- Self-Care
ਆਪਣੇ ਉੱਪਰ ਧਿਆਨ ਦਿਓ: ਦੇਖਭਾਲ ਕਰਨ ਵਾਲਿਆਂ ਲਈ ਭਾਵਨਾਤਮਕ ਅਤੇ ਮਾਨਸਿਕ ਸਿਹਤ ਸਹਿਯੋਗ
ਨਵਾਂ ਸਾਲ ਆਪਣੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਵੱਲ ਫਿਰ ਤੋਂ ਧਿਆਨ ਦੇਣ ਲਈ ਬਹੁਤ ਵਧੀਆ ਸਮਾਂ ਹੈ। SEIU 775 Benefits Group ਰਾਹੀਂ ਸਿਹਤ-ਸੰਭਾਲ ਕਵਰੇਜ ਦੇ ਨਾਲ — ਪੇਸ਼ੇਵਰ ਸਹਿਯੋਗ ਤੋਂ ਲੈ ਕੇ ਇਲਾਜ ਲਈ ਸਵੈ-ਸੰਭਾਲ ਸਾਧਨਾਂ ਤੱਕ — ਤੁਹਾਡੀ ਮੌਜੂਦਾ ਸਥਿਤੀ ਅਨੁਸਾਰ ਵਿਅਕਤੀਗਤ ਲੋੜਾਂ ਨੂੰ ਪੂਰਾ ਕਰਨ ਅਤੇ ਆਪਣੇ ਟੀਚਿਆਂ ਤੱਕ ਪਹੁੰਚਣ ਵਿੱਚ ਮਦਦ ਲਈ ਲਾਭ ਮੌਜੂਦ ਹਨ।
ਜੇ ਤੁਸੀਂ ਹੇਠ ਲਿਖਿਆਂ ਵਿੱਚੋਂ ਕਿਸੇ ਦਾ ਵੀ ਅਨੁਭਵ ਕਰ ਰਹੇ ਹੋ, ਤਾਂ ਤੁਹਾਡੇ ਲਈ ਉਪਲਬਧ ਮਾਨਸਿਕ ਅਤੇ ਭਾਵਨਾਤਮਕ ਸਿਹਤ ਲਾਭਾਂ ਨੂੰ ਵਰਤ ਕੇ ਦੇਖਣ ਬਾਰੇ ਵਿਚਾਰ ਕਰੋ:
- ਲਗਾਤਾਰ ਡਿਪ੍ਰੈਸ਼ਨ ਜਾਂ ਚਿੰਤਾ ਦੀਆਂ ਭਾਵਨਾਵਾਂ।
- ਜੀਵਨ ਵਿੱਚ ਕੋਈ ਵੱਡਾ ਬਦਲਾਅ ਜਾਂ ਪਰਿਵਰਤਨ।
- ਰਿਸ਼ਤਿਆਂ ਵਿੱਚ ਜਾਂ ਪਰਿਵਾਰਕ ਚੁਣੌਤੀਆਂ।
- ਨੁਕਸਾਨ ਅਤੇ ਸੋਗ।
- ਨਸ਼ਿਆਂ ਦੀ ਲੱਤ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ।
- ਆਪਣੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਬਿਹਤਰ ਬਣਾਉਣ ਦੀ ਇੱਛਾ।
ਪੇਸ਼ੇਵਰ ਸਹਿਯੋਗ: ਵਿਅਕਤੀਗਤ ਅਤੇ ਗਰੁੱਪ ਥੈਰੇਪੀ
ਆਪਣੇ ਖਿਆਲਾਂ, ਭਾਵਨਾਵਾਂ ਅਤੇ ਕੰਮਾਂ ਦੀ ਪੜਚੋਲ ਕਰੋ ਅਤੇ ਵਿਅਕਤੀਗਤ ਅਤੇ ਗਰੁੱਪ ਵਾਲੇ ਮਾਹੌਲ ਵਿੱਚ ਸਹਿਯੋਗ ਪ੍ਰਾਪਤ ਕਰੋ। ਇਹ ਤੁਹਾਡੇ ਕਾਰਜਕ੍ਰਮ ਅਤੇ ਤਰਜੀਹਾਂ ‘ਤੇ ਨਿਰਭਰ ਕਰਦੇ ਹੋਏ, ਆਹਮੋ-ਸਾਹਮਣੇ ਜਾਂ ਵਰਚੁਅਲ ਹੋ ਸਕਦੇ ਹਨ।- ਵਿਅਕਤੀਗਤ ਥੈਰੇਪੀ ਕਿਸੇ ਭਰੋਸੇਯੋਗ ਮਾਨਸਿਕ ਸਿਹਤ ਪ੍ਰਦਾਤਾ ਤੋਂ ਨਿਰੰਤਰ ਸਹਿਯੋਗ ਪ੍ਰਾਪਤ ਕਰਨ ਲਈ ਇੱਕ ਗੁਪਤ ਥੈਰੇਪੀ ਹੈ ਜਿੱਥੇ ਤੁਹਾਡੇ ਲਈ ਕੋਈ ਰਾਏ ਕਾਇਮ ਨਹੀਂ ਕੀਤੀ ਜਾਂਦੀ। ਜਦੋਂ ਤੁਹਾਨੂੰ ਸਹੀ ਥੈਰੇਪਿਸਟ ਮਿਲ ਜਾਂਦਾ ਹੈ, ਤਾਂ ਤੁਸੀਂ ਆਪਣੇ ਨਿੱਜੀ ਵਿਕਾਸ ਵਿੱਚ ਸਹਿਯੋਗ ਲਈ ਇੱਕ ਨਿਰੰਤਰ ਸਬੰਧ ਬਣਾ ਸਕਦੇ ਹੋ।
- ਗਰੁੱਪ ਥੈਰੇਪੀ ਛੋਟੇ ਗਰੁੱਪਾਂ ਵਿੱਚ ਹੁੰਦੀ ਹੈ ਜਿੱਥੇ ਤੁਸੀਂ ਅਤੇ ਤੁਹਾਡੇ ਵਰਗੇ ਅਨੁਭਵਾਂ ਵਾਲੇ ਹੋਰ ਮੈਂਬਰ ਸਾਂਝੇ ਟੀਚਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਸਕਦੇ ਹਨ। ਇੱਥੇ, ਤੁਸੀਂ ਇੱਕ ਥੈਰੇਪਿਸਟ ਦੀ ਅਗਵਾਈ ਵਿੱਚ ਸਿੱਖੋਗੇ ਅਤੇ ਦੂਜਿਆਂ ਨਾਲ ਜੁੜੋਗੇ।
ਪੇਸ਼ੇਵਰ ਸਹਿਯੋਗ ਕਿਵੇਂ ਪ੍ਰਾਪਤ ਕਰਨਾ ਹੈ
ਤੁਹਾਡੀ Summary of Benefits Coverage (ਲਾਭਾਂ ਅਤੇ ਕਵਰੇਜ ਬਾਰੇ ਸੰਖੇਪ ਜਾਣਕਾਰੀ) (SBC) ਵਿੱਚ, ਤੁਹਾਡੇ ਮਾਨਸਿਕ ਸਿਹਤ ਲਾਭਾਂ ਨੂੰ ‘ਵਿਵਹਾਰ ਸਬੰਧੀ ਸਿਹਤ’ ਸੇਵਾਵਾਂ ਵਜੋਂ ਵੀ ਦੱਸਿਆ ਹੋ ਸਕਦਾ ਹੈ। ਨਸ਼ੀਲੇ ਪਦਾਰਥਾਂ ਦੇ ਸੇਵਨ ਸਬੰਧੀ ਸੇਵਾਵਾਂ ਵੀ ਇਸੇ ਸ਼੍ਰੇਣੀ ਵਿੱਚ ਮਿਲਦੀਆਂ ਹਨ। ਤੁਹਾਡੇ ਕੇਸ ਦੀ ਗੰਭੀਰਤਾ ਦੇ ਅਧਾਰ ‘ਤੇ 2 ਤਰ੍ਹਾਂ ਦੇ ਸੁਰੱਖਿਆ ਪ੍ਰਾਪਤ ਦੇਖਭਾਲ ਵਿਕਲਪ ਹੁੰਦੇ ਹਨ – ਦਫ਼ਤਰ ਵਿੱਚ ਜਾਂ ਬਾਹਰੀ ਰੋਗੀ ਦੇਖਭਾਲ, ਅਤੇ ਦਾਖਲ ਰੋਗੀ ਦੇਖਭਾਲ। ਇਨ-ਨੈੱਟਵਰਕ ਬਾਹਰੀ ਰੋਗੀ ਸੇਵਾਵਾਂ ਲਈ ਕੋਈ ਖਰਚਾ ਨਹੀਂ ਹੁੰਦਾ। ਜੇ ਤੁਸੀਂ ਕਿਸੇ ਆਊਟ-ਆਫ਼-ਨੈੱਟਵਰਕ ਪ੍ਰਦਾਤਾ ਨੂੰ ਚੁਣਦੇ ਹੋ, ਤਾਂ ਇਸਦਾ ਨਾਲ ਸਬੰਧਤ ਖਰਚਾ ਹੋਵੇਗਾ। ਇੱਕ ਇਨ-ਨੈੱਟਵਰਕ ਪ੍ਰਦਾਤਾ ਲੱਭਣ ਲਈ, ਆਪਣੇ ਸਿਹਤ ਯੋਜਨਾ ਖਾਤੇ (Kaiser Permanente ਜਾਂ Aetna) ਵਿੱਚ ਲੌਗਇਨ ਕਰੋ, ਜਾਂ ਆਪਣੇ ਮੈਂਬਰ ID ਕਾਰਡ ਦੇ ਪਿੱਛੇ ਦਿੱਤੇ ਨੰਬਰ ‘ਤੇ ਕਾਲ ਕਰੋ। ਜੇ ਤੁਸੀਂ ਕਿਸੇ ਵਧੇਰੇ ਗੰਭੀਰ ਮਾਨਸਿਕ ਸਿਹਤ ਸਥਿਤੀ ਦਾ ਸਾਹਮਣਾ ਕਰ ਰਹੇ ਹੋ ਜਾਂ ਤੁਹਾਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਜਾਂ ਨਸ਼ਾਖੋਰੀ ਤੋਂ ਛੁਟਕਾਰੇ ਵਿੱਚ ਮਦਦ ਚਾਹੀਦੀ ਹੈ, ਤਾਂ ਸਭ ਤੋਂ ਵਧੀਆ ਸ਼ੁਰੂਆਤ ਆਪਣੀ ਦੇਖਭਾਲ ਟੀਮ ਨਾਲ ਸੰਪਰਕ ਕਰਕੇ ਕੀਤੀ ਜਾ ਸਕਦੀ ਹੈ। ਇਨ੍ਹਾਂ ਮਾਮਲਿਆਂ ਵਿੱਚ, ਇਲਾਜ ਬਹੁਤ ਹੀ ਵਿਅਕਤੀਗਤ ਹੁੰਦਾ ਹੈ, ਅਤੇ ਤੁਹਾਡੀ ਦੇਖਭਾਲ ਟੀਮ ਤੁਹਾਡੀਆਂ ਵਿਸ਼ੇਸ਼ ਲੋੜਾਂ ਦੇ ਅਨੁਸਾਰ ਇੱਕ ਯੋਜਨਾ ਬਣਾਉਣ ਦੇ ਯੋਗ ਹੋਵੇਗੀ। ਇਨ-ਨੈੱਟਵਰਕ ਦਾਖਲ ਰੋਗੀ ਸੇਵਾਵਾਂ ਵਿੱਚ ਖਰਚਾ ਕਵਰ ਕੀਤਾ ਜਾਂਦਾ ਹੈ। ਤੁਹਾਡੀ ਸਥਿਤੀ ਦੇ ਅਧਾਰ ‘ਤੇ ਉਪਲਬਧ ਵਿਸ਼ੇਸ਼ ਲਾਭਾਂ ਬਾਰੇ ਜਾਣਨ ਲਈ ਆਪਣੀ ਸਿਹਤ ਯੋਜਨਾ ਨੂੰ ਕਾਲ ਕਰੋ।- Kaiser Permanente of Washington (KPWA): 1-888-287-2680.
- Kaiser Permanente Northwest (KPNW): 1-503-249-3434.
- Aetna: ਆਪਣੇ ਮੈਂਬਰ ID ਕਾਰਡ ਦੇ ਪਿੱਛੇ ਦਿੱਤੇ ਨੰਬਰ ‘ਤੇ ਕਾਲ ਕਰੋ।
ਮੁਫ਼ਤ ਸਵੈ-ਸੰਭਾਲ ਸਾਧਨ ਅਤੇ ਵੈੱਲਨੈਸ ਕੋਚਿੰਗ
ਸਵੈ-ਸੰਭਾਲ ਸਮਾਰਟਫ਼ੋਨ ਐਪਾਂ ਤੁਹਾਡੀ ਸਿਹਤ-ਸੰਭਾਲ ਕਵਰੇਜ ਰਾਹੀਂ ਉਪਲਬਧ ਹਨ। ਤੁਹਾਡੇ ਲਈ ਉਪਲਬਧ ਸਾਰੇ ਸਵੈ-ਸੰਭਾਲ ਲਾਭਾਂ ਬਾਰੇ ਜਾਣੋ। ਇੱਕ ਮੁਫ਼ਤ ਵੈਲਨੈੱਸ ਕੋਚ ਚੰਗੀ ਤਰ੍ਹਾਂ ਖਾਣ-ਪੀਣ ਲਈ ਸਿਹਤਮੰਦ ਆਦਤਾਂ ਵਿਕਸਿਤ ਕਰਨ, ਤਣਾਅ ਘਟਾਉਣ ਅਤੇ ਸਰੀਰਕ ਤੌਰ ‘ਤੇ ਚੁਸਤ-ਫੁਰਤ ਹੋਣ ਲਈ ਤੁਹਾਨੂੰ ਆਹਮੋ-ਸਾਹਮਣੇ ਮਾਰਗਦਰਸ਼ਨ ਪ੍ਰਦਾਨ ਕਰ ਸਕਦਾ ਹੈ। ਵੈੱਲਨੈੱਸ ਕੋਚਿੰਗ ਅਤੇ ਤੁਹਾਡੀ ਖਾਸ ਯੋਜਨਾ ‘ਤੇ ਉਪਲਬਧ ਸਿਹਤਮੰਦ ਜੀਵਨ ਸਬੰਧੀ ਹੋਰ ਲਾਭਾਂ ਬਾਰੇ ਵਧੇਰੇ ਜਾਣੋ। ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਸਮੁੱਚੀ ਤੰਦਰੁਸਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਸਾਲ ਤੁਹਾਡੇ ਲਈ ਉਪਲਬਧ ਲਾਭਾਂ ਅਤੇ ਸੇਵਾਵਾਂ ਦੀ ਵਰਤੋਂ ਕਰਕੇ ਆਪਣੇ ਨਿੱਜੀ ਵਿਕਾਸ ਅਤੇ ਖੁਸ਼ੀ ਨੂੰ ਪਹਿਲ ਦੇਣ ਦਾ ਸਾਲ ਹੈ।ਭਾਸ਼ਾਈ ਫ਼ੋਨ ਨੰਬਰ
ਜੇ ਤੁਸੀਂ ਅੰਗ੍ਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹੋ, ਤਾਂ ਭਾਸ਼ਾ ਸਹਾਇਤਾ ਉਪਲਬਧ ਹੈ। ਸਹਾਇਤਾ ਪ੍ਰਾਪਤ ਕਰਨ ਲਈ ਹੇਠਾਂ ਦਿੱਤੀਆਂ ਫ਼ੋਨ ਲਾਈਨਾਂ ਵਿੱਚੋਂ ਕਿਸੇ ਇੱਕ ‘ਤੇ ਕਾਲ ਕਰੋ।- Kaiser Permanente Washington: 1-888-901-4636.
- Kaiser Permanente Northwest: 1-800-813-2000.
- Aetna: 1-866-353-9802.


