- Self-Care
ਦੇਖਭਾਲ ਕਰਨ ਵਾਲਿਆਂ ਲਈ ਭਾਵਨਾਤਮਕ ਤੰਦਰੁਸਤੀ ਸਬੰਧੀ ਬੈਨਿਫ਼ਿਟ
ਦੁਨੀਆਂ ਪਹਿਲਾਂ ਦੀ ਤਰ੍ਹਾਂ ਹੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੈ, ਅਤੇ ਹਰ ਰੋਜ਼ ਕਿੰਨੀਆਂ ਹੀ ਚੀਜ਼ਾਂ ਸਾਡਾ ਖਿੱਚਣ ਦੀ ਹੋੜ ਵਿੱਚ ਹੁੰਦੀਆਂ ਹਨ – ਮਨ ਦੀ ਇੱਕ ਨਿਰੰਤਰ ਖਿੱਚੋ-ਤਾਣ। ਇਹ ਕਿਸੇ ਨੂੰ ਵੀ ਥਕਾ ਸਕਦੀ ਹੈ, ਪਰ ਖਾਸ ਤੌਰ 'ਤੇ ਦੇਖਭਾਲ ਕਰਨ ਵਾਲਿਆਂ ਨੂੰ, ਜੋ ਅਕਸਰ ਆਪਣੇ ਨਾਲੋਂ ਵੱਧ ਦੂਜਿਆਂ ਦੀਆਂ ਲੋੜਾਂ ਨੂੰ ਪਹਿਲ ਦਿੰਦੇ ਹਨ। ਉਚਿਤ ਸਹਿਯੋਗ ਅਤੇ ਸ੍ਰੋਤਾਂ ਦੀ ਗੈਰ-ਮੌਜੂਦਗੀ ਵਿੱਚ, ਇਸਦੇ ਨਤੀਜੇ ਵਜੋਂ ਸਮੇਂ ਦੇ ਨਾਲ ਤਣਾਅ, ਚਿੰਤਾ, ਡਿਪ੍ਰੈਸ਼ਨ, ਬੇਹੱਦ ਜ਼ਿਆਦਾ ਥਕੇਵੇਂ ਜਾਂ ਇਕੱਲੇਪਣ ਦੀਆਂ ਭਾਵਨਾਵਾਂ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ।
ਜੇ ਇਹ ਜਾਣਿਆ-ਪਛਾਣਿਆ ਲੱਗਦਾ ਹੈ, ਤਾਂ ਤੁਹਾਡੇ ਹੈਲਥ ਬੈਨਿਫ਼ਿਟਾਂ ਨਾਲ ਮਦਦ ਮਿਲ ਸਕਦੀ ਹੈ। ਜੇ ਤੁਸੀਂ SEIU 775 Benefits Group ਰਾਹੀਂ ਹੈਲਥਕੇਅਰ ਕਵਰੇਜ ਪ੍ਰਾਪਤ ਦੇਖਭਾਲਕਰਤਾ ਹੋ, ਤਾਂ ਤੁਹਾਡੇ ਕੋਲ Kaiser Permanente ਅਤੇ Aetna ਹੈਲਥ ਪਲਾਨਾਂ ਰਾਹੀਂ ਆਪਣੇ ਸ਼ਡਿਊਲ ਅਨੁਸਾਰ ਅਤੇ ਸਿਹਤ ਸਬੰਧੀ ਲੋੜਾਂ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਬੈਨਿਫ਼ਿਟਾਂ ਤੱਕ ਪਹੁੰਚ ਹੈ।
ਮਾਨਸਿਕ ਸਿਹਤ ਜਾਗਰੂਕਤਾ ਦੇ ਇਸ ਮਹੀਨੇ ਵਿੱਚ, ਆਪਣੀ ਭਾਵਨਾਤਮਕ ਸਿਹਤ ਵਿੱਚ ਮਦਦ ਲਈ ਤੁਹਾਡੇ ਵਾਸਤੇ ਉਪਲਬਧ 4 ਤਰ੍ਹਾਂ ਦੇ ਬੈਨਿਫ਼ਿਟਾਂ ਬਾਰੇ ਜਾਣੋ।
1. ਸਮਾਰਟਫ਼ੋਨ ਐਪਾਂ
ਐਪਾਂ ਤੁਹਾਨੂੰ ਤੁਹਾਡੇ ਫ਼ੋਨ, ਟੈਬਲੇਟ ਜਾਂ ਕੰਪਿਊਟਰ ਤੋਂ ਕਿਸੇ ਵੀ ਸਮੇਂ, ਕਿਤੇ ਵੀ ਸਹਿਯੋਗ ਤੱਕ ਪਹੁੰਚ ਪ੍ਰਦਾਨ ਕਰਦੀਆਂ ਹਨ।
- ਸਾਰੇ ਦੇਖਭਾਲ ਕਰਨ ਵਾਲਿਆਂ (ਪਲਾਨ ਵਿੱਚ ਸ਼ਾਮਲ ਅਤੇ ਇਸਤੋਂ ਬਾਹਰ) ਕੋਲ Headspace Care ਤੱਕ ਪਹੁੰਚ ਹੁੰਦੀ ਹੈ, ਜਿੱਥੇ ਤੁਸੀਂ ਸਲਾਹ, ਕਾਉਂਸਲਿੰਗ ਅਤੇ ਟੀਚੇ ਮਿੱਥਣ ਲਈ ਕਿਸੇ ਮਾਹਰ ਕੋਚ ਨਾਲ ਜੁੜ ਸਕਦੇ ਹੋ। Headspace Care ਦੇ ਨਾਲ, ਤੁਹਾਨੂੰ ਬਗੈਰ ਕਿਸੇ ਖਰਚੇ ਦੇ ਵੀਡੀਓ ਥੈਰੇਪੀ, ਗਾਈਡਿਡ ਮੈਡੀਟੇਸ਼ਨਾਂ, ਨੀਂਦ ਸਬੰਧੀ ਸਮੱਗਰੀ ਅਤੇ ਮਾਈਂਡਫੁਲਨੈੱਸ (ਜਾਗਰੂਕ ਚੇਤੰਨਤਾ) ਬਾਰੇ ਸੁਝਾਅ ਵੀ ਮਿਲਦੇ ਹਨ। ਹੋਰ ਜਾਣੋ।
- Kaiser Permanente: Kaiser Permanente ਦੇ ਮੈਂਬਰ Calm ਨੂੰ ਡਾਊਨਲੋਡ ਕਰ ਸਕਦੇ ਹਨ ਜੋ ਕਿ ਮੈਡੀਟੇਸ਼ਨ ਅਤੇ ਮਾਈਂਡਫੁਲਨੈੱਸ ਐਪ ਹੈ। ਅਗਲੀ ਵਾਰ ਜਦ ਵੀ ਤੁਸੀਂ ਅਰਾਮ ਕਰ ਰਹੇ ਹੋਵੋ ਜਾਂ ਤੁਹਾਡੇ ਕੋਲ ਰਿਲੈਕਸ ਕਰਨ ਲਈ ਕੁਝ ਪਲ ਹੋਣ ਤਾਂ ਛੋਟੀ ਜਿਹੀ ਮੈਡੀਟੇਸ਼ਨ ਕਸਰਤ ਅਜ਼ਮਾਉਣ ਜਾਂ ਨੀਂਦ ਆਉਣ ਲਈ ਕਹਾਣੀ ਸੁਣਨ ਦੀ ਕੋਸ਼ਿਸ਼ ਕਰੋ। ਹੋਰ ਜਾਣੋ।
2. ਪੇਸ਼ੇਵਰ ਸਹਿਯੋਗ
ਵਿਸ਼ੇਸ਼ ਕਾਉਂਸਲਿੰਗ ਅਤੇ ਥੈਰੇਪੀ ਤੁਹਾਡੇ ਲਈ ਵਿਅਕਤੀਗਤ ਰੂਪ ਵਿੱਚ ਅਤੇ ਵਰਚੁਅਲ ਰੂਪ ਵਿੱਚ ਥੋੜ੍ਹੇ ਸਹਿ-ਭੁਗਤਾਨ ਦੇ ਨਾਲ ਤੁਹਾਡੀ ਹੈਲਥਕੇਅਰ ਕਵਰੇਜ ਰਾਹੀਂ ਉਪਲਬਧ ਹੈ। ਜੇ ਤੁਸੀਂ ਇਹਨਾਂ ਵਿੱਚੋਂ ਕਿਸੇ ਹੈਲਥਪਲਾਨ ਵਿੱਚ ਹੋ, ਤਾਂ ਆਪਣੇ ਮੈਂਬਰ ਪੋਰਟਲ ਵਿੱਚ ਲੌਗ ਇਨ ਕਰਕੇ ਕੋਈ ਪ੍ਰੋਵਾਈਡਰ ਲੱਭੋ ਅਤੇ ਅਪੌਇੰਟਮੈਂਟ ਤੈਅ ਕਰੋ।
- Aetna: Aetna ਤੁਹਾਡੀ ਤਰਜੀਹ ਅਤੇ ਭਾਸ਼ਾ ਨਾਲ ਮੇਲ ਖਾਣ ਵਾਲਾ ਪ੍ਰੋਵਾਈਡਰ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ ਵਰਚੁਅਲ ਸੇਵਾਵਾਂ Alma ਅਤੇ Headway ਤੱਕ ਪਹੁੰਚ ਵੀ ਪ੍ਰਦਾਨ ਕਰਦਾ ਹੈ।
3. ਵੈਲਨੈੱਸ ਕੋਚਿੰਗ
ਸਰੀਰਕ ਤੰਦਰੁਸਤੀ ਭਾਵਨਾਤਮਕ ਤੰਦਰੁਸਤੀ ਦੇ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਹੈ। ਵੈਲਨੈੱਸ ਕੋਚ ਟੀਚੇ ਨਿਰਧਾਰਤ ਕਰਨ ਅਤੇ ਉਹਨਾਂ 'ਤੇ ਕਾਇਮ ਰਹਿਣ, ਦਰਦ ਨਾਲ ਨਜਿੱਠਣ, ਵਧੇਰੇ ਸਿਹਤਮੰਦ ਭੋਜਨ ਖਾਣ, ਸਰੀਰਕ ਗਤੀਵਿਧੀ ਨੂੰ ਵਧਾਉਣ ਅਤੇ ਤਣਾਅ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਤਾਂ ਜੋ ਤੁਸੀਂ ਬਹੁਤ ਸਿਹਤਮੰਦ ਮਹਿਸੂਸ ਕਰ ਸਕੋ।
- Kaiser Permanente: ਵੈਲਨੈੱਸ ਕੋਚਿੰਗ ਸਾਰੇ ਮੈਂਬਰਾਂ ਲਈ ਉਪਲਬਧ ਹੈ, ਕਿਸੇ ਰੈਫ਼ਰਲ ਦੀ ਲੋੜ ਨਹੀਂ ਹੈ। ਹੋਰ ਜਾਣੋ।
- Aetna: Aetna ਤੁਹਾਡੀ ਦੇਖਭਾਲ ਟੀਮ ਦੀ ਅਗਵਾਈ ਵਿੱਚ ਇੱਕ ਵਿਅਕਤੀਗਤ ਬਣਾਇਆ 8-ਹਫ਼ਤਿਆਂ ਦਾ ਪ੍ਰੋਗਰਾਮ AbleTo ਪੇਸ਼ ਕਰਦਾ ਹੈ ਜੋ ਥੈਰੇਪੀ ਅਤੇ ਕਾਉਂਸਲਿੰਗ ਮਿਲਾ ਕੇ ਵਰਤਦਾ ਹੈ। ਹੋਰ ਜਾਣੋ।
4. ਆਨਲਾਈਨ ਵੈਲਨੈੱਸ ਗਾਈਡਾਂ
ਭਾਵੇਂ ਤੁਹਾਡੀ ਦਿਲਚਸਪੀ ਰਹਿਣ-ਸਹਿਣ ਸਬੰਧੀ ਸੁਝਾਵਾਂ, ਜਾਣਕਾਰੀ ਭਰਪੂਰ ਵੀਡੀਓਜ਼ ਜਾਂ ਕਿਸੇ ਸਿਹਤਮੰਦ ਵੀਕਨਾਈਟ ਰੈਸਿਪੀ ਵਿੱਚ ਹੈ, Kaiser Permanente ਅਤੇ Aetna ਦੋਵੇਂ ਹੀ ਅਜਿਹੇ ਬਹੁਤ ਸਾਰੇ ਆਨਲਾਈਨ ਸ੍ਰੋਤ ਪ੍ਰਦਾਨ ਕਰਦੇ ਹਨ ਜਿਨ੍ਹਾਂ ਦਾ ਇਸਤੇਮਾਲ ਕੋਈ ਵੀ ਕਰ ਸਕਦਾ ਹੈ, ਭਾਵੇਂ ਉਸਦੀ ਹੈਲਥਕੇਅਰ ਕਵਰੇਜ ਕੋਈ ਵੀ ਹੋਵੇ।
- Kaiser Permanente: ਮਾਈਂਡਫੁਲਨੈੱਸ ਤੋਂ ਲੈ ਕੇ ਨੀਂਦ ਅਤੇ ਨੀਂਦ ਤੋਂ ਲੈ ਕੇ ਸਰੀਰਕ ਤੰਦਰੁਸਤੀ ਤੱਕ ਹਰ ਚੀਜ਼ ਵਿੱਚ ਮਦਦ ਕਰਨ ਲਈ ਬਹੁਤ ਸਾਰੇ ਆਰਟੀਕਲ ਅਤੇ ਵੀਡੀਓ ਉਪਲਬਧ ਹਨ। ਹੋਰ ਜਾਣੋ।
- Aetna: ਹੈਲਥੀ ਲਿਵਿੰਗ ਗਾਈਡ (Healthy Living Guide) ਸਿਹਤਮੰਦ ਆਦਤਾਂ ਪਾਉਣ ਅਤੇ ਤੁਹਾਡੀ ਮਨੋਦਸ਼ਾ ਨੂੰ ਬਿਹਤਰ ਬਣਾਉਣ ਲਈ ਮਾਹਰ ਸੁਝਾਅ ਅਤੇ ਸ੍ਰੋਤ ਪ੍ਰਦਾਨ ਕਰਦੀ ਹੈ। ਹੋਰ ਜਾਣੋ।
ਜੇ ਤੁਹਾਡੀ ਇਹਨਾਂ ਬੈਨਿਫ਼ਿਟਾਂ ਵਿੱਚ ਦਿਲਚਸਪੀ ਹੈ ਅਤੇ ਤੁਹਾਨੂੰ ਅੰਗ੍ਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਸਹਿਯੋਗ ਦੀ ਲੋੜ ਹੈ, ਤਾਂ ਤੁਹਾਡੇ ਪਲਾਨ 'ਤੇ ਦੱਸੀ ਗਈ ਮੈਂਬਰ ਸਪੋਰਟ ਲਾਈਨ ਨੂੰ ਕਾਲ ਕਰੋ:
- KPNW: 1-800-324-8010
- KPWA: 1-888-901-4636
- Aetna: 1-866-353-9802
ਯਾਦ ਰੱਖੋ, ਦੇਖਭਾਲ ਦਾ ਮਤਲਬ ਸਿਰਫ਼ ਦੂਜਿਆਂ ਨੂੰ ਸਭ ਤੋਂ ਵਧੀਆ ਦੇਖਭਾਲ ਪ੍ਰਦਾਨ ਕਰਨਾ ਹੀ ਨਹੀਂ, ਬਲਕਿ ਇਸਦਾ ਮਤਲਬ ਹੈ ਖੁਦ ਨੂੰ ਉਹ ਲੋੜੀਂਦੀ ਦੇਖਭਾਲ ਦੇਣ ਲਈ ਵੀ ਸਮਾਂ ਕੱਢਣਾ, ਜਿਸਦੀ ਤੁਹਾਨੂੰ ਲੋੜ ਹੈ।


