- Self-Care
ਦੇਖਭਾਲ ਕਰਨ ਵਾਲਿਆਂ ਲਈ ਸਵੈ-ਸੰਭਾਲ
Headspace ਮੈਡੀਟੇਸ਼ਨ ਅਤੇ ਮਾਈਂਡਫੁਲਨੈੱਸ (ਜਾਗਰੂਕ ਚੇਤੰਨਤਾ) ਤੋਂ ਲੈ ਕੇ ਕੋਚਾਂ ਅਤੇ ਡਾਕਟਰਾਂ ਨਾਲ ਵਿਅਕਤੀਗਤ ਰੂਪ ਵਿੱਚ ਗੱਲਬਾਤ ਤੱਕ, ਮਾਨਸਿਕ ਸਿਹਤ ਲਈ ਰੋਜ਼ਮਰ੍ਹਾ ਮਿਲਣ ਵਾਲਾ ਸਹਿਯੋਗ ਹੈ। Headspace ਜੀਵਨ ਦੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਤੁਹਾਨੂੰ ਸੇਧ ਦੇਣ ਲਈ ਗੁਪਤ, ਅਤੇ ਫ਼ੌਰਨ ਦੇਖਭਾਲ ਪ੍ਰਦਾਨ ਕਰਦਾ ਹੈ।
Headspace ਤੁਹਾਨੂੰ ਇਹਨਾਂ ਤੱਕ ਪਹੁੰਚ ਦਿੰਦਾ ਹੈ
ਮੈਡੀਟੇਸ਼ਨ ਅਤੇ ਮਾਈਂਡਫੁਲਨੈੱਸਤੱਕ ਪਹੁੰਚ ਦਿੰਦਾ ਹੈ, ਸਮੁੱਚੀ Headspace ਲਾਇਬ੍ਰੇਰੀ ਤੱਕ ਅਸੀਮਤ ਪਹੁੰਚ ਪ੍ਰਾਪਤ ਕਰੋ।
- ਮੈਡੀਟੇਸ਼ਨ, ਨੀਂਦ, ਫ਼ੋਕਸ ਕਰਨ, ਹਿਲਜੁਲ ਲਈ ਸੈਂਕੜਿਆਂ ਗਾਈਡਿਡ (ਮਾਰਗਦਰਸ਼ਨ ਦੇ ਨਾਲ) ਕਸਰਤਾਂ ਦਾ ਪਤਾ ਲਗਾਓ
- ਤਣਾਅ ਨਾਲ ਨਜਿੱਠਣ, ਨੀਂਦ, ਸੋਗ ਨਾਲ ਨਿਪਟਣ ਵਰਗੇ ਹੋਰ ਬਹੁਤ ਸਾਰੇ ਵਿਸ਼ਿਆਂ ਸਬੰਧੀ ਗਾਈਡਿਡ ਕੋਰਸਾਂ ਵਿੱਚ ਆਪਣੀ ਰਫ਼ਤਾਰ ਨਾਲ ਅੱਗੇ ਵਧੋ।
ਪ੍ਰਾਈਵੇਟ ਟੈਕਸਟ-ਅਧਾਰਤ ਚੈਟ ਰਾਹੀਂ ਕਿਸੇ ਕੋਚ ਨਾਲ ਵਿਅਕਤੀਗਤ ਰੂਪ ਵਿੱਚ ਜੁੜੋ।
- ਲਗਾਤਾਰ ਇਕੱਠੇ ਮਿਲ ਕੇ ਕੰਮ ਕਰਨ ਲਈ ਜਾਂ ਫ਼ੌਰੀ ਸਹਾਇਤਾ ਲਈ ਕੋਚ ਨਾਲ ਜੁੜਨ ਵਾਸਤੇ ਸਮਾਂ ਤੈਅ ਕਰੋ, ਜਦੋਂ ਵੀ ਤੁਹਾਨੂੰ ਲੋੜ ਹੋਵੇ ਉਹ ਉਪਲਬਧ ਹੁੰਦੇ ਹਨ।
- ਰਿਸ਼ਤਿਆਂ, ਨੀਂਦ, ਉਤਪਾਦਕਤਾ, ਕਰੀਅਰ, ਆਤਮ-ਵਿਸ਼ਵਾਸ, ਸੋਗ, ਸਵੈ-ਮਾਣ ਅਤੇ ਹੋਰ ਬਹੁਤ ਕੁਝ ਵਿੱਚ ਤੁਹਾਡੀ ਮਦਦ ਲਈ ਸਹਿਯੋਗ ਅਤੇ ਸੇਧ ਪ੍ਰਾਪਤ ਕਰੋ।
ਗੁਪਤ, ਵਿਹਾਰਕ ਅਤੇ ਸਮਾਂ ਬਚਾਉਣ ਵਾਲੇ ਅਜਿਹੇ ਸ੍ਰੋਤ ਪ੍ਰਾਪਤ ਕਰੋ ਜੋ ਜੀਵਨ ਦੀਆਂ ਰੋਜ਼ਮਰ੍ਹਾ ਦੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਮਦਦ ਕਰਦੇ ਹਨ।
- ਕਾਉਂਸਲਿੰਗ ਸਹਿਯੋਗ ਲਈ 24/7 ਫ਼ੋਨ ਲਾਈਨ ਤੱਕ ਪਹੁੰਚ, ਜਾਂ ਜੇ ਤੁਸੀਂ ਕਿਸੇ ਮੁਸੀਬਤ ਵਿੱਚ ਹੋ ਤਾਂ ਸਥਾਨਕ ਸ੍ਰੋਤਾਂ ਨਾਲ ਸੰਪਰਕ।
- ਜੀਵਨ ਅਤੇ ਕੰਮ ਸਬੰਧੀ ਵੈੱਬਸਾਈਟ ਜਿਸ ਵਿੱਚ ਨਿੱਜੀ ਅਤੇ ਪੇਸ਼ੇਵਰ ਰੂਪ ਵਿੱਚ ਤੁਹਾਨੂੰ ਸਹਿਯੋਗ ਦੇਣ ਵਾਲੇ ਹਜ਼ਾਰਾਂ ਹੀ ਆਰਟੀਕਲ (ਲੇਖ) ਅਤੇ ਸ੍ਰੋਤ ਹਨ।
ਸਾਈਨ ਅੱਪ ਕਿਵੇਂ ਕਰਨਾ ਹੈ
Headspace Care ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ, “My Organization” (ਮੇਰੀ ਸੰਸਥਾ) ਨੂੰ ਚੁਣਨਾ ਯਕੀਨੀ ਬਣਾਉਂਦੇ ਹੋਏ, ਆਉਣ ਵਾਲੀਆਂ ਪ੍ਰੌਂਪਟਾਂ ਦੀ ਪਾਲਣਾ ਕਰੋ। ਇਸਤੋਂ ਬਾਅਦ ਤੁਸੀਂ ਇੱਕ ਸਕ੍ਰੀਨ ‘ਤੇ ਪਹੁੰਚੋਗੇ ਜਿਸ ਵਿੱਚ ਤੁਹਾਨੂੰ ਆਪਣੀ ਯੋਗਤਾ ਦੀ ਪੁਸ਼ਟੀ ਕਰਨ ਲਈ ਆਪਣੇ ਹੈਲਥ ਪਲਾਨ ਸਬੰਧੀ ਜਾਣਕਾਰੀ ਦਰਜ ਕਰਨ ਲਈ ਕਿਹਾ ਜਾਵੇਗਾ। ਇਸ ਜਾਣਕਾਰੀ ਵਿੱਚ ਸ਼ਾਮਲ ਹਨ:
- ਪਹਿਲਾ ਨਾਮ
- ਆਖਰੀ ਨਾਮ
- ਜਨਮ ਤਰੀਕ
- ਜ਼ਿਪ ਕੋਡ
- ਈਮੇਲ ਪਤਾ (ਜੋ ਤੁਹਾਡੇ ਹੈਲਥ ਬੈਨਿਫ਼ਿਟਸ ਖਾਤੇ ਲਈ ਵਰਤਿਆ ਜਾਂਦਾ ਹੈ)
ਕੀ ਅਜੇ ਵੀ ਪਰੇਸ਼ਾਨੀ ਆ ਰਹੀ ਹੈ? ਕਿਰਪਾ ਕਰਕੇ ਮੈਂਬਰ ਸਪੋਰਟ ਨਾਲ ਐਪ, ਜਾਂ ਇਸ ਈਮੇਲ ਰਾਹੀਂ ਸੰਪਰਕ ਕਰੋ caresupport@headspace.com.
ਇਹ ਇੱਕ ਵਿਸਤ੍ਰਿਤ ਸਹਾਇਤਾ ਨੈਟਵਰਕ ਦੀ ਤਰ੍ਹਾਂ ਹੈ…ਹਰ ਕਿਸੇ ਨੂੰ ਇਹ ਐਪ ਡਾਊਨਲੋਡ ਕਰਨੀ ਚਾਹੀਦੀ ਹੈ!


