ਸਾਬਕਾ ਦੇਖਭਾਲ ਕਰਨ ਵਾਲਿਆਂ ਲਈ ਰਿਟਾਇਰਮੈਂਟ ਲਾਭ
ਭਾਵੇਂ ਤੁਸੀਂ ਹੁਣ ਇੱਕ ਦੇਖਭਾਲਕਰਤਾ ਵਜੋਂ ਕੰਮ ਨਾ ਵੀ ਕਰ ਰਹੇ ਹੋਵੋ, ਫਿਰ ਵੀ ਤੁਹਾਡੇ ਕੋਲ ਤੁਹਾਡੀ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਅਤੇ ਯੋਜਨਾ ਬਣਾਉਣ ਦੇ ਸਰੋਤਾਂ ਤੱਕ ਪਹੁੰਚ ਰਹਿੰਦੀ ਹੈ।
ਜੇ ਤੁਸੀਂ ਪੂਰੀ ਤਰ੍ਹਾਂ ਹੱਕਦਾਰ (ਵੈਸਟਿਡ) ਹੋ, ਤਾਂ ਇੱਕ ਦੇਖਭਾਲਕਰਤਾ ਵਜੋਂ ਕੰਮ ਕਰਨਾ ਬੰਦ ਕਰ ਦੇਣ ਤੋਂ ਬਾਅਦ ਵੀ ਤੁਹਾਡੀ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਦਾ ਪੈਸਾ ਤੁਹਾਡਾ ਹੀ ਰਹੇਗਾ। ਤੁਹਾਡਾ ਐਂਪਲੌਇਅਰ ਹੁਣ ਹੋਰ ਯੋਗਦਾਨ (ਪੈਸਾ) ਨਹੀਂ ਪਾਏਗਾ, ਪਰ ਤੁਸੀਂ Milliman ਦੀ ਮੇਜ਼ਬਾਨੀ ਵਾਲੇ ਆਪਣੇ ਔਨਲਾਈਨ ਰਿਟਾਇਰਮੈਂਟ ਖਾਤੇ ਰਾਹੀਂ ਕਿਸੇ ਵੀ ਸਮੇਂ ਆਪਣਾ ਬਕਾਇਆ ਦੇਖ ਸਕਦੇ ਹੋ, ਖਾਤੇ ਨੂੰ ਅੱਪਡੇਟ ਕਰ ਸਕਦੇ ਹੋ ਅਤੇ ਯੋਜਨਾ ਬਣਾਉਣ ਵਾਲੇ ਸਾਧਨਾਂ ਨੂੰ ਵਰਤ ਸਕਦੇ ਹੋ।
ਆਪਣੇ ਖਾਤੇ ਦਾ ਪ੍ਰਬੰਧਨ ਕਰੋ।
Milliman, Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਦਾ ਪ੍ਰਬੰਧ ਕਰਦਾ ਹੈ ਅਤੇ ਸਟੇਟਮੈਂਟਾਂ ਅਤੇ ਜ਼ਰੂਰੀ ਅੱਪਡੇਟਾਂ ਭੇਜਦਾ ਹੈ। ਆਪਣੇ ਖਾਤੇ ਵਿੱਚ ਲੌਗ ਇਨ ਕਰਕੇ ਜਾਂ 1-800-726-8303 'ਤੇ ਕਾਲ ਕਰਕੇ ਆਪਣੀ ਸੰਪਰਕ ਜਾਣਕਾਰੀ ਨੂੰ ਅੱਪਡੇਟ ਕਰਕੇ ਰੱਖੋ। ਤੁਹਾਡੀ ਭਾਸ਼ਾ ਵਿੱਚ ਮਦਦ ਉਪਲਬਧ ਹੈ।
ਆਪਣੇ ਖਾਤੇ ਦਾ ਬਕਾਇਆ ਚੈੱਕ ਕਰੋ।
ਅੱਜ ਹੀ ਆਪਣੇ ਆਨਲਾਈਨ ਰਿਟਾਇਰਮੈਂਟ ਖਾਤੇ ਵਿੱਚ ਲੌਗ ਇਨ ਕਰੋ ਜਾਂ ਖਾਤਾ ਬਣਾਓ ਤਾਂ ਜੋ ਤੁਸੀਂ ਆਪਣਾ ਬਕਾਇਆ ਦੇਖ ਸਕੋ, ਆਪਣੀ ਯੋਜਨਾ ਦੇ ਦਸਤਾਵੇਜ਼ ਅਤੇ ਖਾਤੇ ਦੀਆਂ ਸਟੇਟਮੈਂਟਾਂ ਦੇਖ ਸਕੋ ਜਾਂ ਆਪਣੇ ਲਾਭਪਾਤਰੀ ਨਾਮਜ਼ਦ ਕਰ ਸਕੋ। ਲਾਭਪਾਤਰੀ ਉਹ ਵਿਅਕਤੀ ਹੁੰਦਾ ਹੈ ਜਿਸਨੂੰ ਤੁਹਾਡੀ ਮੌਤ ਤੋਂ ਬਾਅਦ ਤੁਹਾਡਾ ਪੈਸਾ ਮਿਲੇਗਾ।
ਵਧੇਰੇ ਯੋਗਦਾਨ (ਪੈਸਾ) ਪ੍ਰਾਪਤ ਕਰੋ।
ਦੇਖਭਾਲ ਕਰਨ ਦਾ ਕੰਮ ਫਿਰ ਤੋਂ ਸ਼ੁਰੂ ਕਰੋ ਤਾਂ ਜੋ ਤੁਹਾਡਾ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਖਾਤਾ ਵਧਦਾ ਰਹੇ ਅਤੇ ਤੁਸੀਂ ਵਾਸ਼ਿੰਗਟਨ ਰਾਜ ਦੇ ਦੇਖਭਾਲ ਕਰਨ ਵਾਲਿਆਂ ਲਈ ਉਪਲਬਧ ਸਾਰੇ ਬੈਨਿਫ਼ਿਟਾਂ ਦਾ ਲਾਭ ਉਠਾ ਸਕੋ। ਇੱਕ ਵਿਅਕਤੀਗਤ ਪ੍ਰੋਵਾਈਡਰ (IP) ਜਾਂ ਏਜੰਸੀ ਪ੍ਰੋਵਾਈਡਰ (AP) ਵਜੋਂ ਵਾਪਸ ਆਉਣ ਬਾਰੇ ਹੋਰ ਜਾਣੋ।
ਰਿਟਾਇਰਮੈਂਟ ਬੈਨਿਫ਼ਿਟਸ ਸਪੋਰਟ
ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਸਪੋਰਟ (support) ਪੇਜ 'ਤੇ ਜਾਓ ਜਾਂ ਫੇਰ Milliman Secure Retirement ਦੇ ਕਿਸੇ ਪ੍ਰਤੀਨਿਧੀ ਨੂੰ 1-800-726-8303 'ਤੇ ਕਾਲ ਕਰੋ। ਤੁਹਾਡੀ ਭਾਸ਼ਾ ਵਿੱਚ ਮਦਦ ਉਪਲਬਧ ਹੈ।
ਰਿਟਾਇਰਮੈਂਟ ਸਬੰਧੀ ਜਾਣਨਯੋਗ ਆਮ ਸ਼ਬਦ
ਰਿਟਾਇਰਮੈਂਟ ਸਬੰਧੀ ਆਮ ਸ਼ਬਦਾਂ ਅਤੇ ਉਹਨਾਂ ਦੀ ਪਰਿਭਾਸ਼ਾ ਬਾਰੇ ਜਾਣੋ, ਜਿਹਨਾਂ ਬਾਰੇ ਤੁਹਾਨੂੰ ਆਪਣੇ ਵਿੱਤੀ ਭਵਿੱਖ ਬਾਰੇ ਫ਼ੈਸਲੇ ਲੈਂਦੇ ਹੋਏ ਪਤਾ ਹੋਣਾ ਚਾਹੀਦਾ ਹੈ।
ਰਿਟਾਇਰਮੈਂਟ ਲਈ ਯੋਜਨਾ ਬਣਾਉਣਾ
ਤੁਹਾਡੇ SRP ਖਾਤੇ ਤੋਂ ਇਲਾਵਾ, ਇਹ ਵੀ ਸਿੱਖੋ ਕਿ ਆਮਦਨ ਦੇ ਦੂਜੇ ਵਸੀਲੇ ਜਿਵੇਂ IRAs, ਸੋਸ਼ਲ ਸਿਕਿਓਰਟੀ ਅਤੇ ਵਿਅਕਤੀਗਤ ਬੱਚਤਾਂ ਕਿਸ ਤਰ੍ਹਾਂ ਇਹ ਪੱਕਾ ਕਰ ਸਕਦੀਆਂ ਹਨ ਕਿ ਤੁਸੀਂ ਅਰਾਮ ਨਾਲ ਰਿਟਾਇਰ ਹੋ ਸਕੋ।
ਦੇਖਭਾਲਕਰਤਾ ਲਈ ਪੈਸੇ ਦੇ ਪ੍ਰਬੰਧਨ ਲਈ ਸੁਝਾਅ
ਟੈਕਸ ਵਿੱਚ ਮਦਦ, ਰਿਟਾਇਰਮੈਂਟ ਦੀ ਯੋਜਨਾ ਬਣਾਉਣ, ਰਿਟਾਇਰਮੈਂਟ ਕੈਲਕੁਲੇਟਰ, ਬਜਟ ਬਣਾਉਣ ਅਤੇ ਅਜਿਹੇ ਹੋਰ ਵਿਸ਼ਿਆਂ ਲਈ ਸਰੋਤ ਲੱਭੋ।


