ਆਪਣੇ ਨਿੱਜੀ ਟੀਚਿਆਂ ਜਾਂ ਚੁਣੌਤੀਆਂ ਲਈ ਸਹਿਯੋਗ ਪ੍ਰਾਪਤ ਕਰੋ — ਕਿਸੇ ਵੀ ਸਮੇਂ, ਕਿਤੇ ਵੀ।
ਤਣਾਅ ਨੂੰ ਘਟਾਉਣ, ਜੀਵਨ ਅਤੇ ਤੰਦਰੁਸਤੀ ਦੇ ਟੀਚਿਆਂ 'ਤੇ ਨਜ਼ਰ ਰੱਖਣ, ਪ੍ਰੇਰਿਤ ਰਹਿਣ ਅਤੇ ਹੋਰ ਬਹੁਤ ਕੁਝ ਬਾਰੇ ਮਾਰਗਦਰਸ਼ਨ ਅਤੇ ਸਲਾਹ ਲਈ Headspace ਐਪ 'ਤੇ ਕਿਸੇ ਮਾਹਰ ਕੋਚ ਨਾਲ ਜੁੜੋ।
ਜੇ ਤੁਸੀਂ ਇੱਕ ਦੇਖਭਾਲਕਰਤਾ ਦੇ ਰੂਪ ਵਿੱਚ ਹਰ ਮਹੀਨੇ ਘੱਟੋ-ਘੱਟ 1 ਘੰਟਾ ਕੰਮ ਕਰ ਰਹੇ ਹੋ ਤਾਂ ਤੁਹਾਡੇ ਕੋਲ Headspace Care ਕੋਚਿੰਗ ਅਤੇ ਰਿਸੋਰਸ (ਸ੍ਰੋਤਾਂ ਦੀ) ਲਾਇਬ੍ਰੇਰੀ ਤੱਕ ਅਸੀਮਤ ਪਹੁੰਚ ਹੁੰਦੀ ਹੈ!
ਤੁਹਾਡੇ ਨਿਰਭਰ ਬੱਚੇ ਵੀ ਮੁਫ਼ਤ ਵਿੱਚ Headspace Care ਪ੍ਰਾਪਤ ਕਰ ਸਕਦੇ ਹਨ।
Headspace Care ਤੁਹਾਡੇ ਲਈ ਕਿਵੇਂ ਕੰਮ ਕਰਦੀ ਹੈ।
- ਤੁਹਾਡੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਲਈ ਸੁਰੱਖਿਅਤ ਟੈਕਸਟ ਮੈਸੇਜਿੰਗ ਅਤੇ ਵਿਅਕਤੀਗਤ ਯੋਜਨਾ ਰਾਹੀਂ ਮਾਹਰ ਕੋਚਿੰਗ ਪ੍ਰਾਪਤ ਕਰੋ।
- ਕੰਮਕਾਜੀ ਘੰਟਿਆਂ ਤੋਂ ਬਾਅਦ ਅਤੇ ਵੀਕਐਂਡ ਲਈ ਸੈਸ਼ਨਾਂ ਵਾਸਤੇ ਸਮਾਂ ਤੈਅ ਕਰੋ।
- ਨਵੇਂ ਹੁਨਰ ਅਤੇ ਸਿਹਤਮੰਦ ਆਦਤਾਂ ਸਿੱਖੋ।
- ਹਾਲਾਤ ਔਖੇ ਹੋ ਜਾਣ ਤਾਂ ਸਹਿਯੋਗ ਪ੍ਰਾਪਤ ਕਰੋ।
- ਸਮੁੱਚੀ Headspace ਸ੍ਰੋਤ ਲਾਇਬ੍ਰੇਰੀ ਤੱਕ ਪਹੁੰਚ ਪ੍ਰਾਪਤ ਕਰੋ।
ਇਹ ਸਭ ਕੁਝ ਐਪ ਵਿੱਚ ਹੀ ਹੁੰਦਾ ਹੈ।
ਤੁਸੀਂ ਕਿਸੇ ਕੋਚ ਨਾਲ ਮੇਲ ਕਰ ਸਕਦੇ ਹੋ, ਆਪਣੇ ਲਈ ਸੁਵਿਧਾਜਨਕ ਸਮੇਂ 'ਤੇ ਲਾਈਵ ਚੈਟ ਸੈਸ਼ਨਾਂ ਦਾ ਸਮਾਂ ਤੈਅ ਕਰ ਸਕਦੇ ਹੋ ਅਤੇ ਸਹਿਯੋਗ ਪ੍ਰਾਪਤ ਕਰ ਸਕਦੇ ਹੋ।
ਤੁਹਾਡਾ ਕੋਚ ਤੁਹਾਡੇ ਨਾਲ ਮਿਲ ਕੇ ਇੱਕ ਯੋਜਨਾ ਤਿਆਰ ਕਰੇਗਾ ਅਤੇ Headspace ਲਾਇਬ੍ਰੇਰੀ ਤੋਂ ਸ੍ਰੋਤਾਂ ਬਾਰੇ ਸੁਝਾਅ ਦੇਵੇਗਾ ਤਾਂ ਜੋ ਤੁਸੀਂ ਆਪਣੇ ਟੀਚਿਆਂ 'ਤੇ, ਆਪਣੀ ਰਫ਼ਤਾਰ ਨਾਲ ਕੰਮ ਕਰਨਾ ਜਾਰੀ ਰੱਖ ਸਕੋ। ਲਾਇਬ੍ਰੇਰੀ ਵਿੱਚ ਤੁਹਾਡੀ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਵਿੱਚ ਤੁਹਾਡੀ ਮਦਦ ਵਾਸਤੇ ਕਈ ਤਰ੍ਹਾਂ ਦੇ ਵਿਸ਼ਿਆਂ 'ਤੇ ਮਾਰਗਦਰਸ਼ਨ ਪ੍ਰਦਾਨ ਕਰਨ ਵਾਲੇ ਸੁਝਾਅ, ਗਤੀਵਿਧੀਆਂ, ਕਲਾਸਾਂ ਅਤੇ ਪੌਡਕਾਸਟ ਸ਼ਾਮਲ ਹਨ।
Headspace ਕੋਚ ਨਾਲ ਕੰਮ ਕਰਕੇ ਤੁਹਾਨੂੰ ਇਹਨਾਂ ਵਿੱਚ ਮਦਦ ਮਿਲ ਸਕਦੀ ਹੈ:
- ਰੋਜ਼ਮਰ੍ਹਾ ਦੇ ਤਣਾਅ ਅਤੇ ਬੇਹੱਦ ਜ਼ਿਆਦਾ ਥਕੇਵੇਂ ਨਾਲ ਨਜਿੱਠਣਾ
- ਵਧੇਰੇ ਸਿਹਤਮੰਦ ਆਦਤਾਂ ਪਾਉਣਾ
- ਜੀਵਨ ਦੀਆਂ ਵੱਡੀਆਂ ਤਬਦੀਲੀਆਂ ਜਾਂ ਚੁਣੌਤੀਆਂ ਨੂੰ ਪਾਰ ਕਰਨਾ
- ਵਧੇਰੇ ਚੈਨ ਦੀ ਨੀਂਦ ਸੌਣਾ
Headspace Care ਨਾਲ ਸ਼ੁਰੂਆਤ ਕਰੋ।
ਆਪਣੇ ਮੁਫ਼ਤ ਖਾਤੇ ਤੱਕ ਪਹੁੰਚਣ ਲਈ ਤੁਹਾਨੂੰ ਆਪਣੇ ਹੈਲਥ ਬੈਨਿਫ਼ਿਟਸ ਖਾਤੇ ਨਾਲ ਜੁੜੇ ਈਮੇਲ ਪਤੇ ਨੂੰ ਵਰਤਣ ਦੀ ਲੋੜ ਹੋਵੇਗੀ।
- Headspace Care ਐਪ ਨੂੰ ਡਾਊਨਲੋਡ ਕਰੋ।
- "ਮੇਰਾ ਸੰਗਠਨ” (My Organization) ਵਿਕਲਪ ਨੂੰ ਚੁਣੋ।
- ਹਦਾਇਤਾਂ ਦੀ ਪਾਲਣਾ ਕਰੋ ਅਤੇ ਬਸ ਤੁਸੀਂ ਪੂਰੀ ਤਰ੍ਹਾਂ ਤਿਆਰ ਹੋ!
ਕੀ ਕੋਈ ਪਰੇਸ਼ਾਨੀ ਆ ਰਹੀ ਹੈ? ਕਿਰਪਾ ਕਰਕੇ ਮੈਂਬਰ ਸਪੋਰਟ ਨਾਲ ਐਪ, ਜਾਂ ਇਸ ਈਮੇਲ caresupport@headspace.com ਰਾਹੀਂ ਸੰਪਰਕ ਕਰੋ।
ਮਹੀਨੇਵਾਰ ਲਾਈਵ ਮੈਡੀਟੇਸ਼ਨਾਂ ਅਤੇ ਤਿਮਾਹੀ ਵਰਕਸ਼ਾਪਾਂ।
ਅਸੀਂ ਸਾਰੇ ਆਪਣੇ ਰੁਝੇਵਿਆਂ ਭਰੇ ਸ਼ਡਿਊਲ ਵਿੱਚ ਥੋੜ੍ਹਾ ਸ਼ਾਂਤ ਹੋ ਸਕਦੇ ਹਾਂ। ਇਸ ਲਈ ਤੁਹਾਡੀ ਮਾਨਸਿਕ ਸਿਹਤ ਵਿੱਚ ਸਹਿਯੋਗ ਲਈ ਤਿਆਰ ਕੀਤੀਆਂ ਮਹੀਨੇਵਾਰ ਲਾਈਵ ਮੈਡੀਟੇਸ਼ਨਾਂ ਅਤੇ ਤਿਮਾਹੀ ਵਰਕਸ਼ਾਪਾਂ ਲਈ Headspace ਟੀਮ ਨਾਲ ਜੁੜੋ।
ਹਰ ਮਹੀਨੇ, ਇੱਕ Headspace ਅਧਿਆਪਕ 30-ਮਿੰਟ ਦੀ ਇੱਕ ਲਾਈਵ ਮੈਡੀਟੇਸ਼ਨ ਅਤੇ ਸਵਾਲਾਂ-ਜਵਾਬਾਂ ਦੀ ਅਗਵਾਈ ਕਰੇਗਾ ਜਿਸ ਨਾਲ ਤੁਹਾਡੇ ਮਨ ਵਿੱਚ ਸਪਸ਼ਟਤਾ ਲਿਆਉਣ ਅਤੇ ਮਾਈਂਡਫੁਲਨੈੱਸ ਪੈਦਾ ਕਰਨ ਵਿੱਚ ਮਦਦ ਮਿਲੇਗੀ।
ਹਰ ਤਿੰਨ ਮਹੀਨਿਆਂ 'ਤੇ, ਕੋਚ, ਥੈਰੇਪਿਸਟ, ਅਤੇ ਮੈਡੀਟੇਸ਼ਨ ਅਧਿਆਪਕ ਇੱਕ ਘੰਟਾ ਲੰਬੀਆਂ ਵਰਕਸ਼ਾਪਾਂ ਦੀ ਮੇਜ਼ਬਾਨੀ ਕਰਨਗੇ ਜਿਹਨਾਂ ਵਿੱਚ ਸੰਪਰਕ ਸਥਾਪਤ ਕਰਨ, ਸੋਗ ਤੋਂ ਉਬਰਨ, ਅਤੇ ਗੂੜ੍ਹੀ ਨੀਂਦ ਸੌਣ ਵਰਗੇ ਮਾਨਸਿਕ ਸਿਹਤ ਦੇ ਵਿਸ਼ਿਆਂ 'ਤੇ ਮਾਹਰਾਂ ਦੇ ਸਮਰਥਨ ਨਾਲ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ।
ਇਸ ਨਾਲ ਸੱਚਮੁੱਚ ਮੈਨੂੰ ਮਦਦ ਮਿਲੀ ਅਤੇ ਮੈਂ ਜਿਸ ਦੁੱਖ ਅਤੇ ਡਿਪ੍ਰੈਸ਼ਨ ਤੋਂ ਲੰਘ ਰਹੀ ਸੀ, ਉਸ ਤੇ ਕਾਬੂ ਪਾਉਣ ਵਿੱਚ ਮੈਨੂੰ ਮਦਦ ਮਿਲੀ। ਇਹ ਮੇਰੇ ਲਈ ਇੱਕ ਵੱਡੀ ਮਦਦ ਸੀ।


