੇ ਪ੍ਰਤਿਕਿਰਿਆ ਕਰਨੀ ਸਿੱਖੋ।
ਸਮੇਂ ਦੇ ਪ੍ਰਬੰਧਨ ਸਬੰਧੀ ਹੁਨਰਾਂ ਵਿੱਚ ਸੁਧਾਰ ਲਿਆਉਣਾ
ਆਨਲਾਈਨ / 2 ਕ੍ਰੈਡਿਟ ਘੰਟੇ
ਇਸ ਕੋਰਸ ਵਿੱਚ, ਤੁਸੀਂ ਗਾਹਕਾਂ ਦੀ ਸਹਾਇਤਾ ਕਰਨ ਵਿੱਚ ਬਿਤਾਏ ਗਏ ਸਮੇਂ ਸਮੇਤ, ਆਪਣੇ ਸਮੇਂ ਦਾ ਜ਼ਿਆਦਾ ਵਧੀਆ ਤਰੀਕੇ ਨਾਲ ਪ੍ਰਬੰਧ ਕਰਨ ਅਤੇ ਤਰਜੀਹਾਂ ਬਣਾਉਣ ਦੀਆਂ ਤਕਨੀਕਾਂ ਅਤੇ ਰਣਨੀਤੀਆਂ ਦੀ ਪ੍ਰੈਕਟਿਸ ਕਰੋਗੇ।
ਕੀੜੇ ਦੇ ਕੱਟਣ ਅਤੇ ਕੀੜਿਆਂ ਦੀ ਭਰਮਾਰ ਤੋਂ ਸੁਰੱਖਿਆ
ਆਨਲਾਈਨ / 1 ਕ੍ਰੈਡਿਟ ਘੰਟਾ
ਕੀੜੇ-ਮਕੌੜਿਆਂ ਦੀ ਭਰਮਾਰ ਇੱਕ ਆਮ ਸਮੱਸਿਆ ਹੈ ਜਿਸਦਾ ਸਾਹਮਣਾ ਗਾਹਕਾਂ ਦੀ ਦੇਖਭਾਲ ਕਰਦੇ ਸਮੇਂ ਦੇਖਭਾਲ ਕਰਨ ਵਾਲਿਆਂ ਨੂੰ ਕਰਨਾ ਪੈਂਦਾ ਹੈ। ਇਹ ਸਿੱਖੋ ਕਿ ਕਿਸੇ ਕੀੜੇ ਦੇ ਕੱਟਣ ਜਾਂ ਡੰਗ ਤੋਂ ਅਣਸੁਖਾਵੀਆਂ ਪ੍ਰਤੀਕ੍ਰਿਆਵਾਂ ਨੂੰ ਰੋਕਣ ਵਿੱਚ ਮਦਦ ਕਿਵੇਂ ਕਰਨੀ ਹੈ ਅਤੇ ਕੀੜੇ-ਮਕੌੜਿਆਂ ਦੀ ਭਰਮਾਰ ਤੋਂ ਪ੍ਰਭਾਵਤ ਹੋਏ ਵਾਤਾਵਰਣ ਵਿੱਚ ਕੰਮ ਕਰਦੇ ਸਮੇਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ।
ਰਹਿਮਦਿਲੀ ਕਰਕੇ ਹੋਣ ਵਾਲੀ ਥਕਾਵਟ ਨਾਲ ਨਜਿੱਠਣਾ
ਆਨਲਾਈਨ / 2 ਕ੍ਰੈਡਿਟ ਘੰਟੇ
ਇਹ ਕੋਰਸ ਰਹਿਮਦਿਲੀ ਕਰਕੇ ਹੋਣ ਵਾਲੀ ਥਕਾਵਟ ਦੇ ਲੱਛਣਾਂ ਅਤੇ ਨਿਸ਼ਾਨੀਆਂ ਬਾਰੇ ਜਾਣਕਾਰੀ ਮੁਹੱਈਆ ਕਰਦਾ ਹੈ। ਤੁਸੀਂ ਰਹਿਮਦਿਲੀ ਕਰਕੇ ਹੋਣ ਵਾਲੀ ਥਕਾਵਟ ਦੇ ਵੱਖ-ਵੱਖ ਪੜਾਵਾਂ ਅਤੇ ਅਜਿਹੀ ਥਕਾਵਟ ਨਾਲ ਨਜਿੱਠਣ ਦੇ ਸਭ ਤੋਂ ਵਧੀਆ ਵਿਹਾਰਾਂ ਦੀ ਵਰਤੋਂ ਕਰਨ ਬਾਰੇ ਸਿੱਖੋਗੇ।
ਜਾਗਰੂਕ ਚੇਤੰਨਤਾ ਨਾਲ ਖਾਣਾ
ਆਨਲਾਈਨ / 2 ਕ੍ਰੈਡਿਟ ਘੰਟੇ
ਇਹ ਜਾਣੋ ਕਿ ਜਾਗਰੂਕ ਚੇਤੰਨਤਾ (ਮਾਈਂਡਫੁਲਨੈਂਸ) ਕੀ ਹੈ ਅਤੇ ਇਹ ਖਾਣ-ਪੀਣ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ। ਤੁਸੀਂ ਚੇਤੰਨ ਹੋ ਕੇ ਖਾਣ ਦੇ ਨਜ਼ਰੀਏ ਰਾਹੀਂ ਆਪਣੀ ਭੁੱਖ ਦੀ ਜਾਂਚ-ਪਰਖ ਕਰੋਗੇ ਅਤੇ ਜਾਗਰੂਕ ਹੋ ਕੇ ਖਾਣ ਦੇ ਸਭ ਤੋਂ ਵਧੀਆ ਵਿਹਾਰਾਂ ਨੂੰ ਲਾਗੂ ਕਰੋਗੇ।
ਓਪਿਔਇਡਜ਼ ਅਤੇ ਦਰਦ ਦਾ ਪ੍ਰਬੰਧਨ
ਆਨਲਾਈਨ / 2 ਕ੍ਰੈਡਿਟ ਘੰਟੇ
ਇਹ ਕੋਰਸ ਦਰਦ ਨਾਲ ਨਜਿੱਠਣ ਲਈ ਓਪੀਔਇਡ ਦਵਾਈਆਂ ਬਾਰੇ ਸਮਝ ਪ੍ਰਦਾਨ ਕਰੇਗਾ, ਓਪੀਔਇਡ ਦੀ ਵਰਤੋਂ ਨਾਲ ਜੁੜੇ ਖਤਰਿਆਂ, ਅਤੇ ਇਹਨਾਂ ਖਤਰਿਆਂ ਨੂੰ ਘੱਟ ਕਰਨ ਵਿੱਚ ਗਾਹਕਾਂ ਦੀ ਸਹਾਇਤਾ ਕਰਨ ਦੇ ਤਰੀਕਿਆਂ ਬਾਰੇ ਦੱਸੇਗਾ।
ਫਿਸਲਣ, ਠੋਕਰ ਲੱਗਣ ਅਤੇ ਡਿੱਗਣ ਦੀਆਂ ਘਟਨਾਵਾਂ ਦੀ ਰੋਕਥਾਮ ਕਰਨਾ
ਆਨਲਾਈਨ / 3 ਕ੍ਰੈਡਿਟ ਘੰਟੇ
ਗਾਹਕ ਦੇ ਘਰ ਦੇ ਅੰਦਰ ਅਤੇ ਬਾਹਰ ਦੇ ਖਤਰਿਆਂ ਨਾਲ ਨਜਿੱਠਣ ਲਈ ਗਾਹਕ ਨਾਲ ਸਹਿਯੋਗ ਕਰਨਾ ਸਿੱਖੋ। ਤੁਸੀਂ ਫਿਸਲਣ, ਠੋਕਰ ਲੱਗਣ ਅਤੇ ਡਿੱਗਣ ਦੀਆਂ ਘਟਨਾਵਾਂ ਤੋਂ ਬਚਾਅ ਕਰਨ ਦੇ ਸਭ ਤੋਂ ਵਧੀਆ ਵਿਹਾਰਾਂ ਬਾਰੇ ਵੀ ਸਿੱਖੋਗੇ ਅਤੇ ਸੰਤੁਲਨ ਬਣਾਉਣ ਵਾਲੀਆਂ ਕਸਰਤਾਂ ਕਰੋਗੇ।
BT30 ਸਕਿੱਲਜ਼ ਲੈਬ: ਬੈਡ ਅਧਾਰਤ ਗਤੀਸ਼ੀਲਤਾ ਸਮੇਤ ਤੁਰਨ-ਫਿਰਨ ਸਬੰਧੀ ਦੇਖਭਾਲ
ਵਿਅਕਤੀਗਤ / 3 ਕ੍ਰੈਡਿਟ ਘੰਟੇ
ਇਸ ਕਲਾਸ ਵਿੱਚ, ਤੁਸੀਂ ਹੇਠਾਂ ਦਿੱਤੇ ਹੁਨਰਾਂ ਦੀ ਪ੍ਰੈਕਟਿਸ ਕਰੋਗੇ: ਦੇਖਭਾਲ ਕਰਨ ਦੇ ਆਮ ਵਿਹਾਰ ਜਿਹਨਾਂ ਵਿੱਚ ਹੱਥ ਧੋਣਾ, ਦਸਤਾਨੇ ਪਾਉਣਾ, ਤੁਰਨ-ਫਿਰਨ ਵਿੱਚ ਗਾਹਕ ਦੀ ਸਹਾਇਤਾ ਕਰਨਾ, ਗਾਹਕ ਨੂੰ ਬਿਸਤਰੇ ਤੋਂ ਵ੍ਹੀਲਚੇਅਰ 'ਤੇ ਲਿਆਉਣਾ, ਗਾਹਕ ਦਾ ਪਾਸਾ ਪਲਟਣਾ ਅਤੇ ਉਸਦੀ ਸਥਿਤੀ ਨੂੰ ਦੁਬਾਰਾ ਬਦਲਣਾ, ਅਤੇ ਬਹੁਤ ਸਾਰੀਆਂ ਹਿਲਜੁਲ ਸਬੰਧੀ ਕਸਰਤਾਂ ਸ਼ਾਮਲ ਹਨ।
Basic Training (ਮੁੱਢਲੀ ਟ੍ਰੇਨਿੰਗ) 9
Basic Training (ਮੁੱਢਲੀ ਟ੍ਰੇਨਿੰਗ) 9 ਲਈ 4 ਘੰਟੇ ਦੇ ਮੁੱਖ ਕੋਰਸਾਂ ਦੇ ਨਾਲ 5 ਘੰਟੇ ਦੇ ਇਲੈਕਟਿਵ (ਚੋਣਵੇਂ) ਕੋਰਸਾਂ ਦੀ ਲੋੜ ਹੁੰਦੀ ਹੈ। ਲਰਨਿੰਗ ਪਲਾਨ ਵਿੱਚ ਦਾਖਲਾ ਲੈਣ ਮਗਰੋਂ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਇਲੈਕਟਿਵ ਕੋਰਸਾਂ ਦੀ ਚੋਣ ਕੀਤੀ ਜਾ ਸਕਦੀ ਹੈ।
ਭਾਸ਼ਾਵਾਂ: ਚੀਨੀ, ਅੰਗ੍ਰੇਜ਼ੀ, ਕੋਰੀਆਈ, ਰੂਸੀ, ਸਪੈਨਿਸ਼, ਵੀਅਤਨਾਮੀ
ਦੇਖਭਾਲਕਰਤਾ ਅਤੇ ਗਾਹਕ ਦਾ ਅਨੁਭਵ
ਆਨਲਾਈਨ / 1 ਕ੍ਰੈਡਿਟ ਘੰਟਾ
ਇਸ ਕੋਰਸ ਦਾ ਉਦੇਸ਼ ਹੋਮ ਕੇਅਰ ਵਰਕਰਾਂ ਨੂੰ ਇੱਕ ਦੇਖਭਾਲਕਰਤਾ ਵਜੋਂ ਉਹਨਾਂ ਦੀ ਭੂਮਿਕਾ ਬਾਰੇ ਵਧੇਰੇ ਜਾਣਕਾਰੀ ਦੇਣਾ ਹੈ।
ਸਟੈਂਡਰਡ ਸਾਵਧਾਨੀਆਂ ਦੁਆਰਾ ਇਨਫ਼ੈਕਸ਼ਨ ਦੇ ਫੈਲਣ ਨੂੰ ਘਟਾਉਣਾ
ਆਨਲਾਈਨ / 1 ਕ੍ਰੈਡਿਟ ਘੰਟਾ
ਇਸ ਕੋਰਸ ਵਿੱਚ ਇਨਫ਼ੈਕਸ਼ਨ ਦੇ ਜੋਖਮਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਉਪਕਰਣਾਂ ਨੂੰ ਸੁਰੱਖਿਅਤ ਢੰਗ ਨਾਲ ਸਾਫ਼ ਕਰਨ ਅਤੇ ਕੂੜੇ ਨਾਲ ਨਜਿੱਠਣ ਦੇ ਤਰੀਕੇ ਬਾਰੇ ਦੱਸਿਆ ਜਾਵੇਗਾ।
ਖਪਤਕਾਰ ਦੁਰਵਿਹਾਰ, ਅਣਗਹਿਲੀ ਅਤੇ ਵਿੱਤੀ ਸ਼ੋਸ਼ਣ ਨੂੰ ਪਛਾਣਨਾ ਅਤੇ ਇਸਦੀ ਸੂਚਨਾ ਦੇਣਾ
ਆਨਲਾਈਨ/ 1 ਕ੍ਰੈਡਿਟ ਘੰਟਾ
ਇਸ ਕੋਰਸ ਵਿੱਚ, ਤੁਸੀਂ ਇਹ ਸਿੱਖੋਗੇ ਕਿ ਖਪਤਕਾਰ/ਗਾਹਕ ਦੁਰਵਿਹਾਰ, ਅਣਗਹਿਲੀ, ਅਤੇ ਵਿੱਤੀ ਸ਼ੋਸ਼ਣ ਦੀ ਪਛਾਣ ਕਿਵੇਂ ਕਰਨੀ ਹੈ ਅਤੇ ਇਸਦੀ ਸੂਚਨਾ ਕਿਵੇਂ ਦੇਣੀ ਹੈ।
ਇੱਕ ਵਿਅਕਤੀ-ਕੇਂਦ੍ਰਿਤ ਪਹੁੰਚ ਦੀ ਵਰਤੋਂ ਕਰਦਿਆਂ ਦੇਖਭਾਲ ਪ੍ਰਦਾਨ ਕਰਨਾ
ਆਨਲਾਈਨ/ 1 ਕ੍ਰੈਡਿਟ ਘੰਟਾ
ਇਹ ਕੋਰਸ ਪੂਰਾ ਕਰਨ ਤੋਂ ਬਾਅਦ, ਤੁਸੀਂ ਵਿਅਕਤੀ-ਕੇਂਦ੍ਰਿਤ ਪਹੁੰਚ ਨਾਲ ਸਬੰਧਤ ਹੁਨਰਾਂ ਦੀ ਪਛਾਣ ਕਰ ਸਕੋਗੇ। ਤੁਸੀਂ ਇਹ ਨਿਰਧਾਰਤ ਕਰ ਸਕੋਗੇ ਕਿ ਇੱਕ ਖਪਤਕਾਰ/ਗਾਹਕ ਲਈ ਉਹਨਾਂ ਦੀ ਦੇਖਭਾਲ ਕਰਨ ਵਾਲੇ ਨੂੰ ਕੀ ਸੂਚਿਤ ਕਰਨਾ ਜ਼ਰੂਰੀ ਹੁੰਦਾ ਹੈ, ਇੱਕ-ਪੇਜ ਦਾ ਪ੍ਰੋਫ਼ਾਈਲ ਬਣਾਉਣ ਵਾਸਤੇ ਲੋੜੀਂਦੀ ਅਹਿਮ ਜਾਣਕਾਰੀ ਦੀ ਪਛਾਣ ਕਰ ਸਕੋਗੇ, ਅਤੇ ਖਪਤਕਾਰ/ਗਾਹਕ ਦੀ ਸਹਾਇਤਾ ਲਈ ਇੱਕ ਪੇਜ ਦੇ ਪ੍ਰੋਫ਼ਾਈਲ ਦੀ ਅਹਿਮੀਅਤ ਦਾ ਵਿਸ਼ਲੇਸ਼ਣ ਕਰੋਗੇ।
Basic Training (ਮੁੱਢਲੀ ਟ੍ਰੇਨਿੰਗ) 7
ਮਾਪੇ ਵਜੋਂ ਵਿਅਕਤੀਗਤ ਪ੍ਰੋਵਾਈਡਰ (DDA) ਲਈ ਜ਼ਰੂਰੀ ਉਹ ਮਾਪੇ ਜੋ ਆਪਣੇ ਵਿਕਾਸ ਪੱਖੋਂ ਅਪਾਹਜ ਬੱਚੇ ਦੀ ਦੇਖਭਾਲ ਕਰਦੇ ਹਨ।
ਭਾਸ਼ਾਵਾਂ: ਸਿਰਫ਼ ਅੰਗ੍ਰੇਜ਼ੀ ਵਿੱਚ, ਪਰ ਤੁਸੀਂ ਇੱਕ ਦੁਭਾਸ਼ੀਏ ਲਈ ਬੇਨਤੀ ਕਰ ਸਕਦੇ ਹੋ।
ਮਾਡਿਊਲ 1: ਵਿਕਾਸ ਪੱਖੋਂ ਅਪਾਹਜਤਾਵਾਂ ਅਤੇ CARE ਮੁਲਾਂਕਣ
ਵੈਬਿਨਾਰ / 3 ਕ੍ਰੈਡਿਟ ਘੰਟੇ
ਇਸ ਕੋਰਸ ਵਿੱਚ, ਤੁਸੀਂ ਵਿਕਾਸਾਤਮਕ ਅਪਾਹਜਤਾ ਪ੍ਰਬੰਧਨ (Developmental Disabilities Administration, DDA) ਦੇ CARE ਮੁਲਾਂਕਣ, ਘੰਟੇ ਨਿਰਧਾਰਤ ਕਰਨ ਦੇ ਤਰੀਕੇ, ਨਿੱਜੀ ਦੇਖਭਾਲ ਦੇ ਕਾਰਜਾਂ ਅਤੇ ਸੇਵਾਵਾਂ ਲਈ ਯੋਗਤਾ ਬਾਰੇ ਸਵਾਲ ਪੁੱਛ ਸਕਦੇ ਹੋ।
ਪਰਿਵਾਰ ਦੇ ਮੈਂਬਰ ਵਿਕਾਸਾਤਮਕ ਅਪਾਹਜਤਾ ਪ੍ਰਬੰਧਨ (DDA) ਦੀ CARE ਮੁਲਾਂਕਣ ਪ੍ਰਕਿਰਿਆ ਬਾਰੇ ਸਿੱਖਣਗੇ ਅਤੇ ਇਹ ਸਿੱਖਣਗੇ ਕਿ ਕਿਵੇਂ ਇਹ ਪ੍ਰਕਿਰਿਆ ਨਿੱਜੀ ਦੇਖਭਾਲ ਦੇ ਘੰਟਿਆਂ, ਛੋਟ ਦੀ ਯੋਗਤਾ, ਅਤੇ ਸਹਾਇਤਾ ਦੇ ਪੱਧਰ ਨਿਰਧਾਰਤ ਕਰਨ ਨੂੰ ਪ੍ਰਭਾਵਤ ਕਰਦੀ ਹੈ। ਭਾਗੀਦਾਰ ਇਹ ਵੀ ਸਿੱਖਣਗੇ ਕਿ ਨਿੱਜੀ ਦੇਖਭਾਲ ਦੇ ਕਾਰਜਾਂ ਨੂੰ ਕਿਵੇਂ ਪਰਿਭਾਸ਼ਤ, ਅਧਿਕਾਰਤ ਕੀਤਾ ਜਾਂਦਾ ਹੈ, ਅਤੇ Medicaid ਦੁਆਰਾ ਭੁਗਤਾਨ ਕੀਤਾ ਜਾਂਦਾ ਹੈ। ਭਾਗੀਦਾਰਾਂ ਨੂੰ DDA ਦੁਆਰਾ ਪ੍ਰਦਾਨ ਕੀਤੇ ਜਾਂਦੇ ਵਾਧੂ ਸਹਿਯੋਗ ਅਤੇ ਸੇਵਾਵਾਂ ਬਾਰੇ ਵੀ ਵਧੇਰੇ ਸਮਝ ਆਏਗੀ।
ਮਾਡਿਊਲ 2: ਸਾਰਥਕ ਜੀਵਨ ਦੀ ਯੋਜਨਾ ਬਣਾਉਣਾ
ਵੈਬਿਨਾਰ / 4 ਕ੍ਰੈਡਿਟ ਘੰਟੇ
ਇਸ ਕੋਰਸ ਵਿੱਚ, ਤੁਸੀਂ ਸੂਝ-ਬੂਝ, ਜਾਣਕਾਰੀ ਅਤੇ ਸਾਧਨ ਪ੍ਰਾਪਤ ਕਰੋਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੇ ਅਜ਼ੀਜ਼ ਵਿਅਕਤੀ ਦਾ ਜੀਵਨ ਹੁਣ ਅਤੇ ਭਵਿੱਖ ਵਿੱਚ ਇੱਕ ਸਾਰਥਕ ਜੀਵਨ ਹੈ।
ਪਰਿਵਾਰ ਦੇ ਮੈਂਬਰ ਉਹਨਾਂ ਸਿਸਟਮਾਂ, ਸੇਵਾਵਾਂ, ਅਤੇ ਭਾਈਚਾਰਕ ਸਹਾਇਤਾ ਦੀ ਸਮਝ ਵਿਕਸਿਤ ਕਰਨਗੇ ਜੋ ਉਹਨਾਂ ਦੀ ਆਪਣੇ ਅਜ਼ੀਜ਼ ਵਿਅਕਤੀਆਂ ਲਈ, ਹੁਣ ਅਤੇ ਭਵਿੱਖ ਵਿੱਚ, ਇੱਕ ਸਾਰਥਕ ਜੀਵਨ ਦੀ ਯੋਜਨਾ ਬਣਾਉਣ ਵਿੱਚ ਮਦਦ ਕਰਨਗੇ। ਭਾਗੀਦਾਰਾਂ ਨੂੰ ਵਿੱਤੀ ਅਤੇ ਕਾਰਜਾਤਮਕ ਸਰੋਤਾਂ ਨਾਲ ਜਾਣੂ ਕਰਵਾਇਆ ਜਾਵੇਗਾ, ਜਿਵੇਂ ਕਿ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਦੀ ਪੂਰਕ ਸੁਰੱਖਿਆ ਆਮਦਨ (Supplemental Security Income, SSI); ਸਹਾਇਤਾ ਪ੍ਰਾਪਤ ਰੁਜ਼ਗਾਰ ਅਤੇ ਦਿਨ ਦੀਆਂ ਸੇਵਾਵਾਂ; ਰਿਹਾਇਸ਼ ਦੇ ਵਿਕਲਪ; ਕਾਨੂੰਨੀ ਸੋਚ-ਵਿਚਾਰ (ਸਰਪ੍ਰਸਤੀ, ਵਸੀਅਤ, ਟ੍ਰਸਟਾਂ, ਅਤੇ ਸਰਪ੍ਰਸਤੀ ਦੇ ਵਿਕਲਪ); ਅਤੇ ਹੋਰ ਸਥਾਨਕ, ਰਾਜ ਅਤੇ ਸੰਘੀ ਸਰੋਤ।
Continuing Education (ਨਿਰੰਤਰ ਸਿੱਖਿਆ)
Continuing Education (ਨਿਰੰਤਰ ਸਿੱਖਿਆ) (CE) ਹੋਰ ਵਿਸ਼ੇਸ਼ ਹੁਨਰ ਸਿੱਖਣ ਵਿੱਚ ਤੁਹਾਡੀ ਮਦਦ ਕਰਦੀ ਹੈ ਤਾਂ ਜੋ ਤੁਸੀਂ ਉਨ੍ਹਾਂ ਲੋਕਾਂ ਦੀ ਬਿਹਤਰ ਢੰਗ ਨਾਲ ਸੇਵਾ ਕਰ ਸਕੋ ਜਿਨ੍ਹਾਂ ਦੀ ਤੁਸੀਂ ਦੇਖਭਾਲ ਕਰਦੇ ਹੋ। CE ਕੋਰਸ ਆਹਮੋ-ਸਾਹਮਣੇ* ਜਾਂ ਔਨਲਾਈਨ ਉਪਲਬਧ ਹਨ ਤਾਂ ਜੋ ਤੁਸੀਂ ਆਪਣੀ ਸਹੂਲਤ ਮੁਤਾਬਕ ਸਿੱਖ ਸਕੋ—ਅਤੇ ਤੁਹਾਨੂੰ ਆਪਣੇ ਸਮੇਂ ਲਈ ਭੁਗਤਾਨ ਵੀ ਮਿਲ ਸਕੇ।
ਦੇਖਭਾਲ ਕਰਨ ਵਾਲਿਆਂ ਨੂੰ ਆਪਣੇ ਐਂਪਲੌਇਅਰ ਨਾਲ ਸੰਪਰਕ ਕਰਕੇ ਆਪਣੀ CE ਦੀ ਲੋੜ ਅਤੇ ਆਖਰੀ ਤਰੀਕ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਜਿਨ੍ਹਾਂ 'ਤੇ CE ਦੀ ਲੋੜ ਲਾਗੂ ਹੁੰਦੀ ਹੈ, ਉਨ੍ਹਾਂ ਲਈ ਹਰ ਸਾਲ 12 ਘੰਟੇ ਪੂਰੇ ਕਰਨੇ ਜ਼ਰੂਰੀ ਹੁੰਦੇ ਹਨ। ਜੇ ਤੁਹਾਨੂੰ ਲੋੜ ਨਹੀਂ ਵੀ ਹੈ, ਤਾਂ ਵੀ ਤੁਸੀਂ CE ਕੋਰਸ ਔਨਲਾਈਨ ਕਰ ਸਕਦੇ ਹੋ।
ਤੁਹਾਡੀ ਭਾਸ਼ਾ ਵਿੱਚ ਉਪਲਬਧ ਕੋਰਸਾਂ ਦੀ ਸਭ ਤੋਂ ਤਾਜ਼ਾ ਸੂਚੀ ਦੇਖਣ ਲਈ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) 'ਤੇ ਜਾਓ।
*ਆਹਮੋ-ਸਾਹਮਣੇ ਵਾਲੇ ਅਤੇ ਵੈਬਿਨਾਰ ਕੋਰਸ ਸਿਰਫ਼ ਉਨ੍ਹਾਂ ਦੇਖਭਾਲਕਰਤਾਵਾਂ ਲਈ ਉਪਲਬਧ ਹੁੰਦੇ ਹਨ, ਜਿਨ੍ਹਾਂ ਨੂੰ CE ਦੀ ਲੋੜ ਹੁੰਦੀ ਹੈ।
ਐਡਵਾਂਸਡ ਟ੍ਰੇਨਿੰਗ
ਐਡਵਾਂਸਡ ਟ੍ਰੇਨਿੰਗ ਮੁਸ਼ਕਲ ਲੋੜਾਂ ਵਾਲੇ ਗਾਹਕਾਂ ਦੀ ਸੰਭਾਲ ਕਰਨ ਲਈ ਹੁਨਰ ਵਿਕਸਤ ਕਰਨ ਅਤੇ ਇੱਕ ਨਵੇਂ ਸਰਟੀਫ਼ਿਕੇਟ ਦੇ ਨਾਲ ਆਪਣੇ ਕੇਅਰਗਿਵਿੰਗ ਕਰੀਅਰ ਨੂੰ ਪੇਸ਼ੇਵਰ ਤੌਰ 'ਤੇ ਅੱਗੇ ਵਧਾਉਣ ਵਿੱਚ ਤੁਹਾਡੀ ਮਦਦ ਕਰਦੀ ਹੈ।
ਆਪਣੇ ਗਾਹਕ ਦੀਆਂ ਲੋੜਾਂ ਅਨੁਸਾਰ ਦੋ ਕੋਰਸਾਂ ਵਿੱਚੋਂ ਇੱਕ ਚੁਣੋ—Behavioral Health (ਬਿਹੇਵਿਅਰਲ ਹੈਲਥ) ਜਾਂ Holistic Health (ਹੋਲਿਸਟਿਕ ਹੈਲਥ)। 70 ਘੰਟਿਆਂ ਅਤੇ 8-ਹਫ਼ਤਿਆਂ ਦਾ ਇਹ ਪ੍ਰੋਗਰਾਮ ਸਿਰਫ਼ ਅੰਗ੍ਰੇਜ਼ੀ ਵਿੱਚ ਉਪਲਬਧ ਹੈ ਅਤੇ ਇਸਦੇ ਲਈ ਤੁਸੀਂ ਅਤੇ ਤੁਹਾਡੇ ਗਾਹਕ ਨੇ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਨੀ ਹੁੰਦੀਆਂ ਹਨ।
Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਸ਼ੁਰੂਆਤ ਕਰੋ
- ਆਪਣੀਆਂ ਮੌਜੂਦਾ ਟ੍ਰੇਨਿੰਗ ਲੋੜਾਂ ਦੇਖੋ।
- ਆਪਣੀ ਲੋੜੀਂਦੀ ਟ੍ਰੇਨਿੰਗ ਵਿੱਚ ਦਾਖਲਾ ਲਓ।
- ਉਪਲਬਧ Continuing Education (ਨਿਰੰਤਰ ਸਿੱਖਿਆ) ਕੋਰਸਾਂ ਬਾਰੇ ਜਾਣੋ।
- ਇੱਕ ਤੋਂ ਵੱਧ ਭਾਸ਼ਾਵਾਂ ਵਿੱਚ ਆਨਲਾਈਨ ਕੋਰਸ ਪੂਰੇ ਕਰੋ।
ਮੈਂਬਰ ਰਿਸੋਰਸ ਸੈਂਟਰ (Member Resource Center, MRC)
ਜੇ ਨਾਮ ਦਰਜ ਕਰਾਉਣ, ਕੋਰਸਾਂ ਸਬੰਧੀ ਚੋਣਾਂ ਜਾਂ ਟ੍ਰੇਨਿੰਗ ਨੂੰ ਪੂਰਾ ਕਰਨ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ MRC ਨਾਲ ਸੰਪਰਕ ਕਰੋ। ਸਹਾਇਤਾ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।
ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center)
ਮਾਇ ਬੈਨਿਫ਼ਿਟਸ (My Benefits) 'ਤੇ ਕੇਅਰਗਿਵਰ ਲਰਨਿੰਗ ਸੈਂਟਰ ਵਿੱਚ ਆਪਣੇ ਸਿੱਖਿਆ ਸਬੰਧੀ ਬੈਨਿਫ਼ਿਟਾਂ ਤੱਕ ਪਹੁੰਚ ਪ੍ਰਾਪਤ ਕਰੋ। ਅਸਾਨੀ ਨਾਲ ਨਾਮ ਦਰਜ ਕਰਾਓ ਅਤੇ ਕੰਪਿਊਟਰ ਜਾਂ ਸਮਾਰਟਫ਼ੋਨ ਵਰਤਦੇ ਹੋਏ ਆਪਣੀ ਟ੍ਰੇਨਿੰਗ ਨੂੰ ਆਨਲਾਈਨ ਪੂਰਾ ਕਰੋ।
ਭਾਸ਼ਾ ਸੰਬੰਧੀ ਸਹਿਯੋਗ
ਕਲਾਸਾਂ ਅਤੇ ਕੋਰਸਾਂ ਦੀ ਸਮੱਗਰੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ। ਭਾਵੇਂ ਤੁਸੀਂ ਬਗੈਰ ਅਟਕੇ ਵਧੀਆ ਅੰਗ੍ਰੇਜ਼ੀ ਬੋਲ ਲੈਂਦੇ ਹੋਵੋ, ਫੇਰ ਵੀ ਤੁਹਾਡੀ ਮੁਢਲੀ ਭਾਸ਼ਾ ਵਿੱਚ ਕੋਰਸ ਤੁਹਾਨੂੰ ਬਿਹਤਰ ਤਰੀਕੇ ਨਾਲ ਸਫ਼ਲਤਾ ਲਈ ਤਿਆਰ ਕਰ ਸਕਦਾ ਹੈ।
Peer Mentors (ਪੀਅਰ ਮੈਂਟੌਰਜ਼)
ਜੇ ਤੁਸੀਂ ਇੱਕ ਦੇਖਭਾਲ ਕਰਨ ਵਾਲੇ ਹੋ ਜੋ Basic Training (ਮੁੱਢਲੀ ਟ੍ਰੇਨਿੰਗ) ਲੈ ਰਹੇ ਹੋ ਅਤੇ ਇੱਕ ਪ੍ਰਮਾਣਿਤ ਘਰੇਲੂ ਦੇਖਭਾਲ ਸਹਾਇਕ (Home Care Aide, HCA) ਬਣਨ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ Peer Mentors (ਪੀਅਰ ਮੈਂਟੌਰਜ਼) ਤੋਂ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਾਪਤ ਕਰ ਸਕਦੇ ਹੋ।