- Money Management, Retirement
ਦੇਖਭਾਲ ਕਰਨ ਵਾਲਿਆਂ ਲਈ ਬਿਹਤਰ ਰਿਟਾਇਰਮੈਂਟ ਲਾਭ
ਰਿਟਾਇਰਮੈਂਟ ਲਈ ਵੱਧ ਪੈਸਾ ਪ੍ਰਾਪਤ ਕਰੋ
ਦੇਖਭਾਲ ਕਰਨ ਵਾਲਿਆਂ ਲਈ ਖੁਸ਼ਖਬਰੀ! ਤੁਹਾਡੇ ਰਿਟਾਇਰਮੈਂਟ ਲਾਭਾਂ ਵਿੱਚ ਫੇਰ ਤੋਂ ਵਾਧਾ ਹੋ ਗਿਆ ਹੈ!
1 ਜੁਲਾਈ 2024 ਤੋਂ, ਸਭ ਤੋਂ ਵੱਧ ਤਜਰਬੇਕਾਰ ਦੇਖਭਾਲਕਰਤਾ ਹੁਣ ਆਪਣੇ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) (SRP) ਖਾਤੇ ਵਿੱਚ ਪ੍ਰਤੀ ਘੰਟਾ ਕੀਤੇ ਗਏ ਕੰਮ 'ਤੇ $1.20 ਤੱਕ ਪ੍ਰਾਪਤ ਕਰ ਸਕਦੇ ਹਨ। ਇਸ ਪੈਸੇ ਵਿੱਚ ਤੁਹਾਡੇ Collective Bargaining Agreement (ਸਮੂਹਕ ਸੌਦੇਬਾਜ਼ੀ ਇਕਰਾਰਨਾਮੇ) (CBA) ਅਨੁਸਾਰ, ਤੁਹਾਡੇ ਰੁਜਗਾਰਪ੍ਰਦਾਤਾ ਦੁਆਰਾ ਯੋਗਦਾਨ ਪਾਇਆ ਜਾਂਦਾ ਹੈ।*
ਵਾਸ਼ਿੰਗਟਨ ਰਾਜ ਵਿੱਚ ਇੱਕ ਦੇਖਭਾਲਕਰਤਾ ਵਜੋਂ, ਤੁਹਾਨੂੰ ਇੱਕ ਅਜਿਹੀ ਰਿਟਾਇਰਮੈਂਟ ਯੋਜਨਾ ਮਿਲਦੀ ਹੈ ਜੋ ਦੇਸ਼ ਵਿੱਚ ਆਪਣੀ ਹੀ ਤਰ੍ਹਾਂ ਦੀ ਪਹਿਲੀ ਯੋਜਨਾ ਹੈ। ਅਤੇ, ਤੁਹਾਡੇ ਰਿਟਾਇਰਮੈਂਟ ਦੇ ਯੋਗਦਾਨਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। SRP ਦੀ ਸ਼ੁਰੂਆਤ ਤੋਂ ਲੈ ਕੇ, ਤੁਹਾਡੇ ਰੁਜਗਾਰਪ੍ਰਦਾਤਾ ਤੋਂ ਯੋਗਦਾਨਾਂ ਵਿੱਚ 420% ਦਾ ਵਾਧਾ ਹੋਇਆ ਹੈ।
ਤੁਹਾਡੇ ਖਾਤੇ ਵਿੱਚ ਪਾਏ ਗਏ ਪੈਸੇ ਦਾ ਯੋਗਦਾਨ 100% ਤੁਹਾਡੇ ਰੁਜਗਾਰਪ੍ਰਦਾਤਾ ਦੁਆਰਾ ਪਾਇਆ ਜਾਂਦਾ ਹੈ; ਤੁਹਾਡੀ ਤਨਖਾਹ ਵਿੱਚੋਂ ਕੋਈ ਪੈਸਾ ਨਹੀਂ ਕਟਦਾ ਹੈ।
ਤੁਹਾਡੇ ਖਾਤੇ ਵਿੱਚ ਰਿਟਾਇਰਮੈਂਟ ਦੇ ਹੋਰ ਪੈਸੇ ਤੋਂ ਇਲਾਵਾ, ਹੁਣ ਤੁਸੀਂ ਇਨਾਮ-ਜੇਤੂ ਧਨ ਪ੍ਰਬੰਧਨ ਅਤੇ ਰਿਟਾਇਰਮੈਂਟ ਦੇ ਸ੍ਰੋਤਾਂ ਤੱਕ ਵੀ ਪਹੁੰਚ ਪ੍ਰਾਪਤ ਕਰਦੇ ਹੋ, ਜੋ ਖਾਸ ਕਰਕੇ ਦੇਖਭਾਲ ਕਰਨ ਵਾਲਿਆਂ ਲਈ ਤਿਆਰ ਕੀਤੇ ਗਏ ਹਨ। Caregiver Money Management (ਦੇਖਭਾਲਕਰਤਾ ਦੇ ਪੈਸੇ ਦਾ ਪ੍ਰਬੰਧਨ) ਅਤੇ Financial Planning (ਵਿੱਤੀ ਯੋਜਨਾਬੰਦੀ) ਵੈੱਬਪੇਜਾਂ, ਦੋਵਾਂ ਵਿੱਚ ਹੀ ਮਹੱਤਵਪੂਰਨ ਜਾਣਕਾਰੀ ਹੈ ਜੋ ਵਿੱਤੀ ਪੱਖੋਂ ਅੱਗੇ ਵਧਣ ਅਤੇ ਰਿਟਾਇਰਮੈਂਟ ਲਈ ਤਿਆਰ ਹੋਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਤੁਹਾਡੇ ਕੋਲ ICanRetire ਤੱਕ ਵੀ ਪਹੁੰਚ ਹੈ, ਜਿਸ ਵਿੱਚ ਕੁਇਜ਼, ਲੇਖ ਅਤੇ ਹੋਰ ਬਹੁਤ ਕੁਝ ਹੈ ਜੋ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਇਹ ਲਾਭ ਦਿਖਾਉਂਦੇ ਹਨ ਕਿ ਤੁਹਾਡੇ ਕੰਮ ਦੀ ਕਦਰ ਕੀਤੀ ਜਾਂਦੀ ਹੈ ਅਤੇ ਇਹ ਇੱਕ ਦੇਖਭਾਲਕਰਤਾ ਵਜੋਂ ਕੰਮ ਕਰਦੇ ਰਹਿਣ ਦਾ ਇੱਕ ਵਧੀਆ ਕਾਰਨ ਹੈ। ਇਹ ਤੁਹਾਡੀਆਂ ਨਿੱਜੀ ਰਿਟਾਇਰਮੈਂਟ ਬੱਚਤਾਂ ਤੋਂ ਇਲਾਵਾ ਰਿਟਾਇਰਮੈਂਟ ਲਈ ਹੋਰ ਜ਼ਿਆਦਾ ਪੈਸਾ ਬਚਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਤੁਸੀਂ ਜਿੰਨਾ ਜ਼ਿਆਦਾ ਕੰਮ ਕਰੋਗੇ, ਓਨਾ ਹੀ ਜ਼ਿਆਦਾ ਤੁਸੀਂ ਰਿਟਾਇਰਮੈਂਟ ਲਈ ਬਚਤ ਕਰੋਗੇ ਅਤੇ ਤੁਹਾਡੀ ਤਨਖਾਹ ਵਿੱਚੋਂ ਕੋਈ ਪੈਸਾ ਨਹੀਂ ਕੱਟਿਆ ਜਾਵੇਗਾ!
ਆਪਣਾ ਖਾਤਾ ਚੈੱਕ ਕਰੋ ਅਤੇ ਆਪਣੀ ਬਚਤ ਦੇਖੋ!
ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿੰਨਾ ਪੈਸਾ ਬਚਾਇਆ ਹੈ। ਇਸ ਵੈੱਬਸਾਈਟ 'ਤੇ ਆਪਣੇ ਰਿਟਾਇਰਮੈਂਟ ਖਾਤੇ ਵਿੱਚ ਲੌਗ ਇਨ ਕਰੋ Retirement: My Plan.
- ਆਪਣੀਆਂ ਵਰਤਮਾਨ ਰਿਟਾਇਰਮੈਂਟ ਬਚਤਾਂ ਨੂੰ ਦੇਖੋ।
- ਇਹ ਅੰਦਾਜ਼ਾ ਲਗਾਉਣ ਲਈ ਕੈਲਕੁਲੇਟਰ ਦੀ ਵਰਤੋਂ ਕਰੋ ਕਿ ਭਵਿੱਖ ਵਿੱਚ ਤੁਹਾਡੇ ਰਿਟਾਇਰਮੈਂਟ ਲਾਭ ਕਿੰਨੇ ਕੁ ਹੋ ਸਕਦੇ ਹਨ।
*ਯੋਗਦਾਨ ਦੀਆਂ ਦਰਾਂ ਤੁਹਾਡੇ ਰੁਜਗਾਰਪ੍ਰਦਾਤਾ ਅਤੇ ਕੰਮ ਦੇ ਪਿਛੋਕੜ ਦੇ ਅਧਾਰ 'ਤੇ ਵੱਖ-ਵੱਖ ਹੁੰਦੀਆਂ ਹਨ। ਨਵੀਆਂ ਯੋਗਦਾਨ ਦਰਾਂ 1 ਜੁਲਾਈ 2024 ਤੋਂ ਬਾਅਦ ਇੱਕ ਦੇਖਭਾਲਕਰਤਾ ਵਜੋਂ ਕੰਮ ਕੀਤੇ ਗਏ ਘੰਟਿਆਂ 'ਤੇ ਲਾਗੂ ਹੁੰਦੀਆਂ ਹਨ। ਕਿਰਪਾ ਕਰਕੇ ਵਧੇਰੇ ਜਾਣਕਾਰੀ ਲਈ ਆਪਣਾ CBA ਦੇਖੋ।


